ਜੇਕਰ ਤੁਹਾਨੂੰ ਕਨੇਡਾ ਤੋਂ ਹਟਾਇਆ ਜਾ ਰਿਹਾ ਹੈ, ਤਾਂ ਤੁਸੀਂ ਹਟਾਉਣ ਤੋ ਪਹਿਲਾਂ ਦੀ ਖਤਰਾ ਮੁਲਾਂਕਣ (PRRA) ਦੇ ਲਈ ਅਰਜੀ ਦੇ ਸਕਦੇ ਹੋ। PRRA ਇਕ ਇਹੋ ਜਿਹਾ ਆਵੇਦਨ ਹੈ ਜਿਸ ਵਿੱਚ ਤੁਸੀਂ ਕਿਸੀ ਦੇਸ਼ ਵਿਚ ਵਾਪਸ ਭੇਜੇ ਜਾਨ ਤੋਂ ਸੁਰੱਖਿਆ ਦੀ ਮੰਗ ਕਰਦੇ ਹੋ ਜਿਥੇ ਤੁਹਾਨੂੰ ਉਤਪੀੜਨ, ਤਸ਼ੱਦਦ, ਜਾਂ ਬੇਰਹਿਮ ਵਿਵਹਾਰ ਜਾਂ ਸਜ਼ਾ ਦਾ ਖਤਰਾ ਹੈ। ਇਹ ਉਸੇ ਤਰਾਂ ਹੈ ਜੋ IRB ਵੀ ਤੁਹਾਡੇ ਸ਼ਰਨਾਰਥੀ ਦਾਅਵੇ ਦਾ ਫੈਸਲਾ ਕਰਨ ਵੇਲੇ ਦੇਖਦੀ ਹੈ। ਇਕ ਅੰਤਰ ਇਹ ਹੈ ਕਿ IRB, PRRA ਪ੍ਰਕ੍ਰਿਆ ਵਿੱਚ ਸ਼ਾਮਲ ਨਹੀਂ ਹੈ। CBSA ਤੁਹਾਨੂੰ PRRA ਲਈ ਅਰਜੀ ਦੇਣ ਲਈ ਸੱਦਾ ਦੇਵੇਗੀ, ਅਤੇ IRCC ਤੁਹਾਡੇ PRRA ਅਰਜੀ ਤੇ ਫੈਸਲਾ ਲਵੇਜੀ।
IRB ਦੇ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ, ਜਾਂ ਤੁਹਾਡੇ ਆਪਣਾ ਦਾਅਵਾ ਛੱਡ ਦੇਣ ਜਾਂ ਵਾਪਸ ਲੈਲੈਣ ਤੋ ਬਾਦ , ਤੁਹਾਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਤੁਸੀਂ PRRA ਦੀ ਅਰਜੀ ਦੇ ਸਕਦੇ ਹੋ।
ਕੌਣ ਅਰਜੀ ਦੇ ਸਕਦਾ ਹੈ?
CBSA ਤੁਹਾਨੂੰ ਦੱਸੇਗਾ ਕਿ ਕੀ ਤੁਸੀਂ PRRA ਲਈ ਅਰਜੀ ਦੇ ਸਕਦੇ ਹੋ। ਤੁਸੀਂ ਅਰਜੀ ਦੇਣ ਦਾ ਫੈਸਲਾ ਖੁਦ ਨਹੀਂ ਕਰ ਸਕਦੇ। CBSA ਤੁਹਾਨੂੰ PRRA ਬਾਰੇ ਇੱਕ ਸੂਚਨਾ ਪ੍ਰਦਾਨ ਕਰੇਗਾ। ਇਹ ਤੁਹਾਡੇ PRRA ਨੂੰ ਪੂਰਾ ਕਰਨ ਦੇ ਅਧਿਕਾਰ ਅਤੇ ਸਮਾਂ ਸੀਮਾਵਾਂ/ ਅਖੀਰਿ ਮਿਤੀਆਂ ਸਮਝਾਉਂਦਾ ਹੈ ਜਿਨ੍ਹਾਂ ਤੱਕ ਤੁਹਾਨੂੰ ਇਹ ਪੂਰਾ ਕਰਨਾ ਹੈ। ਇਸ ਸੂਚਨਾ ਨੂੰ ਧਿਆਨ ਨਾਲ ਪੜੋ।
ਕਨੇਡਾ ਵਿੱਚ ਰਹਿਣਾ
ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਤੁਸੀਂ ਕਨੇਡਾ ਵਿੱਚ ਰਹਿ ਸਕਦੇ ਹੋ ਜਦੋਂ ਤੁਹਾਡੀ PRRA ਅਰਜ਼ੀ ਦਾ ਫੈਸਲਾ ਕੀਤਾ ਜਾ ਰਿਹਾ ਹੈ।
ਜੇਕਰ ਇਹ ਤੁਹਾਡੀ ਪਹਿਲੀ PRRA ਆਰਜੀ ਹੈ, ਤਾਂ ਤੁਹਾਨੂੰ ਆਪਣੇ PRRA ਦੀ ਅਰਜੀ ਤੇ ਫੈਸਲਾ ਹੋਣ ਤੱਕ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ. ਇਹ ਪੱਕਾ ਕਰਨ ਲਈ ਕੀ ਤੁਸੀਂ ਕਨੇਡਾ ਵਿੱਚ ਕਿੱਥੇ ਰਹਿ ਸਕਦੇ ਹੋ, PRRA ਸੰਬੰਧੀ ਸੂਚਨਾ ਵਿੱਚ ਅੰਤਮ ਤਾਰੀਖਾਂ ਨੂੰ ਪੂਰਾ ਕਰਨ ਲਈ ਸਾਵਧਾਨ ਰਹੋ।
ਤੁਹਾਨੂੰ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ:
- ਤੁਸੀਂ PRRA ਅਰਜੀ ਦੀ ਆਖਰੀ ਮਿਤੀ ਨੂੰ ਖੁਝਾਉਂਦੇ ਹੋ।
- ਇਹ ਤੁਹਾਡੀ ਪਿਹਲੀ PRRA ਅਰਜੀ ਨਹੀਂ ਹੈ।
- ਤੁਸੀਂ ਦਾਖਲ ਹੋਣ ਦੀ ਬੰਦਰਗਾਹ (POE) ਤੋਂ PRRA ਲਈ ਅਰਜੀ ਦੇ ਰਹੋ ਹੋ।
ਅਰਜੀ ਕਿਵੇਂ ਦੇਣੀ ਹੈ
CBSA ਤੁਹਾਨੂੰ ਇੱਕ ਬਿਨੈ-ਪੱਤਰ ਅਤੇ ਹਦਾਇਤ ਗਾਈਡ/ਕੁੰਜੀ ਦੇਵੇਗਾ। ਹਟਾਉਣ ਤੋ ਪਹਿਲਾਂ ਦੀ ਖ਼ਤਰਾ ਮੁਲਾਂਕਣ ਫਾਰਮ ਲਈ ਅਰਜੀ ਭਰੋ। ਕਨੇਡਾ ਵਿੱਚ ਰਹਿਣ ਵਾਲੇ ਕੋਈ ਵੀ ਪਰਿਵਾਰਿਕ ਸਦੱਸ ਜੋ 18 ਸਾਲ ਜਾਂ ਇਸ ਤੋ ਵੱਧ ਉਮਰ ਦੇ ਹਨ, ਉਹਨਾਂ ਨੂੰ ਆਪਣਾ ਫਾਰਮ ਜ਼ਰੂਰ ਕਰਨਾ ਚਾਹੀਦਾ ਹੈ।
PRRA ਬਾਰੇ ਆਪਣੀ ਸੂਚਨਾ ਤੇ ਇਸ ਅਰਜੀ ਫਾਰਮ ਦੀ ਅੰਤਿਮ ਤਾਰੀਖ ਦੀ ਜਾਂਚ ਕਰੋ। ਆਮ ਤੌਰ ਤੇ ਤੁਹਾਨੂੰ ਇਸ ਫਾਰਮ ਨੂੰ ਸੂਚਨਾ ਫਾਰਮ ਮਿਲਣ ਦੇ 15 ਦਿਨਾਂ ਦੇ ਅੰਦਰ IRCC ਨੂੰ ਭੇਜਣਾ ਚਾਹੀਦਾ ਹੈ।
ਅਗਲਾ ਕਦਮ ਤੁਹਾਡੀ ਸਥਿਤੀ ਦਾ ਵਰਣਨ ਕਰਨ ਵਾਲੇ ਲਿਖਤੀ ਦਸਤਾਵੇਜ਼(ਸਬਮਿਸ਼ਨਾਂ) ਨੂੰ ਤਿਆਰ ਕਰਨਾ ਅਤੇ ਜਮ੍ਹਾ ਕਰਨਾ ਹੈ। ਇਹ ਤੁਹਾਡੇ ਲਈ ਇਹ ਦੱਸਣ ਦਾ ਮੌਕਾ ਹੈ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਜੇਕਰ ਤੁਹਾਨੂੰ ਤੁਹਾਡੇ ਦੇਸ਼ ਵਾਪਸ ਭੇਜਿਆ ਜਾਂਦਾ ਹੈ ਤਾਂ ਤੁਹਾਨੂੰ ਜੋਖਮ ਹੋ ਸਕਦਾ ਹੈ। ਤੁਹਾਨੂੰ ਇਹ ਦਸਤਾਵੇਜ਼ PRRA ਸੂਚਨਾ ਫਾਰਮ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ IRCC ਨੂੰ ਭੇਜਣੇ ਚਾਹੀਦੇ ਹਨ।
ਇਹਨਾਂ ਸਬਮਿਸ਼ਨਾਂ ਵਿੱਚ, ਇਹ ਮਹੱਤਵਪੂਰਨ ਹੈ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਸਪਸ਼ਟ ਰੂਪ ਵਿੱਚ ਦਿਓ:
- ਜੇ ਮੈਨੂ ਮੇਰੇ ਦੇਸ਼ ਵਾਪਸ ਭੇਜਿਆ ਗਿਆ ਤਾਂ ਮੈਨੂੰ ਖ਼ਤਰਾ ਕਿਉਂ ਹੋਵੇਗਾ?
- ਮੈਨੂੰ ਕਿਹੋ ਜਿਹੇ ਜੋਖਮਾਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਕਿਉਂ?
- ਇਹ ਜੋਖਮ ਨਿੱਜੀ ਤੌਰ ਤੇ ਮੇਰੇ ਨਾਲ ਕਿਵੇਂ ਜੁੜੇ ਹੋਏ ਹਨ?
- ਕੀ ਮੈਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਜਾ ਸਕਦਾ/ਸਕਦੀ ਹਾਂ?
- ਕੀ ਦੇਸ਼ ਵਿੱਚ ਹਰ ਕਿਸੇ ਨੂੰ ਇਕੋ ਜਿਹਾ ਖਤਰਾ ਹੈ?
ਤੁਸੀਂ ਆਪਣੀਆਂ ਸਬਮਿਸ਼ਨਾਂ ਦਾ ਸਮਰਥਨ ਕਰਨ ਲਈ ਸਬੂਤ ਸ਼ਾਮਲ ਕਰ ਸਕਦੇ ਹੋ। ਇਹ ਉਹ ਦਸਤਾਵੇਜ਼ ਹਨ ਜੋ ਦਿਖਾਉਂਦੇ ਹਨ ਕਿ ਤੁਹਾਨੂੰ ਤੁਹਾਡੇ ਦੇਸ਼ ਵਿੱਚ ਖਤਰਾ ਹੈ। ਕੁਝ ਉਦਾਹਰਣਾਂ ਹਨ:
- ਤੁਹਾਡੇ ਦੇਸ਼ ਦੀ ਸਥਿਤੀ ਦਾ ਵਰਣਨ ਕਰਨ ਵਾਲੇ ਅਖਬਾਰਾਂ ਦੇ ਲੇਖ
- ਕਾਨੂੰਨੀ ਦਸਤਾਵੇਜ਼
- ਪੁਲਿਸ ਦਸਤਾਵੇਜ਼
- ਇਲਾਜ( ਮੈਡੀਕਲ) ਦਸਤਾਵੇਜ਼
- ਲਿਖਤੀ ਗਵਾਹੀਆਂ
- ਨਿੱਜੀ ਪੱਤਰ
ਜੇ ਤੁਹਾਡਾ ਸ਼ਰਨਾਰਥੀ ਦਾਅਵਾ ਜਾਂ ਪਹਿਲਾਂ ਦੀ PRRA ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ, ਤਾਂ ਤੁਹਾਨੂੰ ਉਹ ਸਬੂਤ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਤੁਸੀਂ ਆਪਣੇ ਸ਼ਰਨਾਰਥੀ ਦਾਅਵੇ ਦਾ ਸਮਰਥਨ ਕਰਨ ਲਈ ਪਹਿਲਾਂ ਹੀ ਜਮ੍ਹਾਂ ਕਰ ਚੁੱਕੇ ਹੋ। ਤੁਹਾਨੂੰ ਸਿਰਫ਼ ਨਵੇਂ ਸਬੂਤ ਦੇਣ ਦੀ ਇਜਾਜ਼ਤ ਹੈ। ਇਹ ਉਹ ਸਬੂਤ ਹਨ ਜੋ ਤੁਹਾਨੂੰ ਅਸਵੀਕਾਰ ਕਰਨ ਤੋਂ ਬਾਅਦ ਮਿਲਿਆ ਹੈ, ਜਾਂ ਇਹ ਕਿ ਤੁਸੀਂ ਕਿਸੇ ਕਾਰਨ ਕਰਕੇ ਪਹਿਲਾਂ ਪ੍ਰਾਪਤ ਨਹੀਂ ਕਰ ਸਕੇ।
ਆਪਣੀ ਅਰਜੀ ਅਤੇ ਦਸਤਾਵੇਜ਼ ਜਮ੍ਹਾਂ ਕਰੋ
PRRA ਬਾਰੇ ਆਪਣੀ ਸੂਚਨਾ ‘ਤੇ IRCC ਦਫ਼ਤਰ ਨੂੰ ਡਾਕ ਰਾਹੀਂ ਆਪਣਾ ਪੂਰਾ ਕੀਤਾ ਹੋਇਆ PRRA ਅਰਜ਼ੀ ਫਾਰਮ, ਲਿਖਤੀ ਦਸਤਾਵੇਜ਼ ਪੇਸ਼ਕਾਰੀਆਂ(ਸਬਮਿਸ਼ਨਾਂ) ਅਤੇ ਸਬੂਤ ਜਮ੍ਹਾਂ ਕਰੋ। ਤੁਸੀਂ ਕਨੇਡਾ ਪੋਸਟ ਦੀ ਕਨੈਕਟ ਸੇਵਾ ਰਾਹੀਂ ਵੀ ਆਪਣੀ PRRA ਅਰਜ਼ੀ ਜਮ੍ਹਾਂ ਕਰ ਸਕਦੇ ਹੋ। ਇਸ ਨੋਟਿਸ ‘ਤੇ ਅੰਤਮ ਤਾਰੀਖਾਂ ‘ਤੇ ਪੂਰਾ ਧਿਆਨ ਦਿਓ।
ਤੁਹਾਡੇ ਦੁਆਰਾ ਅਰਜ਼ੀ ਦੇਣ ਤੋਂ ਬਾਅਦ
IRCC ਤੁਹਾਡੀ PRRA ਅਰਜੀ ਨੂੰ ਦੇਖੇਗਾ ਅਤੇ ਫੈਸਲਾ ਲਵੇਗਾ।
IRCC ਆਮ ਤੌਰ ‘ਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਬਿਨੈ-ਪੱਤਰ ਅਤੇ ਦਸਤਾਵੇਜ਼ਾਂ ਨੂੰ ਦੇਖ ਕੇ ਹੀ ਫੈਸਲਾ ਲੈਂਦਾ ਹੈ। ਕਈ ਵਾਰ IRCC ਤੁਹਾਨੂੰ ਸੁਣਵਾਈ ਲਈ ਆਉਣ ਲਈ ਕਹੇਗਾ ਜੇਕਰ ਉਹਨਾਂ ਕੋਲ ਤੁਹਾਡੇ ਤੋਂ ਪੁੱਛਣ ਲਈ ਕੋਈ ਸਵਾਲ ਹੋਣਗੇ। ਜੇਕਰ ਤੁਹਾਨੂੰ ਸੁਣਵਾਈ ਵਿੱਚ ਹਾਜ਼ਰ ਹੋਣ ਦੀ ਲੋੜ ਹੈ ਤਾਂ IRCC ਤੁਹਾਨੂੰ ਸਮਾਂ, ਮਿਤੀ, ਸਥਾਨ ਅਤੇ ਉਹਨਾਂ ਮੁੱਦਿਆਂ ਦੇ ਨਾਲ ਇੱਕ ਨੋਟਿਸ ਭੇਜੇਗਾ ਜਿਨ੍ਹਾਂ ਬਾਰੇ ਉਹ ਚਰਚਾ ਕਰਨਾ ਚਾਹੁੰਦੇ ਹਨ।
ਤੁਹਾਡੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ
ਜੇਕਰ ਤੁਹਾਡੀ PRRA ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ, ਤਾਂ ਤੁਸੀਂ ਆਮ ਤੌਰ ‘ਤੇ ਇੱਕ ਸੁਰੱਖਿਅਤ ਵਿਅਕਤੀ ਬਣ ਜਾਂਦੇ ਹੋ। ਇਸਦਾ ਮਤਲਬ ਹੈ ਕਿ ਤੁਸੀਂ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹੋ।
ਤੁਹਾਡੀ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ ਹੈ
ਜੇਕਰ ਤੁਹਾਡੀ PRRA ਅਰਜ਼ੀ ਰੱਦ ਹੋ ਜਾਂਦੀ ਹੈ, ਤਾਂ ਤੁਹਾਨੂੰ ਕਨੇਡਾ ਛੱਡਣਾ ਪਵੇਗਾ।
ਤੁਸੀਂ ਨਿਆਂਇਕ ਸਮੀਖਿਆ ਲਈ ਕਨੇਡਾ ਦੀ ਸੰਘੀ ਅਦਾਲਤ ਵਿੱਚ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਅਜੇ ਵੀ ਕਨੇਡਾ ਛੱਡਣਾ ਪਏਗਾ ਜਦੋਂ ਤੱਕ ਤੁਸੀਂ ਹਟਾਉਣ ਦਾ ਪ੍ਰਸ਼ਾਸਕੀ ਸਟੇਅ(ਰੋਕ) ਪ੍ਰਾਪਤ ਨਹੀਂ ਕਰਦੇ ਜਾਂ ਅਦਾਲਤ ਨੂੰ ਹਟਾਉਣ ਦੇ ਅਸਥਾਈ ਸਟੇਅ ਦੀ ਮੰਗ ਨਹੀਂ ਕਰਦੇ।
