ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਸਥਾਈ ਨਿਵਾਸੀ ਦੀ ਅਰਜ਼ੀ ਦਓ

ਤੁਸੀਂ ਕਨੇਡਾ ਵਿੱਚ ਸਥਾਈ ਨਿਵਾਸੀ (PR) ਦੀ ਅਰਜ਼ੀ ਸਿਰਫ਼ ਉਦੋਂ ਦੇ ਸਕਦੇ ਹੋ ਜਦੋਂ IRB-RPD ਜਾਂ ਫਿਰ IRB-RAD ਤੁਹਾਡੇ ਦਾਅਵੇ ਨੂੰ ਮਨਜ਼ੂਰੀ ਦਵੇ।

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ PR ਦੀ ਅਰਜ਼ੀ ਪ੍ਰਕ੍ਰਿਆ ਨੂੰ ਬਹੁਤ ਲੰਬਾ ਸਮਾਂ ਲੱਗ ਸਕਦਾ ਹੈ। ਹਰ ਵਿਅਕਤੀ ਲਈ ਪ੍ਰਕ੍ਰਿਆ ਸਮਾਂ ਵੱਖਰਾ ਹੁੰਦਾ ਹੈ। ਇਹ ਸਧਾਰਨ ਹੈ।

ਆਪਣੀ ਅਰਜ਼ੀ ਸ਼ੁਰੂ ਕਰੋ

ਤੁਸੀਂ ਸਥਾਈ ਨਿਵਾਸੀ ਪੋਰਟਲ ਰਾਂਹੀ ਵੀ ਆਪਣੀ ਅਰਜ਼ੀ ਦੇ ਸਕਦੇ ਹੋ ਜਾਂ ਆਪਣੇ ਫਾਰਮ ਡਾਕ ਰਾਹੀਂ ਜਾਂ ਕੁਰੀਅਰ ਰਾਹੀਂ ਭੇਜੋ।

PR ਪੋਰਟਲ ਤੇ ਆਪਣੀ ਅਰਜ਼ੀ ਕਿਵੇਂ ਸ਼ੁਰੂ ਕਰਨੀ ਹੈ

  • ਆਪਣਾ ਖਾਤਾ ਖੋਲ੍ਹੋ
  • ਆਪਣੇ ਖਾਤੇ ਵਿਚ ਸਾਇਨ ਇਨ ਕਰੋ
  • ਹੇਟਾਂ ਦਿੱਤੇ ਚੋਣਾਂ ਨੂੰ ਡ੍ਰੌਪ ਡਾਊਨ ਮੇਨੂ ਵਿੱਚੋ ਚੁਣੋ :
    • ਜਿਸ ਪ੍ਰੋਗਰਾਮ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ: “ਸਥਾਈ ਨਿਵਾਸੀ , ਸਮੇਤ ਸ਼ਰਨਾਰਥੀ ਮੁੜ ਵਸਾਉਣਾ “।
    • ਜਿਸ ਪ੍ਰੋਗਰਾਮ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ(2): “ਸ਼ਰਨਾਰਥੀ”.
    • ਜਿਸ ਸ਼੍ਰੇਣੀ ਅਧੀਨ ਤੁਸੀਂ ਅਰਜ਼ੀ ਦੇ ਰਹੇ ਹੋ: ਕਨੇਡਾ ਵਿੱਚ – “ਸੁਰੱਖਿਅਤ ਵਿਅਕਤੀ”.
  • ਆਪਣੇ ਪ੍ਰੋਫਾਈਲ ਦੀ ਜਾਣਕਾਰੀ ਭਰੋ ਅਤੇ ਆਪਣੇ ਪਰਿਵਾਰ ਦੇ ਹੋਰ ਸਦੱਸਿਆ ਦੀ ਵੀ ਜਾਣਕਾਰੀ ਭਰੋ।
  • “ਸੇਵ ਅਤੇ ਜਾਰੀ ਰੱਖੋ” ਤੇ ਕਲਿੱਕ ਕਰੋ

ਦਸਤਾਵੇਜ਼ ਤਿਆਰ ਕਰੋ

ਅਰਜ਼ੀ ਦੇਣ ਲਈ, ਇਹ ਜ਼ਰੂਰ ਤਿਆਰ ਕਰੋ:

ਤੁਹਾਡੇ ਤੇ ਨਿਰਭਰ ਵਿਅਕਤੀ ਅਤੇ ਹੋਰ ਪਰਿਵਾਰ ਦੇ ਸਦੱਸ

ਜੇ ਕਨੇਡਾ ਦੇ ਅੰਦਰ ਜਾਂ ਬਾਹਰ ਤੁਹਾਡੇ ਤੇ ਨਿਰਭਰ ਵਿਅਕਤੀ ਹਨ, ਤਾਂ ਓਹਨਾ ਵਾਸਤੇ ਤੁਹਾਨੂੰ ਵੱਖਰੇ ਫਾਰਮ ਭਰਨੇ ਹੋਣਗੇ। ਤੁਸੀਂ ਜ਼ਰੂਰ ਤਿਆਰ ਕਰੋ:

ਤੁਹਾਡੀ ਅਰਜ਼ੀ ਵਿੱਚ, ਤੁਹਾਡੇ ਜੀਵਨ ਸਾਥੀ ਦਾ ਨਾਮ ਜਾਂ ਕਨੇਡਾ ਆਉਣ ਤੋ ਬਾਅਦ ਤੁਹਾਡੇ ਤੇ ਨਿਰਭਰ ਪਰਿਵਾਰ ਦੇ ਸਦੱਸਾ ਦੇ ਨਾਮ IRCC ਨੂੰ ਅੱਪਡੇਟ ਕਰੋ।

ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਡੇ ਪਰਿਵਾਰ ਦੇ ਕੁਝ ਸਦੱਸ ਕਿੱਥੇ ਹਨ, ਪਰ ਤੁਸੀਂ ਉਹਨਾਂ ਦੀ ਸੂਚੀ ਆਪਣੀ ਅਰਜ਼ੀ ਵਿੱਚ ਦੇ ਸਕਦੇ ਹੋ। ਤੁਹਾਡੇ PR ਪ੍ਰਾਪਤ ਕਰਨ ਦੇ ਇੱਕ ਸਾਲ ਬਾਅਦ ਉਹ ਵੀ ਇਸ ਲਈ ਅਰਜ਼ੀ ਦੇ ਸਕਦੇ ਹਨ। ਸਿਰਫ਼ ਉਹ ਵਿਅਕਤੀ ਅਜਿਹਾ ਕਰ ਸਕਦਾ ਹਨ ਜਿਸ ਨੂੰ IRCC ਪਰਿਵਾਰ ਦਾ ਸਦੱਸ ਮੰਨਦਾ ਹੈ ਨਾ ਕਿ ਅਸਲ ਵਿੱਚ ਪਰਿਵਾਰ ਦਾ ਸਦੱਸ। ਯਦੀ ਤੁਹਾਡੇ ਪਰਿਵਾਰ ਦੇ ਸਦੱਸ ਇਹੋ ਜਹੇ ਨੇ ਜਿਹੜੇ ਅਸਲ ਵਿੱਚ ਪਰਿਵਾਰ ਦੇ ਸਦੱਸ ਨੇ ਤਾਂ ਇਕ ਵਕੀਲ ਨਾਲ ਗੱਲ ਕਰੋ।

ਦਸਤਾਵੇਜ਼ਾਂ ਦਾ ਅਨੁਵਾਦ ਕਰੋ

ਕਿਸੇ ਵੀ ਦਸਤਾਵੇਜ਼ ਲਈ (ਜਿਸ ਵਿੱਚ ਕੋਈ ਵੀ ਸਟਾਂਪਾ ਅਤੇ ਸਿਲਾਂ ਹਨ) ਜਿਹੜੇ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਨਹੀਂ ਹਨ, ਤੁਹਾਨੂੰ ਜ਼ਰੂਰ ਭੇਜਣੇ ਚਾਹੀਦੇ ਹਨ :

  • ਅੰਗਰੇਜ਼ੀ ਜਾਂ ਫ੍ਰਾਂਸੀਸੀ ਅਨੁਵਾਦ।
    ਦਸਤਾਵੇਜ਼ਾ ਦਾ ਅਨੁਵਾਦ ਕਰਨ ਦੀਆ ਜਰੂਰਤਾ ਦੀ ਪਾਲਣਾ ਕਰਨ ਲਈ IRCC ਦੀ ਵੈਬਸਾਈਟ ਨੂੰ ਦੇਖੋ।

  • ਜੇਕਰ ਤੁਹਾਨੂੰ ਤੁਹਾਡੇ ਪਛਾਣ ਦਸਤਾਵੇਜ਼ਾਂ ਲਈ ਇਕ ਪ੍ਰਮਾਣਿਤ ਦੁਭਾਸ਼ੀਏ ਨਹੀਂ ਮਿਲਦਾ ਹੈ, ਤਾਂ ਤੁਸੀਂ ਕਿਸੀ ਗੈਰ-ਪ੍ਰਮਾਣਿਤ ਦੁਭਾਸ਼ੀਏ ਦਾ ਉਪਯੋਗ ਕਰ ਸਕਦੇ ਹੋ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਰੂਰਤ ਹੈ:
    • ਅਨੁਵਾਦ ਕਰਨ ਵਾਲੇ ਵਿਅਕਤੀ ਤੋ ਇਕ ਸੋਹ ਲੱਗਾ ਲਿਖਤੀ ਬਿਆਨ, ਅਤੇ
    • ਅਸਲੀ ਦਸਤਾਵੇਜ਼ਾ ਦੇ ਪ੍ਰਮਾਣਿਤ ਪੱਤਰ। ਇਹ ਕਨੇਡਾ ਵਿੱਚ ਇੱਕ ਨੋਟਰੀ ਸਹਾਇਕ/ ਪਬਲਿਕ , ਇਕ ਸ਼ਪਥ ਕਮਿਸ਼ਨਰ, ਜਾਂ ਇਕ ਕਮਿਸ਼ਨਰ ਜੋ ਸੋਹ ਖਾਦਾ ਲਿਖਤੀ ਬਿਆਨ ਦੇਵੇ ਉਸ ਦਵਾਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ।

ਫੀਸ ਦਾ ਭੁਗਤਾਨ ਕਰੋ

ਜਦੋ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਕਿਸੇ ਸਦੱਸ ਲਈ PR ਦੀ ਅਰਜੀ ਦਿੰਦੇ ਹੋ ਤਾਂ ਤੁਹਾਨੂੰ ਫੀਸ ਭਰਨੀ ਪਵੇਗੀ। ਆਪਣੀ ਫੀਸ ਦਾ ਭੁਗਤਾਨ ਕਰਨ ਲਈ ਤੁਹਾਨੂੰ ਚਾਹੀਦਾ ਹੈ:

  • ਲੌਗਿਨ ਅਤੇ ਪਾਸਵਰਡ ਸੈੱਟ ਕਰਨ ਲਈ ਇਕ ਈਮੇਲ ਪਤਾ
  • ਆਪਣੀ ਰਸੀਦ ਨੂੰ ਸੰਭਾਲ ਕੇ ਰੱਖਣ ਲਈ ਇੱਕ ਕੰਪਿਊਟਰ ਤੱਕ ਪਹੁੰਚ
  • ਇੱਕ ਪ੍ਰਿੰਟਰ ਤੱਕ ਪਹੁੰਚ (ਰਸੀਦ ਪ੍ਰਿੰਟ ਕਰਨ ਲਈ)
  • ਇੱਕ ਕ੍ਰੈਡਿਟ ਕਾਰਡ, ਡੈਬਿਟ ਮਾਸਟਰਕਾਰਡ® ਜਾਂ ਵੀਜ਼ਾ® ਡੈਬਿਟ ਕਾਰਡ

ਜਦੋ ਤੁਸੀਂ ਭੁਗਤਾਨ ਕਰਨ ਲਈ ਤਿਆਰ ਹੋ:

  • ਆਨਲਾਈਨ ਪੇਮੈਂਟ ਤੇ ਜਾਓ।
  • ਨਿਰਦੇਸ਼ਾ ਦੀ ਪਾਲਨਾ ਕਰੋ।
    • ਆਖਿਰ ਵਿੱਚ, ਬਾਰਕੋਡ ਵਾਲੀ IRCC ਦੀ ਅਧਿਕਾਰਿਕ ਰਸੀਦ ਪ੍ਰਿੰਟ ਕਰਨ ਲਈ ਬਟਨ ਤੇ ਕਲਿਕ ਕਰੋ।
    • ਦੋ ਕਾਪੀਆਂ ਪ੍ਰਿੰਟ ਕਰੋ।
    • ਆਪਣੇ ਕੰਪਿਊਟਰ ਤੇ ਇੱਕ ਕਾਪੀ ਸਭਾਲੋ।
    • ਇਕ ਕਾਪੀ ਆਪਣੇ ਆਪ ਨੂੰ ਈਮੇਲ ਕਰੋ।
    • ਆਪਣੀ ਅਰਜੀ ਨਾਲ ਇਸ ਰਸੀਦ ਦੀ ਇੱਕ ਛਪੀ/ਪ੍ਰਿੰਟ ਕਾਪੀ ਜੋੜੋ।
    • ਰਸੀਦ ਦੀਆਂ ਹੋਰ ਕਾਪੀਆਂ ਆਪਣੇ ਰਿਕਾਰਡ ਲਈ ਰੱਖੋ।

ਬਾਇਓਮੈਟ੍ਰਿਕਸ

ਜੇਕਰ ਤੁਹਾਨੂੰ ਬਾਇਓਮੈਟ੍ਰਿਕਸ ਦੇਣੇ ਹਨ (ਜਿਵੇਂ ਕਿ ਆਪਣੀ ਉਂਗਲੀਆ ਦੇ ਨਿਸ਼ਾਨ/ਫਿੰਗਰਪ੍ਰਿੰਟਸ), ਤਾਂ ਸਥਾਈ ਨਿਵਾਸੀ ਦੀ ਅਰਜ਼ੀ ਦੇਣ ਅਤੇ ਬਾਇਓਮੈਟ੍ਰਿਕ ਦਾ ਭੁਗਤਾਨ ਦੇਣ ਤੋ ਬਾਦ, ਤੁਹਾਨੂੰ ਇੱਕ ਬਾਇਓਮੈਟ੍ਰਿਕ ਨਿਰਦੇਸ਼ ਪਤਰ (BIL) ਪ੍ਰਾਪਤ ਹੋਵੇਗਾ। ਇਹ ਪਤਰ ਤੁਹਾਨੂੰ ਦਸੇਗਾ ਕਿ ਬਾਇਓਮੈਟ੍ਰਿਕਸ ਦੇਣ ਦਾ ਸਮਾਂ ਆ ਗਿਆ ਹੈ। ਇਸ ਪਤਰ ਵਿੱਚ ਨਿਰਧਾਰਿਤ ਸਰਵਿਸ ਕਨੇਡਾ ਸਥਾਨ ਦਾ ਲਿੰਕ ਹੋਵੇਗਾ ਜਿੱਥੇ ਤੁਸੀਂ ਕਨੇਡਾ ਵਿੱਚ ਜਾਂ ਬਾਹਰਲੇ ਦੇਸ਼ ਵਿੱਚ ਆਪਣਾ ਬਾਇਓਮੈਟ੍ਰਿਕਸ ਦੇਣ ਲਈ ਜਾ ਸਕਦੇ ਹੋ।

ਜਿੰਨੀ ਜਲਦੀ ਹੋ ਸਕੇ ਆਪਣਾ ਬਾਇਓਮੈਟ੍ਰਿਕਸ ਦੇ ਦਓ। ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਭੇਜੋਗੇ, ਉਦੋਂ ਤੱਕ ਤੁਹਾਡੀ ਅਰਜ਼ੀ ਨਾਲ ਕੁਝ ਨਹੀਂ ਹੋਵੇਗਾ।

ਆਪਣੀ ਅਰਜ਼ੀ ਭੇਜੋ

ਤੁਸੀਂ ਆਨਲਾਈਨ ਸਥਾਈ ਨਿਵਾਸੀ ਪੋਰਟਲ  ਰਾਂਹੀ ਆਪਣੀ ਅਰਜ਼ੀ ਦੇ ਸਕਦੇ ਹੋ ਅਤੇ ਆਪਣੇ ਫਾਰਮ ਜਮਾਂ ਕਰਾ ਸਕਦੇ ਹੋ।

ਤੁਸੀਂ ਆਪਣੇ ਕਾਗਜ਼ੀ ਅਰਜ਼ੀ IRCC ਨੂੰ ਡਾਕ ਦਵਾਰਾ ਜਾਂ ਕੁਰੀਅਰ ਦਵਾਰਾ ਵੀ ਭੇਜ ਸਕਦੇ ਹੋ:

ਡਾਕ ਪਤਾ

ਕਨੇਡਾ ਵਿੱਚ ਸੁਰੱਖਿਅਤ ਵਿਅਕਤੀ ਦੀ ਅਰਜ਼ੀ/Protected Persons in Canada application
Box 12153 STN A
Sydney, NS
B1P 0L1

ਕੁਰੀਅਰ ਪਤਾ

ਕਨੇਡਾ ਵਿੱਚ ਸੁਰੱਖਿਅਤ ਵਿਅਕਤੀ ਦੀ ਅਰਜ਼ੀ/Protected Persons in Canada application
3050 Wilson Avenue
New Waterford, NS
B1H 5V8

ਅੰਤਿਮ ਪੜਾਉ

ਜੇਕਰ ਤੁਸੀਂ ਆਪਣੇ PR ਆਰਜੀ ਦੇ ਲਈ ਜਰੂਰੀ ਜਾਣਕਾਰੀ ਅਤੇ ਦਸਤਾਵੇਜ਼ ਸਹੀ ਢੰਗ ਨਾਲ ਪ੍ਰਸਤੁਤ ਕੀਤੇ ਹਨ ਤਾਂ ਤੁਹਾਨੂੰ IRCC ਤੋਂ ਇੱਕ ਪੱਤਰ ਪ੍ਰਾਪਤ ਹੋਵੇਗਾ ਜਿਸ ਵਿੱਚ ਦੱਸਿਆ ਜਾਏਗਾ ਕਿ ਕੀ ਤੁਸੀਂ PR ਦੇ ਲਈ ਮਨਜ਼ੂ ਹੋਏ ਹੋ।

ਤੁਹਾਡਾ PR ਕਾਰਡ ਡਾਕ ਵਿੱਚ ਆਵੇਗਾ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਪਤਾ IRCC ਨਾਲ ਅਪਡੇਟ ਰੱਖੋ ਤਾਂ ਕਿ ਤੁਸੀਂ ਇਸ ਪਤਰ ਨੂੰ ਖੁੰਝਾਓ ਨਾ!

ਕਈ ਵਾਰੀ, IRCC ਤੁਹਾਡੇ ਨਾਲ ਮੁਲਾਕਾਤ ਕਰਨ ਲਈ ਕਿਹੰਦਾ ਹੈ। ਉਹ ਚਾਹੰਦੇ ਨੇ ਕਿ ਤੁਸੀਂ ਤਥਾਂ ਦੀ ਪੁਸ਼ਟੀ ਕਰੋ ਜਾਂ ਉਹਨਾਂ ਨੂੰ ਵਧੇਰੇ ਜਾਣਕਾਰੀ ਭੇਜੋ। ਇਕ ਵਾਰ ਜਦੋ IRCC ਨੂੰ ਉਹ ਮਿਲ ਜਾਂਦਾ ਹੈ ਜੋ ਓਹਨਾ ਨੂੰ ਚਾਹੀਦਾ ਹੈ ਤਾਂ ਤੁਸੀਂ ਅੰਤਿਮ ਮੁਲਾਕਾਤ ਵਿੱਚ ਆਪਣਾ PR ਦਰਜਾ ਪ੍ਰਾਪਤ ਕਰ ਸਕਦੇ ਹੋ।