ਆਪਣਾ ਸ਼ਰਨਾਰਥੀ ਦਾਅਵਾ ਕਿਵੇਂ ਸ਼ੁਰੂ ਕਰਨਾ ਹੈ
ਜੇ ਤੁਸੀਂ ਹਿਰਾਸਤ ਵਿੱਚ ਹੋ ਅਤੇ ਸ਼ਰਨਾਰਥੀ ਦਾ ਦਾਅਵਾ ਕਰਨਾ ਚਾਹੁੰਦੇ ਹੋ, ਤਾਂ ਜਿੰਨੀ ਜਲਦੀ ਹੋ ਸਕੇ CBSA ਨੂੰ ਦੱਸੋ।
ਜੇ ਤੁਸੀਂ ਹਿਰਾਸਤ ਦੌਰਾਨ ਦਾਅਵਾ ਕਰਦੇ ਹੋ, ਤਾਂ CBSA ਤੁਹਾਨੂੰ ਦੱਸੇਗਾ ਕਿ ਪ੍ਰਕਿਰਿਆ ਨੂੰ ਕਿਵੇਂ ਪੂਰਾ ਕਰਨਾ ਹੈ।
ਸਮਾਂ ਰੇਖਾਵਾਂ ਅਤੇ ਤੁਹਾਡਾ ਬੀਅੋਸੀ(BOC) ਫਾਰਮ
ਤੁਹਾਨੂੰ ਅਜੇ ਵੀ ਸ਼ਰਨਾਰਥੀ ਦਾਅਵੇ ਦੀ ਪ੍ਰਕਿਰਿਆ ਲਈ ਕਿਸੇ ਵੀ ਸਮਾਂ ਸੀਮਾ ਨੂੰ ਪੂਰਾ ਕਰਨਾ ਚਾਹੀਦਾ ਹੈ। ਜਿਸ ਵਿੱਚ ਸ਼ਾਮਿਲ ਹਨ BOC ਫਾਰਮ। ਜੇ ਤੁਹਾਡੀ ਹਿਰਾਸਤ ਦੌਰਾਨ ਤੁਸੀਂ ਇੱਕ BOC ਫਾਰਮ ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਸਮਾਂਸੀਮਾ ਦਾ ਸਨਮਾਨ ਕਰਦੇ ਹੋਏ ਜਿੰਨੀ ਜਲਦੀ ਹੋ ਸਕੇ ਫਾਰਮ ਭਰਨਾ ਹੋਵੇਗਾ।
ਕਾਨੂੰਨੀ ਪ੍ਰਤੀਨਿਧੀ ਨੂੰ ਪੁੱਛਣਾ ਮਹੱਤਵਪੂਰਨ ਹੈ ਕਿ ਉਹ ਤੁਹਾਡੇ BOC ਫਾਰਮ ਭਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤਾਂ CBSA ਨੂੰ ਪੁੱਛੋ ਤੁਹਾਡਾ ਫੋਰਮ IRB-RPD ਨੂੰ ਭੇਜਣ ਲਈ।
ਜੇ ਹਿਰਾਸਤ ਵਿੱਚ ਹੋਣ ਦੌਰਾਨ ਤੁਹਾਡੇ ਲਈ BOC ਫਾਰਮ ਭਰਨਾ ਔਖਾ ਸੀ, ਤਾਂ ਦਸਤਾਵੇਜ਼ ਤੇ ਇਸ ਦੀ ਵਿਆਖਿਆ ਕਰੋ। ਉਦਾਹਰਣ ਲਈ ਤੁਸੀਂ ਕਹਿ ਸਕਦੇ ਹੋ:
- ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਵਿਧੀ ਨਹੀਂ ਸੀ(ਜੇਕਰ ਤੁਸੀਂ ਕਿਸੇ ਨੂੰ ਨਿਯੁਕਤ ਨਹੀਂ ਕਰ ਸਕੇ)।
- ਦੁਭਾਸ਼ੀਏ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ ਸੀ
- ਤੁਹਾਨੂੰ ਹਿਰਾਸਤ ਵਿੱਚ ਲੈਣ ਕਾਰਨ ਤੁਹਾਨੂੰ ਕੋਈ ਹੋਰ ਸਮੱਸਿਆਵਾਂ ਹੋਈਆਂ ਸਨ
ਤੁਹਾਡੀ ਸ਼ਰਨਾਰਥੀ ਸੁਣਵਾਈ
ਜੇਕਰ ਤੁਸੀਂ ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਦਾਇਰ ਕਰਨ ਤੋਂ ਬਾਅਦ ਵੀ ਹਿਰਾਸਤ ਵਿੱਚ ਰਹਿੰਦੇ ਹੋ, ਤਾਂ IRB-RPD ਤੁਹਾਡੇ ਦਾਅਵੇ ਤੇ ਤੇਜ਼ੀ ਨਾਲ ਕਾਰਵਾਈ ਕਰੇਗਾ। ਉਹ ਆਮ ਨਾਲੋਂ ਘੱਟ ਸਮੇਂ ਵਿੱਚ ਸੁਣਵਾਈ ਦਾ ਸਮਾਂ ਤੈ ਕਰਨਗੇ। ਜੇ ਹਿਰਾਸਤ ਵਿੱਚ ਹੋਣ ਦੌਰਾਨ ਤੁਹਾਡੀ ਸੁਣਵਾਈ ਹੁੰਦੀ ਹੈ, ਅਤੇ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ, ਤਾ ਮਦਦ ਲਈ ਕਿਸੇ NGO ਨੂੰ ਪੁੱਛਣਾ ਮਹੱਤਵਪੂਰਨ ਹੈ।
ਜਦੋਂ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ, ਤਾਂ ਤੁਹਾਨੂੰ IRB-RPD ਆਪਣਾ ਪਤਾ ਜ਼ਰੂਰ ਦੇਣਾ ਚਾਹੀਦਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਤੁਸੀਂ ਆਪਣੇ ਦਾਅਵੇ ਜਾਂ ਤੁਹਾਡੀ ਸੁਣਵਾਈ ਦੀ ਮਿਤੀ ਬਾਰੇ ਮਹੱਤਵਪੂਰਨ ਜਾਣਕਾਰੀ ਨੂੰ ਗਵਾਉਣਾ ਨਹੀਂ ਚਾਹੁੰਦੇ ਜੇਕਰ ਤੁਹਾਨੂੰ ਇਹ ਹੁਣ ਤੱਕ ਨਹੀਂ ਮਿਲੀ।
ਸਾਵਧਾਨ ਰਹੋ, ਜੇਕਰ ਤੁਹਾਨੂੰ ਪਛਾਣ ਦੇ ਕਾਰਨਾ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ, ਤਾਂ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਸੁਣਵਾਈ ਦੌਰਾਨ ਤੁਹਾਨੂੰ ਇਸ ਬਾਰੇ ਪੁੱਛਿਆ ਜਾ ਸਕਦਾ ਹੈ। CBSA ਆਪਣੀਆਂ ਚਿੰਤਾਵਾਂ ਦਾ ਵਰਣਨ ਕਰਨ ਲਈ ਤੁਹਾਡੀ ਸੁਣਵਾਈ ਵਿੱਚ ਆ ਸਕਦਾ ਹੈ। ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਪੁੱਛੋ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿ ਕਰਨਾ ਚਾਹੀਦਾ ਹੈ।
