ਇਹ ਭਾਗ ਤੁਹਾਨੂੰ ਸ਼ਰਨਾਰਥੀ ਸੁਣਵਾਈ ਦੀ ਤਿਆਰੀ ਵਿੱਚ ਮਦਦ ਕਰਨ ਲਈ ਉੱਚ-ਪੱਧਰੀ ਜਾਣਕਾਰੀ ਅਤੇ ਸੁਝਾਵ ਦਿੰਦਾ ਹੈ।
ਵਿਸਥਾਰ ਜਾਣਕਾਰੀ ਲਈ ਵੇਖੋ ਅਨੁਭਾਗ 6 – ਤੁਹਾਡੀ ਸੁਣਵਾਈ ਤੇ
ਆਪਣਾ ਖਿਆਲ ਰੱਖੋ
ਆਪਣੀ ਸੁਣਵਾਈ ਦੇ ਇੱਕ ਦਿਨ ਪਹਿਲਾਂ ਆਪਣਾ ਖਿਆਲ ਰੱਖੋ(ਉਦਾਹਰਣ ਲਈ, ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਪੂਰੀ ਨੀਂਦ ਲੈਂਦੇ ਹੋ)।
ਸਵਾਲਾਂ ਦੀ ਉਮੀਦ ਕਰੋ
ਆਪਣੇ ਦਾਅਵੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ। ਉਦਾਹਰਣ ਲਈ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਆਪਣਾ ਅੰਦਰੂਨੀ ਦਾਅਵਾ ਪਹਿਲਾਂ ਕਿਉਂ ਨਹੀਂ ਕੀਤਾ।
ਸਦੱਸ ਵੀ ਲੋਕ ਹਨ
IRB-RPD ਦਾ ਸਦੱਸ ਤੁਹਾਡੇ ਦਾਅਵੇ ਦਾ ਫੈਸਲਾ ਕਰਦਾ ਹੈ। ਹਰ ਸਦੱਸ ਵੱਖਰਾ ਹੈ, ਹਰੇਕ ਦਾਅਵਾ ਵੱਖਰਾ ਹੈ, ਪਰ ਹਰ ਫੈਸਲਾ ਨਿਰਪੱਖ ਹੋਣਾ ਚਾਹੀਦਾ ਹੈ।
ਬਰੇਕ/ਛੁੱਟੀ ਲਈ ਪੁੱਛੋ
ਤੁਹਾਡੀ ਸੁਣਵਾਈ ਦੌਰਾਨ ਘਬਰੋਣਾ ਜਾਂ ਭਾਵੁਕ ਹੋਣਾ ਆਮ ਗੱਲ ਹੈ। ਜੇਕਰ ਤੁਸੀਂ ਪਰੇਸ਼ਾਨ ਮਹਿਸੂਸ ਕਰਦੇ ਹੋ ਤਾਂ ਤੁਸੀਂ ਬਰੇਕ ਦੀ ਮੰਗ ਕਰ ਸਕਦੇ ਹੋ। ਸਦੱਸ ਨੂੰ ਇਹ ਸਮਝਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਕੀ ਤੁਹਾਡੇ ਲਈ ਤੁਹਾਡੀ ਸਥਿਤੀ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ।
ਸਿੱਧੇ ਸਵਾਲਾਂ ਦੇ ਜਵਾਬ ਦੋ
ਆਪਣੀ ਸੁਣਵਾਈ ਦੌਰਾਨ ਸਵਾਲਾਂ ਦੇ ਜਵਾਬ ਦੇਣ ਵੇਲੇ ਇਮਾਨਦਾਰ ਰਹੋ। ਕੋਈ ਵੀ ਜਵਾਬ ਨਾ ਘੜੋ। ਜੇਕਰ ਤੁਸੀਂ ਕੁਝ ਨਹੀਂ ਜਾਣਦੇ, ਜਾਂ ਤੁਹਾਨੂੰ ਯਕੀਨ ਨਹੀਂ ਹੈ, ਤਾਂ ਕਹੋਂ।
ਜੇ ਤੁਹਾਨੂੰ ਸਵਾਲ ਸਮਝ ਨਹੀਂ ਆਉਂਦਾ ਤਾਂ ਉਸਦਾ ਉੱਤਰ ਦੇਣ ਦੀ ਕੋਸ਼ਿਸ਼ ਨਾ ਕਰੋ। ਸਦਸ ਨੂੰ ਦੱਸੋ ਕਿ ਤੁਹਾਨੂੰ ਸਮਝ ਨਹੀਂ ਆਈ ਹੈ ਅਤੇ ਉਹਨਾਂ ਨੂੰ ਉਸ ਸਵਾਲ ਨੂੰ ਵੱਖਰੇ ਤਰੀਕੇ ਵਿੱਚ ਕਹਿਣ ਲਈ ਕਹੋ।
ਦੁਭਾਸ਼ੀਏ ਨਾਲ ਮਿਲਕੇ ਕੰਮ ਕਰੋ
IRB-RPD ਤੁਹਾਡੀ ਸੁਣਵਾਈ ਲਈ ਤੁਹਾਡੀ ਬੋਲੀ ਅਤੇ ਉਪ ਬੋਲੀ ਵਿੱਚ ਇੱਕ ਮੁਫਤ ਪੇਸ਼ਵਰ ਦੁਭਾਸ਼ੀਏ ਦੇਵੇਗਾ। ਭਲੇ ਹੀ ਤੁਹਾਨੂੰ ਅੰਗਰੇਜ਼ੀ ਜਾਂ ਫ੍ਰਾਂਸੀਸੀ ਸਮਝ ਆਉਂਦੀ ਹੈ ਪਰ ਗਲਤੀਆਂ ਤੋ ਬਚਣ ਲਈ ਇੱਕ ਦੁਭਾਸ਼ੀਏ ਦਾ ਹੋਣਾ ਇਕ ਚੰਗਾ ਵਿਚਾਰ ਹੈ। ਦੁਭਾਸ਼ੀਏ ਦਾ ਕਮ ਇਹ ਪੱਕਾ ਕਰਨਾ ਹੈ ਕੀ ਤੁਹਾਡੀ ਸੁਣਵਾਈ ਵਿੱਚ ਹਰ ਕੋਈ ਇਕ ਦੂਜੇ ਨੂੰ ਸਪਸ਼ਟ ਰੂਪ ਵਿੱਚ ਸਮਝ ਸਕੇ। ਤੁਹਾਡੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ, ਤੁਹਾਡੇ ਦੁਭਾਸ਼ੀਏ ਨਾਲ ਗੱਲ ਕਰੋ ਇਹ ਪੱਕਾ ਕਰਨ ਲਈ ਕਿ ਤੁਸੀਂ ਇੱਕ ਦੂਜੇ ਨੂੰ ਚੰਗੀ ਤਰਾਂ ਸਮਝਦੇ ਹੋ। ਜੇ ਤੁਸੀਂ ਦੁਭਾਸ਼ੀਏ ਨੂੰ ਨਹੀਂ ਸਮਝ ਪਾਉਂਦੇ , ਜਾਂ ਤੁਸੀਂ ਦੇਖਿਆ ਕਿ ਦੁਭਾਸ਼ੀਏ ਗਲਤੀ ਕਰਦਾ ਹੈ, ਤਾਂ ਤੁਰੰਤ ਸਦੱਸ ਨੂੰ ਦੱਸੋ। ਜੇਕਰ ਤੁਸੀਂ ਆਪਣੀ ਸੁਣਵਾਈ ਦੇ ਦੌਰਾਨ ਬੋਲਦੇ ਹੋ, ਤਾਂ ਦੁਭਾਸ਼ੀਏ ਲਈ ਛੋਟੇ ਵਾਕਾਂਸ਼ਾ ਵਿੱਚ ਬੋਲੋ
ਵਰਚੁਅਲ ਸੁਣਵਾਈਆਂ
ਜਿਆਦਾਤਰ ਸ਼ਰਨਾਰਥੀ ਸੁਣਵਾਈਆਂ ਵਰਚੁਅਲ (ਵੀਡੀਓ ਕਾਨਫਰੰਸ) ਸੁਣਵਾਈਆਂ ਹੁੰਦੀਆਂ ਹਨ। ਤੁਹਾਨੂੰ ਚਾਹੀਦਾ ਹੈ:
- ਭਰੋਸੇ ਯੋਗ, ਸੁਰੱਖਿਅਤ , ਤੇਜ-ਗਤੀ(HI-speed) ਇੰਟਰਨੈਟ
- ਇੱਕ ਕੰਪਿਊਟਰ, ਟੈਬਲੇਟ, ਜਾਂ ਚਾਲੂ ਕੈਮਰੇ ਵਾਲਾ ਇੱਕ ਜੰਤਰ
- ਇੱਕ ਸ਼ਾਂਤ ਅਤੇ ਨਿਜੀ ਜਗ੍ਹਾ
ਜੇ ਤੁਹਾਡੀ ਸੁਣਵਾਈ ਇੱਕ ਵੀਡੀਓ ਕਾਨਫਰਸ ਦੇ ਰੂਪ ਵਿੱਚ ਨਿਰਧਾਰਿਤ ਹੈ, ਅਤੇ ਤੁਹਾਡੇ ਕੋਲ ਕੋਈ ਨਿਜੀ ਸਥਾਨ/ਜਗ੍ਹਾ ਜਾਂ ਕੰਪਿਊਟਰ ਨਹੀਂ ਹੈ ਜਿਸ ਦੀ ਤੁਸੀਂ ਵਰਤੋਂ ਕਰ ਸਕੋ, ਤਾਂ IRB-RPD ਤੋ ਉਹਨਾਂ ਦੇ ਦਫਤਰ ਦੇ ਇੱਕ ਕੰਪਿਊਟਰ ਅਤੇ ਕਮਰੇ ਦਾ ਉਪਯੋਗ ਕਰਨ ਦੇ ਲਈ ਕਹਿ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਲਈ ਬਿਹਤਰ ਹੋਵੇਗਾ ਤਾਂ ਤੁਸੀਂ ਵਿਅਕਤੀਗਤ ਸੁਣਵਾਈ ਦੇ ਲਈ IRB-RPD ਤੋਂ ਵੀ ਪੁੱਛ ਸਕਦੇ ਹੋ।
