ਆਪਣੀ ਜਾਣਕਾਰੀ ਤਿਆਰ ਕਰੋ

ਇਸ ਭਾਗ ਵਿੱਚ ਤੁਹਾਡੇ ਦਾਅਵੇ ਦੀ ਤਿਆਰੀ ਕਰਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਹ ਤੁਹਾਨੂੰ ਤੁਹਾਡੀ ਕਹਾਣੀ ਦੇ ਸਮਰਥਨ ਕਰਨ ਲਈ ਮਹੱਤਵਪੂਰਨ ਸਬੂਤਾਂ ਦੇ ਲਈ ਵਿਚਾਰ ਦਿੰਦੇ ਹਨ। ਇਹ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਨੂੰ ਸੰਭਾਲਣ ਅਤੇ ਸਾਂਝੀ ਕਰਨ ਬਾਰੇ ਸਮਝਾਉਂਦਾ ਹੈ।

ਸਬੂਤਾਂ ਅਤੇ ਸਹਾਇਕ ਦਸਤਾਵੇਜ਼ਾਂ ਬਾਰੇ ਜਾਣਨ ਲਈ ਇਥੇ ਜਾਓ ਅਨੁਭਾਗ 5: ਆਪਣੀ ਸੁਣਵਾਈ ਦੀ ਤਿਆਰੀ ਕਰੋ ।

ਆਪਣੀ ਕਹਾਣੀ ਲਿਖੋ

ਤੁਹਾਡੇ ਨਾਲ ਕੀ ਹੋਇਆ ਅਤੇ ਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਕਿਉਂ ਡਰਦੇ ਹੋ ਇਸ ਬਾਰੇ ਕਹਾਣੀ ਲਿਖਣਾ ਮਦਦਗਾਰ ਹੋ ਸਕਦਾ ਹੈ। ਆਪਣੀ ਕਹਾਣੀ ਨੂੰ ਕ੍ਰਮਵਾਰ ਤਰੀਕੇ ਅਨੁਸਾਰ, ਸ਼ੁਰੂ ਤੋਂ ਅੰਤ ਤੱਕ ਸੰਗਠਿਤ ਕਰੋ, ਅਤੇ ਵੱਧ ਤੋਂ ਵੱਧ ਤਾਰੀਖਾਂ ਨੂੰ ਸ਼ਾਮਿਲ ਕਰੋ। ਇਸ ਨਾਲ ਤੁਹਾਡੇ ਦਾਅਵੇ ਲਈ ਜ਼ਰੂਰੀ ਸਬੂਤਾਂ   ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਗੱਲ ਦਾ ਯਕੀਨ ਬਣਾਓ ਕਿ ਤੁਸੀਂ ਹਰ ਸੰਬੰਧਿਤ ਵੇਰਵੇ ਨੂੰ ਸ਼ਾਮਿਲ ਕੀਤਾ ਹੈ ਅਤੇ ਕਿਸੇ ਵੀ ਜ਼ਰੂਰੀ ਜਾਣਕਾਰੀ ਨੂੰ ਨਹੀਂ ਛੱਡਿਆ ਹੈ। IRB-RPD ਅਸਹਿਮਤੀ ਜਤਾ ਸਕਦੇ ਹਨ ਜੇਕਰ ਤੁਸੀਂ ਜਾਣਕਾਰੀ ਰੋਕਦੇ ਹੋ ਜਾਂ ਆਪਣੀ ਸੁਣਵਾਈ ਵਿੱਚ ਨਵੇਂ ਵੇਰਵੇ ਪੇਸ਼ ਕਰਦੇ ਹੋ।

ਆਪਣੇ ਸਬੂਤ ਇਕੱਠੇ ਕਰੋ

ਆਪਣੇ ਦਾਅਵੇ ਦੇ ਸਮਰਥਨ ਲਈ ਸਬੂਤ ਇਕੱਠੇ ਕਰਨਾ ਮਹੱਤਵਪੂਰਨ ਹੈ। ਸਬੂਤ IRB-RPD ਨੂੰ ਵਿਸ਼ਵਾਸ ਕਰਨ ਵਿੱਚ ਮਦਦ ਕਰਦੇ ਹਨ ਕੀ ਤੁਹਾਡੇ ਨਾਲ ਕੀ ਹੋਇਆ ਅਤੇ ਤੁਹਾਡੇ ਦੇਸ਼ ਦੀ ਸਥਿਤੀ ਨੂੰ ਸਮਝਣ ਵਿੱਚ ਅਤੇ ਤੁਸੀਂ ਕਿਉਂ ਵਾਪਸ ਨਹੀਂ ਜਾ ਸਕਦੇ।

ਸਬੂਤਾਂ ਦੇ ਕੁਝ ਉਦਾਹਰਨ ਜੋ ਤੁਸੀਂ ਇਕੱਠੇ ਕਰ ਸਕਦੇ ਹੋ, ਉਹ ਨੇ:

  • ਦਸਤਾਵੇਜ਼ ਜੋ ਇਹ ਸਾਬਤ ਕਰਦੇ ਹਨ ਕਿ ਤੁਸੀਂ ਕੌਣ ਹੋ
  • ਸਬੂਤ ਜੋ ਦਿਖਾਉਂਦੇ ਹਨ ਕਿ ਤੁਹਾਡੇ ਨਾਲ ਜੋ ਹੋਇਆ ਉਹ ਸੱਚ ਹੈ
  • ਦਸਤਾਵੇਜ਼ ਜਾਂ ਸਮਾਂਚਾਰ ਰਿਪੋਰਟ ਜੋ ਦਿਖਾਉਂਦੇ ਹਨ ਕੀ ਤੁਹਾਡੇ ਦੇਸ਼ ਵਿੱਚ ਕੀ ਸਥਿਤੀ ਹੈ ਅਤੇ ਤੁਸੀਂ ਉਥੇ ਕਿਉਂ ਖਤਰੇ ਵਿੱਚ ਹੋ
  • ਉਹਨਾਂ ਲੋਕਾਂ ਤੋਂ ਜੋ ਕਹਿ ਸਕਦੇ ਹਨ ਕਿ ਤੁਹਾਡੀ ਕਹਾਣੀ ਸੱਚੀ ਹੈ, ਪੱਤਰ ਜਾਂ ਕਾਨੂੰਨੀ ਦਸਤਾਵੇਜ਼(ਹਲਫ਼ਨਾਮੇ)
  • ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਸੀਂ ਆਪਣੇ ਦੇਸ਼ ਦੀ ਸਰਕਾਰੀ ਏਜੰਸੀ ਤੋਂ ਮਦਦ ਮੰਗੀ

ਜੋ ਵੀ ਤੁਹਾਨੂ ਲੋੜੀਂਦਾ ਹੈ ਉਸ ਨੂ ਜਿੰਨੀ ਜਲਦੀ ਹੋ ਸਕੇ ਆਪਣੇ ਗ੍ਰਹਿ ਦੇਸ਼(ਤੁਹਾਡਾ ਦੇਸ਼ ਜਾਂ ਜਿੱਥੇ ਤੁਸੀਂ ਆਮ ਤੌਰ ਤੇ ਰਹਿੰਦੇ ਸੀ) ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਪੁਲੀਸ ਜਾ ਹਸਪਤਾਲ ਦੀ ਰਿਪੋਰਟ ਪ੍ਰਾਪਤ ਕਰਨ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਜੇਕਰ ਤੁਹਾਨੂੰ ਕੁਝ ਨਹੀਂ ਮਿਲ ਰਿਹਾ ਹੈ, ਤਾਂ ਇਸ ਗੱਲ ਦਾ ਰਿਕਾਰਡ ਰੱਖੋ ਕਿ ਇਸ ਨੂੰ ਕਿੱਦਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਆਪਣੇ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਸਮੀਖਿਆ ਕਰੋ

ਗਲਤੀਆਂ ਦਾ ਪਤਾ ਕਰਨ ਲਈ ਆਪਣੇ ਸਾਰੇ ਸਬੂਤ ਅਤੇ ਦਸਤਾਵੇਜ਼ਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕੋਈ ਤੁਹਾਡੇ ਲਈ ਸਮਰਥਨ ਪੱਤਰ ਲਿਖ ਸਕਦਾ ਹੈ ਜੋ ਤੁਹਾਡੇ BOC ਫਾਰਮ ਵਿਚ ਦਿੱਤੀ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ ਹੈ। ਤੁਹਾਨੂੰ ਲੇਖਕ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਤਾਂ ਕਿ ਤੁਸੀਂ ਆਪਣੀ ਸੁਣਵਾਈ ਵਿੱਚ ਉਹਨਾਂ ਦੀ ਲਿਖੀ ਕਹਾਣੀ ਸਮਝਾ ਸਕੋ। ਕੀ ਕਰਨਾ ਹੈ ਉਸ ਬਾਰੇ ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਗੱਲ ਕਰੋ। ਇਹ ਮਹੱਤਵਪੂਰਨ ਹੈ ਕਿ IRB-RPD ਤੁਹਾਡੀ ਕਹਾਣੀ ਦੇ ਸਾਰੇ ਮਹੱਤਵਪੂਰਨ ਹਿੱਸਿਆਂ ਤੇ ਵਿਸ਼ਵਾਸ ਕਰੇ।

ਸਾਰੇ ਦਸਤਾਵੇਜ਼ਾਂ ਦਾ ਅਨੁਵਾਦ ਕਰੋ

ਸਾਰੇ ਸਬੂਤਾਂ ਦਾ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ। ਇਸ ਵਿੱਚ ਸਮਾਂ ਲੱਗਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਇਹ ਕਰੋ। ਆਪਣੇ ਕਾਨੂਨੀ ਪ੍ਰਤੀਨਿਧੀ ਨੂੰ ਪੁੱਛੋ ਕੀ ਤੁਹਾਨੂੰ ਕੀ ਅਨੁਵਾਦ ਕਰਾਉਣ ਦੀ ਲੋੜ ਹੈ।

ਆਪਣੇ ਸਾਰੇ ਦਸਤਾਵੇਜ਼ਾਂ ਦੀ ਨਕਲ ਰੱਖੋ

ਆਪਣੇ ਸਾਰੇ ਦਸਤਾਵੇਜ਼ਾਂ ਦੀ ਫੋਟੋਕਾਪੀ ਰੱਖੋ:

  • ਤੁਹਾਡਾ BOC ਅਤੇ ਹੋਰ ਇਮੀਗਰੇਸ਼ਨ ਫਾਰਮ
  • ਤੁਹਾਡੀ ਕਥਾ ਦਾ ਵੇਰਵਾ
  • ਸਾਰੇ ਸਬੂਤ, ਅਰਜ਼ੀਆਂ, ਅਤੇ ਪੱਤਰ ਜੋ ਵੀ ਤੁਸੀਂ ਜਾਂ ਤੁਹਾਡੇ ਕਾਨੂਨੀ ਪ੍ਰਤੀਨਿਧਿ IRB, CBSA ਜਾਂ IRCC ਨੂੰ ਦਿੰਦੇ ਹੋ
  • ਕੋਈ ਪੱਤਰ, ਦਸਤਾਵੇਜ਼ , ਜਾਂ ਮੁਲਾਕਾਤ ਦੇ ਨੋਟਿਸ ਜਿਹੜੇ IRB, CBSA, ਜਾਂ IRCC ਤੁਹਾਨੂੰ ਭੇਜਦੇ ਹਨ

ਆਪਣੇ ਦਸਤਾਵੇਜ਼ਾਂ ਨੂੰ ਸੰਗਠਿਤ ਅਤੇ ਸੁਰੱਖਿਅਤ ਰੱਖਣ ਲਈ ਇੱਕ ਫਾਇਲ ਫੋਲਡਰ ਪ੍ਰਾਪਤ ਕਰੋ। ਆਪਣੇ ਦਸਤਾਵੇਜ਼ਾਂ ਨੂੰ ਉਦੋਂ ਤੱਕ ਰੱਖੋ ਜਦੋਂ ਤੱਕ ਤੁਸੀਂ ਕਨੇਡੀਅਨ ਨਾਗਰਿਕ ਨਹੀਂ ਬਣ ਜਾਂਦੇ।

ਆਪਣਾ ਪਤਾ ਅਪਡੇਟ ਕਰੋ

ਆਪਣਾ ਪਤਾ ਹਮੇਸ਼ਾ ਅਪਡੇਟ ਰੱਖੋ । ਇਹ ਜਰੂਰੀ ਹੈ ਤਾਂ ਕਿ ਤੁਸੀਂ ਆਪਣੇ ਦਾਅਵੇ ਬਾਰੇ ਕੋਈ ਜਾਣਕਾਰੀ ਨਾ ਗਵਾ ਸਕੋ।