ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰੋ
ਜੇਕਰ ਤੁਹਾਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਕਿਸੇ ਕਾਨੂੰਨੀ ਪ੍ਰਤਿਨਿਧੀ ਨਾਲ ਗਲ ਕਰਨ ਦੀ ਮੰਗ ਕਰੋ। ਕਨੇਡਾ ਵਿੱਚ ਤੁਸੀਂ ਜਿੱਥੇ ਹੋ ਉਸਦੇ ਨਿਰਭਰ ਕਰਦਾ ਹੈ ਕੀ:
- ਤੁਸੀਂ ਆਪਣੀ ਸੁਣਵਾਈ ਤੇ ਡਿਊਟੀ ਕੌਂਸਲ (ਇਕ ਵਕੀਲ ਜਾਂ ਪੈਰਾਂ ਲੀਗਲ) ਤੋਂ ਮੁਫਤ ਕਾਨੂੰਨੀ ਪ੍ਰਤੀਨਿਧੀ ਪ੍ਰਾਪਤ ਕਰ ਸਕਦੇ ਹੋ
- ਤੁਸੀਂ ਆਪਣੇ ਪ੍ਰਾਤ ਦੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਤੋਂ ਵੀ ਇਹ ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਇਸ ਲਈ ਯੋਗ ਪਾਏ ਜਾਂਦੇ ਹੋ।
- ਤੁਸੀਂ ਇੱਕ ਨਿਜੀ ਵਕੀਲ ਜਾਂ ਇਮੀਗ੍ਰੇਸ਼ਨ ਸਲਾਹਕਾਰ ਨੂੰ ਨਿਯੁਕਤ ਕਰਨ ਦੀ ਚੋਣ ਕਰ ਸਕਦੇ ਹੋ
ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ ਤਾਂ ਤੁਸੀਂ ਬਿਨਾਂ ਭੁਗਤਾਨ ਕੀਤੇ ਪ੍ਰਤਿਨਿਧੀ ਨੂੰ ਚੁਣ ਸਕਦੇ ਹੋ, ਜਿਵੇਂ ਕਿ ਇੱਕ ਪਰਿਵਾਰ ਦਾ ਮੈਂਬਰ ਜਾਂ ਤੁਸੀਂ ਆਪਣੀ ਪ੍ਰਤੀਨਿਧਤਾ ਖੁਦ ਕਰ ਸਕਦੇ ਹੋ।
ਲੋਕਾਂ ਨਾਲ ਸੰਪਰਕ ਕਰਨਾ
ਇਮੀਗਰੇਸ਼ਨ ਹਿਰਾਸਤ ਕੇਂਦਰ ਜਾਂ ਜੇਲ ਵਿੱਚ ਜਿੱਥੇ ਤੁਸੀਂ ਕੈਦ ਹੋ, ਉਥੋਂ ਬਾਹਰ ਦੇ ਲੋਕਾਂ ਨਾਲ ਗੱਲ ਕਰਨਾ ਮੁਸ਼ਕਿਲ ਹੋ ਸਕਦਾ ਹੈ।
ਇਮੀਗਰੇਸ਼ਨ ਹਿਰਾਸਤ ਕੇਂਦਰ ਵਿੱਚ, ਤੁਸੀਂ ਉਦੋਂ ਤੱਕ ਇੰਟਰਨੈਟ ਜਾਂ ਆਪਣੇ ਖੁਦ ਦੇ ਸੈਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਹੋ ਜਦ ਤੱਕ CBSA ਤੁਹਾਨੂੰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕਨੇਡਾ ਦੇ ਅੰਦਰ ਮੁਫਤ ਕਾਲਾਂ ਕਰ ਸਕਦੇ ਹੋ। ਕਿਸੇ ਹੋਰ ਦੇਸ਼ ਨੂੰ ਕਾਲ ਕਰਨ ਲਈ ਤੁਹਾਨੂੰ ਇੱਕ ਪ੍ਰੀਪੇਡ ਅੰਤਰਰਾਸ਼ਟਰੀ ਕਾਲਿੰਗ ਕਾਰਡ ਦੀ ਲੋੜ ਹੋ ਸਕਦੀ ਹੈ।
ਜੇਲ ਦੇ ਅੰਦਰ, ਤੁਹਾਨੂੰ ਫੋਨ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਊਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਜੇਲ ਵਿੱਚ ਹੋ।
ਜਾਣਕਾਰੀ ਪ੍ਰਾਪਤ ਕਰੋ
ਤੁਸੀਂ ਅੱਗੇ ਦੀ ਕਦਮਾਂ ਬਾਰੇ ਹੋਰ ਜਾਣਕਾਰੀ ਲਈ ਇੱਕ CBSA ਅਧਿਕਾਰੀ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ। ਤੁਹਾਡਾ ਕਾਨੂੰਨੀ ਪ੍ਰਤਿਨਿਧੀ ਵੀ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਦੇ ਸਕਦਾ ਹੈ।
ਕੁਝ ਗੈਰ-ਸਰਕਾਰੀ ਸੰਸਥਾਵਾਂ(NGO) ਅਜਿਹੇ ਹਨ ਜੋ ਹਿਰਾਸਤ ਵਿੱਚ ਬੰਦ ਲੋਕਾਂ ਦਾ ਸਮਰਥਨ ਕਰਦੇ ਹਨ। ਉਹ ਤੁਹਾਨੂੰ ਮਿਲਣ ਆ ਸਕਦੇ ਹਨ ਅਤੇ ਤੁਹਾਡੀ ਸਥਿਤੀ ਬਾਰੇ ਜਾਣਕਾਰੀ ਦੇ ਸਕਦੇ ਹਨ। ਕਿਸੇ CBSA ਅਧਿਕਾਰੀ ਜਾਂ ਤੁਹਾਡੇ ਕਾਨੂਨੀ ਪ੍ਰਤੀਨਿਧੀ ਨੂੰ ਪੁੱਛੋ ਕੀ ਕੀ ਤੁਸੀਂ ਕਿਸੇ NGO ਨਾਲ ਗੱਲ ਕਰ ਸਕਦੇ ਹੋ।
ਮੁਲਾਕਾਤੀ
ਤੁਸੀਂ ਦੋਸਤਾਂ, ਪਰਿਵਾਰ ਦੇ ਮੈਂਬਰਾਂ, ਜਾਂ ਹੋਰਾਂ ਤੋਂ ਮੁਲਾਕਾਤ ਕਰਨ ਦੇ ਯੋਗ ਹੋ ਸਕਦੇ ਹੋ। ਮੁਲਾਕਾਤ ਦੇ ਘੰਟੇ ਅਤੇ ਹਾਲਾਤ ਵੱਖੋ ਵੱਖਰੇ ਹੋਣਗੇ।
ਸੁਰਖਿਆ ਉਪਾਅ
ਹੀਰਾਸਤ ਕੇਂਦਰ ਅਤੇ ਜੇਲਾਂ ਵਿੱਚ ਸੁਰੱਖਿਆ ਗਾਰਡ ਮੁਕਰਰ ਕੀਤੇ ਗਏ ਹਨ ਜੋ ਨਿਯਮਾਂ ਦੀ ਪਾਲਣਾ ਕਰਵਾਉਂਦੇ ਹਨ ਅਤੇ ਤੁਹਾਡੇ ਤੇ ਨਿਗਰਾਨੀ ਰੱਖਦੇ ਹਨ।
ਕੈਦ ਹੋਣਾ ਇਕ ਮੁਸ਼ਕਿਲ ਅਨੁਭਵ ਹੋ ਸਕਦਾ ਹੈ। ਇਹ ਇਕ ਜੇਲ ਵਾਂਗ ਲੱਗਦਾ ਹੈ ਅਤੇ ਤੁਹਾਨੂੰ ਬੁਨਿਆਦੀ ਆਜ਼ਾਦੀ ਨਹੀਂ ਮਿਲਣਗੀਆਂ। ਜਦੋਂ ਤੁਸੀਂ ਸੰਸਥਾ ਤੋਂ ਬਾਹਰ ਹੋ(ਉਦਾਹਰਨ ਲਈ, ਬਾਹਰੀ ਡਾਕਟਰੀ ਮੁਲਾਕਾਤਾਂ ਲਈ) ਤਾਂ ਹੱਥਕੜੀਆਂ, ਬੇੜੀਆਂ ਅਤੇ ਹੋਰ ਪਾਬੰਦੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬੱਚੇ
ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਕਨੇਡਾ ਵਿੱਚ ਹੋ, ਤਾਂ ਉਹਨਾਂ ਨੂੰ ਤੁਹਾਡੇ ਨਾਲ ਇੱਕ ਕੇਂਦਰ ਵਿੱਚ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੱਖ ਹੋ ਗਏ ਹੋ, ਤਾਂ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦੱਸੋ ਅਤੇ ਕਿਸੇ NGO ਦੀ ਮਦਦ ਲਓ।
ਸ਼ਿਕਾਇਤ ਕਰੋ
ਜੇਕਰ ਤੁਹਾਨੂੰ ਤੁਹਾਡੇ ਨਾਲ ਕਿਤੇ ਵਰਤਾਓ ਬਾਰੇ ਕੋਈ ਸ਼ਿਕਾਇਤ ਹੈ ਤਾਂ ਤੁਸੀਂ CBSA ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਹਾਡੇ ਦੁਆਰਾ ਕੀਤੀ ਗਈ ਕੋਈ ਵੀ ਗੱਲ ਬਾਤ ਤੁਹਾਡੇ ਸੁਣਵਾਈ ਤੇ ਦੁਬਾਰਾ ਉਭਰ ਸਕਦੀਆਂ ਹਨ। ਕਾਨੂੰਨੀ ਸਲਾਹ ਲੈਣਾ ਜਾਂ ਕਿਸੇ NGO ਤੋ ਜਾਨਕਾਰੀ ਲੈਣਾ ਮਹੱਤਵਪੂਰਨ ਹੈ।
ਤੁਹਾਡੇ ਅਧਿਕਾਰ
ਜਦੋਂ ਤੁਸੀਂ ਹਿਰਾਸਤ ਵਿੱਚ ਹੁੰਦੇ ਹੋ, ਤਾਂ ਤੁਹਾਡੇ ਕੋਲ ਇਹ ਅਧਿਕਾਰ ਹਨ:
- ਦੱਸਿਆ ਜਾਵੇ ਕਿ ਤੁਹਾਨੂੰ ਕਿਉਂ ਹੀਰਾਸਤ ਵਿੱਚ ਲਿਆ ਗਿਆ ਹੈ।
- ਕਿਸੇ CBSA ਅਧਿਕਾਰੀ ਤੱਕ ਪਹੁੰਚ ਕਰ ਸਕੋ।
- ਜੇਕਰ ਤੁਸੀਂ ਅੰਗਰੇਜ਼ੀ ਜਾਂ ਫ੍ਰਾਂਸੀਸੀ ਨਹੀਂ ਸਮਝਦੇ ਜਾਂ ਬੋਲਦੇ ਹੋ ਤਾਂ ਇੱਕ ਦੁਭਾਸ਼ੀਏ ਪ੍ਰਾਪਤ ਕਰ ਸਕੋ।
- ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕੋ।
- ਆਪਣੇ ਧਰਮ ਦਾ ਅਭਿਆਸ ਕਰ ਸਕੋ।
- ਤੁਹਾਡੇ ਲਈ ਕੰਮ ਕਰਨ ਲਈ ਇੱਕ ਕਾਨੂੰਨੀ ਪ੍ਰਤੀਨਿਧੀ ਨੂੰ ਨਿਯੁਕਤ ਕਰ ਸਕੋ।
- ਜੇਕਰ ਤੁਸੀਂ ਯੋਗ ਹੋ ਤਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕੋ। ਤੁਹਾਨੂੰ ਤੁਹਾਡੇ ਲਈ ਉਪਲਬਧ ਕਾਨੂੰਨੀ ਸਹਾਇਤਾ ਸੇਵਾਵਾਂ ਬਾਰੇ ਦੱਸਿਆ ਜਾਵੇਗਾ। ਤੁਸੀਂ ਬਿਨਾਂ ਕਿਸੇ ਫੀਸ ਤੇ ਤੁਹਾਡੀ ਨੁਮਾਇੰਦਗੀ ਕਰਨ ਲਈ ਇੱਕ ਦੋਸ਼ ਜਾ ਕਿਸੇ ਸੰਗਠਨ ਦੇ ਮੈਂਬਰ ਨੂੰ ਵੀ ਪ੍ਰਾਪਤ ਕਰ ਸਕਦੇ ਹੋ।
- ਆਪਣੇ ਦੇਸ਼ ਦੇ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕੋ। ਜੇਕਰ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਕਾਨੂੰਨੀ ਸਲਾਹ ਨਹੀਂ ਬਿਨਾਂ ਅਜਿਹੀਆਂ ਨਹੀਂ ਕਰਨਾ ਚਾਹੀਦਾ। ਤੁਸੀਂ ਕਨੇਡਾ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਰਨਾਤੀ ਹਾਈ ਕਮਿਸ਼ਨਰ(UNHCR) ਨਾਲ ਸੰਪਰਕ ਕਰਨ ਲਈ ਕਹਿ ਸਕਦੇ ਹੋ।
- NGOs ਨਾਲ ਸੰਪਰਕ ਕਰੋ ਜੋ ਤੁਹਾਡੀ ਸਹਾਇਤਾ ਕਰ ਸਕਦੇ ਹਨ।
