ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਆਪਣੇ ਸਬੂਤ ਕਿਵੇਂ ਭੇਜੋ

ਸਬੂਤਾਂ ਦੀਆਂ ਲੋੜਾਂ

ਤੁਹਾਡੇ ਸਾਰੇ ਸਬੂਤ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਕਿਸੇ ਹੋਰ ਭਾਸ਼ਾ ਦੇ ਦਸਤਾਵੇਜ਼ ਹਨ ਤਾਂ ਤੁਹਾਨੂੰ ਉਹਨਾਂ ਦਾ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਅਨੁਵਾਦ ਕਰਵਾਉਣਾ ਹੋਵੇਗਾ। ਜੇਕਰ ਤੁਸੀਂ ਸਬੂਤ ਦੇ ਰੂਪ ਵਿੱਚ ਵੀਡੀਓ ਜਾਂ ਆਡੀਓ ਕਲਿੱਪ ਜਮ੍ਹਾ ਕਰ ਰਹੇ ਹੋ ਤਾਂ ਤੁਹਾਨੂੰ ਜੋ ਕਿਹਾ ਜਾ ਰਿਹਾ ਹੈ ਉਸਦੀ ਇੱਕ ਲਿਖਿਤ ਪ੍ਰਤੀਲੀਪੀ ਸ਼ਾਮਿਲ ਕਰਨ ਦੀ ਲੋੜ ਹੋਵੇਗੀ। ਇਹ ਪ੍ਰਤਿਲਿਪੀ ਦਾ ਅਨੁਵਾਦ ਵੀ ਅੰਗਰੇਜ਼ੀ ਜਾਂ ਫ੍ਰਾਂਸੀਸੀ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਤੁਹਾਡੇ ਸਬੂਤ ਜਮ੍ਹਾ ਕਰਾਉਣ ਲਈ ਸਮਾਂ ਸੀਮਾਵਾਂ ਹਨ। ਤੁਹਾਡੀ ਸਰਨਾਰਥੀ ਸੁਣਵਾਈ ਦੇ ਘੱਟੋ ਘੱਟ 10 ਦਿਨ ਪਹਿਲਾਂ ਸਾਰੇ ਸਬੂਤ IRB-RPD ਨੂੰ ਭੇਜੇ ਜਾਣੇ ਚਾਹੀਦੇ ਹਨ। ਇਸ ਸਮਾਂ ਸੀਮਾਵਾਂ ਨੂੰ ਧਿਆਨ ਵਿੱਚ ਰੱਖੋ!

ਸਬੂਤ ਇੱਕ ਖਾਸ ਫਾਰਮੈਟ ਵਿੱਚ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਪੜੋ।

ਜੇਕਰ ਤੁਹਾਡੇ ਕੋਲ ਕੋਈ ਕਾਨੂੰਨੀ ਪ੍ਰਤਿਨਿਧੀ ਹੈ

ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਹੈ, ਤਾਂ ਉਹ ਤੁਹਾਡੇ ਦਸਤਾਵੇਜ਼ ਤੁਹਾਡੀ ਉਰੋਂ ਜਮ੍ਹਾ ਕਰਵਾਉਣਗੇ। ਆਪਣੇ ਸਾਰੇ ਸਬੂਤ ਅਤੇ ਦਸਤਾਵੇਜ਼ ਆਪਣੇ ਕਾਨੂੰਨੀ ਪ੍ਰਤਿਨਿਧੀ ਨੂੰ ਪ੍ਰਦਾਨ ਕਰੋ। ਓਹ ਏਹ ਨਿਰਧਾਰਤ ਕਰਨ ਵਿੱਚ ਮਦਦ ਕਰ ਸਕਦੇ ਹਨ ਕਿ ਕਿਹੜੇ ਦਸਤਾਵੇਜ਼ ਮਹੱਤਵਪੂਰਨ ਹਨ ਅਤੇ ਉਹਨਾਂ ਦਸਤਾਵੇਜ਼ਾਂ ਨੂੰ IRB-RPD ਕੋਲ ਜਮ੍ਹਾਂ ਕਰਵਾਉਣਗੇ। ਪੱਕਾ ਕਰੋ ਕਿ ਤੁਸੀਂ ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਪ੍ਰਯਾਪਤ ਸਮਾਂ ਦਿੰਦੇ ਹੋ।

ਜੇਕਰ ਤੁਹਾਡੇ ਕੋਲ ਕਾਨੂੰਨੀ ਪ੍ਰਤਿਨਿਧੀ ਨਹੀਂ ਹੈ

ਜੇ ਤੁਹਾਨੂੰ My Case ਵਰਤਨ ਲਈ ਸੱਦਾ ਦਿੱਤਾ ਗਿਆ ਹੈ, ਤਾਂ ਤੁਹਾਨੂੰ ਆਪਣੇ ਸਬੂਤ My Case portal ਰਾਹੀਂ ਹੀ ਜਮਾਂ ਕਰਵਾਉਣੇ ਹੋਣਗੇ। ਤੁਸੀਂ ਕੋਈ ਹੋਰ ਤਰੀਕਾ ਸਿਰਫ ਉਸ ਸਥਿਤੀ ਵਿੱਚ ਹੀ ਵਰਤ ਸਕਦੇ ਹੋ ਜੇ IRB-RPD ਵੱਲੋਂ ਤੁਹਾਨੂੰ ਇਸ ਦੀ  ਇਜਾਜ਼ਤ ਦਿੱਤੀ ਗਈ ਹੋਵੇ।

ਜੇ ਤੁਸੀਂ ਖੁਦ ਆਪਣੀ ਨੁਮਾਇੰਦਗੀ ਕਰ ਰਹੇ ਹੋ ਅਤੇ ਤੁਹਾਨੂੰ My Case ਵਰਤਨ ਲਈ ਸੱਦਾ ਨਹੀਂ ਮਿਲਿਆ ਹੈ, ਤਾਂ ਤੁਸੀਂ ਆਪਣੇ ਦਸਤਾਵੇਜ਼ ਈਮੇਲ ਰਾਹੀਂ (ਤਰਜੀਹੀ ਤੌਰ ਤੇ) ਜਾਂ ਡਾਕ ਰਾਹੀਂ ਭੇਜਣਾ ਜਾਰੀ ਰੱਖ ਸਕਦੇ ਹੋ।

ਜਦੋਂ ਤੁਸੀਂ ਆਪਣੇ ਸਬੂਤ ਜਮ੍ਹਾਂ ਕਰਵਾ ਰਹੇ ਹੋ, ਤਾਂ ਹੇਠਾ ਲਿਖੀਆਂ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖੋ:

  • ਇਸ ਗੱਲ ਦਾ ਯਕੀਨ ਬਣਾਓ ਕਿ ਤੁਹਾਡੇ ਸਾਰੇ ਦਸਤਾਵੇਜ਼ 8.5 x 11 ਇੰਚ, ਅੱਖਰ-ਆਕਾਰ ਕਾਗਜ਼ ਤੇ ਹਨ। ਟਾਈਪ ਕੀਤੇ ਦਸਤਾਵੇਜ਼ ਘੱਟ ਤੋਂ ਘੱਟ ਆਕਾਰ 12 ਫੋਂਟ ਦੇ ਹੋਣੇ ਚਾਹੀਦੇ ਹਨ
  • ਆਪਣੇ ਦਸਤਾਵੇਜ਼ਾ ਨੂੰ ਇਕੱਠਿਆਂ ਰੱਖੋ ਅਤੇ ਪੰਨਿਆਂ/ਸਫ਼ਿਆਂ ਨੂੰ ਪਹਿਲੇ ਤੋਂ ਆਖਰੀ ਤੱਕ ਗਿਣਤੀ ਦਿਓ।
  • ਇੱਕ ਕਵਰ ਪੇਜ ਸ਼ਾਮਿਲ ਕਰੋ ਜਿਸ ਵਿੱਚ ਤੁਹਾਡਾ ਨਾਮ ਅਤੇ ਪਤੇ, ਮਿਤੀ, ਤੁਹਾਡੀ IRB-RPD ਫਾਈਲ ਨੰਬਰ, ਤੁਹਾਡੇ ਸਾਰੇ ਦਸਤਾਵੇਜ਼ਾਂ ਦੀ ਸੂਚੀ, ਅਤੇ ਉਹਨਾਂ ਦੇ ਸਫਿਆਂ ਦੀ ਗਿਣਤੀ ਹੋਵੇ।
  • ਆਪਣੇ ਦਸਤਾਵੇਜ਼ਾਂ ਦੀ ਨਕਲ ਬਣਾਓ। ਅਸਲੀ ਦਸਤਾਵੇਜ਼ ਕੋਲ ਰੱਖੋ
  • ਜੇਕਰ ਤੁਸੀਂ ਆਪਣੇ ਦਸਤਾਵੇਜ ਈਮੇਲ ਰਾਹੀਂ ਜਮ੍ਹਾ ਕਰਾ ਰਹੇ ਹੋ ਤਾਂ ਇਸ ਗੱਲ ਦਾ ਯਕੀਨ ਬਣਾਓ ਕੀ ਉਹ PDF ਫਾਰਮੈਟ ਵਿਚ ਹਨ।

ਆਪਣੇ ਦਸਤਾਵੇਜ਼ਾਂ ਦੇ ਪੈਕੇਜ ਦੀ ਇੱਕ ਨਕਲ ਨੂੰ ਆਪਣੇ ਖੇਤਰ ਵਿੱਚ IRB-RPD ਨੂ ਭੇਜੋ। ਤੁਸੀਂ ਜਿਸ ਖੇਤਰ ਵਿੱਚ ਹੋ, ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ। ਜੇਕਰ ਤੁਸੀਂ ਕਿਸੇ ਹੋਰ ਖੇਤਰ ਵਿੱਚ ਚਲੇ ਜਾਂਦੇ ਹੋ, ਤਾਂ ਤੁਸੀਂ ਆਪਣੇ ਦਾਅਵੇ ਨੂੰ ਕਿਸੇ ਹੋਰ ਖੇਤਰ ਵਿੱਚ ਤਬਦੀਲ ਕਰਨ ਲਈ ਬੇਨਤੀ ਕਰ ਸਕਦੇ ਹੋ:

ਜੇ ਤੁਸੀਂ ਬ੍ਰਿਟਿਸ਼ ਕਲੰਬੀਆ(British Columbia), ਅਲਬਰਟਾ(Alberta), ਸਸਕੈਚਵਨ(Saskatchewan), ਮੈਨੀਟੋਬਾ(Manitoba), ਯੂਕੋਨ(Yukon), ਨੌਰਥਵੈਸਟ ਟੈਰੀਟੋਰੀ(Northwest Territories) ਵਿਚ ਰਹਿੰਦੇ ਹੋ।

ਈਮੇਲ

  • RPDWestern-SPRouest@irb-cisr.gc.ca

    • ਹੇਠ ਦਿੱਤੀਆਂ ਹਿਦਾਇਤਾਂ ਦਾ ਧਿਆਨ ਨਾਲ ਪਾਲਣ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣੇ ਲਾਜਮੀ ਹਨ। ਹਰ PDF ਫ਼ਾਈਲ 20MB ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਿਸ਼ਾ ਲਾਈਨ (subject line) ਵਿੱਚ ਆਪਣਾ UCI ਨੰਬਰ (ਅਤੇ ਜੇ ਲਾਗੂ ਹੋਵੇ ਤਾਂ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ) ਦਰਜ ਕਰੋ ਅਤੇ ਏਹ ਵੀ ਲਿਖੋ ਕਿ ਸਬੂਤਾਂ ਦੇ ਦਸਤਾਵੇਜ਼ ਅਟੈਚ ਕੀਤੇ ਗਏ ਹਨ। ਈਮੇਲ ਦੇ ਮੁੱਖ ਭਾਗ/ਬਾਡੀ ਵਿੱਚ ਕੁਝ ਵੀ ਨਾ ਲਿਖੋ।

ਮੇਲ/Mail

ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।

  • IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1I

    ਵਿਅਕਤੀਗਤ ਤੌਰ ਤੇ

    • IRB–RPD, 300 West Georgia Street, Suite 1600 Vancouver, BC V6B 6C9
      • ਜੇਕਰ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਦਸਤਾਵੇਜ਼ IRB ਨੂੰ ਵਿਅਕਤੀਗਤ ਤੌਰ ਤੇ ਜਮ੍ਹਾ ਕਰਾ ਸਕਦੇ ਹੋ।

    ਜੇਕਰ ਤੁਸੀਂ ਓਂਟਾਰੀਓ ਵਿੱਚ ਰਹਿੰਦੇ ਹੋ(ਆਟਵਾ ਅਤੇ ਕਿੰਗਸਟਨ ਨੂੰ ਛੱਡ ਕੇ)

    ਈਮੇਲ

    • RPDCentral-SPRcentre@irb-cisr.gc.ca ​​

      • ਹੇਠਾਂ ਦਿੱਤੀਆਂ ਹਿਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ਾਂ ਨੂੰ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣਾ ਚਾਹੀਦਾ ਹੈ। PDF ਫਾਈਲਾਂ 20MB ਤੋਂ ਵੱਧ ਨਹੀਂ ਹੋ ਸਕਦੀਆਂ। ਵਿਸ਼ਾ ਲਾਈਨ ਵਿੱਚ, ਆਪਣਾ UCI ਨੰਬਰ (ਅਤੇ ਆਪਣਾ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ ਜੇ ਤੁਹਾਡੇ ਕੋਲ ਹੈ) ਅਤੇ ਕਿਹੜੇ ਦਸਤਾਵੇਜ਼ ਨਾਲ ਜੋੜੇ ਗਏ ਹਨ, ਬਾਰੇ ਲਿਖੋ। ਈਮੇਲ ਦੇ ਮੁੱਖ ਭਾਗ ਵਿੱਚ ਕੁਝ ਨਾ ਲਿਖੋ।

    ਮੇਲ/Mail

    ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।

    • IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1

      ਵਿਅਕਤੀਗਤ ਤੌਰ ਤੇ

      • 25 St. Clair Avenue East, Suite 400, Toronto, Ontario M4T 0A8
        • ਜੇਕਰ ਤੁਸੀਂ ਟੋਰੋਂਟੋ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਦਸਤਾਵੇਜ਼ IRB ਨੂੰ ਵਿਅਕਤੀਗਤ ਤੌਰ ਤੇ ਜਮ੍ਹਾ ਕਰਾ ਸਕਦੇ ਹੋ।

      ਜੇਕਰ ਤੁਸੀਂ ਕਿਊਬੈਕ(Quebec), ਨਿਊ ਬਰੰਜਵਿਕ(New Brunswick), ਨੋਵਾ ਸਕੋਸ਼ੀਆ(Nova Scotia), ਪ੍ਰਿੰਸ ਐਡਵਰਡ ਟਾਪੂ(Prince Edward Island), ਨਿਊਫਾਉਂਡਲੈਂਡ(Newfoundland), ਨੂਨਾਵੱਟ(Nunavut), ਕਿੰਗਸਟਨ(Kingston) (ਓਂਟਾਰੀਓ/Ontario), ਆਟਵਾ(Ottawa) (ਓਂਟਾਰੀਓ/Ontario)

      ਈਮੇਲ

      • RPDEastern-SPRest@irb-cisr.gc.ca

        • ਹੇਠਾਂ ਦਿੱਤੀਆਂ ਹਿਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ: ਤੁਹਾਨੂੰ ਆਪਣੇ ਦਸਤਾਵੇਜ਼ਾਂ ਨੂੰ PDF ਫਾਰਮੈਟ ਵਿੱਚ ਅਟੈਚਮੈਂਟ ਵਜੋਂ ਭੇਜਣਾ ਚਾਹੀਦਾ ਹੈ। PDF ਫਾਈਲਾਂ 20MB ਤੋਂ ਵੱਧ ਨਹੀਂ ਹੋ ਸਕਦੀਆਂ। ਵਿਸ਼ਾ ਲਾਈਨ ਵਿੱਚ, ਆਪਣਾ UCI ਨੰਬਰ (ਅਤੇ ਆਪਣਾ IRB-RPD ਨੰਬਰ ਅਤੇ ਸੁਣਵਾਈ ਦੀ ਮਿਤੀ ਜੇ ਤੁਹਾਡੇ ਕੋਲ ਹੈ) ਅਤੇ ਕਿਹੜੇ ਦਸਤਾਵੇਜ਼ ਨਾਲ ਜੋੜੇ ਗਏ ਹਨ, ਬਾਰੇ ਲਿਖੋ। ਈਮੇਲ ਦੇ ਮੁੱਖ ਭਾਗ ਵਿੱਚ ਕੁਝ ਨਾ ਲਿਖੋ।

      ਮੇਲ/Mail

      ਜੇ ਤੁਸੀਂ ਹੋਰ ਕੋਈ ਵਿਕਲਪ ਵਰਤਣ ਦੇ ਯੋਗ ਨਹੀਂ ਹੋਂ , ਤਾਂ ਡਾਕ ਜਾਂ ਕੂਰੀਅਰ ਸੇਵਾ ਵਰਤ ਸਕਦੇ ਹੋ। ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਰਸੀਦਾਂ ਆਪਣੇ ਕੋਲ ਹਿ ਰੱਖੋ। ਯਕੀਨੀ ਬਣਾਓ ਕਿ ਤੁਸੀਂ ਆਪਣਾ ਦਸਤਾਵੇਜ਼ਾ ਦਾ ਪੈਕਜ ਸਮੇਂ ਤੋਂ ਪਿਹਲਾਂ ਭੇਜੋ ਤਾਂ ਜੋ ਇਹ ਸਮੇਂ ਸਿਰ ਪਹੁੰਚ ਸਕੇ।

      • IRB-RPD, Minto Place, Canada Building 344 Slater Street, 12th Floor Ottawa, Ontario Canada, K1A 0K1

        ਵਿਅਕਤੀਗਤ ਤੌਰ ਤੇ

        • Guy-Favreau Complex, 200 René-Lévesque Blvd. West, East Tower, Room 102, Montréal, Quebec H2Z 1X4
          • ਜੇ ਤੁਸੀਂ ਮਂਟਰੀਅਲ(Montréal) ਵਿੱਚ ਰਹਿੰਦੇ ਹੋ ਤਾਂ IRB ਇਹਨੂੰ ਆਪਣੇ ਦਸਤਾਵੇਜ਼ ਵਿਅਕਤੀਗਤ ਤੌਰ ਤੇ ਜਮ੍ਹਾ ਕਰਾਓ।