ਆਪਣੀ ਸੁਣਵਾਈ ਲਈ ਤਿਆਰ ਰਹੋ
ਜਾਣੋ ਕਿ ਤੁਸੀਂ ਆਪਣੀ ਸ਼ਰਨਾਰਥੀ ਸੁਣਵਾਈ ਤੋਂ ਪਹਿਲਾਂ ਕਿਹੜੇ ਸਬੂਤ ਇਕੱਠੇ ਕਰ ਸਕਦੇ ਹੋ ਅਤੇ ਪੇਸ਼ ਕਰ ਸਕਦੇ ਹੋ। ਸਮਝੋ ਕੀ ਇਮੀਗਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕਨੇਡਾ(IRB) ਫੈਸਲਾ ਲੈਣ ਲਈ ਕੀ ਦੇਖਦਾ ਹੈ ਅਤੇ ਤੁਹਾਡੇ ਸਬੂਤ ਤੁਹਾਡੀ ਸ਼ਰਨਾਰਥੀ ਦਾਅਵੇ ਦਾ ਸਮਰਥਨ ਕਿਵੇਂ ਕਰ ਸਕਦੇ ਹਨ।
ਕਾਨੂੰਨੀ ਪਰਿਭਾਸ਼ਾ ਨੂੰ ਸਮਝੋ
ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਸਵੀਕਾਰ ਕਰਨ ਲਈ, ਤੁਹਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਜਾਂ ਤਾਂ ਕਨਵੈਂਸ਼ਨ ਸ਼ਰਨਾਰਥੀ ਜਾਂ ਸੁਰਖੀਆ ਦੀ ਲੋੜ ਵਾਲਾ ਵਿਅਕਤੀ ਹੋ। ਇੱਕ IRB-RPD ਦਾ ਸਦੱਸ ਤੁਹਾਡੇ ਦਸਤਾਵੇਜ਼ਾ ਨੂੰ ਪੜ੍ਹਨ ਅਤੇ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ ਫੈਸਲਾ ਕਰੇਗਾ।
ਤੁਹਾਨੂੰ ਆਪਣੇ ਦਾਅਵੇ ਦੀ ਮਦਦ ਲਈ ਪਰੀਭਾਸ਼ਾਵਾਂ ਅਤੇ ਸਬੂਤ ਇਕੱਠੇ ਕਰਨ ਦੇ ਤਰੀਕੇ ਨੂੰ ਸਮਝਣ ਦੀ ਲੋੜ ਹੈ।
ਪਰੀਭਾਸ਼ਾਵਾਂ ਦੇ ਹਰੇਕ ਹਿੱਸੇ ਨੂੰ ਪੜ੍ਹੋ। ਹਰ ਇਕ ਹਿੱਸਾ ਜੋ ਤੁਹਾਡੇ ਲਈ ਸਹੀ ਹੈ, ਉਸ ਦਾ ਸਬੂਤ ਦੇਣ ਲਈ ਸਬੂਤਾਂ ਦੀ ਇੱਕ ਸੂਚੀ ਬਣਾਓ। ਇਹ ਸੂਚੀ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦਿਓ।
ਕਨਵੈਂਸ਼ਨ ਰਿਫਿਊਜੀ
ਕਨਵੈਂਸ਼ਨ ਰਿਫਿਊਜੀ ਬਣਨ ਦੇ ਲਈ, ਇਹ ਛੇ ਵਾਕ ਤੁਹਾਡੇ ਲਈ ਸਹੀ ਹੋਣੇ ਚਾਹੀਦੇ ਹਨ:
- ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੰਭਵ ਤੌਰ ਤੇ ਮੈਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ (ਬਹੁਤ ਬੁਰਾ ਸਲੂਕ ਕੀਤਾ ਜਾਵੇਗਾ)।
- ਮੇਰੇ ਨਾਲ ਮੇਰੀ ਨਸਲ, ਧਰਮ, ਕੌਮੀਅਤ, ਰਾਜਨੀਤਿਕ ਰਾਏ, ਜਾਂ ਜਿਸ ਸਮਾਜਿਕ ਸਮੂਹ ਨਾਲ ਮੈਂ ਸੰਬੰਧਤ ਹਾਂ, ਉਸ ਕਾਰਨ ਬੁਰਾ ਸਲੂਕ ਕੀਤਾ ਜਾਵੇਗਾ।
- ਮੈਂ ਸਚ ਮੁਚ ਹੀ ਵਾਪਸ ਜਾਣ ਤੋਂ ਡਰਦਾ ਹਾਂ।
- ਮੇਰੇ ਕੋਲ ਮੇਰੇ ਦੇਸ਼ ਵਿੱਚ ਰਹਣ ਤੋਂ ਡਰਨ ਦੇ ਉਚਿਤ ਕਾਰਨ ਹਨ।
- ਮੇਰੀ ਸਰਕਾਰ ਮੇਰੀ ਸੁਰੱਖਿਆ ਨਹੀਂ ਕਰ ਸਕਦੀ।
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
ਸੁਰੱਖਿਆ ਦੀ ਲੋੜ ਵਾਲਾ ਵਿਅਕਤੀ
ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਬਣਨ ਲਈ, ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕੀ 1 ਜਾਂ 2 ਸਹੀ ਹੈ:
- ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੱਤਾਧਾਰੀ ਲੋਕ ਮੈਨੂੰ ਤਸੀਹੇ ਦੇਣਗੇ। ਜਾਂ
- ਜੇ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਮੈਂ ਮਰ ਸਕਦਾ ਹਾਂ ਜਾਂ ਬੇਰਹਿਮ ਸਲੂਕ ਦਾ ਅਨੁਭਵ ਕਰ ਸਕਦਾ ਹਾਂ, ਅਤੇ…
- ਮੇਰੀ ਸਰਕਾਰ ਮੈਨੂੰ ਸੁਰੱਖਿਆ ਨਹੀਂ ਦੇ ਸਕਦੀ,
- ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
- ਮੈਨੂੰ ਖਤਰਾ ਹੈ ਪਰ ਮੇਰੇ ਦੇਸ਼ ਵਿੱਚ ਹਰ ਕਿਸੇ ਨੂੰ ਇਹ ਖਤਰਾ ਨਹੀਂ ਹੈ,
- ਮੈਂ ਸਿਰਫ ਇਸ ਲਈ ਖਤਰੇ ਵਿੱਚ ਨਹੀਂ ਹਾਂ ਕਿਉਂਕਿ ਮੇਰਾ ਦੇਸ਼ ਮੈਨੂੰ ਅਜਿਹਾ ਕੁਝ ਕਰਨ ਲਈ ਸਜ਼ਾ ਦੇਣਾ ਚਾਹੁੰਦਾ ਹੈ ਜੋ ਕਨੇਡਾ ਵਿੱਚ ਅਪਰਾਧ ਹੈ, ਅਤੇ
- ਮੈਨੂੰ ਸਿਰਫ ਮੇਰੇ ਦੇਸ਼ ਵਿੱਚ ਮਾੜੀ ਸਿਹਤ ਦੇਖ-ਰੇਖ ਦੇ ਕਾਰਨ ਹੀ ਖਤਰਾ ਨਹੀਂ ਹੈ।
ਸਬੂਤ ਇਕੱਠੇ ਕਰੋ
ਆਪਣੇ ਸ਼ਰਣਾਰਥੀ ਦਾਅਵੇ ਲਈ ਸਬੂਤ ਇਕੱਠੇ ਕਰਨਾ ਅਤੇ IRB-RPD ਨੂੰ ਭੇਜਣਾ ਮਹੱਤਵਪੂਰਨ ਹੈ। ਸਬੂਤ ਵਿੱਚ ਇਹੋ ਜਿਹੀ ਕੋਈ ਵੀ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ ਜੋ ਦਿਖਾਉਂਦੀ ਹੈ ਕਿ ਤੁਸੀਂ ਸੱਚ ਕਹਿ ਰਹੇ ਹੋ ਕਿ ਤੁਸੀਂ ਕੌਣ ਹੋ, ਤੁਹਾਡੇ ਨਾਲ ਕੀ ਹੋ ਚੁੱਕਿਆ ਹੈ, ਅਤੇ ਤੁਹਾਨੂੰ ਡਰ ਹੈ ਕਿ ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਓਗੇ ਤਾਂ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਦਸਤਾਵੇਜ਼, ਚਿੱਠੀਆਂ, ਅਖਬਾਰ ਦੇ ਲੇਖ, ਸਿਹਤ ਜਾਂ ਮਨੋਵਿਗਿਆਨਿਕ ਰਿਪੋਰਟਾਂ, ਤਸਵੀਰਾਂ, ਆਡੀਓ ਰਿਕਾਰਡਿੰਗਾਂ ਜਾਂ ਵੀਡੀਓ ਹੋ ਸਕਦੇ ਨੇ।
ਸਬੂਤ ਸਦੱਸ ਨੂੰ ਇਹ ਵਿਸ਼ਵਾਸ ਦਵਾਉਂਦੀ ਹੈ ਕਿ ਤੁਹਾਡੇ ਨਾਲ ਕੀ ਹੋਇਆ, ਅਤੇ ਤੁਹਾਡੇ ਦੇਸ਼ ਦੀ ਸਥਿਤੀ ਨੂੰ ਸਮਝਣ ਵਿਚ ਮਦਦ ਕਰਦੀ ਹੈ ਅਤੇ ਇਹ ਕੀ ਤੁਸੀਂ ਵਾਪਸ ਕਿਉਂ ਨਹੀਂ ਜਾ ਸਕਦੇ।
ਸਬੂਤ ਇਕੱਠੇ ਕਰਨਾ ਕਦੋਂ ਸ਼ੁਰੂ ਕਰੋ
ਸਬੂਤ ਇਕੱਠੇ ਕਰਨ ਵਿੱਚ ਵਕਤ ਲੱਗਦਾ ਹੈ, ਖਾਸ ਕਰ ਉਦੋਂ ਜਦੋਂ ਤੁਸੀਂ ਇਹਨਾਂ ਨੂੰ ਕਿਸੇ ਦੂਸਰੇ ਦੇਸ਼ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਜਲਦ ਤੋਂ ਜਲਦ ਤੁਸੀਂ ਸਬੂਤ ਇਕੱਠੇ ਕਰਨਾ ਸ਼ੁਰੂ ਕਰੋ। ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਹੈ, ਤਾਂ ਉਹਨਾਂ ਨੂੰ ਪੁੱਛੋ ਕਿ ਕਿਹੜੇ ਸਬੂਤ ਮਦਦ ਕਰ ਸਕਦੇ ਹਨ, ਉਹਨਾਂ ਨੂੰ ਦੱਸੋ ਤੁਹਾਡੇ ਕੋਲ ਕਿਹੜੇ ਸਬੂਤ ਹਨ, ਤੇ ਉਹਨਾਂ ਨੂੰ ਇਹ ਸਬੂਤ ਦੇਖਣ ਲਈ ਕਹੋ। ਜਲਦ ਕਾਰਵਾਈ ਕਰੋ।
ਅਨੁਵਾਦ ਲੋੜਾਂ
ਆਵਾਜ਼ ਰਿਕਾਰਡਿੰਗ ਸਮੇਤ ਸਾਰੇ ਸਬੂਤ ਅੰਗਰੇਜੀ ਜਾਂ ਫ੍ਰਾਂਸੀਸੀ ਵਿੱਚ ਹੋਣੇ ਚਾਹੀਦੇ ਹਨ। ਗੂਗਲ ਅਨੂਵਾਦ(Google Translate) ਜਾਂ ਦਸਤਾਵੇਜ਼ਾਂ ਦਾ ਖੁਦ ਅਨੁਵਾਦ ਨਾ ਕਰੋ। ਇੱਕ ਪੇਸ਼ੇਵਰ ਅਨੁਵਾਦਕ ਸਭ ਤੋਂ ਵਧੀਆ ਹੈ। ਜੇ ਤੁਹਾਡੇ ਕੋਲ ਕਾਨੂੰਨੀ ਸਹਾਇਤਾ ਵਕੀਲ ਹੈ, ਤਾਂ ਅਨੁਵਾਦ ਦਾ ਅੱਧਾ ਜਾਂ ਪੂਰਾ ਖਰਚਾ ਕਾਨੂੰਨੀ ਸਹਾਇਤਾ ਦੁਆਰਾ ਭਰਿਆ ਜਾ ਸਕਦਾ ਹੈ। ਜੇ ਤੁਸੀਂ ਇਸ ਲਈ ਭੁਗਤਾਨ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਰੱਖ ਸਕਦੇ ਹੋ ਜੋ ਤੁਹਾਡੀ ਭਾਸ਼ਾ ਵਿੱਚ ਪ੍ਰਵਾਹਸ਼ੀਲ ਹੈ ਅਤੇ ਜਾਂ ਫਿਰ ਅੰਗਰੇਜ਼ੀ ਆ ਫ੍ਰਾਂਸੀਸੀ ਵਿੱਚ ਤੁਹਾਡੇ ਦਸਤਾਵੇਜ਼ਾਂ ਦਾ ਅਨੁਵਾਦ ਕਰ ਸਕਦਾ ਹੈ।
ਤੁਹਾਡੇ ਅਨੁਵਾਦਕ ਨੂੰ ਇੱਕ ਘੋਸ਼ਣਾ ਪੱਤਰ ਤੇ ਦਸਤਖਤ ਕਰਨੇ ਹੋਣਗੇ ਜੋ ਤੁਹਾਨੂੰ ਆਪਣੇ ਅਨੁਵਾਦ ਕੀਤੇ ਦਸਤਾਵੇਜ਼ਾਂ ਦੇ ਨਾਲ IRB-RPD ਨੂੰ ਭੇਜਣੇ ਹੋਣਗੇ। ਘੋਸ਼ਣਾ ਪੱਤਰ ਵਿੱਚ ਜਰੂਰ ਹੋਣਾ ਚਾਹੀਦਾ ਹੈ:
- ਅਨੁਵਾਦਕ ਦਾ ਨਾਮ,
- ਭਾਸ਼ਾ ਅਤੇ ਬੋਲੀ (ਜੇ ਕੋਈ ਹੈ),
- ਇੱਕ ਬਿਆਨ ਕੀ ਅਨੁਵਾਦ ਸਹੀ/ਸਟੀਕ ਹੈ, ਅਤੇ,
- ਅਨੂਵਾਦਕ ਦੇ ਦਸਤਖਤ।
ਤੁਹਾਡੇ ਸਹਾਇਕ ਸਬੂਤ
ਚਾਰ ਕਿਸਮ ਦੇ ਸਬੂਤ ਹੁੰਦੇ ਨੇ ਜੋ ਤੁਹਾਡੇ ਦਾਵੇ ਦਾ ਸਮਰਥਨ ਕਰਨ ਲਈ ਤੁਸੀਂ ਇਕੱਠੇ ਕਰ ਸਕਦੇ ਹੋ
ਤੁਸੀਂ ਕੌਣ ਹੋ ਉਸ ਦਾ ਸਬੂਤ/ਗਵਾਹੀ
ਤੁਹਾਨੂੰ ਤੁਹਾਡੇ ਪਹਿਚਾਣ ਅਤੇ ਨਾਗਰਿਕਤਾ ਦੇ ਪ੍ਰਮਾਣ ਦੀ ਜ਼ਰੂਰਤ ਹੈ। ਇਹ ਹੋ ਸਕਦੇ ਨੇ:
- ਇੱਕ ਪਾਸਪੋਰਟ,
- ਰਾਸ਼ਟਰੀ ਪਛਾਣ ਕਾਰਡ/ਪੱਤਰ,
- ਜਨਮ ਪ੍ਰਮਾਣ ਪੱਤਰ,
- ਵਿਆਹ ਦਾ ਪ੍ਰਮਾਣ ਪੱਤਰ
- ਸਕੂਲ ਦੀ ਪ੍ਰਤਿਲਿਪੀ ਜਾਂ ਪ੍ਰਮਾਣ ਪੱਤਰ,
- ਡਰਾਈਵਰ ਦਾ ਲਾਈਸੈਂਸ(driver’s license),
- ਸੈਨਿਕ ਪਛਾਣ ਪੱਤਰ, ਜਾਂ
- ਪੇਸ਼ੇ ਸਬੰਧੀ ਜਾਂ ਧਾਰਮਿਕ ਸਦਸਤਾ।
ਹੋਰ ਸਬੂਤ ਵੀ ਮਦਦ ਕਰ ਸਕਦੇ ਨੇ। ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਪੁੱਛੋ ਕਿ ਤੁਹਾਡੀ ਪਛਾਣ ਦਿਖਾਉਣ ਲਈ ਕਿਹੜੇ ਸਬੂਤਾਂ ਦੀ ਜ਼ਰੂਰਤ ਹੋ ਸਕਦੀ ਹੈ।
ਤੁਹਾਡੇ ਦਾਐਵ ਬਾਰੇ ਸਬੂਤ/ਗਵਾਹੀ
ਤੁਹਾਨੂੰ ਐਸੇ ਸਬੂਤਾਂ ਦੀ ਜ਼ਰੂਰਤ ਹੈ ਜੋ ਦਿਖਾ ਸਕਣ;
- ਤੁਹਾਡੀ ਕਹਾਣੀ ਅਤੇ ਤੁਹਾਡੀ ਕਥਾ ਦੇ ਵੇਰਵੇ ਵਿੱਚ ਘਟਨਾਵਾਂ ਸੱਚੀਆਂ ਹਨ
- ਤੁਸੀਂ ਸੱਚਮੁੱਚ ਆਪਣੇ ਦੇਸ਼ ਵਾਪਸ ਜਾਣ ਲਈ ਡਰਦੇ ਹੋ
- ਤੁਸੀਂ ਆਪਣੇ ਦੇਸ਼ ਵਿੱਚ ਖਤਰੇ ਵਿੱਚ ਹੋ
- ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੀ
- ਤੁਹਾਡੇ ਲਈ ਤੁਹਾਡੇ ਦੇਸ਼ ਦੇ ਕਿਸੇ ਦੂਸਰੇ ਸ਼ਹਿਰ ਵਿੱਚ ਰਹਿਣਾ ਮੁਨਾਸਬ ਜਾਂ ਸੁਰੱਖਿਅਤ ਨਹੀਂ ਹੈ
ਤੁਹਾਡੇ ਦਾਅਵੇ ਲਈ ਸਬੂਤ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇੱਥੇ ਕੁਝ ਸਵਾਲ ਹਨ:
- ਕੀ ਤੁਹਾਡੇ ਕੋਲ ਤਸਵੀਰਾਂ, ਪੱਤਰ, ਵੀਡੀਓ, ਈਮੇਲਾਂ, ਟੈਕਸਟ/ਲਿਖਤ ਸੰਦੇਸ਼, ਜਾਂ ਹੋਰ ਦਸਤਾਵੇਜ਼ ਹਨ ਜੋ ਤੁਹਾਡੀ ਮੁਸ਼ਕਲਾਂ ਨੂੰ ਦਰਸ਼ਾਉਂਦੇ ਹਨ?
- ਕੀ ਤੁਸੀਂ ਮਦਦ ਲਈ ਪੁਲਿਸ ਜਾਂ ਸਰਕਾਰੀ ਏਜੰਸੀ ਕੋਲ ਗਏ ਸੀ? ਪੁਲਿਸ ਰਿਪੋਰਟ/ਬਿਓਰਾ ਜਾਂ ਤੁਹਾਡੇ ਦੌਰੇ ਦੇ ਸਬੂਤ ਦੀ ਇੱਕ ਨਕਲ ਪ੍ਰਾਪਤ ਕਰੋ।
- ਕੀ ਤੁਸੀਂ ਚਿਕਿਤਸਾ ਸਹਾਇਤਾ ਲਈ? ਹਸਪਤਾਲ ਜਾਂ ਡਾਕਟਰ ਦੇ ਰਿਕਾਰਡ ਦੀ ਇੱਕ ਨਕਲ ਪ੍ਰਾਪਤ ਕਰੋ।
- ਕੀ ਤੁਹਾਡੇ ਦਾਅਵੇ ਨਾਲ ਜੁੜੇ ਲੋਕਾਂ ਜਾਂ ਘਟਨਾਵਾਂ ਬਾਰੇ ਅਖ਼ਬਾਰ ਦੇ ਲੇਖ ਜਾਂ ਆਨਲਾਈਨ ਪੋਸਟ ਹਨ?
- ਕੀ ਅਜਿਹੇ ਲੋਕ ਹਨ ਜਿਨਾਂ ਨੇ ਤੁਹਾਡੇ ਨਾਲ ਜੋ ਹੋਇਆ ਉਸ ਨੂੰ ਦੇਖਿਆ ਹੋਵੇ? ਉਹਨਾਂ ਨੂੰ ਕੀ ਹੋਇਆ ਹੈ ਉਸ ਨੂੰ ਲਿਖਣ ਲਈ ਕਹੋ ਅਤੇ ਤੁਹਾਨੂੰ ਭੇਜਣ ਲਈ ਕਹੋ। ਜੇ ਸੰਭਵ ਹੋਵੇ, ਤਾਂ ਉਹਨਾਂ ਨੂੰ ਕਹੋ ਕਿ ਇਹ ਸੱਚ ਹੈ, ਇੱਕ ਵਕੀਲ ਜਾਂ ਨੋਟਰੀ ਪਬਲਿਕ(notary public) ਦੇ ਸਾਹਮਣੇ ਕਹਿਣ। ਉਹਨਾਂ ਤੋਂ ਉਹਨਾਂ ਦੇ ਪਛਾਣ ਪੱਤਰ(ID card) ਦੀ ਇਕ ਨਕਲ ਵੀ ਮੰਗੋ।
- ਕੀ ਅਜਿਹੇ ਲੋਕ ਹਨ ਜਿਨਾਂ ਨੂੰ ਤੁਹਾਡੇ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ? ਉਹਨਾਂ ਨੂੰ ਇਸ ਦਾ ਲਿਖਿਤ ਵਰਨਨ ਕਰਨ ਲਈ ਕਹੋ। ਜੇ ਸੰਭਵ ਹੋਵੇ, ਤਾਂ ਉਹਨਾਂ ਨੂੰ ਕਹੋ ਕੀ ਇਹ ਸੱਚ ਹੈ, ਇੱਕ ਵਕੀਲ ਜਾਂ ਨੋਟਰੀ ਪਬਲਿਕ (notary public) ਦੇ ਸਾਹਮਣੇ ਕਹਿਣ।
- ਜੇ ਤੁਹਾਡਾ ਦਾਅਵਾ ਧਾਰਮਿਕ ਜਾਂ ਰਾਜਨੀਤਿਕ ਸਮੂਹ, ਜਾਂ ਕਿਸੇ ਹੋਰ ਸਮੂਹ ਤੇ ਅਧਾਰਿਤ ਹੈ ਜਿਸ ਦਾ ਤੁਸੀਂ ਹਿੱਸਾ ਹੋ? ਆਪਣੀ ਸਦੱਸਤਾ ਦਿਖਾਉਣ ਵਾਲੇ ਦਸਤਾਵੇਜ਼ ਪ੍ਰਾਪਤ ਕਰੋ।
- ਜੋ ਹੋਇਆ ਉਸ ਦੇ ਕਾਰਨ ਕੀ ਤੁਹਾਨੂੰ ਮਾਨਸਿਕ ਸਿਹਤ ਸਮੱਸਿਆਵਾਂ ਹਨ? ਕਨੇਡਾ ਵਿੱਚ ਕਿਸੇ ਡਾਕਟਰ, ਮਨੋਵਿਗਿਆਨਿਕ, ਜਾਂ ਸਲਾਹਕਾਰ ਤੋਂ ਰਿਪੋਰਟ ਪ੍ਰਾਪਤ ਕਰੋ। ਇਸ ਵਿੱਚ ਸਮੇਂ ਲੱਗਦਾ ਹੈ, ਇਸ ਲਈ ਜਲਦ ਤੋਂ ਜਲਦ ਇਹ ਕਰੋ।
- ਕੀ ਤੁਸੀਂ ਸੋਸ਼ਲ ਮੀਡੀਆ (social media) ਤੇ ਹੋ? ਤੁਹਾਡੀ ਕਹਾਣੀ ਬਾਰੇ ਸਿੱਧੇ ਤੌਰ ਤੇ ਕੀਤੀਆਂ ਗਈਆਂ ਕੋਈ ਵੀ ਪੋਸਟਾਂ ਦੇ ਸਕਰੀਨਸ਼ਾਟ(screenshots) ਲਓ।
ਹੋ ਸਕਦਾ ਹੈ ਕਿ ਤੁਸੀਂ ਆਪਣੇ ਮੂਲ ਦੇਸ਼ ਤੋਂ ਉਹ ਸਾਰੇ ਸਬੂਤ ਪ੍ਰਾਪਤ ਕਰਨ ਵਿੱਚ ਅਸਮਰਥ ਹੋ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਕਿਉਂਕਿ ਇਹ ਕਰਨਾ ਸੁਰੱਖਿਅਤ ਨਹੀਂ ਹੈ ਜਾਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਸਬੂਤ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਅਤੇ ਜੇ ਤੁਹਾਨੂੰ ਪੂਰੇ ਸਬੂਤ ਨਹੀਂ ਮਿਲਦੇ ਤਾਂ IRB ਨੂ ਲਿਖਤ ਰੂਪ ਵਿੱਚ ਸਮਝਾਓ ਕਿ ਉਹ ਤੁਹਾਨੂੰ ਕਿਉਂ ਨਹੀਂ ਮਿਲੇ।
ਦੇਸ਼ ਦੀ ਸਥਿਤੀਆਂ ਬਾਰੇ ਸਬੂਤ
ਤੁਸੀਂ ਇਹੋ ਜਿਹੇ ਸਬੂਤ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਡੇ ਦੇਸ਼ ਦੀ ਸਤਿਥੀਆਂ ਨੂੰ ਦਰਸ਼ਾਉਂਦਾ ਹੈ ਅਤੇ ਤੁਹਾਡੇ ਦਾਵੇ ਨਾਲ ਕਿਵੇਂ ਸੰਬੰਧਿਤ ਹੈ। ਇਸ ਵਿੱਚ ਤੁਹਾਡੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਸੰਸਕ੍ਰਿਤਿਕ, ਆਰਥਿਕ ਅਤੇ ਮਾਨਵ ਅਧਿਕਾਰੀ ਸਥਿਤੀ ਦੇ ਬਾਰੇ ਭਰੋਸੇਯੋਗ ਰਿਪੋਰਟ ਸ਼ਾਮਿਲ ਹਨ।
IRB-RPD ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀਆਂ ਬਾਰੇ ਇੱਕ ਜਨਤਕ ਦਸਤਾਵੇਜ਼, ਰਾਸ਼ਟਰੀ ਦਸਤਾਵੇਜ਼ ਪੈਕੇਜ(NDPs) ਵਿਚ ਰੱਖਦਾ ਹੈ।
ਜਾਗਰੂਕ ਰਹੋ! NDP ਦੇ ਵਿਚ ਕੁਝ ਦਸਤਾਵੇਜ਼ ਪੁਰਾਣੇ ਹੋ ਸਕਦੇ ਨੇ। ਤੁਹਾਡੇ ਦੇਸ਼ ਦੇ ਹਾਲਾਤ ਬਦਲ ਗਏ ਹੋ ਸਕਦੇ ਨੇ ਜਾਂ ਜਿਸ ਦਾ ਤੁਸੀਂ ਸਾਹਮਣਾ ਕੀਤਾ ਹੈ ਉਸ ਦਾ ਵੇਰਵਾ NDP ਵਿਚ ਮੌਜੂਦ ਨਹੀਂ ਹੈ। ਇਹ ਦੇਖਣ ਲਈ ਆਪਣੇ ਕਾਨੂੰਨੀ ਪ੍ਰਤਿਨਿਧੀ ਨਾਲ ਗੱਲ ਕਰੋ ਕਿ ਕਿਹੜੀ ਨਵੀਂ ਜਾਣਕਾਰੀ ਤੁਹਾਡੇ ਦਾਅਵੇ ਵਿੱਚ ਮਦਦ ਕਰ ਸਕਦੀ ਹੈ।
ਉਦਾਹਰਨ ਲਈ, ਤੁਸੀਂ ਭੇਜ ਸਕਦੇ ਹੋ:
- ਵਰਤਮਾਨ ਸਮਾਚਾਰ ਲੇਖ ਜਾਂ ਵੀਡੀਓ,
- ਵਿਸ਼ੇਸ਼ਗਿਆਨ ਗਵਾਹਾਂ ਦੇ ਬਿਆਨ,
- ਅਕਾਦਮਿਕ ਲੇਖ, ਜਾਂ
- ਮਾਨਵ ਅਧਿਕਾਰ ਰਿਪੋਰਟ।
ਆਪਣੇ ਦੇਸ਼ ਦੇ ਰਾਸ਼ਟਰੀ ਦਸਤਾਵੇਜ਼ ਪੈਕੇਜ(NDP) ਦੇਖੋ।
ਗਵਾਹਾਂ ਦੇ ਸਬੂਤ
ਤੁਸੀਂ ਆਪਣੇ ਦਾਅਵੇ ਬਾਰੇ ਬੋਲਣ ਲਈ ਆਪਣੀ ਸੁਣਵਾਈ ਵਿੱਚ ਗਵਾਹ ਰੱਖ ਸਕਦੇ ਹੋ। ਗਵਾਹ ਉਹ ਵਿਅਕਤੀ ਹੈ ਜਿਸ ਦੇ ਕੋਲ ਤੁਹਾਡੇ ਅਤੇ ਤੁਹਾਡੇ ਦਾਅਵੇ ਬਾਰੇ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ। ਤੁਹਾਡੀ ਸੁਣਵਾਈ ਦੇ ਦੌਰਾਨ, ਗਵਾਹ ਤੁਹਾਡੇ ਵਕੀਲ ਅਤੇ ਸਦੱਸ ਦੋਨਾਂ ਦੇ ਸਵਾਲਾਂ ਦਾ ਜਵਾਬ ਦੇਵੇਗਾ। ਗਵਾਹ ਸੁਣਵਾਈ ਵਿਚ ਤੁਸੀਂ ਜੋ ਕਹਿੰਦੇ ਹੋ ਉਹ ਨਹੀਂ ਸੁਣ ਸਕਦੇ ਹਨ ਅਤੇ ਤੁਸੀਂ ਬਰੇਕ/ਵਿਸ਼ਰਾਮ ਦੇ ਦੌਰਾਨ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਹੋ। ਕਈ ਵਾਰੀ ਸਦੱਸ ਨੂੰ ਤੁਹਾਡੇ ਗਵਾਹਾਂ ਨੂੰ ਬੋਲਣ ਲਈ ਨਹੀਂ ਪੁੱਛਣਾ ਪੈਂਦਾ।
ਜੇਕਰ ਤੁਹਾਡੇ ਕੋਲ ਗਵਾਹ ਹੈ, ਤਾਂ ਆਪਣੀ ਸੁਣਵਾਈ ਦੀ ਤਾਰੀਖ ਤੋਂ ਘੱਟ ਤੋਂ ਘੱਟ 10 ਦਿਨ ਪਹਿਲਾਂ IRB-RPD ਨੂੰ ਲਿਖਤ ਰੂਪ ਵਿੱਚ ਹੇਠ ਲਿਖੀ ਜਾਣਕਾਰੀ ਦਓ :
- ਉਹਨਾਂ ਦੀ ਸੰਪਰਕ ਜਾਣਕਾਰੀ(ਪਤਾ, ਟੈਲੀਫੋਨ ਨੰਬਰ ਅਤੇ ਫੈਕਸ ਨੰਬਰ)
- ਉਹ ਕਿਉ ਬੋਲ ਰਹੇ ਹਨ, ਉਸ ਬਾਰੇ ਇਕ ਛੋਟਾ ਬਿਆਨ
- ਤੁਹਾਡੇ ਹਿਸਾਬ ਨਾਲ ਉਹ ਕਿੰਨੀ ਦੇਰ ਤੱਕ ਬੋਲਣਗੇ
- ਉਹਨਾਂ ਨਾਲ ਤੁਹਾਡਾ ਰਿਸ਼ਤਾ
- ਕੀ ਉਹ ਵਿਅਕਤੀਗਤ ਰੂਪ ਵਿੱਚ, ਵੀਡੀਓ ਕਾਨਫਰੰਸ ਰਾਹੀਂ(videoconference), ਜਾਂ ਫਿਰ ਟੈਲੀਫੋਨ(telephone) ਰਾਹੀਂ ਗੱਲ ਕਰਨਗੇ
- ਕੀ ਉਹਨਾਂ ਨੂੰ ਇੱਕ ਅਨੁਵਾਦਕ ਦੀ ਜਰੂਰਤ ਹੈ, ਤੇ ਉਹਨਾਂ ਦੀ ਭਾਸ਼ਾ ਅਤੇ ਬੋਲੀ
- ਜੇਕਰ ਗਵਾਹ ਇਕ ਵਿਸ਼ੇਸ਼ਗਿਆਨ ਹੈ, ਤਾਂ ਉਹਨਾਂ ਦੀ ਯੋਗਤਾ ਬਾਰੇ ਜਾਣਕਾਰੀ, ਅਤੇ ਉਹ ਕੀ ਕਹਿਣਗੇ ਉਸ ਬਾਰੇ ਉਹਨਾਂ ਦੁਆਰਾ ਦਸਤਖਤ ਕੀਤਾ ਇੱਕ ਛੋਟਾ ਬਿਆਨ।
ਤੁਹਾਡਾ ਦਾਅਵਾ ਅਤੇ ਕਾਨੂੰਨੀ ਮੁੱਦੇ
IRB-RPD ਦਾ ਸਦੱਸ ਤੁਹਾਡੇ ਮਾਮਲੇ ਦੇ ਤਥਾਂ ਅਤੇ ਤੁਹਾਡੇ ਦੇਸ਼ ਦੀ ਸਥਿਤੀ ਨੂੰ ਦੇਖਦਾ ਹੈ ਅਤੇ ਇਹ ਤੈ ਕਰਦਾ ਹੈ ਕਿ ਤੁਹਾਨੂੰ ਸੁਰੱਖਿਆ ਦੀ ਜਰੂਰਤ ਹੈ ਜਾਂ ਨਹੀਂ। ਕੁਝ ਅਜਿਹੇ ਜ਼ਰੂਰੀ ਕਾਨੂੰਨੀ ਮੁੱਦੇ ਹਨ ਜਿਨਾਂ ਨੂੰ ਸਦੱਸ ਤੁਹਾਡੀ ਸ਼ਰਨਾਰਥੀ ਸੁਣਵਾਈ ਤੇ ਸੰਬੋਧਿਤ ਕਰ ਸਕਦਾ ਹੈ। ਹੇਠਾਂ ਦਿੱਤੇ ਗਏ ਭਾਗ ਵਿੱਚ ਇਹਨਾਂ ਕਾਨੂੰਨੀ ਮੁੱਦਿਆਂ ਬਾਰੇ ਪੜੋ।
ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕਿ ਤੁਸੀਂ ਉਹੀ ਹੋ ਜੋ ਤੁਸੀਂ ਕਹਿੰਦੇ ਹੋ ਤੁਸੀਂ ਹੋ। ਇਸ ਦਾ ਮਤਲਬ ਹੈ ਕੀ ਤੁਹਾਨੂੰ ਇਹੋ ਜਿਹੇ ਦਸਤਾਵੇਜ਼ ਦਿਖਾਣੇ ਹੋਣਗੇ ਜੋ ਇਹ ਸਾਬਿਤ ਕਰਦੇ ਹਨ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਹੋ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਵਿੱਚ ਰਹੇ ਹੋ ਤਾਂ ਤੁਹਾਨੂੰ ਆਪਣੀ ਇਮੀਗਰੇਸ਼ਨ ਸਥਿਤੀ ਬਾਰੇ ਦਸਤਾਵੇਜ਼ ਵੀ ਦਿਖਾਉਣੇ ਹੋਣਗੇ।
ਤੁਹਾਡੇ ਧਰਮ ਜਾਂ ਨਸਲੀ ਪਿੱਛੋਂਕੜ, ਤੁਹਾਡੇ ਪੇਸ਼ੇ, ਰਾਜਨੀਤਿਕ, ਜਾਂ ਸੰਘੀ ਸਦਸਤਾ, ਜਿਨਸੀ ਰੁਝਾਨ, ਜਾਂ ਕਿਸੀ ਹੋਰ ਕਿਸਮ ਦੇ ਸਮਾਜਿਕ ਸਮੂਹ ਦੀ ਸਦਸਤਾ ਨੂੰ ਦਿਖਾਉਣਾ ਵੀ ਜ਼ਰੂਰੀ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੀ ਪਛਾਣ ਦਿਖਾਉਣ ਵਾਲੇ ਦਸਤਾਵੇਜ਼ ਪ੍ਰਾਪਤ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਇਹ ਕਿਉਂ ਨਹੀਂ ਕਰ ਸਕਦੇ ਇਸ ਬਾਰੇ ਤੁਹਾਡੀ ਸੁਣਵਾਈ ਤੇ ਇਸ ਨੂੰ ਸਮਝਾਉਣਾ ਹੋਵੇਗਾ। ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਪਣੇ ਸਬੂਤ ਕਿਵੇਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।
ਸਬੂਤਾਂ ਦੇ ਉਦਾਹਰਨ
ਇੱਥੇ ਕੁਝ ਸਬੂਤ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਆਪਣੀ ਪਛਾਣ ਦਿਖਾਉਣ ਦੇ ਲਈ ਇਕੱਠੇ ਕਰ ਸਕਦੇ ਹੋ:
- ਇਹ ਸਾਬਤ ਕਰਨ ਲਈ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਹੋ:
- ਪਾਸਪੋਰਟ
- ਰਾਸ਼ਟਰੀ ਪਛਾਣ ਪੱਤਰ/ਕਾਰਡ
- ਸੈਨਿਕ ਸੇਵਾ ਕਾਰਡ
- ਵਿਆਹ ਦਾ ਪ੍ਰਮਾਣ ਪੱਤਰ
- ਸਕੂਲ ਦੀਆਂ ਪ੍ਰਤੀਲਿਪੀਆਂ
- ਤੁਹਾਡੇ ਦੇਸ਼ ਤੋਂ ਗਵਾਹ ਜੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਾਣਦੇ ਹਨ
- ਆਪਣੇ ਧਰਮ ਨੂੰ ਸਾਬਿਤ ਕਰਨ ਲਈ:
- ਬਪਤੀਜਮਾ ਦੇਣ ਵਾਲਾ(Baptismal) ਪ੍ਰਮਾਣ ਪੱਤਰ
- ਤੁਹਾਡੇ ਧਾਰਮਿਕ ਨੇਤਾ ਤੋਂ ਪੱਤਰ
- ਆਪਣੇ ਰਾਜਨੀਤਿਕ ਜਾਂ ਪੇਸ਼ੇਵਰ ਸਮੂਹ ਨੂੰ ਸਾਬਿਤ ਕਰਨ ਲਈ:
- ਕਿਸੀ ਰਾਜਨੀਤਿਕ ਦਲ ਜਾਂ ਹੋਰ ਸਮੂਹ ਦਾ ਸਦਸਤਾ ਕਾਰਡ
- ਸੰਗਠਨ ਤੋਂ ਪੱਤਰ
- ਤੁਹਾਡੀ ਪੇਸ਼ੇਵਰ ਸਿਖਲਾਈ ਦਿਖਾਉਣ ਵਾਲੀਆਂ ਪ੍ਰਤੀਲੀਪੀਆਂ
- ਕਾਰੋਬਾਰ ਰਿਕਾਰਡ
- ਡਿਪਲੋਮਾ(Diplomas)
- ਤੁਹਾਡੇ ਜਿਨਸੀ ਰੁਝਾਨ ਨੂੰ ਸਾਬਤ ਕਰਨ ਲਈ:
- ਸਮੁਦਾਇਕ ਸਮੂਹ, ਸਾਥੀ ਜਾ ਪਰਿਵਾਰ ਦੇ ਕਿਸੇ ਸਦੱਸ ਤੋਂ ਪੱਤਰ।
- ਗਵਾਹ ਜੋ ਇਸ ਬਾਰੇ ਵਿੱਚ ਵੇਰਵਾ ਕਰ ਸਕਦੇ ਹਨ ਕਿ ਉਹ ਕਿਵੇਂ ਜਾਣਦੇ ਹਨ ਕਿ ਤੁਸੀਂ ਸਮਲਿੰਗੀ(LGBTQ) ਸਮੁਦਾਇ ਦਾ ਹਿੱਸਾ ਹੋ।
ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਡੇ ਸਾਰੇ ਸਬੂਤ ਸੱਚੇ ਹਨ।
ਇਹ ਤੈ ਕਰਨ ਲਈ ਕਿ ਤੁਹਾਡੇ ਤੇ ਵਿਸ਼ਵਾਸ ਕੀਤਾ ਜਾਏ, IRB-RPD ਸਦੱਸ ਨੂੰ ਇਹ ਦੇਖਣ ਦੀ ਜਰੂਰਤ ਹੈ ਕਿ ਤੁਹਾਡੇ ਦਾਵੇ ਦੀ ਸਾਰੀ ਜਾਣਕਾਰੀ ਮੇਲ ਖਾਂਦੀ ਹੈ ਜਾਂ ਨਹੀਂ। ਸਦੱਸ ਹੇਠਾ ਦਿੱਤਿਆਂ ਦੀ ਤੁਲਨਾ ਕਰੇਗਾ :
- ਤੁਹਾਡਾ BOC ਫਾਰਮ ਅਤੇ ਵੇਰਵਾ,
- ਤੁਹਾਡੇ ਸਬੂਤ,
- ਤੁਸੀਂ ਆਪਣੀ ਸੁਣਵਾਈ ਵਿੱਚ ਕੀ ਕਹਿੰਦੇ ਹੋ,
- ਤੁਹਾਡੇ ਗਵਾਹ ਕੀ ਕਹਿੰਦੇ ਹਨ, ਅਤੇ
- ਖਬਰਾਂ ਅਤੇ ਮਾਨਵ ਅਧਿਕਾਰੀ ਰਿਪੋਰਟਾਂ
ਜੇ ਕੋਈ ਅੰਤਰ ਹਨ ਜਿਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਹੋ, ਤਾਂ ਸਦੱਸ ਤੁਹਾਡੀ ਕਹਾਣੀ ਤੇ ਭਰੋਸਾ ਨਾ ਕਰਨ ਦਾ ਫੈਸਲਾ ਕਰ ਸਕਦਾ ਹੈ। ਇਹ ਤੁਹਾਡੇ ਕਨੇਡਾ ਵਿੱਚ ਰਹਿਣ ਲਈ ਕੀਤੇ ਹੋਰ ਪ੍ਰਯਾਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਸਬੂਤਾਂ ਦੇ ਉਦਾਹਰਣ
ਇੱਥੇ ਕੁਝ ਸਬੂਤਾਂ ਦੇ ਉਦਾਹਰਨ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠਾ ਕਰ ਸਕਦੇ ਹੋ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਡੇ ਸਬੂਤ ਭਰੋਸੇਯੋਗ ਹਨ:
- ਮਨੁੱਖੀ ਅਧਿਕਾਰੀ ਦੁਰਵਿਵਹਾਰ ਉੱਤੇ ਦੇਸ਼ ਦੀਆਂ ਰਿਪੋਰਟਾਂ ਅਤੇ ਅਖਬਾਰਾਂ ਦੇ ਲੇਖ
- ਸਿਹਤ/ਹਸਪਤਾਲ ਤੇ ਰਿਕਾਰਡ ਜਾਂ ਰਸੀਦਾਂ
- ਪੁਲਿਸ ਦੀ ਰਿਪੋਰਟ
- ਚੋਟਾਂ ਦੀਆਂ ਤਸਵੀਰਾਂ
- ਗਵਾਹਾਂ ਦੇ ਬਿਆਨ
- ਕਨੇਡਾ ਵਿੱਚ ਰਹਿੰਦਿਆ ਤੁਹਾਡੇ ਡਾਕਟਰ ਵੱਲੋਂ ਨਿਸ਼ਾਨ ਜਾਂ ਚੋਟਾਂ ਬਾਰੇ ਪੱਤਰ
- ਸੋਸ਼ਲ ਮੀਡੀਆ ਤੋਂ ਸਕਰੀਨਸ਼ਾਟਾਂ
- ਤੁਹਾਡੇ ਖਿਲਾਫ ਦਿੱਤੀਆਂ ਗਈਆਂ ਧਮਕੀਆਂ ਨੂੰ ਦਿਖਾਉਣ ਵਾਲੇ ਫ਼ੋਨ ਦਵਾਰਾ ਭੇਜੇ ਗਏ ਲਿਖਤ ਸੁਨੇਹਿਆਂ ਦੇ ਸਕ੍ਰੀਨਸ਼ਾਟ
ਤੁਹਾਡੀ ਸੁਣਵਾਈ ਦੌਰਾਨ ਸੱਚ ਬਿਆਨ ਕਰਨ ਨੂੰ ਸਾਬਤ ਕਰਨ ਲਈ ਸੁਝਾਵਾਂ:
- ਇਹ ਜਿਹੇ ਸਬੂਤ ਜੋ ਦਿਖਾਉਂਦੇ ਹਨ ਕੀ ਤੁਹਾਡੀ ਕਹਾਣੀ ਦੇ ਕੁਝ ਵੇਰਵੇ ਸੱਚੇ ਹਨ।
- ਧਿਆਨ ਰੱਖੋ ਵਧਾ-ਚੜਾੁ ਕੇ ਜਾਂ ਸ਼ਾਨਦਾਰ ਬਣਾ ਕੇ ਨਾ ਪੇਸ਼ ਕਰੋ।
- ਕਿਸੇ ਸਵਾਲ ਦਾ ਜਵਾਬ ਨਾ ਦਵੋ ਜੇ ਤੁਹਾਨੂੰ ਉਹ ਸਮਝ ਨਹੀਂ ਆਉਂਦਾ ਹੈ।
- ਜੇਕਰ ਤੁਹਾਨੂੰ ਕੋਈ ਸਵਾਲ ਸਮਝ ਨਹੀਂ ਆਉਂਦਾ ਹੈ ਤਾਂ ਸਦੱਸ ਨੂੰ ਉਹ ਸਵਾਲ ਦੁਬਾਰਾ ਦੋਹਰਾਣ ਜਾ ਨਾਵੇ ਤਰੀਕੇ ਨਾਲ ਪੁੱਛਣ ਲਈ ਕਹੋ।
- ਇਮਾਨਦਾਰ ਰਹੋ। ਅੰਦਾਜੇ ਨਾ ਲਗਾਓ।
- ਲੰਬੇ, ਪੂਰੇ ਵਾਕਾਂ ਵਿੱਚ ਜਵਾਬ ਦਿਉ ਤਾਂ ਕਿ ਸਦੱਸ ਤੁਹਾਨੂੰ ਸਮਝ ਸਕੇ।
- ਆਪਣੇ ਗਵਾਹਾਂ ਨੂੰ ਧਿਆਨ ਨਾਲ ਚੁਣੋਂ। ਉਹਨਾਂ ਨੂੰ ਦੱਸੋ ਕੀ ਉਹ ਸੱਚ ਹੀ ਬੋਲਣ। ਉਹਨਾਂ ਨੂੰ ਸਮਝਾਓ ਕੀ ਸਦੱਸ ਤੁਹਾਡੀਆਂ ਅਤੇ ਉਹਨਾਂ ਦੀਆਂ ਗੱਲਾਂ ਨੂੰ ਮਾਪੇਗਾ। ਤੁਸੀਂ ਆਪਣੇ ਗਵਾਹਾਂ ਨੂੰ ਆਪਣੇ ਸਬੂਤਾਂ ਦੀ ਇੱਕ ਨਕਲ ਦੇ ਸਕਦੇ ਹੋ।
ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਂਦੇ ਹੋ ਤਾਂ ਤੁਸੀਂ ਸੱਚ ਮੁੱਚ ਹੀ ਤੁਹਾਡੇ ਨਾਲ ਹੋਣ ਵਾਲੇ ਬੁਰੇ ਵਿਵਹਾਰ ਤੋਂ ਡਰਦੇ ਹੋ। ਇਸ ਨੂੰ “ਵਿਅਕਤੀਗਤ ਡਰ” ਵਜੋਂ ਵੀ ਜਾਣਿਆ ਜਾਂਦਾ ਹੈ। ਸਦੱਸ ਦੁਬਾਰਾ ਪੁੱਛੇ ਗਏ ਸਵਾਲਾਂ ਦੇ ਉਦਾਹਰਣ ਹੇਟਾਂ ਦਿੱਤੇ ਗਏ ਹਨ:
- ਤੁਹਾਡੇ ਦੇਸ਼ ਵਿੱਚ ਤੁਹਾਡੇ ਨਾਲ ਖਰਾਬ ਸਲੂਕ ਤੋਂ ਬਾਅਦ, ਤੁਸੀਂ ਆਪਣਾ ਦੇਸ਼ ਤੁਰੰਤ ਕਿਉਂ ਨਹੀਂ ਛੱਡਿਆ?
- ਤੁਸੀਂ ਕਨੇਡਾ ਆਉਂਦੇ ਸਮੇਂ ਕਿਸੇ ਹੋਰ ਸੁਰਖਿਤ ਦੇਸ਼(ਉਦਾਹਰਣ ਲਈ, ਯੂ.ਅਸ.ਏ ) ਤੋਂ ਗੁਜਰੇ ਪਰ ਦਾਅਵਾ ਕਿਉਂ ਨਹੀਂ ਕੀਤਾ?
- ਆਪਣਾ ਦੇਸ਼ ਛੱਡਣ ਤੋਂ ਬਾਅਦ ਤੁਸੀਂ ਉਥੇ ਵਾਪਸ ਕਿਉਂ ਗਏ?
- ਤੁਸੀਂ ਕਨੇਡਾ ਆਉਣ ਤੋਂ ਬਾਅਦ ਦਾਅਵਾ ਕਰਨ ਵਿੱਚ ਇੰਟੇਜਰ ਕਿਉਂ ਕੀਤਾ?
ਇਹਨਾਂ ਸਵਾਲਾਂ ਅਤੇ ਉਹਨਾਂ ਦੇ ਜਵਾਬਾਂ ਬਾਰੇ ਸੋਚੋ। ਆਪਣੀ ਸੁਣਵਾਈ ਤੋਂ ਪਹਿਲਾਂ ਜਿੰਨੀ ਹੋ ਸਕੇ ਓਹਣੀ ਤਿਆਰੀ ਕਰੋ। ਕੀ ਤੁਹਾਡੇ ਕੋਲ ਕੋਈ ਸਬੂਤ ਹਨ ਜੋ ਇਸ ਗੱਲ ਨੂੰ ਸਮਝਾਉਣ ਵਿੱਚ ਮਦਦ ਕਰ ਸਕਣ ਕਿ ਤੁਸੀਂ ਕੀ ਕੀਤਾ ਜਾਂ ਕੀ ਨਹੀਂ ਕੀਤਾ? ਉਦਾਹਰਣ ਲਈ, ਕੀ ਤੁਹਾਨੂੰ ਉਮੀਦ ਸੀ ਕਿ ਤੁਹਾਡੇ ਦੇਸ਼ ਦੀ ਸਥਿਤੀ ਬਦਲ ਜਾਊਗੀ? ਕੀ ਤੁਹਾਨੂ ਦੇਸ਼ ਛੱਡਣਾ ਮੁਸ਼ਕਿਲ ਸੀ?
ਸਬੂਤਾਂ ਦੇ ਉਦਾਹਰਣ
ਇਥੇ ਕੁਝ ਸਬੂਤਾਂ ਦੇ ਉਦਾਹਰਨ ਦਿੱਤੇ ਗਏ ਹਨ ਜਿਨਾਂ ਨੂੰ ਤੁਸੀਂ ਇਹ ਵਿਖਾਉਣ ਵਿੱਚ ਮਦਦ ਕਰਨ ਲਈ ਇਕੱਠੇ ਕਰ ਸਕਦੇ ਹੋ ਕਿ ਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਕਿਉਂ ਡਰਦੇ ਹੋ:
- ਪੁਲਿਸ ਦੀ ਰਿਪੋਰਟ ਜੋ ਦਿਖਾਉਂਦੀ ਹੈ ਕਿ ਤੁਸੀਂ ਪੁਲਿਸ ਤੋਂ ਮਦਦ ਮੰਗੀ ਸੀ ਜਾਂ ਆਪਣੇ ਖਿਲਾਫ ਹੋਏ ਅਪਰਾਧ ਦੀ ਸੂਚਨਾ ਦਿੱਤੀ ਸੀ
- ਕਿਸੇ ਵੀ ਸਿਹਤ ਹਾਲਾਤ ਜਾਂ ਚੋਟਾਂ ਦੇ ਡਾਕਟਰ ਤੋਂ ਰਿਪੋਰਟ
- ਸਬੂਤ ਕੀ ਤੁਸੀਂ ਖਤਰੇ ਤੋਂ ਬਚਣ ਦੀ ਕੋਸ਼ਿਸ਼ ਕੀਤੀ (ਜਿਵੇਂ ਕਿ, ਟਿਕਟ, ਰਸੀਦਾਂ, ਯਾਤਰਾ ਦਸਤਾਵੇਜ਼)
- ਗਵਾਹਾਂ ਦੇ ਬਿਆਨ ਕਿ ਤੁਸੀਂ ਆਪਣੇ ਆਪ ਨੂੰ ਖਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ
- ਹੋਰ ਦੇਸ਼ ਵਿੱਚ ਦਾਅਵਾ ਕਰਨ ਬਾਰੇ ਤੁਹਾਡੇ ਦੁਆਰਾ ਇਕੱਠੇ ਕੀਤੀ ਗਈ ਜਾਣਕਾਰੀ
- ਦਸਤਾਵੇਜ਼ ਜੋ ਇਹ ਦਿਖਾਉਂਦੇ ਹਨ ਕਿ ਤੁਸੀਂ ਆਪਣਾ ਦੇਸ਼ ਜਲਦੀ ਕਿਉਂ ਨਹੀਂ ਛੱਡ ਸਕੇ
- ਦਸਤਾਵੇਜ਼ ਜੋ ਇਹ ਦਿਖਾਉਂਦੇ ਹਨ ਕਿ ਤੁਹਾਡੇ ਕਨੇਡਾ ਵਿੱਚ ਆਉਣ ਤੋਂ ਤੁਰੰਤ ਬਾਅਦ ਦਾਅਵਾ ਕਰਨ ਵਿੱਚ ਪਰੇਸ਼ਾਨੀ ਹੋਈ ਸੀ।
- ਕਨੇਡਾ ਵਿੱਚ ਤੁਹਾਡੇ ਪਹੁੰਚਣ ਅਤੇ ਦਾਖਲੇ ਦਾ ਸਬੂਤ
ਤੁਹਾਨੂੰ ਇਹ ਦਿਖਾਣਾ ਹੋਵੇਗਾ ਕਿ ਤੁਹਾਨੂੰ ਨਿਜੀ ਤੌਰ ਤੇ ਆਪਣੇ ਦੇਸ਼ ਵਿੱਚ ਅੱਤਿਆਚਾਰ ਜਾਂ ਨੁਕਸਾਨ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਤੁਹਾਡੇ ਦੇਸ਼ ਵਿੱਚ ਇਹ ਆਮ ਜੋਖਮ ਨਹੀਂ ਹੈ। ਉਦਾਹਰਣ ਲਈ, ਜੇਕਰ ਬਹੁਤ ਹਿੰਸਾ ਹੋ ਰਹੀ ਹੈ, ਤਾਂ ਇਹ ਜਰੂਰ ਦਿਖਾਓ ਕਿ ਤੁਸੀਂ ਨਿੱਜੀ ਤੌਰ ਤੇ ਖਤਰੇ ਵਿੱਚ ਹੋ। ਜੇ ਤੁਸੀਂ ਕਰ ਸਕਦੇ ਹੋ, ਤਾਂ ਉਹਨਾਂ ਦਾ ਨਾਮ( ਜਾਂ ਸਮੂਹ ਦਾ ਨਾਮ) ਦਿਉ ਜਿਸ ਨੇ ਕੱਓਂ ਤੁਹਾਨੂੰ ਨਿਸ਼ਾਨਾ ਬਣਾਇਆ ਹੈ, ਅਤੇ ਤੁਸੀਂ ਇਸ ਬਾਰੇ ਕਿਵੇਂ ਜਾਂਦੇ ਹੋ।
ਤੁਹਾਨੂੰ ਇਹ ਵੀ ਦਿਖਾਣਾ ਹੋਵੇਗਾ ਕਿ ਤੁਸੀਂ ਆਪਣੀ ਨਸਲ, ਧਰਮ, ਕੌਮੀਅਤ, ਸੀਆਸੀ ਰਾਏ, ਜਾਂ ਸਮਾਜਿਕ ਸਮੂਹ ਦੀ ਸਦਸਤਾ ਦੇ ਕਾਰਨ ਜੋਖਮ ਵਿੱਚ ਹੋ. ਇਹਨਾਂ ਨੂੰ ਸੰਮੇਲਨ/ਕੋਨਵੇਨਸ਼ੰ ਆਧਾਰ (Convention grounds) ਕਿਹਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਕੋਈ ਕਨੂੰਨੀ ਪ੍ਰਤੀਨਿਧੀ ਹੈ, ਤਾਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਤੇ ਕਿਹੜਾ ਆਧਾਰ ਲਾਗੂ ਹੁੰਦਾ ਹੈ।
ਸਬੂਤਾਂ ਦੇ ਉਦਾਹਰਣ
ਏਥੇ ਕੁਝ ਸਬੂਤਾਂ ਦੇ ਉਧਾਰਨ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕੀ ਤੁਹਾਨੂੰ ਆਪਣੇ ਦੇਸ਼ ਵਿੱਚ ਨੁਕਸਾਨ ਹੋਣ ਦਾ ਖਤਰਾ ਹੈ:
- ਹਿੰਸਕ ਧਮਕੀਆਂ ਦੇ ਕੋਈ ਵੀ ਨੋਟ, ਪੱਤਰ, ਸੰਦੇਸ਼ ਜਾਂ ਫੋਨ ਸੰਦੇਸ਼
- ਗਵਾਹਾਂ ਦੇ ਅਧਿਕਾਰੀ ਬਿਆਨ, ਜੋ ਕਹਿੰਦੇ ਨੇ ਕਿ ਤੁਸੀਂ ਤੁਹਾਡੇ ਵਰਗੇ ਲੋਕ ਹਿੰਸਾ ਦੇ ਸ਼ਿਕਾਰ ਹੋਏ ਨੇ
- ਚੋਟਾਂ ਜਾਂ ਹੋਰ ਕਿਸਮ ਦੇ ਨੁਕਸਾਨਾਂ ਦੀਆਂ ਤਸਵੀਰਾਂ
- ਲੁੱਟ ਪਾਠ ਜਾਂ ਨੁਕਸਾਨ ਦੀਆਂ ਤਸਵੀਰਾਂ ਜਿਸ ਨੂੰ ਤੁਸੀਂ ਦੇਖਿਆ(ਜਾਂ ਹਿੱਸਾ ਲਿਆ)
- ਸਿਹਤ ਰਿਕਾਰਡ
- ਤੁਹਾਡੇ ਦੇਸ਼ ਤੋਂ ਪੁਲਿਸ ਦੀ ਰਿਪੋਰਟ
- ਸੋਸ਼ਲ ਮੀਡੀਆ ਜਾਂ ਵੀਡੀਓ ਸਬੂਤ(ਜੀ ਵੀਡੀਓ ਚ ਕੋਈ ਬੋਲ ਰਿਹਾ ਹੈ, ਤਾਂ ਉਹਨਾਂ ਸ਼ਬਦਾਂ ਨੂੰ ਲਿਖੋ ਅਤੇ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਕਰੋ)
ਤੁਹਾਨੂੰ ਇਹ ਦਿਖਾਉਣਾ ਪਏਗਾ ਕਿ ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੀ ਜਾਂ ਨਹੀਂ ਕਰੇਗੀ
ਜੇਕਰ ਤੁਸੀਂ ਆਪਣੇ ਦੇਸ਼ ਦੇ ਅਧਿਕਾਰੀਆਂ ਤੋਂ ਸੁਰੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਨਹੀਂ ਮਿਲੀ:
- ਸਪਸ਼ਟ ਰੂਪ ਵਿੱਚ ਸਮਝਾਓ ਕਿ ਤੁਸੀਂ ਕੀ ਕੀਤਾ ਅਤੇ ਉਨਾਂ ਨੇ ਕਿਵੇਂ ਜਵਾਬ ਦਿੱਤਾ
- ਦਸਤਾਵੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਜੋ ਇਹ ਦਿਖਾਉਣ ਕਿ ਤੁਸੀਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਸੀ
- ਆਪਣੇ ਦੇਸ਼ ਦੀ ਕੋਈ ਰਿਪੋਰਟ ਪ੍ਰਾਪਤ ਕਰੋ ਜੋ ਇਹ ਦਿਖਾਉਂਦੀ ਹੈ ਕਿ ਤੁਹਾਡੇ ਦੇਸ਼ ਦੀ ਸਰਕਾਰ ਤੁਹਾਡੀ ਅਤੇ ਤੁਹਾਡੇ ਵਰਗੇ ਲੋਕਾਂ ਦੀ ਮਦਦ ਨਹੀਂ ਕਰ ਸਕਦੀ ਜਾਂ ਨਹੀਂ ਕਰੇਗੀ।
ਜੇਕਰ ਤੁਸੀਂ ਆਪਣੇ ਦੇਸ਼ ਦੇ ਅਧਿਕਾਰੀਆਂ ਤੋਂ ਸੁਰੱਖਿਆ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।
- ਉਸ ਦਾ ਕਾਰਨ ਸਮਝਾਓ ਅਤੇ ਦਸਤਾਵੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਜੋ ਇਹ ਦਿਖਾ ਸਕਣ ਕੀ ਕੋਸ਼ਿਸ਼ ਕਰਨ ਵਾਜਬ ਨਹੀਂ ਸੀ
- ਉਦਾਹਰਨ ਦਿਉ ਕੀ ਦੂਸਰੇ ਲੋਕਾਂ ਜਿਨਾਂ ਨੇ ਮਦਦ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਕੀ ਹੋਇਆ
ਸਬੂਤਾਂ ਦੇ ਉਦਾਹਰਣ
ਏਥੇ ਕੁਝ ਸਬੂਤਾਂ ਦੇ ਉਧਾਰਨ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕੀ ਤੁਹਾਡੀ ਸਰਕਾਰ ਤੁਹਾਡੀ ਸੁਰੱਖਿਆ ਕਰਨ ਵਿੱਚ ਅਸਮਰਥ ਹੈ:
- ਸਰਕਾਰੀ ਭ੍ਰਿਸ਼ਟਾਚਾਰ ਜਾਂ ਪੁਲਿਸ ਸੁਰੱਖਿਆ ਦੀ ਕਮੀ ਦਿਖਾਉਣ ਵਾਲੇ ਦੇਸ਼ ਜਾਂ ਸਮਚਾਰ ਦੀ ਰਿਪੋਰਟ
- ਤੁਹਾਡੇ ਦਵਾਰਾ ਕੀਤੀਆਂ ਗਈਆਂ ਪੁਲੀਸ ਰਿਪੋਰਟਾਂ
- ਓਹਨਾਂ ਲੋਕਾਂ ਦੇ ਬਿਆਨ ਜੋ ਤੁਹਾਡੇ ਵਰਗੀ ਸਥਿਤੀ ਵਿੱਚ ਹਨ। (ਏਹ ਬੇਹਤਰ ਹੋਵੇਗਾ ਜੇ ਓਹ ਏਹ ਬਿਆਨ ਕਿਸੇ ਵਕੀਲ ਜਾਂ ਨੋਟਰੀ ਪਬਲਿਕ ਸਾਹਮਣੇ ਦੇਣ। ਓਹਨਾਂ ਤੋਂ ਉਹਨਾਂ ਦੀ ਪਛਾਣ ਕਾਰਡ ਦੀ ਇੱਕ ਨਕਲ ਵੀ ਮੰਗੋ।)
ਤੁਹਾਨੂ ਇਹ ਦਿਖਾਣਾ ਹੋਵੇਗਾ ਕਿ ਤੁਹਾਡੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਣਾ ਸੁਰੱਖਿਅਤ ਜਾਂ ਸਂਭਵ ਨਹੀਂ ਹੈ।
IRB-RPD ਤੁਹਾਡੇ ਦੇਸ਼ ਦੇ ਇੱਕ ਸ਼ਹਰ ਦਾ ਨਾਮ ਦੱਸ ਸਕਦੇ ਹਨ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਤੁਸੀ ਸੁਰੱਖਿਅਤ ਰੂਪ ਵਿੱਚ ਜਾਂ ਸਕਦੇ ਹੋਂ ਅਤੇ ਰਹ ਸਕਦੇ ਹੋਂ। ਇਸ ਨੂੰ “ਅੰਦਰੂਨੀ ਉਡਾਨ ਦਾ ਵਿਕਲਪ।” ਤੁਹਾਨੂੰ ਇਹ ਦਿਖਾਉਣ ਪਵੇਗਾ :
- ਤੁਸੀਂ ਓਥੇ ਸੁਰੱਖਿਅਤ ਰੂਪ ਵਿੱਚ ਨਹੀਂ ਰਿਹ ਸਕਦੇ ਹੋਂਂ , ਜਾਂ
- ਤੁਹਾਡੇ ਲਈ ਓਥੇ ਰਹਣਾ ਗੈਰਵਾਜਬ ਹੈ(ਉਧਾਰਨ ਲਈ ਤੁਹਾਡੀ ਉਮਰ, ਲਿੰਗ, ਜਾਂ ਸਥਿਤੀ ਦੇ ਕਾਰਨ)।
ਸਬੂਤਾਂ ਦੇ ਉਦਾਹਰਣ
ਇੱਥੇ ਕੁਝ ਸਬੂਤਾਂ ਦੀ ਉਦਾਹਰਨ ਦਿੱਤੇ ਹਨ ਗਏ ਹਨ ਜਿਨਾਂ ਨੂੰ ਤੁਸੀਂ ਇਹ ਦਿਖਾਉਣ ਲਈ ਇਕੱਠੇ ਕਰ ਸਕਦੇ ਹੋ ਕਿ ਤੁਸੀਂ ਆਪਣੇ ਦੇਸ਼ ਦੇ ਦੂਸਰੇ ਹਿੱਸੇ ਵਿੱਚ ਸੁਰੱਖਿਅਤ ਰੂਪ ਵਿਚ ਕਿਉਂ ਨਹੀਂ ਰਹਿ ਸਕਦੇ ਹੋ:
- ਦਸਤਾਵੇਜ਼ ਜੋ ਇਹ ਦਿਖਾਉਂਦੇ ਨੇ ਕਿ ਤੁਸੀਂ ਆਪਣੇ ਦੇਸ਼ ਦੇ ਦੂਸਰੇ ਹਿੱਸੇ ਵਿੱਚ ਜਾ ਕੇ ਸਮੱਸਿਆ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ।
- ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕੀ ਪੂਰੇ ਦੇਸ਼ ਵਿੱਚ ਸਮੱਸਿਆ ਹੈ। ਉਦਾਹਰਨ ਲਈ, ਜਿੰਨਾ ਲੋਕਾਂ ਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਦੇਸ਼ ਦੇ ਹਰ ਹਿਸੇ ਵਿੱਚ ਹਨ, ਜਾਂ ਜਿਸ ਵਿਵਹਾਰ ਤੋਂ ਤੁਸੀਂ ਡਰਦੇ ਹੋ ਤੁਹਾਡੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਹੈ।
- ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਹਾਡੇ ਵਰਗੇ ਵਿਅਕਤੀ ਦਾ ਉਸ ਖੇਤਰ ਵਿੱਚ ਰਹਿਣਾ ਕਿਉਂ ਮੁਸ਼ਕਿਲ ਹੋਵੇਗਾ। ਉਦਾਹਰਣ ਲਈ, ਰਿਪੋਰਟਾਂ ਜੋ ਤੁਹਾਡੇ ਦੇਸ਼ ਦੇ ਸੱਭਿਆਚਾਰ ਦਾ ਵਰਣਨ ਕਰਦੀਆਂ ਹਨ ਜਾਂ ਦਿਖਾਉਂਦੀਆਂ ਹਨ ਕਿ ਤੁਹਾਡੇ ਖੇਤਰ ਵਿੱਚ ਗੰਭੀਰ ਸਮੱਸਿਆਵਾਂ ਹਨ।
- ਉਹਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ, ਜਿਨਾਂ ਨੇ ਤੁਹਾਡੇ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਤੁਹਾਡੀ ਲੁਕਨ ਵਿੱਚ ਮਦਦ ਕੀਤੀ।
- ਰਿਪੋਰਟਾਂ ਜੋ ਇਹ ਦਿਖਾਉਂਦੀਆਂ ਹਨ ਕਿ ਯੁੱਧ, ਕੁਦਰਤੀ ਆਫਤ, ਜਾਂ ਹੋਰ ਕਾਰਨਾ ਕਰਕੇ ਉਸ ਖੇਤਰ ਤੱਕ ਜਾਣ ਦਾ ਰਸਤਾ ਨਹੀਂ ਹੈ।
ਤੁਹਾਨੂੰ ਇਹ ਦਿਖਾਣਾ ਹੋਏਗਾ ਕਿ ਤੁਸੀਂ ਹਰ ਦੇਸ਼ ਵਿੱਚ ਜੋਖਮ ਵਿਚ ਹੋ ਜਿੱਥੋਂ ਦੇ ਤੁਸੀਂ ਨਾਗਰਿਕ ਜਾਂ ਸਥਾਈ ਨਿਵਾਸੀ ਹੋ।
ਜੇਕਰ IRB-RPD ਨੂੰ ਪਤਾ ਲੱਗਦਾ ਹੈ ਕਿ ਤੁਸੀਂ ਇੱਕ ਦੇਸ਼ ਵਿੱਚ ਜੋਖਮ ਵਿੱਚ ਹੋ, ਪਰ ਕਿਸੇ ਦੂਸਰੇ ਦੇਸ਼ ਵਿੱਚ ਜਿਥੋਂ ਦੇ ਤੁਸੀਂ ਨਾਗਰਿਕ ਜਾਂ ਸਥਾਈ ਨਿਵਾਸੀ ਹੋ ਅਤੇ ਸੁਰੱਖਿਤ ਰੂਪ ਵਿੱਚ ਰਹਿ ਸਕਦੇ ਹੋ, ਉਹ ਤੁਹਾਡਾ ਦਾਅਵਾ ਰੱਦ ਕਰ ਸਕਦੇ ਹਨ। ਉਹ ਤੁਹਾਡਾ ਦਾਅਵਾ ਇਸ ਕਰਕੇ ਵੀ ਰੱਦ ਕਰ ਸਕਦੇ ਹਨ ਜੇਕਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਕੋਲ ਸ਼ਰਣਾਰਥੀ ਸੰਮੇਲਨ ਤੇ ਹਸਤਾਕਸ਼ਰ ਕੀਤੇ ਹੋਏ ਦੇਸ਼ ਦਾ ਸ਼ਰਨਾਰਥੀ ਦਰਜਾ ਹੈ ਅਤੇ ਤੁਸੀਂ ਉਥੇ ਵਾਪਸ ਜਾ ਸਕਦੇ ਹੋ।
ਸਬੂਤਾਂ ਦੇ ਉਦਾਹਰਣ
ਇੱਥੇ ਸਬੂਤਾਂ ਦੇ ਕੁਝ ਉਦਾਹਰਨ ਹਨ ਜੇਕਰ IRB-RPD ਸੋਚਦਾ ਹੈ ਕਿ ਤੁਸੀਂ ਸੁਰੱਖਿਤ ਰੂਪ ਵਿੱਚ ਕਿਸੇ ਦੂਸਰੇ ਦੇਸ਼ ਵਿੱਚ ਰਹਿ ਸਕਦੇ ਹੋ:
- ਜੇ ਤੁਹਾਡੇ ਕੋਲ ਇੱਕ ਤੋਂ ਜਿਆਦਾ ਦੇਸ਼ਾਂ ਵਿੱਚ ਰਹਿਣ ਦਾ ਅਧਿਕਾਰ ਹੈ, ਤਾਂ ਸੋਚੋ ਕਿ ਤੁਸੀਂ ਹਰ ਇੱਕ ਦੇਸ਼ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ।
- IRB-RPD ਸੋਚ ਸਕਦਾ ਹੈ ਕਿ ਤੁਹਾਨੂੰ ਕਿਸੇ ਦੂਸਰੇ ਦੇਸ਼ ਵਿੱਚ ਰਹਿਣ ਦਾ ਅਧਿਕਾਰ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਦੇਸ਼ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੋ, ਤਾਂ IRB-RPD ਨੂੰ ਇੱਕ ਸਰਕਾਰੀ ਦਸਤਾਵੇਜ਼ ਦਿਉ ਜੋ ਇਹ ਸਾਬਤ ਕਰ ਸਕੇ।
- ਜੇਕਰ, ਤੁਸੀਂ ਕਦੀ ਨਾਗਰਿਕ ਨਹੀਂ ਬਣੇ ਜਿੱਥੇ ਤੁਹਾਡਾ ਜਨਮ ਹੋਇਆ ਸੀ, ਤਾਂ IRB-RPD ਨੂੰ ਉਸ ਦੇਸ਼ ਦੇ ਨਾਗਰਿਕਤਾ ਕਾਨੂੰਨ ਦੀ ਇੱਕ ਨਕਲ ਦਿਉ। (ਇਸ ਨੂੰ ਤੁਸੀਂ ਇੰਟਰਨੈਟ ਤੇ ਪਾ ਸਕਦੇ ਹੋ।)
- ਜੇਕਰ ਇਕ ਦੇਸ਼ ਵਿੱਚ ਤੁਸੀਂ ਆਪਣਾ ਸਥਾਈ ਨਿਵਾਸੀ ਦਰਜਾ ਜਾਂ ਤੁਹਾਡਾ ਸ਼ਰਨਾਰਥੀ ਦਰਜਾ ਗਵਾ ਲਿਆ ਹੈ, ਤਾਂ IRB-RPD ਨੂੰ ਇੱਕ ਸਰਕਾਰੀ ਦਸਤਾਵੇਜ਼ ਦਿਉ ਜੋ ਦਿਖਾਉਂਦਾ ਹੈ ਕਿ ਤੁਸੀਂ ਉਥੇ ਵਾਪਸ ਨਹੀਂ ਜਾ ਸਕਦੇ ਹੋ।
IRB-RPD ਅਪਰਾਧਿਕਤਾ ਕਾਰਨ ਤੁਹਾਡਾ ਸ਼ਰਨਾਰਥੀ ਦਾਵਾ ਰੱਦ ਕਰ ਸਕਦੇ ਹਨ। ਇਸ ਨੂੰ ਬੇਦਖਲੀ ਕਹਿੰਦੇ ਹਨ। ਇਹ ਉਦੋਂ ਹੋ ਸਕਦਾ ਹੈ ਜਦੋਂ IRB-RPD ਸੋਚਦਾ ਹੈ ਕਿ ਤੁਸੀਂ:
- ਜੰਗੀ ਅਪਰਾਧ ਕੀਤਾ ਹੈ,
- ਕਨੇਡਾ ਤੋਂ ਬਾਹਰ ਇੱਕ ਗੰਭੀਰ ਗੈਰ-ਰਾਜਨੀਤਿਕ ਅਪਰਾਧ ਕੀਤਾ ਹੈ, ਜਾਂ
- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਜੇਕਰ IRB-RPD ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਡੇ ਸ਼ਰਨਾਰਥੀ ਦਾਅਵੇ ਦੇ ਹਿੱਸੇ ਦੇ ਰੂਪ ਵਿੱਚ ਅਪਰਾਧਿਕਤਾ ਦਾ ਮੁਲਾਂਕਨ ਕਰੇਗਾ ਤਾਂ ਕਿਸੀ ਵਕੀਲ ਦੇ ਨਾਲ ਜ਼ਰੂਰ ਗੱਲ ਕਰੋ।
ਸਬੂਤਾਂ ਦੇ ਉਦਾਹਰਣ
ਇਥੇ ਸਬੂਤਾਂ ਦੇ ਕੁਝ ਉਦਾਹਰਣ ਹਨ ਜੋ ਤੁਸੀਂ ਇਕੱਠੇ ਕਰ ਸਕਦੇ ਹੋ ਜੇਕਰ IRB-RPD ਕਹਿੰਦਾ ਹੈ ਕਿ ਤੁਸੀਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਏ ਹੋ :
- ਕਿਸੇ ਵੀ ਸਜ਼ਾ ਦਾ ਅਦਾਲਤ ਦੀ ਰਿਕਾਰਡ
- ਪਹਿਲਾ ਪੁਲਿਸ ਨੂੰ ਦਰਜ ਕੀਤੇ ਗਏ ਤੱਥਿਆਂ ਦੀ ਰਿਕਾਰਡ
- ਆਰੋਪਾਂ ਬਾਰੇ ਗਵਾਹਾਂ ਦੇ ਬਿਆਨ
- ਤੁਹਾਡੇ ਮੂਲ ਦੇਸ਼ ਦੇ ਕਿਸੇ ਵਕੀਲ ਦੀ ਕਾਨੂੰਨੀ ਰਾਏ
ਜੇ ਤੁਸੀਂ ਪਹਿਲੀ ਵਾਰ ਕਨੇਡਾ ਪਹੁੰਚਣ ਤੇ ਸ਼ਰਨਾਰਥੀ ਦਾ ਦਾਅਵਾ ਨਹੀਂ ਕੀਤਾ, ਤਾਂ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਇਸ ਨੂੰ ਕਰਨ ਵਿੱਚ ਦੇਰੀ ਕਿਉਂ ਕੀਤੀ। ਤੁਹਾਨੂੰ ਇਹ ਵੀ ਦੱਸਣਾ ਪੈ ਸਕਦਾ ਹੈ ਕਿ ਤੁਸੀਂ ਆਪਣਾ ਦੇਸ਼ ਜਲਦੀ ਕਿਉਂ ਨਹੀਂ ਛੱਡਿਆ, ਕਿਸੇ ਹੋਰ ਦੇਸ਼ ਵਿੱਚ ਦਾਅਵਾ ਕਿਉਂ ਨਹੀਂ ਕੀਤਾ, ਜਾਂ ਕਨੇਡਾ ਪਹੁੰਚਦੇ ਹੀ ਜਲਦ ਤੋਂ ਜਲਦ ਸ਼ਰਨਾਰਥੀ ਦਾ ਦਾਅਵਾ ਕਿਉਂ ਨਹੀਂ ਕੀਤਾ।
ਇਹ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਦਾ ਜਵਾਬ ਕਿਵੇਂ ਦੇ ਸਕਦੇ ਹੋ ਕਿਉਂਕਿ ਜੇ ਤੁਸੀਂ ਆਪਣੇ ਦਾਅਵੇ ਨੂੰ ਦੇਰ ਨਾਲ ਕੀਤਾ ਤਾਂ IRB-RPD ਸ਼ਾਇਦ ਇਸ ਗੱਲ ਤੇ ਵਿਸ਼ਵਾਸ ਨਾ ਕਰੇ ਕੀ ਤੁਸੀਂ ਆਪਣੇ ਦੇਸ਼ ਵਾਪਸ ਜਾਨ ਤੋਂ ਸੱਚਮੁੱਚ ਡਰ ਰਹੇ ਹੋ।
ਜੇਕਰ ਤੁਸੀਂ ਤੁਰੰਤ ਸ਼ਰਨਾਰਥੀ ਦਾ ਦਾਵਾ ਨਹੀਂ ਕਰਦੇ, ਤਾਂ ਦੇਰੀ ਦੇ ਕਾਰਨਾ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਵਾਲੇ ਕਾਰਨ ਲਈ ਹੇਠਾਂ ਦਿੱਤੇ ਸਵਾਲਾਂ ਤੇ ਵਿਚਾਰ ਕਰੋ:
- ਕੀ ਤੁਸੀਂ ਕਨੇਡਾ ਪਹੁੰਚਣ ਤੋਂ ਕੁਝ ਦੇਰ ਬਾਅਦ ਆਪਣੇ ਦੇਸ਼ ਵਾਪਸ ਜਾਣ ਤੋਂ ਡਰਨ ਲੱਗ ਪਏ?
- ਕੀ ਤੁਹਾਨੂੰ ਪਤਾ ਨਹੀਂ ਸੀ ਕੀ ਕਨੇਡਾ ਪਹੁੰਚਦੇ ਹੀ ਤੁਹਾਨੂੰ ਦਾਅਵਾ ਕਰਨਾ ਚਾਹੀਦਾ ਹੈ?
- ਕੀ ਤੁਹਾਨੂੰ ਦਾਅਵਾ ਕਰਨ ਵਿੱਚ ਜਾਂ ਕਾਨੂੰਨੀ ਪ੍ਰਤਿਨਿਧੀ ਪ੍ਰਾਪਤ ਕਰਨ ਵਿੱਚ ਪਰੇਸ਼ਾਨੀ ਹੋਈ?
- ਕੀ ਤੁਸੀਂ ਨਹੀਂ ਜਾਣਦੇ ਸੀ ਕਿ ਦਾਅਵਾ ਕਿਵੇਂ ਕਰਨਾ ਹੈ ਅਤੇ ਤੁਹਾਨੂੰ ਇਸ ਬਾਰੇ ਪਤਾ ਕਰਨ ਵਿੱਚ ਸਮਾਂ ਲੱਗਾ?
ਵੇਰਵਾ ਦਵੋ ਅਤੇ ਆਪਣੀ ਸਥਿਤੀ ਜਾਂ ਹਾਲਾਤਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੋ। ਤੁਹਾਡੀ ਸੁਣਵਾਈ ਤੇ ਤੁਹਾਡੇ ਦਾਅਵੇ ਦੀ ਦੇਰੀ ਬਾਰੇ ਸਦੱਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ।
ਆਪਣੇ ਸਬੂਤ ਕਿਵੇਂ ਭੇਜੋ
ਸਬੂਤਾਂ ਦੀਆਂ ਲੋੜਾਂ
ਤੁਹਾਡੇ ਸਾਰੇ ਸਬੂਤ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਕਿਸੇ ਹੋਰ ਭਾਸ਼ਾ ਦੇ ਦਸਤਾਵੇਜ਼ ਹਨ ਤਾਂ ਤੁਹਾਨੂੰ ਉਹਨਾਂ ਦਾ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਕਰਵਾਉਣਾ ਹੋਵੇਗਾ। ਜੇਕਰ ਤੁਸੀਂ ਸਬੂਤ ਦੇ ਰੂਪ ਵਿੱਚ ਵੀਡੀਓ ਜਾਂ ਆਡੀਓ ਕਲਿੱਪ ਜਮ੍ਹਾ ਕਰ ਰਹੇ ਹੋ ਤਾਂ ਤੁਹਾਨੂੰ ਜੋ ਕਿਹਾ ਜਾ ਰਿਹਾ ਹੈ ਉਸਦੀ ਇੱਕ ਲਿਖਿਤ ਪ੍ਰਤੀਲੀਪੀ ਸ਼ਾਮਿਲ ਕਰਨ ਦੀ ਲੋੜ ਹੋਵੇਗੀ। ਇਹ ਪ੍ਰਤਿਲਿਪੀ ਦਾ ਅਨੁਵਾਦ ਵੀ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਕੀਤਾ ਜਾਣਾ ਚਾਹੀਦਾ ਹੈ।
ਤੁਹਾਡੇ ਸਬੂਤ ਜਮ੍ਹਾ ਕਰਾਉਣ ਲਈ ਸਮਾਂ ਸੀਮਾਵਾਂ ਹਨ। ਤੁਹਾਡੀ ਸਰਨਾਰਥੀ ਸੁਣਵਾਈ ਦੇ ਘੱਟੋ ਘੱਟ 10 ਦਿਨ ਪਹਿਲਾਂ ਸਾਰੇ ਸਬੂਤ IRB-RPD ਨੂੰ ਭੇਜੇ ਜਾਣੇ ਚਾਹੀਦੇ ਹਨ। ਇਸ ਸਮਾਂ ਸੀਮਾਵਾਂ ਨੂੰ ਧਿਆਨ ਵਿੱਚ ਰੱਖੋ!
ਸਬੂਤ ਇੱਕ ਖਾਸ ਫਾਰਮੈਟ ਵਿੱਚ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਪੜੋ।
ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤਿਨਿਧੀ ਹੈ
ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਹੈ, ਤਾਂ ਉਹ ਤੁਹਾਡੇ ਦਸਤਾਵੇਜ਼ ਤੁਹਾਡੀ ਉਰੋਂ ਜਮ੍ਹਾ ਕਰਵਾਉਣਗੇ। ਆਪਣੇ ਸਾਰੇ ਸਬੂਤ ਅਤੇ ਦਸਤਾਵੇਜ਼ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਪ੍ਰਦਾਨ ਕਰੋ। ਓਹ ਏਹ ਨਿਰਧਾਰਤ ਕਰਨ ਵਿੱਚ ਮਦਦ ਕਰ ਸਕਦੇ ਹਨ ਕਿ ਕਿਹੜੇ ਦਸਤਾਵੇਜ਼ ਮਹੱਤਵਪੂਰਨ ਹਨ ਅਤੇ ਉਹਨਾਂ ਦਸਤਾਵੇਜ਼ਾਂ ਨੂੰ IRB-RPD ਕੋਲ ਜਮ੍ਹਾਂ ਕਰਵਾਉਣਗੇ। ਪੱਕਾ ਕਰੋ ਕਿ ਤੁਸੀਂ ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਪ੍ਰਯਾਪਤ ਸਮਾਂ ਦਿੰਦੇ ਹੋ।
ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ
ਜੇ ਤੁਹਾਨੂੰ My Case ਵਰਤਨ ਲਈ ਸੱਦਾ ਦਿੱਤਾ ਗਿਆ ਹੈ, ਤਾਂ ਤੁਹਾਨੂੰ ਆਪਣੇ ਸਬੂਤ My Case portal ਰਾਹੀਂ ਹੀ ਜਮਾਂ ਕਰਵਾਉਣੇ ਹੋਣਗੇ। ਤੁਸੀਂ ਕੋਈ ਹੋਰ ਤਰੀਕਾ ਸਿਰਫ ਉਸ ਸਥਿਤੀ ਵਿੱਚ ਹੀ ਵਰਤ ਸਕਦੇ ਹੋ ਜੇ IRB-RPD ਵੱਲੋਂ ਤੁਹਾਨੂੰ ਇਸ ਦੀ ਇਜਾਜ਼ਤ ਦਿੱਤੀ ਗਈ ਹੋਵੇ।
ਜੇ ਤੁਸੀਂ ਖੁਦ ਆਪਣੀ ਨੁਮਾਇੰਦਗੀ ਕਰ ਰਹੇ ਹੋ ਅਤੇ ਤੁਹਾਨੂੰ My Case ਵਰਤਨ ਲਈ ਸੱਦਾ ਨਹੀਂ ਮਿਲਿਆ ਹੈ, ਤਾਂ ਤੁਸੀਂ ਆਪਣੇ ਦਸਤਾਵੇਜ਼ ਈਮੇਲ ਰਾਹੀਂ (ਤਰਜੀਹੀ ਤੌਰ ਤੇ) ਜਾਂ ਡਾਕ ਰਾਹੀਂ ਭੇਜਣਾ ਜਾਰੀ ਰੱਖ ਸਕਦੇ ਹੋ।
ਜਦੋਂ ਤੁਸੀਂ ਆਪਣੇ ਸਬੂਤ ਜਮ੍ਹਾਂ ਕਰਵਾ ਰਹੇ ਹੋ, ਤਾਂ ਹੇਠਾ ਲਿਖੀਆਂ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖੋ:
- ਇਸ ਗੱਲ ਦਾ ਯਕੀਨ ਬਣਾਓ ਕਿ ਤੁਹਾਡੇ ਸਾਰੇ ਦਸਤਾਵੇਜ਼ 8.5 x 11 ਇੰਚ, ਅੱਖਰ-ਆਕਾਰ ਕਾਗਜ਼ ਤੇ ਹਨ। ਟਾਈਪ ਕੀਤੇ ਦਸਤਾਵੇਜ਼ ਘੱਟ ਤੋਂ ਘੱਟ ਆਕਾਰ 12 ਫੋਂਟ ਦੇ ਹੋਣੇ ਚਾਹੀਦੇ ਹਨ
- ਆਪਣੇ ਦਸਤਾਵੇਜ਼ਾ ਨੂੰ ਇਕੱਠਿਆਂ ਰੱਖੋ ਅਤੇ ਪੰਨਿਆਂ/ਸਫ਼ਿਆਂ ਨੂੰ ਪਹਿਲੇ ਤੋਂ ਆਖਰੀ ਤੱਕ ਗਿਣਤੀ ਦਿਓ।
- ਇੱਕ ਕਵਰ ਪੇਜ ਸ਼ਾਮਿਲ ਕਰੋ ਜਿਸ ਵਿੱਚ ਤੁਹਾਡਾ ਨਾਮ ਅਤੇ ਪਤੇ, ਮਿਤੀ, ਤੁਹਾਡੀ IRB-RPD ਫਾਈਲ ਨੰਬਰ, ਤੁਹਾਡੇ ਸਾਰੇ ਦਸਤਾਵੇਜ਼ਾਂ ਦੀ ਸੂਚੀ, ਅਤੇ ਉਹਨਾਂ ਦੇ ਸਫਿਆਂ ਦੀ ਗਿਣਤੀ ਹੋਵੇ।
- ਆਪਣੇ ਦਸਤਾਵੇਜ਼ਾਂ ਦੀ ਨਕਲ ਬਣਾਓ। ਅਸਲੀ ਦਸਤਾਵੇਜ਼ ਕੋਲ ਰੱਖੋ
- ਜੇਕਰ ਤੁਸੀਂ ਆਪਣੇ ਦਸਤਾਵੇਜ ਈਮੇਲ ਰਾਹੀਂ ਜਮ੍ਹਾ ਕਰਾ ਰਹੇ ਹੋ ਤਾਂ ਇਸ ਗੱਲ ਦਾ ਯਕੀਨ ਬਣਾਓ ਕੀ ਉਹ PDF ਫਾਰਮੈਟ ਵਿਚ ਹਨ।
ਆਪਣੇ ਦਸਤਾਵੇਜ਼ਾਂ ਦੇ ਪੈਕੇਜ ਦੀ ਇੱਕ ਨਕਲ ਨੂੰ ਆਪਣੇ ਖੇਤਰ ਵਿੱਚ IRB-RPD ਨੂ ਭੇਜੋ। ਤੁਸੀਂ ਜਿਸ ਖੇਤਰ ਵਿੱਚ ਹੋ, ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ। ਜੇਕਰ ਤੁਸੀਂ ਕਿਸੇ ਹੋਰ ਖੇਤਰ ਵਿੱਚ ਚਲੇ ਜਾਂਦੇ ਹੋ, ਤਾਂ ਤੁਸੀਂ ਆਪਣੇ ਦਾਅਵੇ ਨੂੰ ਕਿਸੇ ਹੋਰ ਖੇਤਰ ਵਿੱਚ ਤਬਦੀਲ ਕਰਨ ਲਈ ਬੇਨਤੀ ਕਰ ਸਕਦੇ ਹੋ:
ਜੇ ਤੁਸੀਂ ਬ੍ਰਿਟਿਸ਼ ਕਲੰਬੀਆ(British Columbia), ਅਲਬਰਟਾ(Alberta), ਸਸਕੈਚਵਨ(Saskatchewan), ਮੈਨੀਟੋਬਾ(Manitoba), ਯੂਕੋਨ(Yukon), ਨੌਰਥਵੈਸਟ ਟੈਰੀਟੋਰੀ(Northwest Territories) ਵਿਚ ਰਹਿੰਦੇ ਹੋ।
ਈਮੇਲ
RPDWestern-SPRouest@irb-cisr.gc.ca
- ਹੇਠ ਦਿੱਤੀਆਂ ਹਿਦਾਇਤਾਂ ਦਾ ਧਿਆਨ ਨਾਲ ਪਾਲਣ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣੇ ਲਾਜਮੀ ਹਨ। ਹਰ PDF ਫ਼ਾਈਲ 20MB ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਿਸ਼ਾ ਲਾਈਨ (subject line) ਵਿੱਚ ਆਪਣਾ UCI ਨੰਬਰ (ਅਤੇ ਜੇ ਲਾਗੂ ਹੋਵੇ ਤਾਂ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ) ਦਰਜ ਕਰੋ ਅਤੇ ਏਹ ਵੀ ਲਿਖੋ ਕਿ ਸਬੂਤਾਂ ਦੇ ਦਸਤਾਵੇਜ਼ ਅਟੈਚ ਕੀਤੇ ਗਏ ਹਨ। ਈਮੇਲ ਦੇ ਮੁੱਖ ਭਾਗ/ਬਾਡੀ ਵਿੱਚ ਕੁਝ ਵੀ ਨਾ ਲਿਖੋ।
ਮੇਲ/Mail
ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।
- IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1I
ਵਿਅਕਤੀਗਤ ਤੌਰ ਤੇ
- IRB–RPD, 300 West Georgia Street, Suite 1600 Vancouver, BC V6B 6C9
- ਜੇਕਰ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਦਸਤਾਵੇਜ਼ IRB ਨੂੰ ਵਿਅਕਤੀਗਤ ਤੌਰ ਤੇ ਜਮ੍ਹਾ ਕਰਾ ਸਕਦੇ ਹੋ।
ਜੇਕਰ ਤੁਸੀਂ ਓਂਟਾਰੀਓ ਵਿੱਚ ਰਹਿੰਦੇ ਹੋ(ਆਟਵਾ ਅਤੇ ਕਿੰਗਸਟਨ ਨੂੰ ਛੱਡ ਕੇ)
ਈਮੇਲ
RPDCentral-SPRcentre@irb-cisr.gc.ca
- ਹੇਠਾਂ ਦਿੱਤੀਆਂ ਹਿਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ਾਂ ਨੂੰ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣਾ ਚਾਹੀਦਾ ਹੈ। PDF ਫਾਈਲਾਂ 20MB ਤੋਂ ਵੱਧ ਨਹੀਂ ਹੋ ਸਕਦੀਆਂ। ਵਿਸ਼ਾ ਲਾਈਨ ਵਿੱਚ, ਆਪਣਾ UCI ਨੰਬਰ (ਅਤੇ ਆਪਣਾ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ ਜੇ ਤੁਹਾਡੇ ਕੋਲ ਹੈ) ਅਤੇ ਕਿਹੜੇ ਦਸਤਾਵੇਜ਼ ਨਾਲ ਜੋੜੇ ਗਏ ਹਨ, ਬਾਰੇ ਲਿਖੋ। ਈਮੇਲ ਦੇ ਮੁੱਖ ਭਾਗ ਵਿੱਚ ਕੁਝ ਨਾ ਲਿਖੋ।
ਮੇਲ/Mail
ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।
- IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1
ਵਿਅਕਤੀਗਤ ਤੌਰ ਤੇ
- 25 St. Clair Avenue East, Suite 400, Toronto, Ontario M4T 0A8
- ਜੇਕਰ ਤੁਸੀਂ ਟੋਰੋਂਟੋ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਦਸਤਾਵੇਜ਼ IRB ਨੂੰ ਵਿਅਕਤੀਗਤ ਤੌਰ ਤੇ ਜਮ੍ਹਾ ਕਰਾ ਸਕਦੇ ਹੋ।
ਜੇਕਰ ਤੁਸੀਂ ਕਿਊਬੈਕ(Quebec), ਨਿਊ ਬਰੰਜਵਿਕ(New Brunswick), ਨੋਵਾ ਸਕੋਸ਼ੀਆ(Nova Scotia), ਪ੍ਰਿੰਸ ਐਡਵਰਡ ਟਾਪੂ(Prince Edward Island), ਨਿਊਫਾਉਂਡਲੈਂਡ(Newfoundland), ਨੂਨਾਵੱਟ(Nunavut), ਕਿੰਗਸਟਨ(Kingston) (ਓਂਟਾਰੀਓ/Ontario), ਆਟਵਾ(Ottawa) (ਓਂਟਾਰੀਓ/Ontario)
ਈਮੇਲ
RPDEastern-SPRest@irb-cisr.gc.ca
- ਹੇਠਾਂ ਦਿੱਤੀਆਂ ਹਿਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ਾਂ ਨੂੰ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣਾ ਚਾਹੀਦਾ ਹੈ। PDF ਫਾਈਲਾਂ 20MB ਤੋਂ ਵੱਧ ਨਹੀਂ ਹੋ ਸਕਦੀਆਂ। ਵਿਸ਼ਾ ਲਾਈਨ ਵਿੱਚ, ਆਪਣਾ UCI ਨੰਬਰ (ਅਤੇ ਆਪਣਾ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ ਜੇ ਤੁਹਾਡੇ ਕੋਲ ਹੈ) ਅਤੇ ਕਿਹੜੇ ਦਸਤਾਵੇਜ਼ ਨਾਲ ਜੋੜੇ ਗਏ ਹਨ, ਬਾਰੇ ਲਿਖੋ। ਈਮੇਲ ਦੇ ਮੁੱਖ ਭਾਗ ਵਿੱਚ ਕੁਝ ਨਾ ਲਿਖੋ।
ਮੇਲ/Mail
ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।
- IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1
ਵਿਅਕਤੀਗਤ ਤੌਰ ਤੇ
- Guy-Favreau Complex, 200 René-Lévesque Blvd. West, East Tower, Room 102, Montréal, Quebec H2Z 1X4
- ਜੇ ਤੁਸੀਂ ਮਂਟਰੀਅਲ(Montréal) ਵਿੱਚ ਰਹਿੰਦੇ ਹੋ ਤਾਂ IRB ਇਹਨੂੰ ਆਪਣੇ ਦਸਤਾਵੇਜ਼ ਵਿਅਕਤੀਗਤ ਤੌਰ ਤੇ ਜਮ੍ਹਾ ਕਰਾਓ।
ਕੀ ਸਾਰੇ ਦਾਅਵੇਦਾਰਾਂ ਦੀ ਸੁਣਵਾਈ ਹੁੰਦੀ ਹੈ?
IRB-RPD ਕੁਝ ਸ਼ਰਨਾਰਥੀ ਦੇ ਦਾਅਵਿਆਂ ਦਾ ਫੈਸਲਾ ਬਿਨਾਂ ਸੁਣਵਾਈ ਦੇ, ਜਾਂ ਸਿਰਫ ਇੱਕ ਛੋਟੀ ਸੁਣਵਾਈ ਨਾਲ ਕਰਦਾ ਹੈ। ਇਸ ਨੂੰ ਘੱਟ ਗੁੰਝਲਦਾਰ ਦਾਅਵੇ ਪ੍ਰਕਿਰਿਆ ਕਿਹਾ ਜਾਂਦਾ ਹੈ। IRB-RPD ਤੁਹਾਨੂੰ ਇਸ ਪ੍ਰਕਿਰਿਆ ਲਈ ਚੁਣ ਸਕਦਾ ਹੈ ਜੇਕਰ:
- ਤੁਹਾਡੇ ਜਾਂ ਤੁਹਾਡੇ ਦੇਸ਼ ਦੇ ਦਾਅਵੇ ਆਮ ਤੌਰ ‘ਤੇ ਮਨਜ਼ੂਰ ਕੀਤੇ ਜਾਂਦੇ ਹਨ,
- ਤੁਹਾਡੀ ਪਛਾਣ ਦਾ ਪਤਾ ਲਗਾਉਣਾ ਆਸਾਨ ਹੈ,
- ਤੁਹਾਡੇ ਜੋਖਮ ਬਾਰੇ ਸਬੂਤ ਸਪੱਸ਼ਟ ਅਤੇ ਸਿੱਧੇ ਹਨ, ਅਤੇ
- ਇਹ ਸੰਭਾਵਨਾ ਨਹੀਂ ਹੈ ਕਿ ਕੋਈ ਗੁੰਝਲਦਾਰ ਮੁੱਦਾ ਆਵੇਗਾ।
IRB-RPD ਇਹ ਫੈਸਲਾ ਕਰ ਸਕਦਾ ਹੈ ਕਿ:
- ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਮਨਜ਼ੂਰੀ ਦੇਣ ਲਈ ਸੁਣਵਾਈ ਦੀ ਲੋੜ ਨਹੀਂ ਹੈ, ਜਾਂ
- ਤੁਹਾਡੇ ਦਾਅਵੇ ਦਾ ਫੈਸਲਾ ਕਰਨ ਲਈ ਸਿਰਫ ਇੱਕ ਛੋਟੀ ਸੁਣਵਾਈ ਦੀ ਲੋੜ ਹੈ।
ਬਿਨਾਂ ਸੁਣਵਾਈ ਦੇ ਦਾਅਵਿਆਂ ਦਾ ਫੈਸਲਾ ਕੀਤਾ ਗਿਆ
ਜੇਕਰ IRB-RPD ਸੋਚਦਾ ਹੈ ਕਿ ਤੁਹਾਡੇ ਦਾਅਵੇ ‘ਤੇ ਸੁਣਵਾਈ ਤੋਂ ਬਿਨਾਂ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਉਹ ਤੁਹਾਨੂੰ ਨੋਟਿਸ ਭੇਜੇਗਾ ਕਿ ਤੁਹਾਡਾ ਦਾਅਵਾ ਫਾਈਲ ਸਮੀਖਿਆ ਪ੍ਰਕਿਰਿਆ (FRP) ਵਿੱਚ ਹੈ। ਇਸ ਨੋਟਿਸ ਵਿੱਚ, IRB-RPD ਤੁਹਾਨੂੰ ਜਾਂ ਤੁਹਾਡੇ ਪ੍ਰਤੀਨਿਧੀ ਨੂੰ ਤੁਹਾਡੇ ਕੋਲ ਕੋਈ ਹੋਰ ਸਬੂਤ ਭੇਜਣ ਲਈ ਕਹੇਗਾ। ਤੁਹਾਨੂੰ ਇੱਕ ਪੁਸ਼ਟੀਕਰਣ ਫਾਰਮ ‘ਤੇ ਵੀ ਦਸਤਖਤ ਕਰਨੇ ਚਾਹੀਦੇ ਹਨ ਅਤੇ ਇਸਨੂੰ ਆਪਣੇ ਸਬੂਤ ਦੇ ਨਾਲ ਵਾਪਸ ਕਰਨਾ ਚਾਹੀਦਾ ਹੈ।
IRB-RPD ਨੂੰ ਤੁਹਾਡਾ ਫਾਰਮ ਮਿਲਣ ਤੋਂ ਬਾਅਦ ਉਹ ਤੁਹਾਡੇ ਕੇਸ ਦੀ ਸਮੀਖਿਆ ਕਰਨਗੇ। ਉਹ ਜਾਂ ਤਾਂ:
- ਬਿਨਾਂ ਸੁਣਵਾਈ ਦੇ ਆਪਣਾ ਦਾਅਵਾ ਸਵੀਕਾਰ ਕਰੋ। ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਫੈਸਲੇ ਦਾ ਨੋਟਿਸ ਮਿਲੇਗਾ ਜਿਸ ਵਿੱਚ ਕਿਹਾ ਜਾਵੇਗਾ ਕਿ ਤੁਹਾਡਾ ਦਾਅਵਾ ਸਵੀਕਾਰ ਕਰ ਲਿਆ ਗਿਆ ਹੈ, ਜਾਂ
- ਤੁਹਾਡੇ ਦਾਅਵੇ ‘ਤੇ ਫੈਸਲਾ ਲੈਣ ਲਈ ਸੁਣਵਾਈ ਜਾਂ ਛੋਟੀ ਸੁਣਵਾਈ ਦੀ ਲੋੜ ਹੈ। ਤੁਹਾਨੂੰ ਤੁਹਾਡੀ ਸੁਣਵਾਈ ਬਾਰੇ ਵੇਰਵਿਆਂ ਵਾਲਾ ਇੱਕ ਪੱਤਰ ਮਿਲੇਗਾ।
ਉਹ ਦਾਅਵੇ ਜਿਨ੍ਹਾਂ ਦੀ ਸੁਣਵਾਈ ਛੋਟੀ ਹੋ ਸਕਦੀ ਹੈ
ਇੱਕ ਆਮ ਸੁਣਵਾਈ 3-4 ਘੰਟੇ ਰਹਿੰਦੀ ਹੈ, ਜਦੋਂ ਕਿ ਇੱਕ ਛੋਟੀ ਸੁਣਵਾਈ ਸਿਰਫ 1-2 ਘੰਟੇ ਰਹਿੰਦੀ ਹੈ। IRB-RPD ਤੁਹਾਨੂੰ ਛੋਟੀ ਸੁਣਵਾਈ ਦੀ ਪੇਸ਼ਕਸ਼ ਕਰ ਸਕਦਾ ਹੈ ਜੇਕਰ:
- ਤੁਹਾਡੇ ਦੇਸ਼ ਦੇ ਜ਼ਿਆਦਾਤਰ ਦਾਅਵੇ ਜਾਂ ਤਾਂ ਸਵੀਕਾਰ ਕੀਤੇ ਜਾਂਦੇ ਹਨ ਜਾਂ ਸਵੀਕਾਰ ਨਹੀਂ ਕੀਤੇ ਜਾਂਦੇ ਹਨ (ਭਾਵ ਉਹਨਾਂ ਕੋਲ ਜਾਂ ਤਾਂ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਸਵੀਕ੍ਰਿਤੀ ਦਰਾਂ ਹਨ),
- ਤੁਹਾਡੇ ਦਾਅਵੇ ਵਿੱਚ ਚਰਚਾ ਕਰਨ ਲਈ ਸਿਰਫ਼ ਇੱਕ ਜਾਂ ਦੋ ਮਹੱਤਵਪੂਰਨ ਮੁੱਦੇ ਹਨ, ਅਤੇ
- ਤੁਹਾਡੇ ਦਾਅਵੇ ਵਿੱਚ ਕੋਈ ਗੁੰਝਲਦਾਰ ਮੁੱਦੇ ਨਹੀਂ ਹਨ।
ਜੇਕਰ IRB-RPD ਸੋਚਦਾ ਹੈ ਕਿ ਤੁਹਾਡੇ ਦਾਅਵੇ ਦਾ ਫੈਸਲਾ ਇੱਕ ਛੋਟੀ ਸੁਣਵਾਈ ਨਾਲ ਕੀਤਾ ਜਾ ਸਕਦਾ ਹੈ ਤਾਂ ਉਹ ਤੁਹਾਨੂੰ ਇੱਕ ਵਿਸ਼ੇਸ਼ ਹਾਜ਼ਰ ਹੋਣ ਲਈ ਨੋਟਿਸ ਭੇਜੇਗਾ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਸੁਣਵਾਈ ਨੂੰ ਦੋ ਘੰਟਿਆਂ ਤੋਂ ਵੱਧ ਸਮੇਂ ਦੀ ਲੋੜ ਹੈ, ਤਾਂ ਤੁਰੰਤ ਸੁਣਵਾਈ ਲਈ ਲੰਬੇ ਸਮੇਂ ਲਈ ਪੁੱਛੋ ਅਤੇ ਇਸਦਾ ਕਾਰਨ ਦੱਸੋ। ਜੇਕਰ IRB-RPD ਸਹਿਮਤ ਹੁੰਦਾ ਹੈ, ਤਾਂ ਉਹ ਤੁਹਾਨੂੰ ਉਸੇ ਦਿਨ, ਜਾਂ ਬਾਅਦ ਦੀ ਮਿਤੀ ‘ਤੇ ਲੰਬੀ ਸੁਣਵਾਈ ਦੇਣਗੇ।
ਉਹ ਦਾਅਵੇ ਜਿਨ੍ਹਾਂ ਦੀ ਸੁਣਵਾਈ ਛੋਟੀ ਨਹੀਂ ਹੋ ਸਕਦੀ
ਤੁਹਾਡੇ ਦਾਅਵੇ ਦਾ ਫੈਸਲਾ ਛੋਟੀ ਸੁਣਵਾਈ ਨਾਲ ਨਹੀਂ ਕੀਤਾ ਜਾ ਸਕੇਗਾ ਜੇਕਰ:
- ਮੰਤਰੀ ਦਾ ਵਕੀਲ ਤੁਹਾਡੀ ਸੁਣਵਾਈ ‘ਤੇ ਤੁਹਾਡੇ ਦਾਅਵੇ ਦਾ ਵਿਰੋਧ ਕਰਨ ਲਈ ਦਖਲ ਦੇਣਾ ਚਾਹੁੰਦਾ ਹੈ
- IRB-RPD ਨੇ ਮੰਤਰੀ ਨੂੰ ਦੱਸਿਆ ਹੈ ਕਿ ਤੁਹਾਡੇ ਦਾਅਵੇ ਨਾਲ ਕੋਈ ਗੰਭੀਰ ਮੁੱਦਾ ਹੋ ਸਕਦਾ ਹੈ।
ਸੁਣਵਾਈ ਦੇ ਦਿਨ ਲਈ ਤਿਆਰੀ ਕਰਨਾ
ਸੁਣਵਾਈ ਦੇ ਦਿਨ ਦੀ ਤਿਆਰੀ ਕਰਨ ਲਈ ਬਹੁਤ ਸਾਰੇ ਅਹਿਮ ਤਰੀਕੇ ਹਨ। ਸੁਣਵਾਈ IRB-RPD ਦੇ ਸਦੱਸ ਨਾਲ ਮਿਲਣ ਦਾ ਅਤੇ ਤੁਹਾਡੇ ਦਾਅਵੇ ਬਾਰੇ ਸਵਾਲਾਂ ਦੇ ਜਵਾਬ ਦੇਣ ਦਾ ਬਹੁਤ ਵਾਦਿਆ ਮੌਕਾ ਹੈ। ਤੁਹਾਡੀ ਸੁਣਵਾਈ ਦੀ ਤਿਆਰੀ ਵਿਚ ਸਮਾਂ ਬਿਤਾਉਣਾ ਤੁਹਾਨੂੰ ਸੁਣਵਾਈ ਪ੍ਰਕ੍ਰਿਆ ਤੇ ਨਿਯੰਤਰਣ ਨੂੰ ਮਹਿਸੂਸ ਕਰਨ ਵਿੱਚ ਮਦਦ ਕਰੇਗਾ।
ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰੋ
ਆਪਣੀ ਸੁਣਵਾਈ ਦੀ ਤਿਆਰੀ ਕਰਨ ਦਾ ਇਕ ਤਰੀਕਾ ਹੈ ਸਦੱਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰਨਾ। ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਹੈ ਤਾਂ ਆਪਣੀ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਤੁਹਾਡੇ ਨਾਲ ਅਭਿਆਸ ਕਰਨ ਤੇ ਕੁਝ ਸਮਾਂ ਬਿਤਾਉਣ ਲਈ ਕਹੋ। ਉਹਨਾਂ ਨੂੰ ਪੁੱਛੋ ਕਿ ਤੁਹਾਡੇ ਤੋਂ ਕਿਹੜੇ ਸਵਾਲ ਕੀਤੇ ਜਾ ਸਕਦੇ ਹਨ, ਅਤੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਉਹਨਾਂ ਕੋਲ ਕਿਹੜੇ ਸੁਝਾਵ ਹਨ। ਤੁਸੀਂ ਸਵਾਲਾਂ ਦੇ ਜਵਾਬ ਦੇਣ ਲਈ ਜਿੰਨੀ ਤਿਆਰੀ ਕਰ ਸਕਦੇ ਹੋ,ਉਹ ਤੁਹਾਡੇ ਲਈ ਉਹਨਾਂ ਹੀ ਚੰਗਾ ਹੈ!
ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ, ਤਾਂ ਤੁਸੀਂ ਆਪਣਾ BOC ਫਾਰਮ, ਵੇਰਵਾ, ਅਤੇ ਤੁਹਾਡੇ ਦੁਆਰਾ ਜਮ੍ਹਾ ਕਰਾਏ ਗਏ ਸਬੂਤਾਂ ਦਾ ਸਵੈ-ਨਿਰੀਖਣ ਕਰ ਸਕਦੇ ਹੋ। ਇਹ ਸੋਚੋ ਕਿ ਤੁਸੀਂ ਆਪਣੇ ਦਸਤਾਵੇਜ਼ਾਂ ਤੇ ਦਿੱਤੇ ਹੋਏ ਸਵਾਲਾਂ ਦੇ ਜਵਾਬ ਕਿੱਦਾਂ ਦੇਵੋਗੇ।
ਤੁਸੀਂ ਇਹਨਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰ ਸਕਦੇ ਹੋ:
- ਤੁਹਾਡੀ ਕਹਾਣੀ ਜਾਂ ਦਸਤਾਵੇਜ਼ਾਂ ਦੇ ਵਿੱਚ ਦਾ ਕੋਈ ਅੰਤਰ
- ਤੁਹਾਡੀ ਕਹਾਣੀ ਦੇ ਵੱਖੋ ਵੱਖਰੇ ਹਿੱਸੇ
- ਤੁਸੀਂ ਕਿਉਂ ਸੋਚਦੇ ਹੋ ਕਿ ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਂਦੇ ਹੋ ਤਾਂ ਤੁਹਾਨੂੰ ਖਤਰਾ ਹੋਵੇਗਾ
- ਕੀ ਤੁਸੀਂ ਆਪਣੇ ਦੇਸ਼ ਤੇ ਕਿਸੇ ਹੋਰ ਹਿੱਸੇ ਵਿੱਚ ਸੁਰੱਖਿਅਤ ਢੰਗ ਨਾਲ ਰਹਿ ਸਕਦੇ ਹੋ
- ਤੁਹਾਡੇ ਦੁਆਰਾ ਲਏ ਗਏ ਫੈਸਲੇ, ਜਿਵੇਂ ਕਿ ਤੁਸੀਂ ਆਪਣਾ ਦੇਸ਼ ਉਦੋਂ ਕਿਉਂ ਛੱਡਿਆ ਤਾਂ ਪਿਹਲਾਂ ਕਿਓਂ ਨਹੀਂ, ਜਾਂ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਵਾ ਕਰਨ ਲਈ ਇੰਤਜ਼ਾਰ ਕਿਉਂ ਕੀਤਾ ਸੀ
ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦਾ ਵੀ ਅਭਿਆਸ ਕਰ ਸਕਦੇ ਹੋ ਜਿਨਾਂ ਨੂੰ ਤੁਸੀਂ ਨਹੀਂ ਸਮਝਦੇ ਜਾਂ ਨਹੀਂ ਜਾਣਦੇ ਹੋ। ਜੇਕਰ ਸੱਦਸ ਤੁਹਾਡੇ ਤੋਂ ਸਵਾਲ ਪੁੱਛਦਾ ਹੈ ਜੋ ਤੁਹਾਨੂੰ ਸਮਝ ਨਹੀਂ ਆਉਂਦਾ ਹੈ ਤਾਂ ਉਸਦਾ ਉੱਤਰ ਦੇਣ ਦੀ ਕੋਸ਼ਿਸ਼ ਨਾ ਕਰੋ। ਸਦੱਸ ਨੂੰ ਦੱਸੋ ਕਿ ਤੁਹਾਨੂੰ ਸਮਝ ਨਹੀਂ ਆਈ ਹੈ ਅਤੇ ਉਹਨਾਂ ਨੂੰ ਇਸ ਸਵਾਲ ਨੂੰ ਦੂਜੇ ਤਰੀਕੇ ਵਿੱਚ ਪੁੱਛਣ ਲਈ ਕਹੋ। । ਕਦੀ ਵੀ ਕੋਈ ਜਵਾਬ ਨਾ ਕੜੋ। ਜੇਕਰ ਤੁਸੀਂ ਕੁਝ ਨਹੀਂ ਜਾਣਦੇ ਹੋ, ਜਾਂ ਤੁਹਾਨੂੰ ਯਕੀਨ ਨਹੀਂ ਹੈ, ਤੇ ਕਹੋ।
ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਜਾਓ
ਤੁਹਾਡੀ ਸੁਣਵਾਈ ਦੇ ਸਮੇਂ ਤੁਹਾਡੇ ਕੋਲ IRB-RPD ਨੂੰ ਭੇਜੇ ਗਏ ਸਾਰੇ ਦਸਤਾਵੇਜ਼ ਅਤੇ ਸਬੂਤ ਹੋਣੇ ਚਾਹੀਦੇ ਹਨ। ਪੱਕਾ ਕਰੋ ਕਿ ਤੁਹਾਡੇ ਸਾਰੇ ਦਸਤਾਵੇਜ਼ ਇੱਕ ਹੀ ਜਗਹਾ ਜਾਂ ਫੋਲਡਰ ਵਿੱਚ ਸੰਗਠਿਤ ਹਨ ਤਾਂ ਕੀ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਸੁਣਵਾਈ ਤੇ ਲਿਆ ਸਕੋ। ਤੁਹਾਨੂੰ ਲੈ ਕੇ ਆਉਣਾ ਚਾਹੀਦਾ ਹੈ:
- BOC ਫਾਰਮ (BOC form)
- ਵੇਰਵਾ
- ਇਮੀਗਰੇਸ਼ਨ ਫਾਰਮ
- ਸਬੂਤ
- ਹਾਜ਼ਰ ਹੋਣ ਦਾ ਨੋਟਿਸ
ਸਦੱਸ ਅਕਸਰ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਸਮੇਂ ਤੁਹਾਡੇ ਦਸਤਾਵੇਜਾਂ ਤੋਂ ਪੜਨ ਲਈ ਮਨਾ ਕਹੇਗਾ। ਪਰ ਫਿਰ ਵੀ ਤੁਹਾਡੇ ਕੋਲ ਇਹ ਦਸਤਾਵੇਜ ਰੱਖਣ ਦੀ ਜਰੂਰਤ ਹੈ ਜੇਕਰ ਸੱਦਸ ਤੁਹਾਨੂੰ ਉਹਨਾਂ ਨੂੰ ਦੇਖਣ ਲਈ ਕਹਿੰਦਾ ਹੈ। ਉਦਾਹਰਣ ਲਈ, ਸੁਣਵਾਈ ਦੀ ਸ਼ੁਰੂਆਤ ਵਿੱਚ ਸੋਦਸ ਤੁਹਾਨੂੰ ਤੁਹਾਡੇ BOC ਫਾਰਮ ਤੇ ਕੀਤੇ ਦਸਤਖਤ ਦੀ ਸਮੀਖਿਆ ਕਰਨ ਲਈ ਕਹੇਗਾ। ਜੇਕਰ ਉਨਾਂ ਕੋਲ ਤੁਹਾਡੇ ਦਸਤਾਵੇਜਾਂ ਬਾਰੇ ਕੋਈ ਸਵਾਲ ਹਨ ਤਾਂ ਉਹ ਤੁਹਾਨੂੰ ਤੁਹਾਡੇ ਦਸਤਾਵੇਜ਼ਾ ਦੇ ਖਾਸ ਹਿੱਸਿਆਂ ਨੂੰ ਦੇਖਣ ਦੇ ਲਈ ਵੀ ਕਹਿ ਸਕਦਾ ਹੈ।
ਸੁਣਵਾਈ ਲਈ ਤਿਆਰ ਟੂਰ ਵਿੱਚ ਸ਼ਾਮਿਲ ਹੋਵੋ
ਤੁਹਾਡੀ ਸੁਣਵਾਈ ਦੀ ਤਿਆਰੀ ਦਾ ਇੱਕ ਤਰੀਕਾ ਸੁਣਵਾਈ ਲਈ ਤਿਆਰ ਟੂਰ ਵਿੱਚ ਹਿੱਸਾ ਲੈਣਾ ਹੈ। ਸੁਣਵਾਈ ਲਈ ਤਿਆਰ ਟੂਰ ਮੁਫਤ ਆਨਲਾਈਨ ਬੈਠਕ ਹੈ ਜਿੱਥੇ ਤੁਸੀਂ ਸਿੱਖਦੇ ਹੋ ਕਿ ਸੁਣਵਾਈ ਕਿਵੇਂ ਹੋਵੇਗੀ ਅਤੇ ਤੁਸੀਂ ਇਸ ਲਈ ਕਿਵੇਂ ਤਿਆਰੀ ਕਰ ਸਕਦੇ ਹੋ। ਤੁਸੀਂ IRB-RPD ਦੇ ਇੱਕ ਕਰਮਚਾਰੀ ਨੂੰ ਸੁਣੋਗੇ, ਅਤੇ ਤੁਹਾਨੂੰ ਸੁਣਵਾਈ ਬਾਰੇ ਕੋਈ ਵੀ ਸਵਾਲ ਪੁੱਛਣ ਦਾ ਮੌਕਾ ਵੀ ਮਿਲੇਗਾ।
ਇਥੇ ਕੁਝ ਚੀਜ਼ਾਂ ਹਨ ਜੋ ਤੁਸੀਂ ਸੁਣਵਾਈ ਲਈ ਤਿਆਰ ਟੂਰ ਦੌਰਾਨ ਸਿੱਖੋਗੇ:
- ਤੁਹਾਡੀ ਸੁਣਵਾਈ ਲਈ ਇੱਕ ਦੁਭਾਸ਼ੀਏ ਦੀ ਮੰਗ ਕਿਵੇਂ ਕਰੀਏ
- ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕਿਸ ਤਰ੍ਹਾਂ ਦੇ ਸਬੂਤ ਇਕੱਠੇ ਕਰ ਸਕਦੇ ਹੋ
- ਕੁਝ ਕਾਨੂੰਨੀ ਮੁੱਦੇ ਜੋ ਤੁਹਾਡੀ ਸੁਣਵਾਈ ਵਿੱਚ ਸਬੋਧਿਤ ਕੀਤੇ ਜਾ ਸਕਦੇ ਹਨ
- IRB-RPD ਨੂੰ ਸਬੂਤ ਕਿਵੇਂ ਜਮ੍ਹਾ ਕਰੀਏ
- ਵਰਚੁਅਲ ਸੁਣਵਾਈ ਕਿਵੇਂ ਹੁੰਦੀ ਹੈ
- ਤੁਹਾਡੀ ਸੁਣਵਾਈ ਤੇ ਕੌਣ ਹੋਵੇਗਾ
- ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਤੁਹਾਡਾ ਦਾਅਵਾ ਮਨਜੂਰ ਕੀਤਾ ਗਿਆ ਸੀ ਜਾਂ ਨਾਮੰਜੂਰ ਕੀਤਾ ਗਿਆ ਸੀ
ਯੋਜਨਾ ਬਣਾਓ ਕਿ ਤੁਸੀਂ ਆਪਣੀ ਸੁਣਵਾਈ ਲਈ ਕਿੱਥੇ ਹੋਵੋਗੇ
ਜਿਆਦਾਤਰ ਸੁਣਵਾਈਆਂ ਵਰਚੁਅਲ ਹੋਣਗੀਆਂ, ਮਤਲਬ ਕਿ ਉਹ ਆਨਲਾਈਨ ਹੋਣਗੀਆਂ ਨਾ ਕੀ IRB-RPD ਦੇ ਦਫਤਰ ਵਿੱਚ। ਜਦੋਂ ਤੁਹਾਨੂੰ IRB-RPD ਵਲੋ ਪੇਸ਼ ਹੋਣ ਦਾ ਨੋਟਿਸ (Notice to Appear) ਮਿਲੇਗਾ ਤਾਂ ਤੁਹਾਨੂੰ ਇਸ ਗੱਲ ਦਾ ਅੰਦੇਸ਼ਾ ਹੋ ਜਾਏਗਾ ਕਿ ਤੁਹਾਡੀ ਸੁਣਵਾਈ ਵਰਚੁਅਲ ਹੈ ਜਾਂ ਵਿਅਕਤੀਗਤ ਤੌਰ ਤੇ।
ਜੇ ਤੁਹਾਡੀ ਸੁਣਵਾਈ ਵਰਚੂਅਲ ਹੈ, ਤਾਂ ਤੁਹਾਨੂੰ ਇਹ ਯੋਜਨਾ ਬਣਾਉਣ ਦੀ ਲੋੜ ਹੈ ਕਿ ਤੁਸੀਂ ਆਪਣੀ ਆਨਲਾਈਨ ਸੁਣਵਾਈ ਵਿੱਚ ਕਿੱਥੇ ਅਤੇ ਕਿਵੇਂ ਭਾਗ ਲਵੋਗੇ। ਵਰਚੁਅਲ ਸੁਣਵਾਈ ਲਈ ਤੁਹਾਨੂੰ ਕੁਝ ਤਕਨੀਕੀ ਅਤੇ ਗੋਪਨੀਯ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ। ਇਹਨਾਂ ਜ਼ਰੂਰਤਾਂ ਬਾਰੇ ਹੋਰ ਜਾਨਣ ਲਈ ਇਥੇ ਹੋਰ ਪੜ੍ਹੋ।
ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀ ਨਦੀ ਹੈ, ਤਾਂ ਉਹਨਾਂ ਨੂੰ ਪੁੱਛੋ ਕੀ ਕੀ ਤੁਸੀਂ ਸੁਣਵਾਈ ਲਈ ਉਹਨਾਂ ਦੇ ਦਫਤਰ ਜਾਓਗੇ। ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤੇ ਇਸ ਬਾਰੇ ਸੋਚੋ ਕਿ ਕੀ ਤੁਸੀਂ ਆਪਣੀ ਵਰਚੁਅਲ ਸੁਣਵਾਈ ਘਰੋਂ ਕਰ ਸਕਦੇ ਹੋ। ਕੀ ਤੁਹਾਡੇ ਕੋਲ ਭਰੋਸੇ ਯੋਗ ਇੰਟਰਨੈਟ, ਵੀਡੀਓ ਜਾਂ ਵੈੱਬਕੈਮ ਵਾਲਾ ਕੋਈ ਕੰਪਿਊਟਰ ਜਾਂ ਜੰਤਰ ਹੈ, ਅਤੇ ਇੱਕ ਨਿੱਜੀ ਅਤੇ ਸ਼ਾਂਤ ਕਮਰਾ ਹੈ? ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹਨ, ਤਾਂ ਇਥੇ ਕੁਝ ਹੋਰ ਵਿਕਲਪ ਦਿੱਤੇ ਗਏ ਹਨ:
- ਜੇਕਰ ਤੁਹਾਡੇ ਕੋਲ ਕੋਈ, ਬਦਬਸਤ ਕਰਮਚਾਰੀ ਜਾਂ ਏਜੰਸੀ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ ਤਾਂ ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ ਸੁਣਵਾਈ ਲਈ ਉਹਨਾਂ ਦੇ ਦਫਤਰ ਆ ਸਕਦੇ ਹੋ।
- IRB-RPD ਇਹ ਪੁੱਛਣ ਲਈ ਲਿਖੋ ਕਿ ਕੀ ਤੁਸੀਂ ਆਪਣੀ ਵਰਚੁਅਲ ਸੁਣਵਾਈ ਵਿੱਚ ਹਿੱਸਾ ਲੈਣ ਲਈ ਉਹਨਾਂ ਦੇ ਦਫਤਰ ਵਿੱਚ ਕੰਪਿਊਟਰ ਅਤੇ ਕੈਮਰੇ ਦਾ ਉਪਯੋਗ ਕਰ ਸਕਦੇ ਹੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਅਕਤੀਗਤ ਸੁਣੋ ਆਈ ਤੁਹਾਡੇ ਲਈ ਬਿਹਤਰ ਹੋਵੇਗੀ, ਤਾਂ ਤੁਸੀਂ IRB-RPD ਲੋ ਆਪਣੀ ਵਰਚੁਅਲ ਸੁਣਵਾਈ ਨੂੰ ਵਿਅਕਤੀਗਤ ਸੁਣਾਈ ਵਿੱਚ ਬਦਲਣ ਦੇ ਲਈ ਕਹਿ ਸਕਦੇ ਹੋ। ਆਪਣੇ ਕਾਰਨਾਂ ਨੂੰ ਸਮਝਾਓ। IRB-RPD ਵੈਬਸਾਈਟ ਤੇ ਇੰਜ ਕਰਨ ਦੇ ਤਰੀਕੇ ਬਾਰੇ ਹੋਰ ਪੜੋ।
ਯੋਜਨਾ ਬਣਾਓ ਕਿ ਤੁਹਾਡੇ ਬੱਚੇ ਕਿੱਥੇ ਜਾਣਗੇ
ਜੇਕਰ ਤੁਹਾਡੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਤਾਂ ਉਹਨਾਂ ਨੂੰ ਸੁਣਵਾਈ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਜਦੋਂ ਤੱਕ ਕੀ IRB-RPD ਇਕ ਚਿੱਠੀ ਲਿਖ ਕੇ ਇਹ ਨਹੀਂ ਕਹਿੰਦੇ।
ਸੁਣਵਾਈ ਦੇ ਦੌਰਾਨ ਤੁਹਾਡੇ ਬੱਚੇ ਕਿੱਥੇ ਹੋਣਗੇ ਉਸਦੀ ਯੋਜਨਾ ਬਣਾਓ। ਜੇਕਰ ਤੁਸੀਂ ਘਰ ਵਿੱਚੋਂ ਵਰਚੁਅਲ ਸੁਣਵਾਈ ਕਰ ਰਹੇ ਹੋ, ਤਾਂ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਉਸ ਕਮਰੇ ਜਾਂ ਖੇਤਰ ਵਿੱਚ ਨਾ ਹੋਣ ਜਿੱਥੇ ਤੁਸੀਂ ਹੋ। ਤੁਹਾਡੀ ਸੁਣਵਾਈ ਬਹੁਤ ਜਰੂਰੀ ਹੈ, ਅਤੇ ਇਹ ਯਕੀਨ ਬਣਾਉਣ ਲਈ ਮਦਦਗਾਰ ਹੈ ਕੀ ਜਿੰਨਾ ਸੰਭਵ ਹੋ ਸਕੇ ਘੱਟ ਭਟਕਣਾਵਾਂ ਹਨ। ਤੁਸੀਂ ਉਹਨਾਂ ਘਟਨਾਵਾਂ ਬਾਰੇ ਵੀ ਗੱਲ ਕਰ ਸਕਦੇ ਹੋ ਜੋ ਬਹੁਤ ਦੁੱਖਦਾਈ ਜਾਂ ਮੁਸ਼ਕਿਲ ਹਨ। ਇਹ ਉਹ ਚੀਜ਼ਾਂ ਹਨ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਸੁਣਨ। ਜੇ ਸੰਭਵ ਹੋਵੇ, ਤਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਲਈ ਕਹੋ ਜਾਂ ਕਿਸੇ ਰਿਸ਼ਤੇਦਾਰ ਜਦ ਦੋਸਤ ਕੋਲ ਠਹਿਰਾਓ ਜਾਂ ਉਹਨਾਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਕਰੋ।
ਜੇ ਤੁਸੀਂ ਆਪਣੇ ਬੱਚਿਆਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਨਹੀਂ ਕਰ ਸਕਦੇ, ਜਾਂ ਤੁਹਾਡੇ ਕੋਲ ਬਹੁਤ ਛੋਟਾ ਬੱਚਾ ਹੈ ਤਾਂ ਸੁਣਵਾਈ ਦੀ ਸ਼ੁਰੂਆਤ ਵਿੱਚ ਸਦੱਸ ਨੂੰ ਦੱਸੋ।
ਆਪਣੀ ਸੁਣਵਾਈ ਦੀ ਮਿਤੀ ਜਾਂ ਸਮਾਂ ਬਦਲੋ
ਤੁਸੀਂ ਸਿਰਫ ਆਪਣੀ ਸੁਣਵਾਈ ਦੀ ਮਿਤੀ ਜਾਂ ਸਮਾਂ ਬਦਲਣ ਦੀ ਬੇਨਤੀ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਜਾਂ ਬਿਮਾਰੀ ਹੈ। ਤੁਸੀਂ ਕਿਸੇ ਹੋਰ ਕਾਰਨ ਕਰਕੇ ਆਪਣੀ ਸੁਣਵਾਈ ਨੂੰ ਬਦਲਣ ਲਈ ਨਹੀਂ ਕਹਿ ਸਕਦੇ।
ਜੇਕਰ ਤੁਹਾਨੂੰ ਕੋਈ ਐਮਰਜੰਸੀ ਜਾਂ ਬਿਮਾਰੀ ਹੈ, ਤਾਂ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਇਹ ਕਰਨਾ ਚਾਹੀਦਾ ਹੈ:
- ਆਪਣੀ ਸੁਣਵਾਈ ਤੋਂ ਘੱਟ ਤੋਂ ਘੱਟ ਤਿੰਨ ਕੰਮ ਕਾਜੀ ਦਿਨ ਪਹਿਲਾਂ IRB-RPD ਨੂੰ ਲਿਖਤ ਰੂਪ ਵਿੱਚ (ਈਮੇਲ ਜਾਂ ਫੈਕਸ ਦੁਆਰਾ) ਦੱਸੋ।
- ਆਪਣੀ ਸੁਣਵਾਈ ਲਈ ਤਿੰਨ ਹੋਰ ਤਰੀਕਾ ਅਤੇ ਸਮੇਂ ਦਾ ਸੁਝਾਵ ਦੋ। ਤਰੀਕਾਂ ਤੁਹਾਡੀ ਅਸਲ ਸੁਣਵਾਈ ਦੀ ਮਿਤੀ ਤੋਂ 10 ਕਾਰੋਬਾਰੀ ਦਿਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।
- ਜੇਕਰ ਤੁਹਾਡਾ ਕਾਰਨ ਸਿਹਤ ਨਾਲ ਸੰਬੰਧਿਤ ਹੈ ਤਾਂ ਆਪਣੇ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਭੇਜੋ। ਜੇਕਰ ਤੁਸੀਂ ਮੈਡੀਕਲ ਸਰਟੀਫਿਕੇਟ ਪ੍ਰਾਪਤ ਨਹੀਂ ਕਰ ਸਕਦੇ ਹੋ, ਤਾਂ ਤੁਹਾਨੂੰ ਇੱਕ ਪੱਤਰ ਸ਼ਾਮਿਲ ਕਰਨਾ ਚਾਹੀਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਉਂ ਨਹੀਂ।
ਸੁਣਵਾਈ ਦਾ ਦਿਨ
ਆਪਣੀ ਹਾਜਰੀ ਦਾ ਨੋਟਿਸ ਧਿਆਨ ਨਾਲ ਪੜੋ। ਇਹ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਆਪਣੀ ਸੁਣਵਾਈ ਵਿੱਚ ਹਾਜ਼ਰ ਹੋਣ ਲਈ ਕਿਹੜੇ ਸਮੇਂ ਦੀ ਲੋੜ ਹੈ, ਅਤੇ ਜੇ ਇਹ ਵਿਅਕਤੀਗਤ ਜਾਂ ਆਨਲਾਈਨ ਹੈ। ਤੁਹਾਨੂੰ ਤੁਹਾਡੀ ਸੁਣਵਾਈ ਦੇ ਸ਼ੁਰੂ ਹੋਣ ਦੇ ਸਮੇਂ ਤੋਂ 15 ਮਿੰਟ ਪਹਿਲਾਂ ਪਹੁੰਚਣ ਲਈ ਕਿਹਾ ਜਾਵੇਗਾ।
ਜੇ ਤੁਹਾਨੂੰ ਸੁਣਵਾਈ ਲਈ ਕਿਤੇ ਯਾਤਰਾ ਕਰਨ ਦੀ ਲੋੜ ਹੈ, ਜਿਵੇਂ ਕਿ ਤੁਹਾਡੇ ਵਕੀਲ ਦੇ ਦਫਤਰ ਜਾਂ IRB-RPD ਦਫਤਰ, ਤਾਂ ਯਕੀਨ ਬਣਾਓ ਕਿ ਤੁਸੀਂ ਆਪਣੀ ਯਾਤਰਾ ਤੀ ਯੋਜਨਾ ਬਣਾਉਣ ਅਤੇ ਸਮੇਂ ਤੇ ਜਾਂ ਜਲਦੀ ਪਹੁੰਚੋ।
ਇਹ ਨਿਸ਼ਚਿਤ ਕਰੋ ਕਿ ਤੁਹਾਡੀ ਸੁਣਵਾਈ ਤੋਂ ਪਹਿਲਾਂ ਤੁਹਾਡੀ ਨੀਂਦ ਚੰਗੀ ਹੈ ਅਤੇ ਤੁਹਾਡੀ ਸੁਣਵਾਈ ਵਾਲੇ ਦਿਨ ਚੰਗੀ ਤਰਾਂ ਖਾਓ। ਯਾਦ ਰੱਖੋ, ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਆਪਣੀ ਸੁਣਵਾਈ ਦੌਰਾਨ ਬ੍ਰੇਕ ਮੰਗ ਸਕਦੇ ਹੋ।