ਆਪਣੇ ਵਕੀਲ ਜਾਂ ਹੋਰ ਕਾਨੂੰਨੀ ਪ੍ਰਤੀਨਿਧੀਆਂ ਨਾਲ ਕੰਮ ਕਰੋ

ਇਹ ਭਾਗ ਤੁਹਾਨੂੰ ਤੁਹਾਡੇ ਸ਼ਰਨਾਰਥੀ ਦਾਅਵਾ ਪ੍ਰਕਰਿਆ ਦੇ ਕਾਨੂੰਨੀ ਪ੍ਰਤਿਨਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਾ ਹੈ। ਇਹ ਤੁਹਾਨੂੰ ਤੁਹਾਡੀ ਜਿੰਮੇਵਾਰੀਆਂ ਅਤੇ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਦੇ ਨਾਲ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਣ ਵਿੱਚ ਮਦਦ ਕਰਦਾ ਹੈ।

ਅਨੁਭਾਗ 3 – ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰੋ, ਵਿੱਚ ਕਾਨੂੰਨੀ ਪ੍ਰਤਿਨਿਧਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੋ

ਇਮਾਨਦਾਰ ਰਹੋ

ਆਪਣੇ ਕਾਨੂੰਨੀ ਪ੍ਰਤਿਨਿਧੀ ਨਾਲ ਖੁੱਲੇ ਅਤੇ ਇਮਾਨਦਾਰ ਰਹੋ। ਜੇ ਤੁਸੀਂ ਉਹਨਾਂ ਤੋਂ ਆਪਣੀ ਜਾਣਕਾਰੀ ਛੁਪਾ ਕੇ ਰੱਖਦੇ ਹੋਂ, ਤਾਂ ਉਹਨਾਂ ਨੂੰ ਤੁਹਾਡੀ ਮਦਦ ਕਰਨ ਵਿੱਚ ਮੁਸ਼ਕਿਲ ਹੋਵੇਗੀ। ਉਹ ਤੁਹਾਡੇ ਮਾਰਗਦਰਸ਼ਕ ਹਨ।

ਤਿਆਰ ਰਹੋ

ਆਪਣੇ ਕਾਨੂੰਨੀ ਪ੍ਰਤੀਨਿਧੀ ਦੇ ਨਾਲ ਹਰ ਮੁਲਾਕਾਤ ਤੋਂ ਪਹਿਲਾਂ ਤਿਆਰੀ ਕਰੋ। ਹੋਂ ਸਕਦਾ ਹੈ ਕਿ ਤੁਸੀਂ ਉਹਨਾਂ ਨੂੰ ਪਹਿਲਾ ਆਪਣੇ ਸਵਾਲ ਈਮੇਲ ਦੁਵਾਰਾ ਭੇਜਣਾ ਚਾਹੋਗੇ ਜਾਂ ਮੁਲਾਕਾਤ ਵਿਚ ਲੈ ਜਾਣ ਲਈ ਸਵਾਲਾਂ ਦੀ ਸੂਚੀ ਲੈ ਕੇ ਜਾਣਾ ਚਾਹੋਗੇ। ਇਸ ਨਾਲ ਤੁਹਾਨੂੰ ਆਪਣੇ ਸਮੇਂ ਦਾ ਚੰਗਾ ਉਪਯੋਗ ਕਰਨ ਦੀ ਮਦਦ ਮਿਲੇਗੀ।

ਇਹ ਤੁਹਾਡਾ ਸ਼ਰਨਾਰਥੀ ਦਾਅਵਾ ਹੈ

ਯਾਦ ਰੱਖੋ ਕੀ ਇਹ ਸ਼ਰਨਾਰਥੀ ਸੁਰੱਖਿਆ ਲਈ ਤੁਹਾਡਾ ਦਾਅਵਾ ਹੈ। ਭਾਵੇਂ ਕਿ ਤੁਹਾਡੇ ਕੋਲ ਇੱਕ ਕਾਨੂੰਨੀ ਪ੍ਰਤਿਨਿਧੀ ਹੈ, ਤੁਹਾਨੂੰ ਫਿਰ ਵੀ ਆਪਣੀ ਸੁਣਵਾਈ ਤੋ ਪਹਿਲਾਂ ਦੇ ਸਾਰੇ ਕਦਮਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸਮਾਂ ਸੀਮਾਵਾਂ ਦਾ ਧਿਆਨ ਰੱਖੋ। ਜੇਕਰ ਤੁਸੀਂ ਇਸ ਨੂੰ ਖੁੰਝਾਉਂਦੇ ਹੋ, ਤਾਂ IRB ਕਹਿ ਸਕਦਾ ਹੈ ਕਿ ਤੁਸੀਂ ਆਪਣਾ ਦਾਅਵਾ ਛੱਡ ਦਿੱਤਾ ਹੈ।

ਤੁਸੀਂ ਜੋ ਕਰ ਸਕਦੇ ਹੋ ਉਸਦੀ ਜ਼ਿੰਮੇਵਾਰੀ ਲਓ। ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਪ੍ਰਕਿਰਿਆ ਨੂੰ ਸਮਝਦੇ ਹੋ। ਜੋ ਕੁਝ ਵੀ ਹੋ ਰਿਹਾ ਹੈ ਉਸਨੂੰ ਲੈ ਕੇ ਤੁਸੀਂ ਹੋਰ ਆਰਾਮਦਾਇਕ ਮਹਿਸੂਸ ਕਰੋਗੇ।


ਅਗਲਾ ਸੂਚੀ ਭਾਗ: 2.4 ਇੰਤਜ਼ਾਰ ਦਾ ਸਮਾਂ