ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਨੂੰ ਸਮਝੋ
ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਬਾਰੇ ਜਾਣੋ ਅਤੇ ਕੀ ਤੁਸੀਂ ਇਸ ਦਾ ਦਾਅਵਾ ਕਰ ਸਕਦੇ ਹੋ। ਆਪਣੇ ਸ਼ਰਨਾਰਥੀ ਦਾਅਵੇ ਤੋਂ ਜੁੜੀਆਂ ਤਿੰਨ ਸਰਕਾਰੀ ਏਜੰਸੀਆਂ ਬਾਰੇ ਜਾਣੋ
ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦੀ ਵਿਆਖਿਆ
ਸ਼ਰਨਾਰਥੀ ਕੌਣ ਹੁੰਦਾ ਹੈ?
ਕਨੇਡਾ ਦੀ ਸਰਕਾਰ ਕਹਣਦੀ ਹੈ ਕਿ ਜੇਕਰ ਤੁਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਨਹੀਂ ਹੋ, ਤਾਂ ਤੁਸੀਂ ਸ਼ਰਨਾਰਥੀ ਹੋ। ਜੇਕਰ ਤੁਸੀਂ ਵਾਪਸ ਜਾਂਦੇ ਹੋ, ਤਾਂ ਤੁਹਾਨੂੰ ਆਪਣੀ ਪਛਾਣ ਜਾਂ ਵਿਸ਼ਵਾਸ ਦੇ ਕਾਰਨ ਹਾਣੀ ਪਹੁੰਚ ਸਕਦੀ ਹੈ ਜਾਂ ਤੁਸੀਂ ਆਪਣੀ ਆਜ਼ਾਦੀ ਖੋ ਸਕਦੇ ਹੋ । ਤੁਹਾਨੂੰ ਕਿਤੇ ਹੋਰ ਰਹਿਣਾ ਪਵੇਗਾ।
ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਦੀ ਮੰਗ ਨੂੰ ਸ਼ਰਨਾਰਥੀ ਦਾਅਵਾ ਕਰਨਾ ਕਹਿੰਦੇ ਹਨ। ਭਾਵੇਂ ਤੁਹਾਡੇ ਨਾਲ ਤੁਹਾਡੇ ਦੇਸ਼ ਵਿੱਚ ਬੁਰਾ ਸਲੂਕ ਕੀਤਾ ਗਿਆ ਸੀ ਜਾਂ ਉਹ ਇੱਕ ਖਤਰਨਾਕ ਜਗਹਾ ਹੈ, ਜਰੂਰੀ ਨਹੀਂ ਕਿ ਤੁਹਾਨੂੰ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ ਤੁਸੀਂ ਇੱਕ ਕਨਵੈਂਸ਼ਨ ਸ਼ਰਨਾਰਥੀ(Convention Refugee) ਜਾਂ ਇੱਕ ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਹੋ।
ਕਨਵੈਂਸ਼ਨ ਸ਼ਰਣਾਰਥੀ
ਕਨਵੈਂਸ਼ਨ ਸ਼ਰਨਾਰਥੀ ਬਣਨ ਦੇ ਲਈ, ਇਹ ਛੇ ਵਾਕ ਤੁਹਾਡੇ ਲਈ ਸਹੀ ਹੋਣੇ ਚਾਹੀਦੇ ਹਨ:
- ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੰਭਵ ਤੌਰ ਤੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਵੇਗਾ।।
- ਮੇਰੇ ਨਾਲ ਮੇਰੀ ਪਛਾਣ, ਜਾਂ ਮੇਰੇ ਵਿਸ਼ਵਾਸ ਨੂੰ ਲੈ ਕੇ ਬੁਰਾ ਸਲੂਕ ਕੀਤਾ ਜਾਵੇਗਾ।
- ਮੈਂ ਸਚ ਮੁਚ ਹੀ ਵਾਪਸ ਜਾਣ ਤੋਂ ਡਰਦਾ ਹਾਂ।
- ਮੇਰੇ ਕੋਲ ਮੇਰੇ ਦੇਸ਼ ਵਿੱਚ ਰਹਣ ਤੋਂ ਡਰਨ ਦੇ ਉਚਿਤ ਕਾਰਨ ਹਨ।
- ਮੇਰੀ ਸਰਕਾਰ ਮੇਰੀ ਸੁਰੱਖਿਆ ਨਹੀਂ ਕਰ ਸਕਦੀ।
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
ਸੁਰੱਖਿਆ ਦੀ ਲੋੜ ਵਾਲਾ ਵਿਅਕਤੀ
ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਬਣਨ ਲਈ, ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ 1 ਜਾਂ 2 ਸਹੀ ਹੈ:
ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੱਤਾਧਾਰੀ ਲੋਕ ਮੈਨੂੰ ਤਸੀਹੇ ਦੇਣਗੇ।
ਜਾਂ
ਜੇ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਮੈਂ ਮਰ ਸਕਦਾ ਹਾਂ ਜਾਂ ਬੇਰਹਿਮ ਸਲੂਕ ਦਾ ਅਨੁਭਵ ਕਰ ਸਕਦਾ ਹਾਂ,
ਅਤੇ
- ਮੇਰੀ ਸਰਕਾਰ ਮੈਨੂੰ ਸੁਰੱਖਿਆ ਨਹੀਂ ਦੇ ਸਕਦੀ,
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
- ਮੈਨੂੰ ਖਤਰਾ ਹੈ ਪਰ ਮੇਰੇ ਦੇਸ਼ ਵਿੱਚ ਹਰ ਕਿਸੇ ਨੂੰ ਇਹ ਖਤਰਾ ਨਹੀਂ ਹੈ,
- ਮੈਂ ਸਿਰਫ ਇਸ ਲਈ ਖਤਰੇ ਵਿੱਚ ਨਹੀਂ ਹਾਂ ਕਿਉਂਕਿ ਮੇਰਾ ਦੇਸ਼ ਮੈਨੂੰ ਅਜਿਹਾ ਕੁਝ ਕਰਨ ਲਈ ਸਜ਼ਾ ਦੇਣਾ ਚਾਹੁੰਦਾ ਹੈ ਜੋ ਕਨੇਡਾ ਵਿੱਚ ਅਪਰਾਧ ਹੈ, ਅਤੇ
- ਮੈਨੂੰ ਸਿਰਫ ਮੇਰੇ ਦੇਸ਼ ਵਿੱਚ ਮਾੜੀ ਸਿਹਤ ਦੇਖ-ਰੇਖ ਦੇ ਕਾਰਨ ਹੀ ਖਤਰਾ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਵੇਖੋ ਕਾਨੂੰਨੀ ਪਰਿਭਾਸ਼ਾਵਾਂ ਨੂੰ ਸਮਝੋ।
ਕੀ ਮੈਂ ਸ਼ਰਨਾਰਤੀ ਦਾ ਦਾਅਵਾ ਕਰ ਸਕਦਾ ਹਾਂ?
ਜੇ ਤੁਸੀਂ ਖਤਰੇ ਜਾਂ ਜੁਲਮ ਤੋਂ ਬਚ ਕੇ ਭੱਜ ਰਹੇ ਹੋ, ਤਾਂ ਤੁਸੀਂ ਸਰਹਦ ਤੇ ਜਾਂ ਕਨੇਡਾ ਦੇ ਅੰਦਰ ਸ਼ਰਨਾਰਥੀ ਦਾਅਵਾ ਕਰਕੇ ਕਨੇਡਾ ਵਿੱਚ ਸੁਰਖੀਆਂ ਦੀ ਮੰਗ ਕਰ ਸਕਦੇ ਹੋ. ਕਨੇਡਾ ਸਰਕਾਰ ਇਹ ਫੈਸਲਾ ਕਰੇਗੀ ਕਿ ਤੁਹਾਡਾ ਸ਼ਰਨਾਰਥੀ ਦਾਅਵਾ IRB-RPD ਕੋਲ ਭੇਜਿਆ ਜਾਵੇਗਾ ਜਾਂ ਨਹੀਂ. ਇਹ ਸਮਝਣਾ ਮਹੱਤਵਪੂਰਨ ਹੈ ਕੀ ਦਾਅਵਾ ਕੌਣ ਕਰ ਸਕਦਾ ਹੈ ਅਤੇ ਕਿਸ ਨੂੰ ਸੁਣਵਾਈ ਮਿਲ ਸਕਦੀ ਹੈ। ਸ਼ਰਨਾਰਥੀ ਸੁਰੱਖਿਆ ਮੰਗਣ ਤੋਂ ਪਹਿਲਾਂ ਅਤੇ ਜਿੰਨੀ ਜਲਦੀ ਹੋ ਸਕੇ, ਕਾਨੂੰਨੀ ਸਲਾਹ ਪ੍ਰਾਪਤ ਕਰੋ।
ਕੌਣ ਯੋਗ ਨਹੀਂ ਹੈ
ਹੋ ਸਕਦਾ ਹੈ ਕਿ ਤੁਹਾਡਾ ਸ਼ਰਨਾਰਥੀ ਦਾਅਵਾ IRB-RPD ਕੋਲ ਭੇਜੇ ਜਾਣ ਲਈ ਯੋਗ ਨਾ ਹੋਵੇ, ਜੇਕਰ:
- ਤੁਸੀਂ ਕਿਸੇ ਹੋਰ ਦੇਸ਼ ਵਿੱਚ ਕਨਵੈਨਸ਼ਨ ਸ਼ਰਨਾਰਥੀ ਹੋ ਜਿੱਥੇ ਤੁਸੀਂ ਜਾ ਸਕਦੇ ਹੋ।
- ਤੁਸੀਂ ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ, ਜਾਂ ਨਿਊਜ਼ੀਲੈਂਡ ਵਿੱਚ ਸ਼ਰਨਾਰਥੀ ਦਾ ਦਾਅਵਾ ਕੀਤਾ ਹੈ।
- ਤੁਹਾਨੂੰ ਕਨੇਡਾ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਤੁਸੀਂ ਸ਼ਰਨਾਰਥੀ ਦਾ ਦਾਅਵਾ ਨਹੀਂ ਕਰ ਸਕਦੇ।
- ਤੁਸੀਂ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕੀਤਾ ਸੀ ਜੋ ਵਾਪਸ ਲਿਆ ਗਿਆ ਸੀ, ਛੱਡ ਦਿੱਤਾ ਗਿਆ ਸੀ ਜਾਂ ਰੱਦ ਕਰ ਦਿੱਤਾ ਗਿਆ ਸੀ।
- ਤੁਹਾਡੀ ਪਛਾਣ ਖਤਰਨਾਕ ਜਾਂ ਅਪਰਾਧੀ ਵਜੋਂ ਹੋਈ ਹੈ, ਜਾਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਤੋੜੇ ਹਨ।
- ਤੁਹਾਨੂੰ ਕਨੇਡਾ ਵਿੱਚ ਪਹਿਲਾਂ ਹੀ ਇੱਕ ਸੁਰੱਖਿਅਤ ਵਿਅਕਤੀ ਦਾ ਦਰਜਾ ਦਿੱਤਾ ਗਿਆ ਸੀ।
- ਤੁਹਾਨੂੰ ਕਨੇਡਾ ਤੋਂ ਹਟਾਉਣ ਦਾ ਹੁਕਮ(removal order) ਮਿਲਿਆ ਹੈ।
- ਸੰਯੁਕਤ ਰਾਜ- ਕਨੇਡਾ ਦੀ ਜਮੀਨੀ ਸਰਹੱਦ ਤੇ, ਤੁਸੀਂ ਸੁਰੱਖਿਅਤ ਤੀਜੇ ਦੇਸ਼ ਦੇ ਸਮਝੌਤੇ (STCA) ਕਾਰਨ ਦਾਖਲ ਨਹੀਂ ਹੋ ਸਕੇ
ਜੇ ਤੁਸੀਂ 3 ਜੂਨ , 2025 ਨੂੰ ਜਾਂ ਇਸ ਤੋਂ ਬਾਅਦ ਆਪਣਾ ਦਾਵਾ ਕੀਤਾ ਹੈ:
ਬਿੱਲ C-12 ਦੇ ਕਾਰ, ਹੁਣ ਦੋ ਹੋਰ ਕਾਰਨ ਹਨ ਜਿਨਾਂ ਕਰਕੇ ਤੁਹਾਡਾ ਸ਼ਰਨਾਰਥੀ ਦਾਅਵਾ IRB-RPD ਕੋਲ ਨਹੀਂ ਭੇਜਿਆ ਜਾ ਸਕਦਾ। ਇਹ ਨਿਯਮ ਸਿਰਫ ਉਹਨਾਂ ਦਾਅਵਿਆਂ ਤੇ ਲਾਗੂ ਹੁੰਦੇ ਹਨ ਜੋ 3 ਜੂਨ, 2025 ਨੂੰ ਜਾਂ ਇਸ ਤੋਂ ਬਾਅਦ ਕੀਤੇ ਗਏ ਹਨ।
- ਤੁਸੀਂ ਕਨੇਡਾ ਵਿੱਚ ਆਪਣੇ ਪਹਿਲੇ ਦਾਖਲੇ (24 ਜੂਨ, 2020 ਤੋਂ ਬਾਅਦ) ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਦਾਅਵਾ ਕੀਤਾ ਹੈ, ਭਾਵੇਂ ਤੁਸੀਂ ਕਨੇਡਾ ਛੱਡ ਕੇ ਬਾਅਦ ਵਿੱਚ ਦੁਬਾਰਾ ਵਾਪਸ ਆ ਗਏ ਹੋਵੋ।
- ਤੁਸੀਂ ਅਧਿਕਾਰਕ ਸਰਹਦੀ ਦਾਖਲਾ ਬਿੰਦੂਆਂ ਦੇ ਵਿਚਕਾਰੋਂ ਕਨੇਡਾ ਵਿੱਚ ਦਾਖਲ ਹੋਏ ਅਤੇ ਕਨੇਡਾ ਵਿੱਚ ਦਾਖਲ ਹੋਣ ਤੋਂ 14 ਦਿਨਾਂ ਤੋਂ ਵੱਧ ਸਮੇਂ ਬਾਅਦ ਆਪਣਾ ਸ਼ਰਨਾਰਥੀ ਦਾਅਵਾ ਕੀਤਾ।
ਇਸ ਦਾ ਮਤਲਬ ਹੈ ਕਿ ਜੇ ਤੁਸੀਂ 24 ਜੂਨ, 2020 ਤੋਂ ਬਾਅਦ ਕਿਸੇ ਵੀ ਸਮੇਂ ਕਨੇਡਾ ਵਿੱਚ ਦਾਖਲ ਹੋਵੇ ਸੀ ਅਤੇ 24 ਜੂਨ, 2020 ਤੋਂ ਬਾਅਦ ਆਪਣੀ ਪਹਿਲੀ ਦਾਖਲਾ ਮਿਤੀ ਤੋਂ ਇੱਕ ਸਾਲ ਦੇ ਅੰਦਰ ਸ਼ਰਨਾਰਥੀ ਦਾਅਵਾ ਨਹੀਂ ਕੀਤਾ, ਤਾਂ ਤੁਹਾਡਾ ਸ਼ਰਨਾਰਥੀ ਦਾਅਵਾ IRB-RPD ਕੋਲ ਨਹੀਂ ਭੇਜਿਆ ਜਾ ਸਕਦਾ। ਇਸ ਦੀ ਬਜਾਏ ਤੁਹਾਨੂੰ PRRA ਨਾਮਕ ਇੱਕ ਹੋਰ ਪ੍ਰਕਰਿਆ ਤੱਕ ਪਹੁੰਚ ਮਿਲ ਸਕਦੀ ਹੈ। PRRA ਤੱਕ ਪਹੁੰਚ ਪ੍ਰਾਪਤ ਕਰਨ ਲਈ ਵੀ ਤੁਹਾਨੂੰ ਇੱਕ ਦਾਅਵਾ ਸ਼ੁਰੂ ਕਰਨਾ ਪਵੇਗਾ।
ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ(STCA)
ਜੇਕਰ ਤੁਸੀਂ ਸੰਯੁਕਤ ਰਾਜ ਤੋਂ ਕਨੇਡਾ ਵਿੱਚ ਦਾਖਲ ਹੁੰਦੇ ਹੋ, ਤਾਂ ਕਨੇਡਾ ਅਤੇ ਸੰਯੁਕਤ ਰਾਜ ਦੇ ਵਿਚਕਾਰ ਇੱਕ ਸਮਝੌਤਾ ਜਿਸਨੂੰ ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ (STCA) ਕਿਹਾ ਜਾਂਦਾ ਹੈ, ਸ਼ਰਨਾਰਥੀ ਸੁਰੱਖਿਆ ਦੀ ਮੰਗ ਕਰਨਾ ਔਖਾ ਬਣਾਉਂਦਾ ਹੈ। ਸਮਝੌਤਾ ਕਹਿੰਦਾ ਹੈ ਕਿ ਤੁਹਾਨੂੰ ਆਪਣਾ ਸ਼ਰਨਾਰਥੀ ਦਾ ਦਾਅਵਾ ਉਸ ਸੁਰੱਖਿਅਤ ਦੇਸ਼ ਵਿੱਚ ਕਰਨਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਪਿਹਲਾਂ ਦਾਖਲ ਹੋਏ। STCA ਤੁਹਾਡੇ ਤੇ ਲਾਗੂ ਹੁੰਦਾ ਹੈ ਜੇਕਰ ਤੁਸੀਂ ਕਨੇਡਾ ਦੀ ਅਧਿਕਾਰਤ ਸਰਹੱਦ ਪਾਰ ਕਰਦੇ ਹੋ, ਜਾਂ ਜੇਕਰ ਤੁਸੀਂ ਅਧਿਕਾਰਤ ਸਰਹੱਦ ਸਥਾਨ ਦੇ ਵਿਚਕਾਰ ਕਨੇਡਾ ਵਿੱਚ ਦਾਖਲ ਹੁੰਦੇ ਹੋ ਅਤੇ 14 ਦਿਨਾਂ ਦੇ ਅੰਦਰ ਸ਼ਰਨਾਰਥੀ ਦਾ ਦਾਅਵਾ ਕਰਦੇ ਹੋ
ਜੇਕਰ ਤੁਸੀਂ ਜਮੀਨ ਰਾਹੀਂ ਕਨੇਡਾ ਵਿੱਚ ਦਾਖਲ ਹੁੰਦੇ ਹੋ, ਤਾਂ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ ਜੇ:
- ਤੁਹਾਡਾ ਇੱਕ ਪਰਿਵਾਰਕ ਮੈਂਬਰ ਕਨੇਡਾ ਵਿੱਚ ਹੈ।
- ਤੁਸੀਂ 19 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ, ਇਕੱਲੇ ਸਫ਼ਰ ਕਰ ਰਹੇ ਹੋ, ਅਤੇ ਸੰਯੁਕਤ ਰਾਜ ਵਿੱਚ ਤੁਹਾਡਾ ਕੋਈ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨਹੀਂ ਹੈ।
- ਤੁਹਾਡੇ ਕੋਲ ਇੱਕ ਵੈਧ ਕਨੇਡੀਅਨ ਵੀਜ਼ਾ, ਜਾਂ ਇੱਕ ਅਧਿਐਨ ਜਾਂ ਵਰਕ ਪਰਮਿਟ ਹੈ।
- ਤੁਸੀਂ ਸੰਯੁਕਤ ਰਾਜ ਜਾਂ ਤੁਹਾਡੇ ਦੇਸ਼ ਵਿੱਚ ਅਪਰਾਧਿਕ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹੋ।
- ਤੁਸੀਂ ਰਾਜ ਰਹਿਤ ਹੋ।
- ਤੁਸੀਂ ਸੰਯੁਕਤ ਰਾਜ ਦੇ ਨਾਗਰਿਕ ਹੋ।
ਇੱਕ ਸਰਹੱਦੀ ਅਧਿਕਾਰੀ ਤੁਹਾਨੂੰ ਇਹ ਦੇਖਣ ਲਈ ਸਵਾਲ ਪੁੱਛੇਗਾ ਕਿ ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਅਪਵਾਦ ਲਈ ਯੋਗ ਹੋ। ਜੇਕਰ ਤੁਸੀਂ ਯੋਗਤਾ ਪੂਰੀ ਕਰਦੇ ਹੋ, ਤਾਂ ਤੁਹਾਨੂੰ ਕਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਤੁਸੀਂ ਅਪਵਾਦਾਂ ਵਿੱਚੋਂ ਕਿਸੇ ਇੱਕ ਲਈ ਯੋਗ ਨਹੀਂ ਹੁੰਦੇ ਹੋ ਤਾਂ ਤੁਹਾਨੂੰ ਅਮਰੀਕਾ ਵਾਪਸ ਭੇਜਿਆ ਜਾ ਸਕਦਾ। ਜੇ ਸੰਭਵ ਹੋਵੇ, ਤਾਂ ਕਨੇਡਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨ ਦੇ ਤੁਹਾਡੇ ਲਈ ਹੋਰ ਤਰੀਕਿਆਂ ਬਾਰੇ ਵਕੀਲ ਜਾਂ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਹੋਰ ਜਾਣਕਾਰੀ ਲਈ ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ ਨੂੰ ਵੇਖੋ।
ਸ਼ਰਨਾਰਥੀ ਦਾਅਵੇ ਦੀ ਪ੍ਰਕ੍ਰਿਆ ਦੀ ਸੰਖੇਪ ਜਾਣਕਾਰੀ
ਕਨੇਡਾ ਵਿੱਚ ਰਹਿਣ ਲਈ ਤੁਹਾਨੂੰ ਸਰਕਾਰ ਨੂੰ ਦਿਖਾਉਣਾ ਹੋਵੇਗਾ ਕਿ ਤੁਸੀਂ ਉਹ ਹੋ ਜਿਹਨੂੰ ਕਨੇਡਾ ਸ਼ਰਨਾਰਥੀ ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਇੱਕ ਕੋਨਵੇਨਸ਼ਨ ਸ਼ਰਨਾਰਥੀ ਜਾਂ ਇੱਕ ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਹੋ। ਜੇਕਰ ਤੁਹਾਡਾ ਇਕ ਤੋਂ ਵੱਧ ਦੇਸ਼ਾਂ ਵਿੱਚ ਦਰਜਾ ਹੈ, ਹਾਂ ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਹਰ ਇੱਕ ਦੇਸ਼ ਵਿੱਚ ਜੋਖਮ ਵਿਚ ਹੋ। ਤੁਹਾਨੂੰ ਇਹ ਵੀ ਦਿਖਾਉਣਾ ਹੋਵੇਗਾ ਕਿ ਤੁਸੀਂ ਆਪਣੇ ਬਾਰੇ ਅਤੇ ਆਪਣੀ ਕਹਾਣੀ ਬਾਰੇ ਸੱਚ ਬੋਲ ਰਹੇ ਹੋ। ਤੁਸੀਂ ਇਮਾਨਦਾਰ, ਸਪਸ਼ਟ ਅਤੇ ਤੁਹਾਡੇ ਨਾਲ ਕੀ ਵਾਪਰਿਆ ਹੈ ਇਸ ਬਾਰੇ ਵੇਰਵੇ ਸਹਿਤ ਅਤੇ ਸਬੂਤ ਇਕੱਠੇ ਕਰਕੇ ਅਜਿਹਾ ਕਰਦੇ ਹੋ।
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰੋ
ਸ਼ਰਣਾਰਥੀ ਦਾਅਵਾ ਸ਼ੁਰੂ ਕਰਨ ਦਾ ਸਭ ਤੋਂ ਪਹਿਲਾ ਕਦਮ ਹੈ ਕਿ ਤੁਸੀਂ ਕਨੇਡੀਅਨ ਸਰਕਾਰ ਨੂੰ ਦੱਸੋ ਕਿ ਤੁਹਾਨੂੰ ਸੁਰੱਖਿਆ ਦੀ ਲੋੜ ਹੈ। ਇਹ ਕਰਨ ਦੇ ਦੋ ਤਰੀਕੇ ਹਨ। ਤੁਹਾਨੂੰ ਕਨੇਡਾ ਵਿੱਚ ਹੋਣਾ ਚਾਹੀਦਾ ਹੈ।
- ਜੇ ਤੁਸੀਂ ਕਨੇਡਾ ਦੇ ਅੰਦਰ ਹੋ: IRCC ਪੋਰਟਲ ਤੇ ਆਪਣੀ ਆਨਲਾਈਨ ਅਰਜ਼ੀ ਪੂਰੀ ਕਰੋ ਅਤੇ ਜਮਾ ਕਰੋ, ਜਾਂ
- ਜੇਕਰ ਤੁਸੀਂ ਸਰਹਦ, ਹਵਾਈ ਅੱਡਾ, ਜਾਂ ਨਜ਼ਰ ਬੰਦ ਕੇਂਦਰ ਵਿਚ ਹੋ: CBSA ਅਧਿਕਾਰੀ ਨੂੰ ਦੱਸੋ ਕੀ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰਨਾ ਚਾਹੁੰਦੇ ਹੋ।
CBSA ਜਾਂ IRCC ਇਹ ਫੈਸਲਾ ਕਰਦੇ ਹਨ ਕਿ ਤੁਹਾਡਾ ਦਾਅਵਾ IRB-RPD ਕੋਲ ਭੇਜੇ ਜਾਣ ਲਈ ਯੋਗ ਹੈ ਜਾਂ ਨਹੀਂ। ਜੇ ਤੁਹਾਡਾ ਦਾਅਵਾ ਯੋਗ ਹੈ, ਤਾਂ ਉਹ ਇਸ ਨੂੰ IRB-RPD ਕੋਲ ਭੇਜ ਦਿੰਦੇ ਹਨ।
ਜੇ CBSA ਜਾਂ IRCC ਇਹ ਫੈਸਲਾ ਕਰਦੇ ਹਨ ਕਿ ਤੁਹਾਡਾ ਦਾਅਵਾ IRB-RPD ਕੋਲ ਭੇਜੇ ਜਾਣ ਲਈ ਯੋਗ ਨਹੀਂ ਹੈ, ਤਾਂ ਤੁਹਾਡੇ ਮੂਲ ਦੇਸ਼ ਦੇ ਆਧਾਰ ਤੇ ਤੁਹਾਨੂੰ PRRA ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਜਾਂ ਤੁਹਾਨੂੰ ਕਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਜੀ ਮੇਰਾ ਦਾਅਵਾ ਆਯੋਗ ਪਾਇਆ ਜਾਂਦਾ ਹੈ, ਤਾਂ ਹੋਰ ਜਾਣਕਾਰੀ ਵੇਖੋ
ਤੁਹਾਡੇ ਸ਼ਰਨਾਰਥੀ ਦਾਅਵੇ ਦੀ ਸੁਣਵਾਈ
ਤੁਹਾਡੇ ਦਾਅਵੇ ਦੀ ਸੁਣਵਾਈ ਹੋਵੇਗੀ। ਤੁਹਾਡੀ ਸੁਣਵਾਈ ਤੇ , IRB-RPD (ਇੱਕ ਸਦੱਸ ) ਦਾ ਇੱਕ ਵਿਅਕਤੀ ਤੁਹਾਡੀ ਕਹਾਣੀ ਅਤੇ ਤੁਹਾਡੇ ਗਵਾਹਾਂ ਨੂੰ ਸੁਣੇਗਾ। ਓਹ ਤੁਹਾਡੇ BOC ਫਾਰਮ ਨੂੰ, IRCC ਜਾਂ CBSA ਦੇ ਨੋਟਸ ਨੂੰ , ਅਤੇ ਹੋਰ ਕੁਝ ਜੋ ਤੁਸੀਂ ਓਹਨਾਂ ਨੂੰ ਦਿੱਤਾ ਹੈ ਉਸ ਨੂੰ ਦੇਖੇਗਾ।
ਵਧੇਰੇ ਜਾਣਕਾਰੀ ਲਈ ਵੇਖੋ ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ।
ਤੁਹਾਡੀ ਸ਼ਰਨਾਰਥੀ ਦਾਅਵਾ ਸੁਣਵਾਈ ਤੋਂ ਬਾਅਦ
ਤੁਹਾਡੀ ਸੁਣਵਾਈ ਤੋਂ ਬਾਅਦ, IRB-RPD ਤੁਹਾਨੂੰ ਦੱਸੇਗਾ ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਮਨਜ਼ੂਰ ਕੀਤਾ ਗਿਆ ਹੈ। ਜੇ ਉਹ ਮਨਜ਼ੂਰ ਹੋ ਗਿਆ ਹੈ, ਤਾਂ ਤੁਸੀਂ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਹਾਡਾ ਦਾਅਵਾ ਨਾਮਨਜ਼ੂਰ ਕੀਤਾ ਗਿਆ ਹੈ, ਤਾਂ ਤੁਸੀਂ ਅਪੀਲ ਕਰ ਸਕਦੇ ਹੋ(ਸਮੀਖਿਆ ਦੇ ਲਈ ਪੁੱਛੋ)। ਆਪਣੇ ਵਿਕਲਪਾਂ ਬਾਰੇ ਜਾਨਨ ਲਈ ਕਿਸੇ ਵਕੀਲ ਜਾਂ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਵਧੇਰੇ ਜਾਣਕਾਰੀ ਲਈ ਵੇਖੋ ਤੁਹਾਡੀ ਸੁਣਵਾਈ ਤੋਂ ਬਾਅਦ ।
IRB-RPD ਕੋਲ ਭੇਜੇ ਜਾਣ ਲਈ ਅਯੋਗ ਦਾਅਵੇ
ਜੇ ਤੁਹਾਡਾ ਦਾਅਵਾ IRB-RPD ਕੋਲ ਭੇਜੇ ਜਾਣ ਲਈ ਅਯੋਗ ਪਾਇਆ ਜਾਂਦਾ ਹੈ ਤਾਂ ਕੀ ਹੋਵੇਗਾ
ਕਈ ਕਾਰਨ ਹੋ ਸਕਦੇ ਹਨ ਜਿਨਾਂ ਦੇ ਆਧਾਰ ਤੇ CBSA ਜਾਂ IRCC ਇਹ ਫੈਸਲਾ ਕਰ ਸਕਦੇ ਹਨ ਕਿ ਤੁਹਾਡਾ ਸ਼ਰਨਾਰਥੀ ਦਾਅਵਾ IRB-RPD ਕੋਲ ਭੇਜੀ ਜਾਣ ਲਈ ਯੋਗ ਨਹੀਂ ਹੈ।
ਜੀ ਤੁਹਾਡਾ ਦਾਅਵਾ ਅਯੋਗ ਪਾਇਆ ਜਾਂਦਾ ਹੈ, ਤੁਹਾਨੂੰ ਇੱਕ ਪੱਤਰ ਮਿਲੇਗਾ ਜਿਸ ਵਿੱਚ ਲਿਖਿਆ ਹੋਵੇਗਾ ਕਿ ਤੁਹਾਡਾ ਦਾਅਵਾ “ਰਿਫਿਊਜੀ ਸੁਰੱਖਿਆ ਡਿਵੀਜ਼ਨ ਕੋਲ ਭੇਜੇ ਜਾਣ ਲਈ ਯੋਗ ਨਹੀਂ ਹੈ”। ਤੁਹਾਡੇ ਯੋਗਤਾ ਇੰਟਰਵਿਊ ਦੌਰਾਨ ਤੁਹਾਨੂੰ ਇੱਕ ਸ਼ਰਨਾਰਥੀ ਸੁਰੱਖਿਆ ਪਛਾਣ ਦਸਤਾਵੇਜ਼(RPID) ਦੀ ਪ੍ਰਾਪਤ ਹੋਵੇਗਾ।
ਬਿਲ C-12 ਅਧੀਨ ਬਦਲਾਅ (3 ਜੂਨ, 2025 ਨੂੰ ਜਾਂ ਇਸ ਤੋਂ ਬਾਅਦ ਕੀਤੇ ਗਏ ਦਾਅਵੇ)
ਬਿੱਲ C-12 ਦੁਆਰਾ ਲਾਗੂ ਕੀਤੇ ਗਏ ਨਵੇਂ ਯੋਗਤਾਨ ਨਿਯਮਾਂ ਕਾਰਨ, 3 ਜੂਨ, 2025 ਨੂੰ ਜਾਂ ਇਸ ਤੋਂ ਬਾਅਦ ਕੀਤੇ ਗਏ ਕੁਝ ਦਾਵੇ ਹੁਣ ਅਯੋਗ ਪਾਏ ਜਾ ਸਕਦੇ ਹਨ ਭਾਵੇਂ ਉਹ ਪਹਿਲਾਂ ਯੋਗ ਸਨ।
ਜੇ ਤੁਹਾਡਾ ਦਾਅਵਾ ਇਹ ਤਬਦੀਲੀਆਂ ਤੋਂ ਪ੍ਰਭਾਵਿਤ ਹੁੰਦਾ ਹੈ, ਤਾਂ IRCC ਜਾਂ CBSA ਤੁਹਾਡੇ ਨਾਲ ਸੰਪਰਕ ਕਰਨਗੇ।
ਜੀ ਤੁਹਾਡਾ ਦਾਅਵਾ ਆਯੋਗ ਪਾਇਆ ਜਾਂਦਾ ਹੈ, ਤਾਂ ਅੱਗੇ ਕੀ ਹੋਵੇਗਾ
ਅੱਗੇ ਕੀ ਹੋਵੇਗਾ, ਇਹ ਤੁਹਾਡੇ ਹਟਾਉਣ ਦੇ ਹੁਕਮ(removal order) ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਤੁਹਾਡੇ ਕੋਲ ਜਾਂ ਤਾਂ ਇੱਕ ਲਾਗੂ ਕਰਨ ਯੋਗ(enforceable) ਹਟਾਉਣ ਦਾ ਹੁਕਮ ਹੋਵੇਗਾ ਜਾਂ ਇੱਕ ਗੈਰ-ਲਾਗੂ(unenforceable) ਹਟਾਉਣ ਦਾ ਹੁਕਮ ਹੋਵੇਗਾ।
ਜੇ ਤੁਹਾਡੇ ਕੋਲ ਇਕ ਗੈਰ-ਲਾਗੂ ਕਰਨ ਯੋਗ ਹਟਾਉਣ ਦਾ ਹੁਕਮ ਹੈ(unenforceable removal order)
ਜੇ ਤੁਸੀਂ ਕਿਸੇ ਹਟਾਉਣ ਦੇ ਰੋਕ ਵਾਲੇ ਦੇਸ਼ ਤੋਂ ਹੋ, ਤਾਂ ਤੁਹਾਡੇ ਹਟਾਉਣ ਦੇ ਹੁਕਮ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕਨੇਡਾ ਤੋਂ ਨਹੀਂ ਹਟਾਇਆ ਜਾ ਸਕਦਾ, ਪਰ ਤੁਸੀਂ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ (PRRA) ਲਈ ਅਰਜ਼ੀ ਵੀ ਨਹੀਂ ਦੇ ਸਕਦੇ।
ਇਸ ਕਾਰਨ ਤੁਸੀਂ ਇਮੀਗਰੇਸ਼ਨ ਸਬੰਧੀ ਅਨਿਸ਼ਚਿਤ ਸਥਿਤੀ ਵਿੱਚ ਰਹਿ ਸਕਦੇ ਹੋ।
ਤੁਹਾਨੂੰ ਆਪਣੇ ਆਪ ਵਰਕ ਪਰਮਿਟ ਨਹੀਂ ਮਿਲਦਾ। ਹਾਲਾਂਕਿ, ਆਪਣਾ RPID ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਵਰਕ ਪਰਮਿਟ ਲਈ ਅਰਜ਼ੀ ਅਤੇ ਫੀਸ ਜਮ੍ਹਾ ਕਰਨੀ ਹੋਵੇਗੀ। ਅਰਜ਼ੀ ਦੀ ਪ੍ਰਕਿਰਿਆ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਮੌਜੂਦਾ ਪ੍ਰੋਸੈਸਿੰਗ ਸਮਾਂ ਜਨਮ ਲਈ IRCC ਦੀ ਵੈਬਸਾਈਟ ਵੇਖੋ।
ਇਸ ਸਥਿਤੀ ਵਿੱਚ ਕੁਝ ਲੋਕ ਮਾਨਵਤਾਵਾਦੀ ਅਤੇ ਹਮਦਰਦੀ(H&C) ਦੇ ਆਧਾਰ ਤੇ ਸਥਾਈ ਨਿਵਾਸ ਲਈ ਅਰਜੀ ਦੇ ਸਕਦੇ ਹਨ। ਹਾਲਾਂਕਿ, ਇਹਨਾਂ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ। ਮੌਜੂਦਾ ਪ੍ਰੋਸੈਸਿੰਗ ਸਮਾਂ ਜਾਨਣ ਲਈ IRCC ਤੀ ਵੈਬਸਾਈਟ ਵੇਖੋ।
ਜੇ ਤੁਹਾਡੇ ਕੋਲ ਇਕ ਲਾਗੂ ਕਰਨ ਯੋਗ ਹਟਾਉਣ ਦਾ ਹੁਕਮ ਹੈ
ਜੇ ਤੁਹਾਡਾ ਦਾਅਵਾ ਯੋਗ ਨਹੀਂ ਹੈ ਅਤੇ ਤੁਹਾਡੇ ਕੋਲ ਇਕ ਲਾਗੂ ਕਰਨ ਯੋਗ ਹਟਾਉਣ ਦਾ ਹੁਕਮ ਹੈ, ਤਾਂ ਤੁਹਾਨੂੰ ਕਨੇਡਾ ਤੋਂ ਹਟਾਏ ਜਾਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ(PRRA)
ਹਟਾਉਣ ਦੀ ਪ੍ਰਕਿਰਿਆ ਦੇ ਤਹਿਤ, ਤੁਸੀਂ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ(PRRA) ਲਈ ਯੋਗ ਹੋ ਸਕਦੇ ਹੋ।
ਤੁਸੀਂ ਆਪਣੇ ਆਪ PRRA ਲਈ ਅਰਜੀ ਨਹੀਂ ਦੇ ਸਕਦੇ। ਤੁਹਾਨੂੰ CBSA ਅਧਿਕਾਰੀ ਵੱਲੋਂ PRRA ਅਰਜ਼ੀ ਦਿੱਤੇ ਜਾਣ ਤੱਕ ਉਡੀਕ ਕਰਨੀ ਹੋਵੇਗੀ।
ਇਹ ਮੁਲਾਕਾਤ ਆਮ ਤੌਰ ਤੇ CBSA ਦੇ ਦਫਤਰ ਵਿੱਚ ਰੂਬਰੂ ਹੁੰਦੀ ਹੈ, ਪਰ ਇਹ ਆਨਲਾਈਨ ਵੀ ਹੋ ਸਕਦੀ ਹੈ। ਇਹ ਤੁਹਾਡੇ ਦਾਵੇ ਦੇ ਆਯੋਗ ਪਾਏ ਜਾਣ ਤੋਂ ਤੁਰੰਤ ਬਾਅਦ ਹੋ ਸਕਦੀ ਹੈ, ਜਾਂ ਕਈ ਮਹੀਨੇ ਬਾਅਦ ਵੀ ਹੋ ਸਕਦੀ ਹੈ
ਹੋਰ ਜਾਣਕਾਰੀ ਲਈ ਹਟਾਉਣ ਤੋਂ ਪਹਿਲਾਂ ਦੀ ਖਤਰਾ ਮੂਲਾਂਕਣ(PRRA) ਵੇਖੋ।
PRRA ਦੌਰਾਨ ਵਰਕ ਪਰਮਿਟ
ਜੇ ਤੁਸੀਂ PRRA ਦਿੱਤੇ ਜਾਣ ਦੀ ਉਡੀਕ ਕਰ ਰਹੇ ਹੋ, ਜਾਂ ਤੁਸੀਂ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਆਪਣਾ PRRA ਜਮ੍ਹਾਂ ਕਰ ਦਿੱਤਾ ਹੈ, ਤਾਂ ਤੁਸੀਂ ਇੱਕ ਓਪਨ ਵਰਕ ਪਰਮਿਟ ਲਈ ਅਰਜੀ ਦੇ ਸਕਦੇ ਹੋ। ਤੁਹਾਨੂੰ ਵਰਕ ਪਰਮਿਟ ਲਈ ਅਰਜੀ ਜਮਾ ਕਰਨੀ ਹੋਵੇਗੀ ਅਤੇ ਫੀਸ ਅਦਾ ਕਰਨੀ ਹੋਵੇਗੀ। ਅਰਜ਼ੀ ਦੀ ਪ੍ਰਕਿਰਿਆ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਮੌਜੂਦਾ ਪ੍ਰੋਸੈਸਿੰਗ ਸਮਾਂ ਜਾਨਣ ਲਈ IRCC ਦੀ ਵੈੱਬਸਾਈਟ ਵੇਖੋ।
ਤਿੰਨ ਸਰਕਾਰੀ ਅਦਾਰਿਆਂ ਬਾਰੇ ਜਾਣੋ
ਇਥੇ ਤਿੰਨ ਸਰਕਾਰੀ ਅਦਾਰੇ ਹਨ ਜੋ ਸ਼ਰਨਾਰਥੀਆਂ ਨਾਲ ਕੰਮ ਕਰਦੀਆਂ ਹਨ। ਹਰ ਅਦਾਰੇ ਦੀਆਂ ਵੱਖ-ਵੱਖ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ:
- ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਕਨੇਡਾ(IRCC)
- ਕਨੇਡਾ ਬਾਰਡਰ ਸਰਵਿਸਿਸ ਏਜੰਸੀ (CBSA)
- ਇਮੀਗਰੇਸ਼ਨ ਐਂਡ ਰਿਫਊਜੀ ਬੋਰਡ ਆਫ ਕਨੇਡਾ (IRB)
ਇਹ ਅਦਾਰੇ ਵੱਖਰੇ ਹਨ ਅਤੇ ਇੱਕ ਦੂਜੇ ਨਾਲ ਆਪਣੇ ਆਪ ਜਾਣਕਾਰੀ ਸਾਂਝੀ ਨਹੀਂ ਕਰਦੇ ਹਨ।
IRCC ਦੀ ਭੂਮਿਕਾ
IRCC ਕਨੇਡਾ ਦੇ ਇਮੀਗਰੇਸ਼ਨ ਪ੍ਰੋਗਰਾਮਾਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ।
ਜੇਕਰ ਤੁਸੀਂ ਕਨੇਡਾ ਦੇ ਅੰਦਰੋਂ ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਦੇ ਹੋ, ਤਾਂ ਤੁਸੀਂ IRCC ਨੂੰ ਆਪਣੀ ਅਰਜ਼ੀ ਜਮ੍ਹਾ ਕਰਾਉਂਦੇ ਹੋ।
IRCC ਇਹ ਨਿਰਣੇ ਲਏਗਾ ਕਿ ਤੁਹਾਡਾ ਦਾਅਵਾ ਭੇਜੇ ਜਾਣ ਲਈ ਯੋਗ ਹੈ ਜਾਂ ਨਹੀਂ। ਜੇ ਤੁਹਾਡਾ ਦਾਅਵਾ ਯੋਗ ਪਾਇਆ ਜਾਂਦਾ ਹੈ, ਤਾਂ ਇਸਨੂੰ IRB-RPD ਕੋਲ ਭੇਜ ਦਿੱਤਾ ਜਾਵੇਗ।
IRCC ਇਸ ਲਈ ਵੀ ਜ਼ਿੰਮੇਵਾਰ ਹੈ:
- ਵਰਕ ਪਰਮਿਟ
- ਅੰਤਰਿਮ ਸੰਘੀ ਸਿਹਤ ਬੀਮਾ(Interim Federal Health Insurance)
- ਸਥਾਈ ਨਿਵਾਸੀ ਅਰਜ਼ੀਆਂ
- ਸ਼ਰਨਾਰਥੀ ਸੁਰੱਖਿਆ ਪਹਿਚਾਣ ਦਸਤਾਵੇਜ਼ (RPID)
CBSA ਦੀ ਭੂਮਿਕਾ
CBSA ਕਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਜਿੰਮੇਵਾਰ ਹੈ।
ਜੇ ਤੁਸੀਂ ਆਪਣਾ ਸ਼ਰਨਾਰਥੀ ਦਾਅਵਾ ਪ੍ਰਵੇਸ਼ ਦੀ ਬੰਦਰਗਾਹ (ਜ਼ਮੀਨੀ ਸਰਹਦ, ਹਵਾਈ ਅੱਡਾ, ਜਾਂ ਸਮੁੰਦਰੀ ਬੰਦਰਗਾਹ) ਜਾਂ ਕਿਸੇ ਹਿਰਾਸਤ ਕੇਂਦਰ ਤੋਂ ਸ਼ੁਰੂ ਕਰਦੇ ਹੋ, ਤਾਂ ਤੁਸੀਂ CBSA ਅਧਿਕਾਰੀ ਨੂੰ ਸੁਚਿਤ ਕਰੋਗੇ ਕਿ ਤੁਸੀਂ ਸ਼ਰਨਾਰਥੀ ਦਾਅਵਾ ਦਰਜ ਕਰਨਾ ਚਾਹੁੰਦੇ ਹੋ।
ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ, CBSA ਇਹ ਨਿਰਣੇ ਲੈ ਸਕਦੀ ਹੈ ਕਿ ਤੁਹਾਡਾ ਦਾਅਵਾ ਭੇਜੇ ਜਾਣ ਦੇ ਯੋਗ ਹੈ। ਜੇ ਤੁਹਾਡਾ ਦਾਅਵਾ ਯੋਗ ਪਾਇਆ ਜਾਂਦਾ ਹੈ ਤਾਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਆਪਣਾ ਦਾਅਵਾ ਕਿਵੇਂ ਸ਼ੁਰੂ ਕਰੋ। CBSA ਫਿਰ ਤੁਹਾਡਾ ਦਾਅਵਾ IRB-RPD ਨੂੰ ਭੇਜੇਗਾ।
CBSA ਵੀ:
- ਕਨੇਡਾ ਦੀ ਸਰਹੱਦਾਂ ਤੇ ਨਿਯੰਤਰਣ ਕਰਦਾ ਹੈ ਅਤੇ ਕੌਣ ਕਨੇਡਾ ਵਿੱਚ ਦਾਖਲ ਹੋ ਸਕਦਾ ਹੈ ਉਸਦਾ ਫੈਸਲਾ ਕਰਦਾ ਹੈ
- ਸ਼ਰਨਾਰਥੀ ਦਾਵੇਦਾਰਾਂ ਨੂੰ ਹਟਾਉਂਦਾ ਹੈ ਜੋ ਕਨੇਡਾ ਵਿੱਚ ਨਹੀਂ ਰਹਿ ਸਕਦੇ।
CBSA ਤੁਹਾਨੂੰ ਹਿਰਾਸਤ ਕੇਂਦਰ ਵਿੱਚ ਰੱਖ ਸਕਦਾ ਹੈ ਜੇਕਰ:
- ਉਹਨਾਂ ਨੂੰ ਇਹ ਯਕੀਨ ਨਹੀਂ ਹੈ ਕਿ ਤੁਸੀਂ ਕੌਣ ਹੋ,
- ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਖਤਰਨਾਕ ਹੋ, ਜਾਂ
- ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਇਮੀਗਰੇਸ਼ਨ ਕਾਨੂੰਨਾਂ ਦੀ ਪਾਲਣਾ ਨਹੀਂ ਕਰੋਗੇ।
ਜੇਕਰ ਤੁਹਾਨੂੰ ਕਿਸੇ ਨਜ਼ਰਬੰਦੀ/ਹਿਰਾਸਤ ਕੇਂਦਰ ਵਿੱਚ ਰੱਖਿਆ ਜਾਂਦਾ ਹੈ, ਤਾਂ ਤੁਹਾਨੂੰ ਵਕੀਲ ਜਾਂ ਕਾਨੂੰਨੀ ਪ੍ਰਤਿਨਿਧੀ ਰਖਣ ਦਾ ਅਧਿਕਾਰ ਹੈ। ਤੁਹਾਡੀ ਨਜ਼ਰਬੰਦੀ ਦੀ ਸਮਖਿਆ ਕਰਨ ਲਈ ਅਤੇ ਤੁਹਾਡੀ ਰਿਹਾਈ ਦਾ ਫੈਸਲਾ ਕਰਨ ਲਈ ਨਿਯਮਿਤ ਸਮੇਂ ਤੇ ਸੁਣਵਾਈਆਂ ਹੋਣਗੀਆਂ।
ਵਧੇਰੇ ਜਾਣਕਾਰੀ ਲਈ ਵੇਖੋ ਜੇਕਰ ਤੁਹਾਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ।
IRB ਦੀ ਭੂਮਿਕਾ
IRB ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ਤੇ ਫੈਸਲਾ ਲੈਣ ਲਈ ਜ਼ਿੰਮੇਵਾਰ ਹੈ।
ਜਦੋਂ IRCC ਜਾਂ CBSA ਇਹ ਫੈਸਲਾ ਕਰਦੇ ਹਨ ਕਿ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ, ਤਾਂ ਉਹ ਤੁਹਾਡਾ ਦਾਅਵਾ IRB ਨੂੰ ਭੇਜਣਗੇ। IRB ਮੁੱਖ ਸਰਕਾਰੀ ਅਦਾਰਾ ਹੈ ਜੋ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਸਮੀਖਿਆ ਕਰਨ ਅਤੇ ਫੈਸਲਾ ਕਰਨ ਲਈ ਜ਼ਿੰਮੇਵਾਰ ਹੈ। IRB ਦੀ ਸ਼ਰਨਾਰਥੀ ਸੁਰੱਖਿਆ ਡਿਵੀਜ਼ਨ(RPD) ਫੈਸਲਾ ਕਰਦੀ ਹੈ ਕਿ ਕੀ ਤੁਸੀਂ ਕਨੇਡਾ ਵਿਚ ਸ਼ਰਨਾਰਥੀ ਸੁਰੱਖਿਆ ਪ੍ਰਾਪਤ ਕਰ ਸਕਦੇ ਹੋ।
IRB-RPD:
- ਤੁਹਾਡੇ ਦਾਅਵੇ ਦਾ ਆਧਾਰ (BOC) ਫਾਰਮ ਅਤੇ ਤੁਹਾਡੇ ਹੋਰ ਦਸਤਾਵੇਜ਼ਾਂ ਅਤੇ ਸਬੂਤਾਂ ਨੂੰ ਪੜਦਾ ਹੈ।
- ਤੁਹਾਡੀ ਸ਼ਰਨਾਰਥੀ ਸੁਣਵਾਈ ਦਾ ਸੰਚਾਲਨ ਕਰਦਾ ਹੈ
- ਇਹ ਫੈਸਲਾ ਕਰਦਾ ਹੈ ਕਿ ਸ਼ਰਨਾਰਥੀ ਦਾਅਵੇ ਨੂੰ ਸਵੀਕਾਰ ਕੀਤਾ ਜਾਵੇ ਜਾਂ ਨਹੀਂ
IRB ਦੇ ਤਿੰਨ ਹੋਰ ਭਾਗ/ਹਿਸੇ ਹਨ। ਤੁਸੀਂ ਇਹਨਾਂ ਨਾਲ ਵੀ ਜੁੜੇ ਹੋ ਸਕਦੇ ਹੋ:
ਆਪਣਾ ਪਤਾ ਅੱਪ ਟੂ ਡੇਟ ਰੱਖੋ
IRB-RPD ਕੋਲ ਆਪਣਾ ਪਤਾ ਦਰਜ ਕਰੋ
ਜੀ ਤੁਹਾਡਾ ਕੋਈ ਕਾਨੂੰਨੀ ਪ੍ਰਤੀਨਿਧੀ ਹੈ:
ਜੇ ਤੁਹਾਡੇ ਪਤੇ, ਫੋਨ ਨੰਬਰ ਜਾਂ ਈਮੇਲ ਵਿੱਚ ਕੋਈ ਤਬਦੀਲੀ ਹੋਵੇ, ਤੁਰੰਤ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦੱਸੋ। ਉਹ My Case ਰਾਹੀਂ IRB-RPD ਕੋਲ ਤੁਹਾਡੀ ਜਾਣਕਾਰੀ ਅਪਡੇਟ ਕਰਨਗੇ।
ਜੇ ਤੁਸੀਂ ਆਪਣੇ ਆਪ ਦੀ ਨੁਮਾਇੰਦਗੀ ਕਰ ਰਹੇ ਹੋ:
ਕਲਾਇੰਟ ਸੰਪਰਕ ਜਾਣਕਾਰੀ ਸੂਚਨਾ(Notification of Client Contact Information) ਫਾਰਮ ਭਰੋ। My Case ਰਾਹੀਂ ਫਾਰਮ IRB-RPD ਨੂੰ ਜਮ੍ਹਾਂ ਕਰੋ। ਜੇ ਤੁਹਾਡੇ ਕੋਲ ਹਾਲੇ My Case ਨਹੀਂ ਹੈ, ਤਾਂ ਇਸ ਫਾਰਮ ਨੂੰ ਈਮੇਲ ਰਾਹੀਂ ਭੇਜੋ।
IRCC ਕੋਲ ਆਪਣਾ ਪਤਾ ਦਰਜ ਕਰੋ
IRCC ਕੋਲ ਆਪਣਾ ਪਤਾ ਦਰਜ ਕਰਵਾਉਣ ਲਈ ਵੈਬਫਾਰਮ(Webform) ਤੇ ਜਾਓ ਅਤੇ ਆਪਣਾ ਨਵਾਂ ਪਤਾ ਦਰਜ ਕਰਨ ਲਈ ਦਿੱਤੇ ਹੋਏ ਕਦਮਾਂ ਦੀ ਪਾਲਣਾ ਕਰੋ।
ਵੈਬਫਾਰਮ(Webform) ਭਰਨ ਦੇ ਸੁਝਾਅ:
- ਜਿੱਥੇ ਲਿਖਿਆ ਆਉਂਦਾ ਹੈ “ਅਰਜ਼ੀ/ਪੁੱਛਗਿੱਛ ਦੀ ਕਿਸਮ” ਉਥੇ “ਸੰਪਰਕ ਜਾਣਕਾਰੀ ਦੀ ਤਬਦੀਲੀ” ਨੂੰ ਚੁਣੋ।
- ਆਪਣਾ UCI ਨੰਬਰ ਆਪਣੇ ਸ਼ਰਨਾਰਥੀ ਸੁਰੱਖਿਆ ਦਾਅਵੇਦਾਰ ਦਸਤਾਵੇਜ਼ ਤੇ ਜਾਂ IRCC ਦੁਆਰਾ ਭੇਜੇ ਗਏ ਕਿਸੇ ਵੀ ਪੱਤਰ ਤੋਂ ਲੱਭੋ।
CBSA ਕੋਲ ਆਪਣਾ ਪਤੇ ਦੀ ਤਬਦੀਲੀ ਕਰੋ
ਜੇਕਰ CBSA ਤੁਹਾਡੇ ਸ਼ਰਨਾਰਥੀ ਦਾਅਵੇ ਵਿੱਚ ਸ਼ਾਮਿਲ ਹੈ ਤਾਂ ਤੁਹਾਨੂੰ ਉਹਨਾਂ ਨਾਲ ਆਪਣੀ ਸੰਪਰਕ ਜਾਣਕਾਰੀ ਨੂੰ ਵੀ ਅਪ ਟੂ ਡੇਟ ਰੱਖਣ ਦੀ ਲੋੜ ਹੈ। ਜੇਕਰ ਤੁਹਾਡੀ ਸੰਪਰਕ ਜਾਣਕਾਰੀ ਬਦਲਦੀ ਹੈ ਤਾਂ ਇੱਕ ਅਧਿਕਾਰੀ ਤੁਹਾਨੂੰ CBSA ਨੂੰ ਕਿਵੇਂ ਅਤੇ ਕਿੱਥੇ ਅਪਡੇਟ ਕਰਨਾ ਹੈ ਇਸ ਬਾਰੇ ਨਿਰਦੇਸ਼ ਦੇਵੇਗਾ।