ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਕੌਣ ਹੋਵੇਗਾ।

ਸ਼ਰਨਾਰਥੀ ਸੁਣਵਾਈਆਂ ਨਿੱਜੀ ਹੁੰਦੀਆਂ ਹਨ ਅਤੇ ਜਨਤਕ ਦੇ ਸਦੱਸਾ ਲਈ ਖੁਲ੍ਹੀਆਂ ਨਹੀਂ ਹੁੰਦੀਆਂ। ਕੇਵਲ ਕੁਝ ਲੋਕ ਹੀ ਤੁਹਾਡੀ ਸੁਣਵਾਈ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ:

ਇੱਕ IRB-RPD ਸਦੱਸ

ਤੁਹਾਡੀ ਸੁਣਵਾਈ ਤੇ ਫੈਸਲਾ ਲੈਣ ਵਾਲੇ ਨੂੰ ਸਦੱਸ ਕਿਹਾ ਜਾਂਦਾ ਹੈ।  IRB-RPD ਦਾ ਇੱਕ ਮੈਂਬਰ/ਸਦੱਸ ਸੁਣਵਾਈ ਦੀ ਅਗਵਾਹੀ ਕਰਦਾ ਹੈ ਅਤੇ ਤੁਹਾਡੇ ਦਾਅਵੇ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਨ ਦਾ ਫ਼ੈਸਲਾ ਕਰਦਾ ਹੈ। ਸਦੱਸ ਤੋਂ ਤੁਹਾਡੇ ਨਾਲ ਸਨਮਾਨ ਅਤੇ ਸੰਭਾਲ ਨਾਲ ਵਿਵਹਾਰ ਕਰਨ ਦੀ ਅਪੇਕਸ਼ਾ ਕੀਤੀ ਜਾਂਦੀ ਹੈ। ਸਦੱਸ ਤੁਹਾਡਾ BOC ਫਾਰਮ  ਪੜਦਾ ਹੈ ਅਤੇ ਸੁਣਵਾਈ ਤੋਂ ਬਾਅਦ ਅਤੇ ਦੌਰਾਨ ਤੁਹਾਡੇ ਸਾਰੇ ਸਬੂਤਾਂ  ਨੂੰ ਦੇਖਦਾ ਹੈ। ਉਹ ਤੁਹਾਡੀ ਸੁਣਵਾਈ ਦੇ ਦੌਰਾਨ ਸਵਾਲ ਪੁੱਛਦਾ ਹੈ ਤਾਂ ਕਿ ਉਹਨਾਂ ਨੂੰ ਤੁਹਾਡੇ ਸ਼ਰਨਾਰਥੀ ਦਾਅਵੇ ਲਈ ਫੈਸਲਾ ਕਰਨ ਵਿੱਚ ਮਦਦ ਮਿਲ ਸਕੇ।

ਕਾਨੂੰਨੀ ਪ੍ਰਤੀਨਿਧੀ

ਤੁਹਾਡਾ ਕਾਨੂੰਨੀ ਪ੍ਰਤੀਨਿਧੀ ਸ਼ਾਇਦ ਇੱਕ ਵਕੀਲ, ਇਕ ਇਮੀਗ੍ਰੇਸ਼ਨ ਸਲਾਹਕਾਰ, ਜਾਂ ਇੱਕ ਬਿਨਾਂ ਫੀਸ ਵਾਲਾ ਪ੍ਰਤੀਨਿਧੀ ਹੋ ਸਕਦਾ ਹੈ। ਕਿਊਬੈਕ ਵਿੱਚ, ਇੱਕ ਨੋਟਰੀ ਪਬਲਿਕ(notary public), ਜਾਂ ਫਿਰ ਓਂਟਾਰੀਓ ਵਿੱਚ, ਪੈਰਾਲੀਗਲ (paralegal) ਤੁਹਾਡੀ ਨੁਮਾਇੰਦਗੀ ਕਰ ਸਕਦਾ ਹੈ।

ਸੁਣਵਾਈ ਤੇ ਜਦੋਂ ਸਦੱਸ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਹੈ, ਤਾਂ ਤੁਹਾਡਾ ਕਾਨੂੰਨੀ ਪ੍ਰਤਿਨਿਧੀ ਉਹ ਸਵਾਲਾਂ ਨੂੰ ਤੁਹਾਨੂੰ ਸਮਝਾ ਸਕਦਾ ਹੈ। ਤੁਹਾਡਾ ਕਾਨੂੰਨੀ ਪ੍ਰਤੀਨਿਧੀ ਤੁਹਾਡੇ ਵਲੋ ਜਵਾਬ ਨਹੀਂ ਦੇ ਸਕਦਾ ਹੈ। ਤੁਹਾਨੂੰ ਸੱਦਸ ਨੂੰ ਜਵਾਬ ਦੇਣ ਲਈ ਆਪ ਤਿਆਰੀ ਕਰਨੀ ਚਾਹੀਦਾ ਹੈ। ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ, ਪਰ ਉਹਨਾਂ ਨੂੰ ਸਦੱਸ ਦੇ ਸਵਾਲ ਪੁੱਛਣ ਤੱਕ ਇੰਤਜ਼ਾਰ ਕਰਨਾ ਪਵੇਗਾ।

ਤੁਹਾਡੀ ਸੁਣਵਾਈ ਦੇ ਅੰਤ ਤੇ, ਤੁਹਾਡਾ ਕਾਨੂੰਨੀ ਪ੍ਰਤਿਨਿਧੀ ਸਦੱਸ ਨੂੰ ਤੁਹਾਡੇ ਦਾਅਵੇ ਦਾ ਸੰਖੇਪ ਸਾਰ ਪ੍ਰਦਾਨ ਕਰ ਸਕਦਾ ਹੈ। ਇਸ ਨੂੰ ਸੰਖੇਪ ਦਸਤਾਵੇਜ਼(submissions) ਕਿਹਾ ਜਾਂਦਾ ਹੈ। ਸੰਖੇਪ ਦਸਤਾਵੇਜ਼ ਸਾਰ(Submissions) ਨੂੰ ਸੁਣਵਾਈ ਤੇ ਸਦੱਸ ਨੂੰ ਦੱਸਿਆ ਜਾ ਸਕਦੀਆਂ ਹੈ, ਜਾਂ ਫਿਰ ਤੁਹਾਡੀ ਸੁਣਵਾਈ ਤੋਂ ਬਾਅਦ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਦੁਆਰਾ ਲਿਖਿਤ IRB-RPD ਨੂੰ ਭੇਜੀਆਂ ਜਾ ਸਕਦੀਆਂ ਹਨ।

ਮੰਤਰੀ ਦਾ ਸਲਾਹਕਾਰ/ਵਕੀਲ

ਮੰਤਰੀ ਦਾ ਸਲਾਹਕਾਰ/ਵਕੀਲ ਜਾਂ ਤੇ CBSA ਜਾਂ IRCC ਦਾ ਕਰਮਚਾਰੀ ਹੈ। ਮੰਤਰੀ ਦਾ ਵਕੀਲ ਹਰ ਕਿਸੀ ਦੇ ਸ਼ਰਨਾਰਥੀ ਦਾਅਵੇ ਵਿੱਚ ਸ਼ਾਮਿਲ ਨਹੀਂ ਹੈ। ਉਹ ਤੁਹਾਡੇ ਦਾਅਵੇ ਵਿੱਚ ਉਦੋਂ ਸ਼ਾਮਿਲ ਹੋਵਣਗੇ ਜੇਕਰ ਉਹਨਾਂ ਨੇ ਤੁਹਾਡੇ ਦਾਅਵੇ ਦੇ ਖਿਲਾਫ ਬਹਿਸ ਕਰਨੀ ਹੈ। ਜੇਕਰ ਕੋਈ ਮੰਤਰੀ ਦਾ ਵਕੀਲ ਸ਼ਾਮਿਲ ਹੁੰਦਾ ਹੈ, ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਕੁਝ ਚਿੰਤਾਵਾਂ ਹਨ:

  • ਤੁਸੀਂ ਕੌਣ ਹੋ ਜਾਂ ਤੁਹਾਡੇ ਦਸਤਾਵੇਜ਼ਾਂ ਦੇ ਬਾਰੇ,
  • ਕੀ ਤੁਸੀਂ ਸੱਚ ਨਹੀਂ ਬੋਲ ਰਹੇ ਹੋ, ਜਾਂ
  • ਤੁਸੀਂ ਇੱਕ ਅਪਰਾਧੀ ਹੋ ਜਾਂ ਇੱਕ ਆਤੰਕਵਾਦੀ ਸੰਗਠਨ ਤੋ ਹੋ।

ਤੁਹਾਨੂੰ ਪਤਾ ਚਲ ਜਾਏਗਾ ਕਿ ਮੰਤਰੀ ਦਾ ਵਕੀਲ ਤੁਹਾਡੇ ਦਾਅਵੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਸੁਣਵਾਈ ਤੋਂ ਪਹਿਲਾਂ, ਮੰਤਰੀ ਦਾ ਵਕੀਲ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨੂੰ ਦਖਲ ਦਾ ਨੋਟਿਸ ਭੇਜੇਗਾ। ਉਹ ਨੋਟਿਸ ਵਿੱਚ ਦੱਸਣਗੇ ਕਿ ਉਹ ਦਾਅਵੇ ਵਿਚ ਕਿਵੇਂ ਅਤੇ ਕਿਉ ਸ਼ਾਮਿਲ ਹਨ। ਨੋਟਿਸ ਇਹ ਦੱਸੇਗਾ ਕਿ ਉਹ ਤੁਹਾਡੀ ਸੁਣਵਾਈ ਵਿੱਚ ਆਉਣਗੇ ਜਾਂ ਉਹ ਸਿਰਫ ਦਸਤਾਵੇਜ਼ ਭੇਜਣਗੇ। ਤੁਹਾਨੂੰ ਆਪਣੀ ਸੁਣਵਾਈ ਤੋਂ ਘੱਟ ਤੋਂ ਘੱਟ ਦਸ ਦਿਨ ਪਹਿਲਾਂ ਜਾਂ ਦੱਸ ਦਿਨਾਂ ਤੋ ਜਾਦਾ ਦਿਨਾਂ ਵਿੱਚ ਨੋਟਿਸ ਮਿਲ ਜਾਣਾ ਚਾਹੀਦਾ ਹੈ। ਇਸ ਨੂੰ ਧਿਆਨ ਨਾਲ ਪੜ੍ਹੋ ਅਤੇ ਇਸ ਬਾਰੇ ਬੋਲਣ ਲਈ ਤਿਆਰ ਰਹੋ। ਜੇ ਮੰਤਰੀ ਦਾ ਵਕੀਲ ਤੁਹਾਡੀ ਸੁਣਵਾਈ ਤੇ ਮੌਜੂਦ ਹੈ ਤਾਂ ਉਹ ਸੰਭਵ ਤੌਰ ਤੇ ਤੁਹਾਨੂੰ ਸਵਾਲ ਪੁੱਛਣਗੇ।

ਦੁਭਾਸ਼ੀਏ

ਦੁਭਾਸ਼ੀਏ ਦੀ ਭੂਮਿਕਾ ਇਸ ਗੱਲ ਨੂੰ ਪੱਕਾ ਕਰਨਾ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਸਾਫ/ਸਪਸ਼ਟ ਰੂਪ ਵਿੱਚ ਸਮਝੇ। ਭਾਵੇਂ ਤੁਸੀਂ ਅੰਗਰੇਜ਼ੀ ਜਾਂ ਫ਼੍ਰਾਸੀਸੀ ਸਮਝਦੇ ਹੋ, ਗਲਤੀਆਂ ਤੋਂ ਬਚਣ ਲਈ ਦੁਭਾਸ਼ੀਏ ਦਾ ਮੌਜੂਦ ਹੋਣਾ ਚੰਗਾ ਵਿਚਾਰ ਹੈ। IRB ਦੁਭਾਸ਼ੀਏ ਸੁਣਵਾਈ ਦੇ ਕਮਰੇ ਤੋਂ ਬਾਹਰ ਕਿਸੇ ਨਾਲ ਵੀ ਤੁਹਾਡੇ ਜਾਂ ਤੁਹਾਡੇ ਦਾਅਵੇ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਦੇ ਹਨ

IRB-RPD ਤੁਹਾਨੂੰ ਤੁਹਾਡੀ ਬੋਲੀ ਅਤੇ ਉਪਬੋਲੀ ਵਿੱਚ ਇੱਕ ਮੁਫਤ ਪੇਸ਼ੇਵਰ ਦੁਭਾਸ਼ੀਏ ਪ੍ਰਦਾਨ ਕਰੇਗਾ। ਜੇਕਰ ਤੁਸੀਂ ਆਪਣੇ BOC ਫਾਰਮ ਵਿਚ ਦੁਭਾਸ਼ੀਏ ਦੀ ਮੰਗ ਨਹੀਂ ਕੀਤੀ, ਤਾਂ ਤੁਸੀਂ ਹਾਲੇ ਵੀ ਇੱਕ ਦੀ ਮੰਗ ਕਰ ਸਕਦੇ ਹੋ। ਇੱਕ ਦੁਭਾਸ਼ੀਏ ਦੀ ਮੰਗ ਕਰਨ ਲਈ ਆਪਣੀ ਸੁਣਵਾਈ ਦੇ ਦਸ ਦਿਨ ਜਾਂ ਜਾਦਾ ਦਿਨ ਪਹਿਲਾਂ IRB-RPD ਨੂੰ ਲਿਖੋ।    

ਤੁਸੀਂ ਖਾਸ ਲਿੰਗ ਜਾਂ ਤੁਹਾਡੇ ਵਾਂਗ ਉਸੇ ਲਿੰਗ ਦੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ ਜੇ ਤੁਸੀਂ ਇੰਜ ਕਰਨ ਨਾਲ ਆਰਾਮਦਾਇਕ ਮਹਿਸੂਸ ਕਰਦੇ ਹੋ। ਉਦਾਹਰਨ ਲਈ, ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਕਿਸੇ ਅਜਿਹੀ ਸੰਵੇਦਨਸ਼ੀਲ ਗੱਲ ਤੇ ਅਧਾਰਿਤ ਹੈ ਜੋ ਤੁਹਾਡੇ ਨਾਲ ਵਾਪਰੀਆਂ ਹਨ ਅਤੇ ਤੁਹਾਨੂੰ ਆਪਣੇ ਵਰਗੇ ਲਿੰਗ ਵਾਲੇ ਇੱਕ ਦੁਭਾਸ਼ੀਏ ਨੂੰ ਰੱਖਣਾ ਆਸਾਨ ਲੱਗੇਗਾ, ਤਾਂ IRB-RPD ਨੂੰ ਦੱਸੋ। 

ਗਵਾਹ

ਤੁਸੀਂ ਆਪਣੇ ਦਾਅਵੇ ਬਾਰੇ ਬੋਲਣ ਲਈ ਆਪਣੀ ਸੁਣਵਾਈ ਤੇ ਗਵਾਹ ਰੱਖ ਸਕਦੇ ਹੋ। ਗਵਾਹ ਉਹ ਵਿਅਕਤੀ ਹੈ ਜੋ ਤੁਹਾਡੇ ਨਾਲ ਵਾਪਰੀਆਂ ਗੱਲਾਂ ਦੀ ਪੁਸ਼ਟੀ ਕਰਨ ਦੇ ਯੋਗ ਹੁੰਦਾ ਹੈ। ਉਹ ਕਨੇਡਾ ਵਿਚ ਜਾਂ ਕਿਸੇ ਹੋਰ ਦੇਸ਼ ਵਿੱਚ ਹੋ ਸਕਦੇ ਹਨ। ਗਵਾਹ ਤੁਹਾਡੇ ਸ਼ਰਨਾਰਥੀ ਦਾਅਵੇ ਨਾਲ ਸੰਬੰਧਿਤ ਮੁੱਦਿਆਂ ਤੇ ਕੋਈ ਮਾਹਰ ਵੀ ਹੋ ਸਕਦਾ ਹੈ।

ਆਪਣੇ ਕਾਨੂੰਨੀ ਪ੍ਰਤਿਨਿਧੀ ਦੀ ਮਦਦ ਨਾਲ ਆਪਣੇ ਗਵਾਹ ਧਿਆਨ ਨਾਲ ਚੁਣੋ। ਪੱਕਾ ਕਰੋ ਕਿ ਤੁਸੀਂ ਉਹਨਾਂ ਨੂੰ ਆਪਣੀ ਸੁਣਵਾਈ ਤੋਂ ਪਹਿਲਾਂ ਸੁਣਵਾਈ ਲਈ ਤਿਆਰ ਕਰੋ। ਆਪਣੇ ਗਵਾਹ ਨੂੰ ਦੱਸੋ ਕਿ ਜੋ ਉਹ ਕਹਿਣਗੇ, ਉਹ ਸੱਚ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਸੁਣਵਾਈ ਤੇ ਕਿਸੇ ਗਵਾਹ ਨੂੰ ਬੁਲਾਉਣਾ ਚਾਹੁੰਦੇ ਹੋ, ਤੇ ਤੁਹਾਨੂੰ ਤੇ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਸੁਣਵਾਈ ਤੋਂ ਦਸ ਦਿਨ ਜਾਂ ਇਸ ਤੋਂ ਵੱਧ ਪਹਿਲਾਂ IRB-RPD (ਅਤੇ ਜੇ ਜ਼ਰੂਰੀ ਹੈ ਤੇ ਮੰਤਰੀ ਦੇ ਵਕੀਲ ਨੂੰ) ਨੂੰ ਲਿਖਣਾ ਚਾਹੀਦਾ ਹੈ। ਉਹਨਾਂ ਨੂੰ ਦਿਓ:

  • ਆਪਣੇ ਗਵਾਹ ਦਾ ਨਾਮ
  • ਉਹ ਕਿਉ ਬੋਲ ਰਹੇ ਹਨ, ਉਸ ਬਾਰੇ ਇਕ ਛੋਟਾ ਬਿਆਨ
  • ਗਵਾਹ ਨਾਲ ਤੁਹਾਡੇ ਸੰਬੰਧ
  • ਤੁਹਾਡੇ ਹਿਸਾਬ ਨਾਲ ਉਹ ਕਿੰਨੀ ਦੇਰ ਤੱਕ ਬੋਲਣਗੇ

ਦਰਸ਼ਕ/ਨਿਰੀਖਕ

ਤੁਸੀਂ ਭਾਵਨਾਤਮਕ ਸਹਾਰੇ ਲਈ ਆਪਣੀ ਸ਼ਰਨਾਰਥੀ ਸੁਣਵਾਈ ਲਈ ਇੱਕ ਜਾਂ ਇੱਕ ਤੋਂ ਵੱਧ ਦਰਸ਼ਕਾਂ/ਨਿਰੀਖਕਾਂ ਨੂੰ ਸਦਾ ਦੇ ਸਕਦੇ ਹੋ। ਇਹ ਕੋਈ ਦੋਸਤ, ਇੱਕ ਰਿਸ਼ਤੇਦਾਰ, ਜਾਂ ਤੁਹਾਡੇ ਭਾਈਚਾਰੇ ਦਾ ਇੱਕ ਸਦੱਸ ਹੋ ਸਕਦਾ ਹੈ।

ਤੁਹਾਡੀ ਸੁਣਵਾਈ ਤੇ ਸਦੱਸ ਨਿਰੀਖਕਾਂ ਨੂੰ ਆਪਣੀ ਪਛਾਣ ਦੱਸਣ ਨੂੰ ਕਹਿ ਸਕਦੇ ਹਨ। ਸੁਣਵਾਈ ਦੇ ਦੌਰਾਨ ਨਿਰੀਖਕਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਉਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ। ਉਹ ਗਵਾਹ ਵੀ ਨਹੀਂ ਹੋ ਸਕਦੇ।

18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਤੁਹਾਡੇ ਬੱਚੇ

ਜੇਕਰ ਤੁਹਾਡੇ ਬੱਚੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਨ, ਤਾਂ ਉਹਨਾਂ ਨੂੰ ਸ਼ਰਣਾਰਥੀ ਸੁਣਵਾਈ ਲਈ ਆਉਣਾ ਚਾਹੀਦਾ ਹੈ। 18 ਸਾਲ ਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੁਣਵਾਈ ਤੇ ਆਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਸਦੱਸ ਓਹਨਾ ਨੂੰ ਨਹੀਂ ਬੁਲਾਉਂਦੇ ਹਨ। ਵਰਚੁਅਲ (ਆਨਲਾਈਨ) ਸੁਣਵਾਈ ਲਈ, ਕੋਸ਼ਿਸ਼ ਕਰੋ ਕਿ ਤੁਹਾਡੇ ਛੋਟੇ ਬੱਚਿਆਂ ਦੀ ਦੇਖਭਾਲ ਕਿਸੇ ਹੋਰ ਥਾਂ ਤੇ ਕੀਤੀ ਜਾਵੇ। ਤੁਸੀਂ ਇਹੋ ਜਿਹੇ ਘਟਨਾਵਾਂ ਬਾਰੇ ਗੱਲ ਕਰ ਰਹੇ ਹੋਵੋਗੇ ਜੋ ਪਰੇਸ਼ਾਨ ਕਰਨ ਵਾਲੀਆਂ ਹੋਣਗੀਆਂ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਇਹ ਗੱਲਾਂ ਸੁਣਨ। ਜੇ ਮੁਮਕਿਨ ਹੋਵੇ, ਆਪਣੇ ਬੱਚਿਆਂ ਨੂੰ ਸਕੂਲ ਭੇਜੋ, ਜਾਂ ਕਿਸੇ ਰਿਸ਼ਤੇਦਾਰ ਕੋਲ ਭੇਜੋ, ਜਾਂ ਕਿਸੇ ਦੋਸਤ ਕੋਲ, ਜਾਂ ਉਹਨਾਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਕਰੋ।

ਚੋਣਵਾਂ ਪ੍ਰਤੀਨਿਧੀਨਾ

IRB-RPD ਨਾਬਾਲਕ ਬੱਚਿਆਂ ਜਾਂ ਬਾਲਗਾਂ, ਜਿਨਾਂ ਨੂੰ ਸ਼ਰਨਾਰਥੀ ਪ੍ਰਕਿਰਿਆ ਦੀ ਸਮਝ ਨਹੀਂ ਹੈ, ਉਹਨਾਂ ਲਈ ਚੋਣਵੇ ਪ੍ਰਤੀਨਿਧੀ ਨੂੰ ਨਿਯੁਕਤ ਕਰਦੇ ਹਨ। ਚੋਣਵਾਂ ਪ੍ਰਤੀਨਿਧੀ ਵਿਅਕਤੀ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਉਹਨਾਂ ਨੂੰ ਸਭ ਤੋਂ ਵਧੀਆ ਦਾਅਵਾ ਪੇਸ਼ ਕਰਨ ਵਿੱਚ ਸਹਾਇਤਾ ਕਰਦਾ ਹੈ। ਚੋਣਵੇਂ ਪ੍ਰਤੀਨਿਧੀ ਤੋਂ ਸੁਣਵਾਈ ਦੌਰਾਨ ਸਵਾਲ ਪੁੱਛੇ ਜਾ ਸਕਦੇ ਹਨ। ਅਕਸਰ IRB-RPD ਮਾਤਾ-ਪਿਤਾ ਨੂੰ ਚੋਣਵੇਂ ਪ੍ਰਤੀਨਿਧੀ ਵਜੋਂ ਚੁਣਦਾ ਹੈ ਜਦੋਂ ਬੱਚੇ ਦਾ ਦਾਅਵਾ ਉਹਨਾਂ ਦੇ ਮਾਪਿਆਂ ਦੇ ਦਾਅਵੇ ਨਾਲ ਜੁੜ ਜਾਂਦਾ ਹੈ।