ਹਿਰਾਸਤ ਕਿਵੇਂ ਕੰਮ ਕਰਦੀ ਹੈ
ਹਿਰਾਸਤ ਸਮਿਖਿਆ ਸੁਣਵਾਈ
ਤੁਹਾਡੀ ਹਿਰਾਸਤ ਦੇ ਸਮੇਂ ਦੌਰਾਨ ਤੁਹਾਡੀ ਨਿਯਮਤ ਹਿਰਾਸਤ ਸਮੀਖਿਆ ਸੁਣਵਾਈ ਹੋਵੇਗੀ। IRB-ID ਦੇ ਨਾਲ ਤੁਹਾਡੀ ਪਹਿਲੀ ਹਿਰਾਸਤ ਸਮੀਖਿਆ ਸੁਣਵਾਈ ਤੁਹਾਡੀ ਗ੍ਰਿਫਤਾਰੀ ਤੋਂ 48 ਘੰਟੇ ਬਾਅਦ ਜਾਂ ਜਿੰਨੀ ਜਲਦੀ ਸੰਭਵ ਹੋ ਸਕੇ ਰੱਖੀ ਜਾਵੇਗੀ।
ਹਿਰਾਸਤ ਸਮੀਖਿਆ ਦੀ ਸੁਣਵਾਈ ਵਿੱਚ, ਇੱਕ CBSA ਪ੍ਰਤੀਨਿਧੀ ਸਮਝਾਉਂਦਾ ਹੈ ਕਿ ਤੁਹਾਨੂ ਕਿਓਂ ਨਜ਼ਰਬੰਦ ਕੀਤਾ ਜਾਂ ਰਿਹਾ ਹੈ ਅਤੇ ਸਬੂਤ ਪੇਸ਼ ਕਰਦਾ ਹੈ। ਓਹ ਇਹ ਦਲੀਲ ਕਰ ਸਕਦੇ ਹਨ ਕਿ ਤੁਸੀ ਹਿਰਾਸਤ ਵਿੱਚ ਰਹੋ ਜਾਂ ਤੁਹਾਡੀ ਰਿਹਾਈ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਇੱਕ IRB-ID ਦਾ ਮੈਂਬਰ ਤੁਹਾਡੇ ਹਾਲਾਤ ਦਾ ਜਾਇਜ਼ਾ ਕਰਦਾ ਹੈ ਅਤੇ ਇਹ ਫੈਸਲਾ ਲੈਂਦਾ ਹੈ ਕਿ ਕੀ ਤੁਹਾਨੂੰ ਹਿਰਾਸਤ ਵਿੱਚ ਰਿਹਣਾ ਚਾਹੀਦਾ ਹੈ, ਜਾਂ ਸ਼ਰਤਾਂ ਦੇ ਨਾਲ ਜਾਂ ਬਿਨਾਂ ਸ਼ਰਤਾਂ ਰਿਹਾ ਕੀਤਾ ਜਾਵੇ।
ਇਹ ਫੈਸਲਾ ਕਰਨ ਲਈ ਮੈਂਬਰ ਵਿਚਾਰ ਕਰਦਾ ਹੈ:
- ਹਿਰਾਸਤ ਦੇ ਕਾਰਨ
- ਹਿਰਾਸਤ ਦੀ ਲੰਬਾਈ
- CBSA ਜਾਂ ਤੁਹਾਡੇ ਦੁਆਰਾ ਪੈਦਾ ਕੀਤੀ ਗਈ ਦੇਰੀ ਜਾਂ ਸਮੁੱਸਿਆਵਾਂ
- ਹਿਰਾਸਤ ਦੇ ਸੰਭਵ ਵਿਕਲਪ
- 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਦੇ ਸਰਵੋਤਮ ਹਿੱਟ ਸ਼ਾਮਲ ਹਨ
- ਹਿਰਾਸਤ ਦੀਆਂ ਸ਼ਰਤਾਂ
ਇੱਕ CBSA ਪ੍ਰਤੀਨਿਧੀ ਅਤੇ ਇੱਕ IRB-ID ਦੇ ਮੈਂਬਰ ਤੋਂ ਇਲਾਵਾ, ਹੋਰ ਲੋਕ ਤੁਹਾਡੀ ਸੁਣਵਾਈ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:
- ਤੁਸੀਂ ਜਾਂ ਕੋਈ ਹੋਰ ਪਰਿਵਾਰ ਦਾ ਮੈਂਬਰ, ਜੇਕਰ ਓੁਹ ਵੀ ਹਿਰਾਸਤ ਵਿੱਚ ਹਨ
- ਇੱਕ ਦੁਭਾਸ਼ੀਏ, ਜੇਕਰ ਤੁਹਾਨੂੰ ਇੱਕ ਦੀ ਲੋੜ ਹੈ
- ਤੁਹਾਡਾ ਕਾਨੂੰਨੀ ਪ੍ਰਤੀਨਿਧੀ, ਜੇਕਰ ਤੁਹਾਡੇ ਕੋਲ ਹੈ
- ਤੁਹਾਡੀ ਸੁਣਵਾਈ ਤੇ ਗਵਾਹ ਜਾਂ ਨਿਰੀਖਕ, ਜੇਕਰ ਇਜਾਜ਼ਤ ਹੋਵੇ
ਜ਼ਿਆਦਾਤਰ IRB ਸੁਣਵਾਈਆਂ ਵਰਚੁਅਲ ਹੁੰਦੀਆਂ ਹਨ। ਹਾਲਾਂਕਿ, ਸੁਣਵਾਈ ਵਿਅਕਤੀਗਤ ਤੌਰ ਤੇ ਕਰਵਾਓਣ ਲਈ ਬੇਨਤੀ ਕੀਤੀ ਜਾਂ ਸਕਦੀ ਹੈ।
ਹਿਰਾਸਤ ਦੇ ਵਿਕਲਪ
ਇੱਕ ਹਿਰਾਸਤ ਸਮੀਖਿਆ ਦੀ ਸੁਣਵਾਈ ਤੇ ਤੁਸੀਂ ਜਾਂ ਤੁਹਾਡਾ ਕਾਨੂੰਨੀ ਪ੍ਰਤੀਨਿਧੀ ਹਿਰਾਸਤ ਦੇ ਵਿਕਲਪ(ATD) ਦਾ ਸੁਝਾਅ ਦੇ ਸਕਦੇ ਹੋ। ਇੱਕ ATD ਉਹਨੂੰ ਸ਼ਰਤਾਂ ਵਾਲੀ ਇਕ ਰਿਹਾਈ ਯੋਜਨਾ ਹੈ ਜਿਨਾਂ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਇਕ ATDs ਦੀਆਂ ਕੁਝ ਉਦਾਰਨਾ ਵਿੱਚ:
- CBSA ਨੂੰ ਆਪਣਾ ਪਤਾ ਪ੍ਰਦਾਨ ਕਰਨਾ ਜਿੱਥੇ ਤੁਸੀਂ ਰਹਿ ਰਹੇ ਹੋ
- CBSA ਨੋ ਨਿਯਮਿਤ ਤੌਰ ਤੇ ਰਿਪੋਰਟ ਕਰਨਾ
- ਕਰਫਿਊ(ਰੋਕ) ਦਾ ਪਾਲਨ ਕਰਨਾ
- ਇਕ ਖਾਸ ਵਿਅਕਤੀ ਨਾਲ ਰਹਿਣਾ
- ਸ਼ਰਾਬ ਪੀਣਾ ਜਾਂ ਨਸ਼ੇ ਲੈਣ ਤੋਂ ਪਰਹੇਜ਼ ਕਰਨਾ
ਮੈਂਬਰ ਫੈਸਲਾ ਕਰੇਗਾ ਕਿ ਜੇਕਰ ਸ਼ਰਤਾਂ ਲਾਜ਼ਮੀ ਹਨ ਅਤੇ ਇਹ ਸ਼ਰਤਾਂ ਕੀ ਹੋਣਗੀਆਂ।
ਜੀ ਤੁਹਾਡੇ ਕੋਲ ਹਿਰਾਸਤ ਤੋਂ ਬਾਹਰ ਰਹਿਣ ਲਈ ਕਿਤੇ ਵੀ ਥਾਂ ਨਹੀਂ ਹੈ ਤਾਂ ਤੁਹਾਡੇ ਲਈ ਉਪਲਬਧ ਅਸਥਾਈ ਰਿਹਾਇਸ਼ੀ ਵਿਕਲਪਾਂ ਬਾਰੇ ਪੁੱਛੋ। ਕਨੇਡਾ ਵਿੱਚ ਸ਼ਰਨਾਰਥੀ ਦਾਵੇਦਾਰਾਂ ਲਈ ਕੁਝ ਅਸਥਾਈ ਰਿਹਾਇਸ਼ ਉਪਲਬਧ ਹੈ। ਤੁਸੀਂ ਇਹਨਾਂ ਸ਼ੈਲਟਰਾਂ ਬਾਰੇ ਜਾਣਕਾਰੀ ਆਪਣੇ ਕਾਨੂੰਨੀ ਪ੍ਰਤੀਨਿਧੀ ਤੋਂ, ਕਿਸੇ ਬੰਦੋਬਸਤ ਜਾਂ ਕਮਿਊਨਿਟੀ ਵਰਕਰ ਤੋਂ, ਜਾਂ ਕਈ ਵਾਰ CBSA ਤੋਂ ਪ੍ਰਾਪਤ ਕਰ ਸਕਦੇ ਹੋ।
ਜੇ ਹਿਰਾਸਤ ਜਾਰੀ ਰਹੀ
ਜੇਕਰ IRB-ID ਦਾ ਮੈਂਬਰ ਤੁਹਾਨੂੰ ਹਿਰਾਸਤ ਵਿੱਚ ਰੱਖਣ ਦਾ ਫੈਸਲਾ ਕਰਦਾ ਹੈ, ਤਾਂ ਤੁਹਾਡੀ ਸੱਤ ਦਿਨਾਂ ਵਿੱਚ ਇੱਕ ਹੋਰ ਹਿਰਾਸਤ ਸਮੀਖਿਆ ਸੁਣਵਾਈ ਹੋਵੇਗੀ। ਉਸ ਤੋਂ ਬਾਅਦ, ਤੁਹਾਡੀ ਹਿਰਾਸਤ ਸਮੀਖਿਆ ਸੁਣਵਾਈ ਹਰ 30 ਦਿਨਾਂ ਬਾਅਦ ਹੋਵੇਗੀ ਜਦ ਤਕ ਤੁਹਾਨੂੰ ਰਿਹਾ ਨਹੀਂ ਕੀਤਾ ਜਾਂਦਾ
ਜੇਕਰ IRB-ID ਦਾ ਮੈਂਬਰ ਇਹ ਫੈਸਲਾ ਕਰਦਾ ਹੈ ਕਿ ਤੁਹਾਨੂੰ ਹਾਲੇ ਵੀ ਹਿਰਾਸਤ ਵਿੱਚ ਰੱਖਿਆ ਜਾਵੇ, ਤਾਂ ਤੁਹਾਡੀ ਸੱਤ ਦਿਨਾਂ ਬਾਅਦ ਇਕ ਹੋਰ ਸੁਣਵਾਈ ਹੋਵੇਗੀ। ਜੇਕਰ ਤੁਹਾਨੂੰ ਇਸ ਦੂਸਰੀ ਸੁਣਵਾਈ ਤੇ ਵੀ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਘੱਟੋ ਘੱਟ ਹਰ 30 ਦਿਨ ਬਾਅਦ ਤੁਹਾਡੀ ਸੁਣਵਾਈ ਹੋਵੇਗੀ।
ਜੇ ਤੁਸੀਂ ਰਿਹਾਅ ਹੋ ਜਾਂਦੇ ਹੋ
ਜੇਕਰ IRB-ID ਦਾ ਮੈਂਬਰ ਤੁਹਾਡੀ ਰਿਹਾਈ ਦਾ ਆਦੇਸ਼ ਦਿੰਦਾ ਹੈ, ਤਾਂ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਹੜੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੈ। ਸ਼ਰਤਾਂ ਨੂੰ ਸਮਝਣਾ ਬਹੁਤ ਜਰੂਰੀ ਹੈ। ਤੁਹਾਨੂੰ ਇਹਨਾਂ ਸ਼ਰਤਾਂ ਦੀ ਪਾਲਣਾ ਕਰਨੀਆ ਪੈਣਗੀਆਂ ਜਦ ਤੱਕ CBSA ਇਹ ਨਹੀਂ ਕਿਹੰਦਾ ਕਿ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਜਾਂ ਜਦੋਂ ਤੱਕ IRB-ID ਜਾਂ CBSA ਇਹਨਾਂ ਨੂੰ ਬਦਲਣ ਲਈ ਸਹਿਮਤ ਨਹੀਂ ਹੁੰਦੇ।
