ਕਾਨੂੰਨੀ ਪਰਿਭਾਸ਼ਾ ਨੂੰ ਸਮਝੋ

ਤੁਹਾਡੇ ਸ਼ਰਨਾਰਥੀ ਦਾਅਵੇ ਨੂੰ ਸਵੀਕਾਰ ਕਰਨ ਲਈ, ਤੁਹਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਜਾਂ ਤਾਂ ਕਨਵੈਂਸ਼ਨ ਸ਼ਰਨਾਰਥੀ ਜਾਂ ਸੁਰਖੀਆ ਦੀ ਲੋੜ ਵਾਲਾ ਵਿਅਕਤੀ ਹੋ। ਇੱਕ IRB-RPD ਦਾ ਸਦੱਸ ਤੁਹਾਡੇ ਦਸਤਾਵੇਜ਼ਾ ਨੂੰ ਪੜ੍ਹਨ ਅਤੇ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ ਫੈਸਲਾ ਕਰੇਗਾ।

ਤੁਹਾਨੂੰ ਆਪਣੇ ਦਾਅਵੇ ਦੀ ਮਦਦ ਲਈ ਪਰੀਭਾਸ਼ਾਵਾਂ ਅਤੇ ਸਬੂਤ ਇਕੱਠੇ ਕਰਨ ਦੇ ਤਰੀਕੇ ਨੂੰ ਸਮਝਣ ਦੀ ਲੋੜ ਹੈ।

ਪਰੀਭਾਸ਼ਾਵਾਂ ਦੇ ਹਰੇਕ ਹਿੱਸੇ ਨੂੰ ਪੜ੍ਹੋ। ਹਰ ਇਕ ਹਿੱਸਾ ਜੋ ਤੁਹਾਡੇ ਲਈ ਸਹੀ ਹੈ, ਉਸ ਦਾ ਸਬੂਤ ਦੇਣ ਲਈ ਸਬੂਤਾਂ ਦੀ ਇੱਕ ਸੂਚੀ ਬਣਾਓ। ਇਹ ਸੂਚੀ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਦਿਓ।

ਕਨਵੈਂਸ਼ਨ ਰਿਫਿਊਜੀ

ਕਨਵੈਂਸ਼ਨ ਰਿਫਿਊਜੀ ਬਣਨ ਦੇ ਲਈ, ਇਹ ਛੇ ਵਾਕ ਤੁਹਾਡੇ ਲਈ ਸਹੀ ਹੋਣੇ ਚਾਹੀਦੇ ਹਨ:

  • ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੰਭਵ ਤੌਰ ਤੇ ਮੈਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ (ਬਹੁਤ ਬੁਰਾ ਸਲੂਕ ਕੀਤਾ ਜਾਵੇਗਾ)।
  • ਮੇਰੇ ਨਾਲ ਮੇਰੀ ਨਸਲ, ਧਰਮ, ਕੌਮੀਅਤ, ਰਾਜਨੀਤਿਕ ਰਾਏ, ਜਾਂ ਜਿਸ ਸਮਾਜਿਕ ਸਮੂਹ ਨਾਲ ਮੈਂ ਸੰਬੰਧਤ ਹਾਂ, ਉਸ ਕਾਰਨ ਬੁਰਾ ਸਲੂਕ ਕੀਤਾ ਜਾਵੇਗਾ।
  • ਮੈਂ ਸਚ ਮੁਚ ਹੀ ਵਾਪਸ ਜਾਣ ਤੋਂ ਡਰਦਾ ਹਾਂ।
  • ਮੇਰੇ ਕੋਲ ਮੇਰੇ ਦੇਸ਼ ਵਿੱਚ ਰਹਣ ਤੋਂ ਡਰਨ ਦੇ ਉਚਿਤ ਕਾਰਨ ਹਨ।
  • ਮੇਰੀ ਸਰਕਾਰ ਮੇਰੀ ਸੁਰੱਖਿਆ ਨਹੀਂ ਕਰ ਸਕਦੀ।
  • ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।

ਸੁਰੱਖਿਆ ਦੀ ਲੋੜ ਵਾਲਾ ਵਿਅਕਤੀ

ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਬਣਨ ਲਈ, ਤੁਹਾਨੂੰ ਇਹ ਦਿਖਾਉਣਾ ਹੋਵੇਗਾ ਕੀ 1 ਜਾਂ 2 ਸਹੀ ਹੈ:

  1. ਜੇਕਰ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਸੱਤਾਧਾਰੀ ਲੋਕ ਮੈਨੂੰ ਤਸੀਹੇ ਦੇਣਗੇ। ਜਾਂ
  2. ਜੇ ਮੈਂ ਆਪਣੇ ਦੇਸ਼ ਵਾਪਸ ਜਾਂਦਾ ਹਾਂ, ਤਾਂ ਮੈਂ ਮਰ ਸਕਦਾ ਹਾਂ ਜਾਂ ਬੇਰਹਿਮ ਸਲੂਕ ਦਾ ਅਨੁਭਵ ਕਰ ਸਕਦਾ ਹਾਂ, ਅਤੇ…
    • ਮੇਰੀ ਸਰਕਾਰ ਮੈਨੂੰ ਸੁਰੱਖਿਆ ਨਹੀਂ ਦੇ ਸਕਦੀ,
    • ਮੈਂ ਆਪਣੇ ਦੇਸ਼ ਦੇ ਕਿਸੀ ਵੀ ਹਿੱਸੇ ਵਿੱਚ ਸੁਰੱਖਿਅਤ ਜਾਂ ਮੁਨਾਸਬ ਤਰੀਕੇ ਨਾਲ ਨਹੀਂ ਰਹਿ ਸਕਦਾ ਹਾਂ।
    • ਮੈਨੂੰ ਖਤਰਾ ਹੈ ਪਰ ਮੇਰੇ ਦੇਸ਼ ਵਿੱਚ ਹਰ ਕਿਸੇ ਨੂੰ ਇਹ ਖਤਰਾ ਨਹੀਂ ਹੈ,
    • ਮੈਂ ਸਿਰਫ ਇਸ ਲਈ ਖਤਰੇ ਵਿੱਚ ਨਹੀਂ ਹਾਂ ਕਿਉਂਕਿ ਮੇਰਾ ਦੇਸ਼ ਮੈਨੂੰ ਅਜਿਹਾ ਕੁਝ ਕਰਨ ਲਈ ਸਜ਼ਾ ਦੇਣਾ ਚਾਹੁੰਦਾ ਹੈ ਜੋ ਕਨੇਡਾ ਵਿੱਚ ਅਪਰਾਧ ਹੈ, ਅਤੇ
    • ਮੈਨੂੰ ਸਿਰਫ ਮੇਰੇ ਦੇਸ਼ ਵਿੱਚ ਮਾੜੀ ਸਿਹਤ ਦੇਖ-ਰੇਖ ਦੇ ਕਾਰਨ ਹੀ ਖਤਰਾ ਨਹੀਂ ਹੈ।

ਅਗਲਾ ਸੂਚੀ ਭਾਗ: 5.2 ਸਬੂਤ ਇਕੱਠੇ ਕਰੋ