ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਨਵੇਂ ਕਾਨੂੰਨ

26 ਮਾਰਚ 2026, ਤੋ ਲਾਗੂ ਨਵੇਂ ਕਾਨੂੰਨ (ਬਿਲ C‑12) ਕਨੇਡਾ ਵਿੱਚ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ।

ਨਵੀਆਂ ਯੋਗਤਾ ਸਬੰਧੀ ਸ਼ਰਤਾਂ

ਇਹ ਨਵੇਂ ਨਿਯਮ 3 ਜੂਨ 2025 ਜਾਂ ਉਸ ਤੋਂ ਬਾਅਦ ਕੀਤੇ ਗਏ ਸਾਰੇ ਦਾਅਵਿਆਂ ਤੇ ਲਾਗੂ ਹੁੰਦੇ ਹਨ।

ਹੇਠ ਲਿਖੀਆਂ ਸਥਿਤੀਆਂ ਵਿੱਚ ਤੁਹਾਡਾ ਦਾਅਵਾ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ (IRB) ਨੂੰ ਭੇਜੇ ਜਾਨ ਲਈ ਯੋਗ ਨਹੀਂ ਹੋਵੇਗਾ:

  • ਜੇ ਤੁਸੀਂ ਕਨੇਡਾ ਵਿੱਚ ਪਹਿਲੀ ਵਾਰ ਦਾਖਲ ਹੋਣ ਤੋਂ ਇਕ ਸਾਲ ਤੋਂ ਵੱਧ ਸਮੇਂ ਬਾਅਦ (ਜੂਨ 24, 2020 ਤੋਂ ਬਾਅਦ) ਸ਼ਰਨਾਰਥੀ ਦਾਅਵਾ ਕੀਤਾ ਹੈ, ਭਾਵੇਂ ਤੁਸੀਂ ਇਸ ਦੌਰਾਨ ਤੁਸੀਂ ਕਨੇਡਾ ਛੱਡਿਆ ਹੋਵੇ ਅਤੇ ਦੁਬਾਰਾ ਵਾਪਸ ਆਏ ਹੋ।
  • ਜੇ ਤੁਸੀਂ ਅਧਿਕਾਰਿਕ ਸਰਹਦੀ ਚੌਂਕੀਆਂ ਤੋਂ ਇਲਾਵਾ ਕਿਸੇ ਹੋਰ ਸਥਾਨ ਤੋਂ ਕਨੇਡਾ ਵਿੱਚ ਦਾਖਲ ਹੋਏ ਹੋ ਅਤੇ ਦਾਖਲੇ ਤੋਂ 14 ਦਿਨਾਂ ਤੋਂ ਬਾਅਦ ਦਾਅਵਾ ਕੀਤਾ ਹੈ। *

* ਸੁਰੱਖਿਅਤ ਤੀਜਾ ਦੇਸ਼ ਸਮਝੋਤਾ (STCA) ਅਜੇ ਵੀ ਲਾਗੂ ਹੈ। ਜੇ ਤੁਸੀਂ ਅਧਿਕਾਰਿਕ ਸਰਹਦੀ ਚੌਂਕੀਆਂ ਤੋਂ ਇਲਾਵਾ ਕਿਸੇ ਹੋਰ ਸਥਾਨ ਤੋਂ ਕਨੇਡਾ ਵਿੱਚ ਦਾਖਲ ਹੋ ਕੇ 14 ਦਿਨਾਂ ਦੇ ਅੰਦਰ ਦਾਅਵਾ ਕਰਦੇ ਹੋ, ਤਾਂ ਵੀ ਤੁਹਾਡਾ ਦਾਅਵਾ IRB ਨੂੰ ਭੇਜੇ ਜਾਣ ਲਈ ਯੋਗ ਨਹੀਂ ਮੰਨਿਆ ਜਾਵੇਗਾ, ਜਦ ਤੱਕ ਤੁਸੀਂ STCA ਅਧੀਨ ਕਿਸੇ ਅਪਵਾਦ ਦੇ ਯੋਗ ਨਾ ਹੋਵੋ।

ਵਿਸਤ੍ਰਿਤ ਯੋਗਤਾ ਸਬੰਧੀ ਜਾਣਕਾਰੀ ਲਈ IRCC ਦੀ ਵੈਬਸਾਈਟ ਵੇਖੋ:

ਮਹੱਤਵਪੂਰਨ: 3 ਜੂਨ 2025 ਤੋਂ ਬਾਅਦ ਕੀਤੇ ਗਏ ਸਾਰੇ ਸ਼ਰਨਾਰਥੀ ਦਾਵਿਆਂ ਦੀ IRCC ਅਤੇ CBSA ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ। ਜੇ ਤੁਹਾਡਾ ਦਾਅਵਾ ਇਹਨਾਂ ਨਵੇਂ ਨਿਯਮਾਂ ਨਾਲ ਪ੍ਰਭਾਵਿਤ ਹੁੰਦਾ ਹੈ, ਤਾਂ ਤੁਹਾਡੇ ਨਾਲ ਅਤੇ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨਾਲ ਸੰਪਰਕ ਕੀਤਾ ਜਾਵੇਗਾ। ਕਿਰਪਾ ਕਰਕੇ ਯਕੀਨੀ ਬਣਾਓ ਕੀ IRB, IRCC, CBSA, ਅਤੇ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਕੋਲ ਤੁਹਾਡੀ ਮੌਜੂਦਾ ਸੰਪਰਕ ਜਾਣਕਾਰੀ ਮੌਜੂਦ ਹੈ।

ਜੇ ਤੁਹਾਡਾ ਦਾਅਵਾ IRB ਨੂੰ ਭੇਜੇ ਜਾਣ ਲਈ ਯੋਗ ਨਹੀਂ ਹੈ

ਜੇ ਤੁਹਾਡਾ ਸ਼ਰਨਾਰਥੀ ਦਾਅਵਾ ਆਯੋਗ ਪਾਇਆ ਜਾਂਦਾ ਹੈ, ਤਾਂ ਤੁਹਾਡਾ ਮਾਮਲਾ ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੂੰ ਭੇਜਿਆ ਜਾਵੇਗਾ। CBSA ਨਿਰਧਾਰਤ ਕਰੇਗੀ ਕਿ ਤੁਸੀਂ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ (PRRA) ਲਈ ਅਰਜੀ ਦੇ ਸਕਦੇ ਹੋ ਜਾਂ ਨਹੀਂ।

PRRA ਇੱਕ ਅਰਜ਼ੀ ਪ੍ਰਕਿਰਿਆ ਹੈ, ਜਿਸ ਰਾਹੀਂ ਤੁਸੀਂ ਉਸ ਦੇਸ਼ ਵਿੱਚ ਵਾਪਸ ਭੇਜੇ ਜਾਣ ਤੋਂ ਸੁਰੱਖਿਆ ਦੀ ਮੰਗ ਕਰਦੇ ਹੋ ਜਿੱਥੇ ਤੁਹਾਨੂੰ ਪੀੜਨ, ਯਾਤਨਾ, ਜਾਂ ਕਠੋਰ ਵਿਵਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। PRRA ਸ਼ਰਨਾਰਥੀ ਸੁਣਵਾਈ ਦੇ ਸਮਾਨ ਨਹੀਂ ਹੈ, ਪਰ ਜੇ ਇਹ ਮਨਜ਼ੂਰ ਹੋ ਜਾਵੇ ਤਾਂ ਤੁਸੀਂ ਸੁਰੱਖਿਤ ਵਿਅਕਤੀ ਬਣ ਸਕਦੇ ਹੋ।

ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰਨਾ

  • ਜੇ ਤੁਹਾਨੂੰ ਸ਼ਰਨਾਰਥੀ ਦਾਅਵੇ ਦੀ ਯੋਗਤਾ ਬਾਰੇ ਕੋਈ ਸਵਾਲ ਹਨ ਜਾਂ ਆਪਣੇ ਦਾਅਵੇ ਦੀ ਸਥਿਤੀ ਨੂੰ ਲੈ ਕੇ ਚਿੰਤਾ ਹੈ, ਤਾਂ ਕਿਸੇ ਵਕੀਲ ਜਾਂ ਕਾਨੂੰਨੀ ਪ੍ਰਤੀਨਿਧੀ ਤੋਂ ਜਾਣਕਾਰੀ ਜਾਂ ਸਲਾਹ ਲਵੋ।
  • ਸਥਾਪਨਾ ਏਜੰਸੀ/ਅਦਾਰੇ ਅਤੇ ਭਾਈਚਾਰਕ ਸੰਸਥਾਵਾਂ ਤੁਹਾਨੂੰ ਇਹ ਨਵੇਂ ਨਿਯਮ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਤੁਹਾਨੂੰ ਕਾਨੂੰਨੀ ਪ੍ਰਤਿਨਿਧੀ/ਸਰੋਤਾਂ ਨਾਲ ਜੋੜ ਸਕਦੀਆਂ ਹਨ।

ਆਪਣੇ ਇਲਾਕੇ ਵਿੱਚ ਸੰਸਥਾਵਾਂ ਦੀ ਸੂਚੀ ਲਈ: ਭਾਈਚਾਰਕ ਸਰੋਤਾ ਵਾਲਾ ਪੰਨਾ ਵੇਖੋ।