ਇਹ ਭਾਗ ਤੁਹਾਨੂੰ ਤੁਹਾਡੀ ਸੁਣਵਾਈ ਤੋਂ ਬਾਅਦ ਕੀ ਹੁੰਦਾ ਹੈ ਉਸ ਬਾਰੇ ਉਚ-ਪਧਰੀ ਜਾਣਕਾਰੀ ਅਤੇ ਨੁਸਖੇ/ਸੁਝਾਅ ਦਿੰਦਾ ਹੈ।
ਚਾਹੇ ਤੁਹਾਨੂੰ ਕੋਈ ਸਕਾਰਾਤਮਕ ਜਾਂ ਨਕਾਰਾਤਮਕ ਫੈਸਲਾ ਮਿਲੇ, ਤੁਸੀਂ ਅਨੁਭਾਗ(Section) 7 – ਤੁਹਾਡੀ ਸੁਣਵਾਈ ਤੋਂ ਬਾਅਦ ਅਗਲੇ ਕਦਮਾਂ ਲਈ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਫੈਸਲਾ
ਇਕ ਮੈਂਬਰ ਤੁਹਾਡੀ ਸੁਣਵਾਈ ਦੇ ਅੰਤ ਵਿੱਚ ਤੁਹਾਡੇ ਦਾਅਵੇ ਬਾਰੇ ਫੈਸਲਾ ਲੈ ਸਕਦਾ ਹੈ। ਜੇ ਉਹਨਾਂ ਨੂੰ ਹੋਰ ਸਮਾਂ ਚਾਹੀਦਾ ਹੋਵੇਗਾ, ਤਾਂ ਤੁਹਾਨੂੰ ਫੈਸਲਾ ਬਾਅਦ ਵਿੱਚ ਮਿਲੇਗਾ। ਇਹ ਤਣਾਅਪੂਰਨ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਨਕਾਰ ਕੀਤੇ ਜਾਣ ਦੀ ਜਿਆਦਾ ਸੰਭਾਵਨਾ ਹੈ।
IRB-RPD ਆਪਣੇ ਫੈਸਲੇ ਅਤੇ ਉਸ ਨਾਲ ਸੰਬੰਧਿਤ ਕਾਰਨਾਂ ਦੀ ਲਿਖਿਤ ਸੂਚਨਾ ਜਾਰੀ ਕਰੇਗਾ।
ਜੇ ਤੁਹਾਡੇ ਕੋਲ ਕੋਈ ਕਾਨੂੰਨੀ ਨੁਮਾਇੰਦਾ ਹੈ, ਤਾਂ ਫੈਸਲੇ ਦੀ ਸੂਚਨਾ ਮਾਈ ਕੇਸ/My Case ਰਾਹੀ ਉਸ ਨੂੰ ਭੇਜੀ ਜਾਵੇਗੀ। ਉਹ ਤੁਹਾਡੇ ਨਾਲ ਇਹ ਸੂਚਨਾ ਸਾਂਝੀ ਕਰੇਗਾ।
ਜੇ ਤੁਸੀਂ ਖੁਦ ਹੀ ਆਪਣੀ ਨੁਮਾਇੰਦਗੀ ਕਰ ਰਹੇ ਹੋ, ਤਾਂ IRB-RPD ਮਾਈ ਕੇਸ (My Case) ਰਾਹੀਂ ਫੈਸਲੇ ਦੀ ਸੂਚਨਾ ਸਿੱਧੀ ਤੁਹਾਨੂੰ ਭੇਜੇਗਾ। ਜੀ ਤੁਹਾਡੇ ਕੋਲ ਹਾਲੇ My Case ਨਹੀਂ ਹੈ, ਤੰਗ ਫੈਸਲਾ ਡਾਕਰ ਰਾਹੀਂ ਤੁਹਾਨੂੰ ਭੇਜਿਆ ਜਾਵੇਗਾ।
ਜੇ ਤੁਹਾਨੂੰ ਇਨਕਾਰ ਕੀਤਾ ਜਾਂਦਾ ਹੈ
ਜੇਕਰ ਤੁਹਾਡੇ ਦਾਅਵੇ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਕਾਨੂੰਨੀ ਵਿਕਲਪ ਹਨ । ਆਪਣੀ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ।
ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਵੋ
ਜੇਕਰ ਤੁਹਾਡਾ ਸ਼ਰਨਾਰਥੀ ਦਾਅਵਾ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਤੁਰੰਤ ਸਥਾਈ ਨਿਵਾਸੀ ਲਈ ਅਰਜ਼ੀ ਦਵੋ। ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਇਹ ਕਰੋ। ਜੇਕਰ ਤੁਸੀਂ ਦੇਰੀ ਕਰਦੇ ਹੋ, ਤਾਂ ਤੁਹਾਨੂੰ ਆਪਣੇ ਵਰਕ ਪਰਮਿਟ ਨੂੰ ਫਿਰ ਤੋਂ ਨਵੀਕਰਣ ਕਰਨ ਵਰਗੀਆਂ ਮੁਸ਼ਕਲਾਂ ਹੋ ਸਕਦੀਆਂ ਹਨ। ਯਾਦ ਰੱਖੋ, ਜੇਕਰ ਤੁਹਾਨੂੰ ਸ਼ਰਨਾਰਥੀ ਸੁਰੱਖਿਆ ਮਿਲਦੀ ਹੈ, ਤਾਂ ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਹੋ। ਜੇਕਰ ਤੁਸੀਂ ਇਹ ਕਰੋਗੇ , ਤਾਂ ਸਰਕਾਰ ਤੁਹਾਡੇ ਦਾਅਵੇ ਨੂੰ ਇਕ ਹੋਰ ਸੁਣਵਾਈ ਲਈ (IRB-RPD) ਆਈਆਰਬੀ-ਆਰਪੀਡੀ ਕੋਲ ਵਾਪਸ ਭੇਜ ਸਕਦੀ ਹੈ।
