ਵਰਕ ਪਰਮਿਟ

ਤੁਹਾਨੂੰ ਕਨੇਡਾ ਵਿੱਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ, ਤੁਹਾਨੂੰ ਸੰਘੀ ਸਰਕਾਰ ਤੋਂ ਵਰਕ ਪਰਮਿਟ ਲੈਣਾ ਚਾਹੀਦਾ ਹੈ। ਇਹ ਤੁਹਾਨੂੰ ਕਨੇਡਾ ਵਿੱਚ ਕੁਝ ਸ਼ਰਤਾਂ ਨਾਲ ਕੰਮ ਕਰਨ ਦਿੰਦਾ ਹੈ।

ਵਰਕ ਪਰਮਿਟਾਂ ਦਾ ਪ੍ਰਬੰਧਨ IRCC ਦੁਆਰਾ ਕੀਤਾ ਜਾਂਦਾ ਹੈ।

ਵਰਕ ਪਰਮਿਟ ਲਈ ਅਰਜ਼ੀ ਕਿਵੇਂ ਦੇਣੀ ਹੈ

ਵਰਕ ਪਰਮਿਟ ਪ੍ਰਾਪਤ ਕਰਨ ਤੋਂ ਪਹਿਲਾਂ, ਤੁਹਾਨੂੰ ਆਪਣੇ ਬਾਇਓਮੈਟ੍ਰਿਕਸ ਅਤੇ ਆਪਣੀ ਇਮੀਗ੍ਰੇਸ਼ਨ ਸੇਹਤ ਪ੍ਰੀਖਿਆ (IME ) ਨੂੰ ਪੂਰਾ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ IRCC ਪੋਰਟਲ ਰਾਹੀਂ ਆਪਣਾ ਸ਼ਰਨਾਰਥੀ ਦਾਅਵਾ ਕਰ ਰਹੇ ਹੋ, ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਵਰਕ ਪਰਮਿਟ ਚਾਹੁੰਦੇ ਹੋ। ਜੇ ਤੁਸੀਂ ਕਰਦੇ ਹੋ, ਤਾਂ ਅਰਜ਼ੀ ਦੇਣ ਲਈ ਬਸ “ਹਾਂ” ਨੂੰ ਚੁਣੋ। ਜਦੋਂ ਤੁਸੀਂ ਆਪਣੇ ਸ਼ਰਨਾਰਥੀ ਦਾਅਵੇ ਦਾ ਫੈਸਲਾ ਹੋਣ ਦੀ ਉਡੀਕ ਕਰ ਰਹੇ ਹੋਵੋ ਤਾਂ ਤੁਹਾਨੂੰ ਪਰਮਿਟ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਤੁਹਾਡਾ ਵਰਕ ਪਰਮਿਟ ਉਸ ਡਾਕ ਪਤੇ ‘ਤੇ ਭੇਜਿਆ ਜਾਵੇਗਾ ਜੋ ਤੁਸੀਂ IRCC ਪੋਰਟਲ ਵਿੱਚ ਦਰਜ ਕੀਤਾ ਹੈ। ਤੁਹਾਡਾ ਵਰਕ ਪਰਮਿਟ ਪ੍ਰਾਪਤ ਕਰਨ ਦੀ ਸਮਾਂ-ਸੀਮਾ ਮੌਜੂਦਾ ਪ੍ਰੋਸੈਸਿੰਗ ਸਮੇਂ ‘ਤੇ ਨਿਰਭਰ ਕਰਦੀ ਹੈ।

ਕੁਝ ਮਾਮਲਿਆਂ ਵਿੱਚ, ਜਦੋਂ ਤੁਸੀਂ ਦਾਖਲੇ ਦੀ ਬੰਦਰਗਾਹ ‘ਤੇ ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਦੇ ਹੋ ਅਤੇ CBSA ਅਫਸਰ ਨਾਲ ਕਾਗਜ਼ੀ ਫਾਰਮ ਭਰਦੇ ਹੋ ਤਾਂ ਤੁਸੀਂ ਵਰਕ ਪਰਮਿਟ ਲਈ ਬੇਨਤੀ ਕਰ ਸਕਦੇ ਹੋ।

ਜੇਕਰ ਤੁਸੀਂ ਆਪਣੇ ਸ਼ਰਨਾਰਥੀ ਦਾਅਵਾ ਫਾਰਮ ਭਰਨ ਦੇ ਸਮੇ ਵਰਕ ਪਰਮਿਟ ਲਈ ਅਰਜ਼ੀ ਨਹੀਂ ਦਿੱਤੀ,ਤਾਂ ਤੁਸੀਂ ਬਾਅਦ ਵਿੱਚ  ਵਰਕ ਪਰਮਿਟ ਅਰਜ਼ੀ ਫਾਰਮ   ਦੇ ਨਾਲ ਅਰਜ਼ੀ ਦੇ ਸਕਦੇ ਹੋ।

ਆਪਣੇ ਵਰਕ ਪਰਮਿਟ ਨੂੰ ਰੀਨਿਊ(ਨਵਾਂ) ਕਰੋ

ਵਰਕ ਪਰਮਿਟ ਦੋ ਸਾਲਾਂ ਲਈ ਵੈਧ ਹੁੰਦੇ ਹਨ। ਏਹ ਜ਼ਰੂਰੀ ਹੈ ਕਿ ਤੁਸੀਂ  ਆਪਣੇ ਵਰਕ ਪਰਮਿਟ ਨੂੰ ਰੀਨਿਊ(ਨਵਾਂ) ਕਰੋ ਇਸ ਦੀ ਮਿਆਦ ਪੁੱਗਣ ਤੋਂ ਪਹਿਲਾਂ। ਤੁਹਾਨੂੰ ਆਪਣੇ ਵਰਕ ਪਰਮਿਟ ਨੂੰ ਜਾਰੀ ਰੱਖਣ ਦੀ ਲੋੜ ਹੋਵੇਗੀ ਜਦੋਂ ਤੱਕ ਤੁਸੀਂ ਸਥਾਈ ਨਿਵਾਸੀ ਨਹੀਂ ਬਣ ਜਾਂਦੇ।

ਤੁਹਾਨੂੰ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਘੱਟੋ-ਘੱਟ 2-3 ਮਹੀਨੇ ਪਹਿਲਾਂ ਆਪਣੇ ਵਰਕ ਪਰਮਿਟ ਨੂੰ ਵਧਾਉਣ ਲਈ ਅਰਜ਼ੀ ਦੇਣੀ ਚਾਹੀਦੀ ਹੈ।

ਜੇਕਰ ਤੁਸੀਂ ਆਪਣੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੱਕ ਆਪਣਾ ਨਵਾਂ ਵਰਕ ਪਰਮਿਟ ਪ੍ਰਾਪਤ ਨਹੀਂ ਕੀਤਾ ਹੈ, ਤਾਂ ਤੁਸੀਂ ਅਜੇ ਵੀ ਕੰਮ ਕਰ ਸਕਦੇ ਹੋ। ਆਪਣੇ ਰੁਜ਼ਗਾਰਦਾਤਾ ਨੂੰ ਸਬੂਤ ਦਿਖਾਓ ਕਿ ਤੁਸੀਂ ਆਪਣੀ ਅਰਜ਼ੀ ਨੂੰ ਰੀਨਿਊ ਕਰਨ ਲਈ ਅਰਜ਼ੀ ਦਿੱਤੀ ਹੈ।


ਅਗਲਾ ਸੂਚੀ ਭਾਗ: 5 ਆਪਣੀ ਸੁਣਵਾਈ ਲਈ ਤਿਆਰ ਰਹੋ