ਸ਼ਰਨਾਰਥੀ ਕੌਣ ਹੁੰਦਾ ਹੈ?
ਕਨੇਡਾ ਦੀ ਸਰਕਾਰ ਕਹਣਦੀ ਹੈ ਕਿ ਜੇਕਰ ਤੁਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਨਹੀਂ ਹੋ, ਤਾਂ ਤੁਸੀਂ ਸ਼ਰਨਾਰਥੀ ਹੋ। ਜੇਕਰ ਤੁਸੀਂ ਵਾਪਸ ਜਾਂਦੇ ਹੋ, ਤਾਂ ਤੁਹਾਨੂੰ ਆਪਣੀ ਪਛਾਣ ਜਾਂ ਵਿਸ਼ਵਾਸ ਦੇ ਕਾਰਨ ਹਾਣੀ ਪਹੁੰਚ ਸਕਦੀ ਹੈ ਜਾਂ ਤੁਸੀਂ ਆਪਣੀ ਆਜ਼ਾਦੀ ਖੋ ਸਕਦੇ ਹੋ । ਤੁਹਾਨੂੰ ਕਿਤੇ ਹੋਰ ਰਹਿਣਾ ਪਵੇਗਾ।
ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਦੀ ਮੰਗ ਨੂੰ ਸ਼ਰਨਾਰਥੀ ਦਾਅਵਾ ਕਰਨਾ ਕਹਿੰਦੇ ਹਨ। ਭਾਵੇਂ ਤੁਹਾਡੇ ਨਾਲ ਤੁਹਾਡੇ ਦੇਸ਼ ਵਿੱਚ ਬੁਰਾ ਸਲੂਕ ਕੀਤਾ ਗਿਆ ਸੀ ਜਾਂ ਉਹ ਇੱਕ ਖਤਰਨਾਕ ਜਗਹਾ ਹੈ, ਜਰੂਰੀ ਨਹੀਂ ਕਿ ਤੁਹਾਨੂੰ ਕਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ ਤੁਸੀਂ ਇੱਕ ਕਨਵੈਂਸ਼ਨ ਸ਼ਰਨਾਰਥੀ(Convention Refugee) ਜਾਂ ਇੱਕ ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਹੋ।
ਕਨਵੈਂਸ਼ਨ ਸ਼ਰਣਾਰਥੀ
ਕਨਵੈਂਸ਼ਨ ਸ਼ਰਨਾਰਥੀ ਬਣਨ ਦੇ ਲਈ, ਇਹ ਛੇ ਵਾਕ ਤੁਹਾਡੇ ਲਈ ਸਹੀ ਹੋਣੇ ਚਾਹੀਦੇ ਹਨ:
- ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੰਭਵ ਤੌਰ ਤੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਵੇਗਾ।।
- ਮੇਰੇ ਨਾਲ ਮੇਰੀ ਪਛਾਣ, ਜਾਂ ਮੇਰੇ ਵਿਸ਼ਵਾਸ ਨੂੰ ਲੈ ਕੇ ਬੁਰਾ ਸਲੂਕ ਕੀਤਾ ਜਾਵੇਗਾ।
- ਮੈਂ ਸਚ ਮੁਚ ਹੀ ਵਾਪਸ ਜਾਣ ਤੋਂ ਡਰਦਾ ਹਾਂ।
- ਮੇਰੇ ਕੋਲ ਮੇਰੇ ਦੇਸ਼ ਵਿੱਚ ਰਹਣ ਤੋਂ ਡਰਨ ਦੇ ਉਚਿਤ ਕਾਰਨ ਹਨ।
- ਮੇਰੀ ਸਰਕਾਰ ਮੇਰੀ ਸੁਰੱਖਿਆ ਨਹੀਂ ਕਰ ਸਕਦੀ।
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
ਸੁਰੱਖਿਆ ਦੀ ਲੋੜ ਵਾਲਾ ਵਿਅਕਤੀ
ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਬਣਨ ਲਈ, ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ 1 ਜਾਂ 2 ਸਹੀ ਹੈ:
ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੱਤਾਧਾਰੀ ਲੋਕ ਮੈਨੂੰ ਤਸੀਹੇ ਦੇਣਗੇ।
ਜਾਂ
ਜੇ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਮੈਂ ਮਰ ਸਕਦਾ ਹਾਂ ਜਾਂ ਬੇਰਹਿਮ ਸਲੂਕ ਦਾ ਅਨੁਭਵ ਕਰ ਸਕਦਾ ਹਾਂ,
ਅਤੇ
- ਮੇਰੀ ਸਰਕਾਰ ਮੈਨੂੰ ਸੁਰੱਖਿਆ ਨਹੀਂ ਦੇ ਸਕਦੀ,
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
- ਮੈਨੂੰ ਖਤਰਾ ਹੈ ਪਰ ਮੇਰੇ ਦੇਸ਼ ਵਿੱਚ ਹਰ ਕਿਸੇ ਨੂੰ ਇਹ ਖਤਰਾ ਨਹੀਂ ਹੈ,
- ਮੈਂ ਸਿਰਫ ਇਸ ਲਈ ਖਤਰੇ ਵਿੱਚ ਨਹੀਂ ਹਾਂ ਕਿਉਂਕਿ ਮੇਰਾ ਦੇਸ਼ ਮੈਨੂੰ ਅਜਿਹਾ ਕੁਝ ਕਰਨ ਲਈ ਸਜ਼ਾ ਦੇਣਾ ਚਾਹੁੰਦਾ ਹੈ ਜੋ ਕਨੇਡਾ ਵਿੱਚ ਅਪਰਾਧ ਹੈ, ਅਤੇ
- ਮੈਨੂੰ ਸਿਰਫ ਮੇਰੇ ਦੇਸ਼ ਵਿੱਚ ਮਾੜੀ ਸਿਹਤ ਦੇਖ-ਰੇਖ ਦੇ ਕਾਰਨ ਹੀ ਖਤਰਾ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਵੇਖੋ ਕਾਨੂੰਨੀ ਪਰਿਭਾਸ਼ਾਵਾਂ ਨੂੰ ਸਮਝੋ।
ਕੀ ਮੈਂ ਸ਼ਰਨਾਰਤੀ ਦਾ ਦਾਅਵਾ ਕਰ ਸਕਦਾ ਹਾਂ?
ਕਨੇਡਾ ਦੀ ਸਰਕਾਰ ਇਹ ਫੈਸਲਾ ਕਰੇਗੀ ਕਿ ਕੀ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ। ਇਹ ਸਮਝਣਾ ਮਹੱਤਵਪੂਰਨ ਹੈ ਕਿ ਕੌਨ ਦਾਅਵਾ ਕਰ ਸਕਦਾ ਹੈ। ਸ਼ਰਨਾਰਥੀ ਸੁਰੱਖਿਆ ਦੀ ਮੰਗ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਜਰੂਰ ਲਵੋ.
ਕਿਨੂੰ ਆਗਿਆ ਨਹੀਂ ਹੈ
ਤੁਹਾਨੂੰ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕਰਨ ਦੀ ਆਗਿਆ ਨਹੀਂ ਹੋ ਸਕਦੀ ਜੇਕਰ:
- ਤੁਸੀਂ ਕਿਸੇ ਹੋਰ ਦੇਸ਼ ਵਿੱਚ ਕਨਵੈਨਸ਼ਨ ਸ਼ਰਨਾਰਥੀ ਹੋ ਜਿੱਥੇ ਤੁਸੀਂ ਜਾ ਸਕਦੇ ਹੋ।
- ਤੁਸੀਂ ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ, ਜਾਂ ਨਿਊਜ਼ੀਲੈਂਡ ਵਿੱਚ ਸ਼ਰਨਾਰਥੀ ਦਾ ਦਾਅਵਾ ਕੀਤਾ ਹੈ।
- ਤੁਹਾਨੂੰ ਕਨੇਡਾ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਤੁਸੀਂ ਸ਼ਰਨਾਰਥੀ ਦਾ ਦਾਅਵਾ ਨਹੀਂ ਕਰ ਸਕਦੇ।
- ਤੁਸੀਂ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਅਵਾ ਕੀਤਾ ਸੀ ਜੋ ਵਾਪਸ ਲਿਆ ਗਿਆ ਸੀ, ਛੱਡ ਦਿੱਤਾ ਗਿਆ ਸੀ ਜਾਂ ਰੱਦ ਕਰ ਦਿੱਤਾ ਗਿਆ ਸੀ।
- ਤੁਹਾਡੀ ਪਛਾਣ ਖਤਰਨਾਕ ਜਾਂ ਅਪਰਾਧੀ ਵਜੋਂ ਹੋਈ ਹੈ, ਜਾਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਤੋੜੇ ਹਨ।
- ਤੁਹਾਨੂੰ ਕਨੇਡਾ ਵਿੱਚ ਪਹਿਲਾਂ ਹੀ ਇੱਕ ਸੁਰੱਖਿਅਤ ਵਿਅਕਤੀ ਦਾ ਦਰਜਾ ਦਿੱਤਾ ਗਿਆ ਸੀ।
- ਤੁਹਾਨੂੰ ਕਨੇਡਾ ਵੱਲੋਂ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ
- ਸੰਯੁਕਤ ਰਾਜ- ਕਨੇਡਾ ਦੀ ਜਮੀਨੀ ਸਰਹੱਦ ਤੇ, ਤੁਸੀਂ ਸੁਰੱਖਿਅਤ ਤੀਜੇ ਦੇਸ਼ ਦੇ ਸਮਝੌਤੇ (STCA) ਕਾਰਨ ਦਾਖਲ ਨਹੀਂ ਹੋ ਸਕੇ
ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ(STCA)
ਜੇਕਰ ਤੁਸੀਂ ਸੰਯੁਕਤ ਰਾਜ ਤੋਂ ਕਨੇਡਾ ਵਿੱਚ ਦਾਖਲ ਹੁੰਦੇ ਹੋ, ਤਾਂ ਕਨੇਡਾ ਅਤੇ ਸੰਯੁਕਤ ਰਾਜ ਦੇ ਵਿਚਕਾਰ ਇੱਕ ਸਮਝੌਤਾ ਜਿਸਨੂੰ ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ (STCA) ਕਿਹਾ ਜਾਂਦਾ ਹੈ, ਸ਼ਰਨਾਰਥੀ ਸੁਰੱਖਿਆ ਦੀ ਮੰਗ ਕਰਨਾ ਔਖਾ ਬਣਾਉਂਦਾ ਹੈ। ਸਮਝੌਤਾ ਕਹਿੰਦਾ ਹੈ ਕਿ ਤੁਹਾਨੂੰ ਆਪਣਾ ਸ਼ਰਨਾਰਥੀ ਦਾ ਦਾਅਵਾ ਉਸ ਸੁਰੱਖਿਅਤ ਦੇਸ਼ ਵਿੱਚ ਕਰਨਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਪਿਹਲਾਂ ਦਾਖਲ ਹੋਏ। STCA ਤੁਹਾਡੇ ਤੇ ਲਾਗੂ ਹੁੰਦਾ ਹੈ ਜੇਕਰ ਤੁਸੀਂ ਕਨੇਡਾ ਦੀ ਅਧਿਕਾਰਤ ਸਰਹੱਦ ਪਾਰ ਕਰਦੇ ਹੋ, ਜਾਂ ਜੇਕਰ ਤੁਸੀਂ ਅਧਿਕਾਰਤ ਸਰਹੱਦ ਸਥਾਨ ਦੇ ਵਿਚਕਾਰ ਕਨੇਡਾ ਵਿੱਚ ਦਾਖਲ ਹੁੰਦੇ ਹੋ ਅਤੇ 14 ਦਿਨਾਂ ਦੇ ਅੰਦਰ ਸ਼ਰਨਾਰਥੀ ਦਾ ਦਾਅਵਾ ਕਰਦੇ ਹੋ
ਜੇਕਰ ਤੁਸੀਂ ਜਮੀਨ ਰਾਹੀਂ ਕਨੇਡਾ ਵਿੱਚ ਦਾਖਲ ਹੁੰਦੇ ਹੋ, ਤਾਂ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ ਜੇ:
- ਤੁਹਾਡਾ ਇੱਕ ਪਰਿਵਾਰਕ ਮੈਂਬਰ ਕਨੇਡਾ ਵਿੱਚ ਹੈ।
- ਤੁਸੀਂ 19 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ, ਇਕੱਲੇ ਸਫ਼ਰ ਕਰ ਰਹੇ ਹੋ, ਅਤੇ ਸੰਯੁਕਤ ਰਾਜ ਵਿੱਚ ਤੁਹਾਡਾ ਕੋਈ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨਹੀਂ ਹੈ।
- ਤੁਹਾਡੇ ਕੋਲ ਇੱਕ ਵੈਧ ਕਨੇਡੀਅਨ ਵੀਜ਼ਾ, ਜਾਂ ਇੱਕ ਅਧਿਐਨ ਜਾਂ ਵਰਕ ਪਰਮਿਟ ਹੈ।
- ਤੁਸੀਂ ਸੰਯੁਕਤ ਰਾਜ ਜਾਂ ਤੁਹਾਡੇ ਦੇਸ਼ ਵਿੱਚ ਅਪਰਾਧਿਕ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹੋ।
- ਤੁਸੀਂ ਰਾਜ ਰਹਿਤ ਹੋ।
- ਤੁਸੀਂ ਸੰਯੁਕਤ ਰਾਜ ਦੇ ਨਾਗਰਿਕ ਹੋ।
ਇੱਕ ਸਰਹੱਦੀ ਅਧਿਕਾਰੀ ਤੁਹਾਨੂੰ ਇਹ ਦੇਖਣ ਲਈ ਸਵਾਲ ਪੁੱਛੇਗਾ ਕਿ ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਅਪਵਾਦ ਲਈ ਯੋਗ ਹੋ। ਜੇਕਰ ਤੁਸੀਂ ਯੋਗਤਾ ਪੂਰੀ ਕਰਦੇ ਹੋ, ਤਾਂ ਤੁਹਾਨੂੰ ਕਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਤੁਸੀਂ ਅਪਵਾਦਾਂ ਵਿੱਚੋਂ ਕਿਸੇ ਇੱਕ ਲਈ ਯੋਗ ਨਹੀਂ ਹੁੰਦੇ ਹੋ ਤਾਂ ਤੁਹਾਨੂੰ ਅਮਰੀਕਾ ਵਾਪਸ ਭੇਜਿਆ ਜਾ ਸਕਦਾ। ਜੇ ਸੰਭਵ ਹੋਵੇ, ਤਾਂ ਕਨੇਡਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨ ਦੇ ਤੁਹਾਡੇ ਲਈ ਹੋਰ ਤਰੀਕਿਆਂ ਬਾਰੇ ਵਕੀਲ ਜਾਂ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਹੋਰ ਜਾਣਕਾਰੀ ਲਈ ਸੁਰੱਖਿਅਤ ਤੀਜੇ ਦੇਸ਼ ਦਾ ਸਮਝੌਤਾ ਨੂੰ ਵੇਖੋ।
ਸ਼ਰਨਾਰਥੀ ਦਾਅਵੇ ਦੀ ਪ੍ਰਕ੍ਰਿਆ ਦੀ ਸੰਖੇਪ ਜਾਣਕਾਰੀ
ਕਨੇਡਾ ਵਿੱਚ ਰਹਿਣ ਲਈ ਤੁਹਾਨੂੰ ਸਰਕਾਰ ਨੂੰ ਦਿਖਾਉਣਾ ਹੋਵੇਗਾ ਕਿ ਤੁਸੀਂ ਉਹ ਹੋ ਜਿਹਨੂੰ ਕਨੇਡਾ ਸ਼ਰਨਾਰਥੀ ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਇੱਕ ਕੋਨਵੇਨਸ਼ਨ ਸ਼ਰਨਾਰਥੀ ਜਾਂ ਇੱਕ ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਹੋ। ਜੇਕਰ ਤੁਹਾਡਾ ਇਕ ਤੋਂ ਵੱਧ ਦੇਸ਼ਾਂ ਵਿੱਚ ਦਰਜਾ ਹੈ, ਹਾਂ ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਹਰ ਇੱਕ ਦੇਸ਼ ਵਿੱਚ ਜੋਖਮ ਵਿਚ ਹੋ। ਤੁਹਾਨੂੰ ਇਹ ਵੀ ਦਿਖਾਉਣਾ ਹੋਵੇਗਾ ਕਿ ਤੁਸੀਂ ਆਪਣੇ ਬਾਰੇ ਅਤੇ ਆਪਣੀ ਕਹਾਣੀ ਬਾਰੇ ਸੱਚ ਬੋਲ ਰਹੇ ਹੋ। ਤੁਸੀਂ ਇਮਾਨਦਾਰ, ਸਪਸ਼ਟ ਅਤੇ ਤੁਹਾਡੇ ਨਾਲ ਕੀ ਵਾਪਰਿਆ ਹੈ ਇਸ ਬਾਰੇ ਵੇਰਵੇ ਸਹਿਤ ਅਤੇ ਸਬੂਤ ਇਕੱਠੇ ਕਰਕੇ ਅਜਿਹਾ ਕਰਦੇ ਹੋ।
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰੋ
ਸ਼ਰਣਾਰਥੀ ਦਾਅਵਾ ਸ਼ੁਰੂ ਕਰਨ ਦਾ ਸਭ ਤੋਂ ਪਹਿਲਾ ਕਦਮ ਹੈ ਕਿ ਤੁਸੀਂ ਕਨੇਡੀਅਨ ਸਰਕਾਰ ਨੂੰ ਦੱਸੋ ਕਿ ਤੁਹਾਨੂੰ ਸੁਰੱਖਿਆ ਦੀ ਲੋੜ ਹੈ। ਇਹ ਕਰਨ ਦੇ ਦੋ ਤਰੀਕੇ ਹਨ। ਤੁਹਾਨੂੰ ਕਨੇਡਾ ਵਿੱਚ ਹੋਣਾ ਚਾਹੀਦਾ ਹੈ।
- ਜੇ ਤੁਸੀਂ ਕਨੇਡਾ ਦੇ ਅੰਦਰ ਹੋ: IRCC ਪੋਰਟਲ ਤੇ ਆਪਣੀ ਆਨਲਾਈਨ ਅਰਜ਼ੀ ਪੂਰੀ ਕਰੋ ਅਤੇ ਜਮਾ ਕਰੋ, ਜਾਂ
- ਜੇਕਰ ਤੁਸੀਂ ਸਰਹਦ, ਹਵਾਈ ਅੱਡਾ, ਜਾਂ ਨਜ਼ਰ ਬੰਦ ਕੇਂਦਰ ਵਿਚ ਹੋ: CBSA ਅਧਿਕਾਰੀ ਨੂੰ ਦੱਸੋ ਕੀ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰਨਾ ਚਾਹੁੰਦੇ ਹੋ।
CBSA ਜਾਂ IRCC ਇਹ ਫੈਸਲਾ ਕਰੇਗੀ ਕਿ ਕਿ ਤੁਹਾਨੂੰ ਸ਼ਰਨਾਰਥੀ ਦਾ ਦਾਅਵਾ ਕਰਨ ਦੀ ਆਗਿਆ ਦਿੱਤੀ ਜਾਵੇ। ਜੇ ਤੁਸੀਂ ਦਾਅਵਾ ਕਰ ਸਕਦੇ ਹੋ, ਤਾਂ ਉਹ ਤੁਹਾਡਾ ਦਾਅਵਾ IRB-RPD ਨੂੰ ਭੇਜਣਗੇ।
ਵਧੇਰੇ ਜਾਣਕਾਰੀ ਲਈ ਆਪਣਾ ਦਾਅਵਾ ਸ਼ੁਰੂ ਕਰੋ ਨੂੰ ਵੇਖੋ।
ਤੁਹਾਡੇ ਸ਼ਰਨਾਰਥੀ ਦਾਅਵੇ ਦੀ ਸੁਣਵਾਈ
ਤੁਹਾਡੇ ਦਾਅਵੇ ਦੀ ਸੁਣਵਾਈ ਹੋਵੇਗੀ। ਤੁਹਾਡੀ ਸੁਣਵਾਈ ਤੇ , IRB-RPD (ਇੱਕ ਸਦੱਸ ) ਦਾ ਇੱਕ ਵਿਅਕਤੀ ਤੁਹਾਡੀ ਕਹਾਣੀ ਅਤੇ ਤੁਹਾਡੇ ਗਵਾਹਾਂ ਨੂੰ ਸੁਣੇਗਾ। ਓਹ ਤੁਹਾਡੇ BOC ਫਾਰਮ ਨੂੰ, IRCC ਜਾਂ CBSA ਦੇ ਨੋਟਸ ਨੂੰ , ਅਤੇ ਹੋਰ ਕੁਝ ਜੋ ਤੁਸੀਂ ਓਹਨਾਂ ਨੂੰ ਦਿੱਤਾ ਹੈ ਉਸ ਨੂੰ ਦੇਖੇਗਾ।
ਵਧੇਰੇ ਜਾਣਕਾਰੀ ਲਈ ਵੇਖੋ ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ।
ਤੁਹਾਡੀ ਸ਼ਰਨਾਰਥੀ ਦਾਅਵਾ ਸੁਣਵਾਈ ਤੋਂ ਬਾਅਦ
ਤੁਹਾਡੀ ਸੁਣਵਾਈ ਤੋਂ ਬਾਅਦ, IRB-RPD ਤੁਹਾਨੂੰ ਦੱਸੇਗਾ ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਮਨਜ਼ੂਰ ਕੀਤਾ ਗਿਆ ਹੈ। ਜੇ ਉਹ ਮਨਜ਼ੂਰ ਹੋ ਗਿਆ ਹੈ, ਤਾਂ ਤੁਸੀਂ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਹਾਡਾ ਦਾਅਵਾ ਨਾਮਨਜ਼ੂਰ ਕੀਤਾ ਗਿਆ ਹੈ, ਤਾਂ ਤੁਸੀਂ ਅਪੀਲ ਕਰ ਸਕਦੇ ਹੋ(ਸਮੀਖਿਆ ਦੇ ਲਈ ਪੁੱਛੋ)। ਆਪਣੇ ਵਿਕਲਪਾਂ ਬਾਰੇ ਜਾਨਨ ਲਈ ਕਿਸੇ ਵਕੀਲ ਜਾਂ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਵਧੇਰੇ ਜਾਣਕਾਰੀ ਲਈ ਵੇਖੋ ਤੁਹਾਡੀ ਸੁਣਵਾਈ ਤੋਂ ਬਾਅਦ ।
