ਕਾਰਵਾਈ ਕਰੋ: ਸਿੱਖੋ, ਜੁੜੋ ਅਤੇ ਤਿਆਰੀ ਕਰੋ
ਸ਼ਰਨਾਰਤੀ ਪ੍ਰਕ੍ਰਿਆ ਨੂੰ ਕਿਵੇਂ ਨੈਵੀਗੇਟ ਕੀਤਾ(ਵਰਤਿਆ) ਜਾਵੇ, ਇਸ ਬਾਰੇ ਸਿੱਖਨ ਦੇ ਸੁਝਾਵ। ਚੰਗੀ ਜਾਣਕਾਰੀ ਪ੍ਰਾਪਤ ਕਰੋ। ਭਾਈਚਾਰਕ ਸਰੋਤਾ ਨਾਲ ਜੁੜੇ ਰਹੋ। ਹਰ ਕਦਮ ਲਈ ਤਿਆਰ ਰਹੋ।
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰੋ
ਇਹ ਭਾਗ ਤੁਹਾਨੂੰ ਸੰਖੇਪ ਜਾਣਕਾਰੀ ਦਿੰਦਾ ਹੈ ਕੀ ਸ਼ਰਨਾਰਥੀ ਦਾ ਦਾਅਵਾ ਕਿਵੇਂ ਸ਼ੁਰੂ ਕਰਨਾ ਹੈ। ਸਧਾਰਨ ਸਵਾਲਾਂ ਦੇ ਜਵਾਬ ਦਿੰਦਾ ਹੈ। ਇਹ ਤੁਹਾਨੂੰ ਤੁਹਾਡਾ ਦਾਅਵਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ।
ਸ਼ਰਨਾਰਥੀ ਦਾ ਦਾਅਵਾ ਕਿਵੇਂ ਸ਼ੁਰੂ ਕਰਨਾ ਹੈ ਉਸਦੀ ਸੰਖੇਪ ਜਾਣਕਾਰੀ ਲਈ ਇਥੇ ਜਾਓ ਅਨੁਭਾਗ 4 – ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰੋ।
ਆਮ ਸਵਾਲ
ਜਦੋਂ ਤੁਸੀਂ ਕਨੇਡਾ ਪਹੁੰਚਦੇ ਹੋ ਜਾਂ ਜੇ ਤੁਸੀਂ ਪਹਿਲਾ ਤੋਂ ਹੀ ਕਨੇਡਾ ਵਿੱਚੋਂ ਹੋਂ ਤਾਂ ਤੁਸੀਂ ਆਪਣਾ ਸ਼ਰਨਾਰਥੀ ਦਾ ਦਾਅਵਾ ਸ਼ੁਰੂ ਕਰ ਸਕਦੇ ਹੋ। ਤੁਹਾਡੇ ਕੋਲ ਕਈ ਸਵਾਲ ਹੋਣਗੇ:
- ਮੈਂ ਆਪਣਾ ਸ਼ਰਨਾਰਥੀ ਦਾਅਵਾ ਕਿਵੇਂ ਸ਼ੁਰੂ ਕਰਾਂ?
- ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗੇਗਾ?
- ਕੀ ਹੋਵੇਗਾ ਜੇਕਰ ਮੇਰਾ ਦਾਅਵਾ ਨਾਮਨਜੂਰ ਕੀਤਾ ਜਾਂਦਾ ਹੈ
- ਮੈਂ ਆਪਣੇ ਪਰਿਵਾਰ ਨਾਲ ਕਦੋਂ ਮਿਲਾਂਗਾ?
- ਮੈਨੂੰ ਕਿਵੇਂ ਮਦਦ ਮਿਲ ਸਕਦੀ ਹੈ?
- ਕੀ ਮੇਰੀ ਕਹਾਣੀ ਤੇ ਵਿਸ਼ਵਾਸ ਕੀਤਾ ਜਾਵੇਗਾ?
ਚਿੰਤਾ ਨਾ ਕਰੋ! ਕਈ ਲੋਕ ਨੇ ਜੋ ਤੁਹਾਡੀ ਮਦਦ ਕਰ ਸਕਦੇ ਨੇ। ਪ੍ਰਕ੍ਰਿਆ ਦੌਰਾਨ ਕਿਸੇ ਵੀ ਸਮੇਂ ਮਦਦ ਲਈ ਇਸ ਵੈਬਸਾਈਟ ਤੇ ਵਾਪਸ ਆਓ।
ਕਾਨੂੰਨੀ ਮਦਦ ਪ੍ਰਾਪਤ ਕਰੋ
ਸ਼ਰਨਾਰਥੀ ਦਾਵੇ ਦੀ ਪ੍ਰਕਿਰਿਆ ਲੰਬੀ ਅਤੇ ਮੁਸ਼ਕਲ ਹੋ ਸਕਦੀ ਹੈ। ਜਿੰਨੀ ਜਲਦੀ ਹੋ ਸਕੇ ਕਾਨੂੰਨੀ ਮਦਦ ਲਓ।
ਇਕ ਵਾਰ ਜਦੋਂ ਤੁਸੀਂ ਆਪਣਾ ਦਾਅਵਾ ਕਰਨ ਦਾ ਫੈਸਲਾ ਲੈਂਦੇ ਹੋ, ਤਾਂ ਆਪਣੇ ਦਾਅਵੇ ਦਾ ਆਧਾਰ (BOC) ਫਾਰਮ ਲਈ ਕਾਨੂੰਨੀ ਮਦਦ ਪ੍ਰਾਪਤ ਕਰੋ। ਤੁਹਾਡੇ BOC ਵਿਚ ਸਾਰੇ ਜਰੂਰੀ ਤਥਾਂ ਨੂੰ ਰੱਖਣ ਦੇ ਲਈ ਇੱਕ ਕਾਨੂੰਨੀ ਪ੍ਰਤਿਨਿਧੀ ਦੇ ਨਾਲ ਕੰਮ ਕਰਨ ਵਿੱਚ ਸਮਾਂ ਲੱਗਦਾ ਹੈ।
ਇਕ ਕਾਨੂੰਨੀ ਪ੍ਰਤੀਨਿਧੀ ਸਾਰੇ ਫਾਰਮ ਅਤੇ ਦਸਤਾਵੇਜਾਂ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਉਹ ਤੁਹਾਡੇ ਸ਼ਰਨਾਰਥੀ ਸੁਣਵਾਈ ਤੇ ਜਾ ਸਕਦਾ ਹੈ ਅਤੇ ਤੁਹਾਡੀ ਕਹਾਣੀ ਪੇਸ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਆਪਣੇ ਵੀਕਲਪਾਂ ਬਾਰੇ ਜਾਗਰੂਕ ਰਹੋ
ਆਪਣਾ ਦਾਅਵਾ ਸ਼ੁਰੂ ਕਰਨ ਤੋਂ ਪਹਿਲਾਂ ਖੋਜ ਕਰੋ ਅਤੇ ਕਾਨੂੰਨੀ ਸਲਾਹ ਲਓ। ਇਸ ਗੱਲ ਦਾ ਯਕੀਨ ਬਣਾਓ ਕਿ ਸ਼ਰਨਾਰਥੀ ਦਾ ਦਾਅਵਾ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਸਮਝੋ ਕੀ ਇਹ ਫੈਸਲਾ ਤੁਹਾਡੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ।
ਆਹਿਸਤਾ ਕਰੋ
ਧੀਰੇ ਅਤੇ ਧਿਆਨ ਨਾਲ ਆਪਣਾ BOC ਫਾਰਮ ਪੂਰਾ ਕਰਨ ਲਈ ਸਮੇਂ ਲਵੋ। BOC ਬਹੁਤ ਜਰੂਰੀ ਹੈ ਅਤੇ ਤੁਹਾਨੂੰ ਤੁਹਾਡੀ ਸੁਣਵਾਈ ਵਿੱਚ ਇਸ ਬਾਰੇ ਗੱਲ ਕਰਨੀ ਪੈ ਸਕਦੀ ਹੈ। BOC ਵਿਚ ਤੁਹਾਡੇ ਜੀਵਨ ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ ਜੋ ਦਰਸ਼ਾਉਂਦੀਆਂ ਹਨ ਕਿ ਤੁਸੀਂ ਇੱਕ ਸ਼ਰਨਾਰਥੀ ਹੋ।
ਆਪਣਾ ਖਿਆਲ ਰੱਖੋ
ਸ਼ਰਨਾਰਥੀ ਦਾ ਦਾਅਵਾ ਕਰਨਾ ਇਕ ਕਠਿਨ ਕੰਮ ਹੈ। ਹਰ ਕੰਮ ਨੂੰ ਧੀਰੇ ਧੀਰੇ, ਇੱਕ ਇੱਕ ਕਦਮ ਕਰਕੇ ਕਰੋ। ਆਪਣਾ ਖਿਆਲ ਰੱਖਣਾ ਯਾਦ ਰੱਖੋ।
ਸੰਗਠਿਤ(ਆਯੋਜਿਤ) ਰਹੋ
ਤੁਹਾਨੂੰ ਤੁਹਾਡੀ ਸ਼ਰਨਾਰਥੀ ਦਾਅਵਾ ਪ੍ਰਕਰੀਆ ਦੇ ਦੌਰਾਨ ਕਈ ਕਾਗਜ਼ਾਤ ਅਤੇ ਦਸਤਾਵੇਜ਼ ਮਿਲਣਗੇ। ਕਈ ਭਾਗਾਂ ਵਾਲਾ ਇੱਕ ਫਾਈਲ ਫੋਲਡਰ ਤੁਹਾਡੇ ਦਸਤਾਵੇਜ਼ਾਂ ਨੂੰ ਸੰਗਠਿਤ(ਆਯੋਜਿਤ) ਰੱਖਦਾ ਹੈ। ਜੇ ਤੁਸੀਂ ਕਰ ਸਕਦੇ ਹੋ ਤਾਂ ਇੱਕ ਫਾਇਲ ਫੋਲਡਰ ਪ੍ਰਾਪਤ ਕਰੋ ਅਤੇ ਉਸਨੂੰ ਵਰਤਣਾ ਸ਼ੁਰੂ ਕਰੋ।
ਨਕਲਾਂ ਬਣਾਓ ਅਤੇ ਆਪਣੇ ਕਾਗਜ਼ਾਤਾਂ ਨੂੰ ਸੁਰੱਖਿਅਤ ਰੱਖੋ
ਸਰਕਾਰੀ ਕਾਗਜ਼ਾਤ ਅਤੇ ਦਸਤਾਵੇਜ਼ ਨੂੰ ਸੰਭਾਲ ਕੇ ਰੱਖੋ, ਭਾਵੇਂ ਉਹਨਾਂ ਦੀ ਮਿਆਦ ਪੂਰੀ ਹੋਈ ਹੋਵੇ। ਕਈ ਵਾਰ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨੂੰ ਉਹਨਾਂ ਦੀ ਲੋੜ ਪੈ ਸਕਦੀ ਹੈ।
ਆਪਣੀ ਯੋਗਤਾ ਇੰਟਰਵਿਊ ਲਈ ਤਿਆਰੀ ਕਰੋ
ਆਪਣੀ ਯੋਗਤਾ ਇੰਟਰਵਿਊ ਵਿੱਚ ਆਪਣੀ ਕਹਾਣੀ ਦੱਸਣ ਤੋਂ ਪਹਿਲਾਂ ਤਿਆਰੀ ਕਰੋ। ਇਹ ਮਹੱਤਵਪੂਰਨ ਹੈ ਕਿ ਤੁਹਾਡੀ ਕਹਾਣੀ ਤੁਹਾਡੇ ਸਾਰੇ ਦਾਅਵੇ ਦੇ ਦੌਰਾਨ ਸਮਾਨ ਰਵੇ। ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਕੁਝ ਛੱਡ ਦਿੰਦੇ ਹੋ, ਤਾਂ ਇਸ ਬਾਰੇ ਆਪਣੇ ਕਾਨੂੰਨੀ ਪ੍ਰਤੀਵੇਦੀ ਨਾਲ ਗੱਲ ਕਰੋ। ਆਪਣੀ ਸ਼ਰਨਾਰਥੀ ਦਾਅਵੇ ਬਾਰੇ ਸਰਕਾਰ ਤੋਂ ਆਏ ਸਾਰੇ ਦਸਤਾਵੇਜਾਂ ਦੀਆਂ ਨਕਲਾਂ ਆਪਣੇ ਕੋਲ ਰੱਖੋ।
ਆਪਣੀ ਕਹਾਣੀ ਦੱਸੋ
ਤੁਹਾਨੂੰ ਆਪਣੀ ਕਹਾਣੀ ਕਈ ਵਾਰ ਅਲਗ ਅਲਗ ਲੋਕਾਂ ਨੂੰ ਸੁਣਾਣੀ ਪੈ ਸਕਦੀ ਹੈ। ਉਹ ਤੁਹਾਡੀ ਸੁਣਵਾਈ ਵਿੱਚ CBSA ਅਫਸਰ, IRCC ਅਫਸਰ, ਤੁਹਾਡਾ ਕਾਨੂੰਨੀ ਪ੍ਰਤੀਨਿਧੀ, ਅਤੇ ਇੱਕ IRB-RPD ਸਦੱਸ ਹੋ ਸਕਦੇ ਹਨ। ਇਸ ਕਾਰਨ ਤੁਸੀਂ ਘਬਰਾਹਟ ਮਹਿਸੂਸ ਕਰ ਸਕਦੇ ਹੋ। ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਕਹਾਣੀ ਬਾਰੇ ਇਮਾਨਦਾਰ ਅਤੇ ਸੱਚੇ ਹੋਵੋ। ਇਸ ਗੱਲ ਤੇ ਯਕੀਨ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਹਾਡੀ ਕਹਾਣੀ ਜਿੰਨੀ ਸੰਭਵ ਹੋ ਸਕੇ ਸਮਾਨ ਹੋਵੇ।
ਦੋਸਤਾਂ ਅਤੇ ਰਿਸ਼ਤੇਦਾਰਾ ਦੀ ਸਲਾਹ
ਕਾਨੂੰਨੀ ਸਲਾਹ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਦੁਆਰਾ ਦਿੱਤੀ ਗਈ ਹੋਣੀ ਚਾਹੀਦੀ ਹੈ। ਸ਼ਰਨਾਰਥੀ ਦਾ ਦਾਅਵਾ ਕਰਨ ਵਾਲਿਆਂ ਦੇ ਪਰਿਵਾਰ ਅਤੇ ਦੋਸਤਾਂ ਦੀ ਸਲਾਹ ਵੀ ਤੁਹਾਡੇ ਲਈ ਸਹੀ ਨਹੀਂ ਹੋ ਸਕਦੀ ਹੈ। ਕਈ ਵਾਰੀ ਜਿਹੜੇ ਲੋਕ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕੋਲ ਵਧੇਰੇ ਅਨੁਭਵ ਨਹੀਂ ਹੁੰਦਾ ਹੈ। ਹਰ ਇੱਕ ਸ਼ਰਨਾਰਥੀ ਦਾਅਵਾ ਵੱਖਰਾ ਹੁੰਦਾ ਹੈ। ਜੇ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤਾਂ ਜਾਣਕਾਰੀ ਲਈ ਇੱਕ ਬੰਦੋਬਸਤ ਕਰਮਚਾਰੀ ਖੋਜੋ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ।
ਆਪਣੀ ਜਾਣਕਾਰੀ ਤਿਆਰ ਕਰੋ
ਇਸ ਭਾਗ ਵਿੱਚ ਤੁਹਾਡੇ ਦਾਅਵੇ ਦੀ ਤਿਆਰੀ ਕਰਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਹ ਤੁਹਾਨੂੰ ਤੁਹਾਡੀ ਕਹਾਣੀ ਦੇ ਸਮਰਥਨ ਕਰਨ ਲਈ ਮਹੱਤਵਪੂਰਨ ਸਬੂਤਾਂ ਦੇ ਲਈ ਵਿਚਾਰ ਦਿੰਦੇ ਹਨ। ਇਹ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਨੂੰ ਸੰਭਾਲਣ ਅਤੇ ਸਾਂਝੀ ਕਰਨ ਬਾਰੇ ਸਮਝਾਉਂਦਾ ਹੈ।
ਸਬੂਤਾਂ ਅਤੇ ਸਹਾਇਕ ਦਸਤਾਵੇਜ਼ਾਂ ਬਾਰੇ ਜਾਣਨ ਲਈ ਇਥੇ ਜਾਓ ਅਨੁਭਾਗ 5: ਆਪਣੀ ਸੁਣਵਾਈ ਦੀ ਤਿਆਰੀ ਕਰੋ ।
ਆਪਣੀ ਕਹਾਣੀ ਲਿਖੋ
ਤੁਹਾਡੇ ਨਾਲ ਕੀ ਹੋਇਆ ਅਤੇ ਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਕਿਉਂ ਡਰਦੇ ਹੋ ਇਸ ਬਾਰੇ ਕਹਾਣੀ ਲਿਖਣਾ ਮਦਦਗਾਰ ਹੋ ਸਕਦਾ ਹੈ। ਆਪਣੀ ਕਹਾਣੀ ਨੂੰ ਕ੍ਰਮਵਾਰ ਤਰੀਕੇ ਅਨੁਸਾਰ, ਸ਼ੁਰੂ ਤੋਂ ਅੰਤ ਤੱਕ ਸੰਗਠਿਤ ਕਰੋ, ਅਤੇ ਵੱਧ ਤੋਂ ਵੱਧ ਤਾਰੀਖਾਂ ਨੂੰ ਸ਼ਾਮਿਲ ਕਰੋ। ਇਸ ਨਾਲ ਤੁਹਾਡੇ ਦਾਅਵੇ ਲਈ ਜ਼ਰੂਰੀ ਸਬੂਤਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਹਰ ਸੰਬੰਧਿਤ ਵੇਰਵੇ ਨੂੰ ਸ਼ਾਮਿਲ ਕੀਤਾ ਹੈ ਅਤੇ ਕਿਸੇ ਵੀ ਜ਼ਰੂਰੀ ਜਾਣਕਾਰੀ ਨੂੰ ਨਹੀਂ ਛੱਡਿਆ ਹੈ। IRB-RPD ਅਸਹਿਮਤੀ ਜਤਾ ਸਕਦੇ ਹਨ ਜੇਕਰ ਤੁਸੀਂ ਜਾਣਕਾਰੀ ਰੋਕਦੇ ਹੋ ਜਾਂ ਆਪਣੀ ਸੁਣਵਾਈ ਵਿੱਚ ਨਵੇਂ ਵੇਰਵੇ ਪੇਸ਼ ਕਰਦੇ ਹੋ।
ਆਪਣੇ ਸਬੂਤ ਇਕੱਠੇ ਕਰੋ
ਆਪਣੇ ਦਾਅਵੇ ਦੇ ਸਮਰਥਨ ਲਈ ਸਬੂਤ ਇਕੱਠੇ ਕਰਨਾ ਮਹੱਤਵਪੂਰਨ ਹੈ। ਸਬੂਤ IRB-RPD ਨੂੰ ਵਿਸ਼ਵਾਸ ਕਰਨ ਵਿੱਚ ਮਦਦ ਕਰਦੇ ਹਨ ਕੀ ਤੁਹਾਡੇ ਨਾਲ ਕੀ ਹੋਇਆ ਅਤੇ ਤੁਹਾਡੇ ਦੇਸ਼ ਦੀ ਸਥਿਤੀ ਨੂੰ ਸਮਝਣ ਵਿੱਚ ਅਤੇ ਤੁਸੀਂ ਕਿਉਂ ਵਾਪਸ ਨਹੀਂ ਜਾ ਸਕਦੇ।
ਸਬੂਤਾਂ ਦੇ ਕੁਝ ਉਦਾਹਰਨ ਜੋ ਤੁਸੀਂ ਇਕੱਠੇ ਕਰ ਸਕਦੇ ਹੋ, ਉਹ ਨੇ:
- ਦਸਤਾਵੇਜ਼ ਜੋ ਇਹ ਸਾਬਤ ਕਰਦੇ ਹਨ ਕਿ ਤੁਸੀਂ ਕੌਣ ਹੋ
- ਸਬੂਤ ਜੋ ਦਿਖਾਉਂਦੇ ਹਨ ਕਿ ਤੁਹਾਡੇ ਨਾਲ ਜੋ ਹੋਇਆ ਉਹ ਸੱਚ ਹੈ
- ਦਸਤਾਵੇਜ਼ ਜਾਂ ਸਮਾਂਚਾਰ ਰਿਪੋਰਟ ਜੋ ਦਿਖਾਉਂਦੇ ਹਨ ਕੀ ਤੁਹਾਡੇ ਦੇਸ਼ ਵਿੱਚ ਕੀ ਸਥਿਤੀ ਹੈ ਅਤੇ ਤੁਸੀਂ ਉਥੇ ਕਿਉਂ ਖਤਰੇ ਵਿੱਚ ਹੋ
- ਉਹਨਾਂ ਲੋਕਾਂ ਤੋਂ ਜੋ ਕਹਿ ਸਕਦੇ ਹਨ ਕਿ ਤੁਹਾਡੀ ਕਹਾਣੀ ਸੱਚੀ ਹੈ, ਪੱਤਰ ਜਾਂ ਕਾਨੂੰਨੀ ਦਸਤਾਵੇਜ਼(ਹਲਫ਼ਨਾਮੇ)
- ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਸੀਂ ਆਪਣੇ ਦੇਸ਼ ਦੀ ਸਰਕਾਰੀ ਏਜੰਸੀ ਤੋਂ ਮਦਦ ਮੰਗੀ
ਜੋ ਵੀ ਤੁਹਾਨੂ ਲੋੜੀਂਦਾ ਹੈ ਉਸ ਨੂ ਜਿੰਨੀ ਜਲਦੀ ਹੋ ਸਕੇ ਆਪਣੇ ਗ੍ਰਹਿ ਦੇਸ਼(ਤੁਹਾਡਾ ਦੇਸ਼ ਜਾਂ ਜਿੱਥੇ ਤੁਸੀਂ ਆਮ ਤੌਰ ਤੇ ਰਹਿੰਦੇ ਸੀ) ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਪੁਲੀਸ ਜਾ ਹਸਪਤਾਲ ਦੀ ਰਿਪੋਰਟ ਪ੍ਰਾਪਤ ਕਰਨ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਜੇਕਰ ਤੁਹਾਨੂੰ ਕੁਝ ਨਹੀਂ ਮਿਲ ਰਿਹਾ ਹੈ, ਤਾਂ ਇਸ ਗੱਲ ਦਾ ਰਿਕਾਰਡ ਰੱਖੋ ਕਿ ਇਸ ਨੂੰ ਕਿੱਦਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਆਪਣੇ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਸਮੀਖਿਆ ਕਰੋ
ਗਲਤੀਆਂ ਦਾ ਪਤਾ ਕਰਨ ਲਈ ਆਪਣੇ ਸਾਰੇ ਸਬੂਤ ਅਤੇ ਦਸਤਾਵੇਜ਼ਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕੋਈ ਤੁਹਾਡੇ ਲਈ ਸਮਰਥਨ ਪੱਤਰ ਲਿਖ ਸਕਦਾ ਹੈ ਜੋ ਤੁਹਾਡੇ BOC ਫਾਰਮ ਵਿਚ ਦਿੱਤੀ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ ਹੈ। ਤੁਹਾਨੂੰ ਲੇਖਕ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਤਾਂ ਕਿ ਤੁਸੀਂ ਆਪਣੀ ਸੁਣਵਾਈ ਵਿੱਚ ਉਹਨਾਂ ਦੀ ਲਿਖੀ ਕਹਾਣੀ ਸਮਝਾ ਸਕੋ। ਕੀ ਕਰਨਾ ਹੈ ਉਸ ਬਾਰੇ ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ। ਇਹ ਮਹੱਤਵਪੂਰਨ ਹੈ ਕਿ IRB-RPD ਤੁਹਾਡੀ ਕਹਾਣੀ ਦੇ ਸਾਰੇ ਮਹੱਤਵਪੂਰਨ ਹਿੱਸਿਆਂ ਤੇ ਵਿਸ਼ਵਾਸ ਕਰੇ।
ਸਾਰੇ ਦਸਤਾਵੇਜ਼ਾਂ ਦਾ ਅਨੁਵਾਦ ਕਰੋ
ਸਾਰੇ ਸਬੂਤਾਂ ਦਾ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ। ਇਸ ਵਿੱਚ ਸਮਾਂ ਲੱਗਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਇਹ ਕਰੋ। ਆਪਣੇ ਕਾਨੂਨੀ ਪ੍ਰਤੀਨਿਧੀ ਨੂੰ ਪੁੱਛੋ ਕੀ ਤੁਹਾਨੂੰ ਕੀ ਅਨੁਵਾਦ ਕਰਾਉਣ ਦੀ ਲੋੜ ਹੈ।
ਆਪਣੇ ਸਾਰੇ ਦਸਤਾਵੇਜ਼ਾਂ ਦੀ ਨਕਲ ਰੱਖੋ
ਆਪਣੇ ਸਾਰੇ ਦਸਤਾਵੇਜ਼ਾਂ ਦੀ ਫੋਟੋਕਾਪੀ ਰੱਖੋ:
- ਤੁਹਾਡਾ BOC ਅਤੇ ਹੋਰ ਇਮੀਗਰੇਸ਼ਨ ਫਾਰਮ
- ਤੁਹਾਡੀ ਕਥਾ ਦਾ ਵੇਰਵਾ
- ਸਾਰੇ ਸਬੂਤ, ਅਰਜ਼ੀਆਂ, ਅਤੇ ਪੱਤਰ ਜੋ ਵੀ ਤੁਸੀਂ ਜਾਂ ਤੁਹਾਡੇ ਕਾਨੂਨੀ ਪ੍ਰਤੀਨਿਧਿ IRB, CBSA ਜਾਂ IRCC ਨੂੰ ਦਿੰਦੇ ਹੋ
ਆਪਣੇ ਦਸਤਾਵੇਜ਼ਾਂ ਨੂੰ ਸੰਗਠਿਤ ਅਤੇ ਸੁਰੱਖਿਅਤ ਰੱਖਣ ਲਈ ਇੱਕ ਫਾਇਲ ਫੋਲਡਰ ਪ੍ਰਾਪਤ ਕਰੋ। ਆਪਣੇ ਦਸਤਾਵੇਜ਼ਾਂ ਨੂੰ ਉਦੋਂ ਤੱਕ ਰੱਖੋ ਜਦੋਂ ਤੱਕ ਤੁਸੀਂ ਕਨੇਡੀਅਨ ਨਾਗਰਿਕ ਨਹੀਂ ਬਣ ਜਾਂਦੇ।
ਆਪਣਾ ਪਤਾ ਅਪਡੇਟ ਕਰੋ
ਆਪਣਾ ਪਤਾ ਹਮੇਸ਼ਾ ਅਪਡੇਟ ਰੱਖੋ । ਇਹ ਜਰੂਰੀ ਹੈ ਤਾਂ ਕਿ ਤੁਸੀਂ ਆਪਣੇ ਦਾਅਵੇ ਬਾਰੇ ਕੋਈ ਜਾਣਕਾਰੀ ਨਾ ਗਵਾ ਸਕੋ।
ਆਪਣੇ ਵਕੀਲ ਜਾਂ ਹੋਰ ਕਾਨੂੰਨੀ ਪ੍ਰਤੀਨਿਧੀਆਂ ਨਾਲ ਕੰਮ ਕਰੋ
ਇਹ ਭਾਗ ਤੁਹਾਨੂੰ ਤੁਹਾਡੇ ਸ਼ਰਨਾਰਥੀ ਦਾਅਵਾ ਪ੍ਰਕਰਿਆ ਦੇ ਕਾਨੂੰਨੀ ਪ੍ਰਤਿਨਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਾ ਹੈ। ਇਹ ਤੁਹਾਨੂੰ ਤੁਹਾਡੀ ਜਿੰਮੇਵਾਰੀਆਂ ਅਤੇ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਦੇ ਨਾਲ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਣ ਵਿੱਚ ਮਦਦ ਕਰਦਾ ਹੈ।
ਅਨੁਭਾਗ 3 – ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰੋ, ਵਿੱਚ ਕਾਨੂੰਨੀ ਪ੍ਰਤਿਨਿਧਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੋ
ਕਾਨੂੰਨੀ ਪ੍ਰਤੀਨਿਧੀ ਪ੍ਰਾਪਤ ਕਰੋ
ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਗੁੰਝਲਦਾਰ ਹੈ। ਇੱਕ ਕਾਨੂੰਨੀ ਪ੍ਰਤੀਨਿਧੀ ਤੁਹਾਨੂੰ ਪ੍ਰਕ੍ਰਿਆ ਨੂੰ ਸਮਝਣ ਅਤੇ ਵਰਤਣ ਵਿੱਚ ਮਦਦ ਕਰ ਸਕਦਾ ਹੈ।
ਧਿਆਨ ਨਾਲ ਇਕ ਪ੍ਰਮਾਣਿਤ ਕਾਨੂੰਨੀ ਪ੍ਰਤਿਨਿਧੀ ਦੀ ਵਰਤੋਂ ਕਰੋ! ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਕਹਿੰਦੇ ਨੇ ਉਹ ਤੁਹਾਡੀ ਮਦਦ ਕਰ ਸਕਦੇ ਹਨ, ਪਰ ਸ਼ਾਇਦ ਉਹ ਅਸਲੀ ਵਕੀਲ ਜਾਂ ਇਮੀਗਰੇਸ਼ਨ ਸਲਾਹਕਾਰ ਨਹੀਂ ਹੋ ਸਕਦੇ।
ਜੇਕਰ ਇਹ ਉਪਲਬਧ ਹੈ ਜਿਥੇ ਤੁਸੀਂ ਹੋ, ਤਾਂ ਕਾਨੂੰਨੀ ਸਹਾਇਤਾ ਦੀ ਅਰਜ਼ੀ ਦਿਉ।
ਇਮਾਨਦਾਰ ਰਹੋ
ਆਪਣੇ ਕਾਨੂੰਨੀ ਪ੍ਰਤਿਨਿਧੀ ਨਾਲ ਖੁੱਲੇ ਅਤੇ ਇਮਾਨਦਾਰ ਰਹੋ। ਜੇ ਤੁਸੀਂ ਉਹਨਾਂ ਤੋਂ ਆਪਣੀ ਜਾਣਕਾਰੀ ਛੁਪਾ ਕੇ ਰੱਖਦੇ ਹੋਂ, ਤਾਂ ਉਹਨਾਂ ਨੂੰ ਤੁਹਾਡੀ ਮਦਦ ਕਰਨ ਵਿੱਚ ਮੁਸ਼ਕਿਲ ਹੋਵੇਗੀ। ਉਹ ਤੁਹਾਡੇ ਮਾਰਗਦਰਸ਼ਕ ਹਨ।
ਤਿਆਰ ਰਹੋ
ਆਪਣੇ ਕਾਨੂੰਨੀ ਪ੍ਰਤੀਨਿਧੀ ਦੇ ਨਾਲ ਹਰ ਮੁਲਾਕਾਤ ਤੋਂ ਪਹਿਲਾਂ ਤਿਆਰੀ ਕਰੋ। ਹੋਂ ਸਕਦਾ ਹੈ ਕਿ ਤੁਸੀਂ ਉਹਨਾਂ ਨੂੰ ਪਹਿਲਾ ਆਪਣੇ ਸਵਾਲ ਈਮੇਲ ਦੁਵਾਰਾ ਭੇਜਣਾ ਚਾਹੋਗੇ ਜਾਂ ਮੁਲਾਕਾਤ ਵਿਚ ਲੈ ਜਾਣ ਲਈ ਸਵਾਲਾਂ ਦੀ ਸੂਚੀ ਲੈ ਕੇ ਜਾਣਾ ਚਾਹੋਗੇ। ਇਸ ਨਾਲ ਤੁਹਾਨੂੰ ਆਪਣੇ ਸਮੇਂ ਦਾ ਚੰਗਾ ਉਪਯੋਗ ਕਰਨ ਦੀ ਮਦਦ ਮਿਲੇਗੀ।
ਇਹ ਤੁਹਾਡਾ ਸ਼ਰਨਾਰਥੀ ਦਾਅਵਾ ਹੈ
ਯਾਦ ਰੱਖੋ ਕੀ ਇਹ ਸ਼ਰਨਾਰਥੀ ਸੁਰੱਖਿਆ ਲਈ ਤੁਹਾਡਾ ਦਾਅਵਾ ਹੈ। ਭਾਵੇਂ ਕਿ ਤੁਹਾਡੇ ਕੋਲ ਇੱਕ ਕਾਨੂੰਨੀ ਪ੍ਰਤਿਨਿਧੀ ਹੈ, ਤੁਹਾਨੂੰ ਫਿਰ ਵੀ ਆਪਣੀ ਸੁਣਵਾਈ ਤੋ ਪਹਿਲਾਂ ਦੇ ਸਾਰੇ ਕਦਮਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸਮਾਂ ਸੀਮਾਵਾਂ ਦਾ ਧਿਆਨ ਰੱਖੋ। ਜੇਕਰ ਤੁਸੀਂ ਇਸ ਨੂੰ ਖੁੰਝਾਉਂਦੇ ਹੋ, ਤਾਂ IRB ਕਹਿ ਸਕਦਾ ਹੈ ਕਿ ਤੁਸੀਂ ਆਪਣਾ ਦਾਅਵਾ ਛੱਡ ਦਿੱਤਾ ਹੈ।
ਤੁਸੀਂ ਜੋ ਕਰ ਸਕਦੇ ਹੋ ਉਸਦੀ ਜ਼ਿੰਮੇਵਾਰੀ ਲਓ। ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਪ੍ਰਕਿਰਿਆ ਨੂੰ ਸਮਝਦੇ ਹੋ। ਜੋ ਕੁਝ ਵੀ ਹੋ ਰਿਹਾ ਹੈ ਉਸਨੂੰ ਲੈ ਕੇ ਤੁਸੀਂ ਹੋਰ ਆਰਾਮਦਾਇਕ ਮਹਿਸੂਸ ਕਰੋਗੇ।
ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਕੰਮ ਕਰੋ
ਆਪਣੇ ਕਾਨੂੰਨੀ ਪ੍ਰਤਿਨਿਧੀ ਨਾਲ ਆਦਰ ਯੋਗ ਅਤੇ ਭਰੋਸੇਮੰਦ ਰਿਸ਼ਤਾ ਹੋਣਾ ਮਹੱਤਵਪੂਰਨ ਹੈ। ਇਸ ਤਰਾਂ ਤੁਸੀਂ ਆਪਸ ਵਿੱਚ ਚੰਗੀ ਤਰਹਾਂ ਨਾਲ ਕੰਮ ਕਰ ਸਕਦੇ ਹੋ। ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਇਸ ਬਾਰੇ ਗੱਲ ਕਰੋ ਕਿ ਤੁਸੀਂ ਉਹਨਾਂ ਨੂੰ ਕਿੰਨੀ ਵਾਰ ਮਿਲੋਗੇ ਅਤੇ ਆਪਣੇ ਮਾਮਲਿਆਂ ਦੇ ਬਾਰੇ ਅਪਡੇਟ ਪ੍ਰਾਪਤ ਕਰੋਗੇ। ਜਾਣੋ ਕੀ ਆਪਣੀ ਕਾਨੂੰਨੀ ਪ੍ਰਤਿਨਿਧੀ ਦੇ ਸੰਪਰਕ ਵਿੱਚ ਕਿਵੇਂ ਅਤੇ ਕਦੋਂ ਰਹਿਣਾ ਹੈ।
ਤੁਹਾਡੇ ਕਾਨੂਨੀ ਪ੍ਰਤਿਨਿਧੀ ਦੀ ਭੂਮਿਕਾ
ਜਾਣੋ ਕੀ ਤੁਹਾਡਾ ਕਾਨੂੰਨੀ ਪ੍ਰਤੀਨਿਧੀ ਕੀ ਕਰ ਸਕਦਾ ਹੈ ਅਤੇ ਕੀ ਨਹੀਂ ਕਰ ਸਕਦਾ ਹੈ। ਉਹਨਾਂ ਤੋਂ ਇਹ ਆਸ਼ਾ ਨਾ ਕਰੋ ਕਿ ਉਹ ਤੁਹਾਨੂੰ ਦੱਸਣ ਕੀ ਤੁਹਾਡਾ ਦਾਅਵਾ ਮਨਜ਼ੂਰ ਕੀਤਾ ਜਾਵੇਗਾ। ਉਹਨਾਂ ਨੂੰ ਤੁਹਾਡੇ ਨਾਲ ਵਾਅਦਾ ਕਰਨ ਦੀ ਉਮੀਦ ਨਾ ਕਰੋ ਕਿ ਤੁਹਾਡਾ ਦਾਅਵਾ ਮਨਜ਼ੂਰ ਕਰ ਲਿਆ ਜਾਵੇਗਾ। IRB-RPD ਦਾ ਸਦੱਸ ਹਿ ਫੈਸਲਾ ਕਰਦਾ ਹੈ ਕੀ ਤੁਹਾਡਾ ਦਾਅਵਾ ਮਨਜ਼ੂਰ ਕੀਤਾ ਜਾਵੇਗਾ ਜਾਂ ਨਹੀਂ।
ਆਪਣੇ ਕਾਨੂਨੀ ਪ੍ਰਤੀਨਿਧੀ ਨੂੰ ਬਦਲੋ
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਾਨੂੰਨੀ ਪ੍ਰਤੀਨਿਧੀ ਮਦਦਗਾਰ ਨਹੀਂ ਹੈ ਤਾਂ ਤੁਹਾਨੂੰ ਉਸ ਨੂੰ ਬਦਲਣ ਦਾ ਅਧਿਕਾਰ ਹੈ। ਜੇ ਤੁਸੀਂ ਅਸੁਖੀ ਮਹਿਸੂਸ ਕਰਦੇ ਹੋ ਤਾਂ ਇੱਕ ਨਵਾਂ ਪ੍ਰਤੀਨਿਧੀ ਪ੍ਰਾਪਤ ਕਰੋ। ਕਿਸੀ ਐਸੇ ਵਿਅਕਤੀ ਨੂੰ ਲੱਭਣਾ ਜਰੂਰੀ ਹੈ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ।
ਇੰਤਜ਼ਾਰ ਦਾ ਸਮਾਂ
ਇਹ ਭਾਗ ਤੁਹਾਨੂੰ ਆਪਣੇ ਸਮੇਂ ਦੀ ਚੰਗੀ ਤਰਾਂ ਵਰਤੋ ਕਰਨ ਦੇ ਲਾਭਦਾਇਕ ਵਿਚਾਰ ਦਿੰਦਾ ਹੈ, ਖਾਸ ਕਰਕੇ ਉਦੋਂ ਜਦੋਂ ਤੁਸੀਂ ਆਪਣੀ ਸ਼ਰਨਾਰਥੀ ਸੁਣਵਾਈ ਦੀ ਉਡੀਕ ਕਰ ਰਹੇ ਹੋ।
ਸਬਰ ਰੱਖੋ
ਉਡੀਕ ਕਰਨਾ ਸ਼ਰਨਾਰਥੀ ਦਾਅਵੇ ਦਾ ਇਕ ਆਮ ਹਿੱਸਾ ਹੈ। ਤੁਹਾਨੂੰ ਆਪਣੀ ਸੁਣਵਾਈ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਾਂ ਇਹ ਜਾਨਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿ ਤੁਹਾਡਾ ਦਾਅਵਾ ਮਨਜ਼ੂਰ ਕਰ ਲਿਆ ਗਿਆ ਹੈ ਜਾਂ ਨਹੀਂ।
ਤਿਆਰ ਹੋ ਜਾਓ
ਉਡੀਕ ਸਮੇਂ ਦੀ ਵਰਤੋਂ ਆਪਣੀ ਸੁਣਵਾਈ ਦੀ ਤਿਆਰੀ ਕਰਨ ਵਿੱਚ ਕਰੋ:
- IRB-RPD ਦੇ ਨਾਲ ਸੁਣਵਾਈ ਤਿਆਰ ਟੂਰ ਵਿੱਚ ਸ਼ਾਮਿਲ ਹੋਵੋ। ਤੁਸੀਂ ਆਪਣੀ ਸੁਣਵਾਈ ਦੀ ਤਿਆਰੀ ਕਿਵੇਂ ਕਰਨੀ ਹੈ ਅਤੇ ਤੁਹਾਡੀ ਸੁਣਵਾਈ ਤੇ ਕੀ ਹੁੰਦਾ ਹੈ ਉਸ ਬਾਰੇ ਸਿੱਖੋਗੇ। ਤੁਸੀਂ IRB ਦੇ ਕਰਮਚਾਰੀਆਂ ਨਾਲ ਵੀ ਮਿਲੋਗੇ ਅਤੇ ਉਹਨਾਂ ਨੂੰ ਸੁਣਵਾਈ ਬਾਰੇ ਸਵਾਲ ਪੁੱਛੋਗੇ।
- ਤੁਹਾਡੇ BOC ਫਾਰਮ, ਤੁਹਾਡੇ ਵੇਰਵੇ/ ਕਹਾਣੀ, ਅਤੇ ਤੁਹਾਡੇ ਦਵਾਰਾ ਭੇਜੇ ਗਏ ਸਬੂਤਾਂ ਨੂੰ ਦੇਖੋ।
- ਕਿਸੇ ਵੀ ਜਾਣਕਾਰੀ ਦੀ ਭਾਲ ਕਰੋ ਜੋ ਤੁਹਾਡੇ BOC, ਕਹਾਣੀ, ਮੁਲਾਕਾਤ ਦੇ ਨੋਟ, ਸਬੂਤ ਅਤੇ ਹੋਰ ਦਸਤਾਵੇਜ਼ (ਵਿਦੇਸ਼ੀ ਵੀਜ਼ਾ ਅਰਜੀ ਸਮੇਤ) ਨਾਲ ਮੇਲ ਨਹੀਂ ਖਾਂਦੇ। ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਦੱਸੋ। ਤੁਸੀਂ IRB-RPD ਨੂੰ ਇਹ ਤਬਦੀਲੀਆਂ ਭੇਜਣੀਆਂ ਚਾਹੋਗੇ।
- ਆਪਣੀ ਦੇਸ਼ ਦੀਆਂ ਖਬਰਾਂ ਨਾਲ ਜਾਣੂ ਰਹੋ। ਜੇ ਕੁਝ ਅਜਿਹਾ ਹੁੰਦਾ ਹੈ ਜੋ ਤੁਹਾਡੇ ਦਾਅਵੇ ਨਾਲ ਸੰਬੰਧਤ ਹੈ, ਤਾਂ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦੱਸੋ।
ਵਸ ਜਾਓ/ਸੈਟ ਹੋ ਜਾਓ
ਕਿਸੇ ਵੀ ਇੰਤਜ਼ਾਰ ਦੇ ਸਮੇਂ ਦਾ ਇਸਤੇਮਾਲ ਆਪਣੇ ਆਪ ਅਤੇ ਪਰਿਵਾਰ ਦੇ ਸਦੱਸਾਂ ਨੂੰ ਵਸਾਉਣ ਲਈ ਕਰੋ। ਤੁਸੀਂ ਕਰ ਸਕਦੇ ਹੋ:
- ਆਪਣੀ ਅੰਗਰੇਜ਼ੀ ਜਾਂ ਫ੍ਰਾਂਸੀਸੀ ਸੁਧਾਰੋ
- ਨੌਕਰੀ ਲੱਭੋ
- ਸਰੀਰਕ ਤੌਰ ਤੇ ਚੁਸਤ ਰਹੋ
- ਭਾਈਚਾਰੇ ਵਿਚ ਵਲੰਟੀਅਰ ਕਰੋ
- ਨਵੇਂ ਆਉਣ ਵਾਲੇ ਲੋਕਾਂ ਦੇ ਸਮੂਹ ਨਾਲ ਜੁੜੋ
- ਆਪਣੇ ਗਵਾਂਢੀਆ ਨੂੰ ਜਾਣੋ
ਤੁਹਾਡੇ ਲਈ ਜ਼ਰੂਰੀ ਸਹਾਇਤਾ ਪ੍ਰਾਪਤ ਕਰੋ
ਇਹ ਅਨੁਭਾਗ ਤੁਹਾਡੀ ਸ਼ਰਨਾਰਥੀ ਦਾਅਵੇ ਦੀ ਪ੍ਰਕ੍ਰਿਆ ਦੇ ਦੌਰਾਨ ਤੁਹਾਨੂੰ ਸਹਾਇਕ ਸਹਾਇਤਾ ਨਾਲ ਜੁੜਨ ਲਈ ਉੱਚ-ਦਰਜੇ ਦੀ ਜਾਣਕਾਰੀ ਅਤੇ ਸੁਝਾਵ ਦਿੰਦਾ ਹੈ।
ਆਪਣੇ ਆਲੇ ਦੁਆਲੇ ਤੇ ਸਮੁਦਾਈ ਸੰਸਾਧਨਾ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰੋ।
ਬੰਦੋਬਸਤ ਏਜੰਸੀਆਂ
ਸਹਾਇਤਾ ਲਈ ਕਿਸੀ ਬੰਦੋਬਸਤ ਏਜੰਸੀ ਜਾਂ ਹੋਰ ਸਮੁਦਾਇਕ ਸੇਵਾਵਾਂ ਨਾਲ ਜੁੜੋ। ਉਹ ਤੁਹਾਡੀ ਨੌਕਰੀ ਲੱਭਣ, ਘਰ ਲੱਭਣ, ਭਾਸ਼ਾ ਦੀਆਂ ਕਲਾਸਾਂ ਲਭਣ, ਸਕੂਲ ਲਈ ਤੁਹਾਡੇ ਬੱਚਿਆਂ ਦਾ ਨਾਂ ਦਰਜ ਕਰਾਉਣ ਅਤੇ ਸ਼ਰਨਾਰਥੀ ਦਾਅਵੇਦਾਰਾਂ ਦੇ ਲਈ ਮੁਫਤ ਸੇਵਾਵਾਂ ਬਾਰੇ ਜਾਨਣ ਵਿੱਚ ਮਦਦ ਕਰ ਸਕਦੇ ਹਨ।
ਅੰਤਰਿਮ ਸੰਘੀ ਸੇਹਤ ਕਾਰਜਕ੍ਰਮ(Interim Federal Health Program)
ਸ਼ਰਨਾਰਥੀ ਦਾਅਵੇਦਾਰ ਦੇ ਰੂਪ ਵਿੱਚ, ਤੁਸੀਂ ਅੰਤਰਿਮ ਸੰਘੀ ਸੇਹਤ ਕਾਰਜਕ੍ਰਮ (IFHP) ਤੋ ਸਿਹਤ ਦੇਖਭਾਲ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਸ਼ਾਮਿਲ ਹੈ:
- ਹਸਪਤਾਲ ਸੇਵਾਵਾਂ,
- ਸਿਹਤ ਦੇਖਭਾਲ ਪੇਸ਼ੇਵਰਾਂ ਦੀਆਂ ਸੇਵਾਵਾਂ
- ਨਜ਼ਰ ਅਤੇ ਤਤਕਾਲ ਦੰਦ ਸਿਹਤ ਦੇਖਭਾਲ , ਅਤੇ
- ਡਾਕਟਰ ਦੁਆਰਾ ਲਿਖੀਆਂ ਦਵਾਈਆਂ।
ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦ ਤੱਕ ਤੁਹਾਨੂੰ ਨਿਯਮਿਤ ਸਿਹਤ ਬੀਮਾ ਨਹੀਂ ਮਿਲ ਜਾਂਦਾ ਜਾਂ ਜਦ ਤੱਕ ਤੁਸੀਂ ਕਨੇਡਾ ਛੱਡ ਕੇ ਨਹੀਂ ਜਾਂਦੇ।
ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰੋ
ਸ਼ਰਨਾਰਥੀ ਦਾਅਵੇਦਾਰ ਪ੍ਰਕ੍ਰਿਆ ਦੇ ਦੌਰਾਨ ਤੁਸੀਂ ਤਨਾਵ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਆਪਣੇ ਮੂਲ ਦੇਸ਼ ਵਿੱਚ, ਕਨੇਡਾ ਦੀ ਯਾਤਰਾ ਦੇ ਦੌਰਾਨ, ਜਾਂ ਇੱਥੇ ਕਨੇਡਾ ਵਿੱਚ ਵੀ ਗੰਭੀਰ ਸਦਮੇ ਦਾ ਅਨੁਭਵ ਹੋਇਆ ਹੋਵੇਗਾ। ਕਨੇਡਾ ਵਿੱਚ ਅਜਿਹੀਆਂ ਸੇਵਾਵਾਂ ਹਨ ਜੋ ਤੁਹਾਡੇ ਲਈ ਉਪਯੋਗੀ ਹੋ ਸਕਦੀ ਹਨ। IFHP ਇਸ ਲਈ ਕੁਝ ਮਦਦ ਪ੍ਰਦਾਨ ਕਰਦਾ ਹੈ।
ਨਵੇਂ ਦੋਸਤ ਬਣਾਓ
ਹੋਰ ਸ਼ਰਨਾਰਥੀ ਦਾਅਵੇਦਾਰਾਂ ਜਾਂ ਨਵੇਂ ਆਏ ਵਿਅਕਤੀਆਂ ਨਾਲ ਮਿਲਨ ਦੀ ਕੋਸ਼ਿਸ਼ ਕਰੋ। ਤੁਹਾਡੇ ਅਨੁਭਵ ਨੂੰ ਹੋਰ ਲੋਕਾਂ ਦੇ ਨਾਲ ਸਾਂਝਾ ਕਰਨਾ ਮਦਦਗਾਰ ਹੋ ਸਕਦਾ ਹੈ ਜੋ ਇਸ ਸਮਾਨ ਸਥਿਤੀ ਤੋਂ ਗੁਜ਼ਰ ਰਹੇ ਹਨ। ਨਵੇਂ ਦੋਸਤ ਬਣਾਓ ਅਤੇ ਜੇ ਸੰਭਵ ਹੋਵੇ ਤਾਂ ਪਿੱਛੇ ਆਪਣੇ ਘਰ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹੋ।
ਤੁਹਾਡੀ ਸੁਣਵਾਈ ਦਾ ਦਿਨ
ਇਹ ਭਾਗ ਤੁਹਾਨੂੰ ਸ਼ਰਨਾਰਥੀ ਸੁਣਵਾਈ ਦੀ ਤਿਆਰੀ ਵਿੱਚ ਮਦਦ ਕਰਨ ਲਈ ਉੱਚ-ਪੱਧਰੀ ਜਾਣਕਾਰੀ ਅਤੇ ਸੁਝਾਵ ਦਿੰਦਾ ਹੈ।
ਵਿਸਥਾਰ ਜਾਣਕਾਰੀ ਲਈ ਵੇਖੋ ਅਨੁਭਾਗ 6 – ਤੁਹਾਡੀ ਸੁਣਵਾਈ ਤੇ
ਆਪਣਾ ਖਿਆਲ ਰੱਖੋ
ਆਪਣੀ ਸੁਣਵਾਈ ਦੇ ਇੱਕ ਦਿਨ ਪਹਿਲਾਂ ਆਪਣਾ ਖਿਆਲ ਰੱਖੋ(ਉਦਾਹਰਣ ਲਈ, ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਪੂਰੀ ਨੀਂਦ ਲੈਂਦੇ ਹੋ)।
ਸਵਾਲਾਂ ਦੀ ਉਮੀਦ ਕਰੋ
ਆਪਣੇ ਦਾਅਵੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ। ਉਦਾਹਰਣ ਲਈ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਆਪਣਾ ਅੰਦਰੂਨੀ ਦਾਅਵਾ ਪਹਿਲਾਂ ਕਿਉਂ ਨਹੀਂ ਕੀਤਾ।
ਸਦੱਸ ਵੀ ਲੋਕ ਹਨ
IRB-RPD ਦਾ ਸਦੱਸ ਤੁਹਾਡੇ ਦਾਅਵੇ ਦਾ ਫੈਸਲਾ ਕਰਦਾ ਹੈ। ਹਰ ਸਦੱਸ ਵੱਖਰਾ ਹੈ, ਹਰੇਕ ਦਾਅਵਾ ਵੱਖਰਾ ਹੈ, ਪਰ ਹਰ ਫੈਸਲਾ ਨਿਰਪੱਖ ਹੋਣਾ ਚਾਹੀਦਾ ਹੈ।
ਬਰੇਕ/ਛੁੱਟੀ ਲਈ ਪੁੱਛੋ
ਤੁਹਾਡੀ ਸੁਣਵਾਈ ਦੌਰਾਨ ਘਬਰੋਣਾ ਜਾਂ ਭਾਵੁਕ ਹੋਣਾ ਆਮ ਗੱਲ ਹੈ। ਜੇਕਰ ਤੁਸੀਂ ਪਰੇਸ਼ਾਨ ਮਹਿਸੂਸ ਕਰਦੇ ਹੋ ਤਾਂ ਤੁਸੀਂ ਬਰੇਕ ਦੀ ਮੰਗ ਕਰ ਸਕਦੇ ਹੋ। ਸਦੱਸ ਨੂੰ ਇਹ ਸਮਝਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਕੀ ਤੁਹਾਡੇ ਲਈ ਤੁਹਾਡੀ ਸਥਿਤੀ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ।
ਸਿੱਧੇ ਸਵਾਲਾਂ ਦੇ ਜਵਾਬ ਦੋ
ਆਪਣੀ ਸੁਣਵਾਈ ਦੌਰਾਨ ਸਵਾਲਾਂ ਦੇ ਜਵਾਬ ਦੇਣ ਵੇਲੇ ਇਮਾਨਦਾਰ ਰਹੋ। ਕੋਈ ਵੀ ਜਵਾਬ ਨਾ ਘੜੋ। ਜੇਕਰ ਤੁਸੀਂ ਕੁਝ ਨਹੀਂ ਜਾਣਦੇ, ਜਾਂ ਤੁਹਾਨੂੰ ਯਕੀਨ ਨਹੀਂ ਹੈ, ਤਾਂ ਕਹੋਂ।
ਜੇ ਤੁਹਾਨੂੰ ਸਵਾਲ ਸਮਝ ਨਹੀਂ ਆਉਂਦਾ ਤਾਂ ਉਸਦਾ ਉੱਤਰ ਦੇਣ ਦੀ ਕੋਸ਼ਿਸ਼ ਨਾ ਕਰੋ। ਸਦਸ ਨੂੰ ਦੱਸੋ ਕਿ ਤੁਹਾਨੂੰ ਸਮਝ ਨਹੀਂ ਆਈ ਹੈ ਅਤੇ ਉਹਨਾਂ ਨੂੰ ਉਸ ਸਵਾਲ ਨੂੰ ਵੱਖਰੇ ਤਰੀਕੇ ਵਿੱਚ ਕਹਿਣ ਲਈ ਕਹੋ।
ਦੁਭਾਸ਼ੀਏ ਨਾਲ ਮਿਲਕੇ ਕੰਮ ਕਰੋ
IRB-RPD ਤੁਹਾਡੀ ਸੁਣਵਾਈ ਲਈ ਤੁਹਾਡੀ ਬੋਲੀ ਅਤੇ ਉਪ ਬੋਲੀ ਵਿੱਚ ਇੱਕ ਮੁਫਤ ਪੇਸ਼ਵਰ ਦੁਭਾਸ਼ੀਏ ਦੇਵੇਗਾ। ਭਲੇ ਹੀ ਤੁਹਾਨੂੰ ਅੰਗਰੇਜ਼ੀ ਜਾਂ ਫ੍ਰਾਂਸੀਸੀ ਸਮਝ ਆਉਂਦੀ ਹੈ ਪਰ ਗਲਤੀਆਂ ਤੋ ਬਚਣ ਲਈ ਇੱਕ ਦੁਭਾਸ਼ੀਏ ਦਾ ਹੋਣਾ ਇਕ ਚੰਗਾ ਵਿਚਾਰ ਹੈ। ਦੁਭਾਸ਼ੀਏ ਦਾ ਕਮ ਇਹ ਪੱਕਾ ਕਰਨਾ ਹੈ ਕੀ ਤੁਹਾਡੀ ਸੁਣਵਾਈ ਵਿੱਚ ਹਰ ਕੋਈ ਇਕ ਦੂਜੇ ਨੂੰ ਸਪਸ਼ਟ ਰੂਪ ਵਿੱਚ ਸਮਝ ਸਕੇ। ਤੁਹਾਡੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ, ਤੁਹਾਡੇ ਦੁਭਾਸ਼ੀਏ ਨਾਲ ਗੱਲ ਕਰੋ ਇਹ ਪੱਕਾ ਕਰਨ ਲਈ ਕਿ ਤੁਸੀਂ ਇੱਕ ਦੂਜੇ ਨੂੰ ਚੰਗੀ ਤਰਾਂ ਸਮਝਦੇ ਹੋ। ਜੇ ਤੁਸੀਂ ਦੁਭਾਸ਼ੀਏ ਨੂੰ ਨਹੀਂ ਸਮਝ ਪਾਉਂਦੇ , ਜਾਂ ਤੁਸੀਂ ਦੇਖਿਆ ਕਿ ਦੁਭਾਸ਼ੀਏ ਗਲਤੀ ਕਰਦਾ ਹੈ, ਤਾਂ ਤੁਰੰਤ ਸਦੱਸ ਨੂੰ ਦੱਸੋ। ਜੇਕਰ ਤੁਸੀਂ ਆਪਣੀ ਸੁਣਵਾਈ ਦੇ ਦੌਰਾਨ ਬੋਲਦੇ ਹੋ, ਤਾਂ ਦੁਭਾਸ਼ੀਏ ਲਈ ਛੋਟੇ ਵਾਕਾਂਸ਼ਾ ਵਿੱਚ ਬੋਲੋ
ਵਰਚੁਅਲ ਸੁਣਵਾਈਆਂ
ਜਿਆਦਾਤਰ ਸ਼ਰਨਾਰਥੀ ਸੁਣਵਾਈਆਂ ਵਰਚੁਅਲ (ਵੀਡੀਓ ਕਾਨਫਰੰਸ) ਸੁਣਵਾਈਆਂ ਹੁੰਦੀਆਂ ਹਨ। ਤੁਹਾਨੂੰ ਚਾਹੀਦਾ ਹੈ:
- ਭਰੋਸੇ ਯੋਗ, ਸੁਰੱਖਿਅਤ , ਤੇਜ-ਗਤੀ(HI-speed) ਇੰਟਰਨੈਟ
- ਇੱਕ ਕੰਪਿਊਟਰ, ਟੈਬਲੇਟ, ਜਾਂ ਚਾਲੂ ਕੈਮਰੇ ਵਾਲਾ ਇੱਕ ਜੰਤਰ
- ਇੱਕ ਸ਼ਾਂਤ ਅਤੇ ਨਿਜੀ ਜਗ੍ਹਾ
ਜੇ ਤੁਹਾਡੀ ਸੁਣਵਾਈ ਇੱਕ ਵੀਡੀਓ ਕਾਨਫਰਸ ਦੇ ਰੂਪ ਵਿੱਚ ਨਿਰਧਾਰਿਤ ਹੈ, ਅਤੇ ਤੁਹਾਡੇ ਕੋਲ ਕੋਈ ਨਿਜੀ ਸਥਾਨ/ਜਗ੍ਹਾ ਜਾਂ ਕੰਪਿਊਟਰ ਨਹੀਂ ਹੈ ਜਿਸ ਦੀ ਤੁਸੀਂ ਵਰਤੋਂ ਕਰ ਸਕੋ, ਤਾਂ IRB-RPD ਤੋ ਉਹਨਾਂ ਦੇ ਦਫਤਰ ਦੇ ਇੱਕ ਕੰਪਿਊਟਰ ਅਤੇ ਕਮਰੇ ਦਾ ਉਪਯੋਗ ਕਰਨ ਦੇ ਲਈ ਕਹਿ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਲਈ ਬਿਹਤਰ ਹੋਵੇਗਾ ਤਾਂ ਤੁਸੀਂ ਵਿਅਕਤੀਗਤ ਸੁਣਵਾਈ ਦੇ ਲਈ IRB-RPD ਤੋਂ ਵੀ ਪੁੱਛ ਸਕਦੇ ਹੋ।
ਤੁਹਾਡੀ ਸੁਣਵਾਈ ਤੋਂ ਬਾਅਦ
ਇਹ ਭਾਗ ਤੁਹਾਨੂੰ ਤੁਹਾਡੀ ਸੁਣਵਾਈ ਤੋਂ ਬਾਅਦ ਕੀ ਹੁੰਦਾ ਹੈ ਉਸ ਬਾਰੇ ਉਚ-ਪਧਰੀ ਜਾਣਕਾਰੀ ਅਤੇ ਨੁਸਖੇ/ਸੁਝਾਅ ਦਿੰਦਾ ਹੈ।
ਚਾਹੇ ਤੁਹਾਨੂੰ ਕੋਈ ਸਕਾਰਾਤਮਕ ਜਾਂ ਨਕਾਰਾਤਮਕ ਫੈਸਲਾ ਮਿਲੇ, ਤੁਸੀਂ ਅਨੁਭਾਗ(Section) 7 – ਤੁਹਾਡੀ ਸੁਣਵਾਈ ਤੋਂ ਬਾਅਦ ਅਗਲੇ ਕਦਮਾਂ ਲਈ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਫੈਸਲਾ
ਇਕ ਮੈਂਬਰ ਤੁਹਾਡੀ ਸੁਣਵਾਈ ਦੇ ਅੰਤ ਵਿੱਚ ਤੁਹਾਡੇ ਦਾਅਵੇ ਬਾਰੇ ਫੈਸਲਾ ਲੈ ਸਕਦਾ ਹੈ। ਜਾਂ ਉਹ ਕਹਿ ਸਕਦੇ ਹਨ ਕਿ ਉਹ ਤੁਹਾਡਾ ਫੈਸਲਾ ਡਾਕ ਰਾਹੀਂ ਭੇਜਣਗੇ। ਇਹ ਤਣਾਅਪੂਰਨ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਨਕਾਰ ਕੀਤੇ ਜਾਣ ਦੀ ਜਿਆਦਾ ਸੰਭਾਵਨਾ ਹੈ।
ਜੇ ਤੁਹਾਨੂੰ ਇਨਕਾਰ ਕੀਤਾ ਜਾਂਦਾ ਹੈ
ਜੇਕਰ ਤੁਹਾਡੇ ਦਾਅਵੇ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਕਾਨੂੰਨੀ ਵਿਕਲਪ ਹਨ । ਆਪਣੀ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਵੋ
ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਤੁਰੰਤ ਸਥਾਈ ਨਿਵਾਸੀ ਲਈ ਅਰਜ਼ੀ ਦਵੋ। ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਇਹ ਕਰੋ। ਜੇਕਰ ਤੁਸੀਂ ਦੇਰੀ ਕਰਦੇ ਹੋ, ਤਾਂ ਤੁਹਾਨੂੰ ਆਪਣੇ ਵਰਕ ਪਰਮਿਟ ਨੂੰ ਫਿਰ ਤੋਂ ਨਵੀਕਰਣ ਕਰਨ ਵਰਗੀਆਂ ਮੁਸ਼ਕਲਾਂ ਹੋ ਸਕਦੀਆਂ ਹਨ। ਯਾਦ ਰੱਖੋ, ਜੇਕਰ ਤੁਹਾਨੂੰ ਸ਼ਰਨਾਰਥੀ ਸੁਰੱਖਿਆ ਮਿਲਦੀ ਹੈ, ਤਾਂ ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਹੋ। ਜੇਕਰ ਤੁਸੀਂ ਇਹ ਕਰੋਗੇ , ਤਾਂ ਸਰਕਾਰ ਤੁਹਾਡੇ ਦਾਅਵੇ ਨੂੰ ਇਕ ਹੋਰ ਸੁਣਵਾਈ ਲਈ (IRB-RPD) ਆਈਆਰਬੀ-ਆਰਪੀਡੀ ਕੋਲ ਵਾਪਸ ਭੇਜ ਸਕਦੀ ਹੈ।