Abandoned claim | ਤਿਆਗਿਆ ਹੋਇਆ ਦਾਅਵਾ

ਜੇਕਰ ਤੁਸੀਂ ਆਪਣਾ ਦਾਅਵੇ ਦੇ ਆਧਾਰ (BOC) ਦੇ ਫਾਰਮ ਦੀਆ ਸਮਾਂ ਸੀਮਾਵਾਂ ਜਾ ਸ਼ਰਨਾਰਥੀ ਸੁਨਵਾਈ ਨੂੰ ਖੁੰਝਾ ਦਿੰਦੇ ਹੋ, ਤਾਂ IRB-RPD ਕਹਿ ਸਕਦਾ ਹੈ ਕਿ ਤੁਸੀਂ ਆਪਣਾ ਦਾਅਵਾ “ਤਿਆਗ ਦਿੱਤਾ” ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਦਾਅਵਾ ਜਾਰੀ ਨਹੀਂ ਰੱਖਣ ਜਾਂ ਭਵਿੱਖ ਵਿੱਚ ਕੋਈ ਹੋਰ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਜੇ ਤੁਹਾਡਾ ਦਾਅਵਾ “ਤਿਆਗ ਦਿੱਤਾ” ਗਿਆ ਹੈ ਤਾਂ ਤੁਸੀਂ ਇਸ ਨੂੰ ਦੁਬਾਰਾ ਖੋਲਣ ਲਈ ਅਰਜੀ ਦੇ ਸਕਦੇ ਹੋ, ਪਰ ਇਹ ਬਹੁਤ ਮੁਸ਼ਕਿਲ ਹੈ।

Alternative to Detention (ATD) | ਨਜ਼ਰਬੰਦੀ ਦੇ ਵਿਕਲਪ (ATD)

ਇਮੀਗ੍ਰੇਸ਼ਨ/ਆਵਾਸ ਦੇ ਕਾਰਨ ਨਜ਼ਰਬੰਦ ਹੋਏ ਲੋਕਾਂ ਨੂੰ ਦਿੱਤੇ ਜਾਣ ਵਾਲਾ ਇੱਕ ਵਿਕਲਪ। ਉਹਨਾਂ ਨੂੰ ਨਜ਼ਰਬੰਦੀ ਤੋਂ ਰਿਹਾ ਕੀਤਾ ਜਾਂਦਾ ਹੈ ਪਰ ਨਿਯਮਿਤ ਹਾਜ਼ਰੀ ਲਗਾਉਣ ਜਾਂ ਜ਼ਮਾਨਤ ਭਰਨ ਵਰਗੀਆਂ ਸ਼ਰਤਾਂ ਰਾਹੀਂ ਉਹ ਕਨੇਡੀਅਨ ਸਰਕਾਰ ਨਾਲ ਜੁੜੇ ਰਹਿੰਦੇ ਹਨ। ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਆਫ ਕਨੇਡਾ – ਇਮੀਗਰੇਸ਼ਨ ਡਿਵੀਜ਼ਨ (IRB-ID) ਇਹਨਾਂ ਸ਼ਰਤਾਂ ਦਾ ਫੈਸਲਾ ਕਰਦੀ ਹੈ।

Appellant | ਅਪੀਲਕਰਤਾ

ਇਕ ਵਿਅਕਤੀ ਜਿਸ ਦਾ ਸ਼ਰਨਾਰਥੀ ਦਾਅਵਾ IRB-RPD ਦੁਵਾਰਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਹ IRB-RAD ਨੂੰ ਸਮੀਖਿਆ ਲਈ ਅਪੀਲ ਕਰਦਾ ਹੈ। (ਪੁੱਛਦਾ ਹੈ)

Asylum seeker | ਸ਼ਰਣ ਮੰਗਣ ਵਾਲੇ

ਇਹ ਸ਼ਬਦ ਦੁਨੀਆ ਭਰ ਵਿੱਚ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਸ਼ਰਨਾਰਥੀ ਸੁਰੱਖਿਆ ਲੱਭਦੇ ਨੇ। ਕਨੇਡਾ ਵਿੱਚ, ਇਸ ਦੀ ਜਗ੍ਹਾ ਤੇ ਸ਼ਰਨਾਰਥੀ ਦਾਵੇਦਾਰ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਮ ਤੌਰ ਤੇ ਇਸ ਦਾ ਮਤਲਬ, ਉਹ ਵਿਅਕਤੀ ਜਿਸਨੇ ਕਨੇਡਾ ਦੀ ਸਰਕਾਰ ਨੂੰ ਸ਼ਰਨਾਰਥੀ ਸੁਰੱਖਿਆ ਲਈ ਅਰਜ਼ੀ ਦਿੱਤੀ ਹੈ।

Basis of Claim (BOC) Form | ਦਾਅਵੇ ਦੇ ਆਧਾਰ (BOC) ਦਾ ਫਾਰਮ

ਦਾਅਵੇ ਦੇ ਆਧਾਰ ਦਾ ਫਾਰਮ ਤੁਹਾਡੀ ਸ਼ਰਨਾਰਥੀ ਦਾਅਵੇ ਦਾ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਸ਼ਰਨਾਰਥੀ ਦਾਅਵੇਦਾਰਾਂ ਨੂੰ ਆਪਣੇ ਸ਼ਰਨਾਰਥੀ ਦਾਅਵੇ ਦੀ ਪ੍ਰਕਿਰਿਆ ਦੇ ਸ਼ੁਰੂਆਤ ਵਿੱਚ ਹੀ BOC ਫਾਰਮ ਭਰਨਾ ਲਾਜਮੀ ਹੈ। ਫਾਰਮ ਉਹ ਜਾਣਕਾਰੀ ਮੰਗਦਾ ਹੈ ਜਿਸ ਦੀ ਮਦਦ ਨਾਲ IRB-RPD ਤੁਹਾਡੇ ਦਾਅਵੇ ਦਾ ਫੈਸਲਾ ਕਰਦਾ ਹੈ।

Basis of Claim amendment | ਦਾਅਵੇ ਦੇ ਆਧਾਰ ਦਾ ਸੰਸ਼ੋਧਨ/ਤਬਦੀਲੀ

ਕੋਈ ਬਦਲਾਵ ਜੋ ਤੁਹਾਨੂੰ ਆਪਣੇ BOC ਫਾਰਮ ਨੂੰ ਭੇਜਣ ਤੋਂ ਬਾਅਦ ਉਸ ਵਿੱਚ ਕਰਨ ਦੀ ਲੋੜ ਹੈ। ਹਰ ਬਦਲਾਅ ਦੇ ਥੱਲੇ ਲਕੀਰ/ਰੇਖਾਂਕਿਤ ਕਰਨਾ ਜ਼ਰੂਰੀ ਹੈ ਅਤੇ ਇੱਕ ਘੋਸ਼ਨਾ ਪੱਤਰ ਨਾਲ ਜੋੜਨਾ ਜ਼ਰੂਰੀ ਹੈ ਜੋ ਇਹ ਕਹਿੰਦਾ ਹੈ ਕਿ ਜਾਣਕਾਰੀ ਪੂਰੀ, ਸੱਚੀ ਅਤੇ ਸਹੀ ਹੈ। ਆਪਣੀ ਸ਼ਰਨਾਰਤੀ ਸੁਨਵਾਈ ਤੋ ਦੱਸ ਦਿਨ ਪਹਿਲਾਂ ਤੱਕ ਆਪਣੇ BOC ਦੇ ਸੰਸ਼ੋਧਨ/ਤਬਦੀਲੀ ਨੂੰ IRB-RPD ਨੂੰ ਦਵੋ।

Biometric Instructions Letter (BIL) | ਬਾਇਓਮੈਟ੍ਰਿਕਸ ਨਿਰਦੇਸ਼ ਪੱਤਰ (BIL)

ਇਕ ਪੱਤਰ ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਆਪਣੇ ਉਗਲੀਆਂ ਦੇ ਨਿਸ਼ਾਨ/ਫਿੰਗਰਪ੍ਰਿੰਟਸ ਕਰਵਾਉਣੇ ਅਤੇ ਫ਼ੋਟੋਆਂ ਲਵਾਉਣੀਆਂ ਲਾਜਮੀ ਹਨ (ਤੁਹਾਡੇ ਬਾਇਓਮੈਟ੍ਰਿਕਸ)।

Calgary Legal Guidance (CLG) | ਕੈਲਗਰੀ ਕਾਨੂੰਨੀ ਮਾਰਗਦਰਸ਼ਨ (CLG)

ਇਕ ਗੈਰ-ਮੁਨਾਫਾ ਕਾਨੂੰਨੀ ਸੰਸਥਾ ਜਿਹੜੀ ਅਲਬਰਟਾ ਵਿੱਚ ਉਹਨਾਂ ਲੋਕਾਂ ਨੂੰ ਮੁਫਤ ਕਾਨੂੰਨੀ ਮਦਦ ਮੁਹਈਆ ਕਰਾਉਂਦੀ ਹੈ ਜੋ ਇਹਨਾ ਸੇਵਾਵਾਂ ਲਈ ਭੁਗਤਾਨ ਨਹੀਂ ਦੇ ਸਕਦੇ।

Canada Border Services Agency (CBSA) | ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA)

ਕਨੇਡਾ ਦੀ ਸਰਹੱਦ ਪੁਲਿਸ ਬਲ। ਪ੍ਰਵੇਸ਼ ਦੀ ਬੰਦਰਗਾਹ ਤੇ, CBSA ਇਹ ਫੈਸਲਾ ਕਰਦੀ ਹੈ ਕਿ ਕੌਣ ਸ਼ਰਨਾਰਥੀ ਦਾਅਵਾ ਕਰ ਸਕਦਾ ਹੈ, ਅਤੇ ਉਹਨਾਂ ਦੀ ਜਾਣਕਾਰੀ IRB ਨੂੰ ਭੇਜਦਾ ਹੈ।

CBSA ਕਨੇਡਾ ਦੀ ਸਰਹੱਦਾ ਦਾ ਨਿਯੰਤ੍ਰਣ ਕਰਦਾ ਹੈ ਅਤੇ ਫੈਸਲਾ ਕਰਦਾ ਹੈ ਕਿ ਕਿਸ ਨੂੰ ਕਨੇਡਾ ਵਿੱਚ ਪ੍ਰਵੇਸ਼ ਮਿਲੇਗਾ ਅਤੇ ਕਿਸ ਨੂੰ ਕਨੇਡਾ ਛੱਡਨਾ ਚਾਈਦਾ ਹੈ। CBSA ਕਨੇਡਾ ਵਿੱਚੋਂ ਸ਼ਰਨਾਰਥੀ ਦਾਵੇਦਾਰਾਂ ਨੂੰ ਹਟਾਉਂਦਾ ਹੈ ਜੇਕਰ ਉਹਨਾਂ ਦਾ ਸ਼ਰਨਾਰਤੀ ਦਾਅਵਾ ਨਾਮਨਜ਼ੂਰ ਕੀਤਾ ਗਿਆ ਹੈ ਅਤੇ ਉਹਨਾਂ ਕੋਲ ਕਨੇਡਾ ਵਿੱਚ ਰਹਿਣ ਦਾ ਕੋਈ ਹੋਰ ਕਾਨੂੰਨੀ ਵਿਕਲਪ ਨਹੀਂ ਹੈ।

Community Legal Assistance Services For Saskatoon Inner City (CLASSIC) | ਸਸਕੈਟੂਨ ਇਨਰ ਸਿਟੀ ਲਈ ਭਾਈਚਾਰਕ ਕਨੂੰਨੀ ਮਦਦ ਸੇਵਾਵਾਂ (CLASSIC)

ਇੱਕ ਸੰਸਥਾ ਜਿਹੜੀ ਸਸਕੈਟੂਨ ਵਿੱਚ ਲੋਕਾਂ ਨੂੰ ਜੋ ਗਰੀਬੀ ਅਤੇ ਬੇਇਨਸਾਫ਼ੀ ਦਾ ਸਾਹਮਣਾ ਕਰ ਰਹੇ ਹਨ ਅਤੇ ਜਿਹਨਾ ਕੋਲ ਕਾਨੂੰਨੀ ਸਲਾਹ ਜਾਂ ਇੱਕ ਵਕੀਲ ਲਈ ਪੈਸੇ ਨਹੀਂ ਹਨ, ਉਹਨਾਂ ਲਈ ਮੁਫਤ, ਪੇਸ਼ੇਵਰ, ਅਤੇ ਗੁਪਤ ਕਾਨੂੰਨੀ ਸੇਵਾਵਾਂ ਮੁਹੱਇਆ ਕਰਾਉਂਦੀ ਹੈ।

Convention Refugee | ਕਨਵੈਂਸ਼ਨ ਸ਼ਰਨਾਰਥੀ(Convention Refugee)

ਇੱਕ ਵਿਅਕਤੀ ਜੋ ਸ਼ਰਨਾਰਥੀਆਂ ਦੀ ਸਥਿਤੀ ਬਾਰੇ 1951 ਦੇ ਜਿਨੇਵਾ ਕਨਵੈਂਸ਼ਨ/ਸੰਮੇਲਨ ਵਿੱਚ ਸ਼ਰਨਾਰਥੀਆਂ ਦੀ ਪਰਿਭਾਸ਼ਾ ਨੂੰ ਪੂਰਾ ਕਰਦਾ ਹੈ। ਇਸ ਪਰਿਭਾਸ਼ਾ ਦੀ ਵਰਤੋਂ ਕਨੇਡੀਅਨ ਕਾਨੂੰਨ ਵਿਚ ਕੀਤੀ ਜਾਂਦੀ ਹੈ ਅਤੇ ਇਹ ਦੁਨੀਆ ਭਰ ਵਿੱਚ ਵਿਆਪਕ ਰੂਪ ਵਿੱਚ ਸਵੀਕਾਰ ਕੀਤੀ ਜਾਂਦੀ ਹੈ। ਇਸ ਪਰਿਭਾਸ਼ਾ ਦੀ ਪੂਰਤੀ ਲਈ, ਇਕ ਵਿਅਕਤੀ ਨੂੰ ਆਪਣੇ ਦੇਸ਼ ਤੋਂ ਬਾਹਰ ਹੋਣਾ ਚਾਹੀਦਾ ਹੈ ਅਤੇ ਆਪਣੀ ਜਾਤੀ, ਧਰਮ, ਕੌਮੀਅਤ, ਕਿਸੀ ਵਿਸ਼ੇਸ਼ ਸਮਾਜਿਕ ਸਮੂਹ ਦੀ ਸਦੱਸਤਾ, ਜਾ ਰਾਜਨੀਤਿਕ ਵਿਚਾਰਾਂ ਦੇ ਕਾਰਨ ਸਤਾਏ ਜਾਨ ਦਾ ਡਰ ਹੋਣ ਦੇ ਅੱਛੇ ਕਾਰਨ ਹੋਣੇ ਚਾਹੀਦੇ ਹਨ।

ਕਨੇਡਾ ਵਿੱਚ ਕਨਵੈਂਸ਼ਨ ਸ਼ਰਨਾਰਤੀ ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣ ਲਈ, ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ-ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ (IRB-RPD) ਦੇ ਮੈਂਬਰ ਨੂੰ ਤੈ ਕਰਨਾ ਹੋਵੇਗਾ ਕੀ:

  • ਤੁਹਾਡੀ ਸਰਕਾਰ ਤੁਹਾਡੀ ਸੁਰਕਸ਼ਾ ਨਹੀਂ ਕਰ ਸਕਦੀ
  • ਤੁਸੀਂ ਅਸਲ ਵਿੱਚ ਆਪਣੇ ਦੇਸ਼ ਵਾਪਸ ਜਾਣ ਤੋਂ ਡਰਦੇ ਹੋ
  • ਤੁਹਾਡੇ ਕੋਲ ਆਪਣੇ ਦੇਸ਼ ਦੀ ਸਥਿਤੀ ਦੇ ਅਧਾਰ ਤੇ ਡਰਨ ਦੇ ਅੱਛੇ ਕਾਰਨ ਹਨ
  • ਤੁਸੀਂ ਆਪਣੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਠੀਕ ਡੰਗ ਨਾਲ ਨਹੀਂ ਰਹਿ ਸਕਦੇ
  • ਤੁਸੀਂ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ।
De Facto Family Members | ਵਾਸਤਵਿਕ ਪਰਿਵਾਰਿਕ ਸਦੱਸ / ਅਸਲ ਪਰਿਵਾਰ ਦੇ ਮੈਂਬਰ

ਉਹ ਵਿਅਕਤੀ ਜੋ IRCC ਦੀ ਪਰਿਵਾਰਿਕ ਸ਼੍ਰੇਣੀ ਸਦੱਸ ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦੇ ਹਨ, ਜਿਵੇਂ ਕਿ 22 ਸਾਲ ਤੋਂ ਜਿਆਦਾ ਉਮਰ ਦਾ ਬੇਟਾ ਜਾ ਬੇਟੀ।

Designated Foreign National (DFN) | ਮਨੋਨੀਤ/ਨਾਮਜ਼ਦ ਵਿਦੇਸ਼ੀ ਨਾਗਰਿਕ (DFN)

ਇੱਕ ਵਿਅਕਤੀ ਜੋ ਕਨੇਡਾ ਵਿੱਚ ਇਹੋ ਜਿਹੇ ਲੋਕਾਂ ਦੇ ਸਮੂਹ ਦੇ ਰੂਪ ਵਿੱਚ ਆਉਂਦਾ ਹੈ ਜਿਨਾਂ ਨੂੰ ਕਨੇਡਾ ਸਰਕਾਰ “ਅਨਿਯਮਿਤ ਆਵਾਜਾਈ” ਦੇ ਸਮੂਹ ਦੇ ਰੂਪ ਵਿੱਚ ਦੇਖਦੀ ਹੈ। DFN ਦੇ ਲਈ ਉਹਨਾਂ ਦੇ ਦਾਅਵਾ ਪ੍ਰਕਿਰਿਆ ਅਤੇ ਨਜ਼ਰਬੰਦੀ ਤੇ ਖਾਸ ਨਿਯਮ ਹਨ ਜੋ ਲਾਗੂ ਹੁੰਦੇ ਹਨ।

Designated Representative | ਮਨੋਨੀਤ/ਨਾਮਜ਼ਦ ਪ੍ਰਤੀਨਿਧੀ

18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅਜਿਹੇ ਬਾਲਗ ਜੋ IRB ਨਾਲ ਹੋਣ ਵਾਲੀ ਸ਼ਰਨਾਰਥੀ ਪ੍ਰਕ੍ਰਿਆ ਜਾਂ ਹੋਰ ਕੋਈ ਪ੍ਰਕ੍ਰਿਆ ਨਹੀਂ ਸਮਝਦੇ, ਉਹਨਾਂ ਦੇ ਹਿਤਾਂ ਦੀ ਸੁਰੱਖਿਆ ਲਈ IRB-RPD ਇਕ ਵਿਅਕਤੀ ਚੁਣਦਾ ਹੈ। ਮਨੋਨਿਤ/ਨਾਮਜਦ ਪ੍ਰਤੀਨਿਧੀ ਆਮ ਤੌਰ ਤੇ ਮਾਤਾ-ਪਿਤਾ, ਕਾਨੂੰਨੀ ਰਖਵਾਲਾ, ਪਰਿਵਾਰ ਦਾ ਕੋਈ ਸਦੱਸ ਜਾ ਦੋਸਤ ਹੁੰਦਾ ਹੈ। ਜਦੋਂ ਇਹਨਾਂ ਵਿੱਚੋਂ ਕੋਈ ਵੀ ਉਪਲਬਧ ਨਹੀਂ ਹੁੰਦਾ, ਤਾਂ IRB-RPD ਕਿਸੀ ਨੂੰ ਨਿਯੁਕਤ ਕਰੇਗਾ।

Detain | ਨਜ਼ਰਬੰਦ

ਕਿਸੇ ਇਮੀਗ੍ਰੇਸ਼ਨ ਹੋਲਡਿੰਗ ਸੈਂਟਰ ਵਿੱਚ ਜਾਂ ਕਿਸੇ ਸੂਬਾਈ ਜਾਂ ਖੇਤਰੀ ਜੇਲ੍ਹ ਵਿੱਚ ਹਿਰਾਸਤ ਵਿੱਚ ਰੱਖਣਾ।

Edmonton Community Legal Centre (ECLC) | ਐਡਮਿੰਟਨ ਭਾਈਚਾਰਿਕ ਕਾਨੂੰਨੀ ਕੇਂਦਰ (ECLC)

ਇਕ ਸੰਸਥਾ ਜੋ ਐਡਮਿੰਟਨ ਖੇਤਰ ਦੇ ਘੱਟ ਤੋਂ ਮੱਧਮ ਆਮਦਨ ਵਾਲੇ ਲੋਕਾਂ ਨੂੰ ਮੁਫਤ ਕਾਨੂੰਨੀ ਜਾਣਕਾਰੀ ਅਤੇ ਸਲਾਹ ਮੁਹਈਆ ਕਰਾਉਂਦੀ ਹੈ।

Edmonton Mennonite Centre for Newcomers (EMCN) | ਐਡਮਿੰਟਨ ਮੈਨੋਨਾਈਟ ਸੈਂਟਰ ਫਾਰ ਨਿਊਕਮਰਸ (EMCN)

ਇਕ ਸੰਸਥਾ ਜੋ ਨਵੇਂ ਆਏ ਲੋਕਾਂ ਨੂੰ ਕੰਮ ਲੱਭਣ, ਅੰਗਰੇਜ਼ੀ ਸਿੱਖਣ, ਵਸਣ ਅਤੇ ਐਡਮਿੰਟਨ ਛੇਤਰ ਦੇ ਭਾਈਚਾਰੇ ਨਾਲ ਜੁੋੜਨ ਲਈ ਹੈ।

Eligibility interview | ਯੋਗਤਾ ਇੰਟਰਵਿਊ/ਮੁਲਾਕਾਤ

ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਾਂ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕਨੇਡਾ ਲਈ ਕੰਮ ਕਰਨ ਵਾਲੇ ਅਧਿਕਾਰੀ ਨਾਲ ਇੰਟਰਵਿਊ/ਮੁਲਾਕਾਤ। ਤੁਸੀਂ ਨਿੱਜੀ ਜਾਣਕਾਰੀ ਦਿੰਦੇ ਹੋ ਜੋ ਇਹ ਫੈਸਲਾ ਕਰਨ ਵਿੱਚ ਮਦਦ ਕਰਦੀ ਹੈ ਕਿ ਕੀ ਤੁਹਾਨੂੰ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕਰਨ ਦੀ ਇਜਾਜ਼ਤ ਹੈ।

Evidence | ਸਬੂਤ

ਕੋਈ ਵੀ ਜਾਣਕਾਰੀ ਜੋ ਤੁਹਾਡੇ ਦਾਅਵੇ ਦਾ ਸਮਰਥਨ ਕਰ ਸਕਦੀ ਹੈ। ਇਹ ਦਸਤਾਵੇਜ਼, ਚਿੱਠੀਆਂ, ਅਖਬਾਰਾਂ ਦੇ ਲੇਖ, ਮੈਡੀਕਲ ਜਾਂ ਮਨੋਵਿਗਿਆਨਕ ਰਿਪੋਰਟਾਂ, ਫੋਟੋਆਂ, ਆਡੀਓ ਰਿਕਾਰਡਿੰਗਾਂ, ਜਾਂ ਵੀਡੀਓ ਵੀ ਹੋ ਸਕਦੇ ਹਨ।

Excluded person | ਬਾਹਰ/ਵੱਖ ਕੀਤਾ ਗਿਆ ਵਿਅਕਤੀ

ਉਹ ਵਿਅਕਤੀ ਜੋ “ਕੋਨਵੈਨਸ਼ਨ ਸ਼ਰਨਾਰਥੀ” ਜਾਂ ਇੱਕ “ਸੁਰੱਖਿਅਤ ਵਿਅਕਤੀ” ਨਹੀਂ ਹੋ ਸਕਦਾ। ਉਦਾਹਰਨ ਲਈ:

  • ਉਹ ਵਿਅਕਤੀ ਜਿਸ ਨੇ ਕਨੇਡਾ ਤੋ ਬਾਹਰ ਇਕ ਗੰਭੀਰ ਅਪਰਾਧ ਕੀਤਾ ਹੋਵੇ
  • ਉਹ ਵਿਅਕਤੀ ਜਿਸ ਨੂੰ ਕਿਸੇ ਦੂਸਰੇ ਸੁਰੱਖਿਅਤ ਦੇਸ਼ ਵਿੱਚ ਸਥਾਈ ਨਿਵਾਸੀ ਜਾਂ ਨਾਗਰਿਕ ਹੋਣ ਦਾ ਅਧਿਕਾਰ ਹੋਵੇ।

ਉਹ ਲੋਕ ਜਿਨਾਂ ਨੂੰ ਸ਼ਰਨਾਰਤੀ ਦਾਅਵਾ ਕਰਨ ਦੀ ਅਨੁਮਤੀ ਨਹੀਂ ਹੈ ਉਹ ਇਸ ਦੀ ਥਾਂ ਤੇ, ਹਟਾਉਣ ਤੋਂ ਪਹਿਲਾਂ ਦੀ ਖਤਰਾ ਮੁਲਾਂਕਣ (PRRA) ਲਈ ਅਰਜੀ ਦੇ ਸਕਦੇ ਹਨ।

File review process (FRP) | ਫਾਈਲ ਸਮੀਖਿਆ ਪ੍ਰਕ੍ਰਿਆ (FRP)

ਸ਼ਰਨਾਰਥੀ ਦਾਵਿਆਂ ਲਈ IRB-RPD ਦੀ ਇੱਕ ਪ੍ਰਕ੍ਰਿਆ ਜੋ ਬਿਨਾਂ ਸੁਣਵਾਈ ਦੇ ਮਨਜ਼ੂਰ ਕੀਤੇ ਜਾਣਗੇ ਜਾਂ ਇੱਕ ਛੋਟੀ ਜਹੀ ਸੁਣਵਾਈ ਤੋਂ ਬਾਅਦ ਸੰਭਵ ਤੌਰ ਤੇ ਮਨਜ਼ੂਰ ਕੀਤੇ ਜਾ ਸਕਦੇ ਹਨ। IRB-RPD ਤੁਹਾਨੂੰ ਦੱਸੇਗਾ ਕਿ ਕੀ ਉਹ ਇਸ ਪ੍ਰਕ੍ਰਿਆ ਦੇ ਲਈ ਤੁਹਾਡੇ ਦਾਅਵੇ ਦਾ ਚੋਣ ਕਰਦਾ ਹੈ।

Humanitarian and compassionate application (H&C) | ਮਾਨਵਤਾਵਾਦੀ ਅਤੇ ਹਮਦਰਦੀ ਅਰਜੀ (H&C)

ਇੱਕ ਵਿਅਕਤੀ ਜੋ ਕਨੇਡਾ ਵਿੱਚ ਸਥਾਈ ਨਿਵਾਸੀ ਬਣਨ ਲਈ ਯੋਗ ਨਹੀਂ ਹੁੰਦੇ ਹਨ ਉਹ ਇਕ ਇਮੀਗਰੇਸ਼ਨ ਪ੍ਰੋਗਰਾਮ ਦੇ ਅੰਦਰ ਮਾਨਵਤਾਵਾਦੀ ਅਤੇ ਹਮਦਰਦੀ ਕਾਰਨਾ ਦੇ ਆਧਾਰ ਤੇ ਸਥਾਈ ਨਿਵਾਸੀ ਦੀ ਅਰਜੀ ਦੇ ਸਕਦੇ ਹੈ। ਇਹ ਅਕਸਰ ਮੁਮਕਿਨ ਨਹੀਂ ਹੁੰਦਾ। IRCC ਦੇਖਦਾ ਹੈ ਕੀ:

  • ਤੁਸੀਂ ਕਨੇਡਾ ਵਿੱਚ ਕਿੰਨੇਕੁ ਵਸੇ/ਸੈਟਲ ਹੋ
  • ਕਨੇਡਾ ਨਾਲ ਸਧਾਰਨ ਪਰਿਵਾਰਿਕ ਸੰਬੰਧ
  • ਸ਼ਾਮਿਲ ਹੋਏ ਕਿਸੇ ਵੀ ਬੱਚਿਆ ਦੇ ਵਧੀਆ ਹਿਤ, ਅਤੇ
  • ਜੇਕਰ ਕਿਸੇ ਵਿਅਕਤੀ ਨੂੰ ਸਥਾਈ ਨਿਵਾਸੀ ਦੀ ਅਰਜੀ ਦੇਣ ਲਈ ਕਨੇਡਾ ਛੱਡਣਾ ਪੈਂਦਾ ਹੈ ਤਾਂ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

IRCC ਉਹਨਾਂ ਜੋਖ਼ਮ ਤੱਤਾ ਤੇ ਗੌਰ ਨਹੀਂ ਕਰੇਗਾ ਜੋ ਸ਼ਰਨਾਰਥੀ ਦਾਅਵੇ ਜਾਂ ਹਟਾਉਣ ਤੋ ਪਹਿਲਾ ਦੀ ਖਤਰਾ ਮੁਲਾਂਕਣ (PRRA) ਦਾ ਹਿੱਸਾ ਹਨ।

Immigration and Refugee Board of Canada – Immigration Appeal Division (IRB-IAD) | ਕਨੇਡਾ ਦਾ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ – ਇਮੀਗ੍ਰੇਸ਼ਨ ਅਪੀਲ ਡਿਵੀਜ਼ਨ(IRB-IAD)

IRB ਦੀਆਂ ਚਾਰ ਡਿਵੀਜ਼ਨਾਂ ਵਿੱਚੋਂ ਇੱਕ। ਇਹ ਡਿਵੀਜ਼ਨ ਇਮੀਗ੍ਰੇਸ਼ਨ ਅਪੀਲਾਂ ਨੂੰ ਸੰਭਾਲਦਾ ਹੈ, ਜਿਸ ਵਿੱਚ ਸਪਾਂਸਰਸ਼ਿਪ, ਹਟਾਉਣ ਦੇ ਆਦੇਸ਼, ਅਤੇ ਸਥਾਈ ਨਿਵਾਸ ਨੂੰ ਹਟਾਉਣ ਦੀਆਂ ਅਪੀਲਾਂ ਸ਼ਾਮਲ ਹਨ।

Immigration and Refugee Board of Canada – Immigration Division (IRB-ID) | ਕਨੇਡਾ ਦਾ ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ – ਇਮੀਗਰੇਸ਼ਨ ਡਿਵੀਜ਼ਨ(IRB-ID)

IRB ਦੀਆਂ ਚਾਰ ਡਿਵੀਜ਼ਨਵਿ ਵਿੱਚੋਂ ਇੱਕ ਹੈ। ਜੇਕਰ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਹੈ ਤਾਂ IRB-ID ਤੁਹਾਡੀ ਨਜ਼ਰਬੰਦੀ ਸਮੀਖਿਆ ਦੀ ਸੁਣਵਾਈ ਕਰੇਗੀ ਅਤੇ ਫੈਸਲਾ ਕਰੇਗਾ ਕਿ ਤੁਹਾਨੂੰ ਰਿਹਾ ਕੀਤਾ ਜਾਵੇ ਜਾਂ ਨਜ਼ਰਬੰਦੀ ਵਿੱਚ ਰੱਖਿਆ ਜਾਵੇ।

Immigration and Refugee Board of Canada – Refugee Appeal Division (IRB-RAD) | ਕਨੇਡਾ ਦਾ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ – ਰਿਫਊਜੀ ਅਪੀਲ ਡਿਵੀਜ਼ਨ (IRB-RAD)

IRB ਦੀਆਂ ਚਾਰ ਡਿਵੀਜ਼ਨਾਂ ਵਿੱਚੋਂ ਇੱਕ ਹੈ। ਜੇਕਰ IRB-RPD ਤੁਹਾਡਾ ਸ਼ਰਨਾਰਥੀ ਸੁਰੱਖਿਆ ਲਈ ਤੁਹਾਡਾ ਦਾਅਵਾ ਰੱਦ ਕਰ ਦਿੰਦਾ ਹੈ ਤਾਂ ਤੁਸੀਂ IRB-RAD ਨੂੰ ਅਪੀਲ ਕਰਨ ਦੇ ਯੋਗ ਹੋ ਸਕਦੇ ਹੋ(ਸਮੀਖਿਆ ਲਈ ਪੁੱਛੋ)।

Immigration and Refugee Board of Canada – Refugee Protection Division (IRB-RPD) | ਕਨੇਡਾ ਦਾ ਇਮੀਗਰੇਸ਼ਨ ਐਂਡ ਰਿਫਊਜੀ ਬੋਰਡ – ਰਿਫਿਊਜੀ ਸੁਰੱਖਿਆ ਡਿਵੀਜ਼ਨ (IRB-RPD)

IRB ਦੀਆਂ ਚਾਰ ਡਿਵਿਜਨਾਂ ਵਿੱਚੋਂ ਇੱਕ ਹੈ। ਜੇਕਰ CBSA or IRCC ਕਹਿੰਦਾ ਹੈ ਕਿ ਤੁਸੀਂ ਸ਼ਰਨਾਰਥੀ ਦਾਅਵਾ ਕਰ ਸਕਦੇ ਹੋ, ਤਾਂ ਉਹ ਤੁਹਾਡੀ ਜਾਣਕਾਰੀ IRB-RPD ਨੂੰ ਭੇਜਦਾ ਹੈ। IRB-RPD ਸ਼ਰਨਾਰਥੀ ਦੀ ਸੁਣਵਾਈ ਕਰਦਾ ਹੈ ਅਤੇ ਤੁਹਾਡੇ ਦਾਅਵੇ ਦਾ ਫੈਸਲਾ ਕਰਦਾ ਹੈ।

Immigration and Refugee Board of Canada (IRB) | ਕਨੇਡਾ ਦਾ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ(IRB)

ਕਨੇਡਾ ਦਾ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਇੱਕ ਵੱਡਾ ਸੁਤੰਤਰ ਟ੍ਰਿਬਿਊਨਲ (ਇੱਕ ਵਿਸ਼ੇਸ਼ ਕਿਸਮ ਦੀ ਅਦਾਲਤ) ਹੈ। ਇਹ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ‘ਤੇ ਨਿਰਪੱਖ ਫੈਸਲੇ ਲੈਣ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਸ਼ਰਨਾਰਥੀ ਸੁਰੱਖਿਆ ਦੀ ਲੋੜ ਹੈ। ਆਈਆਰਬੀ ਦੀਆਂ ਚਾਰ ਡਿਵੀਜ਼ਨਾਂ ਹਨ: ਆਈਆਰਬੀ-ਆਰਪੀਡੀ(IRB-RPD), ਆਈਆਰਬੀ-ਆਰਏਡੀ(IRB-RAD), ਆਈਆਰਬੀ-ਆਈਡੀ(IRB-ID), ਆਈਆਰਬੀ-ਆਈਏਡੀ(IRB-IAD).

Immigration and Refugee Legal Clinic (IRLC) | ਇਮੀਗ੍ਰੇਸ਼ਨ ਅਤੇ ਰਿਫਿਊਜੀ ਕਾਨੂੰਨੀ ਕਲੀਨਿਕ (IRLC)

ਵੈਨਕੂਵਰ ਵਿਚ ਸਥਾਪਿਤ, ਇਕ ਸੰਸਥਾ ਜੋ BC ਵਿਚ ਘੱਟ ਆਮਦਨੀ ਵਾਲੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਅਤੇ ਪ੍ਰਤਿਨਿਧਤਾ ਪ੍ਰਦਾਨ ਕਰਦਾ ਹੈ। ਉਹਨਾ ਦਾ ਧਿਆਨ ਇਹੋ ਜਿਹੇ ਵਿਅਕਤੀਆਂ ਅਤੇ ਪਰਿਵਾਰਾਂ ਦੀ ਮੱਦਦ ਕਰਨ ਤੇ ਹੈ ਜਿਨਾਂ ਦੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਕਾਨੂੰਨੀ ਮੁੱਦੇ ਰਵਾਇਤੀ ਕਾਨੂੰਨੀ ਸਹਾਇਤਾ ਪ੍ਰਣਾਲੀ ਵਿੱਚ ਸ਼ਾਮਲ ਨਹੀਂ ਹੁੰਦੇ।

Immigration and Refugee Protection Act (IRPA) | ਇਮੀਗ੍ਰੇਸ਼ਨ ਅਤੇ ਰਿਫਿਊਜੀ ਸੁਰੱਖਿਆ ਐਕਟ (IRPA)

ਕਨੇਡਾ ਵਿੱਚ ਇਮੀਗਰੇਸ਼ਨ ਅਤੇ ਸ਼ਰਨਾਰਥੀ ਦਾਵਿਆਂ ਬਾਰੇ ਇੱਕ ਮੁਖ ਕਾਨੂੰਨ, ਜਿਸ ਦੀ ਵਰਤੋਂ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕਨੇਡਾ(IRCC) ਅਤੇ ਕਨੇਡਾ ਬੌਰਡਰ ਸਰਵਿਸਜ਼ ਏਜੰਸੀ(CBSA) ਦੁਆਰਾ ਕੀਤੀ ਜਾਂਦੀ ਹੈ।

Immigration Holding Centre (IHC) | ਇਮੀਗ੍ਰੇਸ਼ਨ ਹੋਲਡਿੰਗ ਕੇਂਦਰ (IHC)

ਇਕ ਜਗ੍ਹਾ ਜਿੱਥੇ ਤੁਹਾਨੂੰ ਇਮੀਗ੍ਰੇਸ਼ਨ ਕਾਰਨਾ ਕਰਕੇ ਨਜ਼ਰਬੰਦ ਕੀਤਾ ਜਾ ਸਕਦਾ ਹੈ।

Immigration Medical Exam (IME) | ਇਮੀਗ੍ਰੇਸ਼ਨ ਮੈਡੀਕਲ ਪਰੀਖਿਆ (IME)

ਇਕ ਮੈਡੀਕਲ ਪਰੀਖਿਆ ਜੋ ਤੁਸੀਂ ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦੇ ਇੱਕ ਹਿੱਸੇ ਵਜੋਂ ਜ਼ਰੂਰ ਕਰਾਉਂਦੇ ਹੋ, ਇਹ ਪੱਕਾ ਕਰਨ ਲਈ ਕੀ ਕਨੇਡਾ ਵਿੱਚ ਤੁਹਾਡੇ ਹੋਣ ਨਾਲ ਕੋਈ ਜਨਤਕ ਸਿਹਤ ਜਾਂ ਸੁਰੱਖਿਆ ਚਿੰਤਾਵਾਂ ਨਹੀਂ ਹਨ।

Immigration, Refugees and Citizenship Canada (IRCC) | ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕਨੇਡਾ (IRCC)

ਕਨੇਡਾ ਵਿੱਚ ਇਮੀਗਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ਦੀ ਸਮੁੱਚੀ ਜਿੰਮੇਵਾਰੀ IRCC ਦੀ ਹੈ। ਇਹ ਪਰਵਾਸੀਆਂ ਦੇ ਆਉਣ ਦੀ ਨਿਗਰਾਨੀ ਕਰਦਾ ਹੈ, ਵਿਜਟਰ ਵੀਜ਼ਾ ਜਾਰੀ ਕਰਦਾ ਹੈ, ਕੰਮ ਅਤੇ ਅਧੀਐਨ ਦੇ ਪਰਮਿਟ ਅਤੇ ਨਾਗਰਿਕਤਾ ਪ੍ਰਦਾਨ ਕਰਦਾ ਹੈ। IRCC ਇਹ ਫੈਸਲਾ ਕਰਦਾ ਹੈ ਕਿ ਕਨੇਡਾ ਦੇ ਅੰਦਰੋਂ ਕੌਣ ਸ਼ਰਨਾਰਥੀ ਸੁਰੱਖਿਆ ਦਾ ਦਾਅਵਾ ਕਰ ਸਕਦਾ ਹੈ ਅਤੇ ਫੈਸਲੇ ਲਈ ਦਾਅਵਾ IRB ਨੂੰ ਭੇਜਦਾ ਹੈ।

Interim Federal Health Program (IFHP) | ਅੰਤਰਿਮ ਸੰਘੀ ਸੇਹਤ ਕਾਰਜਕ੍ਰਮ (IFHP)

ਇਕ ਪ੍ਰੋਗਰਾਮ ਜਿਹੜਾ ਉਹਨਾਂ ਲੋਕਾਂ ਨੂੰ ਅਸਥਾਈ ਸਿਹਤ-ਦੇਖਭਾਲ ਲਾਭ ਪ੍ਰਦਾਨ ਕਰਦਾ ਹੈ ਜੋ ਸੂਬਾਈ ਜਾਂ ਖੇਤਰੀ ਬੀਮਾ ਲਈ ਯੋਗ ਨਹੀਂ ਹੁੰਦੇ, ਜਿਨਾਂ ਵਿੱਚ ਸ਼ਰਨਾਰਥੀ ਦਾਵੇਦਾਰ ਵੀ ਮੌਜੂਦ ਹਨ।

Internal Flight Alternative (IFA) | ਅੰਦਰੂਨੀ ਸੁਰੱਖਿਅਤ ਟਿਕਾਣੇ ਦਾ ਵਿਕਲਪਕ (IFA)

ਸ਼ਰਨਾਰਥੀ ਦਾਅਵਾ ਪ੍ਰਕਰਿਆ ਵਿੱਚ ਇੱਕ ਕਾਨੂੰਨੀ ਮਸਲਾ। IFA ਤੁਹਾਡੇ ਦੇਸ਼ ਵਿੱਚ ਇੱਕ ਇਹੋ ਜਿਹਾ ਸ਼ਹਰ ਜਾਂ ਖੇਤਰ ਹੈ ਜਿੱਥੇ ਤੁਸੀਂ ਸੁਰੱਖਿਅਤ ਤੌਰ ਨਾਲ ਜਾ ਸਕਦੇ ਹੋ। ਤੁਹਾਡੀ ਸ਼ਰਨਾਰਥੀ ਦਾਅਵੇ ਦੀ ਪ੍ਰਕ੍ਰਿਆ ਵਿੱਚ, ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਤੁਹਾਡੇ ਲਈ ਤੁਹਾਡੇ ਛੱਡੇ ਹੋਏ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੈ।

Law Students’ Legal Advice Program (LSLAP) | ਕਾਨੂੰਨ ਵਿਦਿਆਰਥੀ ਕਾਨੂੰਨੀ ਸਲਾਹ ਪ੍ਰੋਗਰਾਮ (LSLAP)

ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ ਵਿਚ ਕਾਨੂੰਨ ਦੇ ਵਿਦਿਆਰਥੀਆਂ ਦੁਆਰਾ ਇੱਕ ਗੈਰ ਮੁਨਾਫਾ ਪ੍ਰੋਗਰਾਮ ਚਲਾਇਆ ਜਾਂਦਾ ਹੈ। ਓਹ ਗ੍ਰੇਟਰ ਵੈਨਕੂਵਰ ਖੇਤਰ ਵਿੱਚ ਉਹਨਾਂ ਗਾਹਕਾਂ ਨੂੰ ਮੁਫਤ ਕਾਨੂੰਨੀ ਸਲਾਹ ਅਤੇ ਪ੍ਰਤੀਨਿਧਿਤਾ ਪ੍ਰਦਾਨ ਕਰਦੇ ਨੇ ਜੋ ਕਾਨੂੰਨੀ ਸਹਾਇਤਾ ਦਾ ਭੁਗਤਾਨ ਕਰਨ ਵਿੱਚ ਅਸਮਰਥ ਹਨ।

Legal Aid Alberta (LAA) | ਕਾਨੂੰਨੀ ਸਹਾਇਤਾ ਅਲਬਰਟਾ (LAA)

ਇਕ ਜਨਤਕ ਫੰਡ ਵਾਲੀ, ਗੈਰ ਮੁਨਾਫਾ ਸੰਸਥਾ ਜਿਹੜੀ ਅਲਬਰਟਾ ਵਿਚ ਲੋਕਾਂ ਨੂੰ ਕਿਫਾਇਤੀ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੀ ਹੈ।

Legal Aid British Columbia (LABC) | ਕਾਨੂੰਨੀ ਸਹਾਇਤਾ ਬ੍ਰਿਟਿਸ਼ ਕੋਲੰਬੀਆ (LABC)

ਇੱਕ ਗੈਰ-ਮੁਨਾਫਾ ਸੰਸਥਾ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕਾਨੂੰਨੀ ਜਾਣਕਾਰੀ, ਸਲਾਹ ਅਤੇ ਪ੍ਰਤਿਨਿਧਤਾ ਸੇਵਾਵਾਂ ਪ੍ਰਧਾਨ ਕਰਦੀ ਹੈ।

Legal Aid Manitoba (LAM) | ਕਾਨੂੰਨੀ ਸਹਾਇਤਾ ਮੈਨੀਟੋਬਾ (LAM)

ਇੱਕ ਸੰਸਥਾ ਜੋ ਮੈਨਿਟੋਬਾ ਵਿੱਚ ਯੋਗਤਾ ਰੱਖਣ ਵਾਲੇ ਲੋਕਾਂ ਨੂੰ ਕਾਨੂੰਨੀ ਪ੍ਰਤਿਨਿਧਤਾ ਪ੍ਰਧਾਨ ਕਰਦੀ ਹੈ।

Legal Aid Ontario (LAO) | ਕਾਨੂੰਨੀ ਸਹਾਇਤਾ ਓਂਟਾਰੀਓ (LAO)

ਇੱਕ ਸੰਸਥਾ ਜੋ ਓਂਟਾਰੀਓ ਵਿੱਚ ਘੱਟ ਆਮਦਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।

Lesbian, Gay, Bisexual, Trans, Queer (LGBTQ) | ਲੈਸਬੀਅਨ, ਸਮਲਿੰਗੀ, ਦੋ-ਲਿੰਗੀ, ਟ੍ਰਾਂਸ, ਵਿਲੱਖਣ (ਸਮਲਿੰਗੀ)(LGBTQ)

ਕਿਸੀ ਵਿਅਕਤੀ ਦੇ ਜਿਨਸੀ ਰੁਝਾਨ ਨੂੰ ਦਰਸਾਉਣ ਵਾਲੇ ਸ਼ਬਦ।

Manitoba Interfaith Immigration Council (MIIC) | ਮੈਨੀਟੋਬਾ ਇੰਨਟਰਫੇਥ ਇਮੀਗ੍ਰੇਸ਼ਨ ਸਭਾ (MIIC)

ਇਕ ਸੰਸਥਾ ਜਿਹੜੀ ਮੈਨੀਟੋਬਾ ਵਿੱਚ ਰਹਿਣ ਵਾਲੇ ਸ਼ਰਨਾਰਥੀਆਂ ਅਤੇ ਆਵਾਸੀਆਂ ਦਾ ਸਵਾਗਤ ਕਰਦੀ ਹੈ ਅਤੇ ਉਹਨਾਂ ਵਾਸਤੇ ਬੰਦੋਬਸਤ ਸੇਵਾਵਾਂ ਪ੍ਰਦਾਨ ਕਰਦੀ ਹੈ।

Member | ਸਦੱਸ

ਬੋਰਡ ਸਦੱਸ ਜਾਂ ਫੈਸਲਾ ਲੈਣ ਵਾਲੇ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਵਿਅਕਤੀ IRB-RPD ਲਈ ਕੰਮ ਕਰਦਾ ਹੈ ਅਤੇ ਸ਼ਰਨਾਰਥੀ ਸੁਰੱਖਿਆ ਲਈ ਤੁਹਾਡੇ ਦਾਅਵੇ ‘ਤੇ ਫੈਸਲਾ ਕਰਦਾ ਹੈ। ਹੋਰ IRB ਡਿਵੀਜ਼ਨਾਂ ਵਿੱਚ ਵੀ ਸਦੱਸ ਹੁੰਦੇ ਹਨ ਜੋ ਵੱਖ-ਵੱਖ ਮੁੱਦਿਆਂ ਦਾ ਫੈਸਲਾ ਕਰਦੇ ਹਨ।

Minister | ਮੰਤਰੀ

ਇਹ ਇਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿਪ ਕਨੇਡਾ ਦਾ ਮੰਤਰੀ ਜਾਂ ਜਨ ਸੁਰੱਖਿਆ ਮੰਤਰੀ ਹੈ। ਸ਼ਰਨਾਰਥੀ ਪ੍ਰਕ੍ਰਿਆ ਵਿੱਚ ਅਤੇ IRB ਦੇ ਸਾਹਮਣੇ ਹੋਰ ਸੁਣਵਾਈਆਂ ਵਿੱਚ ਇਹਨਾਂ ਦੀ ਨੁਮਾਇੰਦਗੀ ਮੰਤਰੀ ਦੇ ਵਕੀਲ ਦੁਆਰਾ ਕੀਤੀ ਜਾਂਦੀ ਹੈ। .

Minister’s Counsel | ਮੰਤਰੀ ਦਾ ਵਕੀਲ

CBSA (ਜਨ ਸੁਰੱਖਿਆ ਮੰਤਰੀ ਦੀ ਨੁਮਾਇੰਦਗੀ ਕਰਦੇ ਹੋਏ) or IRCC (ਇਮੀਗਰੇਸ਼ਨ, ਰਿਫਊਜੀ, ਅਤੇ ਸਿਟੀਜਨਸ਼ਿਪ ਮੰਤਰੀ ਦੀ ਨੁਮਾਇੰਦਗੀ ਕਰਦੇ ਹੋਏ) ਦਾ ਨੁਮਾਇੰਦਾ। IRB ਦੇ ਸਾਹਮਣੇ ਮੰਤਰੀ ਦਾ ਵਕੀਲ ਤੁਹਾਡੇ ਸ਼ਰਨਾਰਥੀ ਦਾਅਵੇ ਅਤੇ ਹੋਰ ਪ੍ਰਕਿਰਿਆਵਾਂ ਵਿੱਚ ਹਿੱਸਾ ਲੈ ਸਕਦਾ ਹੈ।

National Documentation Package (NDP) | ਰਾਸ਼ਟਰੀ ਦਸਤਾਵੇਜ਼ ਪੈਕੇਜ (NDP)

ਇਕ ਦੇਸ਼ ਦੀ ਜਨਤਕ ਦਸਤਾਵੇਜ਼ਾ ਦੀ ਸੂਚੀ ਜੋ ਦੇਸ਼ ਦੀ ਅਵਸਥਾ ਬਾਰੇ ਜਾਣਕਾਰੀ ਦਿੰਦੀ ਹੈ।
IRB ਇਨਾ ਪੈਕਜਾਂ ਨੂੰ ਤਿਆਰ ਕਰਦੀ ਹੈ।NDPs ਦੀ ਵਰਤੋਂ ਸ਼ਰਨਾਰ ਦਾਅਵੇ ਦੇ ਦੌਰਾਨ ਇੱਕ ਸਬੂਤ ਵਜੋਂ ਕੀਤੀ ਜਾਂਦੀ ਹੈ।

Non-Governmental Organization (NGO) | ਗੈਰ-ਸਰਕਾਰੀ ਸੰਗਠਨ (NGO)

ਇਹ ਸੰਸਥਾਵਾਂਆ ਕਨੇਡਾ ਵਿੱਚ ਸ਼ਰਨਾਰਥੀ ਦਾਅਵੇਦਾਰਾ ਦੀ ਵੱਖ ਵੱਖ ਤਰੀਕਿਆਂ ਨਾਲ ਸਮਰਥਨ ਕਰਦੀਆਂ ਹਨ ਅਤੇ ਇਹ ਕਨੇਡਾ ਸਰਕਾਰ ਨਾਲ ਸਬੰਧਤ ਨਹੀਂ ਹੁੰਦੀਆਂ, ਇਹਨਾਂ ਨੂੰ ਸਥਾਪਨ ਏਜੰਸੀਆਂ, ਸੇਵਾ ਪ੍ਰਦਾਤਾਵਾਂ, ਅਤੇ ਭਾਈਚਾਰੀਕ ਸੰਸਥਾਵਾਂ ਵਜੋਂ ਵੀ ਜਾਣਿਆ ਜਾਂਦਾ ਹੈ।

Notary Public | ਨੋਟਰੀ ਪਬਲਿਕ/ਅਧਿਕਾਰੀ

ਇਹ ਵਿਅਕਤੀ “ਨੋਟਰੀ” ਵਜੋਂ ਵੀ ਜਾਣਿਆ ਜਾਂਦਾ ਹੈ, ਕਾਨੂੰਨੀ ਦਸਤਾਵੇਜ਼ਾਂ ‘ਤੇ ਹਸਤਾਖਰ ਕਰਨ ਲਈ ਇੱਕ ਅਧਿਕਾਰਤ ਗਵਾਹ ਵਜੋਂ ਕੰਮ ਕਰ ਸਕਦਾ ਹੈ। ਇੱਕ ਨੋਟਰੀ ਇਹ ਵੀ ਕਹਿ ਸਕਦਾ ਹੈ ਕਿ ਦਸਤਾਵੇਜ਼ ਅਸਲ ਦੀ ਸਟੀਕ ਪ੍ਰਤੀਰੂਪ(ਹੂ-ਬ-ਹੂ ਨਕਲ) ਹਨ। ਇੱਕ ਨੋਟਰੀ ਦੀ ਮੌਜੂਦਗੀ ਵਿੱਚ, ਇੱਕ ਗਵਾਹ ਜਾਂ ਤੁਹਾਡੇ ਕੇਸ ਦਾ ਕੋਈ ਹੋਰ ਸਹਾਇਕ ਵਿਅਕਤੀ, ਸਹੁੰ ਚੁੱਕ ਸਕਦਾ ਹੈ ਕਿ ਉਹਨਾਂ ਦਾ ਬਿਆਨ ਸੱਚਾ ਹੈ।

Notice of Decision | ਫੈਸਲੇ ਦਾ ਨੋਟਿਸ

ਫੈਸਲੇ ਦਾ ਨੋਟਿਸ ਇਕ ਲਿਖਤ ਨੋਟਿਸ ਹੁੰਦਾ ਹੈ ਜੋ ਤੁਹਾਨੂੰ ਡਾਕ ਜਾਂ ਈਮੇਲ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਕਿ IRB-RPD ਨੇ ਤੁਹਾਡੇ ਦਾਅਵੇ ਨੂੰ ਸਵੀਕਾਰ ਜਾਂ ਅਸਵੀਕਾਰ ਕੀਤਾ ਹੈ ਅਤੇ ਫੈਸਲੇ ਦੇ ਕਾਰਨ ਦੱਸਦਾ ਹੈ।

Notice to Appear (NTA) | ਹਾਜਰ ਹੋਣ ਦਾ ਨੋਟਿਸ (NTA)

ਤੁਹਾਨੂੰ IRB-RPD ਤੋਂ ਬਹੁ ਪਨਿਆ ਵਾਲਾ ਪੱਤਰ ਮਿਲਦਾ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਸੁਣਵਾਈ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ ਅਤੇ ਤੁਹਾਨੂੰ ਹਾਜ਼ਰ ਹੋਣਾ ਚਾਹੀਦਾ ਹੈ।

Permanent resident | ਸਥਾਈ ਨਿਵਾਸੀ

ਕੋਈ ਅਜਿਹਾ ਵਿਅਕਤੀ ਜੋ ਕਨੇਡਾ ਵਿੱਚ ਪੱਕੇ ਤੌਰ ‘ਤੇ ਰਹਿ ਸਕਦਾ ਹੈ ਪਰ ਕਨੇਡੀਅਨ ਨਾਗਰਿਕ ਨਹੀਂ ਹੈ। ਸਥਾਈ ਨਿਵਾਸੀ ਦੂਜੇ ਦੇਸ਼ਾਂ ਦੇ ਨਾਗਰਿਕ ਹਨ ਅਤੇ ਉਹਨਾਂ ਨੂੰ ਕਨੇਡਾ ਵਿੱਚ ਦਾਖਲ ਹੋਣ ਦਾ ਅਧਿਕਾਰ ਹੈ।

ਕਨੇਡਾ ਵਿੱਚ ਇੱਕ ਵਿਅਕਤੀ ਜੋ ਅਸਥਾਈ ਤੌਰ ‘ਤੇ ਹੈ, ਜਿਵੇਂ ਕਿ ਇੱਕ ਵਿਦਿਆਰਥੀ ਜਾਂ ਮਜ਼ਦੂਰ, ਇੱਕ ਸਥਾਈ ਨਿਵਾਸੀ ਨਹੀਂ ਹੈ।

ਜਿਹੜੇ ਸ਼ਰਨਾਰਥੀ ਵਿਦੇਸ਼ਾਂ ਤੋਂ ਮੁੜ ਵਸਾਏ ਜਾਂਦੇ ਹਨ, ਉਹ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸ਼ਰਨਾਰਥੀ ਪ੍ਰੋਗਰਾਮ ਜਾਂ ਸ਼ਰਨਾਰਥੀ ਪ੍ਰੋਗਰਾਮ ਦੀ ਨਿੱਜੀ ਸਪਾਂਸਰਸ਼ਿਪ ਦੁਆਰਾ ਸਥਾਈ ਨਿਵਾਸੀ ਬਣ ਜਾਂਦੇ ਹਨ।

ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕਰਨ ਵਾਲਾ ਕੋਈ ਵਿਅਕਤੀ ਉਸ ਸਮੇਂ ਸਥਾਈ ਨਿਵਾਸੀ ਨਹੀਂ ਬਣਦਾ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਵੱਲੋਂ ਉਹਨਾਂ ਦੇ ਦਾਅਵੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਉਹਨਾਂ ਨੂੰ ਸਥਾਈ ਨਿਵਾਸੀ ਰੁਤਬੇ ਲਈ ਅਰਜ਼ੀ ਦੇਣੀ ਚਾਹੀਦੀ ਹੈ।

Persecution | ਜ਼ੁਲਮ

ਗੰਭੀਰ ਨੁਕਸਾਨ ਜੋ ਮਨੁੱਖੀ ਅਧਿਕਾਰਾਂ ਨੂੰ ਧਮਕਾਉਂਦਾ ਜਾਂ ਉਲੰਘਣਾ ਕਰਦਾ ਹੈ ਅਤੇ ਜੋ ਵਾਰੰ ਵਾਰ ਦੁਹਰਾਇਆ ਜਾਂਦਾ ਹੈ ਜਾ ਲਗਾਤਾਰ ਹੁੰਦਾ ਹੈ। ਇਸ ਦੀ ਕਾਨੂੰਨੀ ਪਰਿਭਾਸ਼ਾ ਗੁੰਝਲਦਾਰ ਹੈ। ਕਿਸੇ ਵਕੀਲ ਨੂੰ ਪੁੱਛੋ ਕਿ ਤੁਹਾਡੇ ਸ਼ਰਨਾਰਥੀ ਦਾਅਵੇ ਤੇ ਇਸ ਦੀ ਪਰੀਭਾਸ਼ਾ ਕਿਵੇਂ ਲਾਗੂ ਹੁੰਦੀ ਹੈ। ਇਸ ਦੇ ਉਦਾਹਰਨ ਹਨ ਤਸ਼ੱਦਦ, ਕੁੱਟ ਮਾਰ, ਜਾਨੋ ਮਾਰਨ ਦੀਆਂ ਧਮਕੀਆਂ, ਜਬਰੀ ਨਸਬੰਦੀ, ਜਬਰਨ ਔਰਤਾਂ ਦੀ ਖਤਨਾ, ਜਬਰਦਸਤੀ ਵਿਆਹ, ਅਹਿੰਸਕ ਰਾਜਨੀਤਿਕ ਗਤੀਵਿਧੀਆਂ ਲਈ ਕੈਦ, ਅਤੇ ਜਿਨਸੀ ਹਮਲੇ।

Person in Need of Protection | ਸੁਰੱਖਿਆ ਦੀ ਲੋੜ ਵਾਲਾ ਵਿਅਕਤੀ

ਉਹ ਵਿਅਕਤੀ ਜਿਸ ਨੂੰ ਅਜੇ ਵੀ ਸੁਰੱਖਿਆ ਦੀ ਲੋੜ ਹੈ ਪਰ ਉਹ ਕਨਵੈਂਸ਼ਨ ਪਰਿਭਾਸ਼ਾ ਤੇ ਖਰਾ ਨਹੀਂ ਉਤਰਦਾ ਹੈ। ਉਹ ਵਿਅਕਤੀ ਜੋ ਕਨੇਡਾ ਦੇ ਵਿੱਚ ਹੈ ਪਰ ਜੇ ਉਹਨਾਂ ਨੂੰ ਉਹਨਾਂ ਦੇ ਕੌਮੀਅਤ ਵਾਲੇ ਦੇਸ਼ ਜਾ ਉਸ ਦੇਸ਼ ਵਿੱਚ ਵਾਪਸ ਭੇਜਿਆ ਜਾਂਦਾ ਹੈ ਜਿੱਥੇ ਉਹ ਆਮ ਤੌਰ ਤੇ ਰਹਿੰਦੇ ਸਨ (ਜੇ ਉਹਨਾਂ ਕੋਲ ਕੌਮੀਅਤ ਵਾਲਾ ਦੇਸ਼ ਨਹੀਂ ਹੈ) ਖਤਰੇ ਵਿਚ ਆ ਸਕਦਾ ਹੈ। ਇਹ ਉਹਨਾਂ ਦੇ ਦੇਸ਼ ਵਿੱਚ ਅਧਿਕਾਰੀਆਂ ਦੁਆਰਾ ਤਸ਼ੱਦਦ ਦੇ ਖਤਰੇ ਕਾਰਨ ਹੋ ਸਕਦਾ ਹੈ, ਜਾਂ ਉਹਨਾਂ ਦੀ ਜ਼ਿੰਦਗੀ ਲਈ ਖਤਰੇ, ਜਾਂ ਬੇਰਹਿਮ ਅਤੇ ਅਸਾਧਾਰਨ ਵਿਵਹਾਰ ਜਾਂ ਸਜ਼ਾ ਦੇ ਜੋਖਮ ਦੇ ਕਾਰਨ ਹੋ ਸਕਦਾ ਹੈ।

ਕਨੇਡਾ ਵਿੱਚ ਸੁਰੱਖਿਆ ਦੀ ਲੋੜ ਵਾਲਾ ਵਿਅਕਤੀ ਬਣਨ ਲਈ ਤੁਹਾਡੇ ਮਾਮਲੇ ਦੀ ਸੁਣਵਾਈ ਕਰਨ ਵਾਲੇ IRB-RPD ਦੇ ਮੈਂਬਰ ਨੂੰ ਇਹ ਵੀ ਫੈਸਲਾ ਕਰਨਾ ਚਾਹੀਦਾ ਹੈ ਕਿ:

  • ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੀ,
  • ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਸਹੀ ਢੰਗ ਨਾਲ ਨਹੀਂ ਰਹਿ ਸਕਦੇ,
  • ਤੁਹਾਨੂੰ ਖਤਰਾ ਹੈ ਪਰ ਤੁਹਾਡੇ ਦੇਸ਼ ਵਿੱਚ ਹਰ ਕਿਸੇ ਨੂੰ ਇਹ ਖਤਰਾ ਨਹੀਂ ਹੈ,
  • ਜੋਖਮ ਇਸ ਲਈ ਨਹੀਂ ਹੈ ਕਿ ਤੁਹਾਡਾ ਦੇਸ਼ ਤੁਹਾਨੂੰ ਅਜਿਹੇ ਕੰਮ ਲਈ ਸਜਾ ਦੇਣਾ ਚਾਹੁੰਦਾ ਹੈ ਜੋ ਕਨੇਡਾ ਵਿੱਚ ਇੱਕ ਅਪਰਾਧ ਹੈ,
  • ਜੋਖਮ ਤੁਹਾਡੇ ਦੇਸ਼ ਵਿੱਚ ਮਾੜੀ ਚਿਕਿਤਸਾ ਸਹਾਇਤਾ ਦੇ ਕਾਰਨ ਨਹੀਂ ਹੈ, ਅਤੇ
  • ਤੁਸੀਂ ਸ਼ਰਨਾਥੀ ਦਾ ਦਾਅਵਾ ਕਰਨ ਦੇ ਯੋਗ ਹੋਂ।
Port of Entry (POE) | ਦਾਖਲੇ ਦੀ ਬੰਦਰਗਾਹ(ਸਥਾਨ)(POE)

ਉਹ ਸਥਾਨ ਜਿੱਥੇ ਇੱਕ ਵਿਅਕਤੀ ਕਾਨੂਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋ ਸਕਦਾ ਹੈ, ਜਿਵੇਂ ਕਿ ਹਵਾਈ ਅੱਡਾ, ਸਮੁੰਦਰੀ ਜਾਂ ਜ਼ਮੀਨੀ ਸਰਹਦ।

Pre-removal Risk Assessment (PRRA) | ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ (PRRA)

ਇੱਕ IRCC ਦੀ ਪ੍ਰਕਿਰਿਆ ਜੋ ਇਹ ਫੈਸਲਾ ਕਰਦੀ ਹੈ ਕੀ ਕਿ ਇੱਕ ਵਿਅਕਤੀ ਜਿਸਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਭੇਜਿਆ ਜਾਵੇ ਤਾਂ ਉਹਨਾਂ ਨੂੰ ਜੁਲਮ, ਤਸੀਹੇ, ਜਾਣ ਦੇ ਜੋਖਮ, ਜਾਂ ਬੇਰਹਿਮ ਅਤੇ ਅਸਧਾਰਨ ਵਿਵਹਾਰ ਜਾਂ ਸਜ਼ਾ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Pro Bono Law Saskatchewan (PBLS) | ਪ੍ਰੋ ਬੋਨੋ ਲਾਅ ਸਸਕੈਚਵਨ (PBLS)

ਇਕ ਗੈਰ-ਲਾਭਕਾਰੀ, ਗੈਰ-ਸਰਕਾਰੀ ਸੰਸਥਾ ਜਿਹੜੀ ਸਸਕੈਚਵਨ ਵਿਚ ਘੱਟ ਆਮਦਨੀ ਵਾਲੇ ਗਾਹਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਮੁਹਈਆ ਕਰਦਾ ਹੈ। PBLS ਸਸਕੈਚਵਨ ਵਿਚ 14 ਮੁਫਤ ਕਾਨੂੰਨੀ ਕਲੀਨਿਕਾਂ ਦਾ ਸੰਚਾਲਨ ਅਤੇ ਉਹਨਾਂ ਨਾਲ ਸਾਂਝੇਦਾਰੀ ਕਰਦਾ ਹੈ। PBLS ਸਰਕਾਰੀ ਫੰਡ ਵਾਲੀ ਕਾਨੂੰਨੀ ਸਹਾਇਤਾ ਅਤੇ ਨਿਜੀ ਵਕੀਲ ਦੀ ਨਿਯੁਕਤੀ ਦੇ ਵਿਚਕਾਰ ਕਾਨੂੰਨੀ ਸੇਵਾਵਾਂ ਦੇ ਅੰਤਰ ਨੂੰ ਭਰਣ ਦੀ ਕੋਸ਼ਿਸ਼ ਕਰਦਾ ਹੈ।

Programme régional d’accueil et d’intégration des demandeurs d’asile (PRAIDA) | ਆਸ਼ਰਾ ਲੈਣ ਵਾਲਿਆਂ ਦੀ ਸਵਾਗਤ ਅਤੇ ਏਕੀਕਰਨ ਲਈ ਖੇਤਰੀ ਪ੍ਰੋਗਰਾਮ (PRAIDA)

ਇੱਕ ਸੰਗਠਨ ਜਿਹੜਾ ਸ਼ਰਨਾਰਥੀ ਦਾਅਵੇਦਾਰਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਖੁਸ਼ਹਾਲੀ ਦਾ ਸਮਰਥਨ ਕਰਦਾ ਹੈ ਅਤੇ ਨਾਲ ਹੀ ਉਹਨਾਂ ਦੇ ਹੱਕ ਅਤੇ ਮਰਿਆਦਾ ਦਾ ਸਨਮਾਨ ਕਰਦਾ ਹੈ। ਉਹਨਾਂ ਦੀ ਮੁਹਿੰਮ ਕਿਊਬੈਕ ਵਿੱਚ ਸ਼ਰਨਾਰਤੀ ਦਾਅਵੇਦਾਰਾ ਨੂੰ ਵਸਣ ਵਿੱਚ ਮੱਦਦ ਕਰਨ ਹੈ।

Protected person | ਸੁਰੱਖਿਅਤ ਵਿਅਕਤੀ

ਇੱਕ ਵਿਅਕਤੀ ਜੋ:

  • ਇੱਕ ਕਨਵੈਂਸ਼ਨ ਸ਼ਰਨਾਰਥੀ ਜਾਂ ਉਸ ਤੋਂ ਮਿਲਦੀ ਹੋਈ ਸਥਿਤੀ ਵਿੱਚ ਇੱਕ ਵਿਅਕਤੀ, ਜਿਸ ਦਾ ਫੈਸਲਾ ਇੱਕ ਕਨੇਡੀਅਨ ਵੀਜ਼ਾ ਅਧਿਕਾਰੀ ਦੁਆਰਾ ਕਨੇਡਾ ਤੋਂ ਬਾਹਰ ਕੀਤਾ ਗਿਆ ਹੈ,
  • ਇੱਕ ਕਨਵੈਂਸ਼ਨ ਸ਼ਰਨਾਰਥੀ ਜਾਂ ਕਨੇਡਾ ਵਿੱਚ ਸੁਰੱਖਿਆ ਦੀ ਲੋੜ ਵਾਲਾ ਵਿਅਕਤੀ, ਜਿਸ ਦਾ ਫੈਸਲਾ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕਨੇਡਾ ਦੁਆਰਾ ਕੀਤਾ ਗਿਆ, ਜਾ,
  • ਇਕ ਵਿਅਕਤੀ ਜਿਸ ਦਾ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਨ ਨੂੰ ਸਵੀਕਾਰ ਕੀਤਾ ਗਿਆ ਸੀ (ਜਿਆਦਾਤਰ ਮਾਮਲਿਆਂ ਵਿੱਚ)
Ready Tour | ਤਿਆਰ ਦੌਰਾ

ਸ਼ਰਨਾਰਥੀ ਦਾਵੇਦਾਰਾ ਲਈ ਉਹਨਾਂ ਦੀ ਸ਼ਰਨਾਰਥੀ ਸੁਣਵਾਈ ਦੀ ਤਿਆਰ ਹੋਣ ਵਿੱਚ ਉਹਨਾਂ ਦੀ ਮਦਦ ਕਰਨ ਲਈ ਇਕ ਮੁਫਤ ਸਿੱਖਿਆ ਸਮਾਗਮ। ਇਥੇ ਰਜਿਸਟਰ ਕਰੋ।

Refugee claimant | ਸ਼ਰਨਾਰਥੀ ਦਾਅਵੇਦਾਰ

ਇੱਕ ਵਿਅਕਤੀ ਜਿਸ ਨੇ ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਲਈ ਅਰਜੀ ਦਿੱਤੀ ਹੈ ਅਤੇ ਓਹ ਕਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ-ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਤੋਂ ਆਪਣੇ ਦਾਅਵੇ ਦੇ ਫੈਸਲੇ ਦੀ ਉਡੀਕ ਵਿਚ ਹੈ।

Refugee Protection Claimant Document (RPCD) | ਸ਼ਰਨਾਰਥੀ ਸੁਰੱਖਿਆ ਦਾਅਵੇਦਾਰ ਦਸਤਾਵੇਜ਼ (RPCD)

ਇੱਕ ਦਸਤਾਵੇਜ਼ ਜਿਹੜਾ ਤੁਹਾਡੀ ਸ਼ਰਨਾਰਥੀ ਦਾਅਵੇ ਨੂੰ ਕਨੇਡਾ ਦੀ ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ (IRB) ਨੂੰ ਭੇਜਣ ਤੋਂ ਬਾਅਦ ਮਿਲਦਾ ਹੈ। ਇਹ ਪੁਸ਼ਟੀ ਕਰਦਾ ਹੈ ਕਿ ਤੁਸੀਂ ਸ਼ਰਨਾਰਥੀ ਦਾ ਦਾਅਵਾ ਕੀਤਾ ਹੈ ਅਤੇ ਤੁਸੀਂ ਅੰਤਰਿਮ ਸੰਘੀ ਸੇਹਤ ਕਾਰਜਕ੍ਰਮ (IFHP) ਲਈ ਯੋਗ ਹੋ।

Refugee travel document | ਸ਼ਰਨਾਰਥੀ ਯਾਤਰਾ ਦਸਤਾਵੇਜ਼

ਇਹ ਦਸਤਾਵੇਜ਼ ਬਿਨਾਂ ਪਾਸਪੋਰਟ ਕਨੇਡਾ ਤੋਂ ਬਾਹਰ ਯਾਤਰਾ ਕਰਨ ਲਈ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂ ਸਕਦਾ ਹੈ ਜਿਨਾਂ ਕੋਲ ਸੁਰੱਖਿਅਤ ਵਿਅਕਤੀ ਦਾ ਦਰਜਾ ਹੈ। ਸ਼ਰਨਾਰਥੀ ਯਾਤਰਾ ਦਸਤਾਵੇਜ਼ ਕਿਤੇ ਵੀ ਯਾਤਰਾ ਕਰਨ ਲਈ ਵਰਤਿਆ ਜਾ ਸਕਦਾ ਹੈ ਸਿਵਾਏ ਉਸ ਦੇਸ਼ ਵਿੱਚ ਜਿਥੋਂ ਦਾ ਵਿਅਕਤੀ ਨਾਗਰਿਕ ਹੈ ਜਾਂ ਉਹ ਦੇਸ਼ ਜਿਸ ਨੂੰ ਉਹ ਅੱਤਿਆਚਾਰ ਕਾਰਨ ਛੱਡ ਗਿਆ ਹੋਵੇ।

Removal order | ਹਟਾਉਣ ਦਾ ਆਦੇਸ਼

ਇੱਕ ਵਿਅਕਤੀ ਦੇ ਖਿਲਾਫ ਇੱਕ ਆਦੇਸ਼ ਜੋ ਉਸ ਨੂੰ ਕਨੇਡਾ ਛੱਡਣ ਨੂੰ ਕਹਿੰਦਾ ਹੈ.
CBSA ਅਫਸਰ ਜਾਂ IRB ਤਿੰਨ ਤਰ੍ਹਾਂ ਦੇ ਹਟਾਉਣ ਦੇ ਆਦੇਸ਼ ਦਿੰਦੇ ਹਨ:

  • ਰਵਾਨਗੀ ਦਾ ਆਦੇਸ਼ – ਉਹਨਾਂ ਲੋਕਾਂ ਦੇ ਵਿਰੁੱਧ ਬਣਾਇਆ ਜਾਂਦਾ ਹੈ ਜੋ ਕਨੇਡਾ ਦੀ ਇਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਜਿਸ ਵਿਅਕਤੀ ਦਾ ਨਾਮ ਰਵਾਨਗੀ ਦੇ ਆਦੇਸ਼ ਤੇ ਹੈ ਉਸ ਨੂੰ 30 ਦਿਨਾਂ ਦੇ ਅੰਦਰ ਕਨੇਡਾ ਛੱਡਣਾ ਚਾਹੀਦਾ ਹੈ। ਜੇਕਰ ਉਹ ਇਹ ਨਹੀਂ ਕਰਦੇ, ਤਾਂ ਰਵਾਨਗੀ ਦਾ ਆਦੇਸ਼ ਦੇਸ਼ ਨਿਕਾਲੇ ਦਾ ਹੁਕਮ ਬਣ ਜਾਂਦਾ ਹੈ।
  • ਬੇਦਖਲੀ ਦਾ ਹੁਕਮ – ਆਮ ਤੌਰ ਤੇ ਇਸ ਦਾ ਮਤਲਬ ਕਿ ਵਿਅਕਤੀ ਬਿਨਾਂ ਲਿਖਿਤ ਇਜਾਜਤ ਤੋਂ ਇਕ ਸਾਲ ਲਈ ਕਨੇਡਾ ਵਾਪਸ ਨਹੀਂ ਆ ਸਕਦਾ। ਜਿਸਨੂੰ ਗਲਤ ਬਿਆਨ ਕਾਰਨ ਬੇਦਖਲੀ ਦਾ ਹੁਕਮ ਮਿਲਦਾ ਹੈ ਉਹ ਪੰਜ ਸਾਲ ਵਾਸਤੇ ਬਿਨਾਂ ਲਿਖਿਤ ਇਜਾਜਤ ਤੋਂ ਵਾਪਸ ਨਹੀਂ ਆ ਸਕਦੇ।
  • ਦੇਸ਼ ਨਿਕਾਲੇ ਦਾ ਹੁਕਮ –ਮਤਲਬ ਕਿਸੇ ਗੰਭੀਰ ਅਪਰਾਧ ਜਾਂ ਕਨੇਡਾ ਦੀ ਇਮੀਗਰੇਸ਼ਨ ਕਾਨੂੰਨ ਦੀ ਉਲੰਘਨਾ ਕਾਰਨ ਵਿਅਕਤੀ ਨੂੰ ਕਨੇਡਾ ਛੱਡਣਾ ਪਵੇਗਾ। ਇਮੀਗਰੇਸ਼, ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਦੀ ਲਿਖਤ ਇਜਾਜ਼ਤ ਤੋਂ ਬਿਨਾਂ, ਕਨੇਡਾ ਤੋਂ ਡਿਪੋਰਟ(ਕੱਢਿਆ) ਕੀਤਾ ਗਿਆ ਵਿਅਕਤੀ ਵਾਪਸ ਨਹੀਂ ਆ ਸਕਦਾ ਹੈ।
Safe third country | ਸੁਰੱਖਿਅਤ ਤੀਜਾ ਦੇਸ਼

ਉਹ ਦੇਸ਼ ਜਿੱਥੇ ਵਿਅਕਤੀ ਸੁਰੱਖਿਅਤ ਤਰੀਕੇ ਨਾਲ ਸ਼ਰਨਾਰਥੀ ਦਾ ਦਾਅਵਾ ਕਰ ਸਕਦਾ ਹਨ (ਕਨੇਡਾ ਤੋ ਇਲਾਵਾ ਅਤੇ ਉਹ ਦੇਸ਼ ਜਿਸ ਨੂੰ ਉਹ ਅੱਤਿਆਚਾਰ ਕਾਰਨ ਛੱਡ ਗਇਆ ਸੀ)। ਕਨੇਡਾ ਵਿੱਚ, ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ(ਆਵਾਸ ਅਤੇ ਸ਼ਰਨਾਰਥੀ ਸੁਰੱਖਿਆ ਕਾਨੂੰਨ) ਕਿਸੇ ਦੇਸ਼ ਨੂੰ ਸੁਰੱਖਿਅਤ ਤੀਜਾ ਦੇਸ਼ ਬਣਾਉਣ ਵਾਲੀਆਂ ਗੱਲਾਂ ਦਾ ਵਰਨਨ ਕਰਦਾ ਹੈ।

Safe Third Country Agreement (STCA) | ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ (STCA)

ਕਨੇਡਾ ਅਤੇ ਸੰਯੁਕਤ ਰਾਜ ਵਿਚਕਾਰ ਸਮਝੌਤਾ ਜੋ ਇਹ ਕਹਿੰਦਾ ਹੈ ਕਿ ਦੋਵੇਂ ਦੇਸ਼ ਉਹਨਾਂ ਲੋਕਾਂ ਲਈ ਸੁਰਖਿਅਤ ਹਨ ਜਿਨਾਂ ਨੂੰ ਸ਼ਰਨਾਰਥੀ ਸੁਰੱਖਿਆ ਦੀ ਲੋੜ ਹੈ। ਤੁਸੀਂ ਜਿਹੜੇ ਦੇਸ਼ ਵਿੱਚ ਪਹਿਲਾਂ ਦਾਖਿਲ ਹੋਏਹੋ ਉਸ ਤੋਂ ਪਹਿਲਾਂ ਮਦਦ ਮੰਗਣੀ ਚਾਹੀਦੀ ਹੈ। ਇਹ ਗੱਲ ਸੱਚ ਹੈ ਜੇਕਰ ਤੁਸੀਂ ਕਨੇਡਾ/ਸੰਯੁਕਤ ਰਾਜ(USA) ਸਰਹੱਦ ਦੇ ਨਾਲ ਦੇ ਸਥਾਨ ਤੋਂ ਕਨੇਡਾ ਵਿੱਚ ਦਾਖਲ ਹੁੰਦੇ ਹੋ। ਜੇਕਰ ਤੁਸੀਂ STCA ਨਿਯਮਾਂ ਦੇ “ਅਪਵਾਦ” ਲਈ ਯੋਗ ਹੋ ਤਾਂ ਹੀ ਤੁਸੀਂ ਸ਼ਰਨਾਰਥੀ ਦਾਅਵਾ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਗੈਰ ਅਧਿਕਾਰਤ ਪ੍ਰਵੇਸ਼ ਸਥਾਨ ਤੇ ਦਾਖਿਲ ਹੁੰਦੇ ਹੋ ਅਤੇ 14 ਦਿਨਾਂ ਦੇ ਅੰਦਰ ਸ਼ਰਨਾਰਥੀ ਦਾ ਦਾਅਵਾ ਕਰਨ ਲਈ ਕਹਿੰਦੇ ਹੋ ਤਾਂ ਤੁਹਾਨੂੰ ਅਮਰੀਕਾ(USA) ਵਾਪਸ ਭੇਜ ਦਿੱਤਾ ਜਾਵੇਗਾ ਜਦੋਂ ਤੱਕ ਤੁਸੀਂ ਅਪਵਾਦ ਲਈ ਯੋਗ ਨਹੀਂ ਹੁੰਦੇ। ਤੁਸੀਂ ਅਮਰੀਕਾ(USA) ਤੋਂ ਜਿੱਥੋਂ ਵੀ ਕਨੇਡਾ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਹੋ ਉਸ ਤੋਂ ਪਹਿਲਾਂ ਸਰਕਾਰੀ ਸਲਾਹ ਲਓ।

Settlement Agency | ਸਥਾਪਨਾ ਏਜੰਸੀ/ਅਦਾਰਾ

ਸਥਾਪਨਾ ਏਜੰਸੀਆਂ/ਅਦਾਰੇ ਕਨੇਡਾ ਵਿੱਚ ਨਵੇਂ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਸਹਾਇਤਾ ਅਤੇ ਸੇਵਾਵਾਂ ਦਿੰਦੇ ਹਨ। ਬਹੁਤ ਸਾਰੀਆਂ ਸੇਵਾਵਾਂ ਮੁਫਤ ਹਨ। ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਹ ਏਜੰਸੀਆਂ ਤੁਹਾਡੀ ਮਦਦ ਕਰਦੀਆਂ ਹਨ:

  • ਰਿਹਾਇਸ਼ ਅਤੇ ਰੁਜ਼ਗਾਰ ਲੱਭਣ ਲਈ,
  • ਅੰਗਰੇਜ਼ੀ ਅਤੇ ਫ੍ਰਾਂਸੀਸੀ ਕਲਾਸਾਂ ਪ੍ਰਾਪਤ ਕਰਨ ਲਈ ,
  • ਦਸਤਾਵੇਜ਼ ਅਤੇ ਅਰਜੀਆਂ ਭਰਨ ਵਿੱਚ, ਅਤੇ
  • ਹੋਰ ਭਾਈਚਾਰਕ ਸੇਵਾਵਾਂ, ਸਕੂਲ ਅਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੰਦੀਆਂ ਹਨ।
Settlement Worker | ਆਵਾਸ ਸੇਵਾ/ਬੰਦੋਬਸਤ ਕਰਮਚਾਰੀ

ਜਿਆਦਾਤਰ ਬੰਦੋਬਸਤ ਕਰਮਚਾਰੀ ਆਵਾਸ ਸੇਵਾ ਸੰਸਥਾਵਾਂ ਲਈ ਕੰਮ ਕਰਦੇ ਹਨ ਅਤੇ ਨਵੇਂ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਉਹਨਾਂ ਦੀਆਂ ਨਿੱਜੀ ਆਵਾਸ ਲੋੜਾਂ ਲਈ ਨਿੱਜੀ ਮਦਦ ਪ੍ਰਦਾਨ ਕਰਦੇ ਹਨ।

Short hearing | ਛੋਟੀ ਸੁਣਵਾਈ

IRB-RPD ਦੋ ਘੰਟੇ ਦੀ ਸੁਣਵਾਈ ਨਿਯੁਕਤ ਕਰਦੇ ਹਨ ਜਦੋਂ ਉਹ ਵਿਸ਼ਵਾਸ ਕਰਦੇ ਹਨ ਕੀ ਸ਼ਰਨਾਰਥੀ ਦਾਅਵੇ ਬਾਰੇ ਸਿਰਫ ਇੱਕ ਜਾਂ ਦੋ ਮੁੱਦੇ ਹਨ ਜਿਨਾਂ ਦੀ ਸਮੀਖਿਆ ਕਰਨ ਦੀ ਲੋੜ ਹੈ।

Social Group | ਸਮਾਜਿਕ ਸਮੂਹ

ਇੱਕ ਵਿਅਕਤੀ ਆਪਣੀ “ਕਿਸੇ ਖਾਸ ਸਮਾਜਿਕ ਸਮੂਹ ਵਿੱਚ ਸਦੱਸਤਾ” ਦੇ ਆਧਾਰ ਤੇ ਸ਼ਰਨਾਰਥੀ ਦਾ ਦਾਅਵਾ ਕਰ ਸਕਦਾ ਹੈ। ਕਨੇਡਾ ਵਿੱਚ ਸਮਾਜਿਕ ਸਮੂਹਹਾਂ ਦੀਆਂ ਤਿੰਨ ਸੰਭਵ ਕਿਸਮਾਂ ਹਨ:

  • ਮੈਂਬਰਾਂ ਦੀ ਇੱਕ ਨਾ ਬਦਲਣ ਯੋਗ ਵਿਸ਼ੇਸ਼ਤਾ ਹੈ (ਉਦਾਹਰਨ ਲਈ, ਲਿੰਗ),
  • ਮੈਂਬਰ ਸਵੈ-ਇੱਛਾ ਨਾਲ ਉਹਨਾਂ ਦੇ ਮਨੁੱਖੀ ਸਨਮਾਨ ਲਈ ਇਨੇ ਮਹੱਤਵਪੂਰਨ ਕਾਰਨਾਂ ਕਰਕੇ ਇਕੱਠੇ ਹੁੰਦੇ ਹਨ ਕਿ ਉਹਨਾਂ ਨੂੰ ਜ਼ਬਰਦਸਤੀ ਵੱਖ ਨਹੀਂ ਕੀਤਾ ਜਾਣਾ ਚਾਹੀਦਾ (ਉਦਾਹਰਣ ਲਈ, ਮਨੁੱਖੀ ਅਧਿਕਾਰ ਸਮਾਜ ਸੇਵੀ) ,ਅਤੇ
  • ਮੈਂਬਰ ਪਹਿਲਾਂ ਸਵੈ ਇੱਛਾ ਤੌਰ ਤੇ ਇਕੱਠੇ ਹੋਏ ਪਰ ਹੁਣ ਉਹਨਾਂ ਦਾ ਸਮੂਹ ਉਹਨਾਂਦੇ ਇਤਿਹਾਸ ਕਾਰਨ ਬਦਲਿਆ ਨਹੀਂ ਜਾ ਸਕਦਾ ਹੈ।
Social Insurance Number (SIN) | ਸਮਾਜਿਕ ਬੀਮਾ ਨੰਬਰ/ਸੋਸ਼ਲ ਇੰਸ਼ਯੁਰੇਂਸ ਨੰਬਰ(SIN)

ਕਨੇਡਾ ਵਿੱਚ ਕੰਮ ਕਰਨਾ ਜਾਂ ਸਰਕਾਰੀ ਪ੍ਰੋਗਰਾਮਾਂ ਅਤੇ ਲਾਭਾਂ ਦੀ ਵਰਤੋਂ ਕਰਨ ਵਾਸਤੇ ਸਰਵਿਸ ਕਨੇਡਾ ਤੋਂ ਪ੍ਰਾਪਤ ਕੀਤਾ ਗਿਆ ਇਕ ਨੌ-ਅੰਕ ਦਾ ਨੰਬਰ

Special hearing | ਵਿਸ਼ੇਸ਼ ਸੁਣਵਾਈ

ਇਹ ਫੈਸਲਾ ਕਰਨ ਲਈ ਇੱਕ ਸੁਣਵਾਈ ਕੀ ਕਿ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ “ਛੱਡਿਆ ਹੋਇਆ” ਘੋਸ਼ਿਤ ਕੀਤਾ ਜਾਵੇਗਾ।

ਜੇਕਰ ਤੁਸੀਂ ਆਪਣਾ BOC ਫਾਰਮ ਭੇਜਣ ਦੀ ਅੰਤਿਮ ਤਾਰੀਖ ਗੁਆ ਲੈਂਦੇ ਹੋ ਤਾਂ ਤੁਹਾਨੂੰ “ਵਿਸ਼ੇਸ਼ ਸੁਣਵਾਈ” ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸਣਾ ਪਵੇਗਾ ਕਿ ਤੁਸੀਂ ਦੇਰੀ ਨਾਲ ਕਿਓਂ ਆਏ। ਜੇਕਰ ਤੁਸੀਂ ਵਿਸ਼ੇਸ਼ ਸੁਣਵਾਈ ਤੇ ਨਹੀਂ ਜਾਂਦੇ ਹੋ ਜਾਂ ਚੰਗਾ ਕਾਰਨ ਨਹੀਂ ਦਿੰਦੇ ਹੋ ਤਾਂ ਤੁਹਾਡੇ ਦਾਅਵੇ ਨੂੰ ਛੱਡਿਆ ਗਿਆ ਦੇਖਿਆ ਜਾ ਸਕਦਾ ਹੈ। ਤੁਹਾਡੇ ਵਿਸ਼ੇਸ਼ ਸੁਣਵਾਈ ਦੀ ਤਾਰੀਖ, ਸਮਾਂ, ਅਤੇ ਸੁਣਵਾਈ ਦਾ ਸਥਾਨ ਤੁਹਾਡੇ ਰੈਫਰਲ ਦੀ ਪੁਸ਼ਟੀ(Confirmation of Referral) ਤੇ ਹੈ ਜੇਕਰ ਤੁਹਾਡਾ ਦਾਅਵਾ ਦਾਖਲ ਹੋਣ ਦੇ ਸਥਾਨ ਤੇ ਕੀਤਾ ਗਿਆ ਸੀ।

ਤੁਹਾਨੂੰ ਤੁਹਾਡੀ ਸ਼ਰਨਾਰਥੀ ਸੁਣਵਾਈ ਦੀ ਮਿਤੀ, ਸਮੇਂ ਅਤੇ ਸਥਾਨ ਦੇ ਨਾਲ ਹਾਜ਼ਰ ਹੋਣ ਦਾ ਨੋਟਿਸ ਮਿਲਦਾ ਹੈ। ਜੇਕਰ ਤੁਸੀਂ ਆਪਣੀ ਸੁਣਵਾਈ ਤੇ ਨਹੀਂ ਜਾਂਦੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਸੁਣਵਾਈ ਤੇ ਹਾਜ਼ਰ ਹੋਣਾ ਪਏਗਾ ਅਤੇ ਦੱਸਣਾ ਪਏਗਾ ਕਿ ਤੁਸੀਂ ਕਿਉਂ ਨਹੀਂ ਗਏ। ਤਿਆਗ ਦੇ ਮੁੱਦੇ ਤੇ ਵਿਸ਼ੇਸ਼ ਸੁਣਵਾਈ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਵੀ ਹਾਜ਼ਰ ਹੋਣ ਦੇ ਨੋਟਿਸ ਤੇ ਹੋਵੇਗੀ। ਜੇਕਰ ਤੁਸੀਂ ਵਿਸ਼ੇਸ਼ ਸੁਣਵਾਈ ਤੇ ਨਹੀਂ ਜਾਂਦੇ ਹੋ ਜਾਂ ਚੰਗਾ ਕਾਰਨ ਨਹੀਂ ਦਿੰਦੇ ਹੋ ਤਾਂ ਤੁਹਾਡੇ ਦਾਅਵੇ ਨੂੰ ਛੱਡਿਆ ਗਿਆ ਦੇਖਿਆ ਜਾ ਸਕਦਾ ਹੈ। ਜੇਕਰ RPD ਕਹਿੰਦਾ ਹੈ ਕਿ ਤੁਹਾਡਾ ਦਾਅਵਾ ਛੱਡ ਦਿੱਤਾ ਗਿਆ ਹੈ, ਤਾਂ ਤੁਸੀਂ ਆਪਣੇ ਦਾਵੇ ਨੂੰ ਜਾਰੀ ਨਹੀਂ ਰੱਖ ਸਕਦੇ ਜਾਂ ਭਵਿੱਖ ਵਿੱਚ ਕੋਈ ਹੋਰ ਦਾਅਵਾ ਨਹੀਂ ਕਰ ਸਕਦੇ।

Stateless person | ਰਾਜ ਰਹਿਤ ਵਿਅਕਤੀ

ਉਹ ਵਿਅਕਤੀ ਜਿਸ ਨੂੰ ਕਿਸੇ ਵੀ ਦੇਸ਼ ਦੁਆਰਾ ਨਾਗਰਿਕ ਵਜੋਂ ਪਛਾਣਿਆ ਨਹੀਂ ਗਿਆ। ਬਹੁਤ ਸਾਰੇ ਰਾਜ ਰਹਿਤ ਵਿਅਕਤੀਆਂ ਕੋਲ ਪਾਸਪੋਰਟ ਨਹੀਂ ਹਨ ਅਤੇ ਉਹਨਾਂ ਨੂੰ ਆਪਣੀ ਪਛਾਣ ਸਾਬਿਤ ਕਰਨ ਵਿੱਚ ਤਕਲੀਫ ਹੁੰਦੀ ਹੈ। ਸਭ ਰਾਜ ਰਹਿਤ ਲੋਕ ਸ਼ਰਨਾਰਥੀ ਨਹੀਂ ਹੁੰਦੇ ਅਤੇ ਨਾ ਹੀ ਸਭ ਸ਼ਰਨਾਰਥੀ ਰਾਜ ਰਹਿਤ ਹੁੰਦੇ ਹਨ।

Status | ਸਥਿਤੀ/ਦਰਜਾ

ਤੁਹਾਡੀ ਅਧਿਕਾਰਤ ਇਮੀਗ੍ਰੇਸ਼ਨ ਸ਼੍ਰੇਣੀ ਕੋਈ ਦੇਸ਼ ਤੁਹਾਨੂੰ ਦਿੰਦਾ ਹੈ, ਜਿਵੇਂ ਕਿ ਨਾਗਰਿਕ, ਸਥਾਈ ਨਿਵਾਸੀ, ਸੁਰੱਖਿਅਤ ਵਿਅਕਤੀ, ਕਰਮਚਾਰੀ, ਵਿਜ਼ਟਰ, ਜਾਂ ਵਿਦਿਆਰਥੀ।

Translator’s declaration | ਅਨੁਵਾਦਕ ਦਾ ਐਲਾਨ

ਕਿਸੇ ਦਸਤਾਵੇਜ਼ ਦਾ ਅਨੁਵਾਦ ਕਰਨ ਵਾਲੇ ਵਿਅਕਤੀ ਨੂੰ ਇੱਕ ਬਿਆਨ ‘ਤੇ ਦਸਤਖਤ ਅਤੇ ਤਾਰੀਖ ਦੇਣੀ ਚਾਹੀਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਪੂਰੇ ਦਸਤਾਵੇਜ਼ ਨੂੰ ਇਸਦੀ ਮੂਲ ਭਾਸ਼ਾ ਤੋਂ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਸਹੀ ਰੂਪ ਵਿੱਚ ਅਨੁਵਾਦ ਕੀਤਾ ਹੈ।

Tribunal | ਅਦਾਲਤੀ ਕਮੇਟੀ (ਟ੍ਰਿਬਿਊਨਲ)

IRB-RPD ਇਕ ਅਦਾਲਤੀ ਕਮੇਟੀ ਹੈ, ਨਾ ਕਿ ਇੱਕ ਅਦਾਲਤ। ਹਾਲਾਂਕਿ ਟ੍ਰਿਬਿਊਨਲ ਅਦਾਲਤਾਂ ਵਾਂਗ ਲਗ ਸਕਦੇ ਹਨ, ਇਹ ਅਦਾਲਤੀ ਪ੍ਰਣਾਲੀ ਦਾ ਹਿੱਸਾ ਨਹੀਂ ਹੁੰਦੇ ਹਨ । ਆਮ ਤੌਰ ਤੇ ਇਹ ਘੱਟ ਅਧਿਕਾਰਿਕ ਹੁੰਦੇ ਹਨ ਅਤੇ ਅਦਾਲਤੀ ਪ੍ਰਣਾਲੀ ਨਾਲੋਂ ਤੇਜ਼ੀ ਨਾਲ ਕੰਮ ਕਰਦੇ ਹਨ। IRB-RPD ਟ੍ਰਿਬਿਊਨਲ ਤੇ ਫੈਸਲਾਂ ਲੈਣ ਵਾਲਿਆਂ ਨੂੰ ਸ਼ਰਨਾਰਥੀ ਦਾਅਵਿਆਂ ਦਾ ਫੈਸਲਾ ਕਰਨ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾਂਦੀ ਹੈ।

Unique Client Identifier (UCI) | ਵਿਸ਼ੇਸ਼ ਗ੍ਰਾਹਕ ਪਛਾਣ ਨੰਬਰ (UCI)

ਇਹ ਕਨੇਡਾ ਦੀ ਸਰਕਾਰ ਦੁਆਰਾ ਤੁਹਾਨੂੰ ਦਿੱਤਾ ਗਿਆ ਇੱਕ ਪਹਿਲਾ ਪਛਾਣ ਨੰਬਰ ਹੈ। ਇਸ ਨੂੰ ਗ੍ਰਾਹਕ ਪਛਾਣ ਨੰਬਰ ਵੀ ਕਿਹਾ ਜਾਂਦਾ ਹੈ ਅਤੇ ਇਹ 8 ਜਾਂ 10 ਅੰਕਾਂ ਦਾ ਹੁੰਦਾ ਹੈ।

United Nations High Commissioner for Refugees (UNHCR) | ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ(UNHCR)

UNHCR, ਸੰਯੁਕਤ ਰਾਜ ਸ਼ਰਨਾਰਥੀ ਏਜੰਸੀ, ਇਕ ਗਲੋਬਲ ਸੰਸਥਾ ਜੋ ਨਿਸ਼ਚਿਤ ਕਰਨ ਲਈ ਸਮਰਪਿਤ ਹੈ ਕਿ ਹਰ ਇਨਸਾਨ ਨੂੰ ਪਨਾਹ ਲੈਣ ਦੀ ਇਜਾਜ਼ਤ ਹੈ ਅਤੇ ਸੁਰੱਖਿਅਤ ਸਥਾਨ ਲੱਭਣ ਦਾ ਅਧਿਕਾਰ ਹੈ । UNHCR ਸ਼ਰਨਾਰਥੀਆਂ, ਸਮੁਦਾਏ ਜਿਸ ਨੂੰ ਜਬਰਨ ਜਗਹਾ ਬਦਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਅਤੇ ਰਾਜ ਰਹਿਤ ਲੋਕਾਂ ਦੀ ਤਰਫੋਂ ਕੰਮ ਕਰਦਾ ਹੈ। UNHCR ਦੇ ਕਨੇਡਾ ਵਿੱਚ ਦਫਤਰ ਹਨ।

Vulnerable person | ਨਿਰਬਲ/ ਕਮਜ਼ੋਰ ਵਿਅਕਤੀ

ਇਕ ਕਮਜ਼ੋਰ ਵਿਅਕਤੀ ਉਹ ਹੁੰਦਾ ਹੈ ਜੋ ਨਿਯਮਤ ਸ਼ਰਨਾਰਥੀ ਸੁਣਵਾਈ ਨਾਲ ਮੁਸ਼ਕਲ/ਸੰਘਰਸ਼ ਦਾ ਸਾਹਮਣਾ ਕਰਦਾ ਹੈ। ਉਹਨਾਂ ਨੂੰ ਅਰਥਪੂਰਨ ਤਰੀਕੇ ਨਾਲ ਭਾਗ ਲੈਣ ਦੀ ਇਜਾਜ਼ਤ ਦੇਣ ਲਈ ਸੁਣਵਾਈ ਦੀ ਪ੍ਰਕਿਰਿਆ ਵਿੱਚ ਬਦਲਾਵ ਦੀ ਲੋੜ ਹੈ। ਇੱਕ ਵਿਅਕਤੀ ਬਿਮਾਰੀ ਕਾਰਨ, ਉਮਰ ਜਾਂ ਇਸ ਕਾਰਨ ਕਮਜ਼ੋਰ ਹੋ ਸਕਦਾ ਹੈ ਕਿ ਉਨਾਂ ਦੇ ਅਨੁਭਵ ਇੰਨੇ ਭਿਆਨਕ ਰਹੇ ਹਨ ਕਿ ਉਹਨਾਂ ਨੂੰ ਆਪ ਬੀਤੀ ਬਿਆਨ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਉਦਾਹਰਣ ਲਈ, ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਬੇਅੰਤ ਪ੍ਰਭਾਵਿਤ ਅਤੇ ਭ੍ਰਮਿਤ ਹੋ ਜਾਂਦੇ ਹੋ, ਤਾਂ ਤੁਸੀਂ ਬਾਰੰ ਬਾਰ ਬਰੇਕ ਦੀ ਮੰਗ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹੀ ਔਰਤ ਹੋ ਜਿਸਨੇ ਜਿਨਸੀ ਹਮਲੇ ਦਾ ਅਨੁਭਵ ਕੀਤਾ ਹੈ ਅਤੇ ਜਿਸ ਬਾਰੇ ਕਿਸੇ ਆਦਮੀ ਨਾਲ ਗੱਲ ਕਰਨਾ ਔਖਾ ਹੋਵੇਗਾ ਤਾਂ ਤੁਸੀਂ ਇੱਕ ਔਰਤ ਮੈਂਬਰ ਅਤੇ ਦੁਭਾਸ਼ੀਏ ਦੀ ਮੰਗ ਕਰ ਸਕਦ ਹੋਂ। ਜੇਕਰ ਤੁਸੀਂ ਬੀਤੀਆਂ ਘਟਨਾਵਾਂ ਕਾਰਨ ਬਹੁਤ ਜਿਆਦਾ ਤਕਲੀਫ ਵਿੱਚ ਆ ਜਾਂਦੇ ਹੋ ਤਾਂ ਤੁਸੀਂ ਉਸ ਮੈਂਬਰ ਦੀ ਮੰਗ ਕਰ ਸਕਦੇ ਹੋ ਜੋ ਦੁਖਦਾਈ ਅਨੁਭਵ ਪ੍ਰਤੀ ਵਿਸ਼ੇਸ਼ ਤੌਰ ਤੇ ਸੰਵੇਦਨਸ਼ੀਲ ਹੋਵੇ।

ਜੇ ਤੁਸੀਂ ਇਕ ਨਿਰਬਲ ਵਿਅਕਤੀ ਹੋ, ਤਾਂ ਤੁਹਾਨੂੰ ਅਤੇ ਤੁਹਾਡੇ ਵਕੀਲ ਨੂੰ ਤੁਰੰਤ IRB-RPD ਨੂੰ ਦੱਸਣਾ ਚਾਹੀਦਾ ਹੈ। IRB-RPD ਨੂੰ ਦੱਸੋ ਕੀ ਕਿਹੜੀਆਂ ਤਬਦੀਲੀਆਂ ਤੁਹਾਨੂੰ ਤੁਹਾਡੇ ਦਾਅਵੇ ਵਿੱਚ ਹਿੱਸਾ ਲੈਣ ਲਈ ਆਸਾਨ ਬਣਾ ਦੇਣਗੀਆਂ। ਕੁਝ ਮਾਮਲਿਆਂ ਵਿੱਚ, ਡਾਕਟਰ ਦੁਆਰਾ ਲਿਖਿਆ ਇਕ ਪੱਤਰ ਤੁਹਾਡੀ ਬੇਨਤੀ ਨੂੰ ਸਮਰਥਨ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਜੇ IRB-RPD ਇਹ ਫੈਸਲਾ ਕਰਦਾ ਹੈ ਕਿ ਤੁਸੀਂ ਨਿਰਬਲ ਵਿਅਕਤੀ ਹੋ ਤਾਂ ਉਹ ਤੁਹਾਡੇ ਲਈ ਵਿਸ਼ੇਸ਼ ਪ੍ਰਬੰਧ ਕਰਨਗੇ।