ਮੇਰੇ ਸ਼ਰਨਾਰਥੀ ਦਾਅਵੇ ਵਿੱਚ ਤੁਹਾਡਾ ਸੁਆਗਤ ਹੈ (My Refugee Claim)
ਮੇਰਾ ਸ਼ਰਨਾਰਥੀ ਦਾਅਵਾ ਕਨੇਡਾ ਵਿੱਚ ਸ਼ਰਨਾਰਥੀ ਦਾਅਵੇ ਕਰਨ ਵਾਲੇ ਲੋਕਾਂ ਲਈ ਹੈ।
ਮੇਰਾ ਸ਼ਰਨਾਰਥੀ ਦਾਅਵਾ ਤਿੰਨ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ – ਇਹ ਵੈਬਸਾਈਟ, ਆਰੰਭਿਕ ਪੁਸਤਕ (Orientation Booklet), ਅਤੇ ਤਿਆਰ ਟੂਰ (Ready Tours) – ਤੁਹਾਡੀ ਸ਼ਰਨਾਰਥੀ ਦਾਅਵਾ ਯਾਤਰਾ ਦੌਰਾਨ ਤੁਹਾਨੂੰ ਸੂਚਿਤ, ਜੁੜਿਆ ਅਤੇ ਤਿਆਰ ਕਰਨ ਵਿੱਚ ਮਦਦ ਕਰਨ ਲਈ।
ਇਸ ਵੈੱਬਸਾਈਟ ਨੂੰ ਕਿਵੇਂ ਵਰਤਣਾ ਹੈ
ਕਨੇਡਾ ਦੀ ਸ਼ਰਨਾਰਥੀ ਸੁਰੱਖਿਆ ਪ੍ਰਕਿਰਿਆ ਰਾਹੀਂ ਤੁਹਾਡੀ ਯਾਤਰਾ ਤੁਹਾਡੀ ਆਪਣੀ ਹੋਵੇਗੀ। ਪਰ ਇੱਥੇ ਮਹੱਤਵਪੂਰਨ ਕਦਮ ਹਨ ਜੋ ਸਾਰੇ ਸ਼ਰਨਾਰਥੀ ਦਾਅਵੇਦਾਰਾਂ ਨੂੰ ਚੁੱਕਣੇ ਚਾਹੀਦੇ ਹਨ। ਇਸ ਵੈੱਬਸਾਈਟ ਦੇ ਅੱਠ ਭਾਗਾਂ ਨੂੰ ਇਹ ਪਤਾ ਕਰਨ ਲਈ ਵਰਤੋ ਕਿ ਤੁਸੀਂ ਪ੍ਰਕਿਰਿਆ ਵਿੱਚ ਕਿੱਥੇ ਹੋ, ਸਿੱਖੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਅਤੇ ਅੱਗੇ ਲਈ ਤਿਆਰੀ ਕਰੋ।

ਆਰੰਭਿਕ ਪੁਸਤਿਕਾ (Orientation Booklet)
ਆਰੰਭਿਕ ਪੁਸਤਿਕਾ ਵੇਖੋ ਅਤੇ ਪ੍ਰਿੰਟ ਕਰੋ। ਇਹ ਵਿਹਾਰਕ ਸਰੋਤ ਤੁਹਾਨੂੰ ਕਨੇਡਾ ਦੀ ਸ਼ਰਨਾਰਥੀ ਸੁਰੱਖਿਆ ਪ੍ਰਕ੍ਰਿਆ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਇਸਦੀ ਵਰਤੋਂ ਤੁਸੀਂ ਆਪਣੀ ਯਾਤਰਾ ਵਿੱਚ ਅੱਗੇ ਵਧਣ ਲਈ ਕਰੋ।
