ਤੁਹਾਡੀ ਸੁਣਵਾਈ ਤੋਂ ਬਾਅਦ
IRB-RPD ਆਈਆਰਬੀ-ਆਰਪੀਡੀ ਤੁਹਾਡੀ ਸੁਨਵਾਈ ਦੇ ਸਮੇਂ ਜਾਂ ਉਸ ਤੋਂ ਬਾਅਦ ਸ਼ਰਨਾਰਥੀ ਸੁਰੱਖਿਆ ਲਈ ਤੁਹਾਡੇ ਦਾਅਵੇ ਦਾ ਫੈਸਲਾ ਕਰਦੀ ਹੈ। ਜੇਕਰ ਤੁਹਾਡਾ ਦਾਅਵਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਅਗਲੇ ਪੜਾਵਾਂ ਨੂੰ ਸਮਝੋ। ਜੇਕਰ ਤੁਹਾਡਾ ਦਾਅਵਾ ਨਾਮਨਜ਼ੂਰ ਕੀਤਾ ਜਾਂਦਾ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਨੋ।
ਆਪਣਾ ਨਿਰਣੇ ਪ੍ਰਾਪਤ ਕਰੋ
ਕਨੇਡਾ ਦਾ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ-ਰਿਫਿਊਜੀ ਸੁਰੱਖਿਆ ਡਿਵੀਜ਼ਨ (IRB-RPD) ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਤੁਹਾਡਾ ਕਨੇਡਾ ਵਿੱਚ ਸ਼ਰਨਾਰਥੀ ਦਾਅਵਾ ਮਨਜ਼ੂਰ ਕੀਤਾ ਜਾਵੇਗਾ ਕਿ ਨਹੀਂ।
ਤੁਹਾਡੇ ਸ਼ਰਨਾਰਥੀ ਸੁਣਵਾਈ ਦੇ ਅੰਤ ਵਿੱਚ, ਬੋਰਡ ਦਾ ਸਦੱਸ ਇਹ ਕਹਿ ਸਕਦਾ ਹੈ:
- ਤੁਹਾਨੂੰ ਦੱਸੇਗਾ ਕਿ ਤੁਹਾਡੀ ਸੁਣਵਾਈ ਕਿਸੇ ਹੋਰ ਮਿਤੀ ਤੇ ਜਾਰੀ ਰਖੀ ਜਾਵੇਗੀ
- ਤੁਹਾਨੂੰ ਦੱਸੇਗਾ ਕਿ ਤੁਹਾਡਾ ਦਾਅਵਾ ਮੰਜ਼ੂਰ ਜਾਂ ਨਾਮੰਜ਼ੂਰ ਕੀਤਾ ਗਿਆ ਹੈ। ਇਸ ਨੂੰ ਮੌਖਿਕ ਫੈਸਲਾ ਕਿਹਾ ਜਾਂਦਾ ਹੈ।
- ਸੁਣਵਾਈ ਤੋਂ ਬਾਅਦ, ਤੁਹਾਨੂੰ ਜਾਂ ਤੁਹਾਡੇ ਕਾਨੂਨੀ ਨੁਮਾਇੰਦੇ/ਪ੍ਰਤੀਨਿਧੀ ਨੂੰ ਫੈਸਲਾ ਭੇਜਿਆ ਜਾਵੇਗਾ। ਇਸ ਨੂੰ ਲਿਖਤ ਫੈਸਲਾ ਕਿਹਾ ਜਾਂਦਾ ਹੈ
- ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਆਪਣਾ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਹੋਰ ਦਸਤਾਵੇਜ਼ ਜਾਂ ਜਾਣਕਾਰੀ ਭੇਜਣ ਲਈ ਵਕਤ ਦੇਵੇਗਾ।
ਤੁਹਾਡਾ ਸ਼ਰਨਾਰਤੀ ਦਾਅਵਾ ਮੰਜ਼ੂਰ ਕੀਤਾ ਗਿਆ ਹੈ
ਜੇਕਰ IRB-RPD ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਮੰਜ਼ੂਰ ਕਰਦਾ ਹੈ, ਤਾਂ ਤੁਸੀਂ ਇੱਕ ਕਨਵੈਨਸ਼ਨ ਸ਼ਰਨਾਰਥੀ ਜਾਂ ਇੱਕ ਸੁਰੱਖਿਅਤ ਵਿਅਕਤੀ ਹੋ। ਇਸਦਾ ਮਤਲਬ ਹੈ ਕਿ ਤੁਸੀਂ (ਅਤੇ ਕਨੇਡਾ ਵਿੱਚ ਜਾਂ ਬਾਹਰ ਤੁਹਾਡਾ ਪਰਿਵਾਰ) ਸਥਾਈ ਨਿਵਾਸੀ ਦੀ ਅਰਜ਼ੀ ਦੇ ਸਕਦੇ ਨੇ। ਜੇਕਰ ਤੁਸੀਂ ਕਿਊਬੈਕ/Quebec ਵਿਚ ਰਹਿੰਦੇ ਹੋ, ਤਾਂ ਤੁਹਾਨੂੰ ਕਿਊਬੈਕ/Quebec ਦੇ ਚੋਣ ਪ੍ਰਮਾਣ ਪਤਰ ਲਈ ਵੀ ਅਰਜ਼ੀ ਦੇਣੀ ਪਵੇਗੀ।
ਜੇ ਮੰਤਰੀ ਅਪੀਲ ਕਰਨ ਤਾਂ ਮੈਂ ਕੀ ਕਰ ਸਕਦਾ ਹਾ?
ਮੰਤਰੀ ਸ਼ਾਇਦ IRB-RPD ਦੇ ਫ਼ੈਸਲੇ ਦੀ ਸਮੀਖਿਆ ਕਰਨਾ ਚਾਹੇ। ਇਸ ਦਾ ਮਤਲਬ ਕਿ ਮੰਤਰੀ ਤੁਹਾਡੀ ਸਕਾਰਾਤਮਕ ਫ਼ੈਸਲੇ ਦੇ ਵਿਰੁੱਧ ਅਪੀਲ ਕਰ ਰਿਹਾ ਹੈ। ਅਪੀਲ ਕਰਨ ਲਈ, ਮੰਤਰੀ ਨੂੰ ਇਹ ਦਿਖਾਉਣਾ ਪਵੇਗਾ ਕੀ IRB-RPD ਨੇ ਤੁਹਾਡੇ ਸ਼ਰਨਾਰਥੀ ਦਾਅਵੇ ਦਾ ਨਿਰਣੇ ਲੈਣ ਵਿੱਚ ਗਲਤੀਆਂ ਕੀਤੀਆਂ ਹਨ।
ਜੇਕਰ ਮੰਤਰੀ 15 ਦਿਨਾ ਦੇ ਅੰਦਰ ਅਪੀਲ ਕਰਦਾ ਹੈ, ਤਾਂ ਤੁਹਾਨੂੰ ਆਪਣੀ ਸਥਾਈ ਨਿਵਾਸੀ ਦੀ ਅਰਜ਼ੀ ਨੂੰ ਰੋਕਣਾ ਪਵੇਗਾ।
ਜੇਕਰ ਮੰਤਰੀ ਫੈਸਲੇ ਦੇ ਵਿਰੁੱਧ ਅਪੀਲ ਕਰਦਾ ਹੈ, ਤਾਂ ਤੁਹਾਨੂੰ ਸੂਚਿਤ ਕੀਤਾ ਜਾਊਗਾ ਅਤੇ ਤੁਹਾਨੂੰ ਜਵਾਬ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜਦੋ ਤੁਸੀਂ ਜਵਾਬ ਦਿਓਗੇ, ਤਾਂ ਤੁਹਾਨੂੰ ਕਾਰਨ ਦੱਸਣਾ ਪਾਵੇਗਾ ਕੀ ਤੁਸੀਂ ਮੰਤਰੀ ਦੀ ਅਪੀਲ ਤੋ ਅਸਹਿਮਤ ਕਿਓਂ ਹੋ।
ਅਪੀਲ ਦਾ ਜਵਾਬ ਦੇਣ ਲਈ, ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ :
- ਇੱਕ ਜਵਾਬ ਦੇਣ ਦੀ ਮਨਸ਼ਾ ਦੀ ਸੂਚਨਾ ਤਿਆਰ ਕਰੋ।
- ਤਿਆਰ ਕਰੋ ਇੱਕ ਜਵਾਬਦੇਹ ਦਾ ਉੱਲੇਖ ਜਿਸ ਵਿੱਚ ਤੁਹਾਡੀ ਅਸਹਿਮਤੀ ਦੇ ਕਾਰਨ ਅਤੇ ਸਮਰਥਨ ਦੇਣ ਵਾਲੇ ਦਸਤਾਵੇਜ਼।
- ਇਹਨਾਂ ਦੋਨਾਂ ਦਸਤਾਵੇਜ਼ਾ ਦੀ ਇੱਕ ਨਕਲ My Case ਪੋਰਟਲ ਰਾਹੀ ਮੰਤਰੀ ਅਤੇ ਆਪਣੇ ਖੇਤਰ ਦੇ IRB-RAD ਦਫਤਰ ਨੂੰ ਭੇਜੋ। ਜੇਕਰ ਤੁਹਾਡੇ ਕੋਲ My Case ਨਹੀਂ ਹੈ, ਤਾਂ ਤੁਸੀਂ ਏਹ ਦਸਤਾਵੇਜ਼ ਈਮੇਲ ਜਾਂ ਡਾਕ ਰਾਹੀਂ ਭੇਜ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਨਿਧੀ ਹੈ, ਤਾਂ ਉਹ ਤੁਹਾਡੇ ਲਈ ਇਹ ਕੰਮ ਕਰਨਗੇ।
- IRB-RAD ਨੂੰ ਪ੍ਰਮਾਣ ਦਓ ਕਿ ਤੁਸੀਂ ਆਪਣੇ ਦਸਤਾਵੇਜ ਮੰਤਰੀ ਨੂੰ ਭੇਜ ਦਿੱਤੇ ਹਨ।
ਤੁਹਾਡੇ ਦੁਆਰਾ ਜਰੂਰੀ ਦਸਤਾਵੇਜ਼ ਭੇਜ ਕੇ ਅਪੀਲ ਦਾ ਜਵਾਬ ਦੇਣ ਤੋਂ ਬਾਅਦ, IRB-RAD ਆਮ ਤੌਰ ਤੇ ਬਿਨਾਂ ਸੁਣਵਾਈ ਕੀਤੇ ਹੀ ਫੈਸਲਾ ਲੈ ਲਵੇਗਾ। ਕੁਝ ਮਾਮਲਿਆਂ ਵਿੱਚ, ਮੰਤਰੀ ਸੁਣਵਾਈ ਦੀ ਮੰਗ ਕਰ ਸਕਦੇ ਨੇ।
IRB-RAD ਨਿਮਨਲਿਖਤ ਵਿੱਚੋਂ ਇੱਕ ਫੈਸਲਾ ਲਵੇਗਾ:
- IRB-RPD ਦੇ ਫ਼ੈਸਲੇ ਦੀ ਪੁਸ਼ਟੀ ਕਰੇਗਾ । ਇਸ ਦਾ ਮਤਲਬ ਹੈ ਕਿ ਤੁਹਾਡਾ ਸਕਰਾਤਮਕ ਫੈਸਲਾ ਕਾਇਮ ਰਹੇਗਾ।
- IRB-RPD ਦੇ ਫ਼ੈਸਲੇ ਤੋ ਅਸਿਹਮਤ ਹੈ, ਅਤੇ ਇੱਕ ਨਵੇਂ ਫੈਸਲੇ ਨਾਲ ਬਦਲੇਗਾ।
- ਤੁਹਾਡਾ ਮਾਮਲਾ ਵਾਪਸ IRB-RPD ਨੂੰ ਭੇਜੇਗਾ ਅਤੇ ਇਕ ਨਵੀਂ ਸੁਣਵਾਈ ਦਾ ਆਦੇਸ਼ ਦਵੇਗਾ।
ਕਨੇਡਾ ਤੋਂ ਬਾਹਰ ਯਾਤਰਾ
ਜੇਕਰ ਤੁਸੀ ਸ਼ਰਨਾਰਥੀ ਜਾਂ ਸੁਰੱਖਿਅਤ ਵਿਅਕਤੀ ਬਣਨ ਤੋਂ ਬਾਅਦ ਕਨੇਡਾ ਤੋਂ ਬਾਹਰ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਨੂੰ IRCC ਕੋਲ ਸਰਨਾਰਥੀ ਯਾਤਰਾ ਦਸਤਾਵੇਜ਼ ਲਈ ਅਰਜ਼ੀ ਦੇਣੀ ਲਾਜਮੀ ਹੈ। ਜੇਕਰ ਮੰਤਰੀ ਨੇ ਅਪੀਲ ਕੀਤੀ ਹੈ, ਤਾਂ ਕਨੇਡਾ ਨਾ ਛੱਡੋ।
ਸਥਾਈ ਨਿਵਾਸੀ ਦੀ ਅਰਜ਼ੀ ਦਓ
ਤੁਸੀਂ ਕਨੇਡਾ ਵਿੱਚ ਸਥਾਈ ਨਿਵਾਸੀ (PR) ਦੀ ਅਰਜ਼ੀ ਸਿਰਫ਼ ਉਦੋਂ ਦੇ ਸਕਦੇ ਹੋ ਜਦੋਂ IRB-RPD ਜਾਂ ਫਿਰ IRB-RAD ਤੁਹਾਡੇ ਦਾਅਵੇ ਨੂੰ ਮਨਜ਼ੂਰੀ ਦਵੇ।
ਇਹ ਯਾਦ ਰੱਖਣਾ ਜ਼ਰੂਰੀ ਹੈ ਕਿ PR ਦੀ ਅਰਜ਼ੀ ਪ੍ਰਕ੍ਰਿਆ ਨੂੰ ਬਹੁਤ ਲੰਬਾ ਸਮਾਂ ਲੱਗ ਸਕਦਾ ਹੈ। ਹਰ ਵਿਅਕਤੀ ਲਈ ਪ੍ਰਕ੍ਰਿਆ ਸਮਾਂ ਵੱਖਰਾ ਹੁੰਦਾ ਹੈ। ਇਹ ਸਧਾਰਨ ਹੈ।
ਆਪਣੀ ਅਰਜ਼ੀ ਸ਼ੁਰੂ ਕਰੋ
ਤੁਸੀਂ ਸਥਾਈ ਨਿਵਾਸੀ ਪੋਰਟਲ ਰਾਂਹੀ ਵੀ ਆਪਣੀ ਅਰਜ਼ੀ ਦੇ ਸਕਦੇ ਹੋ ਜਾਂ ਆਪਣੇ ਫਾਰਮ ਡਾਕ ਰਾਹੀਂ ਜਾਂ ਕੁਰੀਅਰ ਰਾਹੀਂ ਭੇਜੋ।
PR ਪੋਰਟਲ ਤੇ ਆਪਣੀ ਅਰਜ਼ੀ ਕਿਵੇਂ ਸ਼ੁਰੂ ਕਰਨੀ ਹੈ
- ਆਪਣਾ ਖਾਤਾ ਖੋਲ੍ਹੋ
- ਆਪਣੇ ਖਾਤੇ ਵਿਚ ਸਾਇਨ ਇਨ ਕਰੋ
- ਹੇਟਾਂ ਦਿੱਤੇ ਚੋਣਾਂ ਨੂੰ ਡ੍ਰੌਪ ਡਾਊਨ ਮੇਨੂ ਵਿੱਚੋ ਚੁਣੋ :
- ਜਿਸ ਪ੍ਰੋਗਰਾਮ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ: “ਸਥਾਈ ਨਿਵਾਸੀ , ਸਮੇਤ ਸ਼ਰਨਾਰਥੀ ਮੁੜ ਵਸਾਉਣਾ “।
- ਜਿਸ ਪ੍ਰੋਗਰਾਮ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ(2): “ਸ਼ਰਨਾਰਥੀ”.
- ਜਿਸ ਸ਼੍ਰੇਣੀ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ: ਕਨੇਡਾ ਵਿੱਚ – “ਸੁਰੱਖਿਅਤ ਵਿਅਕਤੀ”.
- ਆਪਣੇ ਪ੍ਰੋਫਾਈਲ ਦੀ ਜਾਣਕਾਰੀ ਭਰੋ ਅਤੇ ਆਪਣੇ ਪਰਿਵਾਰ ਦੇ ਹੋਰ ਸਦੱਸਿਆ ਦੀ ਵੀ ਜਾਣਕਾਰੀ ਭਰੋ।
- “ਸੇਵ ਅਤੇ ਜਾਰੀ ਰੱਖੋ” ਤੇ ਕਲਿੱਕ ਕਰੋ
ਦਸਤਾਵੇਜ਼ ਤਿਆਰ ਕਰੋ
ਅਰਜ਼ੀ ਦੇਣ ਲਈ, ਇਹ ਜ਼ਰੂਰ ਤਿਆਰ ਕਰੋ:
- ਦਸਤਾਵੇਜ਼ਾ ਦੀ ਚੈੱਕਲਿਸਟ (IMM 5286 E)
- ਕਨੇਡਾ ਲਈ ਇਕ ਜਨਰਲ ਅਰਜ਼ੀ ਫਾਰਮ (IMM 0008)
ਤੁਹਾਡੇ ਤੇ ਨਿਰਭਰ ਹੋਰ ਲੋਕ/ਘੋਸ਼ਣਾ (IMM 0008DEP-E)
- ਸੁਰੱਖਿਅਤ ਵਿਅਕਤੀ ਅਤੇ ਕਨਵੈਂਸ਼ਨ ਸ਼ਰਨਾਰਥੀ (IMM 0008: ਸੂਚੀ 14)
- ਪਿਛੋਕੜ /ਘੋਸ਼ਣਾ (IMM 5669 E : ਸੂਚੀ A)
- ਹੋਰ ਪਰਿਵਾਰਿਕ ਜਾਣਕਾਰੀ (IMM 5406 E)
- ਇੱਕ ਪ੍ਰਤੀਨਿਧੀ ਦੀ ਵਰਤੋਂ (IMM 5476 E)
- ਕਨੇਡਾ ਵਿੱਚ ਤੁਹਾਨੂੰ ਕਨਵੈਨਸ਼ਨ ਸ਼ਰਨਾਰਥੀ ਜਾਂ ਸੁਰੱਖਿਅਤ ਵਿਅਕਤੀ ਦਾ ਦਰਜਾ ਦੇਣ ਵਾਲੇ ਫ਼ੈਸਲੇ ਦੀ ਸੂਚਨਾ ਦੀ ਇੱਕ ਕਾਪੀ।
- ਇੱਕ ਹਾਲ ਹੀ ਦੀ ਦੋ-ਪੱਥੀ ਡਿਜੀਟਲ ਫੋਟੋ (ਪਾਸਪੋਰਟ ਆਕਾਰ, ਜੋ ਪਿੱਛੇ ਸਟੂਡੀਓ ਦੁਆਰਾ ਮੋਹਰ ਮਾਰੀ ਹੋਈ ਹੈ )
- ਤੁਹਾਡੇ ਤੋ ਲਈਆਂ ਗਈਆ ਤੁਹਾਡੇ ਦਸਤਾਵੇਜਾ ਦੀਆ ਫੋਟੋਕਾਪੀਆਂ:
- ਪਾਸਪੋਰਟ(ਭਾਵੇਂ ਇਹ ਖਤਮ ਹੋ ਚੁੱਕਾ ਹੈ)
- ਯਾਤਰਾ ਦਸਤਾਵੇਜ਼,
- ਅਨੁਵਾਦ ਕੀਤਾ ਗਿਆ ਜਨਮ ਪ੍ਰਮਾਣ ਪੱਤਰ, ਅਤੇ
- ਹੋਰ ਪਛਾਣ ਦਸਤਾਵੇਜ਼ ਜਿਵੇਂ ਕਿ ਅਨੁਵਾਦ ਕੀਤਾ ਗਿਆ ਵਿਆਹ ਦਾ ਪ੍ਰਮਾਣ ਪੱਤਰ।
ਤੁਹਾਡੇ ਤੇ ਨਿਰਭਰ ਵਿਅਕਤੀ ਅਤੇ ਹੋਰ ਪਰਿਵਾਰ ਦੇ ਸਦੱਸ
ਜੇ ਕਨੇਡਾ ਦੇ ਅੰਦਰ ਜਾਂ ਬਾਹਰ ਤੁਹਾਡੇ ਤੇ ਨਿਰਭਰ ਵਿਅਕਤੀ ਹਨ, ਤਾਂ ਓਹਨਾ ਵਾਸਤੇ ਤੁਹਾਨੂੰ ਵੱਖਰੇ ਫਾਰਮ ਭਰਨੇ ਹੋਣਗੇ। ਤੁਸੀਂ ਜ਼ਰੂਰ ਤਿਆਰ ਕਰੋ:
ਦਸਤਾਵੇਜ਼ਾ ਦੀ ਚੈੱਕਲਿਸਟ (IMM 5286 E)
- ਕਨੇਡਾ ਲਈ ਇਕ ਜਨਰਲ ਅਰਜ਼ੀ ਫਾਰਮ (IMM 0008 E)
ਸੁਰੱਖਿਅਤ ਵਿਅਕਤੀ ਅਤੇ ਕਨਵੈਂਸ਼ਨ ਸ਼ਰਨਾਰਥੀ (IMM 0008: ਸੂਚੀ 14)
ਪਿਛੋਕੜ /ਘੋਸ਼ਣਾ (IMM 5669 E : ਸੂਚੀ A)
ਹੋਰ ਪਰਿਵਾਰਿਕ ਜਾਣਕਾਰੀ (IMM 5406 E)
- ਇੱਕ ਪ੍ਰਤੀਨਿਧੀ ਦੀ ਵਰਤੋਂ (IMM 5476 E), ਜੇ ਲਾਗੂ ਹੋਵੇ
- ਇੱਕ ਦੋ-ਪੱਥੀ ਡਿਜੀਟਲ ਫੋਟੋ (ਪਾਸਪੋਰਟ ਆਕਾਰ)
- ਤੁਹਾਡੇ ਪਾਸਪੋਰਟ ਦੀਆ ਨਕਲਾਂ, ਯਾਤਰਾ ਦਸਤਾਵੇਜ਼, ਜਾਂ ਪਛਾਣ ਦਸਤਾਵੇਜ਼
- ਤੁਹਾਡੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਸਾਬਿਤ ਕਰਨ ਵਾਲੇ ਦਸਤਾਵੇਜ਼ਾ ਦੀਆ ਨਕਲਾਂ, ਜਿਵੇਂ ਕਿ ਜਨਮ ਦੇ ਪ੍ਰਮਾਣ ਪਤਰ, ਵਿਆਹ ਦੇ ਪ੍ਰਮਾਣ ਪਤਰ, ਜਾਂ ਕੌਮਨ-ਲਾਅ ਘੋਸ਼ਣਾ (ਫਾਰਮ 5409)
ਤੁਹਾਡੀ ਅਰਜ਼ੀ ਵਿੱਚ, ਤੁਹਾਡੇ ਜੀਵਨ ਸਾਥੀ ਦਾ ਨਾਮ ਜਾਂ ਕਨੇਡਾ ਆਉਣ ਤੋ ਬਾਅਦ ਤੁਹਾਡੇ ਤੇ ਨਿਰਭਰ ਪਰਿਵਾਰ ਦੇ ਸਦੱਸਾ ਦੇ ਨਾਮ IRCC ਨੂੰ ਅੱਪਡੇਟ ਕਰੋ।
ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਡੇ ਪਰਿਵਾਰ ਦੇ ਕੁਝ ਸਦੱਸ ਕਿੱਥੇ ਹਨ, ਪਰ ਤੁਸੀਂ ਉਹਨਾਂ ਦੀ ਸੂਚੀ ਆਪਣੀ ਅਰਜ਼ੀ ਵਿੱਚ ਦੇ ਸਕਦੇ ਹੋ। ਤੁਹਾਡੇ PR ਪ੍ਰਾਪਤ ਕਰਨ ਦੇ ਇੱਕ ਸਾਲ ਬਾਅਦ ਉਹ ਵੀ ਇਸ ਲਈ ਅਰਜ਼ੀ ਦੇ ਸਕਦੇ ਹਨ। ਸਿਰਫ਼ ਉਹ ਵਿਅਕਤੀ ਅਜਿਹਾ ਕਰ ਸਕਦਾ ਹਨ ਜਿਸ ਨੂੰ IRCC ਪਰਿਵਾਰ ਦਾ ਸਦੱਸ ਮੰਨਦਾ ਹੈ ਨਾ ਕਿ ਅਸਲ ਵਿੱਚ ਪਰਿਵਾਰ ਦਾ ਸਦੱਸ। ਯਦੀ ਤੁਹਾਡੇ ਪਰਿਵਾਰ ਦੇ ਸਦੱਸ ਇਹੋ ਜਹੇ ਨੇ ਜਿਹੜੇ ਅਸਲ ਵਿੱਚ ਪਰਿਵਾਰ ਦੇ ਸਦੱਸ ਨੇ ਤਾਂ ਇਕ ਵਕੀਲ ਨਾਲ ਗੱਲ ਕਰੋ।
ਦਸਤਾਵੇਜ਼ਾਂ ਦਾ ਅਨੁਵਾਦ ਕਰੋ
ਕਿਸੇ ਵੀ ਦਸਤਾਵੇਜ਼ ਲਈ (ਜਿਸ ਵਿੱਚ ਕੋਈ ਵੀ ਸਟਾਂਪਾ ਅਤੇ ਸਿਲਾਂ ਹਨ) ਜਿਹੜੇ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਨਹੀਂ ਹਨ, ਤੁਹਾਨੂੰ ਜ਼ਰੂਰ ਭੇਜਣੇ ਚਾਹੀਦੇ ਹਨ :
ਅੰਗਰੇਜ਼ੀ ਜਾਂ ਫ੍ਰਾਂਸੀਸੀ ਅਨੁਵਾਦ।
ਦਸਤਾਵੇਜ਼ਾ ਦਾ ਅਨੁਵਾਦ ਕਰਨ ਦੀਆ ਜਰੂਰਤਾ ਦੀ ਪਾਲਣਾ ਕਰਨ ਲਈ IRCC ਦੀ ਵੈਬਸਾਈਟ ਨੂੰ ਦੇਖੋ।- ਜੇਕਰ ਤੁਹਾਨੂੰ ਤੁਹਾਡੇ ਪਛਾਣ ਦਸਤਾਵੇਜ਼ਾਂ ਲਈ ਇਕ ਪ੍ਰਮਾਣਿਤ ਦੁਭਾਸ਼ੀਏ ਨਹੀਂ ਮਿਲਦਾ ਹੈ, ਤਾਂ ਤੁਸੀਂ ਕਿਸੀ ਗੈਰ-ਪ੍ਰਮਾਣਿਤ ਦੁਭਾਸ਼ੀਏ ਦਾ ਉਪਯੋਗ ਕਰ ਸਕਦੇ ਹੋ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਰੂਰਤ ਹੈ:
- ਅਨੁਵਾਦ ਕਰਨ ਵਾਲੇ ਵਿਅਕਤੀ ਤੋ ਇਕ ਸੋਹ ਲੱਗਾ ਲਿਖਤੀ ਬਿਆਨ, ਅਤੇ
- ਅਸਲੀ ਦਸਤਾਵੇਜ਼ਾ ਦੇ ਪ੍ਰਮਾਣਿਤ ਪੱਤਰ। ਇਹ ਕਨੇਡਾ ਵਿੱਚ ਇੱਕ ਨੋਟਰੀ ਸਹਾਇਕ/ ਪਬਲਿਕ , ਇਕ ਸ਼ਪਥ ਕਮਿਸ਼ਨਰ, ਜਾਂ ਇਕ ਕਮਿਸ਼ਨਰ ਜੋ ਸੋਹ ਖਾਦਾ ਲਿਖਤੀ ਬਿਆਨ ਦੇਵੇ ਉਸ ਦਵਾਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ।
ਫੀਸ ਦਾ ਭੁਗਤਾਨ ਕਰੋ
ਜਦੋ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਕਿਸੇ ਸਦੱਸ ਲਈ PR ਦੀ ਅਰਜੀ ਦਿੰਦੇ ਹੋ ਤਾਂ ਤੁਹਾਨੂੰ ਫੀਸ ਭਰਨੀ ਪਵੇਗੀ। ਆਪਣੀ ਫੀਸ ਦਾ ਭੁਗਤਾਨ ਕਰਨ ਲਈ ਤੁਹਾਨੂੰ ਚਾਹੀਦਾ ਹੈ:
- ਲੌਗਿਨ ਅਤੇ ਪਾਸਵਰਡ ਸੈੱਟ ਕਰਨ ਲਈ ਇਕ ਈਮੇਲ ਪਤਾ
- ਆਪਣੀ ਰਸੀਦ ਨੂੰ ਸੰਭਾਲ ਕੇ ਰੱਖਣ ਲਈ ਇੱਕ ਕੰਪਿਊਟਰ ਤੱਕ ਪਹੁੰਚ
- ਇੱਕ ਪ੍ਰਿੰਟਰ ਤੱਕ ਪਹੁੰਚ (ਰਸੀਦ ਪ੍ਰਿੰਟ ਕਰਨ ਲਈ)
- ਇੱਕ ਕ੍ਰੈਡਿਟ ਕਾਰਡ, ਡੈਬਿਟ ਮਾਸਟਰਕਾਰਡ® ਜਾਂ ਵੀਜ਼ਾ® ਡੈਬਿਟ ਕਾਰਡ
ਜਦੋ ਤੁਸੀਂ ਭੁਗਤਾਨ ਕਰਨ ਲਈ ਤਿਆਰ ਹੋ:
- ਆਨਲਾਈਨ ਪੇਮੈਂਟ ਤੇ ਜਾਓ।
- ਨਿਰਦੇਸ਼ਾ ਦੀ ਪਾਲਨਾ ਕਰੋ।
- ਆਖਿਰ ਵਿੱਚ, ਬਾਰਕੋਡ ਵਾਲੀ IRCC ਦੀ ਅਧਿਕਾਰਿਕ ਰਸੀਦ ਪ੍ਰਿੰਟ ਕਰਨ ਲਈ ਬਟਨ ਤੇ ਕਲਿਕ ਕਰੋ।
- ਦੋ ਕਾਪੀਆਂ ਪ੍ਰਿੰਟ ਕਰੋ।
- ਆਪਣੇ ਕੰਪਿਊਟਰ ਤੇ ਇੱਕ ਕਾਪੀ ਸਭਾਲੋ।
- ਇਕ ਕਾਪੀ ਆਪਣੇ ਆਪ ਨੂੰ ਈਮੇਲ ਕਰੋ।
- ਆਪਣੀ ਅਰਜੀ ਨਾਲ ਇਸ ਰਸੀਦ ਦੀ ਇੱਕ ਛਪੀ/ਪ੍ਰਿੰਟ ਕਾਪੀ ਜੋੜੋ।
- ਰਸੀਦ ਦੀਆਂ ਹੋਰ ਕਾਪੀਆਂ ਆਪਣੇ ਰਿਕਾਰਡ ਲਈ ਰੱਖੋ।
ਬਾਇਓਮੈਟ੍ਰਿਕਸ
ਜੇਕਰ ਤੁਹਾਨੂੰ ਬਾਇਓਮੈਟ੍ਰਿਕਸ ਦੇਣੇ ਹਨ (ਜਿਵੇਂ ਕਿ ਆਪਣੀ ਉਂਗਲੀਆ ਦੇ ਨਿਸ਼ਾਨ/ਫਿੰਗਰਪ੍ਰਿੰਟਸ), ਤਾਂ ਸਥਾਈ ਨਿਵਾਸੀ ਦੀ ਅਰਜ਼ੀ ਦੇਣ ਅਤੇ ਬਾਇਓਮੈਟ੍ਰਿਕ ਦਾ ਭੁਗਤਾਨ ਦੇਣ ਤੋ ਬਾਦ, ਤੁਹਾਨੂੰ ਇੱਕ ਬਾਇਓਮੈਟ੍ਰਿਕ ਨਿਰਦੇਸ਼ ਪਤਰ (BIL) ਪ੍ਰਾਪਤ ਹੋਵੇਗਾ। ਇਹ ਪਤਰ ਤੁਹਾਨੂੰ ਦਸੇਗਾ ਕਿ ਬਾਇਓਮੈਟ੍ਰਿਕਸ ਦੇਣ ਦਾ ਸਮਾਂ ਆ ਗਿਆ ਹੈ। ਇਸ ਪਤਰ ਵਿੱਚ ਨਿਰਧਾਰਿਤ ਸਰਵਿਸ ਕਨੇਡਾ ਸਥਾਨ ਦਾ ਲਿੰਕ ਹੋਵੇਗਾ ਜਿੱਥੇ ਤੁਸੀਂ ਕਨੇਡਾ ਵਿੱਚ ਜਾਂ ਬਾਹਰਲੇ ਦੇਸ਼ ਵਿੱਚ ਆਪਣਾ ਬਾਇਓਮੈਟ੍ਰਿਕਸ ਦੇਣ ਲਈ ਜਾ ਸਕਦੇ ਹੋ।
ਜਿੰਨੀ ਜਲਦੀ ਹੋ ਸਕੇ ਆਪਣਾ ਬਾਇਓਮੈਟ੍ਰਿਕਸ ਦੇ ਦਓ। ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਭੇਜੋਗੇ, ਉਦੋਂ ਤੱਕ ਤੁਹਾਡੀ ਅਰਜ਼ੀ ਨਾਲ ਕੁਝ ਨਹੀਂ ਹੋਵੇਗਾ।
ਆਪਣੀ ਅਰਜ਼ੀ ਭੇਜੋ
ਤੁਸੀਂ ਆਨਲਾਈਨ ਸਥਾਈ ਨਿਵਾਸੀ ਪੋਰਟਲ ਰਾਂਹੀ ਆਪਣੀ ਅਰਜ਼ੀ ਦੇ ਸਕਦੇ ਹੋ ਅਤੇ ਆਪਣੇ ਫਾਰਮ ਜਮਾਂ ਕਰਾ ਸਕਦੇ ਹੋ।
ਤੁਸੀਂ ਆਪਣੇ ਕਾਗਜ਼ੀ ਅਰਜ਼ੀ IRCC ਨੂੰ ਡਾਕ ਦਵਾਰਾ ਜਾਂ ਕੁਰੀਅਰ ਦਵਾਰਾ ਵੀ ਭੇਜ ਸਕਦੇ ਹੋ:
ਡਾਕ ਪਤਾ
ਕਨੇਡਾ ਵਿੱਚ ਸੁਰੱਖਿਅਤ ਵਿਅਕਤੀ ਦੀ ਅਰਜ਼ੀ/Protected Persons in Canada application
Box 12153 STN A
Sydney, NS
B1P 0L1
ਕੁਰੀਅਰ ਪਤਾ
ਕਨੇਡਾ ਵਿੱਚ ਸੁਰੱਖਿਅਤ ਵਿਅਕਤੀ ਦੀ ਅਰਜ਼ੀ/Protected Persons in Canada application
3050 Wilson Avenue
New Waterford, NS
B1H 5V8
ਅੰਤਿਮ ਪੜਾਉ
ਜੇਕਰ ਤੁਸੀਂ ਆਪਣੇ PR ਆਰਜੀ ਦੇ ਲਈ ਜਰੂਰੀ ਜਾਣਕਾਰੀ ਅਤੇ ਦਸਤਾਵੇਜ਼ ਸਹੀ ਢੰਗ ਨਾਲ ਪ੍ਰਸਤੁਤ ਕੀਤੇ ਹਨ ਤਾਂ ਤੁਹਾਨੂੰ IRCC ਤੋਂ ਇੱਕ ਪੱਤਰ ਪ੍ਰਾਪਤ ਹੋਵੇਗਾ ਜਿਸ ਵਿੱਚ ਦੱਸਿਆ ਜਾਏਗਾ ਕਿ ਕੀ ਤੁਸੀਂ PR ਦੇ ਲਈ ਮਨਜ਼ੂ ਹੋਏ ਹੋ।
ਤੁਹਾਡਾ PR ਕਾਰਡ ਡਾਕ ਵਿੱਚ ਆਵੇਗਾ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਪਤਾ IRCC ਨਾਲ ਅਪਡੇਟ ਰੱਖੋ ਤਾਂ ਕਿ ਤੁਸੀਂ ਇਸ ਪਤਰ ਨੂੰ ਖੁੰਝਾਓ ਨਾ!
ਕਈ ਵਾਰੀ, IRCC ਤੁਹਾਡੇ ਨਾਲ ਮੁਲਾਕਾਤ ਕਰਨ ਲਈ ਕਿਹੰਦਾ ਹੈ। ਉਹ ਚਾਹੰਦੇ ਨੇ ਕਿ ਤੁਸੀਂ ਤਥਾਂ ਦੀ ਪੁਸ਼ਟੀ ਕਰੋ ਜਾਂ ਉਹਨਾਂ ਨੂੰ ਵਧੇਰੇ ਜਾਣਕਾਰੀ ਭੇਜੋ। ਇਕ ਵਾਰ ਜਦੋ IRCC ਨੂੰ ਉਹ ਮਿਲ ਜਾਂਦਾ ਹੈ ਜੋ ਓਹਨਾ ਨੂੰ ਚਾਹੀਦਾ ਹੈ ਤਾਂ ਤੁਸੀਂ ਅੰਤਿਮ ਮੁਲਾਕਾਤ ਵਿੱਚ ਆਪਣਾ PR ਦਰਜਾ ਪ੍ਰਾਪਤ ਕਰ ਸਕਦੇ ਹੋ।
ਆਪਣੇ ਸ਼ਰਨਾਰਥੀ ਦਰਜੇ ਦੀ ਸੁਰੱਖਿਆ ਕਰੋ।
ਕੀ ਸ਼ਰਨਾਰਥੀ ਸੁਰੱਖਿਆ ਪ੍ਰਾਪਤ ਕਰਨ ਤੋਂ ਬਾਅਦ ਕਨੇਡਾ ਵਿੱਚ ਮੇਰਾ ਦਰਜਾ ਖੁੰਝ ਸਕਦਾ ਹਾਂ?
IRCC ਜਾਂ CBSA, IRB-RPD ਨੂੰ ਤੁਹਾਡੀ ਕਨਵੈਂਸ਼ਨ ਸ਼ਰਨਾਰਥੀ ਜਾਂ ਸੁਰੱਖਿਅਤ ਵਿਅਕਤੀ ਦਾ ਦਰਜਾ ਹਟਾਉਣ ਦੀ ਅਰਜੀ ਦੇ ਸਕਦਾ ਹੈ।
ਤੁਸੀਂ ਕਨੇਡਾ ਵਿੱਚ ਆਪਣਾ ਦਰਜਾ ਗਵਾ ਸਕਦੇ ਹੋ ਕਿਉਂਕਿ ਇਕ IRCC ਜਾਂ CBSA ਮੰਤਰੀ:
- ਇਹ ਮੰਨਦਾ ਹੈ ਕਿ ਤੁਹਾਡੇ ਦੁਆਰਾ ਦਿੱਤੇ ਗਏ ਸਬੂਤ ਸੱਚੇ ਨਹੀਂ ਹਨ ਅਤੇ ਤੁਸੀਂ ਜਰੂਰੀ ਸੱਚ ਲੁਕਾਏ ਹਨ।
- ਓਹ ਇਹ ਮੰਨਦਾ ਹੈ ਕਿ ਤੁਹਾਨੂੰ ਕਿਸੇ ਹੋਰ ਦੇਸ਼ ਵਿੱਚ ਸੁਰੱਖਿਅਤ ਜਾਂ ਨਾਗਰਿਕਤਾ ਮਿਲੀ ਹੈ। ਇਸ ਤੇ ਕਾਰਨ ਇਹ ਹੋ ਸਕਦੇ ਹਨ:
- ਕੀ ਤੁਸੀਂ ਆਪਣੀ ਦੇਸ਼ ਤੋਂ ਮਿਲੀ ਸੁਰੱਖਿਅਤ ਨੂੰ ਸਵੀਕਾਰ ਲਿਆ ਹੈ। ਹੋਂ ਸਕਦਾ ਹੈ ਕਿ ਤੁਸੀਂ ਆਪਣੇ ਦੇਸ਼ ਦਾ ਨਵਾਂ ਪਾਸਪੋਰਟ ਬਣਵਾਇਆ ਹੈ ਜਾਂ ਪਾਸਪੋਰਟ ਦੀ ਅਰਜੀ ਦਿੱਤੀ ਹੈ, ਆਪਣਾ ਪੂਰਾਨਾ ਪਾਸਪੋਰਟ ਵਰਤਿਆ ਹੈ, ਜਾਂ ਆਪਣੇ ਦੇਸ਼ ਦੀ ਯਾਤਰਾ ਕੀਤੀ ਹੈ।
- ਤੁਸੀਂ ਆਪਣੇ ਦੇਸ਼ ਦੀ ਨਾਗਰਿਕਤਾ ਖੋਹ ਦਿੱਤੀ ਹੈ ਅਤੇ ਫਿਰ ਕਨੇਡਾ ਦੀ ਸ਼ਰਨਾਰਥੀ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਇਸ ਲਈ ਦੁਬਾਰਾ ਅਰਜੀ ਦਿੱਤੀ ਹੈ।
- ਤੁਹਾਨੂੰ ਇੱਕ ਨਵੇਂ ਦੇਸ਼ ਵਿੱਚ ਨਾਗਰਿਕਤਾ (ਅਤੇ ਸੁਰੱਖਿਆ ) ਮਿਲ ਗਈ ਹੈ।
- ਤੁਸੀਂ ਮੁੜ ਆਪਣੇ ਦੇਸ਼ ਵਿੱਚ ਜਾ ਕੇ ਰਹਿਣ ਦਾ ਫੈਸਲਾ ਕੀਤਾ ਹੈ।
- ਉਸ ਦਾ ਇਹ ਮੰਨਨਾ ਹੈ ਕਿ ਤੁਸੀਂ ਜਿਸ ਕਾਰਨਾ ਕਰਕੇ ਸੁਰੱਖਿਆ ਮੰਗੀ ਸੀ ਉਹ ਖਤਮ ਹੋ ਚੁੱਕੀਆਂ ਹਨ ਅਤੇ ਹੁਣ ਤੁਸੀਂ ਆਪਣੇ ਦੇਸ਼ ਵਿੱਚ ਖਤਰੇ ਤੋਂ ਬਾਹਰ ਹੋਂ। ਅਜਿਹਾ ਹੋਣ ਤੇ, ਤੁਸੀਂ ਇਹ ਦਿਖਾ ਸਕਦੇ ਹੋ ਕਿ ਕਈ ਗੰਭੀਰ ਕਾਰਨਾ ਕਰਕੇ ਤੁਸੀਂ ਵਾਪਸ ਨਹੀਂ ਜਾ ਸਕਦੇ ਹੋ।
ਜੇਕਰ IRCC ਜਾਂ CBSA ਦੇ ਕੋਲ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨ ਦੇ ਕਾਰਨ ਹਨ, ਤਾਂ IRB-RPD ਤੁਹਾਨੂੰ ਸੁਣਵਾਈ ਤੇ ਆਓਨ ਨੂੰ ਕਿਹ ਸਕਦੇ ਹਨ।
ਕਨੇਡਾ ਵਿੱਚ ਆਪਣਾ ਸ਼ਰਨਾਰਥੀ ਦਰਜਾ ਬਣਾਏ ਰੱਖੋ
ਕਨੇਡਾ ਵਿੱਚ ਆਪਣੇ ਸ਼ਰਨਾਰਥੀ ਦਰਜੇ ਦੀ ਸੁਰੱਖਿਆ ਕਰਨ ਦੇ ਕਈ ਤਰੀਕੇ ਹਨ:
ਪਾਸਪੋਰਟ ਦੀ ਵਰਤੋਂ ਅਤੇ ਯਾਤਰਾ:
- ਆਪਣੇ ਪੁਰਾਣੇ ਦੇਸ਼(ਜਾਂ ਦੇਸ਼ਾਂ) ਤੋਂ ਪਾਸਪੋਰਟ ਦੀ ਅਰਜ਼ੀ ਜਾਂ ਨਵੀਨੀਕਰਨ ਨਾ ਕਰੋ
- ਕਿਸੇ ਵੀ ਕਾਰਨਾਂ ਕਰਕੇ ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਲਈ ਆਪਣੇ ਪੁਰਾਣੇ ਪਾਸਪੋਰਟ ਦੀ ਵਰਤੋਂ ਨਾ ਕਰੋ।
- ਜੇਕਰ ਤੁਹਾਡਾ ਯਾਤਰਾ ਕਰਨਾ ਜਰੂਰੀ ਹੈ, ਤਾਂ ਸ਼ਰਨਾਰਥੀ ਯਾਤਰਾ ਦਸਤਾਵੇਜ਼ ਦੀ ਅਰਜੀ ਦਿਓ।
- ਆਪਣੇ ਪੁਰਾਣੇ ਦੇਸ਼ ਜਾਂ ਦੇਸ਼ਾਂ ਦੀ ਯਾਤਰਾ ਨਾ ਕਰੋ।
ਆਪਣੇ ਸ਼ਰਨਾਰਥੀ ਦਾਅਵੇ ਦੇ ਪ੍ਰਕਿਰਿਆ ਦੌਰਾਨ ਵਿਸ਼ਵਾਸਨੀਯਤਾ ਬਣਾਈ ਰੱਖੋ:
- ਇਹ ਪੱਕਾ ਕਰੋ ਕਿ ਸ਼ਰਨਾਰਥੀ ਸੁਣਵਾਈ ਦੇ ਦੌਰਾਨ ਤੁਸੀਂ ਜੋ ਕੁਝ ਵੀ IRB-RPD ਨੂੰ ਕਹਿੰਦੇ ਹੋ ਜਾਂ ਦਿੰਦੇ ਹੋ ਉਹ ਸੱਚ ਅਤੇ ਪੂਰੀ ਤਰਾਂ ਸਹੀ ਹੋਵੇ।
- ਸਬੂਤਾਂ ਨੂੰ ਵਧਾ ਚੜ੍ਹਾ ਕੇ ਜਾਂ ਕਮਜ਼ੋਰ ਕਰਕੇ ਨਾ ਦਿਖਾਓ।
- ਆਪਣੇ ਦਾਅਵੇ ਬਾਰੇ ਕੋਈ ਵੀ ਮਹੱਤਵਪੂਰਨ ਅਤੇ ਸਬੰਧਤ ਜਾਣਕਾਰੀ IRB-RPD ਤੋਂ ਨਾ ਲੁਕਾਓ।
- ਅਯੋਗ ਲੋਕਾਂ ਤੋਂ ਜਾਂ ਕਿਸੀ ਅਜਿਹੇ ਵਿਅਕਤੀ ਤੋਂ ਕਾਨੂੰਨੀ ਸਲਾਹ ਨਾ ਲਵੋ ਜੋ ਤੁਹਾਨੂੰ ਝੂਠ ਬੋਲਣ ਲਈ ਕਹਿੰਦੇ ਹਨ।
ਨਾਗਰਿਕਤਾ:
- ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਦੀ ਅਰਜ਼ੀ ਦੇਣ ਤੋਂ ਪਹਿਲਾਂ ਧਿਆਨ ਨਾਲ ਸੋਚੋ, ਕਿਉਂਕਿ ਇਸਦੇ ਕਾਰਨ ਕਨੇਡਾ ਵਿੱਚ ਰਹਿਣ ਦੀ ਤੁਹਾਡੀ ਸਮਰੱਥਾ ਖਤਰੇ ਵਿੱਚ ਪੈ ਸਕਦੀ ਹੈ।
- ਜਿੰਨੀ ਜਲਦੀ ਹੋ ਸਕੇ ਕਨੇਡੀਅਨ ਨਾਗਰਿਕਤਾ ਦੀ ਅਰਜ਼ੀ ਦਵੋ। ਅਰਜ਼ੀ ਦੇਣ ਤੋਂ ਪਹਿਲਾਂ, ਇਕ ਕਾਨੂੰਨੀ ਪ੍ਰਤਿਨਿਧੀ ਨਾਲ ਗੱਲ ਕਰੋ।
ਅਪਰਾਧਿਕ ਗਤੀਵਿਧੀ:
- ਕੋਈ ਅਪਰਾਧ ਨਾ ਕਰੋ। ਕੁਜ ਗੰਭੀਰ ਅਪਰਾਧਾਂ ਲਈ, ਕਨੇਡਾ ਇੱਕ ਸ਼ਰਨਾਰਥੀ ਦਾਵੇਦਾਰ ਨੂੰ, ਇੱਕ ਸੁਰਖਿਤ ਵਿਅਕਤੀ ਨੂੰ, ਅਤੇ ਇੱਕ ਸਥਾਈ ਨਿਵਾਸੀ ਨੂੰ ਵੀ ਕਨੇਡਾ ਵਿੱਚੋਂ ਹਟਾ ਸਕਦਾ ਹੈ। ਜੇਕਰ ਤੁਸੀਂ ਅਪਰਾਧਿਕ ਅਦਾਲਤ ਵਿੱਚ ਸ਼ਾਮਿਲ ਹੋ, ਤਾਂ ਆਪਣੇ ਵਕੀਲ ਨੂੰ ਆਪਣੀ ਇਮੀਗਰੇਸ਼ਨ ਸਥਿਤੀ ਬਾਰੇ ਦੱਸੋ। ਆਪਣੇ ਅਪਰਾਧਿਕ ਵਕੀਲ ਨੂੰ ਆਪਣੇ ਇਮੀਗਰੇਸ਼ਨ ਵਕੀਲ ਨਾਲ ਸੰਪਰਕ ਕਰਨ ਲਈ ਕਹੋ ਤਾਂ ਕੇ ਉਹ ਦੋਨੋਂ ਤੁਹਾਡੀ ਸਹਾਇਤਾ ਕਰ ਸਕਣ।
ਤੁਹਾਡਾ ਸ਼ਰਨਾਰਥੀ ਦਾਅਵਾ ਨਾਮੰਜ਼ੂਰ ਕਰ ਦਿੱਤਾ ਗਿਆ ਹੈ
ਜੇਕਰ ਆਈਆਰਬੀ-ਆਰਪੀਦੀ(IRB-RPD) ਤੁਹਾਡਾ ਦਾਅਵਾ ਨਾਮੰਜ਼ੂਰ ਕਰ ਦਿੰਦਾ ਹੈ, ਇਸ ਦਾ ਕਾਰਨ ਹੋਂ ਸਕਦਾ ਹੈ:
- ਓਹ ਤੁਹਾਡੇ ਦਾਅਵੇ ਤੇ ਭਰੋਸਾ ਨਹੀਂ ਕਰਦੇ।
- ਓਹ ਤੁਹਾਡੀ ਪਛਾਣ ਤੇ ਵਿਸ਼ਵਾਸ ਨਹੀਂ ਕਰਦੇ।
- ਓਹ ਨਹੀਂ ਮੰਨਦੇ ਕਿ ਸੁਰੱਖਿਆ ਦੀ ਲੋੜ ਲਈ ਤੁਹਾਡੇ ਕੋਲ ਠੋਸ ਕਾਰਨ ਹਨ।
- ਓਹ ਇਹ ਮੰਨਦੇ ਨੇ ਕਿ ਤੁਹਾਡੇ ਦੇਸ਼ ਦੇ ਅਧਿਕਾਰੀ ਤੁਹਾਡੀ ਸੁਰੱਖਿਆ ਕਰ ਸਕਦੇ ਹਨ।
- ਓਹ ਇਹ ਮੰਨਦੇ ਨੇ ਕਿ ਤੁਹਾਡੇ ਦੇਸ਼ ਵਿੱਚ ਇੱਕ ਜਗ੍ਹਾ ਹੈ ਜੋ ਸੁਰੱਖਿਤ ਹੈ ਅਤੇ ਤੁਹਾਡੇ ਰਹਿਣ ਦੇ ਲਾਇਕ ਹੈ।
- ਤੁਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਹੋ ਜਿੱਥੇ ਕੋਈ ਖਤਰਾ ਨਹੀਂ ਹੈ।
- ਤੁਸੀਂ ਇੱਕ ਗੰਭੀਰ ਅਪਰਾਧ, ਯੁੱਧ ਨਾਲ ਜੁੜੇ ਜ਼ੁਲਮ, ਜਾਂ ਇਨਸਾਨੀਅਤ ਦੇ ਖਿਲਾਫ ਗੁਨਾਹ ਵਿੱਚ ਸ਼ਾਮਿਲ ਰਹੇ ਹੋ।
ਤੁਹਾਡੇ ਦਾਅਵੇ ਦੇ ਰੱਦ ਹੋਣ ਤੋਂ ਬਾਦ ਤੁਹਾਡੀਆ ਚੋਣਾਂ
ਜੇਕਰ ਤੁਹਾਡਾ ਦਾਅਵਾ ਰੱਦ ਕੀਤਾ ਜਾਂਦਾ ਹੈ, ਤਾਂ ਤੁਹਾਡਾ ਕਨੇਡਾ ਵਿੱਚ ਰਹਿਣਾ ਜਾਂ ਸਥਾਈ ਨਿਵਾਸੀ ਬਣਨ ਦੇ ਹਾਲੇ ਵੀ ਕਈ ਤਰੀਕੇ ਹਨ। ਤੁਸੀਂ ਸ਼ਾਈਦ ਇਹ ਕਰ ਸਕਦੇ ਹੋਂ:
ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਅਪੀਲ – ਰਫਿਊਜੀ ਅਪੀਲ ਡਿਵੀਜ਼ਨ (IRB-RAD)
ਜੇਕਰ ਤੁਸੀਂ IRB-RPD ਦੇ ਨਕਾਰਾਤਮਕ ਫੈਸਲੇ ਨਾਲ ਅਸਹਿਮਤ ਹੋ ਤਾਂ ਤੁਸੀਂ ਫੈਸਲੇ ਦੀ ਅਪੀਲ ਕਰਨ ਦੇ ਯੋਗ ਹੋ ਸਕਦੇ ਹੋ। ਅਪੀਲ ਕਰਨਾ ਆਪਣਾ ਦਾਅਵਾ ਪੇਸ਼ ਕਰਨ ਦਾ ਸਿਰਫ਼ ਦੂਜਾ ਮੌਕਾ ਨਹੀਂ ਹੈ। ਜੇਕਰ ਤੁਸੀਂ ਅਪੀਲ ਕਰਦੇ ਹੋ, ਤਾਂ ਤੁਹਾਨੂੰ ਇਹ ਦਿਖਾਉਣ ਦੀ ਲੋੜ ਹੋਵੇਗੀ ਕਿ IRB-RPD ਨੇ ਆਪਣੇ ਫੈਸਲੇ ਵਿੱਚ ਇੱਕ ਗਲਤੀ, ਜਾਂ ਕਈ ਗਲਤੀਆਂ ਕੀਤੀਆਂ ਹਨ।
ਫੈਸਲੇ ਪੱਤਰ ਨੂੰ ਧਿਆਨ ਨਾਲ ਪੜ੍ਹੋ, ਇਹ ਤੁਹਾਨੂੰ ਨਕਾਰਾਤਮਕ ਫੈਸਲਾ ਲੈਣ ਦੇ ਕਾਰਨਾਂ ਦੀ ਵਿਆਖਿਆ ਕਰੇਗਾ। ਜੇਕਰ ਤੁਸੀਂ ਆਪਣੀ ਅਪੀਲ ਤਿਆਰ ਕਰਨ ਵਿੱਚ ਮਦਦ ਕਰਨ ਲਈ ਇਸਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸੁਣਵਾਈ ਦੀ ਰਿਕਾਰਡਿੰਗ ਲਈ ਵੀ ਬੇਨਤੀ ਕਰ ਸਕਦੇ ਹੋ।
ਅਪੀਲ ਲਈ ਯੋਗਤਾ
ਬਹੁਤੇ ਸ਼ਰਨਾਰਥੀ ਦਾਅਵੇਦਾਰ IRB-RAD ਨੂੰ ਅਪੀਲ ਕਰ ਸਕਦੇ ਹਨ (ਸਮੀਖਿਆ ਲਈ ਪੁੱਛ ਸਕਦੇ ਹਨ) ਜੇਕਰ ਉਹਨਾਂ ਦਾ ਸ਼ਰਨਾਰਥੀ ਦਾਅਵਾ IRB-RPD ਦੁਆਰਾ ਰੱਦ ਕਰ ਦਿੱਤਾ ਜਾਂਦਾ ਹੈ। IRB-RAD ਤੁਹਾਨੂੰ ਦੱਸੇਗਾ ਕਿ ਕੀ ਤੁਸੀਂ ਅਪੀਲ ਕਰ ਸਕਦੇ ਹੋ।
ਤੁਸੀਂ IRB-RAD ਨੂੰ ਅਪੀਲ ਕਰਨ ਦੇ ਯੋਗ ਨਹੀਂ ਹੋ ਸਕਦੇ ਹੋ, ਜੇ:
- ਤੁਸੀਂ ਆਪਣੇ ਸ਼ਰਨਾਰਥੀ ਦਾਅਵੇ ਨੂੰ ਵਾਪਸ ਲੈ ਲਿਆ ਜਾਂ ਛੱਡ ਦਿੱਤਾ।
- ਤੁਹਾਡਾ ਨਕਾਰਾਤਮਕ IRB-RPD ਫੈਸਲਾ ਕਹਿੰਦਾ ਹੈ ਕਿ ਤੁਹਾਡੇ ਦਾਅਵੇ ਦਾ ਕੋਈ ਭਰੋਸੇਯੋਗ ਆਧਾਰ ਨਹੀਂ ਹੈ ਜਾਂ ਇਹ ਝੂਠ ਹੈ।
- ਤੁਸੀਂ ਸੰਯੁਕਤ ਰਾਜ ਦੀ ਜ਼ਮੀਨੀ ਸਰਹੱਦ ਤੋਂ ਕੈਨੇਡਾ ਵਿੱਚ ਇੱਕ ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ. ਅਪਵਾਦ ਦੁਆਰਾ ਦਾਖਲ ਹੋਏ ਹੋ
- ਤੁਸੀਂ ਇੱਕ ਮਨੋਨੀਤ ਵਿਦੇਸ਼ੀ ਨਾਗਰਿਕ ਹੋ।
- IRB-RPD ਨੇ ਤੁਹਾਨੂੰ ਦੇਣ ਤੋਂ ਬਾਅਦ ਤੁਹਾਡੀ ਸ਼ਰਨਾਰਥੀ ਸੁਰੱਖਿਆ ਵਾਪਸ ਲਈ ਹੈ।
ਜੇਕਰ ਤੁਹਾਨੂੰ IRB-RAD ਨੂੰ ਅਪੀਲ ਕਰਨ ਦੀ ਇਜਾਜ਼ਤ ਨਹੀਂ ਹੈ, ਤਾਂ ਤੁਸੀਂ ਤੁਹਾਡੇ ਦਾਅਵੇ ਦੀ ਸਮੀਖਿਆ ਕਰਨ ਲਈ ਕੈਨੇਡਾ ਦੀ ਸੰਘੀ ਅਦਾਲਤ ਨੂੰ ਇੱਕ ਨਿਆਂਇਕ ਸਮੀਖਿਆ ਅਰਜ਼ੀ ਕਰ ਸਕਦੇ ਹੋ । ਕਿਸੇ ਵਕੀਲ ਨੂੰ ਪੁੱਛੋ ਕਿ ਤੁਹਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।
ਆਪਣੀ ਅਪੀਲ ਦਾ ਨੋਟਿਸ ਸ਼ੁਰੂ ਕਰੋ
ਅਪੀਲ ਪ੍ਰਕਿਰਿਆ ਸ਼ੁਰੂ ਕਰਨ ਲਈ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:
- ਆਪਣਾ ਅਪੀਲ ਫਾਰਮ ਦਾ ਨੋਟਿਸ ਪੂਰਾ ਕਰੋ
- ਹਰੇਕ ਵਿਅਕਤੀ ਦੀ ਸੂਚੀ ਬਣਾਓ ਜੋ ਅਪੀਲ ਕਰ ਰਿਹਾ ਹੈ ਜਾਂ ਹਰੇਕ ਵਿਅਕਤੀ ਲਈ ਅਪੀਲ ਦਾ ਵੱਖਰਾ ਨੋਟਿਸ ਕਰੋ।
- ਆਪਣੀ ਅਪੀਲ ਦੀ ਸੂਚਨਾ (Notice of Appeal) ਦੀ ਇਕ ਕਾਪੀ My Case ਪੋਰਟਲ ਰਾਹੀਂ ਭੇਜੋ। ਜੇ ਤੁਹਾਨੂੰ My Case ਵਰਤਨ ਲਈ ਸੱਦਾ ਨਹੀਂ ਮਿਲਿਆ ਹੈ, ਤਾਂ ਤੁਸੀਂ ਆਪਣੀ ਅਪੀਲ ਦੀ ਸੂਚਨਾ IRB-RAD ਨੂੰ ਈਮੇਲ ਰਾਹੀਂ ਭੇਜ ਸਕਦੇ ਹੋ।
ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਨਿਧੀ ਹੈ ਤਾਂ ਉਹ ਤੁਹਾਡੀ ਅਪੀਲ ਦਾ ਨੋਟਿਸ ਜਮ੍ਹਾਂ ਕਰਾਉਣ ਵਿੱਚ ਤੁਹਾਡੀ ਮਦਦ ਕਰਨਗੇ।
ਤੁਹਾਡੇ ਵੱਲੋਂ ਨੋਟਿਸ ਆਫ਼ ਅਪੀਲ ਫਾਰਮ ਭੇਜਣ ਤੋਂ ਬਾਅਦ, ਤੁਹਾਨੂੰ ਇੱਕ ਰਸੀਦ ਪੱਤਰ ਪ੍ਰਾਪਤ ਹੋਵੇਗਾ। ਇਹ ਪੱਤਰ ਤੁਹਾਨੂੰ ਉਹ ਮਿਤੀ ਦੱਸੇਗਾ ਜਦੋਂ ਤੁਹਾਨੂੰ ਆਪਣੀ ਅਪੀਲ ਦਾ ਅਗਲਾ ਹਿੱਸਾ ਫਾਈਲ ਕਰਨਾ ਚਾਹੀਦਾ ਹੈ, ਜਿਸਨੂੰ ਅਪੀਲਕਰਤਾ ਦਾ ਰਿਕਾਰਡ ਕਿਹਾ ਜਾਂਦਾ ਹੈ। ਇਹ ਤੁਹਾਨੂੰ IRB-RAD ਰਜਿਸਟਰੀ ਦਫਤਰ ਅਤੇ ਸੰਪਰਕ ਜਾਣਕਾਰੀ ਵੀ ਦੱਸੇਗਾ ਕਿ ਤੁਹਾਨੂੰ ਇਸਨੂੰ ਕਿੱਥੇ ਭੇਜਣਾ ਚਾਹੀਦਾ ਹੈ, ਅਤੇ ਇਹ ਵੀ ਦੱਸੇਗਾ ਕਿ ਅੱਗੇ ਕੀ ਹੋਵੇਗਾ।
ਆਪਣੇ ਅਪੀਲਕਰਤਾ ਦੇ ਰਿਕਾਰਡ ਨੂੰ ਪੂਰਾ ਕਰੋ
ਅਪੀਲਕਰਤਾ ਦਾ ਰਿਕਾਰਡ ਤੁਹਾਡੀ ਅਪੀਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਤੁਹਾਡੇ ਅਪੀਲਕਰਤਾ ਦੇ ਰਿਕਾਰਡ ਵਿੱਚ ਤੁਸੀਂ ਵਿਆਖਿਆ ਕਰੋਗੇ ਕਿ ਤੁਸੀਂ IRB-RPD ਫੈਸਲੇ ਨਾਲ ਸਹਿਮਤ ਕਿਉਂ ਨਹੀਂ ਹੋ। ਇਹ ਤੁਹਾਡੇ ਲਈ ਇਹ ਦਿਖਾਉਣ ਦਾ ਮੌਕਾ ਹੈ ਕਿ ਤੁਸੀਂ ਫੈਸਲੇ ਵਿੱਚ ਕਿਹੜੀਆਂ ਗਲਤੀਆਂ ਕੀਤੀਆ ਹਨ।
ਤੁਹਾਡੇ ਅਪੀਲਕਰਤਾ ਦੇ ਰਿਕਾਰਡ ਲਈ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:
- ਇੱਕ ਅਪੀਲਕਰਤਾ ਦਾ ਰਿਕਾਰਡ ਫਾਰਮ ਭਰੋ।
- ਤੁਹਾਡੇ ਅਪੀਲਕਰਤਾ ਦੇ ਰਿਕਾਰਡ ਵਿੱਚ ਕਿਹੜੇ ਦਸਤਾਵੇਜ਼ ਅਤੇ ਜਾਣਕਾਰੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਉਸ ਲਈ ਅਪੀਲਕਰਤਾ ਦੀ ਗਾਈਡ ਵਿੱਚ ਦਿੱਤੀਆਂ ਹਦਾਇਤਾਂ ਦਾ ਪਾਲਣਾ ਕਰੋ
- ਇਸ ਕ੍ਰਮ ਵਿੱਚ, ਹੇਠਾਂ ਦਿੱਤੇ ਦਸਤਾਵੇਜ਼ ਭੇਜੋ:
- ਤੁਹਾਡੀ IRB-RPD ਸੁਣਵਾਈ ਦੀ ਲਿਖਤੀ ਪ੍ਰਤੀਲਿਪੀ, ਜੇਕਰ ਤੁਸੀਂ ਆਪਣੀ ਅਪੀਲ ਦਾ ਸਮਰਥਨ ਕਰਨ ਲਈ ਇਸਦੀ ਵਰਤੋਂ ਕਰਨਾ ਚਾਹੁੰਦੇ ਹੋ। ਇਹ ਲੋੜੀਂਦਾ ਨਹੀਂ ਹੈ। ਜੇਕਰ ਤੁਸੀਂ ਇੱਕ ਪ੍ਰਤੀਲਿਪੀ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਤੁਹਾਡੇ IRB-RPD ਫੈਸਲੇ ਨਾਲ ਪ੍ਰਾਪਤ ਹੋਈ ਸੁਣਵਾਈ ਦੀ ਰਿਕਾਰਡਿੰਗ ਤੋਂ ਇਸ ਨੂੰ ਬਣਾਉਣ ਲਈ ਭੁਗਤਾਨ ਕਰਨਾ ਪਵੇਗਾ। ਤੁਹਾਨੂੰ ਇਹ ਵੀ ਇੱਕ ਬਿਆਨ ਭੇਜਣ ਦੀ ਲੋੜ ਹੁੰਦੀ ਹੈ ਕਿ ਜਿਸ ਪ੍ਰਤੀਲਿਪੀ ‘ਤੇ ਤੁਸੀਂ ਭਰੋਸਾ ਕਰ ਰਹੇ ਹੋ, ਉਹ ਸਹੀ ਹੈ ਅਤੇ ਬਣਾਉਣ ਵਾਲੇ ਵੱਲੋਂ ਦਸਤਖਤ ਕੀਤੇ ਹੋਏ ਹਨ।
- IRB-RPD ਨੇ ਤੁਹਾਡੀ ਸ਼ਰਨਾਰਥੀ ਸੁਣਵਾਈ ਦੌਰਾਨ ਜਾਂ ਬਾਅਦ ਵਿੱਚ ਕੋਈ ਸਬੂਤ ਦੀ ਇਜਾਜ਼ਤ ਨਹੀਂ ਦਿੱਤੀ।
- ਇੱਕ ਲਿਖਤੀ ਬਿਆਨ ਜਿਸ ਵਿੱਚ ਕਿਹਾ ਗਿਆ ਹੈ:
- ਜੇਕਰ ਤੁਸੀਂ ਨਵੇਂ ਸਬੂਤ ਸ਼ਾਮਲ ਕਰ ਰਹੇ ਹੋ ਜੋ ਮੌਜੂਦ ਨਹੀਂ ਸੀ ਜਾਂ ਤੁਹਾਡੇ ਦਾਅਵੇ ਨੂੰ ਰੱਦ ਕਰਨ ਵੇਲੇ ਤੁਹਾਡੇ ਲਈ ਉਪਲਬਧ ਨਹੀਂ ਸੀ,
- ਕੀ ਤੁਸੀਂ IRB-RAD ਵਿਖੇ ਸੁਣਵਾਈ ਲਈ ਕਹਿ ਰਹੇ ਹੋ, ਅਤੇ
- ਕੀ ਤੁਹਾਨੂੰ ਇੱਕ ਦੁਭਾਸ਼ੀਏ ਦੀ ਲੋੜ ਪਵੇਗੀ ਜੇਕਰ ਸੁਣਵਾਈ ਦਾ ਬੰਦੋਬਸਤ ਕੀਤਾ ਜਾਂਦਾ ਹੈ।
- ਕੋਈ ਹੋਰ ਦਸਤਾਵੇਜ਼ ਜੋ ਤੁਹਾਡੀ ਅਪੀਲ ਦਾ ਸਮਰਥਨ ਕਰਦੇ ਹਨ।
- ਕੋਈ ਵੀ ਕਾਨੂੰਨ, ਕੇਸ ਕਾਨੂੰਨ, ਜਾਂ ਹੋਰ ਕਾਨੂੰਨੀ ਦਸਤਾਵੇਜ਼ ਜੋ ਤੁਹਾਡੀ ਅਪੀਲ ਦਾ ਸਮਰਥਨ ਕਰਦੇ ਹਨ।
- ਇੱਕ ਮੈਮੋਰੰਡਮ ਦਸਤਾਵੇਜ਼ ਜੋ ਵਰਣਨ ਕਰਦਾ ਹੈ:
- IRB-RPD ਦੁਆਰਾ ਕੀਤੀਆਂ ਗਈਆਂ ਗਲਤੀਆਂ ਜੋ ਤੁਸੀਂ ਚਾਹੁੰਦੇ ਹੋ ਕਿ IRB-RAD ਸਮੀਖਿਆ ਕਰੇ।
- IRB-RPD ਦਸਤਾਵੇਜ਼ ਜਾਂ ਸੁਣਵਾਈ ਦੀ ਰਿਕਾਰਡਿੰਗ ਜਾਂ ਪ੍ਰਤੀਲਿਪੀ ਵਿੱਚ ਇਹ ਗਲਤੀਆਂ ਕਿੱਥੇ ਲੱਭਣੀਆਂ ਹਨ।
- ਜੋ ਫੈਸਲਾ ਤੁਸੀਂ IRB-RAD ਤੋਂ ਲੈਣਾ ਚਾਹੁੰਦੇ ਹੋ।
- ਆਪਣੇ ਅਪੀਲਕਰਤਾ ਦਾ ਰਿਕਾਰਡ ਭੇਜਣ ਤੋਂ ਪਹਿਲਾਂ IRB-RAD ਅਪੀਲ ਚੈੱਕਲਿਸਟ ਦੀ ਸਮੀਖਿਆ ਕਰੋ ।
- ਆਪਣਾ ਅਪੀਲਕਰਤਾ ਰਿਕਾਰਡ (Appellant’s Record) My Case ਪੋਰਟਲ ਰਾਹੀਂ IRB-RAD ਨੂੰ ਜਮ੍ਹਾਂ ਕਰਵਾਓ।
- ਜੀ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ ਅਤੇ ਤੁਹਾਨੂੰ My Case ਵਰਤਨ ਲਈ ਸੱਦਾ ਨਹੀਂ ਮਿਲਿਆ ਹੈ, ਤਾਂ ਤੁਸੀਂ ਆਪਣੀ ਅਪੀਲਕਰਤਾ ਰਿਕਾਰਡ ਦੀ ਇੱਕ PDF ਕਾਪੀ IRB-RAD ਰਜਿਸਟਰੀ ਦਫਤਰ ਨੂੰ ਈਮੇਲ ਰਾਹੀਂ ਭੇਜ ਸਕਦੇ ਹੋ।
ਜੇ ਤੁਸੀਂ My Case ਜਾਂ ਈਮੇਲ ਰਾਹੀਂ ਦਸਤਾਵੇਜ ਭੇਜਣ ਦੇ ਯੋਗ ਨਹੀਂ ਹੋ, ਤਾਂ ਤੁਸੀਂ ਉਹਨਾਂ ਨੂੰ ਡਾਕ ਰਾਹੀਂ IRB-RAD ਰਜਿਸਟਰੀ ਨੂੰ ਭੇਜ ਸਕਦੇ ਹੋ। ਯਕੀਨੀ ਬਣਾਓ ਕਿ ਤੁਸੀਂ ਦਸਤਾਵੇਜ਼ ਸਹੀ IRB-RAD ਰਜਿਸਟਰੀ ਦਫ਼ਤਰ ਨੂੰ ਭੇਜ ਰਹੇ ਹੋ। ਜੇਕਰ ਤੁਹਾਨੂੰ ਯਕੀਨ ਨਹੀਂ ਹੋ, ਤਾਂ ਆਪਣੇ ਅਪੀਲ ਰਸੀਦ ਪੱਤਰ ‘ਤੇ IRB-RAD ਪਤੇ ਦੀ ਜਾਂਚ ਕਰੋ।
IRB-RAD ਫੈਸਲਾ
ਜਦੋਂ IRB-RAD ਮੈਂਬਰ ਤੁਹਾਡੀ ਅਪੀਲ ‘ਤੇ ਫੈਸਲਾ ਲੈਂਦਾ ਹੈ ਤਾਂ ਉਹ ਇਹ ਕਰ ਸਕਦੇ ਹਨ:
- ਤੁਹਾਡੀ ਅਪੀਲ ਨੂੰ ਰੱਦ ਕਰੇ,
- ਤੁਹਾਨੂੰ ਸ਼ਰਨਾਰਥੀ ਸੁਰੱਖਿਆ ਦੇਣ ਦਾ ਫੈਸਲਾ ਕਰੇ, ਜਾਂ
- IRB-RPD ‘ਤੇ ਨਵੀਂ ਸੁਣਵਾਈ ਲਈ ਆਪਣਾ ਦਾਅਵਾ ਵਾਪਸ ਕਿਸੇ ਵੱਖਰੇ ਮੈਂਬਰ ਨੂੰ ਭੇਜੋ।
IRB-RAD ਤੁਹਾਨੂੰ ਉਹਨਾਂ ਦੇ ਫੈਸਲੇ ਅਤੇ ਉਹਨਾਂ ਦੇ ਕਾਰਨਾਂ ਨੂੰ ਡਾਕ ਵਿੱਚ ਭੇਜੇਗਾ। ਉਹ ਫੈਸਲੇ ਦੀ ਇੱਕ ਕਾਪੀ IRCC ਅਤੇ CBSA ਨੂੰ ਵੀ ਭੇਜਦੇ ਹਨ।
ਜੇਕਰ ਤੁਹਾਡੀ IRB-RAD ਅਪੀਲ ਮਨਜ਼ੂਰ ਹੋ ਜਾਂਦੀ ਹੈ
ਜੇਕਰ IRB-RAD ਤੁਹਾਡੀ ਅਪੀਲ ਨੂੰ ਮਨਜ਼ੂਰ ਕਰਨ ਦਾ ਫੈਸਲਾ ਕਰਦਾ ਹੈ, ਤਾਂ ਤੁਸੀਂ ਇੱਕ ਸੁਰੱਖਿਅਤ ਵਿਅਕਤੀ ਹੋ ਅਤੇ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਤੁਹਾਡੀ IRB-RAD ਅਪੀਲ ਰੱਦ ਕਰ ਦਿੱਤੀ ਜਾਂਦੀ ਹੈ
ਜੇਕਰ IRB-RAD ਤੁਹਾਡੀ ਅਪੀਲ ਨੂੰ ਰੱਦ ਕਰ ਦਿੰਦਾ ਹੈ, ਤਾਂ ਤੁਸੀਂ IRB-RAD ਦੇ ਫੈਸਲੇ ਦੀ ਨਿਆਂਇਕ ਸਮੀਖਿਆ ਲਈ ਸੰਘੀ ਅਦਾਲਤ ਵਿੱਚ ਅਰਜ਼ੀ ਕਰ ਸਕਦੇ ਹੋ। ਜੇਕਰ ਤੁਸੀਂ ਇਨਕਾਰ ਕਰਨ ਦੇ 15 ਦਿਨਾਂ ਦੇ ਅੰਦਰ ਫੈਡਰਲ ਕੋਰਟ ਅੱਗੇ ਜੁਡੀਸ਼ੀਅਲ ਰੀਵਿਊ ਲਈ ਅਰਜ਼ੀ ਦਾਇਰ ਨਹੀਂ ਕਰਦੇ ਹੋ, ਤਾਂ CBSA ਤੁਹਾਨੂੰ ਕੈਨੇਡਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਜੇਕਰ ਤੁਸੀਂ ਸਮੇਂ ਸਿਰ ਨਿਆਂਇਕ ਸਮੀਖਿਆ ਲਈ ਅਰਜ਼ੀ ਦਾਇਰ ਕਰਦੇ ਹੋ, ਤਾਂ ਤੁਹਾਨੂੰ ਕੈਨੇਡਾ ਛੱਡਣ ਦੀ ਲੋੜ ਨਹੀਂ ਹੈ।
ਤੁਸੀਂ ਮਾਨਵਤਾਵਾਦੀ ਅਤੇ ਹਮਦਰਦੀ ਦੇ ਆਧਾਰ ‘ਤੇ ਕੈਨੇਡਾ ਵਿੱਚ ਰਹਿਣ ਲਈ ਅਰਜ਼ੀ ਕਰਨ ਦੇ ਯੋਗ ਹੋ ਸਕਦੇ ਹੋ
ਕਨੇਡਾ ਦੀ ਸੰਘੀ ਅਦਾਲਤ ਦੁਆਰਾ ਨਿਆਂਇਕ ਸਮੀਖਿਆ
ਨਿਆਇਕ ਸਮੀਖਿਆ ਨੂੰ ਸਮਝੋ
ਇਕ ਨਿਆਇਕ ਸਮੀਖਿਆ ਦਾ ਮਤਲਬ ਹੈ ਕਿ ਇਕ ਸੰਘੀ ਅਦਾਲਤ ਦਾ ਜੱਜ ਤੁਹਾਡੇ ਦਾਅਵੇ ਜਾਂ ਤੁਹਾਡੀ ਅਪੀਲ ਦੇ IRB-RPD ਅਤੇ IRB-RAD ਦੇ ਅਸਵੀਕਾਰਤਾ ਨੂੰ ਦੇਖੇਗਾ । ਜੇ ਜੱਜ ਇਹ ਫੈਸਲਾ ਕਰਦਾ ਹੈ ਕਿ ਮੈਂਬਰ ਨੇ ਇਕ ਕਾਨੂੰਨੀ ਗਲਤੀ ਕੀਤੀ ਹੈ, ਤਾਂ ਉਹ ਤੁਹਾਡਾ ਦਾਅਵਾ IRB-RPD ਨੂੰ ਵਾਪਸ ਭੇਜ ਦਿੰਦਾ ਹੈ। ਇਕ ਵੱਖਰਾ IRB-RPD ਮੈਂਬਰ ਇਕ ਨਵਾਂ ਫੈਸਲਾ ਲਵੇਗਾ।
ਤੁਸੀਂ ਨਿਆਇਕ ਸਮੀਖਿਆ ਲਈ ਅਰਜੀ ਦੇਣ ਦੇ ਯੋਗ ਹੋ ਸਕਦੇ ਹੋ ਜੇ:
- ਤੁਹਾਨੂੰ IRB-RAD ਨੂੰ ਅਪੀਲ ਕਰਨ ਦੀ ਇਜਾਜ਼ਤ ਨਹੀਂ ਹੈ।
- IRB-RAD ਤੁਹਾਡੀ ਅਪੀਲ ਨੂੰ ਰੱਦ ਕਰਦਾ ਹੈ
ਕਾਨੂੰਨੀ ਪ੍ਰਤਿਨਿਧਤਾ ਪ੍ਰਾਪਤ ਕਰੋ
ਨਿਆਇਕ ਸਮੀਖਿਆ ਬਹੁਤ ਗੁੰਜਲਦਾਰ ਹੁੰਦੀਆਂ ਹਨ। ਜੇ ਤੁਸੀਂ ਨਿਆਇਕ ਸਮੀਖਿਆ ਲਈ ਅਰਜੀ ਕਰਨਾ ਚਾਹੁੰਦੇ ਹੋ, ਤਾਂ ਜਲਦ ਹੀ ਇੱਕ ਤਜਰਬੇਕਾਰ ਵਕੀਲ ਪ੍ਰਾਪਤ ਕਰੋ। ਫੈਡਰਲ ਕੋਰਟ ਵਿੱਚ ਦੂਸਰੀ ਕਿਸਮ ਦੇ ਕਾਨੂੰਨੀ ਪ੍ਰਤਿਨਿਧੀ ਨੂੰ( ਜਿਵੇਂ ਕਿ ਇਮੀਗਰੇਸ਼ਨ ਸਲਾਹਕਾਰ) ਤੁਹਾਡੀ ਪ੍ਰਤਿਨਿਧਤਾ ਕਰਨ ਦੀ ਇਜਾਜ਼ਤ ਨਹੀਂ ਹੈ।
ਕੁਛ ਮਾਮਲਿਆਂ ਵਿੱਚ, ਤੁਸੀਂ ਕਾਨੂੰਨੀ ਸਹਾਇਤਾ ਜਾਂ ਸੇਵਾਮੁਫ਼ਤ ਪ੍ਰਤਿਨਿਧੀ ਉਪਲਬਧ ਕਰ ਸਕਦੇ ਹੋ।
ਕਨੇਡਾ ਵਿੱਚ ਰਹੋ
ਕੀ ਤੁਸੀਂ ਕਨੇਡਾ ਵਿੱਚ ਰਹਿਣ ਦੇ ਯੋਗ ਹੋ ਓਹ ਤੁਹਾਡੇ IRB ਦੇ ਫੈਸਲੇ ਤੇ ਨਿਰਭਰ ਕਰਦਾ ਹੈ ਜਿਸਦੀ ਦੀ ਤੁਸੀਂ ਸਮੀਖਿਆ ਕਰਵੋਣਾ ਚਾਹੁੰਦੇ ਹੋ।
- ਜੇ ਤੁਸੀਂ ਆਪਣੇ IRB-RAD ਫੈਸਲੇ ਦੀ ਸਮੀਖਿਆ ਦੀ ਮੰਗ ਕਰ ਰਹੇ ਹੋ:
- ਤੁਸੀਂ ਉਦੋਂ ਤੱਕ ਕਨੇਡਾ ਵਿੱਚ ਰਹਿ ਸਕਦੇ ਹੋ ਜਦੋਂ ਤੱਕ ਫੈਡਰਲ ਕੋਰਟ ਕੋਈ ਫੈਸਲਾ ਨਹੀਂ ਲੈਂਦੀ।
- ਜੇ ਤੁਸੀਂ ਆਪਣੇ IRB-RPD ਫੈਸਲੇ ਦੀ ਸਮੀਖਿਆ ਦੀ ਮੰਗ ਕਰ ਰਹੇ ਹੋ:
- ਤੁਹਾਨੂੰ ਕਨੇਡਾ ਛੱਡਣ ਦੀ ਲੋੜ ਪੈ ਸਕਦੀ ਹੈ। ਜੇਕਰ CBSA ਤੁਹਾਨੂੰ ਨਿਆਇਕ ਸਮੀਖਿਆ ਤੋਂ ਪਹਿਲਾਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਇੱਕ ” ਪ੍ਰਸ਼ਾਸਕੀ ਹਟਾਉਣ ਦੀ ਰੋਕ” ਦੀ ਮੰਗ ਕਰ ਸਕਦੇ ਹੋ।
ਆਪਣੀ ਅਰਜੀ ਸ਼ੁਰੂ ਕਰੋ
ਨਿਆਇਕ ਸਮੀਖਿਆ ਦੀ ਅਰਜੀ ਦੇਣ ਲਈ, ਤੁਹਾਨੂੰ ਇੱਕ ਸੰਘੀ ਜੰਜ ਤੋਂ ਮਨਜ਼ੂਰੀ(ਛੁੱਟੀ ਕਹਿੰਦੇ ਹਨ) ਦੀ ਲੋੜ ਹੁੰਦੀ ਹੈ। ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਤੁਹਾਡੇ ਸ਼ਰਨਾਰਥੀ ਦਾਅਵੇ ਦਾ ਫੈਸਲਾ ਸਹੀ ਜਾਂ ਵਾਜਬ ਨਹੀਂ ਸੀ, ਜਾਂ ਇਹ ਕੀ ਫੈਸਲੇ ਵਿੱਚ ਕੋਈ ਗਲਤੀ ਸੀ।
ਨਿਆਇਕ ਸਮੀਖਿਆ ਲਈ ਆਪਣੀ ਅਰਜੀ ਸ਼ੁਰੂ ਕਰਨ ਲਈ, ਤੁਹਾਨੂੰ:
- IRB-RPD ਅਤੇ IRB-RAD ਤੋਂ ਆਪਣੇ ਫੈਸਲੇ ਦਾ ਨੋਟਿਸ ਪ੍ਰਾਪਤ ਕਰਨ ਦੇ 15 ਦਿਨਾਂ ਦੇ ਅੰਦਰ ਛੁੱਟੀ ਲਈ ਅਰਜੀ ਜਮਾ ਕਰੋ।
- ਛੁੱਟੀ ਲਈ ਅਰਜੀ ਜਮਾ ਕਰਨ ਦੇ 30 ਦਿਨਾਂ ਦੇ ਅੰਦਰ ਇਕ ਐਪਲੀਕੇਸ਼ਨ ਰਿਕਾਰਡ ਜਮਾ ਕਰੋ। ਤੁਸੀਂ ਆਪਣੇ ਐਪਲੀਕੇਸ਼ਨ ਰਿਕਾਰਡ ਦੇ ਆਪਣੇ ਫੈਸਲੇ ਦੀ ਨਾਮਨਜੂਰੀ ਦੇ ਕਾਨੂੰਨੀ ਕਾਰਨਾਂ ਨੂੰ ਬਿਆਨ ਕਰਦੇ ਹੋ।
ਇੱਕ ਜੱਜ ਤੁਹਾਡੇ ਦਸਤਾਵੇਜ਼ ਨੂੰ ਦੇਖਦਾ ਹੈ ਅਤੇ ਫੈਸਲਾ ਕਰਦਾ ਹੈ ਕਿ ਕੀ ਤੁਸੀਂ ਪੂਰੀ ਨਿਆਇਕ ਸਮੀਖਿਆ ਪ੍ਰਾਪਤ ਕਰ ਸਕਦੇ ਹੋ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਤੁਹਾਡੀ ਅਰਜੀ ਨਾਮਨਜੂਰ ਕੀਤੀ ਜਾਏਗੀ ਅਤੇ ਤੁਹਾਡੀ ਫਾਈਲ ਬੰਦ ਕਰ ਦਿੱਤੀ ਜਾਵੇਗੀ
ਜੇ ਤੁਹਾਨੂੰ ਨਿਆਇਕ ਸਮੀਖਿਆ ਦੀ ਮਨਜ਼ੂਰੀ ਮਿਲਦੀ ਹੈ, ਤਾਂ ਜੱਜ ਤੁਹਾਡੀ ਸੁਣਵਾਈ ਦੀ ਮਿਤੀ ਤੈਅ ਕਰਦਾ ਹੈ। ਸੂਨਵਾਈ ਤੁਹਾਡੇ ਵਕੀਲ ਲਈ ਜੱਜ ਦੇ ਸਾਹਮਣੇ ਤੁਹਾਡਾ ਦਾਅਵਾ ਪੇਸ਼ ਕਰਨ ਦਾ ਇੱਕ ਮੋਕਾ ਹੈ।
ਆਪਣਾ ਫੈਸਲਾ ਪ੍ਰਾਪਤ ਕਰੋ
ਤੁਹਾਨੂੰ ਸੁਣਵਾਈ ਵਾਲੇ ਦਿਨ ਜਾਂ ਬਾਅਦ ਵਿੱਚ ਜੱਜ ਦਾ ਫੈਸਲਾ ਮਿਲ ਸਕਦਾ ਹੈ।
- ਜੇ ਜੱਜ IRB-RPD ਜਾਂ IRB-RAD ਦੇ ਫੈਸਲੇ ਨਾਲ ਸਹਿਮਤ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਕੋਈ ਕਾਨੂੰਨੀ ਗਲਤੀ ਜਾਂ ਤੱਥਾਂ ਦੀ ਗਲਤੀ ਸੀ ਤਾਂ ਤੁਹਾਨੂੰ ਕਨੇਡਾ ਛੱਡਣ ਦੀ ਲੋੜ ਪੈ ਸਕਦੀ ਹੈ। ਜੇਕਰ ਤੁਸੀਂ ਪਹਿਲਾਂ ਇਸ ਬਾਰੇ ਗੱਲ ਨਹੀਂ ਕੀਤੀ, ਤਾਂ ਆਪਣੇ ਵਕੀਲ ਨਾਲ ਅਗਲੇ ਕਦਮਾਂ ਦੀ ਚਰਚਾ ਕਰੋ।
- ਜੇਕਰ ਜੱਜ ਇਹ ਫੈਸਲਾ ਕਰਦਾ ਹੈ ਕਿ IRB-RPD ਜਾਂ IRB-RAD ਮੈਂਬਰ ਨੇ ਕੋਈ ਕਾਨੂੰਨੀ ਗਲਤੀ ਜਾਂ ਤਥਾਂ ਦੀ ਗਲਤੀ ਕੀਤੀ ਹੈ, ਤਾਂ ਜੱਜ ਤੁਹਾਡਾ ਫੈਸਲਾ ਦੁਬਾਰਾ IRB-RPD ਨੂੰ ਭੇਜ ਸਕਦਾ ਹੈ। ਇਕ ਦੂਸਰਾ IRB-RPD ਮੈਂਬਰ ਇਕ ਨਵਾਂ ਫੈਸਲਾ ਲਵੇਗਾ। ਇਸ ਦਾ ਹਮੇਸ਼ਾ ਇਹ ਮਤਲਬ ਨਹੀਂ ਹੁੰਦਾ ਹੈ ਕੀ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਹਟਾਉਣ ਤੋ ਪਿਹਲਾਂ ਦੀ ਖਤਰਾ ਮੂਲਾਂਕਨ (PRRA)
ਜੇਕਰ ਤੁਹਾਨੂੰ ਕਨੇਡਾ ਤੋਂ ਹਟਾਇਆ ਜਾ ਰਿਹਾ ਹੈ, ਤਾਂ ਤੁਸੀਂ ਹਟਾਉਣ ਤੋ ਪਹਿਲਾਂ ਦੀ ਖਤਰਾ ਮੁਲਾਂਕਣ (PRRA) ਦੇ ਲਈ ਅਰਜੀ ਦੇ ਸਕਦੇ ਹੋ। PRRA ਇਕ ਇਹੋ ਜਿਹਾ ਆਵੇਦਨ ਹੈ ਜਿਸ ਵਿੱਚ ਤੁਸੀਂ ਕਿਸੀ ਦੇਸ਼ ਵਿਚ ਵਾਪਸ ਭੇਜੇ ਜਾਨ ਤੋਂ ਸੁਰੱਖਿਆ ਦੀ ਮੰਗ ਕਰਦੇ ਹੋ ਜਿਥੇ ਤੁਹਾਨੂੰ ਉਤਪੀੜਨ, ਤਸ਼ੱਦਦ, ਜਾਂ ਬੇਰਹਿਮ ਵਿਵਹਾਰ ਜਾਂ ਸਜ਼ਾ ਦਾ ਖਤਰਾ ਹੈ। ਇਹ ਉਸੇ ਤਰਾਂ ਹੈ ਜੋ IRB ਵੀ ਤੁਹਾਡੇ ਸ਼ਰਨਾਰਥੀ ਦਾਅਵੇ ਦਾ ਫੈਸਲਾ ਕਰਨ ਵੇਲੇ ਦੇਖਦੀ ਹੈ। ਇਕ ਅੰਤਰ ਇਹ ਹੈ ਕਿ IRB, PRRA ਪ੍ਰਕ੍ਰਿਆ ਵਿੱਚ ਸ਼ਾਮਲ ਨਹੀਂ ਹੈ। CBSA ਤੁਹਾਨੂੰ PRRA ਲਈ ਅਰਜੀ ਦੇਣ ਲਈ ਸੱਦਾ ਦੇਵੇਗੀ, ਅਤੇ IRCC ਤੁਹਾਡੇ PRRA ਅਰਜੀ ਤੇ ਫੈਸਲਾ ਲਵੇਜੀ।
IRB ਦੇ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ, ਜਾਂ ਤੁਹਾਡੇ ਆਪਣਾ ਦਾਅਵਾ ਛੱਡ ਦੇਣ ਜਾਂ ਵਾਪਸ ਲੈਲੈਣ ਤੋ ਬਾਦ , ਤੁਹਾਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਤੁਸੀਂ PRRA ਦੀ ਅਰਜੀ ਦੇ ਸਕਦੇ ਹੋ।
ਕੌਣ ਅਰਜੀ ਦੇ ਸਕਦਾ ਹੈ?
CBSA ਤੁਹਾਨੂੰ ਦੱਸੇਗਾ ਕਿ ਕੀ ਤੁਸੀਂ PRRA ਲਈ ਅਰਜੀ ਦੇ ਸਕਦੇ ਹੋ। ਤੁਸੀਂ ਅਰਜੀ ਦੇਣ ਦਾ ਫੈਸਲਾ ਖੁਦ ਨਹੀਂ ਕਰ ਸਕਦੇ। CBSA ਤੁਹਾਨੂੰ PRRA ਬਾਰੇ ਇੱਕ ਸੂਚਨਾ ਪ੍ਰਦਾਨ ਕਰੇਗਾ। ਇਹ ਤੁਹਾਡੇ PRRA ਨੂੰ ਪੂਰਾ ਕਰਨ ਦੇ ਅਧਿਕਾਰ ਅਤੇ ਸਮਾਂ ਸੀਮਾਵਾਂ/ ਅਖੀਰਿ ਮਿਤੀਆਂ ਸਮਝਾਉਂਦਾ ਹੈ ਜਿਨ੍ਹਾਂ ਤੱਕ ਤੁਹਾਨੂੰ ਇਹ ਪੂਰਾ ਕਰਨਾ ਹੈ। ਇਸ ਸੂਚਨਾ ਨੂੰ ਧਿਆਨ ਨਾਲ ਪੜੋ।
ਕਨੇਡਾ ਵਿੱਚ ਰਹਿਣਾ
ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਤੁਸੀਂ ਕਨੇਡਾ ਵਿੱਚ ਰਹਿ ਸਕਦੇ ਹੋ ਜਦੋਂ ਤੁਹਾਡੀ PRRA ਅਰਜ਼ੀ ਦਾ ਫੈਸਲਾ ਕੀਤਾ ਜਾ ਰਿਹਾ ਹੈ।
ਜੇਕਰ ਇਹ ਤੁਹਾਡੀ ਪਹਿਲੀ PRRA ਆਰਜੀ ਹੈ, ਤਾਂ ਤੁਹਾਨੂੰ ਆਪਣੇ PRRA ਦੀ ਅਰਜੀ ਤੇ ਫੈਸਲਾ ਹੋਣ ਤੱਕ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ. ਇਹ ਪੱਕਾ ਕਰਨ ਲਈ ਕੀ ਤੁਸੀਂ ਕਨੇਡਾ ਵਿੱਚ ਕਿੱਥੇ ਰਹਿ ਸਕਦੇ ਹੋ, PRRA ਸੰਬੰਧੀ ਸੂਚਨਾ ਵਿੱਚ ਅੰਤਮ ਤਾਰੀਖਾਂ ਨੂੰ ਪੂਰਾ ਕਰਨ ਲਈ ਸਾਵਧਾਨ ਰਹੋ।
ਤੁਹਾਨੂੰ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ:
- ਤੁਸੀਂ PRRA ਅਰਜੀ ਦੀ ਆਖਰੀ ਮਿਤੀ ਨੂੰ ਖੁਝਾਉਂਦੇ ਹੋ।
- ਇਹ ਤੁਹਾਡੀ ਪਿਹਲੀ PRRA ਅਰਜੀ ਨਹੀਂ ਹੈ।
- ਤੁਸੀਂ ਦਾਖਲ ਹੋਣ ਦੀ ਬੰਦਰਗਾਹ (POE) ਤੋਂ PRRA ਲਈ ਅਰਜੀ ਦੇ ਰਹੋ ਹੋ।
ਅਰਜੀ ਕਿਵੇਂ ਦੇਣੀ ਹੈ
CBSA ਤੁਹਾਨੂੰ ਇੱਕ ਬਿਨੈ-ਪੱਤਰ ਅਤੇ ਹਦਾਇਤ ਗਾਈਡ/ਕੁੰਜੀ ਦੇਵੇਗਾ। ਹਟਾਉਣ ਤੋ ਪਹਿਲਾਂ ਦੀ ਖ਼ਤਰਾ ਮੁਲਾਂਕਣ ਫਾਰਮ ਲਈ ਅਰਜੀ ਭਰੋ। ਕਨੇਡਾ ਵਿੱਚ ਰਹਿਣ ਵਾਲੇ ਕੋਈ ਵੀ ਪਰਿਵਾਰਿਕ ਸਦੱਸ ਜੋ 18 ਸਾਲ ਜਾਂ ਇਸ ਤੋ ਵੱਧ ਉਮਰ ਦੇ ਹਨ, ਉਹਨਾਂ ਨੂੰ ਆਪਣਾ ਫਾਰਮ ਜ਼ਰੂਰ ਕਰਨਾ ਚਾਹੀਦਾ ਹੈ।
PRRA ਬਾਰੇ ਆਪਣੀ ਸੂਚਨਾ ਤੇ ਇਸ ਅਰਜੀ ਫਾਰਮ ਦੀ ਅੰਤਿਮ ਤਾਰੀਖ ਦੀ ਜਾਂਚ ਕਰੋ। ਆਮ ਤੌਰ ਤੇ ਤੁਹਾਨੂੰ ਇਸ ਫਾਰਮ ਨੂੰ ਸੂਚਨਾ ਫਾਰਮ ਮਿਲਣ ਦੇ 15 ਦਿਨਾਂ ਦੇ ਅੰਦਰ IRCC ਨੂੰ ਭੇਜਣਾ ਚਾਹੀਦਾ ਹੈ।
ਅਗਲਾ ਕਦਮ ਤੁਹਾਡੀ ਸਥਿਤੀ ਦਾ ਵਰਣਨ ਕਰਨ ਵਾਲੇ ਲਿਖਤੀ ਦਸਤਾਵੇਜ਼(ਸਬਮਿਸ਼ਨਾਂ) ਨੂੰ ਤਿਆਰ ਕਰਨਾ ਅਤੇ ਜਮ੍ਹਾ ਕਰਨਾ ਹੈ। ਇਹ ਤੁਹਾਡੇ ਲਈ ਇਹ ਦੱਸਣ ਦਾ ਮੌਕਾ ਹੈ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਜੇਕਰ ਤੁਹਾਨੂੰ ਤੁਹਾਡੇ ਦੇਸ਼ ਵਾਪਸ ਭੇਜਿਆ ਜਾਂਦਾ ਹੈ ਤਾਂ ਤੁਹਾਨੂੰ ਜੋਖਮ ਹੋ ਸਕਦਾ ਹੈ। ਤੁਹਾਨੂੰ ਇਹ ਦਸਤਾਵੇਜ਼ PRRA ਸੂਚਨਾ ਫਾਰਮ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ IRCC ਨੂੰ ਭੇਜਣੇ ਚਾਹੀਦੇ ਹਨ।
ਇਹਨਾਂ ਸਬਮਿਸ਼ਨਾਂ ਵਿੱਚ, ਇਹ ਮਹੱਤਵਪੂਰਨ ਹੈ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਸਪਸ਼ਟ ਰੂਪ ਵਿੱਚ ਦਿਓ:
- ਜੇ ਮੈਨੂ ਮੇਰੇ ਦੇਸ਼ ਵਾਪਸ ਭੇਜਿਆ ਗਿਆ ਤਾਂ ਮੈਨੂੰ ਖ਼ਤਰਾ ਕਿਉਂ ਹੋਵੇਗਾ?
- ਮੈਨੂੰ ਕਿਹੋ ਜਿਹੇ ਜੋਖਮਾਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਕਿਉਂ?
- ਇਹ ਜੋਖਮ ਨਿੱਜੀ ਤੌਰ ਤੇ ਮੇਰੇ ਨਾਲ ਕਿਵੇਂ ਜੁੜੇ ਹੋਏ ਹਨ?
- ਕੀ ਮੈਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਜਾ ਸਕਦਾ/ਸਕਦੀ ਹਾਂ?
- ਕੀ ਦੇਸ਼ ਵਿੱਚ ਹਰ ਕਿਸੇ ਨੂੰ ਇਕੋ ਜਿਹਾ ਖਤਰਾ ਹੈ?
ਤੁਸੀਂ ਆਪਣੀਆਂ ਸਬਮਿਸ਼ਨਾਂ ਦਾ ਸਮਰਥਨ ਕਰਨ ਲਈ ਸਬੂਤ ਸ਼ਾਮਲ ਕਰ ਸਕਦੇ ਹੋ। ਇਹ ਉਹ ਦਸਤਾਵੇਜ਼ ਹਨ ਜੋ ਦਿਖਾਉਂਦੇ ਹਨ ਕਿ ਤੁਹਾਨੂੰ ਤੁਹਾਡੇ ਦੇਸ਼ ਵਿੱਚ ਖਤਰਾ ਹੈ। ਕੁਝ ਉਦਾਹਰਣਾਂ ਹਨ:
- ਤੁਹਾਡੇ ਦੇਸ਼ ਦੀ ਸਥਿਤੀ ਦਾ ਵਰਣਨ ਕਰਨ ਵਾਲੇ ਅਖਬਾਰਾਂ ਦੇ ਲੇਖ
- ਕਾਨੂੰਨੀ ਦਸਤਾਵੇਜ਼
- ਪੁਲਿਸ ਦਸਤਾਵੇਜ਼
- ਇਲਾਜ( ਮੈਡੀਕਲ) ਦਸਤਾਵੇਜ਼
- ਲਿਖਤੀ ਗਵਾਹੀਆਂ
- ਨਿੱਜੀ ਪੱਤਰ
ਜੇ ਤੁਹਾਡਾ ਸ਼ਰਨਾਰਥੀ ਦਾਅਵਾ ਜਾਂ ਪਹਿਲਾਂ ਦੀ PRRA ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ, ਤਾਂ ਤੁਹਾਨੂੰ ਉਹ ਸਬੂਤ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਤੁਸੀਂ ਆਪਣੇ ਸ਼ਰਨਾਰਥੀ ਦਾਅਵੇ ਦਾ ਸਮਰਥਨ ਕਰਨ ਲਈ ਪਹਿਲਾਂ ਹੀ ਜਮ੍ਹਾਂ ਕਰ ਚੁੱਕੇ ਹੋ। ਤੁਹਾਨੂੰ ਸਿਰਫ਼ ਨਵੇਂ ਸਬੂਤ ਦੇਣ ਦੀ ਇਜਾਜ਼ਤ ਹੈ। ਇਹ ਉਹ ਸਬੂਤ ਹਨ ਜੋ ਤੁਹਾਨੂੰ ਅਸਵੀਕਾਰ ਕਰਨ ਤੋਂ ਬਾਅਦ ਮਿਲਿਆ ਹੈ, ਜਾਂ ਇਹ ਕਿ ਤੁਸੀਂ ਕਿਸੇ ਕਾਰਨ ਕਰਕੇ ਪਹਿਲਾਂ ਪ੍ਰਾਪਤ ਨਹੀਂ ਕਰ ਸਕੇ।
ਆਪਣੀ ਅਰਜੀ ਅਤੇ ਦਸਤਾਵੇਜ਼ ਜਮ੍ਹਾਂ ਕਰੋ
PRRA ਬਾਰੇ ਆਪਣੀ ਸੂਚਨਾ ‘ਤੇ IRCC ਦਫ਼ਤਰ ਨੂੰ ਡਾਕ ਰਾਹੀਂ ਆਪਣਾ ਪੂਰਾ ਕੀਤਾ ਹੋਇਆ PRRA ਅਰਜ਼ੀ ਫਾਰਮ, ਲਿਖਤੀ ਦਸਤਾਵੇਜ਼ ਪੇਸ਼ਕਾਰੀਆਂ(ਸਬਮਿਸ਼ਨਾਂ) ਅਤੇ ਸਬੂਤ ਜਮ੍ਹਾਂ ਕਰੋ। ਤੁਸੀਂ ਕਨੇਡਾ ਪੋਸਟ ਦੀ ਕਨੈਕਟ ਸੇਵਾ ਰਾਹੀਂ ਵੀ ਆਪਣੀ PRRA ਅਰਜ਼ੀ ਜਮ੍ਹਾਂ ਕਰ ਸਕਦੇ ਹੋ। ਇਸ ਨੋਟਿਸ ‘ਤੇ ਅੰਤਮ ਤਾਰੀਖਾਂ ‘ਤੇ ਪੂਰਾ ਧਿਆਨ ਦਿਓ।
ਤੁਹਾਡੇ ਦੁਆਰਾ ਅਰਜ਼ੀ ਦੇਣ ਤੋਂ ਬਾਅਦ
IRCC ਤੁਹਾਡੀ PRRA ਅਰਜੀ ਨੂੰ ਦੇਖੇਗਾ ਅਤੇ ਫੈਸਲਾ ਲਵੇਗਾ।
IRCC ਆਮ ਤੌਰ ‘ਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਬਿਨੈ-ਪੱਤਰ ਅਤੇ ਦਸਤਾਵੇਜ਼ਾਂ ਨੂੰ ਦੇਖ ਕੇ ਹੀ ਫੈਸਲਾ ਲੈਂਦਾ ਹੈ। ਕਈ ਵਾਰ IRCC ਤੁਹਾਨੂੰ ਸੁਣਵਾਈ ਲਈ ਆਉਣ ਲਈ ਕਹੇਗਾ ਜੇਕਰ ਉਹਨਾਂ ਕੋਲ ਤੁਹਾਡੇ ਤੋਂ ਪੁੱਛਣ ਲਈ ਕੋਈ ਸਵਾਲ ਹੋਣਗੇ। ਜੇਕਰ ਤੁਹਾਨੂੰ ਸੁਣਵਾਈ ਵਿੱਚ ਹਾਜ਼ਰ ਹੋਣ ਦੀ ਲੋੜ ਹੈ ਤਾਂ IRCC ਤੁਹਾਨੂੰ ਸਮਾਂ, ਮਿਤੀ, ਸਥਾਨ ਅਤੇ ਉਹਨਾਂ ਮੁੱਦਿਆਂ ਦੇ ਨਾਲ ਇੱਕ ਨੋਟਿਸ ਭੇਜੇਗਾ ਜਿਨ੍ਹਾਂ ਬਾਰੇ ਉਹ ਚਰਚਾ ਕਰਨਾ ਚਾਹੁੰਦੇ ਹਨ।
ਤੁਹਾਡੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ
ਜੇਕਰ ਤੁਹਾਡੀ PRRA ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ, ਤਾਂ ਤੁਸੀਂ ਆਮ ਤੌਰ ‘ਤੇ ਇੱਕ ਸੁਰੱਖਿਅਤ ਵਿਅਕਤੀ ਬਣ ਜਾਂਦੇ ਹੋ। ਇਸਦਾ ਮਤਲਬ ਹੈ ਕਿ ਤੁਸੀਂ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹੋ।
ਤੁਹਾਡੀ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ ਹੈ
ਜੇਕਰ ਤੁਹਾਡੀ PRRA ਅਰਜ਼ੀ ਰੱਦ ਹੋ ਜਾਂਦੀ ਹੈ, ਤਾਂ ਤੁਹਾਨੂੰ ਕਨੇਡਾ ਛੱਡਣਾ ਪਵੇਗਾ।
ਤੁਸੀਂ ਨਿਆਂਇਕ ਸਮੀਖਿਆ ਲਈ ਕਨੇਡਾ ਦੀ ਸੰਘੀ ਅਦਾਲਤ ਵਿੱਚ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਅਜੇ ਵੀ ਕਨੇਡਾ ਛੱਡਣਾ ਪਏਗਾ ਜਦੋਂ ਤੱਕ ਤੁਸੀਂ ਹਟਾਉਣ ਦਾ ਪ੍ਰਸ਼ਾਸਕੀ ਸਟੇਅ(ਰੋਕ) ਪ੍ਰਾਪਤ ਨਹੀਂ ਕਰਦੇ ਜਾਂ ਅਦਾਲਤ ਨੂੰ ਹਟਾਉਣ ਦੇ ਅਸਥਾਈ ਸਟੇਅ ਦੀ ਮੰਗ ਨਹੀਂ ਕਰਦੇ।
ਮਾਨਵਤਾਵਾਦੀ ਅਤੇ ਹਮਦਰਦੀ (H&C) ਅਰਜੀ
ਇਕ ਮਾਨਵਤਾਵਾਦੀ ਅਤੇ ਹਮਦਰਦੀ (H&C) ਅਰਜੀ IRCC ਨੂੰ ਕਨੇਡਾ ਦੇ ਸਥਾਈ ਨਿਵਾਸੀ ਬਣਨ ਦੀ ਖਾਸ ਇਜਾਜਤ ਲਈ ਬੇਨਤੀ ਹੈ। ਜਦੋਂ ਤੁਸੀਂ ਦੂਸਰੇ ਇਮੀਗਰੇਸ਼ਨ ਪ੍ਰੋਗਰਾਮਾਂ ਲਈ ਯੋਗ ਨਹੀਂ ਹੁੰਦੇ ਤਾਂ ਤੁਸੀਂ H&C ਅਰਜੀ ਦੇ ਸਕਦੇ ਹੋ। ਅਕਸਰ ਇਕ H&C ਕਨੇਡਾ ਵਿੱਚ ਰਹਿਣ ਦੀ ਇੱਕ ਆਖਰੀ ਕੋਸ਼ਿਸ਼ ਹੈ।
ਇਕ H&C ਅਰਜੀ ਵਿੱਚ, ਇਹ ਦਿਖਾਣਾ ਜਰੂਰੀ ਹੈ ਕਿ ਕਿਸ ਜ਼ਰੂਰੀ ਕਾਰਨਾ ਕਾਰਕੇ ਤੁਹਾਨੂੰ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਅਕਸਰ, H&C ਅਰਜੀਆਂ ਦਰਸ਼ਾਉਂਦੀਆਂ ਹਨ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਕਿਵੇਂ ਕਨੇਡੀਅਨ ਜੀਵਨ ਨਾਲ ਜੁੜੇ ਹੋਏ ਹੋ ਜਾਂ ਜੇਕਰ ਤੁਹਾਨੂੰ ਕਨੇਡਾ ਛੱਡਣਾ ਪੈਂਦਾ ਹੈ ਤਾਂ ਤੁਹਾਡੇ ਜੀਵਨ ਨਾਲ ਜੁੜੇ ਬੱਚਿਆਂ ਤੇ ਕੀ ਅਸਰ ਹੋਵੇਗਾ। ਉਹਨਾਂ ਵਿੱਚ ਇਹ ਵੀ ਸ਼ਾਮਿਲ ਹੋ ਸਕਦਾ ਹੈ ਕਿ ਕਿਵੇਂ ਤੁਹਾਨੂੰ ਕਠਨਾਈਆਂ – ਭਾਵ ਬਹੁਤ ਮੁਸ਼ਕਿਲ ਹਾਲਾਤਤਾਂ ਦਾ ਅਨੁਭਵ ਕਰਨਾ ਪੈ ਸਕਦਾ ਹੈ – ਜੇਕਰ ਤੁਹਾਨੂੰ ਤੁਹਾਡੇ ਦੇਸ਼ ਵਾਪਸ ਜਾਣਾ ਪਿਆ।
ਕੌਣ ਅਰਜੀ ਦੇ ਸਕਦਾ ਹੈ?
IRB-RPD ਅਤੇ IRB-RAD ਦੁਆਰਾ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਰਦ ਕਰਨ ਤੋਂ ਬਾਅਦ ਤੁਹਾਨੂੰ H&C ਐਪਲੀਕੇਸ਼ਨ ਕਰਨ ਲਈ 12 ਮਹੀਨੇ ਇੰਤਜ਼ਾਰ ਕਰਨਾ ਪਵੇਗਾ। ਆਮ ਤੌਰ ਤੇ ਤੁਹਾਡਾ ਆਪਣਾ ਸ਼ਰਨਾਰਥੀ ਦਾਅਵਾ ਵਾਪਸ ਲੈ ਲੈਣ ਜਾਂ ਛੜ ਦੇਣ ਕਾਰਨ ਵੀ ਤੁਹਾਨੂੰ 12 ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਤੁਹਾਨੂੰ ਅਰਜੀ ਦੇਣ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਜੇ ਤੁਸੀਂ ਇਹ ਦਿਖਾ ਸਕਦੇ ਹੋ ਕਿ:
- ਤੁਹਾਡੇ ਕਨੇਡਾ ਛੱਡਣ ਤੇ ਇਹ (18 ਸਾਲ ਤੋਂ ਘੱਟ ਉਮਰ ਦੇ) ਬੱਚੇ ਦੇ ਹਿੱਤ ਵਿੱਚ ਨਹੀਂ ਹੈ, ਜਾਂ
- ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਂਦੇ ਹੋ ਤਾਂ ਤੁਹਾਡੀ ਜਿੰਦਗੀ( ਜਾਂ ਤੁਹਾਡੇ ਤੇ ਨਿਰਭਰ ਕਿਸੇ ਵਿਅਕਤੀ ਦੀ) ਉਥੋਂ ਦੇ ਸਿਹਤ ਦੇਖ ਰੇਖ ਦੀ ਘਾਟ ਕਾਰਨ ਖਤਰੇ ਵਿੱਚ ਪੈ ਸਕਦੀ ਹੈ
ਧਿਆਨ ਰੱਖੋ ਕਿ ਕੁਝ ਲੋਕਾਂ ਨੂੰ H&C ਦੀ ਅਰਜੀ ਦੇਣ ਦੀ ਅਨੁਮਤੀ ਨਹੀਂ ਹੈ। ਤੁਸੀਂ H&C ਲਈ ਅਰਜੀ ਨਹੀਂ ਦੇ ਸਕਦੇ ਜੇ:
- ਤੁਹਾਡਾ ਸ਼ਰਨਾਰਥੀ ਦਾ ਦਾਅਵਾ ਪ੍ਰਕਿਰਿਆ ਵਿੱਚ ਹੈ
- ਜੇ ਤੁਹਾਨੂੰ ਦੱਸਿਆ ਗਿਆ ਸੀ ਕਿ ਤੁਸੀਂ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਸਮੇਂ ਇੱਕ ਮਨੋਨਿਤ ਵਿਦੇਸ਼ੀ ਨਾਗਰਿਕ ਹੋ
ਕਨੇਡਾ ਵਿੱਚ ਰਹਿਣਾ
ਤੁਹਾਨੂੰ ਤੁਹਾਡੀ H&C ਦੀ ਅਰਜੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਵੀ ਕਨੇਡਾ ਤੋਂ ਹਟਾਇਆ ਜਾ ਸਕਦਾ ਹੈ।
ਜੇਕਰ ਤੁਸੀਂ ਆਪਣੇ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲੰਕਨ(PRRA) ਦੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਸ਼ਾਇਦ ਤੁਸੀਂ ਕਨੇਡਾ ਵਿੱਚ ਰਹਿਣ ਦੇ ਯੋਗ ਹੋ ਸਕਦੇ ਹੋ।
ਜੇਕਰ ਤੁਹਾਨੂੰ ਕਨੇਡਾ ਛੱਡ ਕੇ ਜਾਣ ਦੀ ਤਰੀਕ ਦਿੱਤੀ ਗਈ ਹੈ ਤਾਂ ਆਪਣੇ ਵਕੀਲ ਨਾਲ ਗੱਲ ਕਰੋ ਕਿ ਤੁਸੀਂ ਆਪਣੇ ਕਨੇਡਾ ਤੋਂ ਹਟਾਏ ਜਾਣ ਨੂੰ ਕਿਵੇਂ ਮੁਲਤਵੀ ਕਰ ਸਕਦੇ ਹੋ ਜਾਂ ਸੰਘੀ ਕੋਰਟ ਤੋਂ ਆਪਣੇ ਹਟਾਉਣ ਦੀ ਸਟੇ ਦੀ ਕਿਵੇਂ ਮੰਗ ਕਰ ਸਕਦੇ ਹੋ।
ਅਰਜੀ ਦੇਣ ਤੋਂ ਪਹਿਲਾਂ ਧਿਆਨ ਦੇਣ ਵਾਲੀਆਂ ਗੱਲਾਂ
H&C ਲਈ ਅਰਜੀ ਦੇਣਾ ਇਕ ਅਸਾਧਾਰਣ ਉਪਾਏ ਹੈ। ਇਸ ਦਾ ਮਤਲਬ ਹੈ ਕਿ ਇਹ ਸਿਰਫ਼ ਕਨੇਡਾ ਵਿੱਚ ਸਥਾਈ ਨਿਵਾਸੀ ਰੁਤਬੇ ਲਈ ਅਰਜੀ ਦੇਣ ਦਾ ਇੱਕ ਹੋਰ ਤਰੀਕਾ ਨਹੀਂ ਹੈ। ਤੁਸੀਂ ਇਹ ਸਪਸ਼ਟ ਤੌਰ ਤੇ ਦਿਖਾਉਣ ਲਈ ਜਿੰਮੇਵਾਰ ਹੋ ਕਿ ਤੁਹਾਨੂੰ ਕਨੇਡਾ ਵਿੱਚ ਸਥਾਈ ਨਿਵਾਸੀ ਦੀ ਅਰਜੀ ਦੇਣ ਲਈ ਇੱਕ ਅਸਾਧਾਰਣ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਰੱਖੋ ਕਿ IRCC ਤੁਹਾਡੀ H&C ਦੀ ਅਰਜੀ ਦਾ ਫੈਸਲਾ ਕਰਦੇ ਸਮੇਂ ਕਈ ਕਾਰਨਾਂ ਤੇ ਵਿਚਾਰ ਕਰਦਾ ਹੈ, ਜਿਵੇਂ ਕਿ:
- ਤੁਸੀਂ ਕਨੇਡਾ ਵਿੱਚ ਕਿੰਨੇਕੁ ਵਸੇ/ਸੈਟਲ ਹੋ
ਤੁਹਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਕਨੇਡਾ ਵਿੱਚ ਆਪਣੀ ਜ਼ਿੰਦਗੀ ਵਸਾਈ ਹੈ। ਇਸ ਵਿੱਚ ਸ਼ਾਮਿਲ ਹਨ: ਕਨੇਡਾ ਵਿੱਚ ਤੁਸੀਂ ਕਿੰਨੇ ਸਮੇਂ ਤੋਂ ਹੋ, ਤੁਹਾਡੀ ਭਾਸ਼ਾ ਦੇ ਹੁਨਰ, ਸਿੱਖਿਆ ਅਤੇ ਹੁਨਰ ਨੂੰ ਸੁਧਾਰਨ ਲਈ ਤੁਹਾਡੇ ਯਤਨ, ਕਨੇਡਾ ਵਿੱਚ ਰਹਿ ਰਹੇ ਪਰਿਵਾਰਿਕ ਮੈਂਬਰਾਂ ਨਾਲ ਤੁਹਾਡੇ ਸੰਬੰਧ, ਅਤੇ ਕੋਈ ਵੀ ਕੀਤੀ ਸੇਵਾ , ਸਿੱਖਿਆ, ਰੁਜ਼ਗਾਰ ਅਤੇ ਵਿੱਤੀ ਯੋਗਦਾਨ।
- ਬੱਚਿਆਂ ਤੇ ਕੋਈ ਵੀ ਪ੍ਰਭਾਵ
ਤੁਹਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਜੇਕਰ ਤੁਹਾਨੂੰ ਕਨੇਡਾ ਚੋਂ ਹਟਾ ਦਿੱਤਾ ਜਾਵੇਗਾ ਤਾਂ ਤੁਹਾਡੇ ਬੱਚੇ(ਬੱਚਿਆਂ), ਜਾਂ ਜਿਹਨਾਂ ਬੱਚਿਆਂ ਨੂੰ ਤੁਸੀਂ ਕਨੇਡਾ ਜਾਂ ਵਿਦੇਸ਼ ਵਿੱਚ ਸਪੋਰਟ ਕਰਦੇ ਹੋ ਉਹਨਾਂ ਤੇ ਨਾਕਰਾਤਮਕ ਅਸਰ ਪਵੇਗਾ। ਇਸ ਵਿੱਚ ਸ਼ਾਮਿਲ ਹਨ: ਬੱਚੇ ਦੀ ਭਾਵਨਾਤਮਕ, ਸਮਾਜਿਕ, ਸਭਿਆਚਾਰਕ ਅਤੇ ਸਰੀਰਕ ਸਿਹਤ , ਅਤੇ ਬੱਚੇ ਦਾ ਕਨੇਡਾ ਵਿੱਚ ਰਹਿੰਦੇ ਦੂਸਰੇ ਪਰਿਵਾਰ ਦੇ ਮੈਂਬਰਾਂ ਨਾਲ ਸੰਬੰਧ।
- ਤੁਹਾਡੇ ਦੇਸ਼ ਵਿੱਚ ਮੁਸ਼ਕਲਾਂ ਜਾਂ ਸਿਹਤ ਖਤਰੇ ਦੀ ਸੰਭਾਵਨਾ।
ਤੁਹਾਨੂੰ ਇਹ ਦਿਖਾਉਣਾ ਪਏਗਾ ਕਿ ਤੁਹਾਨੂੰ ਆਪਣੇ ਦੇਸ਼ ਵਾਪਸ ਜਾਣ ਤੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਸੀਂ ਮਹੱਤਵਪੂਰਨ ਡਾਕਟਰੀ ਇਲਾਜ ਪ੍ਰਾਪਤ ਨਹੀਂ ਕਰ ਸਕਦੇ ਜਾਂ ਇਹ ਕੀ ਤੁਸੀਂ ਵਿਤਕਰੇ ਜਾਂ ਖਰਾਬ ਸਲੂਕ ਦਾ ਸਾਹਮਣਾ ਕਰ ਰਹੇ ਹੋਂ। ਤੁਸੀਂ ਹੋਰ ਮੁਸ਼ਕਿਲਾਂ ਨੂੰ ਵੀ ਸ਼ਾਮਿਲ ਕਰ ਸਕਦੇ ਹੋ ਜੋ ਤੁਸੀਂ ਆਪਣੇ ਸ਼ਰਨਾਰਥੀ ਸੁਣਵਾਈ ਦੇ ਵਿੱਚ ਸ਼ਾਮਿਲ ਨਹੀਂ ਕੀਤੀਆਂ ਸਨ।
ਅਰਜੀ ਕਿਵੇਂ ਦੇਣੀ ਹੈ
ਹੁਣ H&C ਦੀ ਅਰਜੀ PR ਪੋਰਟਲ ਜਾਂ ਅਧਿਕਾਰਤ ਪ੍ਰਤੀਨਿਧੀ ਸਥਾਈ ਨਿਵਾਸ (PR) ਪੋਟਲ ਤੇ ਆਨਲਾਇਨ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਆਨਲਾਈਨ ਅਰਜੀ ਨਹੀਂ ਦੇ ਸਕਦੇ ਹੋ, ਉਦਾਹਰਨ ਲਈ ਅਪਾਹਜਤਾ ਦੇ ਕਾਰਨ, ਤੁਸੀਂ IRCC ਨੂੰ ਇਹ ਅਰਜੀ ਫਾਰਮ ਕਾਗਜ ਜਾਂ ਹੋਰ ਫਾਰਮੈਟ ਵਿੱਚ ਭੇਜਣ ਲਈ ਕਹਿ ਸਕਦੇ ਹੋ।
ਆਪਣੀ ਅਰਜੀ ਦਾ ਸਮਰਥਨ ਕਰਨ ਲਈ ਤੁਹਾਨੂੰ ਇਸ ਚੈਕਲਿਸਟ ਦੀ ਵਰਤੋਂ ਰਾਹੀਂ ਲੋੜੀਂਦੇ ਸਾਰੇ ਫਾਰਮ ਅਤੇ ਦਸਤਾਵੇਜ਼ ਇਕੱਠੇ ਕਰਨੇ ਚਾਹੀਦੇ ਹਨ।
ਤੁਹਾਨੂੰ ਆਪਣੀ ਅਰਜੀ ਵਿਚ ਕੀਤੇ ਦਾਅਵੇ ਦਾ ਸਮਰਥਨ ਕਰਨ ਵਾਲੇ ਸਬੂਤਾਂ ਨੂੰ ਲਾਜਮੀ ਤੌਰ ਤੇ ਭੇਜਣਾ ਚਾਹੀਦਾ ਹੈ। ਉਦਾਹਰਨ ਲਈ, ਤੁਹਾਡੇ ਕੋਲ ਦਸਤਾਵੇਜ਼ ਹੋ ਸਕਦੇ ਹਨ ਜੋ ਤੁਹਾਡੇ ਦੇਸ਼ ਵਿੱਚ ਤੁਹਾਡੇ ਤੇ ਆਉਣ ਵਾਲੀ ਮੁਸ਼ਕਿਲ ਜਾਂ ਬੱਚੇ ਦੇ ਸਰਵੋਤਮ ਹਿਤਾ ਨਾਲ ਸੰਬੰਧਤ ਹੈ।
ਜੇ ਤੁਸੀਂ ਆਪਣੀ ਅਰਜੀ ਨਾਲ ਸਾਰੇ ਜਰੂਰੀ ਫਾਰਮ ਅਤੇ ਦਸਤਾਵੇਜ਼ ਨਹੀਂ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਅਰਜੀ ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ IRCC ਦੁਆਰਾ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ।
ਤੁਹਾਡੇ ਦੁਆਰਾ ਅਰਜ਼ੀ ਦੇਣ ਤੋਂ ਬਾਅਦ
ਤੁਸੀਂ ਆਪਣੀ ਅਰਜੀ ਉਦੋਂ ਤੱਕ ਅਪਡੇਟ ਕਰ ਸਕਦੇ ਹੋ ਜਦ ਤੱਕ ਤੁਹਾਡਾ ਫੈਸਲਾ ਨਹੀਂ ਆਉਂਦਾ।
ਜੇਕਰ ਤੁਸੀਂ ਆਪਣੀ ਅਰਜ਼ੀ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਹੈ ਤਾਂ ਤੁਹਾਡੀ ਅਰਜੀ ਤੇ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਇੰਟਰਵਿਊ ਲਈ, ਆਪਣੀ ਜਾਣਕਾਰੀ ਦੀ ਪੁਸ਼ਟੀ ਲਈ, ਜਾਂ ਹੋਰ ਵੇਰਵੇ ਦੇਣ ਲਈ ਕਿਹਾ ਜਾ ਸਕਦਾ ਹੈ।
ਤੁਹਾਡੀ ਅਰਜੀ ਤੁਹਾਨੂੰ ਵਾਪਸ ਭੇਜ ਦਿੱਤੀ ਜਾਵੇਗੀ ਜੇਕਰ ਤੁਹਾਡੀ ਅਰਜੀ ਅਧੂਰੀ ਸੀ, ਜਾਂ ਤੁਸੀਂ ਉਚਿਤ ਭੁਗਤਾਨ ਨਹੀਂ ਭੇਜਿਆ।
ਤੁਹਾਨੂੰ ਲਿਖਿਤ ਰੂਪ ਵਿੱਚ ਤੁਹਾਡੀ ਅਰਜੀ ਦੇ ਮਨਜੂਰ ਜਾਂ ਨਾਮਨਜੂਰ ਹੋਣ ਬਾਰੇ ਦੱਸਿਆ ਜਾਵੇਗਾ। ਜੇਕਰ ਤੁਹਾਡੀ ਅਰਜੀ ਨੂੰ ਮਨਜ਼ੂਰੀ ਮਿਲਦੀ ਹੈ, ਤਾਂ ਤੁਹਾਡੇ ਸਥਾਈ ਨਿਵਾਸੀ ਬਣਨ ਦੇ ਅਗਲੇ ਕਦਮਾਂ ਨੂੰ ਫੈਸਲੇ ਵਿੱਚ ਸ਼ਾਮਲ ਕੀਤਾ ਜਾਵੇਗਾ (ਜਿਵੇਂ ਕਿ ਮੈਡੀਕਲ ਜਾਂਚ ਅਤੇ ਪਿਛੋਕੜ ਜਾਂਚ)।
ਆਪਣੇ ਵਕੀਲ ਨਾ ਅਗਲੇ ਕਦਮਾਂ ਬਾਰੇ ਚਰਚਾ ਕਰੋ।