ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਸੁਣਵਾਈ ਦੇ ਦਿਨ ਲਈ ਤਿਆਰੀ ਕਰਨਾ

ਸੁਣਵਾਈ ਦੇ ਦਿਨ ਦੀ ਤਿਆਰੀ ਕਰਨ ਲਈ ਬਹੁਤ ਸਾਰੇ ਅਹਿਮ ਤਰੀਕੇ ਹਨ। ਸੁਣਵਾਈ IRB-RPD ਦੇ ਸਦੱਸ ਨਾਲ ਮਿਲਣ ਦਾ ਅਤੇ ਤੁਹਾਡੇ ਦਾਅਵੇ ਬਾਰੇ ਸਵਾਲਾਂ ਦੇ ਜਵਾਬ ਦੇਣ ਦਾ ਬਹੁਤ ਵਾਦਿਆ ਮੌਕਾ ਹੈ। ਤੁਹਾਡੀ ਸੁਣਵਾਈ ਦੀ ਤਿਆਰੀ ਵਿਚ ਸਮਾਂ ਬਿਤਾਉਣਾ ਤੁਹਾਨੂੰ ਸੁਣਵਾਈ ਪ੍ਰਕ੍ਰਿਆ ਤੇ ਨਿਯੰਤਰਣ ਨੂੰ ਮਹਿਸੂਸ ਕਰਨ ਵਿੱਚ ਮਦਦ ਕਰੇਗਾ।

ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰੋ

ਆਪਣੀ ਸੁਣਵਾਈ ਦੀ ਤਿਆਰੀ ਕਰਨ ਦਾ ਇਕ ਤਰੀਕਾ ਹੈ ਸਦੱਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰਨਾ। ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤੀਨਿਧੀ ਹੈ ਤਾਂ ਆਪਣੀ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਤੁਹਾਡੇ ਨਾਲ ਅਭਿਆਸ ਕਰਨ ਤੇ ਕੁਝ ਸਮਾਂ ਬਿਤਾਉਣ ਲਈ ਕਹੋ। ਉਹਨਾਂ ਨੂੰ ਪੁੱਛੋ ਕਿ ਤੁਹਾਡੇ ਤੋਂ ਕਿਹੜੇ ਸਵਾਲ ਕੀਤੇ ਜਾ ਸਕਦੇ ਹਨ, ਅਤੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਉਹਨਾਂ ਕੋਲ ਕਿਹੜੇ ਸੁਝਾਵ ਹਨ। ਤੁਸੀਂ ਸਵਾਲਾਂ ਦੇ ਜਵਾਬ ਦੇਣ ਲਈ ਜਿੰਨੀ ਤਿਆਰੀ ਕਰ ਸਕਦੇ ਹੋ,ਉਹ ਤੁਹਾਡੇ ਲਈ ਉਹਨਾਂ ਹੀ ਚੰਗਾ ਹੈ!

ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ, ਤਾਂ ਤੁਸੀਂ ਆਪਣਾ BOC ਫਾਰਮ, ਵੇਰਵਾ, ਅਤੇ ਤੁਹਾਡੇ ਦੁਆਰਾ ਜਮ੍ਹਾ ਕਰਾਏ ਗਏ ਸਬੂਤਾਂ ਦਾ ਸਵੈ-ਨਿਰੀਖਣ ਕਰ ਸਕਦੇ ਹੋ। ਇਹ ਸੋਚੋ ਕਿ ਤੁਸੀਂ ਆਪਣੇ ਦਸਤਾਵੇਜ਼ਾਂ ਤੇ ਦਿੱਤੇ ਹੋਏ ਸਵਾਲਾਂ ਦੇ ਜਵਾਬ ਕਿੱਦਾਂ ਦੇਵੋਗੇ।

ਤੁਸੀਂ ਇਹਨਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਕਰ ਸਕਦੇ ਹੋ:

  • ਤੁਹਾਡੀ ਕਹਾਣੀ ਜਾਂ ਦਸਤਾਵੇਜ਼ਾਂ ਦੇ ਵਿੱਚ ਦਾ ਕੋਈ ਅੰਤਰ
  • ਤੁਹਾਡੀ ਕਹਾਣੀ ਦੇ ਵੱਖੋ ਵੱਖਰੇ ਹਿੱਸੇ
  • ਤੁਸੀਂ ਕਿਉਂ ਸੋਚਦੇ ਹੋ ਕਿ ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਂਦੇ ਹੋ ਤਾਂ ਤੁਹਾਨੂੰ ਖਤਰਾ ਹੋਵੇਗਾ
  • ਕੀ ਤੁਸੀਂ ਆਪਣੇ ਦੇਸ਼ ਤੇ ਕਿਸੇ ਹੋਰ ਹਿੱਸੇ ਵਿੱਚ ਸੁਰੱਖਿਅਤ ਢੰਗ ਨਾਲ ਰਹਿ ਸਕਦੇ ਹੋ
  • ਤੁਹਾਡੇ ਦੁਆਰਾ ਲਏ ਗਏ ਫੈਸਲੇ, ਜਿਵੇਂ ਕਿ ਤੁਸੀਂ ਆਪਣਾ ਦੇਸ਼ ਉਦੋਂ ਕਿਉਂ ਛੱਡਿਆ ਤਾਂ ਪਿਹਲਾਂ ਕਿਓਂ ਨਹੀਂ, ਜਾਂ ਕਨੇਡਾ ਵਿੱਚ ਸ਼ਰਨਾਰਥੀ ਦਾ ਦਾਵਾ ਕਰਨ ਲਈ ਇੰਤਜ਼ਾਰ ਕਿਉਂ ਕੀਤਾ ਸੀ

ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦਾ ਵੀ ਅਭਿਆਸ ਕਰ ਸਕਦੇ ਹੋ ਜਿਨਾਂ ਨੂੰ ਤੁਸੀਂ ਨਹੀਂ ਸਮਝਦੇ ਜਾਂ ਨਹੀਂ ਜਾਣਦੇ ਹੋ। ਜੇਕਰ ਸੱਦਸ ਤੁਹਾਡੇ ਤੋਂ ਸਵਾਲ ਪੁੱਛਦਾ ਹੈ ਜੋ ਤੁਹਾਨੂੰ ਸਮਝ ਨਹੀਂ ਆਉਂਦਾ ਹੈ ਤਾਂ ਉਸਦਾ ਉੱਤਰ ਦੇਣ ਦੀ ਕੋਸ਼ਿਸ਼ ਨਾ ਕਰੋ। ਸਦੱਸ ਨੂੰ ਦੱਸੋ ਕਿ ਤੁਹਾਨੂੰ ਸਮਝ ਨਹੀਂ ਆਈ ਹੈ ਅਤੇ ਉਹਨਾਂ ਨੂੰ ਇਸ ਸਵਾਲ ਨੂੰ ਦੂਜੇ ਤਰੀਕੇ ਵਿੱਚ ਪੁੱਛਣ ਲਈ ਕਹੋ। । ਕਦੀ ਵੀ ਕੋਈ ਜਵਾਬ ਨਾ ਕੜੋ। ਜੇਕਰ ਤੁਸੀਂ ਕੁਝ ਨਹੀਂ ਜਾਣਦੇ ਹੋ, ਜਾਂ ਤੁਹਾਨੂੰ ਯਕੀਨ ਨਹੀਂ ਹੈ, ਤੇ ਕਹੋ।

ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਜਾਓ

ਤੁਹਾਡੀ ਸੁਣਵਾਈ ਦੇ ਸਮੇਂ ਤੁਹਾਡੇ ਕੋਲ IRB-RPD ਨੂੰ ਭੇਜੇ ਗਏ ਸਾਰੇ ਦਸਤਾਵੇਜ਼ ਅਤੇ ਸਬੂਤ ਹੋਣੇ ਚਾਹੀਦੇ ਹਨ। ਪੱਕਾ ਕਰੋ ਕਿ ਤੁਹਾਡੇ ਸਾਰੇ ਦਸਤਾਵੇਜ਼ ਇੱਕ ਹੀ ਜਗਹਾ ਜਾਂ ਫੋਲਡਰ ਵਿੱਚ ਸੰਗਠਿਤ ਹਨ ਤਾਂ ਕੀ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਸੁਣਵਾਈ ਤੇ ਲਿਆ ਸਕੋ। ਤੁਹਾਨੂੰ ਲੈ ਕੇ ਆਉਣਾ ਚਾਹੀਦਾ ਹੈ:

  • BOC ਫਾਰਮ (BOC form)
  • ਵੇਰਵਾ
  • ਇਮੀਗਰੇਸ਼ਨ ਫਾਰਮ
  • ਸਬੂਤ
  • ਹਾਜ਼ਰ ਹੋਣ ਦਾ ਨੋਟਿਸ

ਸਦੱਸ ਅਕਸਰ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਸਮੇਂ ਤੁਹਾਡੇ ਦਸਤਾਵੇਜਾਂ ਤੋਂ ਪੜਨ ਲਈ ਮਨਾ ਕਹੇਗਾ। ਪਰ ਫਿਰ ਵੀ ਤੁਹਾਡੇ ਕੋਲ ਇਹ ਦਸਤਾਵੇਜ ਰੱਖਣ ਦੀ ਜਰੂਰਤ ਹੈ ਜੇਕਰ ਸੱਦਸ ਤੁਹਾਨੂੰ ਉਹਨਾਂ ਨੂੰ ਦੇਖਣ ਲਈ ਕਹਿੰਦਾ ਹੈ। ਉਦਾਹਰਣ ਲਈ, ਸੁਣਵਾਈ ਦੀ ਸ਼ੁਰੂਆਤ ਵਿੱਚ ਸੋਦਸ ਤੁਹਾਨੂੰ ਤੁਹਾਡੇ BOC ਫਾਰਮ ਤੇ ਕੀਤੇ ਦਸਤਖਤ ਦੀ ਸਮੀਖਿਆ ਕਰਨ ਲਈ ਕਹੇਗਾ। ਜੇਕਰ ਉਨਾਂ ਕੋਲ ਤੁਹਾਡੇ ਦਸਤਾਵੇਜਾਂ ਬਾਰੇ ਕੋਈ ਸਵਾਲ ਹਨ ਤਾਂ ਉਹ ਤੁਹਾਨੂੰ ਤੁਹਾਡੇ ਦਸਤਾਵੇਜ਼ਾ ਦੇ ਖਾਸ ਹਿੱਸਿਆਂ ਨੂੰ ਦੇਖਣ ਦੇ ਲਈ ਵੀ ਕਹਿ ਸਕਦਾ ਹੈ।

ਸੁਣਵਾਈ ਲਈ ਤਿਆਰ ਟੂਰ ਵਿੱਚ ਸ਼ਾਮਿਲ ਹੋਵੋ

ਤੁਹਾਡੀ ਸੁਣਵਾਈ ਦੀ ਤਿਆਰੀ ਦਾ ਇੱਕ ਤਰੀਕਾ ਸੁਣਵਾਈ ਲਈ ਤਿਆਰ ਟੂਰ ਵਿੱਚ ਹਿੱਸਾ ਲੈਣਾ ਹੈ। ਸੁਣਵਾਈ ਲਈ ਤਿਆਰ ਟੂਰ ਮੁਫਤ ਆਨਲਾਈਨ ਬੈਠਕ ਹੈ ਜਿੱਥੇ ਤੁਸੀਂ ਸਿੱਖਦੇ ਹੋ ਕਿ ਸੁਣਵਾਈ ਕਿਵੇਂ ਹੋਵੇਗੀ ਅਤੇ ਤੁਸੀਂ ਇਸ ਲਈ ਕਿਵੇਂ ਤਿਆਰੀ ਕਰ ਸਕਦੇ ਹੋ। ਤੁਸੀਂ IRB-RPD ਦੇ ਇੱਕ ਕਰਮਚਾਰੀ ਨੂੰ ਸੁਣੋਗੇ, ਅਤੇ ਤੁਹਾਨੂੰ ਸੁਣਵਾਈ ਬਾਰੇ ਕੋਈ ਵੀ ਸਵਾਲ ਪੁੱਛਣ ਦਾ ਮੌਕਾ ਵੀ ਮਿਲੇਗਾ।

ਇਥੇ ਕੁਝ ਚੀਜ਼ਾਂ ਹਨ ਜੋ ਤੁਸੀਂ ਸੁਣਵਾਈ ਲਈ ਤਿਆਰ ਟੂਰ ਦੌਰਾਨ ਸਿੱਖੋਗੇ:

  • ਤੁਹਾਡੀ ਸੁਣਵਾਈ ਲਈ ਇੱਕ ਦੁਭਾਸ਼ੀਏ ਦੀ ਮੰਗ ਕਿਵੇਂ ਕਰੀਏ
  • ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕਿਸ ਤਰ੍ਹਾਂ ਦੇ ਸਬੂਤ ਇਕੱਠੇ ਕਰ ਸਕਦੇ ਹੋ
  • ਕੁਝ ਕਾਨੂੰਨੀ ਮੁੱਦੇ ਜੋ ਤੁਹਾਡੀ ਸੁਣਵਾਈ ਵਿੱਚ ਸਬੋਧਿਤ ਕੀਤੇ ਜਾ ਸਕਦੇ ਹਨ
  • IRB-RPD ਨੂੰ ਸਬੂਤ ਕਿਵੇਂ ਜਮ੍ਹਾ ਕਰੀਏ
  • ਵਰਚੁਅਲ ਸੁਣਵਾਈ ਕਿਵੇਂ ਹੁੰਦੀ ਹੈ
  • ਤੁਹਾਡੀ ਸੁਣਵਾਈ ਤੇ ਕੌਣ ਹੋਵੇਗਾ
  • ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਤੁਹਾਡਾ ਦਾਅਵਾ ਮਨਜੂਰ ਕੀਤਾ ਗਿਆ ਸੀ ਜਾਂ ਨਾਮੰਜੂਰ ਕੀਤਾ ਗਿਆ ਸੀ

ਸੁਣਵਾਈ ਲਈ ਤਿਆਰ ਟੂਰ ਵਿਚ ਦਾਖਲ ਹੋਣ ਲਈ ਇੱਥੇ ਕਲਿੱਕ ਕਰੋ.

ਯੋਜਨਾ ਬਣਾਓ ਕਿ ਤੁਸੀਂ ਆਪਣੀ ਸੁਣਵਾਈ ਲਈ ਕਿੱਥੇ ਹੋਵੋਗੇ

ਜਿਆਦਾਤਰ ਸੁਣਵਾਈਆਂ ਵਰਚੁਅਲ ਹੋਣਗੀਆਂ, ਮਤਲਬ ਕਿ ਉਹ ਆਨਲਾਈਨ ਹੋਣਗੀਆਂ ਨਾ ਕੀ IRB-RPD ਦੇ ਦਫਤਰ ਵਿੱਚ। ਜਦੋਂ ਤੁਹਾਨੂੰ IRB-RPD ਵਲੋ ਪੇਸ਼ ਹੋਣ ਦਾ ਨੋਟਿਸ (Notice to Appear) ਮਿਲੇਗਾ ਤਾਂ ਤੁਹਾਨੂੰ ਇਸ ਗੱਲ ਦਾ ਅੰਦੇਸ਼ਾ ਹੋ ਜਾਏਗਾ ਕਿ ਤੁਹਾਡੀ ਸੁਣਵਾਈ ਵਰਚੁਅਲ ਹੈ ਜਾਂ ਵਿਅਕਤੀਗਤ ਤੌਰ ਤੇ।

ਜੇ ਤੁਹਾਡੀ ਸੁਣਵਾਈ ਵਰਚੂਅਲ ਹੈ, ਤਾਂ ਤੁਹਾਨੂੰ ਇਹ ਯੋਜਨਾ ਬਣਾਉਣ ਦੀ ਲੋੜ ਹੈ ਕਿ ਤੁਸੀਂ ਆਪਣੀ ਆਨਲਾਈਨ ਸੁਣਵਾਈ ਵਿੱਚ ਕਿੱਥੇ ਅਤੇ ਕਿਵੇਂ ਭਾਗ ਲਵੋਗੇ। ਵਰਚੁਅਲ ਸੁਣਵਾਈ ਲਈ ਤੁਹਾਨੂੰ ਕੁਝ ਤਕਨੀਕੀ ਅਤੇ ਗੋਪਨੀਯ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ। ਇਹਨਾਂ ਜ਼ਰੂਰਤਾਂ ਬਾਰੇ ਹੋਰ ਜਾਨਣ ਲਈ ਇਥੇ ਹੋਰ ਪੜ੍ਹੋ।

ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀ ਨਦੀ ਹੈ, ਤਾਂ ਉਹਨਾਂ ਨੂੰ ਪੁੱਛੋ ਕੀ ਕੀ ਤੁਸੀਂ ਸੁਣਵਾਈ ਲਈ ਉਹਨਾਂ ਦੇ ਦਫਤਰ ਜਾਓਗੇ। ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤੀਨਿਧੀ ਨਹੀਂ ਹੈ, ਤੇ ਇਸ ਬਾਰੇ ਸੋਚੋ ਕਿ ਕੀ ਤੁਸੀਂ ਆਪਣੀ ਵਰਚੁਅਲ ਸੁਣਵਾਈ ਘਰੋਂ ਕਰ ਸਕਦੇ ਹੋ। ਕੀ ਤੁਹਾਡੇ ਕੋਲ ਭਰੋਸੇ ਯੋਗ ਇੰਟਰਨੈਟ, ਵੀਡੀਓ ਜਾਂ ਵੈੱਬਕੈਮ ਵਾਲਾ ਕੋਈ ਕੰਪਿਊਟਰ ਜਾਂ ਜੰਤਰ ਹੈ, ਅਤੇ ਇੱਕ ਨਿੱਜੀ ਅਤੇ ਸ਼ਾਂਤ ਕਮਰਾ ਹੈ? ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹਨ, ਤਾਂ ਇਥੇ ਕੁਝ ਹੋਰ ਵਿਕਲਪ ਦਿੱਤੇ ਗਏ ਹਨ:

  • ਜੇਕਰ ਤੁਹਾਡੇ ਕੋਲ ਕੋਈ, ਬਦਬਸਤ ਕਰਮਚਾਰੀ ਜਾਂ ਏਜੰਸੀ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ ਤਾਂ ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ ਸੁਣਵਾਈ ਲਈ ਉਹਨਾਂ ਦੇ ਦਫਤਰ ਆ ਸਕਦੇ ਹੋ।
  • IRB-RPD ਇਹ ਪੁੱਛਣ ਲਈ ਲਿਖੋ ਕਿ ਕੀ ਤੁਸੀਂ ਆਪਣੀ ਵਰਚੁਅਲ ਸੁਣਵਾਈ ਵਿੱਚ ਹਿੱਸਾ ਲੈਣ ਲਈ ਉਹਨਾਂ ਦੇ ਦਫਤਰ ਵਿੱਚ ਕੰਪਿਊਟਰ ਅਤੇ ਕੈਮਰੇ ਦਾ ਉਪਯੋਗ ਕਰ ਸਕਦੇ ਹੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਅਕਤੀਗਤ ਸੁਣੋ ਆਈ ਤੁਹਾਡੇ ਲਈ ਬਿਹਤਰ ਹੋਵੇਗੀ, ਤਾਂ ਤੁਸੀਂ IRB-RPD ਲੋ ਆਪਣੀ ਵਰਚੁਅਲ ਸੁਣਵਾਈ ਨੂੰ ਵਿਅਕਤੀਗਤ ਸੁਣਾਈ ਵਿੱਚ ਬਦਲਣ ਦੇ ਲਈ ਕਹਿ ਸਕਦੇ ਹੋ। ਆਪਣੇ ਕਾਰਨਾਂ ਨੂੰ ਸਮਝਾਓ। IRB-RPD ਵੈਬਸਾਈਟ  ਤੇ ਇੰਜ ਕਰਨ ਦੇ ਤਰੀਕੇ ਬਾਰੇ ਹੋਰ ਪੜੋ।

ਯੋਜਨਾ ਬਣਾਓ ਕਿ ਤੁਹਾਡੇ ਬੱਚੇ ਕਿੱਥੇ ਜਾਣਗੇ

ਜੇਕਰ ਤੁਹਾਡੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਤਾਂ ਉਹਨਾਂ ਨੂੰ ਸੁਣਵਾਈ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਜਦੋਂ ਤੱਕ ਕੀ IRB-RPD ਇਕ ਚਿੱਠੀ ਲਿਖ ਕੇ ਇਹ ਨਹੀਂ ਕਹਿੰਦੇ।

ਸੁਣਵਾਈ ਦੇ ਦੌਰਾਨ ਤੁਹਾਡੇ ਬੱਚੇ ਕਿੱਥੇ ਹੋਣਗੇ ਉਸਦੀ ਯੋਜਨਾ ਬਣਾਓ। ਜੇਕਰ ਤੁਸੀਂ ਘਰ ਵਿੱਚੋਂ ਵਰਚੁਅਲ ਸੁਣਵਾਈ ਕਰ ਰਹੇ ਹੋ, ਤਾਂ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਉਸ ਕਮਰੇ ਜਾਂ ਖੇਤਰ ਵਿੱਚ ਨਾ ਹੋਣ ਜਿੱਥੇ ਤੁਸੀਂ ਹੋ। ਤੁਹਾਡੀ ਸੁਣਵਾਈ ਬਹੁਤ ਜਰੂਰੀ ਹੈ, ਅਤੇ ਇਹ ਯਕੀਨ ਬਣਾਉਣ ਲਈ ਮਦਦਗਾਰ ਹੈ ਕੀ ਜਿੰਨਾ ਸੰਭਵ ਹੋ ਸਕੇ ਘੱਟ ਭਟਕਣਾਵਾਂ ਹਨ। ਤੁਸੀਂ ਉਹਨਾਂ ਘਟਨਾਵਾਂ ਬਾਰੇ ਵੀ ਗੱਲ ਕਰ ਸਕਦੇ ਹੋ ਜੋ ਬਹੁਤ ਦੁੱਖਦਾਈ ਜਾਂ ਮੁਸ਼ਕਿਲ ਹਨ। ਇਹ ਉਹ ਚੀਜ਼ਾਂ ਹਨ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਸੁਣਨ। ਜੇ ਸੰਭਵ ਹੋਵੇ, ਤਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਲਈ ਕਹੋ ਜਾਂ ਕਿਸੇ ਰਿਸ਼ਤੇਦਾਰ ਜਦ ਦੋਸਤ ਕੋਲ ਠਹਿਰਾਓ ਜਾਂ ਉਹਨਾਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਕਰੋ।

ਜੇ ਤੁਸੀਂ ਆਪਣੇ ਬੱਚਿਆਂ ਲਈ ਬਾਲ ਦੇਖਭਾਲ ਦਾ ਪ੍ਰਬੰਧ ਨਹੀਂ ਕਰ ਸਕਦੇ, ਜਾਂ ਤੁਹਾਡੇ ਕੋਲ ਬਹੁਤ ਛੋਟਾ ਬੱਚਾ ਹੈ ਤਾਂ ਸੁਣਵਾਈ ਦੀ ਸ਼ੁਰੂਆਤ ਵਿੱਚ ਸਦੱਸ ਨੂੰ ਦੱਸੋ।

ਆਪਣੀ ਸੁਣਵਾਈ ਦੀ ਮਿਤੀ ਜਾਂ ਸਮਾਂ ਬਦਲੋ

ਤੁਸੀਂ ਸਿਰਫ ਆਪਣੀ ਸੁਣਵਾਈ ਦੀ ਮਿਤੀ ਜਾਂ ਸਮਾਂ ਬਦਲਣ ਦੀ ਬੇਨਤੀ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਜਾਂ ਬਿਮਾਰੀ ਹੈ। ਤੁਸੀਂ ਕਿਸੇ ਹੋਰ ਕਾਰਨ ਕਰਕੇ ਆਪਣੀ ਸੁਣਵਾਈ ਨੂੰ ਬਦਲਣ ਲਈ ਨਹੀਂ ਕਹਿ ਸਕਦੇ।

ਜੇਕਰ ਤੁਹਾਨੂੰ ਕੋਈ ਐਮਰਜੰਸੀ ਜਾਂ ਬਿਮਾਰੀ ਹੈ, ਤਾਂ ਤੁਹਾਨੂੰ ਜਾਂ ਤੁਹਾਡੇ ਕਾਨੂੰਨੀ ਪ੍ਰਤੀਨਿਧੀ ਨੂੰ ਇਹ ਕਰਨਾ ਚਾਹੀਦਾ ਹੈ:

  • ਆਪਣੀ ਸੁਣਵਾਈ ਤੋਂ ਘੱਟ ਤੋਂ ਘੱਟ ਤਿੰਨ ਕੰਮ ਕਾਜੀ ਦਿਨ ਪਹਿਲਾਂ IRB-RPD ਨੂੰ ਲਿਖਤ ਰੂਪ ਵਿੱਚ (ਈਮੇਲ ਜਾਂ ਫੈਕਸ ਦੁਆਰਾ) ਦੱਸੋ।
  • ਆਪਣੀ ਸੁਣਵਾਈ ਲਈ ਤਿੰਨ ਹੋਰ ਤਰੀਕਾ ਅਤੇ ਸਮੇਂ ਦਾ ਸੁਝਾਵ ਦੋ। ਤਰੀਕਾਂ ਤੁਹਾਡੀ ਅਸਲ ਸੁਣਵਾਈ ਦੀ ਮਿਤੀ ਤੋਂ 10 ਕਾਰੋਬਾਰੀ ਦਿਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।
  • ਜੇਕਰ ਤੁਹਾਡਾ ਕਾਰਨ ਸਿਹਤ ਨਾਲ ਸੰਬੰਧਿਤ ਹੈ ਤਾਂ ਆਪਣੇ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਭੇਜੋ। ਜੇਕਰ ਤੁਸੀਂ ਮੈਡੀਕਲ ਸਰਟੀਫਿਕੇਟ ਪ੍ਰਾਪਤ ਨਹੀਂ ਕਰ ਸਕਦੇ ਹੋ, ਤਾਂ ਤੁਹਾਨੂੰ ਇੱਕ ਪੱਤਰ ਸ਼ਾਮਿਲ ਕਰਨਾ ਚਾਹੀਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਉਂ ਨਹੀਂ।

ਸੁਣਵਾਈ ਦਾ ਦਿਨ

ਆਪਣੀ ਹਾਜਰੀ ਦਾ ਨੋਟਿਸ ਧਿਆਨ ਨਾਲ ਪੜੋ। ਇਹ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਆਪਣੀ ਸੁਣਵਾਈ ਵਿੱਚ ਹਾਜ਼ਰ ਹੋਣ ਲਈ ਕਿਹੜੇ ਸਮੇਂ ਦੀ ਲੋੜ ਹੈ, ਅਤੇ ਜੇ ਇਹ ਵਿਅਕਤੀਗਤ ਜਾਂ ਆਨਲਾਈਨ ਹੈ। ਤੁਹਾਨੂੰ ਤੁਹਾਡੀ ਸੁਣਵਾਈ ਦੇ ਸ਼ੁਰੂ ਹੋਣ ਦੇ ਸਮੇਂ ਤੋਂ 15 ਮਿੰਟ ਪਹਿਲਾਂ ਪਹੁੰਚਣ ਲਈ ਕਿਹਾ ਜਾਵੇਗਾ।

ਜੇ ਤੁਹਾਨੂੰ ਸੁਣਵਾਈ ਲਈ ਕਿਤੇ ਯਾਤਰਾ ਕਰਨ ਦੀ ਲੋੜ ਹੈ, ਜਿਵੇਂ ਕਿ ਤੁਹਾਡੇ ਵਕੀਲ ਦੇ ਦਫਤਰ ਜਾਂ IRB-RPD ਦਫਤਰ, ਤਾਂ ਯਕੀਨ ਬਣਾਓ ਕਿ ਤੁਸੀਂ ਆਪਣੀ ਯਾਤਰਾ ਤੀ ਯੋਜਨਾ ਬਣਾਉਣ ਅਤੇ ਸਮੇਂ ਤੇ ਜਾਂ ਜਲਦੀ ਪਹੁੰਚੋ।

ਇਹ ਨਿਸ਼ਚਿਤ ਕਰੋ ਕਿ ਤੁਹਾਡੀ ਸੁਣਵਾਈ ਤੋਂ ਪਹਿਲਾਂ ਤੁਹਾਡੀ ਨੀਂਦ ਚੰਗੀ ਹੈ ਅਤੇ ਤੁਹਾਡੀ ਸੁਣਵਾਈ ਵਾਲੇ ਦਿਨ ਚੰਗੀ ਤਰਾਂ ਖਾਓ। ਯਾਦ ਰੱਖੋ, ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਆਪਣੀ ਸੁਣਵਾਈ ਦੌਰਾਨ ਬ੍ਰੇਕ ਮੰਗ ਸਕਦੇ ਹੋ।


ਅਗਲਾ ਸੂਚੀ ਭਾਗ: 6 ਤੁਹਾਡੀ ਸ਼ਰਨਾਰਥੀ ਸੁਣਵਾਈ ਵਿੱਚ