ਇਹ ਭਾਗ ਤੁਹਾਨੂੰ ਸੰਖੇਪ ਜਾਣਕਾਰੀ ਦਿੰਦਾ ਹੈ ਕੀ ਸ਼ਰਨਾਰਥੀ ਦਾ ਦਾਅਵਾ ਕਿਵੇਂ ਸ਼ੁਰੂ ਕਰਨਾ ਹੈ। ਸਧਾਰਨ ਸਵਾਲਾਂ ਦੇ ਜਵਾਬ ਦਿੰਦਾ ਹੈ। ਇਹ ਤੁਹਾਨੂੰ ਤੁਹਾਡਾ ਦਾਅਵਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ।
ਸ਼ਰਨਾਰਥੀ ਦਾ ਦਾਅਵਾ ਕਿਵੇਂ ਸ਼ੁਰੂ ਕਰਨਾ ਹੈ ਉਸਦੀ ਸੰਖੇਪ ਜਾਣਕਾਰੀ ਲਈ ਇਥੇ ਜਾਓ ਅਨੁਭਾਗ 4 – ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰੋ।
ਆਮ ਸਵਾਲ
ਜਦੋਂ ਤੁਸੀਂ ਕਨੇਡਾ ਪਹੁੰਚਦੇ ਹੋ ਜਾਂ ਜੇ ਤੁਸੀਂ ਪਹਿਲਾ ਤੋਂ ਹੀ ਕਨੇਡਾ ਵਿੱਚੋਂ ਹੋਂ ਤਾਂ ਤੁਸੀਂ ਆਪਣਾ ਸ਼ਰਨਾਰਥੀ ਦਾ ਦਾਅਵਾ ਸ਼ੁਰੂ ਕਰ ਸਕਦੇ ਹੋ। ਤੁਹਾਡੇ ਕੋਲ ਕਈ ਸਵਾਲ ਹੋਣਗੇ:
- ਮੈਂ ਆਪਣਾ ਸ਼ਰਨਾਰਥੀ ਦਾਅਵਾ ਕਿਵੇਂ ਸ਼ੁਰੂ ਕਰਾਂ?
- ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗੇਗਾ?
- ਕੀ ਹੋਵੇਗਾ ਜੇਕਰ ਮੇਰਾ ਦਾਅਵਾ ਨਾਮਨਜੂਰ ਕੀਤਾ ਜਾਂਦਾ ਹੈ
- ਮੈਂ ਆਪਣੇ ਪਰਿਵਾਰ ਨਾਲ ਕਦੋਂ ਮਿਲਾਂਗਾ?
- ਮੈਨੂੰ ਕਿਵੇਂ ਮਦਦ ਮਿਲ ਸਕਦੀ ਹੈ?
- ਕੀ ਮੇਰੀ ਕਹਾਣੀ ਤੇ ਵਿਸ਼ਵਾਸ ਕੀਤਾ ਜਾਵੇਗਾ?
ਚਿੰਤਾ ਨਾ ਕਰੋ! ਕਈ ਲੋਕ ਨੇ ਜੋ ਤੁਹਾਡੀ ਮਦਦ ਕਰ ਸਕਦੇ ਨੇ। ਪ੍ਰਕ੍ਰਿਆ ਦੌਰਾਨ ਕਿਸੇ ਵੀ ਸਮੇਂ ਮਦਦ ਲਈ ਇਸ ਵੈਬਸਾਈਟ ਤੇ ਵਾਪਸ ਆਓ।
ਕਾਨੂੰਨੀ ਮਦਦ ਪ੍ਰਾਪਤ ਕਰੋ
ਸ਼ਰਨਾਰਥੀ ਦਾਵੇ ਦੀ ਪ੍ਰਕਿਰਿਆ ਲੰਬੀ ਅਤੇ ਮੁਸ਼ਕਲ ਹੋ ਸਕਦੀ ਹੈ। ਜਿੰਨੀ ਜਲਦੀ ਹੋ ਸਕੇ ਕਾਨੂੰਨੀ ਮਦਦ ਲਓ।
ਇਕ ਵਾਰ ਜਦੋਂ ਤੁਸੀਂ ਆਪਣਾ ਦਾਅਵਾ ਕਰਨ ਦਾ ਫੈਸਲਾ ਲੈਂਦੇ ਹੋ, ਤਾਂ ਆਪਣੇ ਦਾਅਵੇ ਦਾ ਆਧਾਰ (BOC) ਫਾਰਮ ਲਈ ਕਾਨੂੰਨੀ ਮਦਦ ਪ੍ਰਾਪਤ ਕਰੋ। ਤੁਹਾਡੇ BOC ਵਿਚ ਸਾਰੇ ਜਰੂਰੀ ਤਥਾਂ ਨੂੰ ਰੱਖਣ ਦੇ ਲਈ ਇੱਕ ਕਾਨੂੰਨੀ ਪ੍ਰਤਿਨਿਧੀ ਦੇ ਨਾਲ ਕੰਮ ਕਰਨ ਵਿੱਚ ਸਮਾਂ ਲੱਗਦਾ ਹੈ।
ਇਕ ਕਾਨੂੰਨੀ ਪ੍ਰਤੀਨਿਧੀ ਸਾਰੇ ਫਾਰਮ ਅਤੇ ਦਸਤਾਵੇਜਾਂ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਉਹ ਤੁਹਾਡੇ ਸ਼ਰਨਾਰਥੀ ਸੁਣਵਾਈ ਤੇ ਜਾ ਸਕਦਾ ਹੈ ਅਤੇ ਤੁਹਾਡੀ ਕਹਾਣੀ ਪੇਸ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਆਪਣੇ ਵੀਕਲਪਾਂ ਬਾਰੇ ਜਾਗਰੂਕ ਰਹੋ
ਆਪਣਾ ਦਾਅਵਾ ਸ਼ੁਰੂ ਕਰਨ ਤੋਂ ਪਹਿਲਾਂ ਖੋਜ ਕਰੋ ਅਤੇ ਕਾਨੂੰਨੀ ਸਲਾਹ ਲਓ। ਇਸ ਗੱਲ ਦਾ ਯਕੀਨ ਬਣਾਓ ਕਿ ਸ਼ਰਨਾਰਥੀ ਦਾ ਦਾਅਵਾ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਸਮਝੋ ਕੀ ਇਹ ਫੈਸਲਾ ਤੁਹਾਡੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ।
ਆਹਿਸਤਾ ਕਰੋ
ਧੀਰੇ ਅਤੇ ਧਿਆਨ ਨਾਲ ਆਪਣਾ BOC ਫਾਰਮ ਪੂਰਾ ਕਰਨ ਲਈ ਸਮੇਂ ਲਵੋ। BOC ਬਹੁਤ ਜਰੂਰੀ ਹੈ ਅਤੇ ਤੁਹਾਨੂੰ ਤੁਹਾਡੀ ਸੁਣਵਾਈ ਵਿੱਚ ਇਸ ਬਾਰੇ ਗੱਲ ਕਰਨੀ ਪੈ ਸਕਦੀ ਹੈ। BOC ਵਿਚ ਤੁਹਾਡੇ ਜੀਵਨ ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ ਜੋ ਦਰਸ਼ਾਉਂਦੀਆਂ ਹਨ ਕਿ ਤੁਸੀਂ ਇੱਕ ਸ਼ਰਨਾਰਥੀ ਹੋ।
ਆਪਣਾ ਖਿਆਲ ਰੱਖੋ
ਸ਼ਰਨਾਰਥੀ ਦਾ ਦਾਅਵਾ ਕਰਨਾ ਇਕ ਕਠਿਨ ਕੰਮ ਹੈ। ਹਰ ਕੰਮ ਨੂੰ ਧੀਰੇ ਧੀਰੇ, ਇੱਕ ਇੱਕ ਕਦਮ ਕਰਕੇ ਕਰੋ। ਆਪਣਾ ਖਿਆਲ ਰੱਖਣਾ ਯਾਦ ਰੱਖੋ।
ਸੰਗਠਿਤ(ਆਯੋਜਿਤ) ਰਹੋ
ਤੁਹਾਨੂੰ ਤੁਹਾਡੀ ਸ਼ਰਨਾਰਥੀ ਦਾਅਵਾ ਪ੍ਰਕਰੀਆ ਦੇ ਦੌਰਾਨ ਕਈ ਕਾਗਜ਼ਾਤ ਅਤੇ ਦਸਤਾਵੇਜ਼ ਮਿਲਣਗੇ। ਕਈ ਭਾਗਾਂ ਵਾਲਾ ਇੱਕ ਫਾਈਲ ਫੋਲਡਰ ਤੁਹਾਡੇ ਦਸਤਾਵੇਜ਼ਾਂ ਨੂੰ ਸੰਗਠਿਤ(ਆਯੋਜਿਤ) ਰੱਖਦਾ ਹੈ। ਜੇ ਤੁਸੀਂ ਕਰ ਸਕਦੇ ਹੋ ਤਾਂ ਇੱਕ ਫਾਇਲ ਫੋਲਡਰ ਪ੍ਰਾਪਤ ਕਰੋ ਅਤੇ ਉਸਨੂੰ ਵਰਤਣਾ ਸ਼ੁਰੂ ਕਰੋ।
ਨਕਲਾਂ ਬਣਾਓ ਅਤੇ ਆਪਣੇ ਕਾਗਜ਼ਾਤਾਂ ਨੂੰ ਸੁਰੱਖਿਅਤ ਰੱਖੋ
ਸਰਕਾਰੀ ਕਾਗਜ਼ਾਤ ਅਤੇ ਦਸਤਾਵੇਜ਼ ਨੂੰ ਸੰਭਾਲ ਕੇ ਰੱਖੋ, ਭਾਵੇਂ ਉਹਨਾਂ ਦੀ ਮਿਆਦ ਪੂਰੀ ਹੋਈ ਹੋਵੇ। ਕਈ ਵਾਰ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨੂੰ ਉਹਨਾਂ ਦੀ ਲੋੜ ਪੈ ਸਕਦੀ ਹੈ।
ਆਪਣੀ ਯੋਗਤਾ ਇੰਟਰਵਿਊ ਲਈ ਤਿਆਰੀ ਕਰੋ
ਆਪਣੀ ਯੋਗਤਾ ਇੰਟਰਵਿਊ ਵਿੱਚ ਆਪਣੀ ਕਹਾਣੀ ਦੱਸਣ ਤੋਂ ਪਹਿਲਾਂ ਤਿਆਰੀ ਕਰੋ। ਇਹ ਮਹੱਤਵਪੂਰਨ ਹੈ ਕਿ ਤੁਹਾਡੀ ਕਹਾਣੀ ਤੁਹਾਡੇ ਸਾਰੇ ਦਾਅਵੇ ਦੇ ਦੌਰਾਨ ਸਮਾਨ ਰਵੇ। ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਕੁਝ ਛੱਡ ਦਿੰਦੇ ਹੋ, ਤਾਂ ਇਸ ਬਾਰੇ ਆਪਣੇ ਕਾਨੂੰਨੀ ਪ੍ਰਤੀਵੇਦੀ ਨਾਲ ਗੱਲ ਕਰੋ। ਆਪਣੀ ਸ਼ਰਨਾਰਥੀ ਦਾਅਵੇ ਬਾਰੇ ਸਰਕਾਰ ਤੋਂ ਆਏ ਸਾਰੇ ਦਸਤਾਵੇਜਾਂ ਦੀਆਂ ਨਕਲਾਂ ਆਪਣੇ ਕੋਲ ਰੱਖੋ।
ਆਪਣੀ ਕਹਾਣੀ ਦੱਸੋ
ਤੁਹਾਨੂੰ ਆਪਣੀ ਕਹਾਣੀ ਕਈ ਵਾਰ ਅਲਗ ਅਲਗ ਲੋਕਾਂ ਨੂੰ ਸੁਣਾਣੀ ਪੈ ਸਕਦੀ ਹੈ। ਉਹ ਤੁਹਾਡੀ ਸੁਣਵਾਈ ਵਿੱਚ CBSA ਅਫਸਰ, IRCC ਅਫਸਰ, ਤੁਹਾਡਾ ਕਾਨੂੰਨੀ ਪ੍ਰਤੀਨਿਧੀ, ਅਤੇ ਇੱਕ IRB-RPD ਸਦੱਸ ਹੋ ਸਕਦੇ ਹਨ। ਇਸ ਕਾਰਨ ਤੁਸੀਂ ਘਬਰਾਹਟ ਮਹਿਸੂਸ ਕਰ ਸਕਦੇ ਹੋ। ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਕਹਾਣੀ ਬਾਰੇ ਇਮਾਨਦਾਰ ਅਤੇ ਸੱਚੇ ਹੋਵੋ। ਇਸ ਗੱਲ ਤੇ ਯਕੀਨ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਹਾਡੀ ਕਹਾਣੀ ਜਿੰਨੀ ਸੰਭਵ ਹੋ ਸਕੇ ਸਮਾਨ ਹੋਵੇ।
ਦੋਸਤਾਂ ਅਤੇ ਰਿਸ਼ਤੇਦਾਰਾ ਦੀ ਸਲਾਹ
ਕਾਨੂੰਨੀ ਸਲਾਹ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਦੁਆਰਾ ਦਿੱਤੀ ਗਈ ਹੋਣੀ ਚਾਹੀਦੀ ਹੈ। ਸ਼ਰਨਾਰਥੀ ਦਾ ਦਾਅਵਾ ਕਰਨ ਵਾਲਿਆਂ ਦੇ ਪਰਿਵਾਰ ਅਤੇ ਦੋਸਤਾਂ ਦੀ ਸਲਾਹ ਵੀ ਤੁਹਾਡੇ ਲਈ ਸਹੀ ਨਹੀਂ ਹੋ ਸਕਦੀ ਹੈ। ਕਈ ਵਾਰੀ ਜਿਹੜੇ ਲੋਕ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕੋਲ ਵਧੇਰੇ ਅਨੁਭਵ ਨਹੀਂ ਹੁੰਦਾ ਹੈ। ਹਰ ਇੱਕ ਸ਼ਰਨਾਰਥੀ ਦਾਅਵਾ ਵੱਖਰਾ ਹੁੰਦਾ ਹੈ। ਜੇ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤਾਂ ਜਾਣਕਾਰੀ ਲਈ ਇੱਕ ਬੰਦੋਬਸਤ ਕਰਮਚਾਰੀ ਖੋਜੋ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ।
