ਜੇ ਤੁਸੀਂ ਕਿਸੇ ਵੀ ਕਿਸਮ ਦਾ ਪ੍ਰਤੀਨਿਧੀ ਨਹੀਂ ਲੱਭ ਸਕਦੇ ਹੋ, ਤਾਂ ਤੁਹਾਨੂੰ ਆਪਣਾ BOC ਫਾਰਮ ਆਪਣੇ ਆਪ ਭਰਨਾ ਚਾਹੀਦਾ ਹੈ, ਅਤੇ ਆਪਣੀ ਸੁਣਵਾਈ ਲਈ ਆਪ ਜਾਨਾ ਚਾਹੀਦਾ ਹੈ .
ਜੇਕਰ ਤੁਹਾਡੇ ਕੋਲ ਕਾਨੂੰਨੀ ਮਦਦ ਨਹੀਂ ਹੈ:
- ਇੱਕ ਤਿਆਰ ਟੂਰ ਵਿੱਚ ਸ਼ਾਮਲ ਹੋਵੋ।
- ਦਾਅਵੇਦਾਰ ਦੀ ਗਾਈਡ ਪੜ੍ਹੋ।
- ਤੁਹਾਡੇ ਦੇਸ਼ ਨਾਲ ਜੁੜੇ ਰਾਸ਼ਟਰੀ ਦਸਤਾਵੇਜ਼ ਪੈਕੇਜ ਪੜ੍ਹੋ।
- ਇਸ ਵੈੱਬਸਾਈਟ ਨੂੰ ਆਪਣੇ ਗਾਈਡ ਵਜੋਂ ਵਰਤੋ।
- CBSA ਅਤੇ IRB-RPD ਦੁਆਰਾ ਭੇਜਈਆ ਗਈਆ ਹਿਦਾਇਤਾਂ ਨੂੰ ਪੜ੍ਹੋ ਅਤੇ ਪਾਲਣਾ ਕਰੋ।
- ਤੁਹਾਡੇ BOC Form, ਬਿਰਤਾਂਤ, ਅਤੇ ਤੁਹਾਡੇ ਸਬੂਤ ਨਾਲ ਜਾਣੂ ਹੋਵੋ. ਯਕੀਨੀ ਬਣਾਓ ਕਿ ਇਹਨਾਂ ਦਸਤਾਵੇਜ਼ਾਂ ਵਿੱਚ ਸਭ ਕੁਝ ਸੱਚ ਹੈ।
- ਪਰਿਵਾਰ, ਦੋਸਤਾਂ ਜਾਂ ਭਾਈਚਾਰੇ ਦੇ ਹੋਰ ਲੋਕਾਂ ਤੋਂ ਮਦਦ ਪ੍ਰਾਪਤ ਕਰੋ ਜਿਨ੍ਹਾਂ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ। ਉਦਾਹਰਨ ਲਈ, ਕੋਈ ਵਿਅਕਤੀ ਜੋ ਪੜ੍ਹਨ ਅਤੇ ਲਿਖਣ ਵਿੱਚ ਚੰਗਾ ਹੈ, ਅਤੇ ਮਦਦ ਕਰਨ ਵਿੱਚ ਇੱਛੁਕ ਹੈ।
