ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਤੁਹਾਡਾ ਦਾਅਵਾ ਅਤੇ ਕਾਨੂੰਨੀ ਮੁੱਦੇ

IRB-RPD  ਦਾ ਸਦੱਸ ਤੁਹਾਡੇ ਮਾਮਲੇ ਦੇ ਤਥਾਂ ਅਤੇ ਤੁਹਾਡੇ ਦੇਸ਼ ਦੀ ਸਥਿਤੀ ਨੂੰ ਦੇਖਦਾ ਹੈ ਅਤੇ ਇਹ ਤੈ ਕਰਦਾ ਹੈ ਕਿ ਤੁਹਾਨੂੰ ਸੁਰੱਖਿਆ ਦੀ ਜਰੂਰਤ ਹੈ ਜਾਂ ਨਹੀਂ। ਕੁਝ ਅਜਿਹੇ ਜ਼ਰੂਰੀ ਕਾਨੂੰਨੀ ਮੁੱਦੇ ਹਨ ਜਿਨਾਂ ਨੂੰ ਸਦੱਸ ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਸੰਬੋਧਿਤ ਕਰ ਸਕਦਾ ਹੈ। ਹੇਠਾਂ ਦਿੱਤੇ ਗਏ ਭਾਗ ਵਿੱਚ ਇਹਨਾਂ ਕਾਨੂੰਨੀ ਮੁੱਦਿਆਂ ਬਾਰੇ ਪੜੋ।

ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ ਤੁਸੀਂ ਉਹੀ ਹੋ ਜੋ ਤੁਸੀਂ ਕਹਿੰਦੇ ਹੋ ਤੁਸੀਂ ਹੋ। ਇਸ ਦਾ ਮਤਲਬ ਹੈ ਕੀ ਤੁਹਾਨੂੰ ਇਹੋ ਜਿਹੇ ਦਸਤਾਵੇਜ਼ ਦਿਖਾਣੇ ਹੋਣਗੇ ਜੋ ਇਹ ਸਾਬਿਤ ਕਰਦੇ ਹਨ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਹੋ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਵਿੱਚ ਰਹੇ ਹੋ ਤਾਂ ਤੁਹਾਨੂੰ ਆਪਣੀ ਇਮੀਗਰੇਸ਼ਨ ਸਥਿਤੀ ਬਾਰੇ ਦਸਤਾਵੇਜ਼ ਵੀ ਦਿਖਾਉਣੇ ਹੋਣਗੇ।

ਤੁਹਾਡੇ ਧਰਮ ਜਾਂ ਨਸਲੀ ਪਿੱਛੋਂਕੜ, ਤੁਹਾਡੇ ਪੇਸ਼ੇ, ਰਾਜਨੀਤਿਕ, ਜਾਂ ਸੰਘੀ ਸਦਸਤਾ, ਜਿਨਸੀ ਰੁਝਾਨ, ਜਾਂ ਕਿਸੀ ਹੋਰ ਕਿਸਮ ਦੇ ਸਮਾਜਿਕ ਸਮੂਹ ਦੀ ਸਦਸਤਾ ਨੂੰ ਦਿਖਾਉਣਾ ਵੀ ਜ਼ਰੂਰੀ ਹੋ ਸਕਦਾ ਹੈ।

ਜੇਕਰ ਤੁਸੀਂ ਆਪਣੀ ਪਛਾਣ ਦਿਖਾਉਣ ਵਾਲੇ ਦਸਤਾਵੇਜ਼ ਪ੍ਰਾਪਤ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਇਹ ਕਿਉਂ ਨਹੀਂ ਕਰ ਸਕਦੇ ਇਸ ਬਾਰੇ ਤੁਹਾਡੀ ਸੁਣਵਾਈ ਤੇ ਇਸ ਨੂੰ ਸਮਝਾਉਣਾ ਹੋਵੇਗਾ। ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਪਣੇ ਸਬੂਤ ਕਿਵੇਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।

ਸਬੂਤਾਂ ਦੇ ਉਦਾਹਰਨ

ਇੱਥੇ ਕੁਝ ਸਬੂਤ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਆਪਣੀ ਪਛਾਣ ਦਿਖਾਉਣ ਦੇ ਲਈ ਇਕੱਠੇ ਕਰ ਸਕਦੇ ਹੋ:

  • ਇਹ ਸਾਬਤ ਕਰਨ ਲਈ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਹੋ:
    • ਪਾਸਪੋਰਟ
    • ਰਾਸ਼ਟਰੀ ਪਛਾਣ ਪੱਤਰ/ਕਾਰਡ
    • ਸੈਨਿਕ ਸੇਵਾ ਕਾਰਡ
    • ਵਿਆਹ ਦਾ ਪ੍ਰਮਾਣ ਪੱਤਰ
    • ਸਕੂਲ ਦੀਆਂ ਪ੍ਰਤੀਲਿਪੀਆਂ
    • ਤੁਹਾਡੇ ਦੇਸ਼ ਤੋਂ ਗਵਾਹ ਜੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਾਣਦੇ ਹਨ
  • ਆਪਣੇ ਧਰਮ ਨੂੰ ਸਾਬਿਤ ਕਰਨ ਲਈ:
    • ਬਪਤੀਜਮਾ ਦੇਣ ਵਾਲਾ(Baptismal) ਪ੍ਰਮਾਣ ਪੱਤਰ
    • ਤੁਹਾਡੇ ਧਾਰਮਿਕ ਨੇਤਾ ਤੋਂ ਪੱਤਰ
  • ਆਪਣੇ ਰਾਜਨੀਤਿਕ ਜਾਂ ਪੇਸ਼ੇਵਰ ਸਮੂਹ ਨੂੰ ਸਾਬਿਤ ਕਰਨ ਲਈ:
    • ਕਿਸੀ ਰਾਜਨੀਤਿਕ ਦਲ ਜਾਂ ਹੋਰ ਸਮੂਹ ਦਾ ਸਦਸਤਾ ਕਾਰਡ
    • ਸੰਗਠਨ ਤੋਂ ਪੱਤਰ
    • ਤੁਹਾਡੀ ਪੇਸ਼ੇਵਰ ਸਿਖਲਾਈ ਦਿਖਾਉਣ ਵਾਲੀਆਂ ਪ੍ਰਤੀਲੀਪੀਆਂ
    • ਕਾਰੋਬਾਰ ਰਿਕਾਰਡ
    • ਡਿਪਲੋਮਾ(Diplomas) 
  • ਤੁਹਾਡੇ ਜਿਨਸੀ ਰੁਝਾਨ ਨੂੰ ਸਾਬਤ ਕਰਨ ਲਈ:
    • ਸਮੁਦਾਇਕ ਸਮੂਹ, ਸਾਥੀ ਜਾ ਪਰਿਵਾਰ ਦੇ ਕਿਸੇ ਸਦੱਸ ਤੋਂ ਪੱਤਰ।
    • ਗਵਾਹ ਜੋ ਇਸ ਬਾਰੇ ਵਿੱਚ ਵੇਰਵਾ ਕਰ ਸਕਦੇ ਹਨ ਕਿ ਉਹ ਕਿਵੇਂ ਜਾਣਦੇ ਹਨ ਕਿ ਤੁਸੀਂ ਸਮਲਿੰਗੀ(LGBTQ) ਸਮੁਦਾਇ ਦਾ ਹਿੱਸਾ ਹੋ।

ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਡੇ ਸਾਰੇ ਸਬੂਤ ਸੱਚੇ ਹਨ।

ਇਹ ਤੈ ਕਰਨ ਲਈ ਕਿ ਤੁਹਾਡੇ ਤੇ ਵਿਸ਼ਵਾਸ ਕੀਤਾ ਜਾਏ, IRB-RPD ਸਦੱਸ ਨੂੰ ਇਹ ਦੇਖਣ ਦੀ ਜਰੂਰਤ ਹੈ ਕਿ ਤੁਹਾਡੇ ਦਾਵੇ ਦੀ ਸਾਰੀ ਜਾਣਕਾਰੀ ਮੇਲ ਖਾਂਦੀ ਹੈ ਜਾਂ ਨਹੀਂ। ਸਦੱਸ ਹੇਠਾ ਦਿੱਤਿਆਂ ਦੀ ਤੁਲਨਾ ਕਰੇਗਾ :

  • ਤੁਹਾਡਾ BOC ਫਾਰਮ ਅਤੇ ਵੇਰਵਾ,
  • ਤੁਹਾਡੇ ਸਬੂਤ,
  • ਤੁਸੀਂ ਆਪਣੀ ਸੁਣਵਾਈ ਵਿੱਚ ਕੀ ਕਹਿੰਦੇ ਹੋ,
  • ਤੁਹਾਡੇ ਗਵਾਹ ਕੀ ਕਹਿੰਦੇ ਹਨ, ਅਤੇ
  • ਖਬਰਾਂ ਅਤੇ ਮਾਨਵ ਅਧਿਕਾਰੀ ਰਿਪੋਰਟਾਂ

ਜੇ ਕੋਈ ਅੰਤਰ ਹਨ ਜਿਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਹੋ, ਤਾਂ ਸਦੱਸ ਤੁਹਾਡੀ ਕਹਾਣੀ ਤੇ ਭਰੋਸਾ ਨਾ ਕਰਨ ਦਾ ਫੈਸਲਾ ਕਰ ਸਕਦਾ ਹੈ। ਇਹ ਤੁਹਾਡੇ ਕਨੇਡਾ ਵਿੱਚ ਰਹਿਣ ਲਈ ਕੀਤੇ ਹੋਰ ਪ੍ਰਯਾਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਸਬੂਤਾਂ ਦੇ ਉਦਾਹਰਣ

ਇੱਥੇ ਕੁਝ ਸਬੂਤਾਂ ਦੇ ਉਦਾਹਰਨ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠਾ ਕਰ ਸਕਦੇ ਹੋ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਡੇ ਸਬੂਤ ਭਰੋਸੇਯੋਗ ਹਨ:

  • ਮਨੁੱਖੀ ਅਧਿਕਾਰੀ ਦੁਰਵਿਵਹਾਰ ਉੱਤੇ ਦੇਸ਼ ਦੀਆਂ ਰਿਪੋਰਟਾਂ ਅਤੇ ਅਖਬਾਰਾਂ ਦੇ ਲੇਖ
  • ਸਿਹਤ/ਹਸਪਤਾਲ ਤੇ ਰਿਕਾਰਡ ਜਾਂ ਰਸੀਦਾਂ
  • ਪੁਲਿਸ ਦੀ ਰਿਪੋਰਟ
  • ਚੋਟਾਂ ਦੀਆਂ ਤਸਵੀਰਾਂ
  • ਗਵਾਹਾਂ ਦੇ ਬਿਆਨ
  • ਕਨੇਡਾ ਵਿੱਚ ਰਹਿੰਦਿਆ ਤੁਹਾਡੇ ਡਾਕਟਰ ਵੱਲੋਂ ਨਿਸ਼ਾਨ ਜਾਂ ਚੋਟਾਂ ਬਾਰੇ ਪੱਤਰ
  • ਸੋਸ਼ਲ ਮੀਡੀਆ ਤੋਂ ਸਕਰੀਨਸ਼ਾਟਾਂ
  • ਤੁਹਾਡੇ ਖਿਲਾਫ ਦਿੱਤੀਆਂ ਗਈਆਂ ਧਮਕੀਆਂ ਨੂੰ ਦਿਖਾਉਣ ਵਾਲੇ ਫ਼ੋਨ ਦਵਾਰਾ ਭੇਜੇ ਗਏ ਲਿਖਤ ਸੁਨੇਹਿਆਂ ਦੇ ਸਕ੍ਰੀਨਸ਼ਾਟ

ਤੁਹਾਡੀ ਸੁਣਵਾਈ ਦੌਰਾਨ ਸੱਚ ਬਿਆਨ ਕਰਨ ਨੂੰ ਸਾਬਤ ਕਰਨ ਲਈ ਸੁਝਾਵਾਂ:

  • ਇਹ ਜਿਹੇ ਸਬੂਤ ਜੋ ਦਿਖਾਉਂਦੇ ਹਨ ਕੀ ਤੁਹਾਡੀ ਕਹਾਣੀ ਦੇ ਕੁਝ ਵੇਰਵੇ ਸੱਚੇ ਹਨ।
  • ਧਿਆਨ ਰੱਖੋ ਵਧਾ-ਚੜਾੁ ਕੇ ਜਾਂ ਸ਼ਾਨਦਾਰ ਬਣਾ ਕੇ ਨਾ ਪੇਸ਼ ਕਰੋ।
  • ਕਿਸੇ ਸਵਾਲ ਦਾ ਜਵਾਬ ਨਾ ਦਵੋ ਜੇ ਤੁਹਾਨੂੰ ਉਹ ਸਮਝ ਨਹੀਂ ਆਉਂਦਾ ਹੈ।
  • ਜੇਕਰ ਤੁਹਾਨੂੰ ਕੋਈ ਸਵਾਲ ਸਮਝ ਨਹੀਂ ਆਉਂਦਾ ਹੈ ਤਾਂ ਸਦੱਸ ਨੂੰ ਉਹ ਸਵਾਲ ਦੁਬਾਰਾ ਦੋਹਰਾਣ ਜਾ ਨਾਵੇ ਤਰੀਕੇ ਨਾਲ ਪੁੱਛਣ ਲਈ ਕਹੋ।
  • ਇਮਾਨਦਾਰ ਰਹੋ। ਅੰਦਾਜੇ ਨਾ ਲਗਾਓ।
  • ਲੰਬੇ, ਪੂਰੇ ਵਾਕਾਂ ਵਿੱਚ ਜਵਾਬ ਦਿਉ ਤਾਂ ਕਿ ਸਦੱਸ ਤੁਹਾਨੂੰ ਸਮਝ ਸਕੇ।
  • ਆਪਣੇ ਗਵਾਹਾਂ ਨੂੰ ਧਿਆਨ ਨਾਲ ਚੁਣੋਂ। ਉਹਨਾਂ ਨੂੰ ਦੱਸੋ ਕੀ ਉਹ ਸੱਚ ਹੀ ਬੋਲਣ। ਉਹਨਾਂ ਨੂੰ ਸਮਝਾਓ ਕੀ ਸਦੱਸ ਤੁਹਾਡੀਆਂ ਅਤੇ ਉਹਨਾਂ ਦੀਆਂ ਗੱਲਾਂ ਨੂੰ ਮਾਪੇਗਾ। ਤੁਸੀਂ ਆਪਣੇ ਗਵਾਹਾਂ ਨੂੰ ਆਪਣੇ ਸਬੂਤਾਂ ਦੀ ਇੱਕ ਨਕਲ ਦੇ ਸਕਦੇ ਹੋ।

ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਂਦੇ ਹੋ ਤਾਂ ਤੁਸੀਂ ਸੱਚ ਮੁੱਚ ਹੀ ਤੁਹਾਡੇ ਨਾਲ ਹੋਣ ਵਾਲੇ ਬੁਰੇ ਵਿਵਹਾਰ ਤੋਂ ਡਰਦੇ ਹੋ। ਇਸ ਨੂੰ “ਵਿਅਕਤੀਗਤ ਡਰ” ਵਜੋਂ ਵੀ ਜਾਣਿਆ ਜਾਂਦਾ ਹੈ। ਸਦੱਸ ਦੁਬਾਰਾ ਪੁੱਛੇ ਗਏ ਸਵਾਲਾਂ ਦੇ ਉਦਾਹਰਣ ਹੇਟਾਂ ਦਿੱਤੇ ਗਏ ਹਨ:

  • ਤੁਹਾਡੇ ਦੇਸ਼ ਵਿੱਚ ਤੁਹਾਡੇ ਨਾਲ ਖਰਾਬ ਸਲੂਕ ਤੋਂ ਬਾਅਦ, ਤੁਸੀਂ ਆਪਣਾ ਦੇਸ਼ ਤੁਰੰਤ ਕਿਉਂ ਨਹੀਂ ਛੱਡਿਆ?
  • ਤੁਸੀਂ ਕਨੇਡਾ ਆਉਂਦੇ ਸਮੇਂ ਕਿਸੇ ਹੋਰ ਸੁਰਖਿਤ ਦੇਸ਼(ਉਦਾਹਰਣ ਲਈ, ਯੂ.ਅਸ.ਏ ) ਤੋਂ ਗੁਜਰੇ ਪਰ ਦਾਅਵਾ ਕਿਉਂ ਨਹੀਂ ਕੀਤਾ?
  • ਆਪਣਾ ਦੇਸ਼ ਛੱਡਣ ਤੋਂ ਬਾਅਦ ਤੁਸੀਂ ਉਥੇ ਵਾਪਸ ਕਿਉਂ ਗਏ?
  • ਤੁਸੀਂ ਕਨੇਡਾ ਆਉਣ ਤੋਂ ਬਾਅਦ ਦਾਅਵਾ ਕਰਨ ਵਿੱਚ ਇੰਟੇਜਰ ਕਿਉਂ ਕੀਤਾ?

ਇਹਨਾਂ ਸਵਾਲਾਂ ਅਤੇ ਉਹਨਾਂ ਦੇ ਜਵਾਬਾਂ ਬਾਰੇ ਸੋਚੋ। ਆਪਣੀ ਸੁਣਵਾਈ ਤੋਂ ਪਹਿਲਾਂ ਜਿੰਨੀ ਹੋ ਸਕੇ ਓਹਣੀ ਤਿਆਰੀ ਕਰੋ। ਕੀ ਤੁਹਾਡੇ ਕੋਲ ਕੋਈ ਸਬੂਤ ਹਨ ਜੋ ਇਸ ਗੱਲ ਨੂੰ ਸਮਝਾਉਣ ਵਿੱਚ ਮਦਦ ਕਰ ਸਕਣ ਕਿ ਤੁਸੀਂ ਕੀ ਕੀਤਾ ਜਾਂ ਕੀ ਨਹੀਂ ਕੀਤਾ? ਉਦਾਹਰਣ ਲਈ, ਕੀ ਤੁਹਾਨੂੰ ਉਮੀਦ ਸੀ ਕਿ ਤੁਹਾਡੇ ਦੇਸ਼ ਦੀ ਸਥਿਤੀ ਬਦਲ ਜਾਊਗੀ? ਕੀ ਤੁਹਾਨੂ ਦੇਸ਼ ਛੱਡਣਾ ਮੁਸ਼ਕਿਲ ਸੀ?

ਸਬੂਤਾਂ ਦੇ ਉਦਾਹਰਣ

ਇਥੇ ਕੁਝ ਸਬੂਤਾਂ ਦੇ ਉਦਾਹਰਨ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਇਹ ਵਿਖਾਉਣ ਵਿੱਚ ਮਦਦ ਕਰਨ ਲਈ ਇਕੱਠੇ ਕਰ ਸਕਦੇ ਹੋ ਕਿ ਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਕਿਉਂ ਡਰਦੇ ਹੋ:

  • ਪੁਲਿਸ ਦੀ ਰਿਪੋਰਟ ਜੋ ਦਿਖਾਉਂਦੀ ਹੈ ਕਿ ਤੁਸੀਂ ਪੁਲਿਸ ਤੋਂ ਮਦਦ ਮੰਗੀ ਸੀ ਜਾਂ ਆਪਣੇ ਖਿਲਾਫ ਹੋਏ ਅਪਰਾਧ ਦੀ ਸੂਚਨਾ ਦਿੱਤੀ ਸੀ
  • ਕਿਸੇ ਵੀ ਸਿਹਤ ਹਾਲਾਤ ਜਾਂ ਚੋਟਾਂ ਦੇ ਡਾਕਟਰ ਤੋਂ ਰਿਪੋਰਟ
  • ਸਬੂਤ ਕੀ ਤੁਸੀਂ ਖਤਰੇ ਤੋਂ ਬਚਣ ਦੀ ਕੋਸ਼ਿਸ਼ ਕੀਤੀ (ਜਿਵੇਂ ਕਿ, ਟਿਕਟ, ਰਸੀਦਾਂ, ਯਾਤਰਾ ਦਸਤਾਵੇਜ਼)
  • ਗਵਾਹਾਂ ਦੇ ਬਿਆਨ ਕਿ ਤੁਸੀਂ ਆਪਣੇ ਆਪ ਨੂੰ ਖਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ
  • ਹੋਰ ਦੇਸ਼ ਵਿੱਚ ਦਾਅਵਾ ਕਰਨ ਬਾਰੇ ਤੁਹਾਡੇ ਦੁਆਰਾ ਇਕੱਠੇ ਕੀਤੀ ਗਈ ਜਾਣਕਾਰੀ
  • ਦਸਤਾਵੇਜ਼ ਜੋ ਇਹ ਦਿਖਾਉਂਦੇ ਹਨ ਕਿ ਤੁਸੀਂ ਆਪਣਾ ਦੇਸ਼ ਜਲਦੀ ਕਿਉਂ ਨਹੀਂ ਛੱਡ ਸਕੇ
  • ਦਸਤਾਵੇਜ਼ ਜੋ ਇਹ ਦਿਖਾਉਂਦੇ ਹਨ ਕਿ ਤੁਹਾਡੇ ਕਨੇਡਾ ਵਿੱਚ ਆਉਣ ਤੋਂ ਤੁਰੰਤ ਬਾਅਦ ਦਾਅਵਾ ਕਰਨ ਵਿੱਚ ਪਰੇਸ਼ਾਨੀ ਹੋਈ ਸੀ।
  • ਕਨੇਡਾ ਵਿੱਚ ਤੁਹਾਡੇ ਪਹੁੰਚਣ ਅਤੇ ਦਾਖਲੇ ਦਾ ਸਬੂਤ

ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਹਾਨੂੰ ਨਿਜੀ ਤੌਰ ਤੇ ਆਪਣੇ ਦੇਸ਼ ਵਿੱਚ ਅੱਤਿਆਚਾਰ ਜਾਂ ਨੁਕਸਾਨ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਤੁਹਾਡੇ ਦੇਸ਼ ਵਿੱਚ ਇਹ ਆਮ ਜੋਖਮ ਨਹੀਂ ਹੈ। ਉਦਾਹਰਣ ਲਈ, ਜੇਕਰ ਬਹੁਤ ਹਿੰਸਾ ਹੋ ਰਹੀ ਹੈ, ਤਾਂ ਇਹ ਜਰੂਰ ਦਿਖਾਓ ਕਿ ਤੁਸੀਂ ਨਿੱਜੀ ਤੌਰ ਤੇ ਖਤਰੇ ਵਿੱਚ ਹੋ। ਜੇ ਤੁਸੀਂ ਕਰ ਸਕਦੇ ਹੋ, ਤਾਂ ਉਹਨਾਂ ਦਾ ਨਾਮ( ਜਾਂ ਸਮੂਹ ਦਾ ਨਾਮ) ਦਿਉ ਜਿਸ ਨੇ ਕੱਓਂ ਤੁਹਾਨੂੰ ਨਿਸ਼ਾਨਾ ਬਣਾਇਆ ਹੈ, ਅਤੇ ਤੁਸੀਂ ਇਸ ਬਾਰੇ ਕਿਵੇਂ ਜਾਂਦੇ ਹੋ।

ਤੁਹਾਨੂੰ ਇਹ ਵੀ ਦਿਖਾਣਾ ਹੋਵੇਗਾ ਕਿ ਤੁਸੀਂ ਆਪਣੀ ਨਸਲ, ਧਰਮ, ਕੌਮੀਅਤ, ਸੀਆਸੀ ਰਾਏ, ਜਾਂ ਸਮਾਜਿਕ ਸਮੂਹ ਦੀ ਸਦਸਤਾ ਦੇ ਕਾਰਨ ਜੋਖਮ ਵਿੱਚ ਹੋ. ਇਹਨਾਂ ਨੂੰ ਸੰਮੇਲਨ/ਕੋਨਵੇਨਸ਼ੰ ਆਧਾਰ (Convention grounds) ਕਿਹਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਕੋਈ ਕਨੂੰਨੀ ਪ੍ਰਤੀਨਿਧੀ ਹੈ, ਤਾਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਤੇ ਕਿਹੜਾ ਆਧਾਰ ਲਾਗੂ ਹੁੰਦਾ ਹੈ।

ਸਬੂਤਾਂ ਦੇ ਉਦਾਹਰਣ

ਏਥੇ ਕੁਝ ਸਬੂਤਾਂ ਦੇ ਉਧਾਰਨ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕੀ ਤੁਹਾਨੂੰ ਆਪਣੇ ਦੇਸ਼ ਵਿੱਚ ਨੁਕਸਾਨ ਹੋਣ ਦਾ ਖਤਰਾ ਹੈ:

  • ਹਿੰਸਕ ਧਮਕੀਆਂ ਦੇ ਕੋਈ ਵੀ ਨੋਟ, ਪੱਤਰ, ਸੰਦੇਸ਼ ਜਾਂ ਫੋਨ ਸੰਦੇਸ਼
  • ਗਵਾਹਾਂ ਦੇ ਅਧਿਕਾਰੀ ਬਿਆਨ, ਜੋ ਕਹਿੰਦੇ ਨੇ ਕਿ ਤੁਸੀਂ ਤੁਹਾਡੇ ਵਰਗੇ ਲੋਕ ਹਿੰਸਾ ਦੇ ਸ਼ਿਕਾਰ ਹੋਏ ਨੇ
  • ਚੋਟਾਂ ਜਾਂ ਹੋਰ ਕਿਸਮ ਦੇ ਨੁਕਸਾਨਾਂ ਦੀਆਂ ਤਸਵੀਰਾਂ
  • ਲੁੱਟ ਪਾਠ ਜਾਂ ਨੁਕਸਾਨ ਦੀਆਂ ਤਸਵੀਰਾਂ ਜਿਸ ਨੂੰ ਤੁਸੀਂ ਦੇਖਿਆ(ਜਾਂ ਹਿੱਸਾ ਲਿਆ)
  • ਸਿਹਤ ਰਿਕਾਰਡ
  • ਤੁਹਾਡੇ ਦੇਸ਼ ਤੋਂ ਪੁਲਿਸ ਦੀ ਰਿਪੋਰਟ
  • ਸੋਸ਼ਲ ਮੀਡੀਆ ਜਾਂ ਵੀਡੀਓ ਸਬੂਤ(ਜੀ ਵੀਡੀਓ ਚ ਕੋਈ ਬੋਲ ਰਿਹਾ ਹੈ, ਤਾਂ ਉਹਨਾਂ ਸ਼ਬਦਾਂ ਨੂੰ ਲਿਖੋ ਅਤੇ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਕਰੋ)

ਤੁਹਾਨੂੰ ਇਹ ਦਿਖਾਉਣਾ ਪਏਗਾ ਕਿ ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੀ ਜਾਂ ਨਹੀਂ ਕਰੇਗੀ

ਜੇਕਰ ਤੁਸੀਂ ਆਪਣੇ ਦੇਸ਼ ਦੇ ਅਧਿਕਾਰੀਆਂ ਤੋਂ ਸੁਰੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਨਹੀਂ ਮਿਲੀ:

  • ਸਪਸ਼ਟ ਰੂਪ ਵਿੱਚ ਸਮਝਾਓ ਕਿ ਤੁਸੀਂ ਕੀ ਕੀਤਾ ਅਤੇ ਉਨਾਂ ਨੇ ਕਿਵੇਂ ਜਵਾਬ ਦਿੱਤਾ
  • ਦਸਤਾਵੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਜੋ ਇਹ ਦਿਖਾਉਣ ਕਿ ਤੁਸੀਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਸੀ
  • ਆਪਣੇ ਦੇਸ਼ ਦੀ ਕੋਈ ਰਿਪੋਰਟ ਪ੍ਰਾਪਤ ਕਰੋ ਜੋ ਇਹ ਦਿਖਾਉਂਦੀ ਹੈ ਕਿ ਤੁਹਾਡੇ ਦੇਸ਼ ਦੀ ਸਰਕਾਰ ਤੁਹਾਡੀ ਅਤੇ ਤੁਹਾਡੇ ਵਰਗੇ ਲੋਕਾਂ ਦੀ ਮਦਦ ਨਹੀਂ ਕਰ ਸਕਦੀ ਜਾਂ ਨਹੀਂ ਕਰੇਗੀ।

ਜੇਕਰ ਤੁਸੀਂ ਆਪਣੇ ਦੇਸ਼ ਦੇ ਅਧਿਕਾਰੀਆਂ ਤੋਂ ਸੁਰੱਖਿਆ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।

  • ਉਸ ਦਾ ਕਾਰਨ ਸਮਝਾਓ ਅਤੇ ਦਸਤਾਵੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਜੋ ਇਹ ਦਿਖਾ ਸਕਣ ਕੀ ਕੋਸ਼ਿਸ਼ ਕਰਨ ਵਾਜਬ ਨਹੀਂ ਸੀ
  • ਉਦਾਹਰਨ ਦਿਉ ਕੀ ਦੂਸਰੇ ਲੋਕਾਂ ਜਿਨਾਂ ਨੇ ਮਦਦ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਕੀ ਹੋਇਆ

ਸਬੂਤਾਂ ਦੇ ਉਦਾਹਰਣ

ਏਥੇ ਕੁਝ ਸਬੂਤਾਂ ਦੇ ਉਧਾਰਨ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕੀ ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਕਰਨ ਵਿੱਚ ਅਸਮਰਥ ਹੈ:

  • ਸਰਕਾਰੀ ਭ੍ਰਿਸ਼ਟਾਚਾਰ ਜਾਂ ਪੁਲਿਸ ਸੁਰੱਖਿਆ ਦੀ ਕਮੀ ਦਿਖਾਉਣ ਵਾਲੇ ਦੇਸ਼ ਜਾਂ ਸਮਚਾਰ ਦੀ ਰਿਪੋਰਟ
  • ਤੁਹਾਡੇ ਦਵਾਰਾ ਕੀਤੀਆਂ ਗਈਆਂ ਪੁਲੀਸ ਰਿਪੋਰਟਾਂ
  • ਓਹਨਾਂ ਲੋਕਾਂ ਦੇ ਬਿਆਨ ਜੋ ਤੁਹਾਡੇ ਵਰਗੀ ਸਥਿਤੀ ਵਿੱਚ ਹਨ। (ਏਹ ਬੇਹਤਰ ਹੋਵੇਗਾ ਜੇ ਓਹ ਏਹ ਬਿਆਨ ਕਿਸੇ ਵਕੀਲ ਜਾਂ ਨੋਟਰੀ ਪਬਲਿਕ ਸਾਹਮਣੇ ਦੇਣ। ਓਹਨਾਂ ਤੋਂ ਉਹਨਾਂ ਦੀ ਪਛਾਣ ਕਾਰਡ ਦੀ ਇੱਕ ਨਕਲ ਵੀ ਮੰਗੋ।)

ਤੁਹਾਨੂ ਇਹ ਦਿਖਾਣਾ ਹੋਵੇਗਾ ਕਿ ਤੁਹਾਡੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਣਾ ਸੁਰੱਖਿਅਤ ਜਾਂ ਸਂਭਵ ਨਹੀਂ ਹੈ।

IRB-RPD ਤੁਹਾਡੇ ਦੇਸ਼ ਦੇ ਇੱਕ ਸ਼ਹਰ ਦਾ ਨਾਮ ਦੱਸ ਸਕਦੇ ਹਨ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਤੁਸੀ ਸੁਰੱਖਿਅਤ ਰੂਪ ਵਿੱਚ ਜਾਂ ਸਕਦੇ ਹੋਂ ਅਤੇ ਰਹ ਸਕਦੇ ਹੋਂ। ਇਸ ਨੂੰ “ਅੰਦਰੂਨੀ ਉਡਾਨ ਦਾ ਵਿਕਲਪ।” ਤੁਹਾਨੂੰ ਇਹ ਦਿਖਾਉਣ ਪਵੇਗਾ : 

  • ਤੁਸੀਂ ਓਥੇ ਸੁਰੱਖਿਅਤ ਰੂਪ ਵਿੱਚ ਨਹੀਂ ਰਿਹ ਸਕਦੇ ਹੋਂਂ , ਜਾਂ
  • ਤੁਹਾਡੇ ਲਈ ਓਥੇ ਰਹਣਾ ਗੈਰਵਾਜਬ ਹੈ(ਉਧਾਰਨ ਲਈ ਤੁਹਾਡੀ ਉਮਰ, ਲਿੰਗ, ਜਾਂ ਸਥਿਤੀ ਦੇ ਕਾਰਨ)।

ਸਬੂਤਾਂ ਦੇ ਉਦਾਹਰਣ

ਇੱਥੇ ਕੁਝ ਸਬੂਤਾਂ ਦੀ ਉਦਾਹਰਨ ਦਿੱਤੇ ਹਨ ਗਏ ਹਨ ਜਿਨਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕਿ ਤੁਸੀਂ ਆਪਣੇ ਦੇਸ਼ ਦੇ ਦੂਸਰੇ ਹਿੱਸੇ ਵਿੱਚ ਸੁਰੱਖਿਅਤ ਰੂਪ ਵਿਚ ਕਿਉਂ ਨਹੀਂ ਰਹਿ ਸਕਦੇ ਹੋ:

  • ਦਸਤਾਵੇਜ਼ ਜੋ ਇਹ ਦਿਖਾਉਂਦੇ ਨੇ ਕਿ ਤੁਸੀਂ ਆਪਣੇ ਦੇਸ਼ ਦੇ ਦੂਸਰੇ ਹਿੱਸੇ ਵਿੱਚ ਜਾ ਕੇ ਸਮੱਸਿਆ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ।
  • ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕੀ ਪੂਰੇ ਦੇਸ਼ ਵਿੱਚ ਸਮੱਸਿਆ ਹੈ। ਉਦਾਹਰਨ ਲਈ, ਜਿੰਨਾ ਲੋਕਾਂ ਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਦੇਸ਼ ਦੇ ਹਰ ਹਿਸੇ ਵਿੱਚ ਹਨ, ਜਾਂ ਜਿਸ ਵਿਵਹਾਰ ਤੋਂ ਤੁਸੀਂ ਡਰਦੇ ਹੋ ਤੁਹਾਡੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਹੈ।
  • ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਹਾਡੇ ਵਰਗੇ ਵਿਅਕਤੀ ਦਾ ਉਸ ਖੇਤਰ ਵਿੱਚ ਰਹਿਣਾ ਕਿਉਂ ਮੁਸ਼ਕਿਲ ਹੋਵੇਗਾ। ਉਦਾਹਰਣ ਲਈ, ਰਿਪੋਰਟਾਂ ਜੋ ਤੁਹਾਡੇ ਦੇਸ਼ ਦੇ ਸੱਭਿਆਚਾਰ ਦਾ ਵਰਣਨ ਕਰਦੀਆਂ ਹਨ ਜਾਂ ਦਿਖਾਉਂਦੀਆਂ ਹਨ ਕਿ ਤੁਹਾਡੇ ਖੇਤਰ ਵਿੱਚ ਗੰਭੀਰ ਸਮੱਸਿਆਵਾਂ ਹਨ।
  • ਉਹਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ, ਜਿਨਾਂ ਨੇ ਤੁਹਾਡੇ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਤੁਹਾਡੀ ਲੁਕਨ ਵਿੱਚ ਮਦਦ ਕੀਤੀ।
  • ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਯੁੱਧ, ਕੁਦਰਤੀ ਆਫਤ, ਜਾਂ ਹੋਰ ਕਾਰਨਾ ਕਰਕੇ ਉਸ ਖੇਤਰ ਤੱਕ ਜਾਣ ਦਾ ਰਸਤਾ ਨਹੀਂ ਹੈ।

IRB-RPD ਅਪਰਾਧਿਕਤਾ ਕਾਰਨ ਤੁਹਾਡਾ ਸ਼ਰਨਾਰਥੀ ਦਾਵਾ ਰੱਦ ਕਰ ਸਕਦੇ ਹਨ। ਇਸ ਨੂੰ ਬੇਦਖਲੀ ਕਹਿੰਦੇ ਹਨ। ਇਹ ਉਦੋਂ ਹੋ ਸਕਦਾ ਹੈ ਜਦੋਂ IRB-RPD ਸੋਚਦਾ ਹੈ ਕਿ ਤੁਸੀਂ:

  • ਜੰਗੀ ਅਪਰਾਧ ਕੀਤਾ ਹੈ,
  • ਕਨੇਡਾ ਤੋਂ ਬਾਹਰ ਇੱਕ ਗੰਭੀਰ ਗੈਰ-ਰਾਜਨੀਤਿਕ ਅਪਰਾਧ ਕੀਤਾ ਹੈ, ਜਾਂ
  • ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਉਲੰਘਣਾ ਕੀਤੀ ਹੈ।

ਜੇਕਰ IRB-RPD ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਡੇ ਸ਼ਰਨਾਰਥੀ ਦਾਅਵੇ ਦੇ ਹਿੱਸੇ ਦੇ ਰੂਪ ਵਿੱਚ ਅਪਰਾਧਿਕਤਾ ਦਾ ਮੁਲਾਂਕਨ ਕਰੇਗਾ ਤਾਂ ਕਿਸੀ ਵਕੀਲ ਦੇ ਨਾਲ ਜ਼ਰੂਰ ਗੱਲ ਕਰੋ।

ਸਬੂਤਾਂ ਦੇ ਉਦਾਹਰਣ

ਇਥੇ ਸਬੂਤਾਂ ਦੇ ਕੁਝ ਉਦਾਹਰਣ ਹਨ ਜੋ ਤੁਸੀਂ ਇਕੱਠੇ ਕਰ ਸਕਦੇ ਹੋ ਜੇਕਰ IRB-RPD ਕਹਿੰਦਾ ਹੈ ਕਿ ਤੁਸੀਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਏ ਹੋ :

  • ਕਿਸੇ ਵੀ ਸਜ਼ਾ ਦਾ ਅਦਾਲਤ ਦੀ ਰਿਕਾਰਡ
  • ਪਹਿਲਾ ਪੁਲਿਸ ਨੂੰ ਦਰਜ ਕੀਤੇ ਗਏ ਤੱਥਿਆਂ ਦੀ ਰਿਕਾਰਡ
  • ਆਰੋਪਾਂ ਬਾਰੇ ਗਵਾਹਾਂ ਦੇ ਬਿਆਨ
  • ਤੁਹਾਡੇ ਮੂਲ ਦੇਸ਼ ਦੇ ਕਿਸੇ ਵਕੀਲ ਦੀ ਕਾਨੂੰਨੀ ਰਾਏ

ਜੇ ਤੁਸੀਂ ਪਹਿਲੀ ਵਾਰ ਕਨੇਡਾ ਪਹੁੰਚਣ ਤੇ ਸ਼ਰਨਾਰਥੀ ਦਾ ਦਾਅਵਾ ਨਹੀਂ ਕੀਤਾ, ਤਾਂ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਇਸ ਨੂੰ ਕਰਨ ਵਿੱਚ ਦੇਰੀ ਕਿਉਂ ਕੀਤੀ। ਤੁਹਾਨੂੰ ਇਹ ਵੀ ਦੱਸਣਾ ਪੈ ਸਕਦਾ ਹੈ ਕਿ ਤੁਸੀਂ ਆਪਣਾ ਦੇਸ਼ ਜਲਦੀ ਕਿਉਂ ਨਹੀਂ ਛੱਡਿਆ, ਕਿਸੇ ਹੋਰ ਦੇਸ਼ ਵਿੱਚ ਦਾਅਵਾ ਕਿਉਂ ਨਹੀਂ ਕੀਤਾ, ਜਾਂ ਕਨੇਡਾ ਪਹੁੰਚਦੇ ਹੀ ਜਲਦ ਤੋਂ ਜਲਦ ਸ਼ਰਨਾਰਥੀ ਦਾ ਦਾਅਵਾ ਕਿਉਂ ਨਹੀਂ ਕੀਤਾ।

ਇਹ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਦਾ ਜਵਾਬ ਕਿਵੇਂ ਦੇ ਸਕਦੇ ਹੋ ਕਿਉਂਕਿ ਜੇ ਤੁਸੀਂ ਆਪਣੇ ਦਾਅਵੇ ਨੂੰ ਦੇਰ ਨਾਲ ਕੀਤਾ ਤਾਂ IRB-RPD ਸ਼ਾਇਦ ਇਸ ਗੱਲ ਤੇ ਵਿਸ਼ਵਾਸ ਨਾ ਕਰੇ ਕੀ ਤੁਸੀਂ ਆਪਣੇ ਦੇਸ਼ ਵਾਪਸ ਜਾਨ ਤੋਂ ਸੱਚਮੁੱਚ ਡਰ ਰਹੇ ਹੋ।

ਜੇਕਰ ਤੁਸੀਂ ਤੁਰੰਤ ਸ਼ਰਨਾਰਥੀ ਦਾ ਦਾਵਾ ਨਹੀਂ ਕਰਦੇ, ਤਾਂ ਦੇਰੀ ਦੇ ਕਾਰਨਾ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਵਾਲੇ ਕਾਰਨ ਲਈ ਹੇਠਾਂ ਦਿੱਤੇ ਸਵਾਲਾਂ ਤੇ ਵਿਚਾਰ ਕਰੋ:

  • ਕੀ ਤੁਸੀਂ ਕਨੇਡਾ ਪਹੁੰਚਣ ਤੋਂ ਕੁਝ ਦੇਰ ਬਾਅਦ ਆਪਣੇ ਦੇਸ਼ ਵਾਪਸ ਜਾਣ ਤੋਂ ਡਰਨ ਲੱਗ ਪਏ?
  • ਕੀ ਤੁਹਾਨੂੰ ਪਤਾ ਨਹੀਂ ਸੀ ਕੀ ਕਨੇਡਾ ਪਹੁੰਚਦੇ ਹੀ ਤੁਹਾਨੂੰ ਦਾਅਵਾ ਕਰਨਾ ਚਾਹੀਦਾ ਹੈ?
  • ਕੀ ਤੁਹਾਨੂੰ ਦਾਅਵਾ ਕਰਨ ਵਿੱਚ ਜਾਂ ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰਨ ਵਿੱਚ ਪਰੇਸ਼ਾਨੀ ਹੋਈ?
  • ਕੀ ਤੁਸੀਂ ਨਹੀਂ ਜਾਣਦੇ ਸੀ ਕਿ ਦਾਅਵਾ ਕਿਵੇਂ ਕਰਨਾ ਹੈ ਅਤੇ ਤੁਹਾਨੂੰ ਇਸ ਬਾਰੇ ਪਤਾ ਕਰਨ ਵਿੱਚ ਸਮਾਂ ਲੱਗਾ?

ਵੇਰਵਾ ਦਵੋ ਅਤੇ ਆਪਣੀ ਸਥਿਤੀ ਜਾਂ ਹਾਲਾਤਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੋ। ਤੁਹਾਡੀ ਸੁਣਵਾਈ ਤੇ ਤੁਹਾਡੇ ਦਾਅਵੇ ਦੀ ਦੇਰੀ ਬਾਰੇ ਸਦੱਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ।


ਅਗਲਾ ਸੂਚੀ ਭਾਗ: 5.4 ਆਪਣੇ ਸਬੂਤ ਕਿਵੇਂ ਭੇਜੋ