ਕਾਨੂੰਨੀ ਪ੍ਰਤੀਨਿਧੀਤਾ ਪ੍ਰਾਪਤ ਕਰੋ

ਜਾਣੋ ਕੀ ਕਾਨੂੰਨੀ ਪ੍ਰਤੀਨਿਧੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਸਮਝੋ ਕਿ ਉਹ ਕੀ ਕਰਦੇ ਹਨ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਸਿੱਖੋ ਕੀ ਮਦਦ ਕਿਵੇਂ ਪ੍ਰਾਪਤ ਕਰਨੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਚੰਗਾ ਕੰਮ ਨਹੀਂ ਕਰ ਰਹੇ ਹਨ।

ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰੋ

ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਗੁੰਝਲਦਾਰ ਹੈ। ਇਹ ਚੰਗਾ ਵਿਚਾਰ ਹੈ ਕੀ ਤੁਹਾਡੀ ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦੀ ਮਦਦ ਲਈ ਤੁਹਾਡੇ ਕੋਲ ਇੱਕ ਕਾਨੂੰਨੀ ਪ੍ਰਤੀਨਿਧੀ ਹੋਵੇ। ਤੁਹਾਨੂੰ ਇੱਕ ਕਾਨੂੰਨੀ ਪ੍ਰਤਿਨਿਧੀ ਰੱਖਣ ਦੀ ਲੋੜ ਨਹੀਂ ਹੈ, ਪਰ ਉਹ ਤੁਹਾਨੂੰ ਆਪਣੀ ਵਧੀਆ ਪੇਸ਼ਕਸ਼ ਕਰਨ ਵਿੱਚ ਮਦਦ ਕਰ ਸਕਦੇ ਹਨ। ਕਾਨੂੰਨੀ ਪ੍ਰਤਿਨਿਧੀ ਤੁਹਾਡਾ ਦਾਅਵਾ ਪੇਸ਼ ਕਰਨ, ਸਬੂਤ ਤਿਆਰ ਕਰਨ ਅਤੇ ਸੁਨਵਾਈ ਦੌਰਾਨ ਤੁਹਾਡਾ ਸਮਰਥਨ ਕਰਨ ਵਿੱਚ ਮਦਦ ਕਰ ਸਕਦਾ ਹੈ।

ਕੌਣ ਤੁਹਾਡੀ ਪ੍ਰਤਿਨਿਧਤਾ ਕਰ ਸਕਦਾ ਹੈ?

ਇਹ ਲੋਕ ਤੁਹਾਡੇ ਸ਼ਰਨਾਰਥੀ ਦਾਅਵੇ ਦੇ ਦੌਰਾਨ ਤੁਹਾਡੀ ਨੁਮਾਇੰਦਗੀ( ਲਈ ਕਾਰਵਾਈ) ਕਰ ਸਕਦੇ ਨੇ:

  • ਵਕੀਲ
  • ਇਮੀਗ੍ਰੇਸ਼ਨ ਸਲਾਹਕਾਰ
  • ਨੋਟਰੀ ਪਬਲਿਕ (ਕਿਊਬੈਕ ਵਿੱਚ)
  • ਲਾਇਸੈਂਸ ਪ੍ਰਾਪਤ ਪੈਰਾਲੀਗਲ (ਓਂਟਾਰੀਓ ਵਿੱਚ)

ਧਿਆਨ ਨਾਲ ਆਪਣਾ ਕਾਨੂੰਨੀ ਪ੍ਰਤਿਨਿਧੀ ਚੁਣੋ। ਕੀ ਉਹ ਤੁਹਾਡੀ ਗੱਲ ਧਿਆਨ ਨਾਲ ਸੁਣਣਗੇ? ਕੀ ਉਹ ਤੁਹਾਡੇ ਲਈ ਸਮਾਂ ਕੱਢਣਗੇ? ਕੀ ਉਹ ਹਮੇਸ਼ਾ ਤੁਹਾਡੀ ਸੁਣਵਾਈ ਤੇ ਪਹੁੰਚਣਗੇ? ਕੀ ਉਹ ਇਮਾਨਦਾਰ ਹਨ? ਕੀ ਉਹ ਸਹੀ ਮਹੰਤਾਨਾ/ਫੀਸ ਲੈਂਦੇ ਹਨ? ਜੇਕਰ ਤੁਹਾਨੂੰ ਪੱਕਾ ਨਹੀਂ ਪਤਾ, ਤਾਂ ਕਿਸੇ ਭਰੋਸੇਯੋਗ ਬੰਦੋਬਸਤ ਕਰਮਚਾਰੀ ਤੋਂ ਉਹਨਾਂ ਬਾਰੇ ਪੁੱਛੋ.

ਵਕੀਲ ਸੰਗਠਨ ਅਤੇ ਪੇਸ਼ੇਵਰ ਸੰਸਥਾਵਾਂ

ਤੁਸੀਂ ਇਹ ਵਿਸ਼ਵਾਸ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਕਾਨੂੰਨੀ ਪ੍ਰਤਿਨਿਧੀ ਤੁਹਾਡਾ ਚੰਗਾ ਮਾਰਗ-ਦਰਸ਼ਨ ਕਰ ਰਿਹਾ ਹੈ ਅਤੇ ਤੁਹਾਨੂੰ ਚੰਗੀ ਸਲਾਹ ਦੇ ਰਿਹਾ ਹੈ। ਜਾਂਚ ਕਰੋ ਕਿ ਤੁਹਾਡਾ ਕਾਨੂੰਨੀ ਪ੍ਰਤੀਨਿਧੀ ਉਹਨਾਂ ਦੀ ਪੇਸ਼ੇਵਰ ਸੰਸਥਾ ਦਾ ਇੱਕ ਮਾਨਤਾ ਪ੍ਰਾਪਤ ਮੈਂਬਰ ਹੈ।

ਹੇਠਾਂ ਤੁਹਾਡੇ ਸੂਬੇ ਦੀਆਂ ਵਕੀਲ ਸੰਸਥਾਵਾਂ ਦਾ ਰਾਬਤਾ ਦਿੱਤਾ ਗਿਆ ਹੈ:

ਜੇਕਰ ਤੁਸੀਂ ਇੱਕ ਇਮੀਗ੍ਰੇਸ਼ਨ ਸਲਾਹਕਾਰ ਨਿਯੁਕਤ ਕਰਦੇ ਹੋ, ਤਾਂ ਇਹ ਪੱਕਾ ਕਰੋ ਕਿ ਉਹ ਦ ਕਾਲਜ ਆਫ ਇਮੀਗਰੇਸ਼ਨ ਐਂਡ ਸਿਟੀਜਨਸ਼ਿਪ ਕੰਸਲਟੈਂਟ(The College of Immigration and Citizenship Consultants) ਦੇ ਮੈਂਬਰ/ਸਦੱਸ ਹਨ। ਇਮੀਗ੍ਰੇਸ਼ਨ ਸਲਾਹਕਾਰਾਂ ਨੂੰ IRB ਦੇ ਸਾਹਮਣੇ ਅਭਿਆਸ ਕਰਨ ਲਈ ਅਧਿਕਾਰਤ/ਪ੍ਰਮਾਣਿਤ ਹੋਣਾ ਚਾਹੀਦਾ ਹੈ। ਇਮੀਗ੍ਰੇਸ਼ਨ ਸਲਾਕਾਰ ਦੇ ਦਰਜੇ ਦੀ ਪੜਤਾਲ ਕਰਨ ਲਈ ਜਨਤਕ ਰਜਿਸਟਰ(Public Register) ਤੇ ਉਨਾਂ ਦੀ ਜਾਂਚ ਕਰ ਸਕਦੇ ਹੋ।

ਜੇਕਰ ਤੁਸੀਂ ਉਂਟਾਰੀਓ ਵਿੱਚ ਕਿਸੇ ਪੈਰਾਂ ਲੀਗਲ/ ਕਾਨੂੰਨੀ ਸਲਾਹਕਾਰ ਨੂੰ ਆਪਣੇ ਲਈ ਨਿਯੁਕਤ ਕਰਦੇ ਹੋ, ਤਾਂ ਲੋ ਸੁਸਾਇਟੀ ਆਫ ਓਂਟਾਰੀਓ(Law Society of Ontario) ਨਾਲ ਉਹਨਾਂ ਦੇ ਰਿਕਾਰਡ ਦੀ ਜਾਂਚ ਕਰੋ।

ਜੇਕਰ ਤੁਸੀਂ ਕਿਊਬੈਕ ਵਿੱਚ ਇੱਕ ਨੋਟਰੀ ਨੂੰ ਯੁਕਤ ਕਰਦੇ ਹੋ ਤਾਂ ਚੇਂਬਰ ਡੇਜ ਨੋਟੇਰੇਜ਼ ਦੂ ਕਿਊਬੈਕ(Chambre des notaires du Québec) ਨਾਲ ਉਹਨਾਂ ਦੇ ਰਿਕਾਰਡ ਦੀ ਜਾਂਚ ਕਰੋ।

ਬੀਨਾਂ ਫੀਸ ਦੇ ਪ੍ਰਤੀਨਿਧੀ

ਤੁਹਾਨੂੰ ਕਿਸੇ ਐਸੇ ਵਿਅਕਤੀ ਨੂੰ ਰੱਖਣ ਦੀ ਇਜਾਜ਼ਤ ਹੈ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ( ਜਿਵੇਂ ਕਿ ਪਰਿਵਾਰ ਦਾ ਕੋਈ ਸੱਦਸ ਜਾਂ ਦੋਸਤ) ਜੋ ਤੁਹਾਡੇ ਦਾਅਵੇ ਵਿੱਚ ਤੁਹਾਨੂੰ ਮੁਫਤ ਮਦਦ ਦੇਵੇ. ਇਸ ਵਿਅਕਤੀ ਨੂੰ “ਫੀਸ ਤੋਂ ਬਿਨਾਂ ਪ੍ਰਤੀਨਿਧੀ” ਕਿਹਾ ਜਾਂਦਾ ਹੈ। ਲੇਕਿਨ ਹਮੇਸ਼ਾ ਇਕ ਕਾਨੂੰਨੀ ਪ੍ਰਤਿਨਿਧੀ ਰੱਖਣ ਦੀ ਕੋਸ਼ਿਸ਼ ਕਰੋ।

ਆਪਣੇ ਕਾਨੂੰਨੀ ਪ੍ਰਤੀਨਿਧੀ ਨਾਲ ਮਿਲਕੇ ਕੰਮ ਕਰੋ

ਕਾਨੂੰਨੀ ਪ੍ਰਤਿਨਿਧੀ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਜਾਣੋ ਕੀ ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨੂੰ ਤੁਹਾਡੇ ਨਾਲ ਕਿਵੇਂ ਕੰਮ ਕਰਨਾ ਚਾਹੀਦਾ ਹੈ, ਉਹਨਾਂ ਨੂੰ ਕੀ ਨਹੀਂ ਕਰਨਾ ਚਾਹੀਦਾ ਹੈ ਅਤੇ ਤੁਹਾਡੀ ਭੂਮਿਕਾ ਕੀ ਹੈ। ਪਤਾ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਪ੍ਰਤੀਨਿਧੀ ਚੰਗਾ ਕੰਮ ਨਹੀਂ ਕਰ ਰਿਹਾ ਹੈ।

ਗ੍ਰਾਹਕ ਦੇ ਰੂਪ ਵਿੱਚ ਤੁਹਾਡੀ ਭੂਮਿਕਾ

ਭਾਵੇਂ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਹੈ ਪਰ ਫਿਰ ਵੀ ਇਹ ਤੁਹਾਡਾ ਦਾਅਵਾ ਹੈ। ਗ੍ਰਾਹਕ ਵਜੋਂ ਤੁਹਾਡੀ ਭੂਮਿਕਾ ਹੈ:

  • ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਉਹ ਸਾਰੇ  ਸਬੂਤ ਅਤੇ ਦਸਤਾਵੇਜ਼ ਦਿਉ ਜੋ ਓਹ ਤੁਹਾਡੇ ਤੋਂ ਮੰਗਦੇ ਹਨ ਅਤੇ ਜੇ ਤੁਹਾਡੇ ਕੋਲ ਕੋਈ ਨਵੀਂ ਜਾਣਕਾਰੀ ਹੈ, ਤਾਂ ਉਹਨਾਂ ਨਾਲ ਸਾਂਝੀ ਕਰੋ। ਤੁਹਾਡਾ ਕਨੂੰਨੀ ਪ੍ਰਤੀਨਿਧੀ ਤੁਹਾਡੇ ਦਸਤਾਵੇਜ਼ ਤੁਹਾਡੀ ਥਾਂ ਤੇ  IRB-RPD ਨੂੰ ਭੇਜਨਗੇ।
  • ਤੁਹਾਡੇ ਨਾਲ ਜੁੜੀ ਹੋਈ ਕੋਈ ਵੀ ਮਹੱਤਵਪੂਰਨ ਖਬਰ ਉਹਨਾਂ ਨਾਲ ਸਾਂਝੀ ਕਰੋ।
  • ਉਨਾਂ ਦੇ ਟੈਲੀਫੋਨ ਅਤੇ ਈਮੇਲ ਸੰਦੇਸ਼ਾਂ ਨੂੰ ਪੜੋ ਅਤੇ ਉਹਨਾਂ ਦੇ ਜਵਾਬ ਦਿਓ
  • ਉਹਨਾਂ ਦੁਆਰਾ ਦਿੱਤੇ ਗਏ ਦਸਤਾਵੇਜ਼ ਜਾਂ ਜਾਣਕਾਰੀ ਨੂੰ ਪੜੋ
  • IRCC, CBSA ਜਾਂ IRB-RPD ਤੋਂ ਆਏ ਕੋਈ ਵੀ ਦਸਤਾਵੇਜ਼ ਜਾਂ ਪੱਤਰ ਉਹਨਾਂ ਨਾਲ ਸਾਂਝੇ ਕਰੋ
  • ਇਸ ਗੱਲ ਦਾ ਯਕੀਨ ਬਣਾਓ ਕਿ ਉਹਨਾਂ ਨੂੰ ਤੁਹਾਡੀ ਮੌਜੂਦਾ ਸੰਪਰਕ ਜਾਣਕਾਰੀ ਅਤੇ ਸੁਨੇਹੇ ਭੇਜਣ ਦਾ ਸਥਾਨ ਪਤਾ ਹੋਵੇ।
  • ਜਦੋਂ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਪੁੱਛੋ।
  • ਆਪਣੀ ਕਿਸੇ ਵੀ ਅਸਹਿਮਤੀ ਬਾਰੇ ਗੱਲ ਕਰੋ
  • ਇਮਾਨਦਾਰ ਰਹੋ ਤਾਂ ਕੀ ਉਹ ਸਭ ਤੋਂ ਵਧੀਆ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਨ।
  • ਤੁਹਾਡੇ ਦਸਤਾਵੇਜ਼ਾਂ ਨੂੰ ਸੰਗਠਿਤ ਰੱਖੋ ਅਤੇ ਜੋ ਕੰਮ ਤੁਹਾਨੂੰ ਕਰਨ ਲਈ ਕਿਹਾ ਜਾਂਦਾ ਹੈ ਉਸ ਨੂੰ ਨੋਟ ਕਰਕੇ ਰੱਖੋ।
  • ਆਪਣੀਆਂ ਮੁਲਾਕਾਤਾਂ ਅਤੇ ਸੁਨਵਾਈਆਂ ਤੇ ਸਮੇਂ ਨਾਲ ਪਹੁੰਚੋ।

ਆਪਣੇ ਆਪ ਦੀ ਨੁਮਾਇੰਦਗੀ

ਜੇ ਤੁਸੀਂ ਕਿਸੇ ਵੀ ਕਿਸਮ ਦਾ ਪ੍ਰਤੀਨਿਧੀ ਨਹੀਂ ਲੱਭ ਸਕਦੇ ਹੋ, ਤਾਂ ਤੁਹਾਨੂੰ ਆਪਣਾ  BOC ਫਾਰਮ ਆਪਣੇ ਆਪ ਭਰਨਾ ਚਾਹੀਦਾ ਹੈ, ਅਤੇ ਆਪਣੀ ਸੁਣਵਾਈ ਲਈ ਆਪ ਜਾਨਾ ਚਾਹੀਦਾ ਹੈ .

ਜੇਕਰ ਤੁਹਾਡੇ ਕੋਲ ਕਾਨੂੰਨੀ ਮਦਦ ਨਹੀਂ ਹੈ:

  • ਇੱਕ ਤਿਆਰ ਟੂਰ ਵਿੱਚ ਸ਼ਾਮਲ ਹੋਵੋ।
  • ਦਾਅਵੇਦਾਰ ਦੀ ਗਾਈਡ ਪੜ੍ਹੋ।
  • ਤੁਹਾਡੇ ਦੇਸ਼ ਨਾਲ ਜੁੜੇ ਰਾਸ਼ਟਰੀ ਦਸਤਾਵੇਜ਼ ਪੈਕੇਜ ਪੜ੍ਹੋ।
  • ਇਸ ਵੈੱਬਸਾਈਟ ਨੂੰ ਆਪਣੇ ਗਾਈਡ ਵਜੋਂ ਵਰਤੋ।
  • CBSA ਅਤੇ IRB-RPD ਦੁਆਰਾ ਭੇਜਈਆ ਗਈਆ ਹਿਦਾਇਤਾਂ ਨੂੰ ਪੜ੍ਹੋ ਅਤੇ ਪਾਲਣਾ ਕਰੋ।
  • ਤੁਹਾਡੇ BOC Form, ਬਿਰਤਾਂਤ, ਅਤੇ ਤੁਹਾਡੇ ਸਬੂਤ ਨਾਲ ਜਾਣੂ ਹੋਵੋ. ਯਕੀਨੀ ਬਣਾਓ ਕਿ ਇਹਨਾਂ ਦਸਤਾਵੇਜ਼ਾਂ ਵਿੱਚ ਸਭ ਕੁਝ ਸੱਚ ਹੈ।
  • ਪਰਿਵਾਰ, ਦੋਸਤਾਂ ਜਾਂ ਭਾਈਚਾਰੇ ਦੇ ਹੋਰ ਲੋਕਾਂ ਤੋਂ ਮਦਦ ਪ੍ਰਾਪਤ ਕਰੋ ਜਿਨ੍ਹਾਂ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ। ਉਦਾਹਰਨ ਲਈ, ਕੋਈ ਵਿਅਕਤੀ ਜੋ ਪੜ੍ਹਨ ਅਤੇ ਲਿਖਣ ਵਿੱਚ ਚੰਗਾ ਹੈ, ਅਤੇ ਮਦਦ ਕਰਨ ਵਿੱਚ ਇੱਛੁਕ ਹੈ।

ਆਪਣੇ ਦੁਭਾਸ਼ੀਏ ਨਾਲ ਕੰਮ ਕਰੋ

ਜੇਕਰ ਤੁਸੀਂ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਬੋਲਣ ਵਿੱਚ ਅਰਾਮਦੇਹ ਨਹੀਂ ਹੋ ਤਾਂ ਤੁਹਾਨੂੰ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਇਕ ਦੁਭਾਸ਼ੀਏ ਦੀ ਲੋੜ ਹੋ ਸਕਦੀ ਹੈ। ਇਕ ਦੁਭਾਸ਼ੀਏ ਦਾ ਹੋਣਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਸਮਝੋ ਕਿ ਤੁਹਾਡੇ ਸ਼ਰਨਾਰਤੀ ਦਾਅਵੇ ਦੌਰਾਨ ਕੀ ਹੋ ਰਿਹਾ ਹੈ। ਤੁਹਾਡੇ ਕੋਲ ਇੱਕ ਦੁਭਾਸ਼ੀਏ ਕਦੋਂ ਹੋ ਸਕਦਾ ਹੈ ਇਸ ਦੀਆਂ ਕੁਝ ਉਦਾਹਰਨਾਂ ਹਨ:

  • ਤੁਹਾਡੇ ਕਾਨੂੰਨੀ ਪ੍ਰਤਿਨਿਧੀ ਨਾਲ ਮੁਲਾਕਾਤ ਦੇ ਦੌਰਾਨ
  • IRCC ਜਾਂ CBSA ਨਾਲ ਮੁਲਾਕਾਤ ਦੇ ਦੌਰਾਨ
  • ਤੁਹਾਡੀ IRB-RPD ਸੁਣਵਾਈ ਤੇ

ਜੇ ਤੁਹਾਡੇ ਕੋਲ ਕਾਨੂੰਨੀ ਸਹਾਇਤਾ ਵਕੀਲ( legal aid lawyer) ਹੈ, ਤਾਂ ਕਾਨੂੰਨੀ ਸਹਾਇਤਾ ਕੁਝ ਵਿਆਖਿਆ ਲਈ ਭੁਗਤਾਨ ਕਰ ਸਕਦਾ ਹੈ। ਜੇਕਰ ਤੁਸੀਂ ਨਿੱਜੀ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਦੇ ਹੋ, ਤਾਂ ਤੁਹਾਨੂੰ ਸੰਭਵ ਤੌਰ ਤੇ ਆਪਣਾ ਭੁਗਤਾਨ ਆਪ ਦੇਣਾ ਪਵੇਗਾ। ਹੋਰ ਹਾਲਾਤਾਂ ਵਿੱਚ, ਜਿਵੇਂ ਕਿ ਮੁਫਤ ਕਾਨੂੰਨੀ ਕਲੀਨਿਕਾਂ ਵਿੱਚ, ਇੱਕ ਦੋਸਤ, ਜਾਂ ਇੱਕ ਵਲੰਟੀਅਰ ਜਾਂ ਕਰਮਚਾਰੀ ਤੁਹਾਡੀ ਵਿਆਖਿਆ ਕਰਨ ਵਿੱਚ ਮਦਦ ਕਰ ਸਕਦੇ ਹਨ।

ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਤੁਸੀਂ ਆਪਣੀ ਭਾਸ਼ਾ ਵਿੱਚ ਇੱਕ ਮੁਫਤ ਪੇਸ਼ਵਰ ਅਨੁਵਾਦਕ ਪ੍ਰਾਪਤ ਕਰ ਸਕਦੇ ਹੋ। IRB-RPD ਤੁਹਾਡੇ ਲਈ ਅਨੁਵਾਦਕ ਦੀ ਚੋਣ ਕਰੇਗਾ, ਤੁਸੀਂ ਖੁਦ ਅਨੁਵਾਦਕ ਨਹੀਂ ਚੁਣ ਸਕਦੇ ਹੋਂ। IRB-RPD ਦੇ ਸਾਰੇ ਅਨੁਵਾਦਕ ਸ਼ਰਨਾਰਥੀ ਸੁਣਵਾਈ ਦਾ ਅਨੁਵਾਦ ਕਰਨ ਵਿਚ ਮਾਹਰ ਅਤੇ ਅਨੁਭਵੀ ਹੁੰਦੇ ਹਨ।

ਤੁਹਾਡੇ ਦੁਭਾਸ਼ੀਏ ਨੂੰ ਕੀ ਕਰਨਾ ਚਾਹੀਦਾ ਹੈ

ਦੁਭਾਸ਼ੀਏ ਦੀ ਮੁੱਖ ਭੂਮਿਕਾ ਇਹ ਪੱਕਾ ਕਰਨਾ ਹੁੰਦਾ ਹੈ ਕੀ ਹਰ ਕੋਈ ਇਕ ਦੂਜੇ ਨੂੰ ਸਪਸ਼ਟ ਰੂਪ ਵਿੱਚ ਸਮਝ ਸਕੇ

ਦੁਭਾਸ਼ੀਏ ਨੂ ਇਹ ਕਰਨਾ ਚਾਹੀਦਾ ਹੈ:

  • ਬਿਲਕੁਲ ਅਤੇ ਜਿੰਨਾ ਸੰਭਵ ਹੋ ਸਕੇ ਅਨੁਵਾਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੁਝ ਵੀ ਜੋੜਨਾ ਨਹੀਂ ਚਾਹੀਦਾ ਹੈ ਅਤੇ ਨਾ ਹੀ ਕੁਝ ਛੱਡਣਾ ਚਾਹੀਦਾ ਹੈ।
  • ਕਦੇ ਵੀ ਕਿਸੇ ਗੱਲ ਤੇ ਆਪਣੀ ਸਹਿਮਤੀ ਜਾਂ ਅਸਿਹਮਤੀ ਨਹੀਂ ਦਿਖਾਓਨੀ ਚਾਹੀਦਾ ਹੈ।
  • ਜੋ ਕੁਝ ਵੀ ਕਿਹਾ ਗਿਆ ਹੈ ਉਸ ਨੂੰ ਨਿੱਜੀ ਰੱਖਣਾ ਚਾਹੀਦਾ ਹੈ

ਤੁਹਾਡੇ ਦੁਭਾਸ਼ੀਏ ਨੂੰ ਏਹ ਨਹੀਂ ਕਰਨਾ ਚਾਹੀਦਾ: 

  • ਸਪੀਕਰ ਤੋਂ ਅਨੁਮਤੀ ਲਏ ਬਗੈਰ ਤੁਹਾਨੂੰ ਕਾਨੂੰਨੀ ਸਲਾਹ ਦੇਨਾ ਜਾਂ ਚੀਜ਼ਾ ਸਮਝਾਉਣੀਆ।
  • ਉਹ ਕੀ ਸੋਚਦੇ ਹਨ ਕੀ ਤੁਹਾਡਾ ਕੀ ਮਤਲਬ ਹੈ, ਜਾਂ ਜੋ ਤੁਸੀਂ ਕਹਿੰਦੇ ਹੋ ਉਸ ਨੂੰ ਛੋਟਾ ਜਾਂ ਫੈਲਾਉਣਾ ਨਹੀਂ ਚਾਹੀਦਾ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਦੁਭਾਸ਼ੀਏ ਨੇ ਗਲਤੀ ਕੀਤੀ ਹੈ ਜਾਂ ਤੁਸੀਂ ਕੁਝ ਸਮਝ ਨਹੀਂ ਪਾ ਰਹੇ ਹੋ, ਤਾਂ ਆਪਣੇ ਕਾਨੂੰਨੀ ਪ੍ਰਤੀਨਿਧੀ, ਸਦੱਸ, ਜਾਂ ਅਧਿਕਾਰੀ ਨੂੰ ਦੱਸੋ।