ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਗੁੰਝਲਦਾਰ ਹੈ। ਇਹ ਚੰਗਾ ਵਿਚਾਰ ਹੈ ਕੀ ਤੁਹਾਡੀ ਸ਼ਰਨਾਰਥੀ ਦਾਅਵਾ ਪ੍ਰਕ੍ਰਿਆ ਦੀ ਮਦਦ ਲਈ ਤੁਹਾਡੇ ਕੋਲ ਇੱਕ ਕਾਨੂੰਨੀ ਪ੍ਰਤੀਨਿਧੀ ਹੋਵੇ। ਤੁਹਾਨੂੰ ਇੱਕ ਕਾਨੂੰਨੀ ਪ੍ਰਤਿਨਿਧੀ ਰੱਖਣ ਦੀ ਲੋੜ ਨਹੀਂ ਹੈ, ਪਰ ਉਹ ਤੁਹਾਨੂੰ ਆਪਣੀ ਵਧੀਆ ਪੇਸ਼ਕਸ਼ ਕਰਨ ਵਿੱਚ ਮਦਦ ਕਰ ਸਕਦੇ ਹਨ। ਕਾਨੂੰਨੀ ਪ੍ਰਤਿਨਿਧੀ ਤੁਹਾਡਾ ਦਾਅਵਾ ਪੇਸ਼ ਕਰਨ, ਸਬੂਤ ਤਿਆਰ ਕਰਨ ਅਤੇ ਸੁਨਵਾਈ ਦੌਰਾਨ ਤੁਹਾਡਾ ਸਮਰਥਨ ਕਰਨ ਵਿੱਚ ਮਦਦ ਕਰ ਸਕਦਾ ਹੈ।
ਮੈਨੂੰ ਕਦੋਂ ਕਾਨੂੰਨੀ ਪ੍ਰਤਿਨਿਧੀ ਰੱਖਣਾ ਚਾਹੀਦਾ ਹੈ?
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਨ ਤੋਂ ਪਹਿਲਾਂ ਕਾਨੂੰਨੀ ਪ੍ਰਤਿਨਿਧੀ ਰੱਖਣ ਦੀ ਕੋਸ਼ਿਸ਼ ਕਰੋ। ਜੇ ਇਹ ਸੰਭਵ ਨਹੀਂ ਹੈ, ਨਾ ਆਪਣੀ ਸੁਣਵਾਈ ਤੈਅ ਹੋਣ ਤੋਂ ਪਹਿਲਾਂ ਜਲਦ ਤੋਂ ਜਲਦ ਇੱਕ ਕਾਨੂੰਨੀ ਪ੍ਰਤੀਨਿਧੀ ਰੱਖੋ। ਇਸ ਤਰਾਂ ਤੁਹਾਡੇ ਤੇ ਤੁਹਾਡੇ ਪ੍ਰਤੀਨਿਧੀ ਕੋਲ ਤਿਆਰੀ ਕਰਨ ਲਈ ਬਹੁਤ ਸਮਾਂ ਹੋਵੇਗਾ।
ਇੱਕ ਕਾਨੂੰਨੀ ਪ੍ਰਤੀਨਿਧੀ ਕੀ ਕਰਦਾ ਹੈ?
- ਤੁਹਾਨੂੰ ਦੱਸਦਾ ਹੈ ਕਿ ਕੀ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰ ਸਕਦੇ ਹੋ, ਅਤੇ ਕੀ ਤੁਹਾਡੇ ਲਈ ਇਹ ਇਕ ਅੱਛਾ ਵਿਚਾਰ ਹੈ
- ਕਨਵੈਂਸ਼ਨ ਰਿਫਿਊਜੀ(Convention Refugee) ਅਤੇ ਸੁਰੱਖਿਆ ਦੀ ਲੋੜ ਵਿੱਚ ਇੱਕ ਵਿਅਕਤੀ ਵਰਗੇ ਸ਼ਬਦਾਂ ਦੀ ਵਿਆਖਿਆ ਕਰਦਾ ਹੈ ਅਤੇ ਦੱਸਦਾ ਹੈ ਕਿ ਕਿਹੜਾ ਭਾਗ ਤੁਹਾਡੇ ਤੇ ਲਾਗੂ ਹੁੰਦਾ ਹੈ।
- ਬੀਓ ਸੀ ਫਾਰਮ(BOC Form) ਵਿੱਚ ਕੀ ਲਿਖਣਾ ਹੈ ਉਸ ਵਿੱਚ ਮਦਦ ਕਰਦਾ ਹੈ
- ਦੱਸਦਾ ਹੈ ਤੁਹਾਨੂੰ ਕਿਹੜੇ ਸਬੂਤ ਇਕੱਠੇ ਕਰਨੇ ਹਨ
- ਤੁਹਾਡੇ ਸਬੂਤਾਂ ਦੀ ਸਮੀਖਿਆ ਕਰਦਾ ਹੈ ਅਤੇ ਉਹਨਾਂ ਨੂੰ IRB-RPD ਨੂੰ ਭੇਜਦਾ ਹੈ
- IRB-RPD ਨਾਲ ਸੰਪਰਕ ਕਰਦਾ ਹੈ (ਅਤੇ ਮੰਤਰੀ ਨਾਲ ਸੰਪਰਕ ਕਰਦਾ ਹੈ ਜੇ ਉਹ ਸ਼ਾਮਿਲ ਹਨ)
- ਤੁਹਾਨੂੰ ਤੁਹਾਡੀ ਸੁਣਵਾਈ ਦੇ ਲਈ ਤਿਆਰ ਕਰਦਾ ਹੈ ਅਤੇ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰਨ ਵਿੱਚ ਮਦਦ ਕਰਦਾ ਹੈ
- ਤੁਹਾਡੀ ਸੁਣਵਾਈ ਤੇ ਤੁਹਾਡਾ ਸਮਰਥਨ ਕਰਦਾ ਹੈ ਅਤੇ IRB-RPD ਦੇ ਸਾਮ੍ਹਣੇ ਤੁਹਾਡਾ ਦਾਅਵਾ ਪੇਸ਼ ਕਰਨ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ
- IRB-RPD ਦੁਆਰਾ ਦਿੱਤੇ ਗਏ ਫੈਸਲੇ ਨੂੰ ਸਮਝਾਉਂਦਾ ਹੈ ਅਤੇ ਤੁਹਾਨੂੰ ਤੁਹਾਡੇ ਅਗਲੇ ਕਦਮਾਂ ਜਾਂ ਵਿਕਲਪਾਂ ਬਾਰੇ ਦੱਸਦਾ ਹੈ।
ਕੌਣ ਤੁਹਾਡੀ ਪ੍ਰਤਿਨਿਧਤਾ ਕਰ ਸਕਦਾ ਹੈ?
ਇਹ ਲੋਕ ਤੁਹਾਡੇ ਸ਼ਰਨਾਰਥੀ ਦਾਅਵੇ ਦੇ ਦੌਰਾਨ ਤੁਹਾਡੀ ਨੁਮਾਇੰਦਗੀ( ਲਈ ਕਾਰਵਾਈ) ਕਰ ਸਕਦੇ ਨੇ:
- ਵਕੀਲ
- ਇਮੀਗ੍ਰੇਸ਼ਨ ਸਲਾਹਕਾਰ
- ਨੋਟਰੀ ਪਬਲਿਕ (ਕਿਊਬੈਕ ਵਿੱਚ)
- ਲਾਇਸੈਂਸ ਪ੍ਰਾਪਤ ਪੈਰਾਲੀਗਲ (ਓਂਟਾਰੀਓ ਵਿੱਚ)
ਧਿਆਨ ਨਾਲ ਆਪਣਾ ਕਾਨੂੰਨੀ ਪ੍ਰਤਿਨਿਧੀ ਚੁਣੋ। ਕੀ ਉਹ ਤੁਹਾਡੀ ਗੱਲ ਧਿਆਨ ਨਾਲ ਸੁਣਣਗੇ? ਕੀ ਉਹ ਤੁਹਾਡੇ ਲਈ ਸਮਾਂ ਕੱਢਣਗੇ? ਕੀ ਉਹ ਹਮੇਸ਼ਾ ਤੁਹਾਡੀ ਸੁਣਵਾਈ ਤੇ ਪਹੁੰਚਣਗੇ? ਕੀ ਉਹ ਇਮਾਨਦਾਰ ਹਨ? ਕੀ ਉਹ ਸਹੀ ਮਹੰਤਾਨਾ/ਫੀਸ ਲੈਂਦੇ ਹਨ? ਜੇਕਰ ਤੁਹਾਨੂੰ ਪੱਕਾ ਨਹੀਂ ਪਤਾ, ਤਾਂ ਕਿਸੇ ਭਰੋਸੇਯੋਗ ਬੰਦੋਬਸਤ ਕਰਮਚਾਰੀ ਤੋਂ ਉਹਨਾਂ ਬਾਰੇ ਪੁੱਛੋ.
ਵਕੀਲ ਸੰਗਠਨ ਅਤੇ ਪੇਸ਼ੇਵਰ ਸੰਸਥਾਵਾਂ
ਤੁਸੀਂ ਇਹ ਵਿਸ਼ਵਾਸ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਕਾਨੂੰਨੀ ਪ੍ਰਤਿਨਿਧੀ ਤੁਹਾਡਾ ਚੰਗਾ ਮਾਰਗ-ਦਰਸ਼ਨ ਕਰ ਰਿਹਾ ਹੈ ਅਤੇ ਤੁਹਾਨੂੰ ਚੰਗੀ ਸਲਾਹ ਦੇ ਰਿਹਾ ਹੈ। ਜਾਂਚ ਕਰੋ ਕਿ ਤੁਹਾਡਾ ਕਾਨੂੰਨੀ ਪ੍ਰਤੀਨਿਧੀ ਉਹਨਾਂ ਦੀ ਪੇਸ਼ੇਵਰ ਸੰਸਥਾ ਦਾ ਇੱਕ ਮਾਨਤਾ ਪ੍ਰਾਪਤ ਮੈਂਬਰ ਹੈ।
ਹੇਠਾਂ ਤੁਹਾਡੇ ਸੂਬੇ ਦੀਆਂ ਵਕੀਲ ਸੰਸਥਾਵਾਂ ਦਾ ਰਾਬਤਾ ਦਿੱਤਾ ਗਿਆ ਹੈ:
- ਲਾਅ ਸੋਸਾਇਟੀ ਆਫ ਐਲਬਰਟਾ(Law Society of Alberta)
- ਲਾਅ ਸੋਸਾਇਟੀ ਬ੍ਰਿਟਿਸ਼ ਕੋਲੰਬੀਆ(Law Society British Columbia)
- ਲਾਅ ਸੋਸਾਇਟੀ ਮੈਨੀਟੋਬਾ (Law Society of Manitoba)
- ਲਾਅ ਸੋਸਾਇਟੀ ਆਫ ਨਿਊ ਬ੍ਰੰਸਵਿਕ(Law Society of New Brunswick)
- ਲਾਅ ਸੋਸਾਇਟੀ ਆਫ ਨਿਊਫਾਊਂਡਲੈਂਡ ਐਂਡ ਲੈਬਰਾਡੋਰ(Law Society of Newfoundland and Labrador)
- ਨੋਵਾ ਸਕੋਸ਼ੀਆ ਬੈਰਿਸਟਰਜ਼ ਸੋਸਾਇਟੀ (Nova Scotia Barristers’ Society)
- ਲਾਅ ਸੋਸਾਇਟੀ ਆਫ ਓਨਟਾਰੀਓ (Law Society of Ontario)
- ਲਾਅ ਸੋਸਾਇਟੀ ਆਫ ਪ੍ਰਿੰਸ ਐਡਵਰਡ ਆਇਲੈਂਡ (Law Society of Prince Edward Island)
- ਕਿਊਬਿਕ ਬਾਰ/ਬੈਰਿਓ ਡੂ ਕਿਊਬਿਕ (Barreau du Quebec)
- ਲਾਅ ਸੋਸਾਇਟੀ ਆਫ ਸਸਕੈਚਵੈਨ(Law Society of Saskatchewan)
ਜੇਕਰ ਤੁਸੀਂ ਇੱਕ ਇਮੀਗ੍ਰੇਸ਼ਨ ਸਲਾਹਕਾਰ ਨਿਯੁਕਤ ਕਰਦੇ ਹੋ, ਤਾਂ ਇਹ ਪੱਕਾ ਕਰੋ ਕਿ ਉਹ ਦ ਕਾਲਜ ਆਫ ਇਮੀਗਰੇਸ਼ਨ ਐਂਡ ਸਿਟੀਜਨਸ਼ਿਪ ਕੰਸਲਟੈਂਟ(The College of Immigration and Citizenship Consultants) ਦੇ ਮੈਂਬਰ/ਸਦੱਸ ਹਨ। ਇਮੀਗ੍ਰੇਸ਼ਨ ਸਲਾਹਕਾਰਾਂ ਨੂੰ IRB ਦੇ ਸਾਹਮਣੇ ਅਭਿਆਸ ਕਰਨ ਲਈ ਅਧਿਕਾਰਤ/ਪ੍ਰਮਾਣਿਤ ਹੋਣਾ ਚਾਹੀਦਾ ਹੈ। ਇਮੀਗ੍ਰੇਸ਼ਨ ਸਲਾਕਾਰ ਦੇ ਦਰਜੇ ਦੀ ਪੜਤਾਲ ਕਰਨ ਲਈ ਜਨਤਕ ਰਜਿਸਟਰ(Public Register) ਤੇ ਉਨਾਂ ਦੀ ਜਾਂਚ ਕਰ ਸਕਦੇ ਹੋ।
ਜੇਕਰ ਤੁਸੀਂ ਉਂਟਾਰੀਓ ਵਿੱਚ ਕਿਸੇ ਪੈਰਾਂ ਲੀਗਲ/ ਕਾਨੂੰਨੀ ਸਲਾਹਕਾਰ ਨੂੰ ਆਪਣੇ ਲਈ ਨਿਯੁਕਤ ਕਰਦੇ ਹੋ, ਤਾਂ ਲੋ ਸੁਸਾਇਟੀ ਆਫ ਓਂਟਾਰੀਓ(Law Society of Ontario) ਨਾਲ ਉਹਨਾਂ ਦੇ ਰਿਕਾਰਡ ਦੀ ਜਾਂਚ ਕਰੋ।
ਜੇਕਰ ਤੁਸੀਂ ਕਿਊਬੈਕ ਵਿੱਚ ਇੱਕ ਨੋਟਰੀ ਨੂੰ ਯੁਕਤ ਕਰਦੇ ਹੋ ਤਾਂ ਚੇਂਬਰ ਡੇਜ ਨੋਟੇਰੇਜ਼ ਦੂ ਕਿਊਬੈਕ(Chambre des notaires du Québec) ਨਾਲ ਉਹਨਾਂ ਦੇ ਰਿਕਾਰਡ ਦੀ ਜਾਂਚ ਕਰੋ।
ਬੀਨਾਂ ਫੀਸ ਦੇ ਪ੍ਰਤੀਨਿਧੀ
ਤੁਹਾਨੂੰ ਕਿਸੇ ਐਸੇ ਵਿਅਕਤੀ ਨੂੰ ਰੱਖਣ ਦੀ ਇਜਾਜ਼ਤ ਹੈ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ( ਜਿਵੇਂ ਕਿ ਪਰਿਵਾਰ ਦਾ ਕੋਈ ਸੱਦਸ ਜਾਂ ਦੋਸਤ) ਜੋ ਤੁਹਾਡੇ ਦਾਅਵੇ ਵਿੱਚ ਤੁਹਾਨੂੰ ਮੁਫਤ ਮਦਦ ਦੇਵੇ. ਇਸ ਵਿਅਕਤੀ ਨੂੰ “ਫੀਸ ਤੋਂ ਬਿਨਾਂ ਪ੍ਰਤੀਨਿਧੀ” ਕਿਹਾ ਜਾਂਦਾ ਹੈ। ਲੇਕਿਨ ਹਮੇਸ਼ਾ ਇਕ ਕਾਨੂੰਨੀ ਪ੍ਰਤਿਨਿਧੀ ਰੱਖਣ ਦੀ ਕੋਸ਼ਿਸ਼ ਕਰੋ।
ਕਾਨੂੰਨੀ ਪ੍ਰਤਿਨਿਧੀ ਕਿਵੇਂ ਮਿਲ ਸਕਦਾ ਹੈ?
- ਆਪਣੀ ਬੰਦੋਬਸਤ ਸੰਸਥਾ ਤੋਂ ਕਿਸੇ ਕਾਨੂੰਨੀ ਪ੍ਰਤਿਨਿਧੀ ਦਾ ਨਾਮ ਪੁੱਛੋ
- ਕੁਝ ਵੱਖ ਵੱਖ ਕਾਨੂੰਨੀ ਪ੍ਰਤੀਨਿਧੀਆਂ ਨਾਲ ਗੱਲ ਕਰੋ, ਇਹ ਜਾਨਣ ਲਈ ਕਿ ਕੀ ਤੁਸੀਂ ਉਹਨਾਂ ਵਿੱਚੋ ਕਿਸੇ ਨੂੰ ਪਸੰਦ ਕਰਦੇ ਹੋ। ਉਹਨਾਂ ਬਾਰੇ ਦਿੱਤੀਆਂ ਸਮੀਖਿਆਵਾਂ ਪੜੋ
- ਜੇ ਤੁਹਾਡੇ ਕੋਲ ਕਾਨੂੰਨੀ ਸਹਾਇਤਾ ਲਈ ਪੈਸੇ ਨਹੀਂ ਹਨ, ਤਾਂ ਕਾਨੂੰਨੀ ਸਹਾਇਤਾ ਜਾਂ ਗੈਰ ਮੁਨਾਫਾ ਕਾਨੂੰਨੀ ਕਲੀਨਿਕਾਂ ਨੂੰ ਮੁਫਤ ਜਾਂ ਘੱਟ ਲਾਗਤ ਵਾਲੇ ਪ੍ਰਤੀਨਿਧੀ ਲਈ ਪੁੱਛੋ
ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਕਲੀਨਿਕਾਂ
ਤੁਹਾਡੇ ਸੂਬੇ ਵਿੱਚ ਉਪਲਬਧ ਘੱਟ ਕੀਮਤ ਵਾਲੀਆਂ ਜਾਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਨਣ ਲਈ ਹੇਠਾਂ ਕਲਿੱਕ ਕਰੋ।
ਆਪਣੇ BOC ਨੂੰ ਭੇਜਣ ਤੋਂ ਬਾਅਦ, ਤੁਹਾਡੀ ਸ਼ਰਨਾਰਥੀ ਸੁਣਵਾਈ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਲਈ ਇੱਕ ਵਕੀਲ ਦੀ ਮੰਗ ਲਈ ਕਾਨੂੰਨੀ ਸਹਾਇਤਾ ਅਲਬਰਟਾ (LAA) ਨਾਲ ਸੰਪਰਕ ਕਰੋ। ਜਦੋਂ ਤੁਸੀਂ ਅਰਜ਼ੀ ਦਿੰਦੇ ਹੋ, ਤਾਂ LAA ਇਹ ਦੇਖਣ ਲਈ ਕੀ ਤੁਹਾਡੀ ਯੋਗਤਾ ਪੂਰੀ ਹੁੰਦੀ ਹੈ, ਤੁਹਾਡੇ ਤੋਂ ਤੁਹਾਡੀ ਸਥਿਤੀ ਬਾਰੇ ਅਤੇ ਤੁਹਾਡੇ ਕੋਲ ਕਿੰਨੇ ਪੈਸੇ ਹਨ ਉਸ ਬਾਰੇ ਸਵਾਲ ਪੁੱਛੇਗਾ। ਉਹ ਤੁਹਾਡੇ ਤੋਂ ਦਸਤਾਵੇਜ਼ ਮੰਗ ਸਕਦੇ ਹਨ। ਜੇਕਰ ਤੁਹਾਨੂੰ ਮਨਜ਼ੂਰ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਅਜੇ ਵੀ ਆਪਣੇ ਵਕੀਲ ਲਈ ਭੁਗਤਾਨ ਦੇਣਾ ਪਵੇਗਾ ਪਰ ਘੱਟ ਦਰ ਤੇ।
ਜੇਕਰ LAA ਤੁਹਾਡੀ ਮਦਦ ਨਾ ਕਰਨ ਦਾ ਫੈਸਲਾ ਕਰਦਾ ਹੈ ਕਿਉਂਕਿ ਤੁਸੀਂ ਆਰਥਿਕ ਤੌਰ ਵਿੱਚ ਯੋਗ ਨਹੀਂ ਹੋ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਡਾ ਦਾਅਵਾ ਸਫਲ ਨਹੀਂ ਹੋਵੇਗਾ, ਤਾਂ ਤੁਸੀਂ ਅਪੀਲ ਕਰ ਸਕਦੇ ਹੋ (ਸਮਿਖਿਆ ਲਈ ਪੁੱਛੋ)। ਤੁਹਾਨੂੰ ਸ਼ਾਇਦ ਕਾਨੂੰਨੀ ਸਹਾਇਤਾ ਖਰਚੇ ਦਾ ਸਾਰਾ ਜਾਂ ਕੁਝ ਹਿੱਸਾ ਵਾਪਸ ਕਰਨਾ ਪੈ ਸਕਦਾ ਹੈ।
LAA ਲਈ ਅਰਜ਼ੀ ਦੇਣ ਲਈ, ਕਾਲ ਕਰੋ: 1-866-845-3425
ਕੈਲਗੈਰੀ(Calgary) ਅਤੇ ਐਡਮਿੰਟਨ(Edmonton) ਦੀਆਂ ਕੁਝ ਏਜੰਸੀਆਂ ਹਨ ਜੋ ਤੁਹਾਡੇ ਬੀਓਸੀ ਫਾਰਮ(BOC Form) ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਦੀਆਂ ਹਨ।
ਕੈਲਗਰੀ (Calgary)
ਕਾਨੂੰਨੀ ਸਲਾਹ ਲੈਣ ਲਈ ਅਤੇ ਆਪਣੇ ਬੀਓਸੀ ਫਾਰਮ(BOC Form) ਲਈ ਕੈਲਗਰੀ ਲੀਗਲ ਗਾਈਡੈਂਸ ਤੋਂ ਮਦਦ ਲਵੋ।
ਕੈਲਗਰੀ ਲੀਗਲ ਗਾਈਡੈਂਸ(Calgary Legal Guidance) 100 – 840 – 7th Avenue SW Phone/ਫ਼ੋਨ: 403-234-9266
ਐਡਮੰਟਨ(Edmonton)
ਐਡਮੋਂਟਨ ਸਮੁਦਾਈ ਕਾਨੂੰਨੀ ਕੇਂਦਰ (ECLC) ਤੋ ਆਪਣੀ ਬੀਓਸੀ ਫਾਰਮ(BOC Form) ਬਾਰੇ ਕਾਨੂੰਨੀ ਸਲਾਹ ਲਓ।
ਐਡਮੋਂਟਨ ਸਮੁਦਾਈ ਕਾਨੂੰਨੀ ਕੇਂਦਰ (ECLC) Telus House, South Tower, 2nd Floor 10020 100 Street Phone/ਫ਼ੋਨ: 780-702-1725
ਕਾਨੂੰਨੀ ਸਹਾਇਤਾ
ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਹਾਇਤਾ ਬੀਸੀ (LABC) ਨਾਲ ਸੰਪਰਕ ਕਰੋ ਅਤੇ ਕਾਨੂੰਨੀ ਸਹਾਇਤਾ ਲਈ ਅਰਜ਼ੀ ਦਵੋ।
ਕਾਨੂੰਨੀ ਸਹਾਇਤਾ ਬੀਸੀ(Legal Aid BC) ਕੋਲ ਮੁਫਤ ਵਕੀਲ ਹਨ:
- ਸ਼ਰਨਾਰਥੀ ਦਾਅਵਾ-ਸ਼ੁਰੂ ਤੋਂ ਅੰਤ ਤੱਕ ਕਰਨ ਲਈ
- ਕੁਝ ਸ਼ਰਨਾਰਥੀ ਅਪੀਲਾਂ ਕਰਨ ਲਈ
- ਜੇ ਤੁਸੀਂ ਹਿਰਾਸਤ ਵਿਚ ਹੋ ਤਾਂ ਕਾਨੂੰਨੀ ਸਲਾਹ ਅਤੇ ਨੁਮਾਇੰਦਗੀ ਦੇਨ ਲਈ।
ਅਰਜ਼ੀ ਲਈ;
Phone/ਫ਼ੋਨ: 604-601-6076 ਜਾਂ 1-888-601-6076 (ਕੋਈ ਭੁਗਤਾਨ ਨਹੀਂ)
Suite 400 – 510 Burrard Street Vancouver, BC V6C 3A8
ਜਦੋਂ ਤੁਸੀਂ ਅਰਜ਼ੀ ਦੇਵੋਗੇ, ਤਾਂ LABC ਤੁਹਾਡੇ ਤੋਂ ਤੁਹਾਡੀ ਯੋਗਤਾ ਜਾਣ ਲਈ ਸਵਾਲ ਪੁੱਛੇਗੀ। ਉਹ ਇਹ ਦੇਖਣਗੇ ਕੀ, ਤੁਹਾਡੇ ਕੋਲ ਕਿਨਾ ਪੈਸਾ ਹੈ ਅਤੇ ਤੁਹਾਡਾ ਸ਼ਰਨਾਰਥੀ ਦਾਅਵਾ ਕਿੰਨਾ ਮਜਬੂਤ ਹੈ। ਤੁਹਾਡੇ ਤੋਂ ਉਹਨਾਂ ਦਵਾਰਾ ਦਸਤਾਵੇਜ਼ਾਂ ਦੀ ਮੰਗ ਵੀ ਕੀਤੀ ਜਾ ਸਕਦੀ ਹੈ।
ਜੇ ਤੁਹਾਨੂੰ ਕਾਨੂੰਨੀ ਮਦਦ ਮਿਲਦੀ ਹੈ, ਤਾਂ ਤੁਸੀਂ ਉਹਨਾਂ ਨੂੰ ਉਸ ਵਕੀਲ ਦਾ ਨਾਂ ਦੱਸ ਸਕਦੇ ਹੋ ਜਿਸ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਤੁਹਾਡੇ ਲਈ ਕੋਈ ਵਕੀਲ ਚੁਣਣ ਲਈ ਕਹਿ ਸਕਦੇ ਹੋ।
ਜੇਕਰ ਤੁਹਾਡੇ ਕੁਝ ਸਵਾਲ ਹਨ ਜਾਂ ਕਾਨੂੰਨੀ ਮਦਦ ਲਈ ਅਰਜ਼ੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਕਾਨੂੰਨੀ ਸਹਾਇਤਾ ਨਿਰਦੇਸ਼ਕ(Legal Aid Navigator) ਦੀ ਮਦਦ ਮੰਗ ਸਕਦੇ ਹੋ। ਇਹ ਉਹ LABC ਕਰਮਚਾਰੀ ਮੈਂਬਰ ਹਨ ਜੋ ਕਾਨੂੰਨੀ ਸਹਾਇਤਾ ਪ੍ਰਕ੍ਰਿਆ ਦੁਆਰਾ ਲੋਕਾਂ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਦੇ ਹਨ। ਕਾਨੂੰਨੀ ਸਹਾਇਤਾ ਨਿਰਦੇਸ਼ਕ ਨਾਲ ਸੰਪਰਕ ਕਰਨ ਲਈ 1-866-577-2525 ਤੇ ਕਾਲ ਕਰੋ।
ਜੇ ਤੁਹਾਨੂੰ ਕਾਨੂੰਨੀ ਸਹਾਇਤਾ ਨਹੀਂ ਮਿਲਦੀ ਹੈ
ਜੇਕਰ LABC ਕਿਹੰਦਾ ਹੈ ਕਿ ਤੁਸੀਂ ਮਦਦ ਲਈ ਯੋਗ ਨਹੀਂ ਹੋ, ਤਾਂ ਤੁਸੀਂ ਅਪੀਲ ਕਰ ਸਕਦੇ ਹੋ (ਸਮੀਖਿਆ ਲਈ ਪੁੱਛੋ)। ਇਹ ਦੱਸਣ ਲਈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਉਹਨਾਂ ਨੂੰ ਇੱਕ ਪੱਤਰ ਲਿਖੋ ਜਿਸ ਨੂੰ ਤੁਸੀਂ ਡਾਕ ਦੁਆਰਾ, ਈਮੇਲ ਦੁਆਰਾ ਜਾਂ ਫੈਕਸ ਰਾਹੀਂ ਜਲਦ ਤੋਂ ਜਲਦ ਭੇਜੋ। ਇਹ ਪੱਤਰ ਤੁਹਾਨੂੰ ਆਪਣੇ ਕਾਨੂੰਨੀ ਮਦਦ ਨਾ ਮਿਲਣ ਦੇ ਨਕਾਰਾਤਮਕ ਫੈਸਲੇ ਦੇ 30 ਦਿਨਾਂ ਦੇ ਅੰਦਰ ਭੇਜਣਾ ਚਾਹੀਦਾ ਹੈ। ਤੁਸੀਂ ਕੋਈ ਵੀ ਦਸਤਾਵੇਜ਼ ਸ਼ਾਮਿਲ ਕਰ ਸਕਦੇ ਹੋ ਜੋ ਤੁਹਾਨੂੰ ਲੱਗਦਾ ਹੈ ਤੁਹਾਡੀ ਅਪੀਲ ਦਾ ਸਮਰਥਨ ਕਰਨਗੇ।
ਜੇਕਰ ਤੁਸੀਂ ਯੋਗ ਨਹੀਂ ਹੁੰਦੇ, ਤਾਂ ਇੱਕ ਬੰਦੋਬਸਤ ਸੰਸਥਾ ਤੁਹਾਨੂੰ ਤੁਹਾਡੇ ਸਮੁਦਾਇ ਵਿਚ ਕਾਨੂੰਨੀ ਕਲੀਨਿਕਾਂ ਜਾਂ ਹੋਰ ਸੰਸਾਧਨਾਂ ਵੱਲ ਭੇਜ ਸਕਦੀ ਹੈ।
ਮੁਫਤ ਕਾਨੂੰਨੀ ਸਲਾਹ ਕਲੀਨਿਕਾਂ
ਜੇ ਤੁਹਾਨੂੰ ਕਾਨੂੰਨੀ ਮਦਦ ਨਹੀਂ ਮਿਲ ਸਕਦੀ ਹੈ, ਤਾਂ ਤੁਸੀਂ ਇਹਨਾਂ ਸੇਵਾਵਾਂ ਲਈ ਅਰਜ਼ੀ ਦੇ ਸਕਦੇ ਹੋ:
ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਕਾਨੂੰਨੀ ਕਲੀਨਿਕ(Immigration and Refugee Legal Clinic) ਫ਼ੋਨ: 778-372-6583 WhatsApp/ਵਟਸਐਪ: 778-222-7568 Email/ਈਮੇਲ : [email protected] 103 – 2610 Victoria Drive Vancouver, BC V5N 4L2
ਯੂਬੀਸੀ ਲਾਅ ਵਿਦਿਆਰਥੀ ਕਨੂਨੀ ਸਲਾਹ ਪ੍ਰੋਗਰਾਮ(UBC Law Students’ Legal Advice Program) (LSLAP) Phone/ਫ਼ੋਨ: 604-822-5791
ਜੇ ਤੁਸੀਂ ਕਿਸੇ ਇਮੀਗਰੇਸ਼ਨ ਵਕੀਲ ਨਾਲ ਅੱਧੇ ਘੰਟੇ ਲਈ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ:
ਐਕਸੈਸ ਪ੍ਰੋ ਬੋਨੋ ਸੋਸਾਇਟੀ (Access Pro Bono Society) Phone/ਫ਼ੋਨ: 604-878-7400 Toll-free/ਟੋਲ-ਫ੍ਰੀ: 1-877-762-6664
ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਹਾਇਤਾ ਮੈਨੀਟੋਬਾ(Legal Aid Manitoba) (LAM) ਨਾਲ ਸੰਪਰਕ ਕਰੋ ਅਤੇ ਕਾਨੂੰਨੀ ਮਦਦ ਲਈ ਅਰਜ਼ੀ ਦਓ।
ਕਾਨੂੰਨੀ ਮਦਦ ਮੈਨੀਟੋਬਾ(Legal Aid Manitoba) ਅਰਜ਼ੀ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਔਨਲਾਈਨ ਕਾਨੂੰਨੀ ਸਹਾਇਤਾ ਅਰਜ਼ੀ Phone/ਫ਼ੋਨ: 204-985-8511 Toll-free/ਟੋਲ-ਫ੍ਰੀ: 1-866-800-8056
ਜੇਕਰ LAM ਕਹਿੰਦਾ ਹੈ ਕਿ ਤੁਸੀਂ ਯੋਗ ਨਹੀਂ ਹੋ, ਤਾਂ ਤੁਸੀਂ ਅਪੀਲ ਕਰ ਸਕਦੇ ਹੋ (ਸਮੀਖਿਆ ਲਈ ਪੁੱਛੋ)।
ਤੁਸੀਂ ਆਪਣੇ ਦਾਅਵੇ ਦੇ ਮਦਦ ਲਈ ਮੈਨੀਟੋਬਾ ਇੰਟਰਫੇਥ ਇਮੀਗਰੇਸ਼ਨ ਕੌਂਸਿਲ /Manitoba Interfaith Immigration Council (ਵੈਲਕਮ ਪਲੇਸ/Welcome Place) ਨਾਲ ਵੀ ਸੰਪਰਕ ਕਰ ਸਕਦੇ ਹੋ। ਉਹ ਕਾਨੂੰਨੀ ਸਹਾਇਕ ਸੇਵਾਵਾਂ ਪ੍ਰਦਾਨ ਕਰਦੇ ਹਨ।
ਮੈਨੀਟੋਬਾ ਇੰਟਰਫੇਥ ਇਮੀਗਰੇਸ਼ਨ ਕੌਂਸਿਲ(Manitoba Interfaith Immigration Council) (ਵੈਲਕਮ ਪਲੇਸ/Welcome Place) 521 Bannatyne Place Winnipeg, Manitoba Phone/ਫ਼ੋਨ: 204-977-1000 ਮੁਲਾਕਾਤ ਕਰਨ ਲਈ ਫੋਨ ਕਰੋ ਜਾਂ ਸਿੱਧਾ ਅੰਦਰ ਆਓ।
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ ਨਿਊ ਬਰੰਜਵਿਕ ਦੇ ਸ਼ਰਨਾਰਥੀ ਕਲੀਨਿਕ ਨੂੰ ਕੋਲ ਜਾਂ ਈਮੇਲ ਕਰੋ। ਤੁਸੀਂ ਮੁਫਤ ਕਾਨੂੰਨੀ ਪ੍ਰਤੀਨਿਧਤਾ ਦੇ ਲਈ ਯੋਗ ਹੋ ਸਕਦੇ ਹੋ।
ਨਿਊ ਬਰੰਜਵਿਕ ਸ਼ਰਨਾਰਥੀ ਕਲੀਨਿਕ(New Brunswick Refugee Clinic) 327 St George Street, Suite 204 Moncton, NB E1C 1W8 Phone/ਫ਼ੋਨ: 506 204 5781 Email/ਈਮੇਲ: [email protected] Fax/ਫੈਕਸ : 506 204 6117
ਕਾਨੂੰਨੀ ਸਹਾਇਤਾ ਨਿਊ ਫਾਊਂਡਲਾਡ ਨਾਲ ਸੰਪਰਕ ਕਰੋ ਇਹ ਦੇਖਣ ਲਈ ਕਿ ਤੁਸੀਂ ਕਾਨੂੰਨੀ ਸਹਾਇਤਾ ਦੇ ਲਈ ਯੋਗ ਹੋ। ਇੱਕ ਕਾਨੂੰਨੀ ਸਹਾਇਤਾ ਵਕੀਲ ਤੁਹਾਡੀ ਬੀਓਸੀ ਫਾਰਮ(BOC Form) ਵਿਚ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਸ਼ਰਨਾਰਥੀ ਸੁਣਵਾਈ ਵਿੱਚ ਤੁਹਾਡਾ ਪ੍ਰਤੀਨਿਧਤਾ ਕਰਨ ਲਈ ਸਮਰਤ ਹੋ ਸਕਦਾ ਹੈ। ਉਹ ਦੇਖੇਗਾ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈ ਅਤੇ ਤੁਹਾਡਾ ਸ਼ਰਨਾਰਥੀ ਦਾਅਵਾ ਕਿੰਨਾ ਮਜਬੂਤ ਹੈ।
ਆਨਲਾਈਨ, ਡਾਕ ਦਵਾਰਾ, ਫੈਕਸ, ਜਾਂ ਵਿਅਕਤੀਗਤ ਰੂਪ ਵਿੱਚ ਆਪਣੇ ਸਥਾਨਕ ਸਹਾਇਤਾ ਦਫਤਰ ਵਿਚ ਅਰਜ਼ੀ ਦਓ। ਅਰਜ਼ੀ ਅਤੇ ਦਫਤਰ ਦੇ ਸਥਾਨਾਂ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਸਹਾਇਤਾ ਨਿਊਫਾਉਂਡਲੈਂਡ(Legal Aid Newfoundland) ਤੇ ਜਾਓ।
ਅਰਜ਼ੀ ਅਤੇ ਦਫਤਰ ਦੇ ਸਥਾਨਾਂ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਸਹਾਇਤਾ ਨਿਊਫਾਉਂਡਲੈਂਡ(Legal Aid Newfoundland) ਤੇ ਜਾਓ।
ਜੇਕਰ ਤੁਹਾਨੂੰ ਕਾਨੂੰਨੀ ਸਹਾਇਤਾ ਨਹੀਂ ਮਿਲਦੀ ਹੈ, ਤਾਂ ਤੁਸੀਂ ਅਪੀਲ ਕਰ ਸਕਦੇ ਹੋ(ਸਮੀਖਿਆ ਲਈ ਪੁੱਛੋ)।
ਆਪਣਾ ਸ਼ਰਨਾਰਥੀ ਦਾਅਵਾ ਸ਼ੁਰੂ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ ਹੈਲੀਫੈਕਸ ਸ਼ਰਨਾਰਥੀ ਕਲੀਨਿਕ(Halifax Refugee Clinic) ਨੂੰ ਕੋਲ ਕਰੋ। ਜੇ ਤੁਸੀਂ ਵਿੱਤੀ ਤੌਰ ਤੇ ਯੋਗ ਹੋ, ਤਾਂ ਤੁਸੀਂ ਮੁਫਤ ਕਾਨੂੰਨੀ ਪ੍ਰਤੀਨਿਧਤਾ ਪ੍ਰਾਪਤ ਕਰ ਸਕਦੇ ਹੋ।
ਹੈਲੀਫੈਕਸ ਸ਼ਰਨਾਰਥੀ ਕਲੀਨਿਕ(Halifax Refugee Clinic) 5538 Macara Street Halifax, Nova Scotia Email/ਈਮੇਲ: [email protected] Phone/ਫ਼ੋਨ: 902 422 6736
ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਹਾਇਤਾ ਉਨਟਾਰੀਓ (LAO) ਨਾਲ ਸੰਪਰਕ ਕਰੋ ਅਤੇ ਕਾਨੂੰਨੀ ਸਹਾਇਤਾ ਲਈ ਅਰਜ਼ੀ ਦੇਵੋ। ਜੇ ਤੁਸੀਂ ਯੋਗ ਪਾਏ ਜਾਂਦੇ ਹੋ, ਤਾਂ LAO ਤੁਹਾਡੀ ਕਾਨੂੰਨੀ ਫੀਸ ਦਾ ਭੁਗਤਾਨ ਕਰੇਗਾ ਅਤੇ ਤੁਹਾਡੀ ਪ੍ਰਤੀਨਿਧਤਾ ਕਰਨ ਲਈ ਤੁਹਾਨੂੰ ਵਕੀਲਾਂ ਦੇ ਨਾਮ ਦੱਸੇਗਾ। ਜੇਕਰ LAO ਕਹਿੰਦਾ ਹੈ ਕਿ ਤੁਸੀਂ ਯੋਗ ਨਹੀਂ ਹੋ, ਤਾਂ ਤੁਸੀਂ ਫੈਸਲੇ ਦੀ ਸਮੀਖਿਆ ਦੀ ਮੰਗ ਕਰ ਸਕਦੇ ਹੋ। ਜੇਕਰ ਤੁਸੀਂ ਫਿਰ ਵੀ ਯੋਗ ਨਹੀਂ ਪਾਏ ਜਾਂਦੇ ਹੋ, ਤਾਂ ਹੋਰ ਕਾਨੂੰਨੀ ਕਲੀਨਿਕਾਂ ਹੋ ਸਕਦੀਆਂ ਨੇ ਜੋ ਤੁਹਾਡੀ ਮਦਦ ਕਰ ਸਕਣ। ਇੱਕ ਬੰਦੋਬਸਤ ਕਰਮਚਾਰੀ ਤੁਹਾਡੇ ਸਮੁਦਾਇ ਦੇ ਹੋਰ ਸੰਸਾਧਨਾਂ ਦੇ ਲਈ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ।
ਕਾਨੂੰਨੀ ਸਹਾਇਤਾ ਉਨਟਾਰੀਓ(Legal Aid Ontario)
ਕਾਲ ਕਰਕੇ ਕਾਨੂੰਨੀ ਸਹਾਇਤਾ ਲਈ ਅਰਜ਼ੀ ਦਿਓ : Phone/ਫ਼ੋਨ: 416-979-1446 Toll-free/ਟੋਲ-ਫ੍ਰੀ: 1-800-668-8258
ਟੋਰੋਂਟੋ-ਸ਼ਰਨਾਰਥੀ ਲਾਅ ਦਫਤਰ (Toronto – Refugee Law Office)
20 Dundas Street West Suite 202 Toronto, ON M5G 2H1 Phone/ਫ਼ੋਨ: 416-977-8111
ਪ੍ਰਿੰਸ ਐਡਵਰਡ ਟਾਪੂ(Prince Edward Island) ਵਿੱਚ ਇੱਕ ਨਿੱਜੀ ਵਕੀਲ ਲੱਭਣ ਲਈ, ਇਥੇ ਜਾਵੋ:
ਕਿਊਬੈਕ ਕਾਨੂੰਨੀ ਸਹਾਇਤਾ-ਇਮੀਗਰੇਸ਼ਨ ਲਾਅ ਦਫਤਰ (Québec Legal Aid – Immigration Law Office) ਨਾਲ ਜਲਦ ਤੋਂ ਜਲਦ ਸੰਪਰਕ ਕਰੋ। ਜੇਕਰ ਤੁਸੀਂ ਕਾਨੂੰਨੀ ਸਹਾਇਤਾ ਲਈ ਯੋਗ ਹੋ ਤਾਂ ਉਹ ਤੁਹਾਡਾ ਪ੍ਰਤੀਨਿਧਿਤਾ ਕਰਨ ਲਈ ਇੱਕ ਮੁਫਤ ਵਕੀਲ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਕਿਊਬੈਕ(Quebec) ਦੇ ਹਰੇਕ ਛੇਤਰ ਵਿੱਚ ਅਲਗ ਅਲਗ ਕਾਨੂੰਨੀ ਸਹਾਇਤਾ ਦਫਤਰ ਹਨ। ਪੂਰੀ ਸੂਚੀ ਅਤੇ ਸੰਪਰਕ ਜਾਣਕਾਰੀ ਪ੍ਰਾਪਤ ਕਰੋ। ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਹਾਇਤਾ ਲਈ ਅਰਜ਼ੀ ਦਿਓ।
ਕਾਨੂੰਨੀ ਸਹਾਇਤਾ ਰਾਹੀਂ ਵਕੀਲ ਨਿਯੁਕਤ ਕੀਤੇ ਜਾਣ ਲਈ ਇੰਤਜ਼ਾਰ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ। ਅਕਸਰ ਤੁਹਾਨੂੰ ਆਪਣਾ BOC ਫਾਰਮ ਜਮ੍ਹਾ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ ਵਕੀਲ ਨਹੀਂ ਦਿੱਤਾ ਜਾਵੇਗਾ।
ਤੁਸੀਂ ਖੁਦ ਕਿਸੇ ਐਸੇ ਵਕੀਲ ਨਾਲ ਸੰਪਰਕ ਕਰ ਸਕਦੇ ਹੋ ਜੋ ਕਾਨੂੰਨੀ ਸਹਾਇਤਾ ਦੇ ਹੁਕਮ ਦੀ ਪਾਲਣਾ ਕਰਦਾ ਹੈ। ਜੇਕਰ ਤੁਸੀਂ ਅਜਿਹੇ ਵਕੀਲ ਨਾਲ ਸੰਪਰਕ ਕਰਦੇ ਹੋ ਜੋ ਕਾਨੂੰਨੀ ਸਹਾਇਤਾ ਦੇ ਹੁਕਮ ਨੂੰ ਸਵੀਕਾਰ ਕਰਦਾ ਹੈ, ਤਾਂ ਤੁਸੀਂ ਫੀਸ ਨੂੰ ਪੂਰਾ ਕਰਨ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕਰ ਸਕਦੇ ਹੋ। ਉਹਨਾਂ ਇਮੀਗਰੇਸ਼ਨ ਵਕੀਲਾਂ ਦੀ ਸੂਚੀ ਲੱਭੋ ਜੋ ਕਾਨੂੰਨੀ ਸਹਾਇਤਾ ਦੇ ਹੁਕਮਾਂ ਨੂੰ ਸਵੀਕਾਰ ਕਰਦੇ ਹਨ।
ਮੋਂਟਰੀਆਲ ਕਨੂੰਨੀ ਸਹਾਇਤਾ- ਇਮੀਗਰੇਸ਼ਨ ਲਾਅ ਦਫਤਰ(Montreal Legal Aid – Immigration Law Office)
Phone/ਫ਼ੋਨ: 514-849-3671 425 Maisonneuve Boulevard West Suite 400 Montréal
ਜੇਕਰ ਤੁਹਾਨੂੰ ਵਕੀਲ ਖੋਜਨ ਵਿੱਚ ਮਦਦ ਦੀ ਜ਼ਰੂਰਤ ਹੈ ਤਾਂ ਤੁਸੀਂ ਇੱਥੇ ਵੀ ਸੰਪਰਕ ਕਰ ਸਕਦੇ ਹੋ:
Phone/ਫ਼ੋਨ: 514-484-7878 35, rue Port Royal Est, Montréal ਸੋਮਵਾਰ-ਸ਼ੁਕਰਵਾਰ ਨੂੰ ਖੁੱਲਾ, 9–5
ਰਫਿਊਜੀ ਕੇਂਦਰ(The Refugee Centre) – ਕਾਨੂੰਨੀ ਕਲੀਨਿਕ
Phone/ਫ਼ੋਨ: 514-846-0005 2107 Saint-Catherine St West #100 Montreal
ਆਪਣੇ BOC ਫਾਰਮ ਦੇ ਨਾਲ ਕਾਨੂੰਨੀ ਸਹਾਇਤਾ ਲਈ ਅਤੇ ਆਪਣੀ ਸ਼ਰਨਾਰਥੀ ਸੁਣਵਾਈ ਦੀ ਪ੍ਰਤਿਨਿਧਤਾ ਦੀ ਅਰਜ਼ੀ ਕਰਨ ਲਈ ਸੈਸਕਟੂਨ(Saskatoon) ਵਿਚ ਕਲਾਸਿਕ ਵਾਕ-ਇਨ ਐਡਵੋਕੇਸੀ ਕਲੀਨਿਕ(CLASSIC Walk-in Advocacy Clinic) ਨਾਲ ਸੰਪਰਕ ਕਰੋ। ਉਹ ਸਸਕਾਟੂਨ (Saskatoon) ਵਿਚ ਘੱਟ ਆਮਦਨ ਵਾਲੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ।। ਇੱਕ ਵਕੀਲ ਤੈਅ ਕਰੇਗਾ ਕਿ ਤੁਸੀਂ ਯੋਗ ਹੋ ਜਾਂ ਨਹੀਂ।
ਕਲਾਸਿਕ ਵਾਕ-ਇਨ ਐਡਵੋਕੇਸੀ ਕਲੀਨਿਕ(CLASSIC Walk-in Advocacy Clinic) 123 – 20th Street West Saskatoon, SK S7M 0W7 Phone/ ਫ਼ੋਨ: 306-657-6100 Email/ਈਮੇਲ: [email protected]
ਪ੍ਰੋ ਬੋਨੋ ਲਾਅ ਸਸਕੈਚਵਨ (Pro Bono Law Saskatchewan)
ਪ੍ਰੋ ਬੋਨੋ ਲਾਅ ਸਸਕੈਚਵਨ(Pro Bono Law Saskatchewan) ਕੋਲ ਪੂਰੇ ਸੂਬੇ ਵਿਚ ਮੁਫਤ ਕਾਨੂੰਨੀ ਕਲੀਨਿਕਾਂ ਹਨ (ਸਸਕਾਟੂਨ/Saskatoon ਨੂੰ ਛੱਡ ਕੇ)। ਉਹਨਾਂ ਨੂੰ ਕਾਲ ਕਰੋ ਅਤੇ ਜਾਨੋ ਕੀ ਕੀ ਤੁਸੀਂ ਕਿਸੇ ਵਕੀਲ ਨਾਲ ਇੱਕ ਘੰਟੇ ਦੀ ਮੁਫਤ ਕਾਨੂੰਨੀ ਸਲਾਹ ਲੈਣ ਦੇ ਯੋਗ ਹੋ।
ਜੇ ਤੁਸੀਂ ਯੋਗ ਪਾਏ ਜਾਂਦੇ ਹੋ, ਤਾਂ ਤੁਸੀਂ ਇਕ ਤੋਂ ਵੱਧ ਵਾਰੀ ਵਕੀਲ ਨਾਲ ਮਿਲ ਸਕਦੇ ਹੋ। ਉਹ ਤੁਹਾਡੀ BOC ਫਾਰਮ ਨੂੰ ਪੂਰਾ ਕਰਨ ਜਾਂ ਤੁਹਾਡੇ ਨਾਲ ਤੁਹਾਡੀ ਸੁਣਵਾਈ ਤੇ ਜਾਨ ਵਿੱਚ ਤੁਹਾਡੀ ਮਦਦ ਨਹੀਂ ਕਰਦੇ ਹਨ। ਪਰ ਉਹ ਤੁਹਾਨੂੰ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਪੈਨਲ ਪ੍ਰੋਗਰਾਮ ਵਿੱਚ ਇੱਕ ਵਕੀਲ ਦੱਸ ਸਕਦੇ ਹਨ ਜੋ ਇਹ ਸਭ ਕਰੇਗਾ।
1650 – 2002 Victoria Avenue Regina, Saskatchewan S4P 0R7 Phone/ਫ਼ੋਨ: 306-569-3098 Toll-free/ ਟੋਲ-ਫ੍ਰੀ: 1-855-833-7257 Fax/ਫੈਕਸ: 306-569-2198 Email/ਈਮੇਲ : [email protected]
