ਜੇਕਰ ਤੁਸੀਂ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਬੋਲਣ ਵਿੱਚ ਅਰਾਮਦੇਹ ਨਹੀਂ ਹੋ ਤਾਂ ਤੁਹਾਨੂੰ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਇਕ ਦੁਭਾਸ਼ੀਏ ਦੀ ਲੋੜ ਹੋ ਸਕਦੀ ਹੈ। ਇਕ ਦੁਭਾਸ਼ੀਏ ਦਾ ਹੋਣਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਸਮਝੋ ਕਿ ਤੁਹਾਡੇ ਸ਼ਰਨਾਰਤੀ ਦਾਅਵੇ ਦੌਰਾਨ ਕੀ ਹੋ ਰਿਹਾ ਹੈ। ਤੁਹਾਡੇ ਕੋਲ ਇੱਕ ਦੁਭਾਸ਼ੀਏ ਕਦੋਂ ਹੋ ਸਕਦਾ ਹੈ ਇਸ ਦੀਆਂ ਕੁਝ ਉਦਾਹਰਨਾਂ ਹਨ:
- ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨਾਲ ਮੁਲਾਕਾਤ ਦੇ ਦੌਰਾਨ
- IRCC ਜਾਂ CBSA ਨਾਲ ਮੁਲਾਕਾਤ ਦੇ ਦੌਰਾਨ
- ਤੁਹਾਡੀ IRB-RPD ਸੁਣਵਾਈ ਤੇ
ਜੇ ਤੁਹਾਡੇ ਕੋਲ ਕਾਨੂੰਨੀ ਸਹਾਇਤਾ ਵਕੀਲ( legal aid lawyer) ਹੈ, ਤਾਂ ਕਾਨੂੰਨੀ ਸਹਾਇਤਾ ਕੁਝ ਵਿਆਖਿਆ ਲਈ ਭੁਗਤਾਨ ਕਰ ਸਕਦਾ ਹੈ। ਜੇਕਰ ਤੁਸੀਂ ਨਿੱਜੀ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਦੇ ਹੋ, ਤਾਂ ਤੁਹਾਨੂੰ ਸੰਭਵ ਤੌਰ ਤੇ ਆਪਣਾ ਭੁਗਤਾਨ ਆਪ ਦੇਣਾ ਪਵੇਗਾ। ਹੋਰ ਹਾਲਾਤਾਂ ਵਿੱਚ, ਜਿਵੇਂ ਕਿ ਮੁਫਤ ਕਾਨੂੰਨੀ ਕਲੀਨਿਕਾਂ ਵਿੱਚ, ਇੱਕ ਦੋਸਤ, ਜਾਂ ਇੱਕ ਵਲੰਟੀਅਰ ਜਾਂ ਕਰਮਚਾਰੀ ਤੁਹਾਡੀ ਵਿਆਖਿਆ ਕਰਨ ਵਿੱਚ ਮਦਦ ਕਰ ਸਕਦੇ ਹਨ।
ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਤੁਸੀਂ ਆਪਣੀ ਭਾਸ਼ਾ ਵਿੱਚ ਇੱਕ ਮੁਫਤ ਪੇਸ਼ਵਰ ਅਨੁਵਾਦਕ ਪ੍ਰਾਪਤ ਕਰ ਸਕਦੇ ਹੋ। IRB-RPD ਤੁਹਾਡੇ ਲਈ ਅਨੁਵਾਦਕ ਦੀ ਚੋਣ ਕਰੇਗਾ, ਤੁਸੀਂ ਖੁਦ ਅਨੁਵਾਦਕ ਨਹੀਂ ਚੁਣ ਸਕਦੇ ਹੋਂ। IRB-RPD ਦੇ ਸਾਰੇ ਅਨੁਵਾਦਕ ਸ਼ਰਨਾਰਥੀ ਸੁਣਵਾਈ ਦਾ ਅਨੁਵਾਦ ਕਰਨ ਵਿਚ ਮਾਹਰ ਅਤੇ ਅਨੁਭਵੀ ਹੁੰਦੇ ਹਨ।
ਤੁਹਾਡੇ ਦੁਭਾਸ਼ੀਏ ਨੂੰ ਕੀ ਕਰਨਾ ਚਾਹੀਦਾ ਹੈ
ਦੁਭਾਸ਼ੀਏ ਦੀ ਮੁੱਖ ਭੂਮਿਕਾ ਇਹ ਪੱਕਾ ਕਰਨਾ ਹੁੰਦਾ ਹੈ ਕੀ ਹਰ ਕੋਈ ਇਕ ਦੂਜੇ ਨੂੰ ਸਪਸ਼ਟ ਰੂਪ ਵਿੱਚ ਸਮਝ ਸਕੇ
ਦੁਭਾਸ਼ੀਏ ਨੂ ਇਹ ਕਰਨਾ ਚਾਹੀਦਾ ਹੈ:
- ਬਿਲਕੁਲ ਅਤੇ ਜਿੰਨਾ ਸੰਭਵ ਹੋ ਸਕੇ ਅਨੁਵਾਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੁਝ ਵੀ ਜੋੜਨਾ ਨਹੀਂ ਚਾਹੀਦਾ ਹੈ ਅਤੇ ਨਾ ਹੀ ਕੁਝ ਛੱਡਣਾ ਚਾਹੀਦਾ ਹੈ।
- ਕਦੇ ਵੀ ਕਿਸੇ ਗੱਲ ਤੇ ਆਪਣੀ ਸਹਿਮਤੀ ਜਾਂ ਅਸਿਹਮਤੀ ਨਹੀਂ ਦਿਖਾਓਨੀ ਚਾਹੀਦਾ ਹੈ।
- ਜੋ ਕੁਝ ਵੀ ਕਿਹਾ ਗਿਆ ਹੈ ਉਸ ਨੂੰ ਨਿੱਜੀ ਰੱਖਣਾ ਚਾਹੀਦਾ ਹੈ
ਤੁਹਾਡੇ ਦੁਭਾਸ਼ੀਏ ਨੂੰ ਏਹ ਨਹੀਂ ਕਰਨਾ ਚਾਹੀਦਾ:
- ਸਪੀਕਰ ਤੋਂ ਅਨੁਮਤੀ ਲਏ ਬਗੈਰ ਤੁਹਾਨੂੰ ਕਾਨੂੰਨੀ ਸਲਾਹ ਦੇਨਾ ਜਾਂ ਚੀਜ਼ਾ ਸਮਝਾਉਣੀਆ।
- ਉਹ ਕੀ ਸੋਚਦੇ ਹਨ ਕੀ ਤੁਹਾਡਾ ਕੀ ਮਤਲਬ ਹੈ, ਜਾਂ ਜੋ ਤੁਸੀਂ ਕਹਿੰਦੇ ਹੋ ਉਸ ਨੂੰ ਛੋਟਾ ਜਾਂ ਫੈਲਾਉਣਾ ਨਹੀਂ ਚਾਹੀਦਾ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਦੁਭਾਸ਼ੀਏ ਨੇ ਗਲਤੀ ਕੀਤੀ ਹੈ ਜਾਂ ਤੁਸੀਂ ਕੁਝ ਸਮਝ ਨਹੀਂ ਪਾ ਰਹੇ ਹੋ, ਤਾਂ ਆਪਣੇ ਕਾਨੂੰਨੀ ਪ੍ਰਤੀਨਿਧੀ, ਸਦੱਸ, ਜਾਂ ਅਧਿਕਾਰੀ ਨੂੰ ਦੱਸੋ।
