ਇਹ ਭਾਗ ਤੁਹਾਨੂੰ ਆਪਣੇ ਸਮੇਂ ਦੀ ਚੰਗੀ ਤਰਾਂ ਵਰਤੋ ਕਰਨ ਦੇ ਲਾਭਦਾਇਕ ਵਿਚਾਰ ਦਿੰਦਾ ਹੈ, ਖਾਸ ਕਰਕੇ ਉਦੋਂ ਜਦੋਂ ਤੁਸੀਂ ਆਪਣੀ ਸ਼ਰਨਾਰਥੀ ਸੁਣਵਾਈ ਦੀ ਉਡੀਕ ਕਰ ਰਹੇ ਹੋ।
ਸਬਰ ਰੱਖੋ
ਉਡੀਕ ਕਰਨਾ ਸ਼ਰਨਾਰਥੀ ਦਾਅਵੇ ਦਾ ਇਕ ਆਮ ਹਿੱਸਾ ਹੈ। ਤੁਹਾਨੂੰ ਆਪਣੀ ਸੁਣਵਾਈ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਾਂ ਇਹ ਜਾਨਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿ ਤੁਹਾਡਾ ਦਾਅਵਾ ਮਨਜ਼ੂਰ ਕਰ ਲਿਆ ਗਿਆ ਹੈ ਜਾਂ ਨਹੀਂ।
ਤਿਆਰ ਹੋ ਜਾਓ
ਉਡੀਕ ਸਮੇਂ ਦੀ ਵਰਤੋਂ ਆਪਣੀ ਸੁਣਵਾਈ ਦੀ ਤਿਆਰੀ ਕਰਨ ਵਿੱਚ ਕਰੋ:
- IRB-RPD ਦੇ ਨਾਲ ਸੁਣਵਾਈ ਤਿਆਰ ਟੂਰ ਵਿੱਚ ਸ਼ਾਮਿਲ ਹੋਵੋ। ਤੁਸੀਂ ਆਪਣੀ ਸੁਣਵਾਈ ਦੀ ਤਿਆਰੀ ਕਿਵੇਂ ਕਰਨੀ ਹੈ ਅਤੇ ਤੁਹਾਡੀ ਸੁਣਵਾਈ ਤੇ ਕੀ ਹੁੰਦਾ ਹੈ ਉਸ ਬਾਰੇ ਸਿੱਖੋਗੇ। ਤੁਸੀਂ IRB ਦੇ ਕਰਮਚਾਰੀਆਂ ਨਾਲ ਵੀ ਮਿਲੋਗੇ ਅਤੇ ਉਹਨਾਂ ਨੂੰ ਸੁਣਵਾਈ ਬਾਰੇ ਸਵਾਲ ਪੁੱਛੋਗੇ।
- ਤੁਹਾਡੇ BOC ਫਾਰਮ, ਤੁਹਾਡੇ ਵੇਰਵੇ/ ਕਹਾਣੀ, ਅਤੇ ਤੁਹਾਡੇ ਦਵਾਰਾ ਭੇਜੇ ਗਏ ਸਬੂਤਾਂ ਨੂੰ ਦੇਖੋ।
- ਕਿਸੇ ਵੀ ਜਾਣਕਾਰੀ ਦੀ ਭਾਲ ਕਰੋ ਜੋ ਤੁਹਾਡੇ BOC, ਕਹਾਣੀ, ਮੁਲਾਕਾਤ ਦੇ ਨੋਟ, ਸਬੂਤ ਅਤੇ ਹੋਰ ਦਸਤਾਵੇਜ਼ (ਵਿਦੇਸ਼ੀ ਵੀਜ਼ਾ ਅਰਜੀ ਸਮੇਤ) ਨਾਲ ਮੇਲ ਨਹੀਂ ਖਾਂਦੇ। ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਦੱਸੋ। ਤੁਸੀਂ IRB-RPD ਨੂੰ ਇਹ ਤਬਦੀਲੀਆਂ ਭੇਜਣੀਆਂ ਚਾਹੋਗੇ।
- ਆਪਣੀ ਦੇਸ਼ ਦੀਆਂ ਖਬਰਾਂ ਨਾਲ ਜਾਣੂ ਰਹੋ। ਜੇ ਕੁਝ ਅਜਿਹਾ ਹੁੰਦਾ ਹੈ ਜੋ ਤੁਹਾਡੇ ਦਾਅਵੇ ਨਾਲ ਸੰਬੰਧਤ ਹੈ, ਤਾਂ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦੱਸੋ।
ਵਸ ਜਾਓ/ਸੈਟ ਹੋ ਜਾਓ
ਕਿਸੇ ਵੀ ਇੰਤਜ਼ਾਰ ਦੇ ਸਮੇਂ ਦਾ ਇਸਤੇਮਾਲ ਆਪਣੇ ਆਪ ਅਤੇ ਪਰਿਵਾਰ ਦੇ ਸਦੱਸਾਂ ਨੂੰ ਵਸਾਉਣ ਲਈ ਕਰੋ। ਤੁਸੀਂ ਕਰ ਸਕਦੇ ਹੋ:
- ਆਪਣੀ ਅੰਗਰੇਜ਼ੀ ਜਾਂ ਫ੍ਰਾਂਸੀਸੀ ਸੁਧਾਰੋ
- ਨੌਕਰੀ ਲੱਭੋ
- ਸਰੀਰਕ ਤੌਰ ਤੇ ਚੁਸਤ ਰਹੋ
- ਭਾਈਚਾਰੇ ਵਿਚ ਵਲੰਟੀਅਰ ਕਰੋ
- ਨਵੇਂ ਆਉਣ ਵਾਲੇ ਲੋਕਾਂ ਦੇ ਸਮੂਹ ਨਾਲ ਜੁੜੋ
- ਆਪਣੇ ਗਵਾਂਢੀਆ ਨੂੰ ਜਾਣੋ
