ਇਥੇ ਤਿੰਨ ਸਰਕਾਰੀ ਅਦਾਰੇ ਹਨ ਜੋ ਸ਼ਰਨਾਰਥੀਆਂ ਨਾਲ ਕੰਮ ਕਰਦੀਆਂ ਹਨ। ਹਰ ਅਦਾਰੇ ਦੀਆਂ ਵੱਖ-ਵੱਖ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ:
- ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਕਨੇਡਾ(IRCC)
- ਕਨੇਡਾ ਬਾਰਡਰ ਸਰਵਿਸਿਸ ਏਜੰਸੀ (CBSA)
- ਇਮੀਗਰੇਸ਼ਨ ਐਂਡ ਰਿਫਊਜੀ ਬੋਰਡ ਆਫ ਕਨੇਡਾ (IRB)
ਇਹ ਅਦਾਰੇ ਵੱਖਰੇ ਹਨ ਅਤੇ ਇੱਕ ਦੂਜੇ ਨਾਲ ਆਪਣੇ ਆਪ ਜਾਣਕਾਰੀ ਸਾਂਝੀ ਨਹੀਂ ਕਰਦੇ ਹਨ।
IRCC ਦੀ ਭੂਮਿਕਾ
IRCC ਕਨੇਡਾ ਦੇ ਇਮੀਗਰੇਸ਼ਨ ਪ੍ਰੋਗਰਾਮਾਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ।
ਜੇਕਰ ਤੁਸੀਂ ਕਨੇਡਾ ਦੇ ਅੰਦਰੋਂ ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਦੇ ਹੋ, ਤਾਂ ਤੁਸੀਂ IRCC ਨੂੰ ਆਪਣੀ ਅਰਜ਼ੀ ਜਮ੍ਹਾ ਕਰਾਉਂਦੇ ਹੋ।
IRCC ਇਹ ਨਿਰਣੇ ਲਏਗਾ ਕਿ ਤੁਹਾਡਾ ਦਾਅਵਾ ਭੇਜੇ ਜਾਣ ਲਈ ਯੋਗ ਹੈ ਜਾਂ ਨਹੀਂ। ਜੇ ਤੁਹਾਡਾ ਦਾਅਵਾ ਯੋਗ ਪਾਇਆ ਜਾਂਦਾ ਹੈ, ਤਾਂ ਇਸਨੂੰ IRB-RPD ਕੋਲ ਭੇਜ ਦਿੱਤਾ ਜਾਵੇਗ।
IRCC ਇਸ ਲਈ ਵੀ ਜ਼ਿੰਮੇਵਾਰ ਹੈ:
- ਵਰਕ ਪਰਮਿਟ
- ਅੰਤਰਿਮ ਸੰਘੀ ਸਿਹਤ ਬੀਮਾ(Interim Federal Health Insurance)
- ਸਥਾਈ ਨਿਵਾਸੀ ਅਰਜ਼ੀਆਂ
- ਸ਼ਰਨਾਰਥੀ ਸੁਰੱਖਿਆ ਪਹਿਚਾਣ ਦਸਤਾਵੇਜ਼ (RPID)
CBSA ਦੀ ਭੂਮਿਕਾ
CBSA ਕਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਜਿੰਮੇਵਾਰ ਹੈ।
ਜੇ ਤੁਸੀਂ ਆਪਣਾ ਸ਼ਰਨਾਰਥੀ ਦਾਅਵਾ ਪ੍ਰਵੇਸ਼ ਦੀ ਬੰਦਰਗਾਹ (ਜ਼ਮੀਨੀ ਸਰਹਦ, ਹਵਾਈ ਅੱਡਾ, ਜਾਂ ਸਮੁੰਦਰੀ ਬੰਦਰਗਾਹ) ਜਾਂ ਕਿਸੇ ਹਿਰਾਸਤ ਕੇਂਦਰ ਤੋਂ ਸ਼ੁਰੂ ਕਰਦੇ ਹੋ, ਤਾਂ ਤੁਸੀਂ CBSA ਅਧਿਕਾਰੀ ਨੂੰ ਸੁਚਿਤ ਕਰੋਗੇ ਕਿ ਤੁਸੀਂ ਸ਼ਰਨਾਰਥੀ ਦਾਅਵਾ ਦਰਜ ਕਰਨਾ ਚਾਹੁੰਦੇ ਹੋ।
ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ, CBSA ਇਹ ਨਿਰਣੇ ਲੈ ਸਕਦੀ ਹੈ ਕਿ ਤੁਹਾਡਾ ਦਾਅਵਾ ਭੇਜੇ ਜਾਣ ਦੇ ਯੋਗ ਹੈ। ਜੇ ਤੁਹਾਡਾ ਦਾਅਵਾ ਯੋਗ ਪਾਇਆ ਜਾਂਦਾ ਹੈ ਤਾਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਆਪਣਾ ਦਾਅਵਾ ਕਿਵੇਂ ਸ਼ੁਰੂ ਕਰੋ। CBSA ਫਿਰ ਤੁਹਾਡਾ ਦਾਅਵਾ IRB-RPD ਨੂੰ ਭੇਜੇਗਾ।
CBSA ਵੀ:
- ਕਨੇਡਾ ਦੀ ਸਰਹੱਦਾਂ ਤੇ ਨਿਯੰਤਰਣ ਕਰਦਾ ਹੈ ਅਤੇ ਕੌਣ ਕਨੇਡਾ ਵਿੱਚ ਦਾਖਲ ਹੋ ਸਕਦਾ ਹੈ ਉਸਦਾ ਫੈਸਲਾ ਕਰਦਾ ਹੈ
- ਸ਼ਰਨਾਰਥੀ ਦਾਵੇਦਾਰਾਂ ਨੂੰ ਹਟਾਉਂਦਾ ਹੈ ਜੋ ਕਨੇਡਾ ਵਿੱਚ ਨਹੀਂ ਰਹਿ ਸਕਦੇ।
CBSA ਤੁਹਾਨੂੰ ਹਿਰਾਸਤ ਕੇਂਦਰ ਵਿੱਚ ਰੱਖ ਸਕਦਾ ਹੈ ਜੇਕਰ:
- ਉਹਨਾਂ ਨੂੰ ਇਹ ਯਕੀਨ ਨਹੀਂ ਹੈ ਕਿ ਤੁਸੀਂ ਕੌਣ ਹੋ,
- ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਖਤਰਨਾਕ ਹੋ, ਜਾਂ
- ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਇਮੀਗਰੇਸ਼ਨ ਕਾਨੂੰਨਾਂ ਦੀ ਪਾਲਣਾ ਨਹੀਂ ਕਰੋਗੇ।
ਜੇਕਰ ਤੁਹਾਨੂੰ ਕਿਸੇ ਨਜ਼ਰਬੰਦੀ/ਹਿਰਾਸਤ ਕੇਂਦਰ ਵਿੱਚ ਰੱਖਿਆ ਜਾਂਦਾ ਹੈ, ਤਾਂ ਤੁਹਾਨੂੰ ਵਕੀਲ ਜਾਂ ਕਾਨੂੰਨੀ ਪ੍ਰਤਿਨਿਧੀ ਰਖਣ ਦਾ ਅਧਿਕਾਰ ਹੈ। ਤੁਹਾਡੀ ਨਜ਼ਰਬੰਦੀ ਦੀ ਸਮਖਿਆ ਕਰਨ ਲਈ ਅਤੇ ਤੁਹਾਡੀ ਰਿਹਾਈ ਦਾ ਫੈਸਲਾ ਕਰਨ ਲਈ ਨਿਯਮਿਤ ਸਮੇਂ ਤੇ ਸੁਣਵਾਈਆਂ ਹੋਣਗੀਆਂ।
ਵਧੇਰੇ ਜਾਣਕਾਰੀ ਲਈ ਵੇਖੋ ਜੇਕਰ ਤੁਹਾਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ।
IRB ਦੀ ਭੂਮਿਕਾ
IRB ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ਤੇ ਫੈਸਲਾ ਲੈਣ ਲਈ ਜ਼ਿੰਮੇਵਾਰ ਹੈ।
ਜਦੋਂ IRCC ਜਾਂ CBSA ਇਹ ਫੈਸਲਾ ਕਰਦੇ ਹਨ ਕਿ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ, ਤਾਂ ਉਹ ਤੁਹਾਡਾ ਦਾਅਵਾ IRB ਨੂੰ ਭੇਜਣਗੇ। IRB ਮੁੱਖ ਸਰਕਾਰੀ ਅਦਾਰਾ ਹੈ ਜੋ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਸਮੀਖਿਆ ਕਰਨ ਅਤੇ ਫੈਸਲਾ ਕਰਨ ਲਈ ਜ਼ਿੰਮੇਵਾਰ ਹੈ। IRB ਦੀ ਸ਼ਰਨਾਰਥੀ ਸੁਰੱਖਿਆ ਡਿਵੀਜ਼ਨ(RPD) ਫੈਸਲਾ ਕਰਦੀ ਹੈ ਕਿ ਕੀ ਤੁਸੀਂ ਕਨੇਡਾ ਵਿਚ ਸ਼ਰਨਾਰਥੀ ਸੁਰੱਖਿਆ ਪ੍ਰਾਪਤ ਕਰ ਸਕਦੇ ਹੋ।
IRB-RPD:
- ਤੁਹਾਡੇ ਦਾਅਵੇ ਦਾ ਆਧਾਰ (BOC) ਫਾਰਮ ਅਤੇ ਤੁਹਾਡੇ ਹੋਰ ਦਸਤਾਵੇਜ਼ਾਂ ਅਤੇ ਸਬੂਤਾਂ ਨੂੰ ਪੜਦਾ ਹੈ।
- ਤੁਹਾਡੀ ਸ਼ਰਨਾਰਥੀ ਸੁਣਵਾਈ ਦਾ ਸੰਚਾਲਨ ਕਰਦਾ ਹੈ
- ਇਹ ਫੈਸਲਾ ਕਰਦਾ ਹੈ ਕਿ ਸ਼ਰਨਾਰਥੀ ਦਾਅਵੇ ਨੂੰ ਸਵੀਕਾਰ ਕੀਤਾ ਜਾਵੇ ਜਾਂ ਨਹੀਂ
IRB ਦੇ ਤਿੰਨ ਹੋਰ ਭਾਗ/ਹਿਸੇ ਹਨ। ਤੁਸੀਂ ਇਹਨਾਂ ਨਾਲ ਵੀ ਜੁੜੇ ਹੋ ਸਕਦੇ ਹੋ:
ਆਪਣਾ ਪਤਾ ਅੱਪ ਟੂ ਡੇਟ ਰੱਖੋ
IRB-RPD ਕੋਲ ਆਪਣਾ ਪਤਾ ਦਰਜ ਕਰੋ
ਜੀ ਤੁਹਾਡਾ ਕੋਈ ਕਾਨੂੰਨੀ ਪ੍ਰਤੀਨਿਧੀ ਹੈ:
ਜੇ ਤੁਹਾਡੇ ਪਤੇ, ਫੋਨ ਨੰਬਰ ਜਾਂ ਈਮੇਲ ਵਿੱਚ ਕੋਈ ਤਬਦੀਲੀ ਹੋਵੇ, ਤੁਰੰਤ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦੱਸੋ। ਉਹ My Case ਰਾਹੀਂ IRB-RPD ਕੋਲ ਤੁਹਾਡੀ ਜਾਣਕਾਰੀ ਅਪਡੇਟ ਕਰਨਗੇ।
ਜੇ ਤੁਸੀਂ ਆਪਣੇ ਆਪ ਦੀ ਨੁਮਾਇੰਦਗੀ ਕਰ ਰਹੇ ਹੋ:
ਕਲਾਇੰਟ ਸੰਪਰਕ ਜਾਣਕਾਰੀ ਸੂਚਨਾ(Notification of Client Contact Information) ਫਾਰਮ ਭਰੋ। My Case ਰਾਹੀਂ ਫਾਰਮ IRB-RPD ਨੂੰ ਜਮ੍ਹਾਂ ਕਰੋ। ਜੇ ਤੁਹਾਡੇ ਕੋਲ ਹਾਲੇ My Case ਨਹੀਂ ਹੈ, ਤਾਂ ਇਸ ਫਾਰਮ ਨੂੰ ਈਮੇਲ ਰਾਹੀਂ ਭੇਜੋ।
IRCC ਕੋਲ ਆਪਣਾ ਪਤਾ ਦਰਜ ਕਰੋ
IRCC ਕੋਲ ਆਪਣਾ ਪਤਾ ਦਰਜ ਕਰਵਾਉਣ ਲਈ ਵੈਬਫਾਰਮ(Webform) ਤੇ ਜਾਓ ਅਤੇ ਆਪਣਾ ਨਵਾਂ ਪਤਾ ਦਰਜ ਕਰਨ ਲਈ ਦਿੱਤੇ ਹੋਏ ਕਦਮਾਂ ਦੀ ਪਾਲਣਾ ਕਰੋ।
ਵੈਬਫਾਰਮ(Webform) ਭਰਨ ਦੇ ਸੁਝਾਅ:
- ਜਿੱਥੇ ਲਿਖਿਆ ਆਉਂਦਾ ਹੈ “ਅਰਜ਼ੀ/ਪੁੱਛਗਿੱਛ ਦੀ ਕਿਸਮ” ਉਥੇ “ਸੰਪਰਕ ਜਾਣਕਾਰੀ ਦੀ ਤਬਦੀਲੀ” ਨੂੰ ਚੁਣੋ।
- ਆਪਣਾ UCI ਨੰਬਰ ਆਪਣੇ ਸ਼ਰਨਾਰਥੀ ਸੁਰੱਖਿਆ ਦਾਅਵੇਦਾਰ ਦਸਤਾਵੇਜ਼ ਤੇ ਜਾਂ IRCC ਦੁਆਰਾ ਭੇਜੇ ਗਏ ਕਿਸੇ ਵੀ ਪੱਤਰ ਤੋਂ ਲੱਭੋ।
CBSA ਕੋਲ ਆਪਣਾ ਪਤੇ ਦੀ ਤਬਦੀਲੀ ਕਰੋ
ਜੇਕਰ CBSA ਤੁਹਾਡੇ ਸ਼ਰਨਾਰਥੀ ਦਾਅਵੇ ਵਿੱਚ ਸ਼ਾਮਿਲ ਹੈ ਤਾਂ ਤੁਹਾਨੂੰ ਉਹਨਾਂ ਨਾਲ ਆਪਣੀ ਸੰਪਰਕ ਜਾਣਕਾਰੀ ਨੂੰ ਵੀ ਅਪ ਟੂ ਡੇਟ ਰੱਖਣ ਦੀ ਲੋੜ ਹੈ। ਜੇਕਰ ਤੁਹਾਡੀ ਸੰਪਰਕ ਜਾਣਕਾਰੀ ਬਦਲਦੀ ਹੈ ਤਾਂ ਇੱਕ ਅਧਿਕਾਰੀ ਤੁਹਾਨੂੰ CBSA ਨੂੰ ਕਿਵੇਂ ਅਤੇ ਕਿੱਥੇ ਅਪਡੇਟ ਕਰਨਾ ਹੈ ਇਸ ਬਾਰੇ ਨਿਰਦੇਸ਼ ਦੇਵੇਗਾ।
