ਜੇਕਰ ਤੁਸੀਂ ਕਨੇਡਾ ਵਿੱਚ ਹੋ, ਤਾਂ ਤੁਸੀਂ IRCC ਪੋਰਟਲ ਨਾਮਕ ਵੈਬਸਾਈਟ ਦੀ ਵਰਤੋਂ ਕਰਕੇ ਆਪਣਾ ਸ਼ਰਨਾਰਥੀ ਦਾਅਵਾ ਕਰ ਸਕਦੇ ਹੋ।
ਕਨੇਡਾ ਦੇ ਅੰਦਰ ਦਾਅਵਾ ਕਰਨ ਦੀ ਪ੍ਰਕਿਰਿਆ ਨੂੰ ਸਮਝੋ
ਤੁਸੀਂ IRCC ਪੋਰਟਲ ਨੂੰ ਜ਼ਰੂਰ ਪੂਰਾ ਕਰੋ ਅਤੇ ਆਪਣੇ ਸ਼ਰਨਾਰਥੀ ਦਾਅਵੇ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਦਸਤਾਵੇਜ਼ਾਂ ਨੂੰ ਆਨਲਾਈਨ ਜਮ੍ਹਾ ਕਰਵਾਓ।
IRCC ਪੋਰਟਲ ਤੇ ਆਪਣੀ ਅਰਜ਼ੀ ਜਮ੍ਹਾ ਕਰਾਉਣ ਤੋਂ ਬਾਅਦ, ਤੁਹਾਨੂੰ ਮਿਲੇਗਾ :
- ਦਾਅਵੇ ਦੇ ਦਸਤਾਵੇਜ਼ ਦੀ ਰਸੀਦ
- ਆਪਣੀ ਇਮੀਗਰੇਸ਼ਨ ਸਿਹਤ ਪ੍ਰੀਖਿਆ(IME) ਨੂੰ ਕਿਵੇਂ ਅਤੇ ਕਦੋਂ ਪੂਰਾ ਕਰਨ ਦੇ ਨਿਰਦੇਸ਼
IRCC ਤੁਹਾਨੂੰ ਵਿਅਕਤੀਗਤ ਬਾਇਓਮੈਟਰਿਕ ਮੁਲਾਕਾਤ ਅਤੇ ਤੁਹਾਡੀ ਯੋਗਤਾ ਇੰਟਰਵਿਊ ਨੂੰ ਪੂਰਾ ਕਰਨ ਲਈ ਸੰਪਰਕ ਕਰੇਗੀ।
ਜੇਕਰ ਤੁਸੀਂ ਸ਼ਰਨਾਰਥੀ ਦਾ ਦਾਅਵਾ ਕਰਨ ਦੇ ਯੋਗ ਪਾਏ ਜਾਂਦੇ ਹੋ, ਤਾਂ ਤੁਹਾਨੂੰ ਮਿਲੇਗਾ:
- ਇੱਕ ਸ਼ਰਨਾਰਥੀ ਸੁਰੱਖਿਆ ਪਛਾਣ ਦਸਤਾਵੇਜ਼ (RPID)
- ਇੱਕ ਪੱਤਰ ਜੋ ਪੁਸ਼ਟੀ ਕਰਦਾ ਹੈ ਕਿ ਤੁਹਾਡਾ ਸ਼ਰਨਾਰਥੀ ਦਾਅਵਾ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਆਫ ਕਨੇਡਾ (IRB) ਨੂੰ ਭੇਜਿਆ ਗਿਆ ਹੈ
