ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਤੁਹਾਡੇ ਲਈ ਜ਼ਰੂਰੀ ਸਹਾਇਤਾ ਪ੍ਰਾਪਤ ਕਰੋ

ਇਹ ਅਨੁਭਾਗ ਤੁਹਾਡੀ ਸ਼ਰਨਾਰਥੀ ਦਾਅਵੇ ਦੀ ਪ੍ਰਕ੍ਰਿਆ ਦੇ ਦੌਰਾਨ ਤੁਹਾਨੂੰ ਸਹਾਇਕ ਸਹਾਇਤਾ ਨਾਲ ਜੁੜਨ ਲਈ ਉੱਚ-ਦਰਜੇ ਦੀ ਜਾਣਕਾਰੀ ਅਤੇ ਸੁਝਾਵ ਦਿੰਦਾ ਹੈ।

ਆਪਣੇ ਆਲੇ ਦੁਆਲੇ ਤੇ ਸਮੁਦਾਈ ਸੰਸਾਧਨਾ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰੋ।

ਬੰਦੋਬਸਤ ਏਜੰਸੀਆਂ

ਸਹਾਇਤਾ ਲਈ ਕਿਸੀ ਬੰਦੋਬਸਤ ਏਜੰਸੀ ਜਾਂ ਹੋਰ ਸਮੁਦਾਇਕ ਸੇਵਾਵਾਂ ਨਾਲ ਜੁੜੋ। ਉਹ ਤੁਹਾਡੀ ਨੌਕਰੀ ਲੱਭਣ, ਘਰ ਲੱਭਣ, ਭਾਸ਼ਾ ਦੀਆਂ ਕਲਾਸਾਂ ਲਭਣ, ਸਕੂਲ ਲਈ ਤੁਹਾਡੇ ਬੱਚਿਆਂ ਦਾ ਨਾਂ ਦਰਜ ਕਰਾਉਣ ਅਤੇ ਸ਼ਰਨਾਰਥੀ ਦਾਅਵੇਦਾਰਾਂ ਦੇ ਲਈ ਮੁਫਤ ਸੇਵਾਵਾਂ ਬਾਰੇ ਜਾਨਣ ਵਿੱਚ ਮਦਦ ਕਰ ਸਕਦੇ ਹਨ।

ਅੰਤਰਿਮ ਸੰਘੀ ਸੇਹਤ ਕਾਰਜਕ੍ਰਮ(Interim Federal Health Program)

ਸ਼ਰਨਾਰਥੀ ਦਾਅਵੇਦਾਰ ਦੇ ਰੂਪ ਵਿੱਚ, ਤੁਸੀਂ ਅੰਤਰਿਮ ਸੰਘੀ ਸੇਹਤ ਕਾਰਜਕ੍ਰਮ (IFHP) ਤੋ ਸਿਹਤ ਦੇਖਭਾਲ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਸ਼ਾਮਿਲ ਹੈ:

  • ਹਸਪਤਾਲ ਸੇਵਾਵਾਂ,
  • ਸਿਹਤ ਦੇਖਭਾਲ ਪੇਸ਼ੇਵਰਾਂ ਦੀਆਂ ਸੇਵਾਵਾਂ
  • ਨਜ਼ਰ ਅਤੇ ਤਤਕਾਲ ਦੰਦ ਸਿਹਤ ਦੇਖਭਾਲ , ਅਤੇ
  • ਡਾਕਟਰ ਦੁਆਰਾ ਲਿਖੀਆਂ ਦਵਾਈਆਂ।

ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦ ਤੱਕ ਤੁਹਾਨੂੰ ਨਿਯਮਿਤ ਸਿਹਤ ਬੀਮਾ ਨਹੀਂ ਮਿਲ ਜਾਂਦਾ ਜਾਂ ਜਦ ਤੱਕ ਤੁਸੀਂ ਕਨੇਡਾ ਛੱਡ ਕੇ ਨਹੀਂ ਜਾਂਦੇ।

ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰੋ

ਸ਼ਰਨਾਰਥੀ ਦਾਅਵੇਦਾਰ ਪ੍ਰਕ੍ਰਿਆ ਦੇ ਦੌਰਾਨ ਤੁਸੀਂ ਤਨਾਵ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਆਪਣੇ ਮੂਲ ਦੇਸ਼ ਵਿੱਚ, ਕਨੇਡਾ ਦੀ ਯਾਤਰਾ ਦੇ ਦੌਰਾਨ, ਜਾਂ ਇੱਥੇ ਕਨੇਡਾ ਵਿੱਚ ਵੀ ਗੰਭੀਰ ਸਦਮੇ ਦਾ ਅਨੁਭਵ ਹੋਇਆ ਹੋਵੇਗਾ। ਕਨੇਡਾ ਵਿੱਚ ਅਜਿਹੀਆਂ ਸੇਵਾਵਾਂ ਹਨ ਜੋ ਤੁਹਾਡੇ ਲਈ ਉਪਯੋਗੀ ਹੋ ਸਕਦੀ ਹਨ। IFHP ਇਸ ਲਈ ਕੁਝ ਮਦਦ ਪ੍ਰਦਾਨ ਕਰਦਾ ਹੈ।

ਨਵੇਂ ਦੋਸਤ ਬਣਾਓ

ਹੋਰ ਸ਼ਰਨਾਰਥੀ ਦਾਅਵੇਦਾਰਾਂ ਜਾਂ ਨਵੇਂ ਆਏ ਵਿਅਕਤੀਆਂ ਨਾਲ ਮਿਲਨ ਦੀ ਕੋਸ਼ਿਸ਼ ਕਰੋ। ਤੁਹਾਡੇ ਅਨੁਭਵ ਨੂੰ ਹੋਰ ਲੋਕਾਂ ਦੇ ਨਾਲ ਸਾਂਝਾ ਕਰਨਾ ਮਦਦਗਾਰ ਹੋ ਸਕਦਾ ਹੈ ਜੋ ਇਸ ਸਮਾਨ ਸਥਿਤੀ ਤੋਂ ਗੁਜ਼ਰ ਰਹੇ ਹਨ। ਨਵੇਂ ਦੋਸਤ ਬਣਾਓ ਅਤੇ ਜੇ ਸੰਭਵ ਹੋਵੇ ਤਾਂ ਪਿੱਛੇ ਆਪਣੇ ਘਰ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹੋ।


ਅਗਲਾ ਸੂਚੀ ਭਾਗ: 2.6 ਤੁਹਾਡੀ ਸੁਣਵਾਈ ਦਾ ਦਿਨ