ਆਪਣੇ ਸ਼ਰਨਾਰਥੀ ਦਰਜੇ ਦੀ ਸੁਰੱਖਿਆ ਕਰੋ।

ਕੀ ਸ਼ਰਨਾਰਥੀ ਸੁਰੱਖਿਆ ਪ੍ਰਾਪਤ ਕਰਨ ਤੋਂ ਬਾਅਦ ਕਨੇਡਾ ਵਿੱਚ ਮੇਰਾ ਦਰਜਾ ਖੁੰਝ ਸਕਦਾ ਹਾਂ?

IRCC ਜਾਂ CBSA, IRB-RPD ਨੂੰ ਤੁਹਾਡੀ ਕਨਵੈਂਸ਼ਨ ਸ਼ਰਨਾਰਥੀ ਜਾਂ ਸੁਰੱਖਿਅਤ ਵਿਅਕਤੀ ਦਾ ਦਰਜਾ ਹਟਾਉਣ ਦੀ ਅਰਜੀ ਦੇ ਸਕਦਾ ਹੈ।

ਤੁਸੀਂ ਕਨੇਡਾ ਵਿੱਚ ਆਪਣਾ ਦਰਜਾ ਗਵਾ ਸਕਦੇ ਹੋ ਕਿਉਂਕਿ ਇਕ IRCC ਜਾਂ CBSA ਮੰਤਰੀ:

  • ਇਹ ਮੰਨਦਾ ਹੈ ਕਿ ਤੁਹਾਡੇ ਦੁਆਰਾ ਦਿੱਤੇ ਗਏ ਸਬੂਤ ਸੱਚੇ ਨਹੀਂ ਹਨ ਅਤੇ ਤੁਸੀਂ ਜਰੂਰੀ ਸੱਚ ਲੁਕਾਏ ਹਨ।
  • ਓਹ ਇਹ ਮੰਨਦਾ ਹੈ ਕਿ ਤੁਹਾਨੂੰ ਕਿਸੇ ਹੋਰ ਦੇਸ਼ ਵਿੱਚ ਸੁਰੱਖਿਅਤ ਜਾਂ ਨਾਗਰਿਕਤਾ ਮਿਲੀ ਹੈ। ਇਸ ਤੇ ਕਾਰਨ ਇਹ ਹੋ ਸਕਦੇ ਹਨ:
    • ਕੀ ਤੁਸੀਂ ਆਪਣੀ ਦੇਸ਼ ਤੋਂ ਮਿਲੀ ਸੁਰੱਖਿਅਤ ਨੂੰ ਸਵੀਕਾਰ ਲਿਆ ਹੈ। ਹੋਂ ਸਕਦਾ ਹੈ ਕਿ ਤੁਸੀਂ ਆਪਣੇ ਦੇਸ਼ ਦਾ ਨਵਾਂ ਪਾਸਪੋਰਟ ਬਣਵਾਇਆ ਹੈ ਜਾਂ ਪਾਸਪੋਰਟ ਦੀ ਅਰਜੀ ਦਿੱਤੀ ਹੈ, ਆਪਣਾ ਪੂਰਾਨਾ ਪਾਸਪੋਰਟ ਵਰਤਿਆ ਹੈ, ਜਾਂ ਆਪਣੇ ਦੇਸ਼ ਦੀ ਯਾਤਰਾ ਕੀਤੀ ਹੈ।
    • ਤੁਸੀਂ ਆਪਣੇ ਦੇਸ਼ ਦੀ ਨਾਗਰਿਕਤਾ ਖੋਹ ਦਿੱਤੀ ਹੈ ਅਤੇ ਫਿਰ ਕਨੇਡਾ ਦੀ ਸ਼ਰਨਾਰਥੀ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਇਸ ਲਈ ਦੁਬਾਰਾ ਅਰਜੀ ਦਿੱਤੀ ਹੈ।
    • ਤੁਹਾਨੂੰ ਇੱਕ ਨਵੇਂ ਦੇਸ਼ ਵਿੱਚ ਨਾਗਰਿਕਤਾ (ਅਤੇ ਸੁਰੱਖਿਆ ) ਮਿਲ ਗਈ ਹੈ।
    • ਤੁਸੀਂ ਮੁੜ ਆਪਣੇ ਦੇਸ਼ ਵਿੱਚ ਜਾ ਕੇ ਰਹਿਣ ਦਾ ਫੈਸਲਾ ਕੀਤਾ ਹੈ।
  • ਉਸ ਦਾ ਇਹ ਮੰਨਨਾ ਹੈ ਕਿ ਤੁਸੀਂ ਜਿਸ ਕਾਰਨਾ ਕਰਕੇ ਸੁਰੱਖਿਆ ਮੰਗੀ ਸੀ ਉਹ ਖਤਮ ਹੋ ਚੁੱਕੀਆਂ ਹਨ ਅਤੇ ਹੁਣ ਤੁਸੀਂ ਆਪਣੇ ਦੇਸ਼ ਵਿੱਚ ਖਤਰੇ ਤੋਂ ਬਾਹਰ ਹੋਂ। ਅਜਿਹਾ ਹੋਣ ਤੇ, ਤੁਸੀਂ ਇਹ ਦਿਖਾ ਸਕਦੇ ਹੋ ਕਿ ਕਈ ਗੰਭੀਰ ਕਾਰਨਾ ਕਰਕੇ ਤੁਸੀਂ ਵਾਪਸ ਨਹੀਂ ਜਾ ਸਕਦੇ ਹੋ।

ਜੇਕਰ IRCC ਜਾਂ CBSA ਦੇ ਕੋਲ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨ ਦੇ ਕਾਰਨ ਹਨ, ਤਾਂ IRB-RPD ਤੁਹਾਨੂੰ ਸੁਣਵਾਈ ਤੇ ਆਓਨ ਨੂੰ ਕਿਹ ਸਕਦੇ ਹਨ।

ਕਨੇਡਾ ਵਿੱਚ ਆਪਣਾ ਸ਼ਰਨਾਰਥੀ ਦਰਜਾ ਬਣਾਏ ਰੱਖੋ

ਕਨੇਡਾ ਵਿੱਚ ਆਪਣੇ ਸ਼ਰਨਾਰਥੀ ਦਰਜੇ ਦੀ ਸੁਰੱਖਿਆ ਕਰਨ ਦੇ ਕਈ ਤਰੀਕੇ ਹਨ:

ਪਾਸਪੋਰਟ ਦੀ ਵਰਤੋਂ ਅਤੇ ਯਾਤਰਾ:

  • ਆਪਣੇ ਪੁਰਾਣੇ ਦੇਸ਼(ਜਾਂ ਦੇਸ਼ਾਂ) ਤੋਂ ਪਾਸਪੋਰਟ ਦੀ ਅਰਜ਼ੀ ਜਾਂ ਨਵੀਨੀਕਰਨ ਨਾ ਕਰੋ
  • ਕਿਸੇ ਵੀ ਕਾਰਨਾਂ ਕਰਕੇ ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਲਈ ਆਪਣੇ ਪੁਰਾਣੇ ਪਾਸਪੋਰਟ ਦੀ ਵਰਤੋਂ ਨਾ ਕਰੋ।
  • ਜੇਕਰ ਤੁਹਾਡਾ ਯਾਤਰਾ ਕਰਨਾ ਜਰੂਰੀ ਹੈ, ਤਾਂ ਸ਼ਰਨਾਰਥੀ ਯਾਤਰਾ ਦਸਤਾਵੇਜ਼ ਦੀ ਅਰਜੀ ਦਿਓ।
  • ਆਪਣੇ ਪੁਰਾਣੇ ਦੇਸ਼ ਜਾਂ ਦੇਸ਼ਾਂ ਦੀ ਯਾਤਰਾ ਨਾ ਕਰੋ।

ਆਪਣੇ ਸ਼ਰਨਾਰਥੀ ਦਾਅਵੇ ਦੇ ਪ੍ਰਕਿਰਿਆ ਦੌਰਾਨ ਵਿਸ਼ਵਾਸਨੀਯਤਾ ਬਣਾਈ ਰੱਖੋ:

  • ਇਹ ਪੱਕਾ ਕਰੋ ਕਿ ਸ਼ਰਨਾਰਥੀ ਸੁਣਵਾਈ ਦੇ ਦੌਰਾਨ ਤੁਸੀਂ ਜੋ ਕੁਝ ਵੀ IRB-RPD ਨੂੰ ਕਹਿੰਦੇ ਹੋ ਜਾਂ ਦਿੰਦੇ ਹੋ ਉਹ ਸੱਚ ਅਤੇ ਪੂਰੀ ਤਰਾਂ ਸਹੀ ਹੋਵੇ।
  • ਸਬੂਤਾਂ ਨੂੰ ਵਧਾ ਚੜ੍ਹਾ ਕੇ ਜਾਂ ਕਮਜ਼ੋਰ ਕਰਕੇ ਨਾ ਦਿਖਾਓ।
  • ਆਪਣੇ ਦਾਅਵੇ ਬਾਰੇ ਕੋਈ ਵੀ ਮਹੱਤਵਪੂਰਨ ਅਤੇ ਸਬੰਧਤ ਜਾਣਕਾਰੀ IRB-RPD ਤੋਂ ਨਾ ਲੁਕਾਓ।
  • ਅਯੋਗ ਲੋਕਾਂ ਤੋਂ ਜਾਂ ਕਿਸੀ ਅਜਿਹੇ ਵਿਅਕਤੀ ਤੋਂ ਕਾਨੂੰਨੀ ਸਲਾਹ ਨਾ ਲਵੋ ਜੋ ਤੁਹਾਨੂੰ ਝੂਠ ਬੋਲਣ ਲਈ ਕਹਿੰਦੇ ਹਨ।

ਨਾਗਰਿਕਤਾ:

  • ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਦੀ ਅਰਜ਼ੀ ਦੇਣ ਤੋਂ ਪਹਿਲਾਂ ਧਿਆਨ ਨਾਲ ਸੋਚੋ, ਕਿਉਂਕਿ ਇਸਦੇ ਕਾਰਨ ਕਨੇਡਾ ਵਿੱਚ ਰਹਿਣ ਦੀ ਤੁਹਾਡੀ ਸਮਰੱਥਾ ਖਤਰੇ ਵਿੱਚ ਪੈ ਸਕਦੀ ਹੈ।
  • ਜਿੰਨੀ ਜਲਦੀ ਹੋ ਸਕੇ ਕਨੇਡੀਅਨ ਨਾਗਰਿਕਤਾ ਦੀ ਅਰਜ਼ੀ ਦਵੋ। ਅਰਜ਼ੀ ਦੇਣ ਤੋਂ ਪਹਿਲਾਂ, ਇਕ ਕਾਨੂੰਨੀ ਪ੍ਰਤਿਨਿਧੀ ਨਾਲ ਗੱਲ ਕਰੋ।

ਅਪਰਾਧਿਕ ਗਤੀਵਿਧੀ:

  • ਕੋਈ ਅਪਰਾਧ ਨਾ ਕਰੋ। ਕੁਜ ਗੰਭੀਰ ਅਪਰਾਧਾਂ ਲਈ, ਕਨੇਡਾ ਇੱਕ ਸ਼ਰਨਾਰਥੀ ਦਾਵੇਦਾਰ ਨੂੰ, ਇੱਕ ਸੁਰਖਿਤ ਵਿਅਕਤੀ ਨੂੰ, ਅਤੇ ਇੱਕ ਸਥਾਈ ਨਿਵਾਸੀ ਨੂੰ ਵੀ ਕਨੇਡਾ ਵਿੱਚੋਂ ਹਟਾ ਸਕਦਾ ਹੈ। ਜੇਕਰ ਤੁਸੀਂ ਅਪਰਾਧਿਕ ਅਦਾਲਤ ਵਿੱਚ ਸ਼ਾਮਿਲ ਹੋ, ਤਾਂ ਆਪਣੇ ਵਕੀਲ ਨੂੰ ਆਪਣੀ ਇਮੀਗਰੇਸ਼ਨ ਸਥਿਤੀ ਬਾਰੇ ਦੱਸੋ। ਆਪਣੇ ਅਪਰਾਧਿਕ ਵਕੀਲ ਨੂੰ ਆਪਣੇ ਇਮੀਗਰੇਸ਼ਨ ਵਕੀਲ ਨਾਲ ਸੰਪਰਕ ਕਰਨ ਲਈ ਕਹੋ ਤਾਂ ਕੇ ਉਹ ਦੋਨੋਂ ਤੁਹਾਡੀ ਸਹਾਇਤਾ ਕਰ ਸਕਣ।