ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਨਜ਼ਰਬੰਦੀ/ਹਿਰਾਸਤ ਨੂੰ ਸਮਝਣਾ

ਜਿਆਦਾਤਰ ਸ਼ਰਨਾਰਥੀ ਦਾਅਵੇਦਾਰ ਆਪਣੇ ਸ਼ਰਨਾਰਥੀ ਦਾਅਵੇ ਦੀ ਪ੍ਰਕਿਰਿਆ ਦੌਰਾਨ ਕਨੇਡਾ ਵਿੱਚ ਆਜ਼ਾਦ/ਸੁਤੰਤਰ ਤੌਰ ਤੇ ਰਹਿੰਦੇ ਹਨ। ਸਿਰਫ ਥੋੜੇ ਜਿਹੇ ਲੋਕਾਂ ਨੂੰ ਗਿਰਫਤਾਰ ਕੀਤਾ ਜਾਂਦਾ ਹੈ ਅਤੇ ਨਜ਼ਰਬੰਦ ਕੀਤਾ ਜਾਂਦਾ ਹੈ(ਹਿਰਾਸਤ ਵਿੱਚ ਰੱਖਿਆ ਜਾਂਦਾ ਹੈ)।

ਜੇਕਰ ਕਨੇਡਾ ਬਾਰਡਰ ਸਰਵਿਸਿਸ ਏਜੰਸੀ (CBSA) ਤੁਹਾਨੂੰ ਨਜ਼ਰਬੰਦ ਕਰਦੀ ਹੈ, ਤਾਂ ਉਹ ਤੁਹਾਨੂੰ ਇਸਦਾ ਕਾਰਨ ਦੱਸਣਗੇ। ਜਿਆਦਾਤਰ ਸ਼ਰਨਾਰਥੀ ਦਾਅਵੇਦਾਰਾ ਜਿਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਜਾਂਦਾ ਹੈ।

CBSA ਤੁਹਾਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ

ਇਹ ਜਾਨਨਾ ਮਹੱਤਵਪੂਰਨ ਹੈ ਕਿਸ ਕਾਰਨ ਕਰਕੇ ਤੁਹਾਨੂੰ ਰਿਹਾਸਤ ਵਿੱਚ ਲਿਆ ਜਾ ਸਕਦਾ ਹੈ। ਇਹਨਾਂ ਕਾਰਨਾਂ ਵਿੱਚ ਸ਼ਾਮਿਲ ਹਨ:

ਭੱਜਣ ਦਾ ਖਤਰਾ

CBSA ਨੂੰ ਇਹ ਚਿੰਤਾਵਾਂ ਹੋ ਸਕਦੀਆ ਹਨ ਕਿ ਤੁਸੀਂ ਆਪਣੇ ਹਟਾਉਣ ਦੇ ਹੁਕਮ ਤੇ ਜਾਂ ਇਮੀਗਰੇਸ਼ਨ ਕਾਰਵਾਈਆਂ ਵਿਚ ਨਹੀਂ ਪਹੁੰਚੋਗੇ, ਖਾਸ ਕਰਕੇ ਜੇ ਤੁਹਾਡੇ ਕੋਲ ਇਮੀਗਰੇਸ਼ਨ ਕਾਨੂੰਨਾ ਦੀ ਪਾਲਣਾ ਨਾ ਕਰਨ ਦਾ ਇਤਿਹਾਸ ਹੈ (ਕਨੇਡਾ ਵਿੱਚ ਜਾਂ ਕਿਸੇ ਹੋਰ ਦੇਸ਼ ਵਿੱਚ)

ਪਛਾਣ

CBSA ਤੁਹਾਨੂੰ ਤੁਹਾਡੀ ਪਹਿਚਾਣ ਬਾਰੇ ਸਵਾਲ ਪੁੱਛ ਸਕਦਾ ਹੈ। ਇਹ ਉਦੋਂ ਹੋਂ ਸਕਦਾ ਹੈ ਜਦੋਂ ਤੁਹਾਡੇ ਕੋਲ ਆਪਣੀ ਪਛਾਣ ਨੂੰ ਸਾਬਤ ਕਰਨ ਦੇ ਦਸਤਾਵੇਜ਼ ਨਹੀਂ ਹਨ। ਇਸ ਦਾ ਏਹ ਵੀ ਕਾਰਨ ਹੋ ਸਕਦਾ ਹੈ ਜੇਕਰ CBSA ਦਾ ਮੰਨਣਾ ਹੈ ਕਿ ਤੁਹਾਡੇ ਦਸਤਾਵੇਜ਼ ਛੂਠੇ ਹਨ ਜਾਂ ਉਹ ਤੁਹਾਡੇ ਦੁਆਰਾ ਦਿੱਤੀ ਗਈ ਤੁਹਾਡੀ ਜਾਣਕਾਰੀ ਜਾਂ ਤੁਸੀਂ ਕਿਵੇਂ ਕਨੇਡਾ ਆਏ ਤੇ ਭਰੋਸਾ ਨਹੀਂ ਕਰਦੇ ਹਨ।

CBSA ਤੁਹਾਡੇ ਤੋਂ ਤੁਹਾਡੀ ਪਛਾਣ ਸਾਬਤ ਕਰਨ ਲਈ ਸਬੂਤ ਮੰਗ ਸਕਦਾ ਹੈ। ਕਈ ਵਾਰ ਉਹ ਤੁਹਾਡਾ ਸੋਸ਼ਲ ਮੀਡੀਆ, ਵੀਜਾਂ ਅਰਜੀਆਂ, ਜਾਂ ਹੋਰ ਦੇਸ਼ਾਂ ਤੋਂ ਇਕੱਠੀ ਕੀਤੀਆਂ ਜਾਣਕਾਰੀਆਂ ਨੂੰ ਦੇਖਦੇ ਹਨ।

ਜਨਤਾ ਲਈ ਖਤਰਾ

CBSA ਸ਼ਾਇਦ ਇਹ ਮਨ ਸਕਦਾ ਹੈ ਕਿ ਤੁਸੀਂ ਕਨੇਡਾ ਦੇ ਦੂਸਰੇ ਲੋਕਾਂ ਲਈ ਖਤਰਾ ਬਣ ਸਕਦੇ ਹੋ।

ਸੁਰੱਖਿਆ

CBSA ਸ਼ਾਇਦ ਸੋਚਦਾ ਹੈ ਕਿ ਤੁਹਾਨੂੰ ਸੁਰੱਖਿਆ ਕਾਰਨਾ ਕਰਕੇ ਜਾਂ ਤੁਹਾਡੇ ਅਪਰਾਧਿਕ ਵਿਵਹਾਰ ਕਰਕੇ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਉਹ ਤੁਹਾਨੂੰ ਹੋਰ ਜਾਣਕਾਰੀ ਪ੍ਰਾਪਤ ਕਰਨ ਤੱਕ ਨਜ਼ਰਬੰਦ ਰੱਖ ਸਕਦੇ ਹਨ। ਜੇ ਉਹਨਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਦਾ ਸਮਰਥਨ ਕਰਨ ਦੇ ਸਬੂਤ ਮਿਲਦੇ ਹਨ , ਤਾਂ ਉਹ ਸ਼ਾਇਦ IRB-ID ਨੂੰ ਪੁੱਛ ਸਕਦੇ ਹਨ ਕੀ ਤੁਹਾਨੂੰ ਕਨੇਡਾ ਵਿਚ ਰਹਿਣ ਦੀ ਆਗਿਆ ਹੈ।

ਤੁਹਾਨੂੰ ਕਦੋਂ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ

ਤੁਹਾਨੂੰ ਇੱਕ ਕਾਨੂੰਨੀ ਸਰਹੱਦ ਪਾਰ ਕਰਨ ਵਾਲੇ ਰਸਤਾ ਤੇ, ਇਕ ਅਨ ਅਧਿਕਾਰਤ ਸਰਹੱਦ ਪਾਰ ਕਰਨ ਵਾਲੇ ਤੇ, ਇੱਕ ਹਵਾਈ ਅੱਡੇ ਤੇ, ਇੱਕ ਬੰਦਰਗਾਹ ਤੇ, ਜਾਂ ਕੈਨੇਡਾ ਦੇ ਅੰਦਰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਜਿਆਦਾਤਰ ਮਾਮਲਿਆ ਵਿੱਚ, ਨਜ਼ਰਬੰਦੀ, ਸ਼ਰਨਾਰਥੀ ਦਾਅਵੇ ਦੀ ਪ੍ਰਤਿਕ੍ਰਿਆ ਦੇ ਸ਼ੁਰੂ ਵਿੱਚ ਹੁੰਦੀ ਹੈ। ਜੇ ਤੁਸੀਂ ਪਹਿਲਾਂ ਹੀ ਕਨੇਡਾ ਵਿੱਚ ਹੋ ਤਾਂ ਤੁਹਾਨੂੰ ਉਦੋਂ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਜਾਂ ਫਿਰ ਇਮੀਗਰੇਸ਼ਨ ਅਧਿਕਾਰੀਆਂ ਨਾਲ ਇੰਟਰਵਿਊ ਦੌਰਾਨ।

ਤੁਹਾਨੂੰ ਕਿੱਥੇ ਰੱਖਿਆ ਜਾ ਸਕਦਾ ਹੈ

ਜੇਕਰ ਇੱਕ CBSA ਅਧਿਕਾਰੀ ਤੁਹਾਨੂੰ ਗਿਰਫਤਾਰ ਕਰਦਾ ਹੈ, ਤਾਂ ਸ਼ਾਇਦ ਤੁਹਾਨੂੰ CBSA ਇਮੀਗਰੇਸ਼ਨ ਹੋਲਡਿੰਗ ਸੈਂਟਰ ਵਿੱਚ ਰੱਖਿਆ ਜਾ ਸਕਦਾ ਹੈ। ਇਹ ਜਗਾ ਇਥੇ ਹਨ:

  • ਟੋਰਾਂਟੋ, ਓਨਟਾਰੀਓ
  • ਲਵਾਲ, ਕਿਊਬਿਕ (ਮਾਂਟਰੀਅਲ ਦੇ ਨੇੜੇ)
  • ਸਰੀ, ਬ੍ਰਿਟਿਸ਼ ਕੋਲੰਬੀਆ (ਵੈਨਕੂਵਰ ਦੇ ਨੇੜੇ)

ਜੇਕਰ ਜਿੱਥੇ ਤੁਸੀਂ ਰਹਿੰਦੇ ਹੋ ਉਥੇ ਕੋਈ ਇਮੀਗਰੇਸ਼ਨ ਹੋਲਡਿੰਗ ਸੈਂਟਰ ਨਹੀਂ ਹਨ , ਜਾਂ CBSA ਦਾ ਇਹ ਮੰਨਨਾ ਹੈ ਕਿ ਤੁਸੀਂ ਆਪਣੇ ਆਪ ਲਈ ਅਤੇ ਦੂਸਰਿਆਂ ਲਈ ਖਤਰਾ ਬਣ ਸਕਦੇ ਹੋ ਤਾਂ ਤੁਹਾਨੂ ਜੇਲ ਵਿੱਚ ਵੀ ਕੈਦ ਕੀਤਾ ਜਾ ਸਕਦਾ ਹੈ।

ਤੁਹਾਨੂੰ ਕਿੱਥੇ ਨਜ਼ਰਬੰਦ ਕੀਤਾ ਗਿਆ ਹੈ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਖੇਤਰ ਵਿੱਚ ਇੱਕ ਉਪਲਬਧ ਜਗ੍ਹਾ ਦੇ ਨਾਲ ਇਕ ਇਮੀਗਰੇਸ਼ਨ ਹੋਲਡਿੰਗ ਸੈਂਟਰ ਹੈ ਜਾਂ ਨਹੀਂ, ਅਤੇ CBSA ਅਨੁਸਾਰ ਤੁਸੀਂ ਕਿੰਨੀ ਜੋਖਮ ਦਾ ਪੱਧਰ ਪੈਦਾ ਕਰ ਸਕਦੇ ਹੋਂ। ਜੇਕਰ ਤੁਸੀਂ ਰਹਿਣ ਦੀ ਸਥਿਤੀ ਬਾਰੇ ਚਿੰਤਤ ਹੋ ਤਾਂ ਤੁਹਾਨੂੰ ਕਿਸ ਨੂੰ ਸੰਪਰਕ ਕਰਨਾ ਹੈ, ਤਾਂ ਉਸ ਦੀ ਜਾਣਕਾਰੀ ਲਈ ਤੁਸੀਂ ਇੱਕ ਨਜ਼ਰਬੰਦੀ ਸੰਪਰਕ ਅਫਸਰ ਜਾਂ ਇਕ ਇੰਨਲੈਂਡ ਇਨਫੋਰਕਮੈਂਟ ਅਫਸਰ ਤੋਂ ਲੈ ਸਕਦੇ ਹੋ।

ਸ਼ਰਤਾਂ ਤੇ ਰਿਹਾਈ

ਜੇਕਰ ਤੁਹਾਨੂੰ ਗਿਰਫਤਾਰ ਕੀਤਾ ਗਿਆ ਹੈ, ਤਾਂ CBSA ਤੁਹਾਨੂੰ ਰਿਹਾ ਕਰ ਸਕਦੇ ਹਨ ਜੇ ਤੁਸੀਂ ਕੁਝ ਸ਼ਰਤਾਂ ਦੀ ਪਾਲਨਾ ਕਰਨ ਲਈ ਸਹਿਮਤ ਹੋਂ।

ਉਦਾਹਰਨ ਲਈ, ਜੇਕਰ ਉਹ ਇਹ ਸੋਚਦੇ ਹਨ ਕਿ ਤੁਸੀਂ ਭੱਜ ਸਕਦੇ ਹੋ, ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਸਕਦੇ ਹੋ ਕੀ:

  • CBSA ਨੂੰ ਨਿਯਮਿਤ ਤੌਰ ਤੇ ਹਾਜਰੀ ਦੇਵੋਗੇ,
  • ਕਿਸੇ ਖਾਸ ਜਗਹਾ ਤੇ ਰਹੋਗੇ, ਜਾਂ
  • ਕਿਸੇ ਹੋਰ ਵਿਅਕਤੀ ਤੋਂ(ਜਿਵੇਂ ਕਿ ਪਰਿਵਾਰ ਦਾ ਇਕ ਸਦੱਸ) ਨੱਕਦ ਜਮਾ ਜਾਂ ਗਰੰਟੀ ਪ੍ਰਾਪਤ ਕਰੋਗੇ।

ਤੁਹਾਨੂੰ ਕਿੰਨੀ ਦੇਰ ਤੱਕ ਕੈਦ ਕੀਤਾ ਜਾ ਸਕਦਾ ਹੈ

ਤੁਹਾਨੂੰ ਕਿੰਨੀ ਦੇਰ ਤੱਕ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕਾਰਨ ਕਰਕੇ ਓੱਥੇ ਹੋਂ । ਉਦਾਹਰਣ ਲਈ, IRB-ID ਤੁਹਾਨੂੰ ਰਿਹਾ ਕਰ ਸਕਦਾ ਹੈ ਜੇ ਤੁਸੀਂ ਕੁਝ ਸ਼ਰਤਾਂ ਦਾ ਪਾਲਣ ਕਰੋ ਜਾਂ ਜੇਕਰ 18 ਸਾਲ ਦੇ ਬੱਚੇ ਇਸ ਵਿੱਚ ਸ਼ਾਮਿਲ ਹਨ।

ਜੇਕਰ ਤੁਹਾਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਤਾਂ ਇਹ ਦੇਖਣ ਲਈ ਕਿ ਤੁਹਾਨੂੰ ਰਿਹਾ ਕੀਤਾ ਜਾ ਸਕਦਾ ਹੈ ਤੁਹਾਡੇ ਲਈ ਨਿਯਮਿਤ ਸਮੇਂ ਤੇ ਨਜ਼ਰਬੰਦੀ ਸਮੀਖਿਆ ਸੁਣਵਾਈ ਹੋਵੇਗੀ। ਪਹਿਲੀ ਨਜ਼ਰਬੰਦੀ ਸਮੀਖਿਆ ਸੁਣਵਾਈ 48 ਘੰਟਿਆਂ ਬਾਅਦ ਰੱਖੀ ਜਾਂਦੀ ਹੈ। ਜੇਕਰ ਤੁਹਾਨੂੰ ਰਿਹਾਈ ਨਹੀਂ ਮਿਲਦੀ, ਤਾਂ ਤੁਹਾਡੀ 7 ਦਿਨਾਂ ਬਾਅਦ ਇੱਕ ਹੋਰ ਸੁਣਵਾਈ ਹੋਵੇਗੀ। ਜੇਕਰ ਤੁਸੀਂ ਫਿਰਵੀ ਹਿਰਾਸਤ ਵਿੱਚ ਰਹਿੰਦੇ ਹੋ, ਤਾਂ ਫਿਰ ਹਰ 30 ਦਿਨਾਂ ਬਾਅਦ ਤੁਹਾਡੀ ਸਨੂਵਾਈ ਹੋਵੇਗੀ।

ਕਈ ਵਾਰ ਤੁਹਾਨੂੰ ਰਿਹਾਈ ਲਈ ਇਕ ਰਿਹਾਈ ਦਾ ਵਿਕਲਪ (ATD) ਦੇਨ ਦੀ ਲੋੜ ਪੈ ਸਕਦੀ ਹੈ। ATD ਦੀ ਇੱਕ ਉਦਾਹਰਨ ਹੈ ਕਿ ਤੁਹਾਨੂੰ ਆਪਣੇ ਕਿਸੇ ਮਿੱਤਰ ਨਾਲ ਰਹਿਣਾ ਪੈ ਸਕਦਾ ਹੈ ਜੋ ਤੁਹਾਡੀ ਨਿਗਰਾਨੀ ਕਰ ਸਕਦਾ ਹੈ ਅਤੇ ਤੁਹਾਡੀ ਰਿਹਾਈ ਦੀਆਂ ਸ਼ਰਤਾਂ ਦੀ ਪਾਲਨਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਇਸ ਵੇਲੇ ਇਸ ਗੱਲ ਦੀ ਕੋਈ ਸਮਾਂ ਸੀਮਾ ਨਹੀਂ ਹੈ ਕਿ ਤੁਸੀਂ ਕੈਨੇਡਾ ਵਿੱਚ ਕਿੰਨੇ ਲੰਬੇ ਸਮੇਂ ਤੱਕ ਹਿਰਾਸਤ ਵਿੱਚ ਰਹਿ ਸਕਦੇ ਹੋ।


ਅਗਲਾ ਸੂਚੀ ਭਾਗ: 8.2 ਹਿਰਾਸਤ ਦੀ ਪ੍ਰਕਿਰਿਆ