ਤਿਆਰ ਦੌਰਾ (Ready Tours)
ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੀ ਸ਼ਰਨਾਰਥੀ ਸੁਣਵਾਈ ਲਈ ਕਿਵੇਂ ਤਿਆਰੀ ਕਰ ਸਕਦੇ ਹੋ? ਕੀ ਤੁਸੀਂ ਸੋਚਦੇ ਹੋ ਕਿ ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਕਿਵੇਂ ਅਰਜੀ ਦੇ ਸਕਦੇ ਹੋਂ ? ਇਕ ਰੈਡੀ ਟੂਰ ਵਿੱਚ ਸ਼ਾਮਿਲ ਹੋਵੋ!
ਤਿਆਰ ਦੌਰੇ ਬਾਰੇ (About Ready Tours)
ਤਿਆਰ ਦੌਰਾ ਇਕ ਮੁਫਤ, ਵਰਚੁਅਲ ਵਰਕਸ਼ਾਪਾਂ ਹਨ ਜਿੱਥੇ ਸ਼ਰਨਾਰਥੀ ਦਾਵੇਦਾਰ ਆਪਣੇ ਸ਼ਰਣਾਰਥੀ ਦਾਵਿਆਂ ਅਤੇ ਸ਼ਰਨਾਰਥੀ ਅਪੀਲ ਪ੍ਰਕ੍ਰਿਆ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸ਼ਰਨਾਰਥੀ ਦਾਅਵੇ hearing ਅਤੇ ਅਪੀਲ appeal ਪ੍ਰਕ੍ਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਤਿਆਰ ਦੌਰੇ ਵਿਚ ਹਿੱਸਾ ਲਵੋ ਅਤੇ ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ ਆਫ ਕਨੇਡਾ (IRB) ਵਿਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਤੋਂ ਜਾਣਕਾਰੀ ਹਾਸਲ ਕਰੋ। ਆਪਣੇ ਸਵਾਲ ਪੁੱਛੋ, ਦੂਸਰਿਆਂ ਨਾਲ ਜੁੜੋ, ਅਤੇ ਸਿੱਖੋ ਕਿ ਕਿਵੇਂ ਤਿਆਰੀ ਕਰਨੀ ਹੈ।

ਅਪੀਲ ਤਿਆਰ ਦੌਰਾ (Appeal Ready Tour)
- ਜਾਣੋ ਕਿ ਜੇ ਤੁਹਾਨੂੰ ਨਕਰਾਤਮਕ ਫੈਸਲਾ ਮਿਲਦਾ ਹੈ ਤਾਂ ਆਪਣੀ ਅਪੀਲ ਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਕਿਵੇਂ ਦਰਜ ਕਰਨਾ ਹੈ
- ਅਪੀਲਕਰਤਾਵਾਂ ਨੂੰ ਜਿਨਾਂ ਨੂੰ ਨਕਾਰਾਤਮਕ ਫੈਸਲਾ ਮਿਲਿਆ ਹੈ
- ਆਪਣੀ ਸੁਨਵਾਈ ਜਾਂ ਫੈਸਲੇ ਦੀ ਉਡੀਕ ਕਰ ਰਹੇ ਸ਼ਰਨਾਰਥੀ ਦਾਵੇਦਾਰਾਂ ਲਈ
- ਦੁਭਾਸ਼ੀਏ ਉਪਲਬਧ ਹਨ
- ਬੰਦੋਬਸਤ ਜਾਂ ਕਮਿਊਨਿਟੀ ਵਰਕਰਾਂ ਨੂੰ ਹਾਜ਼ਰ ਹੋਣ ਲਈ ਉਤਸਾਹਿਤ ਕੀਤਾ ਜਾਂਦਾ ਹੈ।
ਤਿਆਰ ਦੌਰਾ ਕਿਵੇਂ ਲੈਣਾ ਹੈ
- ਆਨਲਾਈਨ ਰਜਿਸਟਰ ਕਰੋ
- ਆਪਣੀ ਭਾਸ਼ਾ ਚੁਣੋ (ਇੱਕ ਮੁਫ਼ਤ ਦੁਭਾਸ਼ੀਏ ਪ੍ਰਧਾਨ ਕੀਤਾ ਗਇਆ ਹੈ)
- ਇਕ ਈਮੇਲ ਪ੍ਰਾਪਤ ਕਰੋ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਤੁਸੀਂ ਸਾਈਨ ਅਪ ਕਰ ਲਿਆ ਹੈ
- ਆਪਣੀ ਤਿਆਰ ਦੌਰੇ ਲਈ ਇਕ ਮਾਈਕਰੋਸਾਫਟ ਟੀਮ ਲਿੰਕ ਪ੍ਰਾਪਤ ਕਰੋ
- ਆਪਣੇ ਕੰਪਿਊਟਰ, ਟੈਬਲਟ, ਜਾਂ ਫੋਨ ਰਾਹੀਂ ਆਪਣੀ ਤਿਆਰ ਟੂਰ ਵਿੱਚ ਸ਼ਾਮਿਲ ਹੋਵੋ!

