About

ਸਾਡੇ ਬਾਰੇ

ਜਾਣੋ ਕਿ ਮੇਰਾ ਸ਼ਰਨਾਰਥੀ ਦਾਅਵਾ ਸ਼ਰਨਾਰਥੀ ਦਾਅਵੇਦਾਰਾ ਲਈ ਕੀ ਮਾਇਨੇ ਰੱਖਦਾ ਹੈ ਅਤੇ ਇਸ ਦੇ ਇਤਿਹਾਸ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਬਾਰੇ ਜਾਣੋ

ਮੇਰਾ ਸ਼ਰਨਾਰਥੀ ਦਾਅਵਾ ਮੇਰੇ ਸ਼ਰਨਾਰਥੀ ਦਾਅਵੇਦਾਰਾਂ ਲਈ ਹੈ

ਸ਼ਰਨਾਰਥੀ ਦਾਅਵੇਦਾਰ ਉਹ ਲੋਕ ਹਨ ਜੋ ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਚਾਹੁੰਦੇ ਹਨ

ਜੋ ਲੋਕ ਅਤਿਆਚਾਰ ਕਾਰਣ ਆਪਣਾ ਦੇਸ਼ ਛੱਡਦੇ ਨੇ ਅਤੇ ਦੁਸਹੇ ਦੇਸ਼ ਵਿੱਚ ਸੁਰਖੀਆ ਮੰਗਦੇ ਨੇ ਉਹਨਾਂ ਨੂੰ ਸ਼ਰਨ ਮੰਗਣ ਵਾਲੇ ਕਿਹਾ ਜਾਂਦਾ ਹੈ। ਕਨੇਡਾ ਵਿੱਚ ਸ਼ਰਨ ਮੰਗਣ ਵਾਲਿਆ ਨੂੰ ਸ਼ਰਨਾਰਥੀ ਦਾਵੇਦਾਰ ਕਿਹਾ ਜਾਂਦਾ ਹੈ।

ਜਦੋਂ ਸ਼ਰਨਾਰਥੀ ਦਾਅਵੇਦਾਰ ਕਨੇਡਾ ਪਹੁੰਚਦੇ ਹਨ ਉਹ ਇੱਕ ਲੰਬੀ ਅਤੇ ਗੂੰਜਲਦਾਰ ਯਾਤਰਾ ਸ਼ੁਰੂ ਕਰਦੇ ਹਨ। ਟੀਚਾ: ਸ਼ਰਨਾਰਥੀ ਸੁਰੱਖਿਆ। ਜੇਕਰ ਉਹ ਸਫਲ ਹੁੰਦੇ ਹਨ ਤਾਂ ਉਹ ਸਥਾਈ ਨਿਵਾਸੀ ਬਣਨ ਲਈ ਅਰਜੀ ਦੇ ਸਕਦੇ ਹਨ। ਸ਼ਰਨਾਰਥੀ ਦਾਅਵੇਦਾਰ ਸਰਕਾਰੀ ਸਹਾਇਤਾ ਪ੍ਰਾਪਤ ਸ਼ਰਨਾਰਥੀ ਜਾਂ ਨਿਜੀ ਤੌਰ ਤੇ ਸਪੋਂਸਰਡ ਸ਼ਰਨਾਰਥੀ ਨਹੀਂ ਹੁੰਦੇ ਜਿਹੜੇ ਕਨੇਡਾ ਪਹੁੰਚਣ ਤੇ ਸਥਾਈ ਨਿਵਾਸੀ ਬਣ ਜਾਂਦੇ ਹਨ।

ਮੇਰਾ ਸ਼ਰਨਾਰਥੀ ਦਾਅਵਾ ਫਰੰਟਲਾਈਨ ਵਰਕਰਾਂ, ਕਾਨੂੰਨੀ ਮਾਹੀਰਾ ਅਤੇ ਸ਼ਰਨਾਰਥੀ ਦਾਅਵੇਦਾਰਾ ਦੁਆਰਾ ਬਣਾਇਆ ਗਿਆ ਹੈ। ਇਸ ਦਾ ਟੀਚਾ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਨੂੰ ਸ਼ਰਨਾਰਥੀ ਦਾਅਵੇਦਾਰਾਂ ਲਈ ਆਸਾਨ ਬਣਾਉਣਾ ਹੈ।

ਮੇਰਾ ਸ਼ਰਨਾਰਥੀ ਦਾਆਵਾ ਚਾਰ ਮੁਖ ਪ੍ਰਤੀਬੰਧਤਾਵਾਂ ਤੋਂ ਪ੍ਰੇਰਿਤ ਹੈ

ਸੰਬੰਧਿਤ

ਅਸੀਂ ਤਾਜ਼ੇ ਹਲਾਤਾ ਨਾਲ ਅਗਾਹ, ਸਹੀ, ਅਤੇ ਲਾਇਕ ਜਾਣਕਾਰੀ ਨਾਲ ਸਿੱਖਿਆ ਦਿੰਦੇ ਹਾਂ।

ਨਿੱਜੀ

ਅਸੀਂ ਸ਼ਰਨਾਰਥੀ ਦਾਵੇਦਾਰਾ ਨੂੰ ਉਹਨਾਂ ਵਿਦਵਾਨਾ ਨਾਲ ਜੋੜਦੇ ਹਾਂ ਜੋ ਮਦਦ ਕਰਨ ਵਿੱਚ ਮਾਹਰ ਹੁੰਦੇ ਨੇ

ਪਹੁੰਚਯੋਗ

ਅਸੀਂ ਕਨੇਡਾ ਦੀ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਨੂੰ ਸਮਝਣ ਅਤੇ ਵਰਤਣ ਲਈ ਆਸਾਨ ਬਣਾਉਂਦੇ ਹਾਂ

ਸਹਿਯੋਗੀ

ਅਸੀਂ ਸ਼ਰਨਾਰਥੀ ਦਾਵੇਦਾਰਾਂ ਅਤੇ ਸਰਕਾਰ ਦੇ ਨੁਮਾਇੰਦਿਆਂ, ਗੈਰ ਸਰਕਾਰੀ ਨੁਮਾਇੰਦਿਆ, ਅਤੇ ਅੰਤਰ ਸਰਕਾਰੀ ਏਜੰਸੀਆਂ ਦੇ ਨਾਲ ਭਰੋਸੇ ਅਤੇ ਪੇਸ਼ੇਵਰ ਸੰਬੰਧਾਂ ਵਿੱਚ ਕੰਮ ਕਰਦੇ ਹਾਂ

ਮੇਰੇ ਸ਼ਰਨਾਰਥੀ ਦਾਅਵੇ ਦੇ ਸਰੋਤ

ਜੇਕਰ ਤੁਸੀਂ ਕਨੇਡਾ ਵਿੱਚ ਸ਼ਰਨਾਰਥੀ ਦੇ ਦਾਵੇਦਾਰ ਹੋਂ, ਤਾਂ ਅਰੰਭਿਕ ਪੁਸਤਿਕਾ, MyRefugeeClaim.ca, ਅਤੇ ਰੈਡੀ ਟੂਰ ਤੁਹਾਡੇ ਲਈ ਤਿਆਰ ਕੀਤੇ ਗਏ ਹਨ। ਉਹ ਤੁਹਾਨੂੰ ਸੂਚਿਤ ਕਰਨ, ਜੁੜੇ ਰਹਨ ਅਤੇ ਤਿਆਰ ਕਰਨ ਵਿੱਚ ਮਦਦ ਕਰਨਗੇ। ਹਾਲਾਂਕਿ ਉਹ ਇੱਕ ਚੰਗੀ ਕਾਨੂੰਨੀ ਸਲਾਹ ਦੀ ਜਗਹਾ ਨਹੀਂ ਲੈ ਸਕਦੇ।

ਜੇਕਰ ਤੁਸੀਂ ਬੰਦੋਬਸਤ ਜਾਂ ਭਾਈਚਾਰਿਕ ਕਰਮਚਾਰੀ, ਵਕੀਲ, ਹੋਰ ਕਾਨੂੰਨੀ ਪ੍ਰਤੀਨਿਧੀ, ਜਾਂ ਸੰਬੰਧਤ ਕਨੇਡੀਅਨ ਹੋ ਤਾਂ ਇਹਨਾਂ ਸਰੋਤਾਂ ਦੀ ਵਰਤੋਂ ਸ਼ਰਨਾਤੀ ਦਾਅਵੇਦਾਰਾ ਨਾਲ ਕਰੋ ਕਿਉਂਕਿ ਤੁਸੀਂ ਉਹਨਾਂ ਦੀ ਯਾਤਰਾ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ।

ਅਰੰਭਿਕ ਪੁਸਤਿਕਾ/ਬੁੱਕਲੈਟ (Orientation Booklet)

ਇਹ 28 ਪੰਨਿਆ ਵਾਲਾ ਚਿਤਰਿਤ ਛਪਨ ਯੋਗ ਪੁਸਤਕ (8.5″x11″) ਇਕ ਵਿਵਹਾਰਿਕ, ਬਹੁ ਭਾਸ਼ਾਈ ਮਾਰਗ ਦਰਸ਼ਨ ਗਾਈਡ ਹੈ, ਜਿਸ ਵਿੱਚ ਸੂਚਨਾ ਚਿੱਤਰ, ਜਾਂਚ ਸੂਚੀ, ਕੀਤੀ ਜਾਨ ਵਾਲੀ ਕਾਰਵਾਈ ਅਤੇ ਬਹੁਤ ਕੁਝ ਸ਼ਾਮਿਲ ਹੈ ।

MyRefugeeClaim.ca

ਇਹ ਬਹੁਭਾਸ਼ਾਈ ਵੈਬਸਾਈਟ ਸ਼ਰਨਾਰਥੀ ਦੀ ਪ੍ਰਕ੍ਰਿਆ ਦੀ, ਕਦਮ ਦਰ ਕਦਮ, ਸ਼ੁਰੂ ਤੋਂ ਅੰਤ ਤੱਕ, ਇੱਕ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ

ਤਿਆਰ ਟੂਰ/ਦੌਰਾ (Ready Tours)

ਤਿਆਰ ਟੂਰ/ਦੌਰਾ (Ready Tours) ਇਕ ਮੁਫਤ ਵਰਚੁਅਲ/ਆਭਾਸੀ ਵਰਕਸ਼ਾਪਾਂ ਹਨ ਜਿਥੇ ਸ਼ਰਨਾਰਥੀ ਦਾਅਵੇਦਾਰ ਆਪਣੀ ਸ਼ਰਨਾਰਥੀ ਸੁਣਵਾਈਆਂ ਦੀ ਤਿਆਰੀ ਕਰਦੇ ਹਨ ਅਤੇ ਆਪਣੀ ਸ਼ਰਨਾਰਥੀ ਅਪੀਲ ਪ੍ਰਕ੍ਰਿਆ ਬਾਰੇ ਸਿੱਖਦੇ ਹਨ।

ਸ਼ਰਨਾਰਥੀ ਦਾਅਵੇ ਦੀ ਯਾਤਰਾ ਦੇ ਹਰ ਕਦਮ ਲਈ ਸਰੋਤ

ਇਹ ਸਧਾਰਨ ਚਿੱਤਰ ਦਿਖਾਉਂਦਾ ਹੈ ਕਿ ਮੇਰੇ ਸ਼ਰਨਾਰਥੀ ਦਾਅਵੇ ਦੇ ਸਰੋਤ ਕਿੱਥੇ ਸ਼ਰਨਰਥੀ ਦਾਅਵੇਦਾਰਾਂ ਦੀ ਯਾਤਰਾ ਵਿੱਚ ਸਭ ਤੋਂ ਵਧੀਆ ਸਹਾਇਕ ਹੁੰਦੇ ਨੇ

ਮੇਰੇ ਸ਼ਰਨਾਰਥੀ ਦਾਅਵੇ ਦੇ ਸਰੋਤਾ ਦੀ ਕਾਨੂੰਨੀ ਸ਼ੁੱਧਤਾ ਲਈ ਜਾਂਚ ਕੀਤੀ ਜਾਂਦੀ ਹੈ

ਕਾਨੂੰਨੀ ਸ਼ੁੱਧਤਾ ਲਈ ਵਕੀਲ ਸਮਗਰੀ ਦੀ ਸਮੀਖਿਆ ਕਰਦੇ ਨੇ। ਹਰ ਵੈਬ ਪੰਨੇ ਤੇ ਆਖਰੀ ਕਾਨੂੰਨੀ ਸਮੀਖਿਆ ਦੀ ਮਿਤੀ ਦੇਖੋ।

  • ਐਲਸਟੇਅਰ ਕਲਾਰਕ(Alastair Clarke), ਕਲਾਰਕ ਇਮੀਗਰੇਸ਼ਨ ਲਾਅ (Clarke Immigration Law) (ਭਾਗ 2, 5)
  • ਅਮੈਂਡਾ ਅਜ਼ੀਜ਼ (Amanda Aziz), ਅਜ਼ੀਜ਼ ਲਾਅ (Aziz Law) (ਭਾਗ 4, 6)
  • ਕ੍ਰਿਸ ਘੀਰਾਰਦੀ(Chris Ghirardi), ਵਕੀਲ, ਲੀਗਲ ਏਡ ਬੀਸੀ (Legal Aid BC) (ਭਾਗ 8)
  • ਕਲੋਡੀਆ ਐਂਡਰੀਆ ਮੋਲੀਨਾ, ਕੈਬਿਨਟ ਮੋਲੀਨਾ ਇੰਕ. (Claudia Andrea Molina, Cabinet Molina Inc. ) (ਭਾਗ 7)
  • ਰੂਥ ਵਿਲੀਅਮਸ, ਲੀਗਲ ਏਡ ਐਲਬਰਟਾ (Ruth Williams, Legal Aid Alberta) (ਭਾਗ 1, 3)

ਪਿਛੋਕੜ

2008 ਵਿੱਚ, ਕਿਨਬ੍ਰੇਸ (Kinbrace), ਸ਼ਰਨਾਰਥੀ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (UNHCR Canada), ਅਤੇ ਕਨੇਡਾ ਦੇ ਇਮੀਗਰੇਸ਼ਨ ਅਤੇ ਰਿਫਿਊਜੀ ਬੋਰਡ ਰਿਫਊਜੀ ਪਰੋਟੈਕਸ਼ਨ ਡਿਵੀਜ਼ਨ( ਪੱਛਮੀ ਖੇਤਰ) ਨੇ ਮਿਲ ਕੇ ਵੈਨਕੂਵਰ, ਬੀਸੀ ਵਿੱਚ ਸ਼ਰਨਾਤੀ ਦਾਅਵੇਦਾਰਾ ਲਈ ਰੈਡੀ ਟੂਰ ਸ਼ੁਰੂ ਕੀਤੇ।

ਸੁਣਵਾਈ ਦੀ ਤਿਆਰੀ ਗਾਈਡ 2010 ਵਿੱਚ ਵੈਂਕੂਵਰ ਵਿੱਚ ਤਿਆਰ ਦੌਰੇ ਵਿੱਚ ਸ਼ਾਮਿਲ ਹੋਣ ਵਾਲੇ ਦਾਵੇਦਾਰਾਂ ਲਈ ਪੜਨ ਵਿੱਚ ਆਸਾਨ ਪੈਂਫਲਿਟ/ਪੋਥੀ ਵੱਜੋਂ ਵਿਕਸਿਤ ਕੀਤੀ ਗਈ ਸੀ। ਇਸਦੀ ਪ੍ਰਸਿੱਧੀ ਅਤੇ ਇਸ ਦੁਆਰਾ ਪ੍ਰੇਰਿਤ ਵਿਚਾਰ ਵਟਾਂਦਰੇ, 2014 ਵਿੱਚ ਇੱਕ ਵਿਸਤ੍ਰਿਤ 48- ਪੰਨਿਆਂ ਦੀ ਬੁਕਲੈਟ/ਪੁਸਤਿਕਾ ਦੀ ਸਿਰਜਣਾ ਵੱਲ ਲੈ ਗਏ। ਇਸ ਕਿਤਾਬਚੇ ਦਾ 11 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ ਅਤੇ ਨਿਯਮਿਤ ਤੌਰ ਤੇ ਅਪਡੇਟ ਕੀਤਾ ਗਿਆ ਸੀ ਅਤੇ ਕਨੇਡਾ ਦੇ ਛੇ ਖੇਤਰਾਂ ਵਿੱਚ ਜਿੱਥੇ ਸ਼ਰਨਾਰਥੀਆਂ ਦੀ ਸੁਣਵਾਈ ਵਿਅਕਤੀਗਤ ਤੌਰ ਤੇ ਕੀਤੀ ਗਈ ਸੀ ਲਈ ਅਨੁਕੂਲਿਤ ਕੀਤਾ ਗਿਆ ਸੀ,। ਬਹੂ-ਭਾਸ਼ਾਈ ਗਾਈਡ ਇਥੇ ਉਪਲਬਧ ਹੈ। ਸਾਵਧਾਨ: ਗਾਈਡ ਨੂੰ ਆਖਰੀ ਵਾਰ 2019- 2020 ਵਿੱਚ ਅਪਡੇਟ ਕੀਤਾ ਗਿਆ ਸੀ। ਜਾਣਕਾਰੀ ਬਦਲ ਗਈ ਹੋ ਸਕਦੀ ਹੈ।

2017 ਵਿੱਚ, ਤਿਆਰ ਦੌਰੇ ਰਜਿਸਟ੍ਰੇਸ਼ਨ ਅਤੇ ਸ਼ਰਨਾਰਥੀ ਸੁਣਵਾਈ ਤਿਆਰੀ ਗਾਈਡ ਨੂੰ ਆਨਲਾਈਨ ਸਰੋਤ, ਰੈਡੀ ਫਾਰ ਮਾਈ ਰਿਫਿਊਜੀ ਹੀਅਰਿੰਗ/ਮੇਰੇ ਸ਼ਰਨਾਰਥੀ ਸੁਣਵਾਈ ਲਈ ਤਿਆਰ (ਫ੍ਰਾਂਸੀਸੀ, ਅੰਗਰੇਜੀ) ਵਿੱਚ ਇਕੱਠੇ ਲਿਆਇਆ ਗਿਆ ਸੀ। ਇਸਦਾ ਲਕਸ਼ ਜਾਣਕਾਰੀ, ਪ੍ਰਕ੍ਰਿਆਵਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਜੋੜ ਕੇ ਸ਼ਰਨਾਰਥੀ ਦਾਵੇਦਾਰਾ ਤੱਕ ਬਿਹਤਰ ਪਹੁੰਚਾਉਣਾ ਸੀ।

2020 ਦੇ ਮਹਾਮਾਰੀ ਕਾਰਨ ਸ਼ਰਨਾਰਥੀ ਪ੍ਰਕ੍ਰਿਆ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ। ਇਸ ਨੇ ਇੱਕ ਵਿਆਪਕ ਜਨਤਕ ਕਾਨੂੰਨੀ ਸਮੀਖਿਆ ਅਤੇ ਜਾਣਕਾਰੀ ਸਰੋਤ ਦੀ ਮੁੜ ਕਲਪਨਾ ਦੀ ਅਗਵਾਈ ਕੀਤੀ ਜੋ ਸ਼ਰਨਾਰਥੀ ਦਾਵੇਦਾਰਾ ਲਈ ਪਹੁੰਚ ਯੋਗ ਹੋਵੇਗੀ ਨਾਲ ਹੀ ਪ੍ਰਦਰਤਾਵਾਂ ਦੁਆਰਾ ਅਪਡੇਟ ਅਤੇ ਪ੍ਰਬੰਧਨ ਵਿੱਚ ਆਸਾਨ ਹੋਵੇਗੀ

ਇਸ ਦਾ ਨਤੀਜਾ ਹੈ ਮੇਰਾ ਸ਼ਰਨਾਰਥੀ ਦਾਅਵਾ: ਸ਼ਰਨਾਰਥੀ ਦਾਵੇਦਾਰਾਂ ਲਈ ਸੂਚਨਾ, ਸੰਪਰਕ, ਅਤੇ ਤਿਆਰੀ ਦੇ ਸੰਸਾਧਨ।

ਖੇਤਰੀ ਭਾਈਵਾਲ

ਅਲਬਰਟਾ (ALBERTA)

ਕੈਲਗਰੀ ਕੈਥੋਂਲੀਕ ਇਮੀਗ੍ਰੇਸ਼ਨ ਸੋਸਾਈਟੀ(Calgary Catholic Immigration Society)
ਕੈਲਗਰੀ ਕਾਨੂੰਨੀ ਮਾਰਗਦਰਸ਼ਨ(Calgary Legal Guidance)
ਐਡਮਿੰਟਨ ਇਮੀਗ੍ਰੈਨਟ ਸਰਵਿਸਿਜ਼ ਐਸੋਸੀਏਸ਼ਨ (Edmonton Immigrant Services Association)
ਐਡਮਿੰਟਨ ਮੈਨੋਨਾਈਟ ਸੈਂਟਰ ਫਾਰ ਨਿਊਕਮਰਸ(Edmonton Mennonite Centre for Newcomers)
ਕਾਨੂੰਨੀ ਸਹਾਇਤਾ ਅਲਬਰਟਾ(Legal Aid Alberta)

ਬ੍ਰਿਟਿਸ਼ ਕਲੰਬੀਆ (BRITISH COLUMBIA)

ਆਈਸਸ ਔਫ ਬੀਸੀ – ਸੈਟਲਮੇਂਟ ਓਰੀਐਟੇਸ਼ਨ ਸੇਵਾਵਾਂ(ISS of BC – Settlement Orientation Services)
ਜਰਨੀ ਹੋਮ ਕਮਿਊਨਿਟੀ(Journey Home Community)
ਕਾਨੂਨੀ ਸਹਾਇਤਾ ਬੀਸੀ(Legal Aid BC)
ਮਾਈਗਰੇਂਟ ਵਰਕਰ ਸੈਂਟਰ(Migrant Workers Centre)
ਮੋਜ਼ੇਕ(MOSAIC)
ਪੀਪਲਸ ਲਾਅ ਸਕੂਲ(People’s Law School)
ਰੇਨਬੋ ਰਿਫਿਊਜੀ(Rainbow Refugee)
ਵੈਨਕੂਵਰ ਦੀ ਤਸ਼ੱਦਦ ਤੋਂ ਬਚੇ ਲੋਕਾਂ ਦੀ ਅਸੋਸੀਏਸ਼ਨ(Vancouver Association for Survivors of Torture)

ਮੈਨੀਟੋਬਾ (MANITOBA)

ਕਲਾਰਕ ਇਮੀਗ੍ਰੇਸ਼ਨ ਲਾਅ(Clark Immigration Law)
ਮੇਨੀਟੋਬਾ ਇੰਟਰਫੇਥ ਇਮੀਗ੍ਰੇਸ਼ਨ ਕੋਨਸਿਲ(Manitoba Interfaith Immigration Council)

ਚਰਨਾਂਤਕ ਅਤੇ ਤਕਨਾਲੋਜੀ ਭਾਈਵਾਲ

ਪ੍ਰੋਜੈਕਟ ਫੁੰਡਰ

Alberta Law Foundation
The Law Foundation of Ontario
The Houssian Foundation
The Notary Foundation
UNHCR Canada
The Law Foundation of British Columbia
Legal Aid BC
British Columbia | WelcomeBC

ਤੁਸੀਂ ਕਿਵੇਂ ਮਦਦ ਕਰ ਸਕਦੇ ਹੋ

ਤੁਸੀਂ ਮੇਰੇ ਸ਼ਰਨਾਰਥੀ ਦਾਅਵੇ ਦੇ ਸਰੋਤਾ ਨੂੰ ਸੁਧਾਰ ਕੇ ਸ਼ਰਣਾਰਥੀਆ ਦਾਵੇਦਾਰ ਨੂੰ ਸੂਚਿਤ ਕਰਨ, ਜੁੜੇ ਰਹਿਣ ਅਤੇ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹੋ

ਆਪਣਾ ਫੀਡਬੈਕ ਦਓ

Kinbrace Refugee Housing & Support

ਵੈਨਕੂਵਰ, ਬੀਸੀ ਵਿੱਚ ਸਥਿਤ ਕਿਨਬ੍ਰੇਸ (Kinbrace) ਕਮਿਊਨਿਟੀ ਸ਼ਰਨਾਰਥੀ ਦਾਅਵੇਦਾਰਾ ਨੂੰ ਸੰਪੂਰਨ ਸਹਾਇਤਾ ਪ੍ਰਾਪਤ ਕਰਦੀ ਹੈ ਜਿਸ ਵਿੱਚ ਰਿਹਾਇਸ਼, ਸਾਥ, ਰੁਜਗਾਰ ਅਤੇ ਜੰਤਰ ਕਾਨੂੰਨੀ ਸਮੀਖਿਆ ਦੇ ਸਰੋਤ ਸ਼ਾਮਲ ਹਨ। ਸ਼ਰਨਾਰਥੀ ਦਾਵੇਦਾਰ ਲਈ ਸਾਡਾ ਦ੍ਰਿਸ਼ਟੀਕੋਣ ਇੱਕ ਸਵਾਗਤ ਦੀ ਦੁਨੀਆ, ਸਮੁਦਾਈ ਮਲਕੀਅਤ ਦੀ ਭਾਵਨਾ ਅਤੇ ਮੌਕਿਆਂ ਭਰੀ ਜ਼ਿੰਦਗੀ ਹੈ।